► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਰਸੂਲਾਂ ਦੇ ਕਰਤੱਬ 2:46-47 ਪੜਣਾ ਚਾਹੀਦਾ ਹੈ।
ਪ੍ਰਭੂ ਹਰ ਰੋਜ਼ ਕਲੀਸਿਆ ਦੇ ਵਿੱਚ ਲੋਕਾਂ ਨੂੰ ਸ਼ਾਮਿਲ ਕਰਦਾ ਸੀ। ਕਲੀਸਿਆ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਲੀਸਿਆ ਦੇ ਨਾਲ ਜੁੜਣਾ ਕੋਈ ਔਖੀ ਗੱਲ ਨਹੀਂ ਸੀ। ਪਰਿਵਰਤਨ ਦੀ ਗਵਾਹੀ ਅਤੇ ਵਿਸ਼ਵਾਸ ਮਾਤਰ ਹੀ ਮੈਂਬਰਸ਼ਿਪ ਦਾ ਆਧਾਰ ਸੀ। ਰਸਮੀ ਮੈਂਬਰਸ਼ਿਪ ਪ੍ਰਕਿਰਿਆ ਜਾਂ ਮੈਂਬਰਸ਼ਿਪ ਨਿਯਮਾਂ ਦੀ ਸੂਚੀ ਤੋਂ ਬਿਨਾਂ ਵੀ, ਇਹ ਵੇਖਣਾ ਸੌਖਾ ਸੀ ਕਿ ਕਲੀਸਿਆ ਦੇ ਵਿੱਚ ਕੌਣ ਸੀ।
ਅਕਸਰ ਇੱਕ ਕਲੀਸਿਆ ਰਸਮੀ ਮੈਂਬਰਸ਼ਿਪ ਤੋਂ ਬਿਨਾਂ ਸ਼ੁਰੂ ਹੁੰਦਾ ਹੈ। ਪਹਿਲਾਂ ਤਾਂ ਕਲੀਸਿਆ ਦੇ ਵਿੱਚ ਸੇਵਕਾਈ ਟੀਮ ਹੁੰਦੀ ਹੈ। ਫਿਰ, ਸਥਾਨਕ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਸੇਵਕਾਈ ਦੇ ਪ੍ਰਤੀ ਪ੍ਰਤੀਕਿਰਿਆ ਕਰਦੇ ਹਨ ਅਤੇ ਕਲੀਸਿਆ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ। ਇਹ ਸਮੂਹ ਵਿਹਾਰਕ ਮਾਮਲਿਆਂ, ਆਤਮਿਕ ਮੁੱਦਿਆਂ, ਭਵਿੱਖ ਲਈ ਦ੍ਰਿਸ਼ਟੀਕੋਣ, ਅਤੇ ਇਕੱਠੇ ਜੀਵਨ ਸਾਂਝਾ ਕਰਨ ਦੇ ਪਹਿਲੂਆਂ ਬਾਰੇ ਚਰਚਾ ਲਈ ਅਕਸਰ ਮਿਲਦਾ ਹੈ। ਇਸਦੇ ਵਿੱਚ ਕੋਈ ਮੈਂਬਰਸ਼ਿਪ ਸੂਚੀ ਨਹੀਂ ਹੁੰਦੀ, ਪਰ ਹਰ ਕੋਈ ਜਾਣਦਾ ਹੈ ਕਿ ਕਿਹੜੇ ਲੋਕ ਵਚਨਬੱਧ ਹਨ।
ਜਿਵੇਂ ਕਲੀਸਿਆ ਵਿਕਸਿਤ ਹੁੰਦੀ ਹੈ, ਇੱਕ ਪ੍ਰਸ਼ਨ ਉੱਠਦਾ ਹੈ। ਬਹੁਤ ਸਾਰੇ ਲੋਕ ਕਲੀਸਿਆ ਦੇ ਵਿੱਚ ਆਉਂਦੇ ਹਨ ਅਤੇ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਹਨ; ਪਰ ਕਲੀਸਿਆ ਦੇ ਲੋਕ ਕੌਣ ਹਨ? ਇੱਕ ਕਲੀਸਿਆ ਗਵਾਹ ਹੋਣੀ ਚਾਹੀਦੀ ਹੈ, ਪਰ ਜਦੋਂ ਤੱਕ ਸਮਾਜ ਦੇ ਲੋਕ ਜਾਣਦੇ ਹੀ ਨਹੀਂ ਹਨ ਕਿ ਕਲੀਸਿਆ ਦੇ ਲੋਕ ਕੌਣ ਹਨ ਤਾਂ ਇਹ ਗਵਾਹ ਕਿਵੇਂ ਬਣ ਸਕਦੀ ਹੈ? ਅਸੀਂ ਕਲੀਸਿਆ ਨੂੰ ਸਿਖਾਉਂਦੇ ਹਾਂ ਕਿ ਉਹ ਸਮੂਹ ਵਿੱਚ ਰਹਿਣ ਵਾਲੇ ਦੂਜਿਆਂ ਦੀ ਸਹਾਇਤਾ ਕਰਨ ਲਈ ਸਮਰਪਿਤ ਹੋਣ, ਪਰ ਉਹ ਕਿਵੇਂ ਜਾਣ ਸਕਦੇ ਹਨ ਕਿ ਉਹ ਕੌਣ ਹਨ? ਜੇਕਰ ਕੋਈ ਵਿਅਕਤੀ ਸੁਧਾਰ ਦੇ ਪ੍ਰਤੀ ਪ੍ਰਤੀਕਿਰਿਆ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਖੁੱਲ੍ਹੇਆਮ ਪਾਪ ਵਿੱਚ ਰਹਿੰਦਾ ਹੈ, ਤਾਂ ਉਸਨੂੰ ਵਿਸ਼ਵਾਸੀਆਂ ਦੇ ਅਜਿਹੇ ਮੁੱਖ ਸਮੂਹ ਤੋਂ ਵੱਖਰਾ ਕਿਵੇਂ ਕੀਤਾ ਜਾ ਸਕਦਾ ਹੈ ਜੋ ਵਫ਼ਾਦਾਰੀ ਨਾਲ ਰਹਿਣ ਲਈ ਸਮਰਪਿਤ ਹਨ?
ਬਹੁਤ ਸਾਰੀਆਂ ਆਧੁਨਿਕ ਕਲੀਸਿਆਵਾਂ ਵਿੱਚ ਮੈਂਬਰਸ਼ਿਪ ਦੀਆਂ ਵਿਆਪਕ ਮੰਗਾਂ ਹੁੰਦੀਆਂ ਹਨ। ਉਹਨਾਂ ਦੇ ਕੋਲ ਧਰਮ ਸਿਧਾਂਤ ਦੇ ਕਥਨ, ਮੈਂਬਰ ਦੀ ਜੀਵਨ ਸ਼ੈਲੀ ਲਈ ਨਿਯਮ, ਅਤੇ ਕੱਚੇ ਤੌਰ ਤੇ ਨਾਲ ਜੁੜਣ ਦੀ ਮਿਆਦ ਹੁੰਦੀ ਹੈ। ਇੱਕ ਨਵੇਂ ਪਰਿਵਰਤਿਤ ਹੋਏ ਵਿਅਕਤੀ ਦੇ ਲਈ ਉਹਨਾਂ ਕਲੀਸਿਆਵਾਂ ਦਾ ਜਲਦੀ ਮੈਂਬਰ ਬਣਨਾ ਆਸਾਨ ਨਹੀਂ ਹੁੰਦਾ।
ਇੱਕ ਨਵੇਂ ਪਰਿਵਰਤਿਤ ਹੋਏ ਵਿਅਕਤੀ ਨੂੰ ਤੁਰੰਤ ਹੀ ਸੰਗਤੀ ਦੇ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਉਸਨੂੰ ਵਿਸ਼ਵਾਸੀਆਂ ਦੇ ਅਜਿਹੇ ਸਮੂਹ ਦਾ ਹਿੱਸਾ ਬਣਨ ਦੀ ਜਰੂਰਤ ਹੈ ਜੋ ਇੱਕ ਦੂਸਰੇ ਦੇ ਪ੍ਰਤੀ ਸਮਰਪਿਤ ਹਨ। ਜਦੋਂ ਉਹ ਪਰਿਵਰਤਿਤ ਹੁੰਦਾ ਹੈ ਤਾਂ ਉਹ ਆਪਣੇ ਉਨ੍ਹਾਂ ਦੋਸਤਾਂ ਨੂੰ ਗੁਆ ਦਿੰਦਾ ਹੈ ਜੋ ਮਸੀਹੀ ਨਹੀਂ ਹਨ, ਅਤੇ ਫਿਰ ਉਸਨੂੰ ਮਸੀਹੀ ਸੰਗਤੀ ਦੀ ਜਰੂਰਤ ਹੁੰਦੀ ਹੈ।
ਨਵੇਂ ਪਰਿਵਰਤਿਤ ਹੋਏ ਵਿਅਕਤੀ ਨੂੰ ਚੇਲ੍ਹੇਪਨ ਦੀ ਵੀ ਜਰੂਰਤ ਹੁੰਦੀ ਹੈ ਜੋ ਉਸਨੂੰ ਦੂਸਰੇ ਮਸੀਹੀਆਂ ਦੀ ਨੇੜਤਾ ਦੀ ਸੰਗਤੀ ਤੋਂ ਮਿਲਦੀ ਹੈ। ਉਹ ਉਨ੍ਹਾਮ ਲੋਕਾਂ ਦੀਆਂ ਕਦਰਾਂ ਕੀਮਤਾਂ ਦੇ ਦੁਆਰਾ ਬਦਲ ਜਾਂਦਾ ਹੇ ਜੋ ਉਸਦੇ ਨਾਲ ਜੀਵਨ ਸਾਂਝਾ ਕਰਦੇ ਹਨ।
ਕੀ ਹੋਵੇਗਾ ਜੇਕਰ ਕੋਈ ਪਰਿਵਰਤਿਤ ਹੋਇਆ ਵਿਅਕਤੀ ਅਜਿਹੀ ਉੱਚ ਮੈਂਬਰਸ਼ਿਪ ਦੀਆਂ ਮੰਗਾਂ ਦੇ ਕਾਰਨ ਕਲੀਸਿਆ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਜਿੰਨ੍ਹਾਂ ਨੂੰ ਉਹ ਸਮਝ ਵੀ ਨਹੀਂ ਸਕਦਾ? ਜੇਕਰ ਉਸਨੂੰ ਮੈਂਬਰਸ਼ਿਪ ਤੋਂ ਬਾਹਰ ਰੱਖਿਆ ਜਾਂਦਾ ਹੈ, ਤਾਂ ਉਹ ਮਹਿਸੂਸ ਕਰਦਾ ਹੈ ਕਿ ਉਸਨੂੰ ਕਲੀਸਿਆ ਵਿੱਚ ਸਵੀਕਾਰ ਨਹੀਂ ਕੀਤਾ ਗਿਆ। ਉਸਨੂੰ ਤੁਰੰਤ ਕਿਸੇ ਕਿਸਮ ਦੀ ਮੈਂਬਰਸ਼ਿਪ ਦੀ ਲੋੜ ਹੁੰਦੀ ਹੈ। ਸ਼ੁਰੂਆਤੀ ਕਲੀਸਿਆ ਤੁਰੰਤ ਹੀ ਪਰਿਵਰਤਿਤ ਹੋਏ ਮੈਂਬਰਾਂ ਕਲੀਸਿਆ ਦੇ ਵਿੱਚ ਵਜੋਂ ਸ਼ਾਮਲ ਕਰਨ ਦੇ ਯੋਗ ਸੀ।
ਆਮ ਮੈਂਬਰਸ਼ਿਪ/ਸੰਗਤੀ ਦੀ ਮੈਂਬਰਸ਼ਿਪ
ਜੇਕਰ ਕੋਈ ਕਲੀਸਿਆ ਪਰਿਵਰਤਿਤ ਹੋਏ ਲੋਕਾਂ ਨੂੰ ਜਲਦੀ ਨਾਲ ਮੈਂਬਰ ਬਣਾਉਣ ਵਿੱਚ ਵਧੀਆ ਕੰਮ ਕਰਦੀ ਹੈ, ਤਾਂ ਇਸ ਕਲੀਸਿਆ ਦੇ ਮੈਂਬਰਾਂ ਵਿੱਚ ਅਜਿਹੇ ਲੋਕ ਸ਼ਾਮਿਲ ਹੋ ਜਾਣਗੇ ਜੋ ਪਰਿਪੱਕ ਮਸੀਹੀ ਨਹੀਂ ਹਨ। ਨਵੇਂ ਪਰਿਵਰਤਿਤ ਹੋਏ ਲੋਕ ਕਲੀਸਿਆ ਦੇ ਧਰਮ ਸਿਧਾਂਤਾਂ ਦੇ ਮਹੱਤਵ ਨੂੰ ਨਹੀਂ ਸਮਝਦੇ ਹਨ। ਉਨ੍ਹਾਂ ਨੇ ਅਜੇ ਤੱਕ ਇੱਕ ਪਰਿਪੱਕ ਮਸੀਹੀ ਜੀਵਨ ਸ਼ੈਲੀ ਵਿਕਸਿਤ ਨਹੀਂ ਕੀਤੀ ਹੈ। ਇਸ ਕਰਕੇ ਉਨ੍ਹਾਂ ਦੇ ਕੋਲ ਕਲੀਸਿਆ ਦੇ ਵਿੱਚ ਫੈਸਲੇ ਲੈਣ ਦੀ ਜਿੰਮੇਦਾਰੀ ਨਹੀਂ ਹੋਣੀ ਚਾਹੀਦੀ। ਕਿਉਂਕਿ ਕਲੀਸਿਆ ਦੇ ਮੈਂਬਰਾਂ ਦੇ ਵਿੱਚ ਅਜਿਹੇ ਲੋਕ ਸ਼ਾਮਿਲ ਹਨ ਜੋ ਪਰਿਪੱਕ ਮਸੀਹੀ ਨਹੀਂ ਹਨ, ਇਸ ਲਈ ਕਲੀਸਿਆ ਦੀ ਆਮ ਮੈਂਬਰਸ਼ਿਪ ਨੂੰ ਕਲੀਸਿਆ ਦੀ ਦਿਸ਼ਾ ਦੇ ਬਾਰੇ ਫੈਸਲੇ ਨਹੀਂ ਲੈਣੇ ਚਾਹੀਦੇ।
ਆਮ ਮੈਂਬਰਸ਼ਿਪ ਦੇ ਅੰਦਰ ਅਜਿਹੇ ਮੈਂਬਰ ਹੋਣੇ ਚਾਹੀਦੇ ਹਨ ਜੋ ਇੱਕ ਪ੍ਰਬੰਧਕ ਸਭਾ ਬਣਾਉਣ। ਕਲੀਸਿਆ ਦੀ ਪ੍ਰਬੰਧਕ ਸਭਾ ਉਨ੍ਹਾਂ ਪਰਿਪੱਕ ਮਸੀਹੀਆਂ ਤੋਂ ਬਣੀ ਹੋਣੀ ਚਾਹੀਦੀ ਹੈ ਜੋ ਕਲੀਸਿਆ ਦੁਆਰਾ ਸਿਖਾਏ ਗਏ ਧਰਮ ਸਿਧਾਂਤਾਂ ਅਤੇ ਜੀਵਨ ਸ਼ੈਲੀ ਨੂੰ ਸਮਝਦੇ ਹਨ। ਇਹ ਉਹ ਸਮੂਹ ਹੈ ਜੋ ਕਲੀਸਿਆ ਦੇ ਲਈ ਫੈਸਲੇ ਲੈਂਦਾ ਹੈ। ਇਸ ਸਮੂਹ ਵਿੱਚ ਮੈਂਬਰਸ਼ਿਪ ਲਈ ਕਲੀਸਿਆ ਦੀ ਆਮ ਮੈਂਬਰਸ਼ਿਪ ਨਾਲੋਂ ਜਿਆਦਾ ਉੱਚੀਆਂ ਮੰਗਾਂ ਹੋਣੀਆਂ ਚਾਹੀਦੀਆਂ ਹਨ। ਇਸ ਸਮੂਹ ਦੇ ਲੋਕ ਕਲੀਸਿਆ ਦੇ ਵਿੱਚ ਸਿੱਖਿਅਕਾਂ ਅਤੇ ਆਗੂਆਂ ਵਜੋਂ ਸੇਵਾ ਕਰ ਸਕਦੇ ਹਨ। ਪ੍ਰਬੰਧਕ ਸਭਾ ਇਸ ਗੱਲ ਨੂੰ ਪੱਕਿਆਂ ਕਰਦੀ ਹੈ ਕਿ ਕਲੀਸਿਆ ਆਪਣੇ ਧਰਮ ਸਿਧਾਂਤ ਅਤੇ ਉਦੇਸ਼ ਪ੍ਰਤੀ ਸੱਚੀ ਬਣੀ ਰਹੇ।
ਆਮ ਮੈਂਬਰਸ਼ਿਪ ਉਨ੍ਹਾਂ ਸੱਚੇ ਪਰਿਵਰਤਿਤ ਹੋਏ ਲੋਕਾਂ ਨੂੰ ਸਵੀਕਾਰ ਕਰਦੀ ਹੈ ਜੋ ਕਲੀਸਿਆ ਦੇ ਪ੍ਰਤੀ ਸਮਰਪਣ ਕਰਦੇ ਹਨ। ਆਮ ਮੈਂਬਰਸ਼ਿਪ ਦੀਆਂ ਮੰਗਾਂ ਮਸੀਹਤ ਦੇ ਮੁੱਢਲੇ ਸਿਧਾਂਤ ਹਨ ਅਤੇ ਕਿਸੇ ਖਾਸ ਕਲੀਸਿਆ ਦੇ ਪ੍ਰਤੀ ਸਮਰਪਣ ਹੈ। ਇੱਕ ਪਰਿਵਰਤਿਤ ਹੋਏ ਵਿਅਕਤੀ ਨੂੰ ਆਮ ਮੈਂਬਰਸ਼ਿਪ ਵਿੱਚ ਜਲਦੀ ਸਵੀਕਾਰ ਕੀਤਾ ਜਾ ਸਕਦਾ ਹੈ ਜੇਕਰ ਉਹ ਸੱਚਮੁੱਚ ਪਰਿਵਰਤਿਤ ਹੋਇਆ ਪ੍ਰਤੀਤ ਹੁੰਦਾ ਹੈ। ਇੱਕ ਪਰਿਵਰਤਿਤ ਵਿਅਕਤੀ ਨੂੰ ਕਲੀਸਿਆ ਦੇ ਵਿੱਚ ਸੰਗਤੀ ਅਤੇ ਸ਼ਮੂਲੀਅਤ ਮਿਲਦੀ ਹੈ ਜਿਸਦੀ ਉਸਨੂੰ ਤੁਰੰਤ ਲੋੜ ਹੁੰਦੀ ਹੈ। ਕੁਝ ਕਲੀਸਿਆਵਾਂ ਦੇ ਵਿੱਚ ਆਮ ਮੈਂਬਰਸ਼ਿਪ ਨੂੰ "ਸੰਗਤੀ" ਵੀ ਕਿਹਾ ਜਾਂਦਾ ਹੈ।
► ਕਿਸੇ ਨਵੇਂ ਪਰਿਪਰਤਿਤ ਹੋਏ ਵਿਅਕਤੀ ਨੂੰ ਤੁਰੰਤ ਹੀ ਕਲੀਸਿਆ ਦੇ ਵਿੱਚ ਸ਼ਾਮਿਲ ਹੋਣ ਦੀ ਜਰੂਰਤ ਕਿਉਂ ਹੁੰਦੀ ਹੈ?
► ਉੱਪਰ ਦੱਸੀ ਮੈਂਬਰਸ਼ਿਪ ਦੀ ਪ੍ਰਣਾਲੀ ਦੇ ਵਿੱਚ, ਸੰਗਤੀ ਕੀ ਹੈ, ਅਤੇ ਕਿਸ ਕਿਸਮ ਦਾ ਵਿਅਕਤੀ ਇਸਦਾ ਮੈਂਬਰ ਬਣਦਾ ਹੈ? ਪ੍ਰਬੰਧਕ ਸਭਾ ਕੀ ਹੈ, ਅਤੇ ਕਿਸ ਤਰ੍ਹਾਂ ਦਾ ਵਿਅਕਤੀ ਇਸਦਾ ਮੈਂਬਰ ਹੁੰਦਾ ਹੈ?
ਪਰਿਪੱਕ ਮਸੀਹੀਆਂ ਦੀ ਮੈਂਬਰਸ਼ਿਪ
ਇਸ ਦੂਸਰੀ ਕਿਸਮ ਦੀ ਮੈਂਬਰਸ਼ਿਪ ਦੇ ਵਿੱਚ ਕਿਸੇ ਵਿਅਕਤੀ ਦੇ ਮੈਂਬਰ ਹੋਣ ਲਈ ਉਸਦੇ ਕੋਲ ਸਹੀ ਧਰਮ ਸਿਧਾਂਤ ਹੋਣੇ ਚਾਹੀਦੇ ਹਨ ਅਤੇ ਉਹ ਇੰਨਾਂ ਪਰਿਪੱਕ ਹੋਣੇ ਚਾਹੀਦੇ ਹਨ ਕਿ ਕਲੀਸਿਆ ਦੇ ਫੈਸਲਿਆਂ ਵਿੱਚ ਵੋਟ ਕਰਨ ਦੇ ਲਈ ਉਨ੍ਹਾਂ ਤੇ ਭਰੋਸਾ ਕੀਤਾ ਜਾ ਸਕੇ। ਇਹ ਸਮੂਹ ਲੋਕਾਂ ਨੂੰ ਸੇਵਾ ਦੇ ਅਹੁਦਿਆਂ ਦੇ ਲਈ ਆਪਣੇ ਨਾਲ ਜੋੜਦਾ ਹੈ ਜਿਸਦੇ ਵਿੱਚ ਪਾਸਟਰ ਦਾ ਅਹੁਦਾ ਵੀ ਸ਼ਾਮਿਲ ਹੈ। ਉਹ ਜਾਂ ਤਾਂ ਕਾਰੋਬਾਰੀ ਫੈਸਲਿਆਂ ਤੇ ਵੋਟ ਪਾਉਂਦੇ ਹਨ ਜਾਂ ਪ੍ਰਤੀਨਿਧੀਆਂ ਦੇ ਇੱਕ ਸਮੂਹ ਦੀ ਚੋਣ ਕਰਦੇ ਹਨ ਜੋ ਉਹ ਫੈਸਲੇ ਲੈਂਦਾ ਹੈ।
ਕਿਉਂਕਿ ਇਹ ਮੈਂਬਰਸ਼ਿਪ ਕਲੀਸਿਆ ਦੇ ਸੰਚਾਲਨ ਨੂੰ ਨਿਯੰਤਰਿਤ ਕਰਦੀ ਹੈ, ਇਸ ਲਈ ਇੱਕ ਨਵੇਂ ਪਰਿਵਰਤਿਤ ਹੋਏ ਵਿਅਕਤੀ ਦਾ ਇਸ ਮੈਂਬਰਸ਼ਿਪ ਵਿੱਚ ਜਲਦੀ ਸਵਾਗਤ ਨਹੀਂ ਕੀਤਾ ਜਾ ਸਕਦਾ। ਕਲੀਸਿਆ ਜਿੰਨੀ ਜ਼ਿਆਦਾ ਰੂੜੀਵਾਦੀ ਅਤੇ ਸਾਵਧਾਨ ਹੋਵੇਗੀ, ਮੈਂਬਰਸ਼ਿਪ ਦੀਆਂ ਮੰਗਾਂ ਦੀ ਸੂਚੀ ਓਨੀ ਹੀ ਲੰਬੀ ਹੋਵੇਗੀ ਅਤੇ ਪਰਿਵਰਤਨ ਅਤੇ ਮੈਂਬਰਸ਼ਿਪ ਦੇ ਵਿਚਕਾਰ ਸਮਾਂ ਓਨਾ ਹੀ ਲੰਬਾ ਹੋਵੇਗਾ। ਕਲੀਸਿਆ ਮੈਂਬਰਸ਼ਿਪ ਦੀਆਂ ਮੰਗਾਂ ਨੂੰ ਇੱਕ ਨਵੇਂ ਪਰਿਵਰਤਿਤ ਹੋਏ ਵਿਅਕਤੀ ਦੇ ਮੂਲ ਵਰਣਨ ਦੀ ਬਜਾਏ, ਇੱਕ ਪਰਿਪੱਕ ਮਸੀਹੀ ਨੂੰ ਹੋਣ ਵਾਲੀ ਹਰ ਚੀਜ਼ ਨੂੰ ਸ਼ਾਮਲ ਕਰਨ ਲਈ ਨਿਰਧਾਰਤ ਕਰਦੀ ਹੈ। ਇੱਕ ਪਰਿਵਰਤਿਤ ਹੋਏ ਵਿਅਕਤੀ ਜਾਂ ਨਵੇਂ ਵਿਸ਼ਵਾਸੀ ਨੂੰ ਮੈਂਬਰ ਬਣਨ ਦੇ ਯੋਗ ਹੋਣ ਤੋਂ ਬਿਨਾਂ ਸਾਲਾਂ ਤੱਕ ਕਲੀਸਿਆ ਦੇ ਜੀਵਨ ਵਿੱਚ ਹਿੱਸਾ ਲੈ ਸਕਦਾ ਹੈ। ਕੁਝ ਪਰਿਵਰਤਿਤ ਹੋਏ ਵਿਅਕਤੀ ਅਰਥਾਤ ਨਵੇਂ ਵਿਸ਼ਵਾਸੀ ਇਸ ਲਈ ਵੀ ਛੱਡ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਜਲਦੀ ਨਾਲ ਮੈਂਬਰ ਨਹੀਂ ਬਣਾਇਆ ਜਾਂਦਾ।
ਕਲੀਸਿਆਈ ਮੈਂਬਰਸ਼ਿਪ
ਕੁਝ ਕਲੀਸਿਆਵਾਂ ਦੇ ਵਿੱਚ ਜੋ ਲੋਕ ਆਮ ਤੌਰ ਤੇ ਅਰਾਧਨਾ ਦੇ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਵੀ ਮੈਂਬਰ ਮੰਨਿਆ ਜਾਂਦਾ ਹੈ। ਕਲੀਸਿਆ ਦੇ ਕੰਮਾਂ ਨੂੰ ਕਰਨ ਦਾ ਅਧਿਕਾਰ ਦੂਸਰੇ ਅਧਿਕਾਰ ਪਾਏ ਵਿਅਕਤੀਆਂ ਦੇ ਕੋਲ ਹੋ ਸਕਦਾ ਹੈ, ਪਰ ਜੋ ਕੋਈ ਵੀ ਕਲੀਸਿਆ ਦੇ ਵਿੱਚ ਆਉਂਦਾ ਹੈ ਉਸਨੂੰ ਮੈਂਬਰ ਮੰਨਿਆ ਜਾਂਦਾ ਹੈ। ਕਲੀਸਿਆ ਦਾਅਵਾ ਕਰ ਸਕਦੀ ਹੈ ਕਿ ਉਸਦੇ ਕੋਲ ਮੈਂਬਰਾਂ ਦੀ ਕੋਈ ਸੂਚੀ ਨਹੀਂ ਹੈ। ਪਰ ਫਿਰ ਵੀ, ਜੋ ਕਲੀਸਿਆ ਦਾਅਵਾ ਕਰਦੀ ਹੈ ਕਿ ਉਸਦੇ ਮੈਂਬਰਾਂ ਦੀ ਕੋਈ ਸੂਚੀ ਨਹੀਂ ਹੈ, ਉੱਥੇ ਵੀ ਇਹ ਨਿਰਧਾਰਤ ਕਰਨ ਦੀ ਇੱਕ ਅਣਲਿਖਤ ਪ੍ਰਣਾਲੀ ਹੈ ਕਿ ਇਸਦੇ ਵਿੱਚ ਕੌਣ ਸ਼ਾਮਿਲ ਹੈ ਅਤੇ ਕੌਣ ਨਹੀਂ ਹਨ।
ਜਿਸ ਕਲੀਸਿਆ ਦੇ ਵਿੱਚ ਕਲੀਸਿਆਈ ਮੈਂਬਰਸ਼ਿਪ ਹੁੰਦੀ ਹੈ, ਉੱਥੇ ਨਿਯੰਤਰਣ ਕਿਸੇ ਪਾਸਟਰ ਜਾਂ ਪ੍ਰਭਾਵਸ਼ਾਲੀ ਪਰਿਵਾਰਾਂ ਦੇ ਆਗੂਆਂ ਦੇ ਹੱਥਾਂ ਵਿੱਚ ਹੋ ਸਕਦਾ ਹੈ।
ਜੇਕਰ ਕਿਸੇ ਨਵੀਂ ਕਲੀਸਿਆ ਦੇ ਵਿੱਚ ਕਲੀਸਿਆਈ ਮੈਂਬਰਸ਼ਿਪ ਅੰਤਿਮ ਅਧਿਕਾਰ ਦੇ ਵੱਜੋਂ ਹੈ, ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਕੁਝ ਸਾਲਾਂ ਤੋਂ ਬਾਅਦ ਇਹ ਕਿਸ ਪ੍ਰਕਾਰ ਦੀ ਹੋਵੇਗੀ।
ਜੇਕਰ ਕਿਸੇ ਪੁਰਾਣੀ ਕਲੀਸਿਆ ਦੇ ਵਿੱਚ ਕਲੀਸਿਆਈ ਮੈਂਬਰਸ਼ਿਪ ਦੀ ਸਥਿਰਤਾ ਹੈ, ਤਾਂ ਜਾਂ ਇਸ ਤੇ ਕਿਸੇ ਪਰਿਵਾਰਿਕ ਸਮੂਹ ਜਾਂ ਫਿਰ ਕਿਸੇ ਮਜ਼ਬੂਤ ਲੰਬੇ ਸਮੇਂ ਦੇ ਪਾਸਟਰ ਦਾ ਨਿਯੰਤਰਣ ਹੋਵੇਗਾ। ਉਨ੍ਹਾਂ ਦੇ ਲਈ ਚੀਜਾਂ ਨੂੰ ਕਰਨ ਦੇ ਨਿਯਮਾਂ ਦੀ ਵਿਆਖਿਆ ਕਰ ਪਾਉਣਾ ਬਹੁਤ ਕਠਿਨ ਹੋਵੇਗਾ, ਪਰ ਉਹ ਆਗੂ ਲੋਕਾਂ ਤੇ ਭਰੋਸਾ ਕਰਦੇ ਹਨ। ਇੱਥੇ ਸ਼ਾਇਦ ਲਿਖਤੀ ਨੀਤੀਆਂ ਮੌਜੂਦ ਨਾ ਹੋਣ ਜਾਂ ਅਣਡਿੱਠ ਕੀਤੀਆਂ ਗਈਆਂ ਹੋਣ। ਜਦੋਂ ਪਾਸਟਰ ਜਾਂ ਹੋਰ ਆਗੂਆਂ ਨੂੰ ਬਦਲਿਆ ਜਾਂਦਾ ਹੈ, ਤਾਂ ਫਿਰ ਕਲੀਸਿਆ ਦੇ ਵਿੱਚ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ।
► ਤੁਸੀਂ ਉੱਪਰ ਦੱਸੀਆਂ ਦੋ ਮੈਂਬਰਸ਼ਿਪ ਪ੍ਰਣਾਲੀਆਂ ਦੇ ਵਿੱਚ ਕਿਹੜੇ ਲਾਭ ਜਾਂ ਹਾਨੀਆਂ ਨੂੰ ਵੇਖਦੇ ਹੋ?
► ਅੱਗੇ ਦੱਸੀਆਂ ਦੋ ਉਦਾਹਰਨਾਂ ਨੂੰ ਵੇਖੋ ਜਿੰਨ੍ਹਾਂ ਵਿੱਚੋਂ ਇੱਕ ਅਮਰੀਕਾ ਦੀ ਇੱਕ ਕਲੀਸਿਆ ਦੀ ਹੈ ਅਤੇ ਦੂਸਰੀ ਫਿਲੀਪੀਨਸ ਦੀ ਇੱਕ ਕਲੀਸਿਆ ਦੀ ਹੈ। ਚਰਚਾ ਕਰੋ ਕਿ ਇਹ ਦੋਵੇਂ ਵਰਣਨ ਉਨ੍ਹਾਂ ਕਲੀਸਿਆਵਾਂ ਦੀ ਮੈਂਬਰਸ਼ਿਪ ਦੇ ਨਾਲ ਤੁਲਨਾ ਕਿਵੇਂ ਕਰ ਸਕਦੇ ਹੋ ਜਿੰਨ੍ਹਾਂ ਨੂੰ ਤੁਸੀਂ ਜਾਣਦੇ ਹੋ।
Previous
Next