[1] ਇੱਕ ਮਜ਼ਬੂਤ ਕਲੀਸਿਆਈ ਐਸੋਸੀਏਸ਼ਨ ਨੂੰ ਕਲੀਸਿਆਈ ਸੰਸਥਾਨ ਕਿਹਾ ਜਾ ਸਕਦਾ ਹੈ। ਇਸਦਾ ਅਰਥ ਇਹ ਨਹੀਂ ਹੈ ਕਿ ਇਸਦੇ ਵਿੱਚ ਮਜ਼ਬੂਤ ਐਸੋਸੀਏਸ਼ਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹੋਣ, ਪਰ ਇਸਨੂੰ ਫਿਰ ਵੀ ਕਮਜ਼ੋਰ ਦੀ ਬਜਾਏ ਮਜ਼ਬੂਤ ਕਿਹਾ ਜਾ ਸਕਦਾ ਹੈ।
ਇੱਕ ਚੰਗੇ ਕਲੀਸਿਆਈ ਸੰਸਥਾਨ ਦੀ ਹੋਂਦ ਸਥਾਨਕ ਕਲੀਸਿਆਵਾਂ ਦੀ ਸੇਵਾ ਕਰਨ ਦੇ ਲਈ ਹੈ। ਇਹ ਕਲੀਸਿਆਈ ਸੰਸਥਾਨ ਇਕੱਠੇ ਮਿਲ ਕੇ ਸਥਾਨਕ ਕਲੀਸਿਆਵਾਂ ਦੀ ਉਹ ਕੰਮ ਕਰਨ ਵਿੱਚ ਮਦਦ ਕਰਦਾ ਹੈ ਜੋ ਜ਼ਿਆਦਾਤਰ ਇਕੱਲੇ ਨਹੀਂ ਕਰ ਸਕਦੇ।
1. ਇਹ ਦੂਜੀਆਂ ਕਿਸਮਾਂ ਦੀਆਂ ਕਲੀਸਿਆਵਾਂ ਤੋਂ ਵੱਖਰੀ ਪਛਾਣ ਦੀ ਭਾਵਨਾ ਪ੍ਰਦਾਨ ਕਰਦਾ ਹੈ। ਇੱਕ ਸਥਾਨਕ ਕਲੀਸਿਆ ਦੇ ਮੈਂਬਰ ਜਾਣਦੇ ਹਨ ਕਿ ਉਹ ਆਪਣੇ ਖੇਤਰ ਦੀਆਂ ਦੂਸਰੀਆਂ ਕਲੀਸਿਆਵਾਂ ਨਾਲੋਂ ਅਲੱਗ ਹਨ। ਉਹਨਾਂ ਨੂੰ ਇਹ ਜਾਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਕਲੀਸਿਆਵਾਂ ਦੇ ਇੱਕ ਸਮੂਹ ਦਾ ਹਿੱਸਾ ਹਨ ਜੋ ਆਪਣੇ ਧਰਮ ਸਿਧਾਂਤ ਸਾਂਝੇ ਕਰਦੇ ਹਨ।
2. ਇਹ ਧਰਮ ਸਿਧਾਂਤ ਨੂੰ ਸਥਾਪਿਤ ਕਰਦਾ ਹੈ। ਕਿਸੇ ਵੀ ਸਥਾਨਕ ਕਲੀਸਿਆ ਨੂੰ ਕਿਸੇ ਨੂੰ ਸੁਣੇ ਬਿਨਾਂ ਕੋਈ ਧਰਮ ਸਿਧਾਂਤ ਬਦਲਣ ਜਾਂ ਵਿਕਸਿਤ ਕਰਨ ਦੇ ਆਜਾਦ ਮਹਿਸੂਸ ਨਹੀਂ ਕਰਨਾ ਚਾਹੀਦਾ। ਕਲੀਸਿਆਈ ਸੰਸਥਾਨ ਨੂੰ ਇਤਿਹਾਸਿਕ, ਜਰੂਰੀ ਮਸੀਹਤ ਨੂੰ ਫੜੀ ਰੱਖਣਾ ਚਾਹੀਦਾ ਹੈ, ਪਰ ਇਸਦੇ ਨਾਲ ਹੀ ਇਸਦੇ ਕੋਲ ਵਿਖਿਆਤਮਕ ਧਰਮ ਸਿਧਾਂਤ ਹੋਣੇ ਚਾਹੀਦੇ ਹਨ ਜਿੰਨ੍ਹਾਂ ਨੂੰ ਵਚਨ ਆਧਾਰਿਤ ਮੰਨਦੇ ਹੋਣ।
3. ਇਹ ਪਾਸਬਾਨਾਂ ਅਤੇ ਕਲੀਸਿਆ ਦੇ ਮੈਂਬਰਾਂ ਦੇ ਲਈ ਯੋਗਤਾਵਾਂ ਨਿਰਧਾਰਿਤ ਕਰਦਾ ਹੈ। ਕਲੀਸਿਆਈ ਸੰਸਥਾਨ ਨੂੰ ਮਿਆਰ ਨਿਰਧਾਰਤ ਕਰਨੇ ਚਾਹੀਦੇ ਹਨ ਤਾਂ ਜੋ ਪਾਸਬਾਨ ਅਤੇ ਕਲੀਸਿਆਵਾਂ ਦੇ ਮੈਂਬਰ ਇੱਕ ਇਕਸਾਰ ਮਸੀਹੀ ਉਦਾਹਰਣ ਨੂੰ ਕਾਇਮ ਕਰ ਸਕਣ। ਇਹ ਯੋਗਤਾਵਾਂ ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 3 ਅਤੇ ਤੀਤੁਸ ਨੂੰ 1 ਦੇ ਵਿੱਚ ਦੱਸੀਆਂ ਯੋਗਤਾਵਾਂ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਹਨ, ਪਰ ਹਰੇਕ ਸਭਿਆਚਾਰ ਦੇ ਵਿੱਚ ਇੰਨ੍ਹਾਂ ਦਾ ਸਪੱਸ਼ਟੀਕਰਨ ਕੀਤਾ ਜਾਣਾ ਚਾਹੀਦਾ ਹੈ।
4. ਇਹ ਕਲੀਸਿਆ ਦੇ ਸੰਚਾਲਨ ਦੀ ਪ੍ਰਣਾਲੀ ਪ੍ਰਦਾਨ ਕਰਦਾ ਹੈ। ਇੱਕ ਕਲੀਸਿਆਈ ਸੰਸਥਾਨ ਨੂੰ ਕਿਸੇ ਸਥਾਨਕ ਕਲੀਸਿਆ ਨੂੰ ਕਲੀਸਿਆ ਦੇ ਅਹੁਦਿਆਂ ਦੇ ਲਈ ਲੋਕਾਂ ਨੂੰ ਨਿਯੁਕਤ ਕਰਨ ਦੀ ਪ੍ਰਣਾਲੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਜੁਆਬਦੇਹੀ ਬਣੀ ਰਹੇ।
5. ਇਹ ਪਾਸਬਾਨਾਂ ਨੂੰ ਸਿਖਲਾਈ ਦੇਣ ਦੇ ਸਾਧਨ ਪ੍ਰਦਾਨ ਕਰਦਾ ਹੈ। ਬਹੁਤ ਸਾਰੀਆਂ ਕਲੀਸਿਆਵਾਂ ਦੇ ਵਿੱਚ ਭਵਿੱਖ ਦੇ ਪਾਸਬਾਨਾਂ ਨੂੰ ਸਿਖਲਾਈ ਦੇਣ ਦੇ ਲਈ ਸ੍ਰੋਤ ਅਤੇ ਸਮੱਗਰੀ ਉੱਪਲੱਭਧ ਨਹੀਂ ਹੈ। ਕਲੀਸਿਆਈ ਸੰਸਥਾਨ ਨੂੰ ਸਿਖਲਾਈ ਦੀ ਅਜਿਹੀ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ ਜੋ ਜੋ ਪਹੁੰਚਯੋਗ ਅਤੇ ਅਭਿਆਸਿਕ ਹੋਵੇ।
6. ਇਹ ਕਲੀਸਿਆਵਾਂ ਦੇ ਵਿੱਚ ਪਾਸਬਾਨਾਂ ਦੇ ਰੱਖੇ ਜਾਣ ਦੀ ਅਗਵਾਈ ਕਰਦਾ ਹੈ। ਕਲੀਸਿਆਈ ਸੰਸਥਾਨ ਦੇ ਆਗੂ ਬਿਨਾਂ ਕਲੀਸਿਆਵਾਂ ਵਾਲੇ ਪਾਸਬਾਨਾਂ ਅਤੇ ਬਿਨਾਂ ਪਾਸਬਾਨਾਂ ਵਾਲੀਆਂ ਕਲੀਸਿਆਵਾਂ ਦੀ ਸਹਾਇਤਾ ਕਰ ਸਕਦੇ ਹਨ। ਕਲੀਸਿਆਈ ਸੰਸਥਾਨ ਦੇ ਚੰਗੇ ਆਗੂ ਸਾਰੇ ਫੈਸਲਿਆਂ ਦੇ ਵਿੱਚ ਸਥਾਨਕ ਕਲੀਸਿਆਵਾਂ ਦੇ ਵਿਸ਼ਵਾਸਯੋਗ ਆਗੂਆਂ ਦਾ ਆਦਰ ਕਰਨਗੇ।
7. ਇਹ ਮੁਸ਼ਕਿਲ ਸਮੇਂ ਦੇ ਵਿੱਚ ਸਥਾਨਕ ਕਲੀਸਿਆ ਨੂੰ ਅਗਵਾਈ ਪ੍ਰਦਾਨ ਕਰਦਾ ਹੈ। ਜੇਕਰ ਕਿਸੇ ਸਥਾਨਕ ਕਲੀਸਿਆ ਦੇ ਵਿੱਚ ਕਿਸੇ ਮੁੱਦੇ ਦੇ ਕਾਰਨ ਫੁੱਟ ਪੈ ਜਾਂਦੀ ਹੈ ਜਾਂ ਜੇਕਰ ਉਸਦੇ ਵਿੱਚ ਵਿਸ਼ਵਾਸਯੋਗ ਅਗਵਾਈ ਨਹੀਂ ਹੈ, ਤਾਂ ਕਲੀਸਿਆਈ ਸੰਸਥਾਨ ਦੇ ਆਗੂਆਂ ਨੂੰ ਇਸਦੇ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।
[2] 8. ਇਹ ਮਿਸ਼ਨ ਅਤੇ ਨਵੀਆਂ ਕਲੀਸਿਆਵਾਂ ਦੀ ਸਥਾਪਨਾ ਦੇ ਯਤਨਾਂ ਦਾ ਤਾਲਮੇਲ ਅਤੇ ਸਮਰਥਨ ਕਰਦਾ ਹੈ। ਕਲੀਸਿਆਵਾਂ ਦੇ ਸਮੂਹ ਨੂੰ ਮਿਸ਼ਨ ਦੇ ਕੰਮ ਲਈ ਇੱਕ ਦ੍ਰਿਸ਼ਟੀਕੋਣ ਸਾਂਝਾ ਕਰਨਾ ਚਾਹੀਦਾ ਹੈ। ਉਹ ਸਰੋਤਾਂ ਨੂੰ ਜੋੜਦੇ ਹਨ ਅਤੇ ਮਿਸ਼ਨ ਟੀਚਿਆਂ ਨੂੰ ਪੂਰਾ ਕਰਨ ਲਈ ਲੋਕਾਂ ਦਾ ਸਮਰਥਨ ਕਰਦੇ ਹਨ।
9. ਇਹ ਸਥਾਨਕ ਕਲੀਸਿਆ ਨਾਲੋਂ ਵੱਡੇ ਪੱਧਰ ਤੇ ਸੰਗਤੀ ਪ੍ਰਦਾਨ ਕਰਦਾ ਹੈ। ਇਸਦੇ ਮੈਂਬਰਾਂ ਨੂੰ ਇੱਕੋ ਕਲੀਸਿਆਈ ਸੰਸਥਾਨ ਦੀਆਂ ਦੂਸਰੀਆਂ ਕਲੀਸਿਆਵਾਂ ਦੇ ਮੈਂਬਰਾਂ ਦੇ ਨਾਲ ਸਮਾਂ ਸਾਂਝਾ ਕਰਨ ਦੇ ਉਤਸ਼ਾਹਿਤ ਕੀਤਾ ਜਾਂਦਾ ਹੈ।
10. ਇਹ ਅਜਿਹੇ ਪ੍ਰੋਗ੍ਰਾਮ ਨੂੰ ਆਯੋਜਿਤ ਕਰਦਾ ਹੈ ਜਿਸਦੇ ਵਿੱਚ ਕਲੀਸਿਆਵਾਂ ਇਕੱਠੀਆਂ ਹੋ ਸਕਣ। ਕਲੀਸਿਆਈ ਸੰਸਥਾਨ ਨੂੰ ਅਜਿਹੀਆਂ ਕਨਵੈਨਸ਼ਨਾਂ ਅਤੇ ਕਾਨਫਰੰਸਾਂ ਆਯੋਜਿਤ ਕਰਨੀਆਂ ਚਾਹੀਦੀਆਂ ਹਨ ਜੋ ਕਲੀਸਿਆਵਾਂ ਨੂੰ ਸੰਗਤੀ ਕਰਨ ਅਤੇ ਮਿਲ ਕੇ ਟੀਚੇ ਮਿਥਣ ਦੇ ਵਿੱਚ ਸਹਾਇਤਾ ਕਰ ਸਕਣ।
11. ਇਹ ਆਗੂਆਂ ਨੂੰ ਸਲਾਹ ਅਤੇ ਉਤਸ਼ਾਹ ਦੇਣ ਲਈ ਕਲੀਸਿਆਵਾਂ ਦੇ ਵਿੱਚ ਭੇਜਦਾ ਹੈ। ਐਸੋਸੀਏਸ਼ਨ ਦੇ ਆਗੂਆਂ ਵਿੱਚੋਂ ਕਿਸੇ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਹਰੇਕ ਕਲੀਸਿਆ ਦਾ ਦੌਰਾ ਕਰਨਾ ਚਾਹੀਦਾ ਹੈ, ਅਤੇ ਜ਼ਿਆਦਾ ਵਾਰ ਕਰਨਾ ਬਿਹਤਰ ਹੋਵੇਗਾ।
12. ਇਹ ਸਥਾਨਕ ਸੇਵਕਾਈ ਦੀ ਆਰਥਿਕ ਸਥਿਰਤਾ ਨੂੰ ਵਿਕਸਤ ਕਰਨ ਲਈ ਸਲਾਹ ਪ੍ਰਦਾਨ ਕਰਦਾ ਹੈ। ਐਸੋਸੀਏਸ਼ਨ ਨੂੰ ਸਥਾਨਕ ਚਰਚ ਦੀ ਸੰਭਾਵਨਾ 'ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵਿੱਤੀ ਪਰਿਪੱਕਤਾ ਵੱਲ ਸੇਧਿਤ ਕਰਨਾ ਚਾਹੀਦਾ ਹੈ।
ਜੇਕਰ ਕੋਈ ਕਲੀਸਿਆਈ ਸੰਸਥਾਨ ਸਹੀ ਤਰੀਕੇ ਦੇ ਨਾਲ ਇੰਨ੍ਹਾਂ ਉਦੇਸ਼ਾਂ ਨੂੰ ਪੂਰਿਆਂ ਕਰਦਾ ਹੈ, ਤਾਂ ਇਹ ਕਲੀਸਿਆਂ ਦੇ ਉਦੇਸ਼ਾਂ ਨੂੰ ਪੂਰੇ ਕਰਨ ਦੇ ਵਿੱਚ ਬਹੁਤ ਮੁੱਲਵਾਨ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਸਥਾਨਕ ਕਲੀਸਿਆ ਦੇ ਦੁਆਰਾ ਇਕੱਲੇ ਰਹਿ ਕੇ ਇਸ ਦੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਨਾ ਅਸੰਭਵ ਹੁੰਦਾ ਹੈ। ਕਲੀਸਿਆਈ ਸੰਸਥਾਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਲੀਸਿਆਈ ਸੰਸਥਾਨ ਦੀ ਹੋਂਦ ਕਲੀਸਿਆਵਾਂ ਦੀ ਸੇਵਾ ਕਰਨ ਦੇ ਲਈ ਹੈ।
► ਹੁਣ ਅਸੀਂ ਵੇਖ ਲਿਆ ਹੈ ਕਿ ਕਲੀਸਿਆਈ ਸੰਸਥਾਨ ਕਲੀਸਿਆਵਾਂ ਦੇ ਲਈ ਕੀ ਕਰ ਸਕਦੇ ਹਨ, ਤਾਂ ਆਉ ਇਸ ਪ੍ਰਸ਼ਨ ਤੇ ਵਿਚਾਰ ਕਰੀਏ: ਇੱਕ ਕਲੀਸਿਆ ਨੂੰ ਕਮਜ਼ੋਰ ਐਸੋਸੀਏਸ਼ਨ ਦੇ ਲਾਭ ਕਿਵੇਂ ਹੋ ਸਕਦੇ ਹਨ, ਅਤੇ ਉਹਨਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਜੋ ਆਮ ਤੌਰ ਤੇ ਉਹਨਾਂ ਨਾਲ ਆਉਂਦੀਆਂ ਹਨ?
► ਕੋਈ ਕਲੀਸਿਆ ਕਿਸੇ ਮਜ਼ਬੂਤ ਐਸੋਸੀਏਸ਼ਨ ਦੇ ਨਾਲ ਆਮ ਤੌਰ ਤੇ ਆਉਣ ਵਾਲੀਆਂ ਸਮੱਸਿਆਵਾਂ ਤੋਂ ਦੂਰ ਰਹਿ ਕੇ ਇਸਦੇ ਲਾਭ ਕਿਵੇਂ ਪ੍ਰਾਪਤ ਕਰ ਸਕਦੀ ਹੈ?
[1]
“ਕਲੀਸਿਆ ਦੇ ਕੋਲ ਰੀਤਾਂ ਅਤੇ ਰਸਮਾਂ ਬਾਰੇ ਹੁਕਮ ਦੇਣ ਦਾ ਅਧਿਕਾਰ ਹੈ, ਅਤੇ ਵਿਸ਼ਵਾਸ ਦੇ ਵਿਵਾਦਾਂ ਵਿੱਚ ਵੀ ਅਧਿਕਾਰ ਹੈ, ਅਤੇ ਫਿਰ ਵੀ ਕਲੀਸਿਆ ਦੇ ਲਈ ਇਹ ਸਹੀ ਨਹੀਂ ਹੈ ਕਿ ਉਹ ਕੁਝ ਅਜਿਹਾ ਕਰਨ ਜੋ ਪਰਮੇਸ਼ੁਰ ਦੇ ਵਚਨ ਦੇ ਉਲਟ ਹੈ…”
- ਇੰਗਲੈਂਡ ਦੇ ਚਰਚ ਦੇ ਧਰਮ ਦੇ ਲੇਖ
[2]
“ਸੰਸਾਰ ਭਰ ਦੇ ਵਿੱਚ ਸ਼ੁਭਸਮਾਚਾਰ ਦਾ ਪ੍ਰਚਾਰ ਮਸੀਹਤ ਦਾ ਸਪੱਸ਼ਟ ਮਿਸ਼ਨ ਹੈ। ਪਰ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਕਲੀਸਿਆ ਦੀ ਜਰੂਰਤ ਹੈ, ਕਿਉਂਕਿ ਇਸਨੂੰ ਪੂਰਾ ਕਰਨ ਵਾਲੀਆਂ ਇਕਾਈਆਂ ਦਾ ਕਿਸੇ ਹੋਰ ਸਥਾਨ ਤੇ ਹੋਣਾ ਸੰਭਵ ਨਹੀਂ ਹੈ।”
- ਜੋਨ੍ਹ ਮਾਇਲੇ
ਸਿਸਟੇਮੇਟਿਕ ਥੇਓਲੋਜੀ
Previous
Next