ਜਾਣ-ਪਛਾਣ
► ਤੁਸੀਂ ਕਲੀਸਿਆ ਦੇ ਵਿੱਚ ਕਿਉਂ ਜਾਂਦੇ ਹੋ?
ਜਦੋਂ ਲੋਕ ਕਿਸੇ ਕਲੀਸਿਆ ਦੇ ਵਿੱਚ ਜਾਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਮਤਲਬ ਹੁੰਦਾ ਹੈ ਕਿ ਉਹ ਕਿਸੇ ਕਲੀਸਿਆ ਦੀ ਇਮਾਰਤ ਦੇ ਵਿੱਚ ਕਿਸੇ ਮਿਥੀ ਹੋਈ ਸਭਾ ਵਿੱਚ ਜਾ ਰਹੇ ਹਨ।
ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਕਲੀਸਿਆ ਦੇ ਵਿੱਚ ਪਰਮੇਸ਼ੁਰ ਦੇ ਬਾਰੇ ਸਿੱਖਣ ਜਾਂਦੇ ਹਨ। ਕਈ ਵਾਰ ਜੋ ਲੋਕ ਪਰਮੇਸ਼ੁਰ ਤੋਂ ਬਹੁਤ ਦੂਰ ਮਹਿਸੂਸ ਕਰਦੇ ਹਨ ਉਹ ਕਲੀਸਿਆ ਦੇ ਵਿੱਚ ਪਰਮੇਸ਼ੁਰ ਦੀ ਹਜ਼ੂਰੀ ਨੂੰ ਮਹਿਸੂਸ ਕਰਨ ਜਾਂਦੇ ਹਨ। ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਅਰਾਧਨਾ ਦੇ ਵਿੱਚ ਉਸਦੀ ਹਜ਼ੂਰੀ ਦਾ ਅਨੁਭਵ ਕਰਨ ਦੀ ਉਮੀਦ ਦੇ ਨਾਲ ਜਾਂਦੇ ਹਨ। ਕਲੀਸਿਆ ਪਰਮੇਸ਼ੁਰ ਦੇ ਬਾਰੇ ਹੈ। ਲੋਕਾਂ ਨੂੰ ਕਲੀਸਿਆ ਦੀ ਸਭਾ ਦੇ ਵਿੱਚ ਪਰਮੇਸ਼ੁਰ ਦੀ ਹਜ਼ੂਰੀ ਦਾ ਅਨੁਭਵ ਹੋਣਾ ਚਾਹੀਦਾ ਹੈ।
ਪਰ ਕਲੀਸਿਆ ਕੋਈ ਇਮਾਰਤ ਨਹੀਂ ਹੈ, ਅਤੇ ਇਹ ਸਿਰਫ ਅਰਾਧਨਾ ਦੀਆਂ ਸਭਾਵਾਂ ਦੇ ਲਈ ਨਹੀਂ ਹੈ, ਕਲੀਸਿਆ ਵਿਸ਼ਵਾਸੀਆਂ ਦਾ ਅਜਿਹਾ ਸਮੂਹ ਹੈ ਜੋ ਮਿਲ ਕੇ ਕਲੀਸਿਆ ਦੇ ਪ੍ਰਤੀ ਸਮਰਪਿਤ ਹਨ। ਇਸ ਲਈ, ਜਦੋਂ ਅਸੀਂ ਲੋਕਾਂ ਦੇ ਕਲੀਸਿਆ ਨੂੰ ਵੇਖਣ ਅਤੇ ਕਲੀਸਿਆ ਦੇ ਵਿੱਚ ਆਉਣ ਦੇ ਬਾਰੇ ਗੱਲ ਕਰਦੇ ਹਾਂ, ਤਾਂ ਇਸ ਤੋਂ ਸਾਡਾ ਭਾਵ ਵਿਸ਼ਵਾਸੀਆਂ ਦਾ ਸਮੂਹ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਕਲੀਸਿਆ ਪਰਮੇਸ਼ੁਰ ਦੇ ਬਾਰੇ ਹੈ, ਤਾਂ ਸਾਡਾ ਸਿਰਫ ਇਹੀ ਅਰਥ ਨਹੀਂ ਹੈ ਕਿ ਇਮਾਰਤ ਅਤੇ ਅਰਾਧਨਾ ਸਭਾ ਪਰਮੇਸ਼ੁਰ ਦੇ ਬਾਰੇ ਹਨ। ਵਿਸ਼ਵਾਸੀਆਂ ਦੇ ਸਮੂਹ ਦੁਆਰਾ ਸਮਰਪਿਤ ਜੀਵਨ ਪਰਮੇਸ਼ੁਰ ਦੇ ਬਾਰੇ ਹੈ।