Search Course
Search through all lessons and sections in this course
Searching...
No results found
No matches for ""
Try different keywords or check your spelling
ਮਸੀਹੀ ਵਿਸ਼ਵਾਸ
Course Description
ਬਾਈਬਲ, ਪਰਮੇਸ਼ਰ, ਮਨੁੱਖ, ਪਾਪ, ਮਸੀਹ, ਮੁਕਤੀ, ਪਵਿੱਤਰ ਆਤਮਾ, ਕਲੀਸਿਯਾ, ਅਤੇ ਅੰਤਿਮ ਘਟਨਾਵਾਂ ਦੇ ਬਾਰੇ ਵਿਚ ਮਸੀਹੀ ਸਿਧਾਂਤਾਂ ਦਾ ਵਰਣਨ ਕਰਦੇ ਹੋਏ ਇਹ ਇਕ ਯੋਜਨਾਬੱਧ ਅਧਿਆਤਮਿਕ ਕੋਰਸ ਹੈI
What You'll Learn
Course Objectives
(1) ਮਸੀਹੀ ਵਿਸ਼ਵਾਸ ਦੀਆਂ ਮੁੱਢਲੀਆਂ ਧਾਰਨਾਵਾਂ ਦੇ ਬਾਰੇ ਸਿੱਖਣਾ।
(2) ਧਾਰਮਿਕ ਧਾਰਨਾਵਾਂ ਦੇ ਸ੍ਰੋਤ ਅਤੇ ਅਧਿਕਾਰ ਵੱਜੋਂ ਬਾਈਬਲ ਦਾ ਸਹੀ ਉਪਯੋਗ ਕਰਨਾ।
(3) ਧਾਰਮਿਕ ਧਾਰਨਾਵਾਂ ਦੇ ਵਿੱਚ ਮਹੱਤਵਪੂਰਨ ਗ਼ਲਤੀਆਂ ਦੀ ਪਹਿਚਾਣ ਕਰਨਾ।
(4) ਅਜਿਹੀ ਸਮਝ ਨੂੰ ਪ੍ਰਾਪਤ ਕਰਨਾ ਜੋ ਪਰਮੇਸ਼ੁਰ ਦੇ ਨਾਲ ਸਾਡੇ ਸੰਬੰਧ ਨੂੰ ਹੋਰ ਡੂੰਘਾ ਬਣਾਉਣ ਦੇ ਵਿੱਚ ਸਹਾਈ ਹੋਵੇ।
(5) ਦੂਸਰਿਆਂ ਨੂੰ ਸਿਖਾਉਣ ਦੇ ਲਈ ਸਮੱਗਰੀ ਅਤੇ ਢਾਂਚੇ ਨੂੰ ਪ੍ਰਾਪਤ ਕਰਨਾ।
Introduction
ਕਲਾਸ ਦੇ ਆਗੂਆਂ ਲਈ ਨਿਰਦੇਸ਼
ਸਾਡੇ ਅੰਦਾਜੇ ਦੇ ਅਨੁਸਾਰ ਇੱਕ ਪਾਠ 90 ਜਾਂ ਇਸ ਤੋਂ ਜਿਆਦਾ ਮਿੰਟ ਦਾ ਸਮਾਂ ਲਵੇਗਾ। ਇੱਕ ਸਮੂਹ ਦੇ ਲਈ ਇਹ ਚੰਗਾ ਹੋਵੇਗਾ ਕਿ ਉਹ ਹਰੇਕ ਪਾਠ ਦੇ ਲਈ ਦੋ ਜਾਂ ਇਸ ਤੋਂ ਜਿਆਦਾ ਵਾਰ ਇਕੱਠੇ ਹੋਣ। ਜੇਕਰ ਸਮੂਹ ਦੋ ਵਾਰ ਮਿਲਦਾ ਹੈ ਤਾਂ ਕੁਝ ਨਿਰਦੇਸ਼ ਲਾਗੂ ਕੀਤੇ ਜਾਣੇ ਚਾਹੀਦੇ ਹਨ। ਉਦਾਹਰਨ ਦੇ ਲਈ ਦੋਵੇਂ ਵਾਰ ਪ੍ਰੀਖਿਆ ਨਹੀਂ ਲਈ ਜਾਣੀ ਚਾਹੀਦੀ ਹੈ।
ਹਰੇਕ ਵਿਦਿਆਰਥੀ ਦੇ ਕੋਲ ਇਹ ਕਿਤਾਬ ਹੋਣੀ ਚਾਹੀਦੀ ਹੈ।
ਸਾਰੇ ਕੋਰਸ ਦੇ ਦੌਰਾਨ ਕਲਾਸ ਦੇ ਆਗੂਆਂ ਲਈ ਪਾਠ ਦੇ ਖਾਸ ਹਿੱਸਿਆਂ ਲਈ ਨਿਰਦੇਸ਼ ਦਿੱਤੇ ਗਏ ਹਨ। ਇਹ ਟੇਢੇ ਅੱਖਰਾਂ ਦੇ ਵਿੱਚ ਹਨ।
ਨਵੀਂ ਕਲਾਸ ਦੀ ਸ਼ੁਰੂਆਤ ਦੇ ਸਮੇਂ, ਪਿੱਛਲੇ ਪਾਠ ਦੀ ਪ੍ਰੀਖਿਆ ਲਵੋ। ਹਰੇਕ ਵਿਦਿਆਰਥੀ ਨੂੰ ਉੱਤਰ ਬਿਨਾਂ ਕਿਸੇ ਸਹਾਇਤਾ ਦੇ ਆਪਣੀ ਯਾਦ ਤੋਂ ਲਿਖਣੇ ਜਰੂਰੀ ਹਨ। ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਦੇ ਵਿੱਚ ਪਾਸ ਨਹੀਂ ਹੁੰਦਾ ਤਾਂ ਤੁਸੀਂ ਉਸਨੂੰ ਕਿਸੇ ਹੋਰ ਸਮੇਂ ਇਹ ਪ੍ਰੀਖਿਆ ਦੁਬਾਰਾ ਦੇਣ ਦੀ ਪ੍ਰਵਾਨਗੀ ਦੇ ਸਕਦੇ ਹੋ (ਅੰਦਾਜਨ ਸਮਾਂ: 10 ਮਿੰਟ)। ShepherdsGlobal.org ਤੋਂ ਡਾਊਨਲੋਡ ਕਰਨ ਦੇ ਲਈ ਇੱਕ ਟੈਸਟ ਕੁੰਜੀ ਉਪਲੱਭਧ ਹੈ।
ਪ੍ਰੀਖਿਆ ਦੇ ਬਾਅਦ, ਪ੍ਰਸ਼ਨਾਂ ਦੀ ਸਮੀਖਿਆ ਕਰਨ ਦੇ ਲਈ ਪਿੱਛਲੇ ਪਾਠ ਦੇ ਉਦੇਸ਼ਾਂ ਦੀ ਸੂਚੀ ਦਾ ਉਪਯੋਗ ਕਰੋ। ਹਰੇਕ ਉਦੇਸ਼ ਤੋਂ ਪ੍ਰਸ਼ਨ ਪੁੱਛੋ ਅਤੇ ਵਿਦਿਆਰਥੀਆਂ ਨੂੰ ਇਸਦਾ ਵਰਣਨ ਕਰਨ ਦਿਉ (ਅੰਦਾਜਨ ਸਮਾਂ: 15 ਮਿੰਟ)।
ਨਵੇਂ ਪਾਠ ਦੀ ਸ਼ੁਰੂਆਤ ਦੇ ਸਮੇਂ ਇੱਕ ਵਿਦਿਆਰਥੀ ਨੂੰ ਦਿੱਤੇ ਹੋਏ ਪਾਠ ਦੇ ਹਿੱਸੇ ਨੂੰ ਪੜਣ ਦੇ ਲਈ ਕਹੋ। ਵਿਦਿਆਰਥੀਆਂ ਨੂੰ ਸੰਖੇਪ ਵਿੱਚ ਚਰਚਾ ਕਰਨ ਦਿਉ ਕਿ ਵਚਨਾਂ ਦਾ ਇਹ ਹਿੱਸਾ ਪਾਠ ਦੇ ਵਿਸ਼ੇ ਦੇ ਬਾਰੇ ਕੀ ਕਹਿੰਦਾ ਹੈ (ਅੰਦਾਜਨ ਸਮਾਂ: 10 ਮਿੰਟ)।
ਹਰੇਕ ਹਿੱਸੇ ਨੂੰ ਪੜਦੇ ਅਤੇ ਇਸਦੀ ਵਿਆਖਿਆ ਕਰਦੇ ਹੋਏ ਪਾਠ ਨੂੰ ਸਿਖਾਉ। ਕਲਾਸ ਦੇ ਮੈਂਬਰ ਕੁਝ ਹਿੱਸਿਆ ਨੂੰ ਸਿਖਾ ਸਕਦੇ ਹਨ (ਅੰਦਾਜਨ ਸਮਾਂ: 45 ਮਿੰਟ)।
ਕੋਰਸ ਦੇ ਵਿੱਚ ਪਵਿੱਤਰ ਵਚਨਾਂ ਦਾ ਕਾਫੀ ਉਪਯੋਗ ਕੀਤਾ ਗਿਆ ਹੈ। ਬਰੈਕਟਾਂ ਦੇ ਵਿੱਚ ਦਿੱਤੇ ਗਏ ਪੜ੍ਹੋ ਕਰਕੇ ਦੱਸੇ ਹੋਏ ਵਚਨਾਂ ਦੇ ਹਵਾਲੇ ਕਲਾਸ ਦੇ ਵਿੱਚ ਉੱਚੀ ਆਵਾਜ ਵਿੱਚ ਪੜ੍ਹੇ ਜਾਣੇ ਚਾਹੀਦੇ ਹਨ। ਦੂਸਰੇ ਦਿੱਤੇ ਹੋਏ ਹਵਾਲੇ ਸਾਧਾਰਨ ਤੌਰ ਤੇ ਲਿਖਤ ਦੇ ਵਿੱਚ ਦਿੱਤੇ ਬਿਆਨ ਨੂੰ ਸਮਰਥਨ ਪ੍ਰਦਾਨ ਕਰਦੇ ਹਨ। ਕਲਾਸ ਦੇ ਵਿੱਚ ਇੰਨ੍ਹਾਂ ਹਵਾਲਿਆਂ ਨੂੰ ਵੇਖੇ ਜਾਣਾ ਜਾਂ ਪੜਿਆ ਜਾਣਾ ਹਮੇਸ਼ਾਂ ਜਰੂਰੀ ਨਹੀਂ ਹੈ।
ਚਰਚਾ ਦੇ ਪ੍ਰਸ਼ਨ ਅਤੇ ਕਲਾਸ ਦੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਇਸ ►ਚਿੰਨ੍ਹ ਦੇ ਦੁਆਰਾ ਦਰਸਾਇਆ ਗਿਆ ਹੈ। ਕਈ ਵਾਰ ਚਰਚਾ ਦੇ ਪ੍ਰਸ਼ਨ ਕਿਸੇ ਹਿੱਸੇ ਦੀ ਜਾਣ-ਪਛਾਣ ਕਰਾਉਂਦੇ ਹਨ; ਕਈ ਵਾਰ ਉਹ ਸਿਰਫ਼ ਵੇਖੇ ਜਾ ਚੁੱਕੇ ਹਿੱਸੇ ਦੀ ਸਮੀਖਿਆ ਕਰਦੇ ਹਨ। ਕਲਾਸ ਦੇ ਆਗੂ ਨੂੰ ਪ੍ਰਸ਼ਨ ਪੁੱਛਣੇ ਚਾਹੀਦੇ ਹਨ ਅਤੇ ਵਿਦਿਆਰਥੀਆਂ ਨੂੰ ਉੱਤਰ ਦੇ ਬਾਰੇ ਚਰਚਾ ਕਰਨ ਦਾ ਸਮਾਂ ਦੇਣਾ ਚਾਹੀਦਾ ਹੈ। ਉਸ ਸਮੇਂ ਉੱਤਰ ਦੀ ਸੰਪੂਰਨ ਵਿਆਖਿਆ ਕਰਨੀ ਜਰੂਰੀ ਨਹੀਂ ਹੈ, ਖਾਸ ਕਰਕੇ ਜੇਕਰ ਪ੍ਰਸ਼ਨ ਕਿਸੇ ਹਿੱਸੇ ਦੀ ਜਾਣ-ਪਛਾਣ ਕਰਵਾ ਰਿਹਾ ਹੈ।
ਕਲਾਸ ਨੂੰ ਮਿਲ ਕੇ ਹਰੇਕ ਪਾਠ ਦੇ ਅੰਤ ਵਿੱਚ “ਵਿਸ਼ਵਾਸ ਕਥਨਾਂ ਦੇ ਬਿਆਨ” ਨੂੰ ਦੋ ਵਾਰ ਪੜ੍ਹਣਾ ਚਾਹੀਦਾ ਹੈ।
ਹਰੇਕ ਪਾਠ ਦੇ ਅੰਤ ਵਿੱਚ, ਹਰ ਇੱਕ ਵਿਦਿਆਰਥੀ ਨੂੰ ਪਵਿੱਤਰ ਵਚਨਾਂ ਦੀ ਦਿੱਤੀ ਸੂਚੀ ਵਿੱਚੋਂ ਇੱਕ ਵਚਨ ਦਾ ਹਿੱਸਾ ਸੌਂਪਿਆ ਜਾਣਾ ਚਾਹੀਦਾ ਹੈ। ਅੱਗਲੀ ਕਲਾਸ ਤੋਂ ਪਹਿਲਾਂ ਉਨ੍ਹਾਂ ਨੂੰ ਉਹ ਵਚਨ ਪੜਣਾ ਚਾਹੀਦਾ ਹੈ ਅਤੇ ਇੱਕ ਪੈਰਾ ਲਿਖਣਾ ਚਾਹੀਦਾ ਹੈ ਕਿ ਵਚਨ ਪਾਠ ਦੇ ਵਿਸ਼ੇ ਦੇ ਬਾਰੇ ਕੀ ਕਹਿੰਦਾ ਹੈ। ਉਨ੍ਹਾਂ ਨੂੰ ਅੱਗਲੇ ਸੈਸ਼ਨ ਦੇ ਵਿੱਚ ਇਸਨੂੰ ਕਲਾਸ ਦੇ ਆਗੂ ਵਿਖਾਉਣਾ ਹੋਵੇਗਾ।
ਇਸ ਕੋਰਸ ਦੇ ਦੌਰਾਨ ਘੱਟੋ-ਘੱਟ ਤਿੰਨ ਵਾਰ ਹਰੇਕ ਵਿਦਿਆਰਥੀ ਨੂੰ ਇੱਕ ਪਾਠ ਜਾਂ ਪਾਠ ਦਾ ਹਿੱਸਾ ਅਜਿਹੇ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਜੋ ਕਲਾਸ ਦੇ ਵਿੱਚ ਨਹੀਂ ਹਨ। ਇਹ ਕਲੀਸਿਆ ਦੇ ਵਿੱਚ ਕਿਸੇ ਕਲਾਸ ਦੇ ਵਿੱਚ, ਜਾਂ ਘਰ ਦੇ ਵਿੱਚ ਅਧਿਐਨ ਕਰਨ ਵਾਲੇ ਸਮੂਹ ਦੇ ਵਿੱਚ ਜਾਂ ਕਿਸੇ ਹੋਰ ਸਮੂਹ ਦੇ ਵਿੱਚ ਸਿਖਾਇਆ ਜਾ ਸਕਦਾ ਹੈ। ਹਰੇਕ ਕਲਾਸ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਇਸ ਅਸਾਇਨਮੈਂਟ ਦੇ ਬਾਰੇ ਯਾਦ ਦਿਵਾਉ, ਅਤੇ ਜੇਕਰ ਉਨ੍ਹਾਂ ਨੇ ਪਿੱਛਲੀ ਕਲਾਸ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਵਿੱਚ ਅਜਿਹਾ ਕੀਤਾ ਹੈ ਤਾਂ ਉਨ੍ਹਾਂ ਨੂੰ ਰਿਪੋਰਟ ਦੇਣ ਦਾ ਮੌਕਾ ਦਿਉ।
ਕਲਾਸ ਦੇ ਅੰਤ ਵਿੱਚ, ਵਿਦਿਆਰਥੀਆਂ ਨੂੰ ਯਾਦ ਦਿਵਾਉ ਕਿ ਉਹ ਅੱਗਲੀ ਕਲਾਸ ਤੋਂ ਪਹਿਲਾਂ ਅੱਗਲੀ ਕਲਾਸ ਦੀ ਸਮੱਗਰੀ ਦੇ ਬਾਰੇ ਅਧਿਐਨ ਕਰਨ (ਅਸਾਇਨਮੈਂਟ ਅਤੇ ਘੋਸ਼ਨਾਵਾਂ ਕਰਨ ਦਾ ਅੰਦਾਜਨ ਸਮਾਂ: 10 ਮਿੰਟ)।
ਜੇਕਰ ਵਿਦਿਆਰਥੀ Shepherds Global Classroom (ਸ਼ਫਰਡ ਗਲੋਬਲ ਕਲਾਸਰੂਮ) ਜਾਂ ਇਸਦੇ ਕਿਸੇ ਮਾਨਤਾ ਪ੍ਰਾਪਤ ਅਦਾਰੇ ਤੋਂ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਕਲਾਸ ਸ਼ੈਸ਼ਨ ਲਗਾਉਣੇ ਪੈਣਗੇ ਅਤੇ ਅਸਾਇਨਮੈਂਟ ਪੂਰੇ ਕਰਨੇ ਪੈਣਗੇ। ਜੇਕਰ ਵਿਦਿਆਰਥੀ ਕਿਸੇ ਕਲਾਸ ਵਿੱਚ ਨਹੀਂ ਆ ਪਾਉਂਦਾ, ਤਾਂ ਉਸਨੂੰ ਉਸ ਪਾਠ ਦਾ ਅਧਿਐਨ ਕਰਨਾ ਚਾਹੀਦਾ ਹੈ, ਟੈਸਟ ਦੇਣਾ ਚਾਹੀਦਾ ਹੈ, ਅਤੇ ਇਸਦਾ ਅਸਾਇਨਮੈਂਟ ਲਿਖਣਾ ਪਵੇਗਾ। ਕੋਰਸ ਦੇ ਅੰਤ ਵਿੱਚ ਪੂਰੇ ਕੀਤੇ ਹੋਏ ਅਸਾਇਨਮੈਂਟਾਂ ਦਾ ਵੇਰਵਾ ਰੱਖਣ ਦੇ ਲਈ ਇੱਕ ਸੂਚੀ ਦਿੱਤੀ ਗਈ ਹੈ।
ਵਿਦਿਆਰਥੀਆਂ ਦੇ ਲਈ ਦਿਸ਼ਾ ਨਿਰਦੇਸ਼
ਤੁਹਾਨੂੰ ਕਲਾਸ ਦੇ ਇਕੱਠੇ ਹੋਣ ਤੋਂ ਪਹਿਲਾਂ ਹਰੇਕ ਪਾਠ ਨੂੰ ਪੜਣਾ ਚਾਹੀਦਾ ਹੈ, ਤਾਂ ਕਿ ਤੁਸੀਂ ਚੰਗੀ ਸਮਝ ਦੇ ਨਾਲ ਕਲਾਸ ਦੇ ਵਿੱਚ ਹੋਣ ਵਾਲੀ ਚਰਚਾ ਦੇ ਸਾਂਝੀ ਹੋ ਸਕੋ।
ਹਰੇਕ ਕਲਾਸ ਸ਼ੈਸ਼ਨ ਦੀ ਸ਼ੁਰੂਆਤ ਦੇ ਵਿੱਚ ਪਿੱਛਲੇ ਪਾਠ ਦਾ ਟੈਸਟ ਦੇਣ ਦੇ ਲਈ ਤਿਆਰ ਰਹੋ। ਦਿੱਤੇ ਹੋਏ ਪ੍ਰੀਖਿਆ ਦੇ ਪ੍ਰਸ਼ਨਾਂ ਦਾ ਅਧਿਐਨ ਕਰੋ।
ਹਮੇਸ਼ਾਂ ਆਪਣੇ ਨਾਲ ਬਾਈਬਲ, ਪਾਠ ਦੀ ਪ੍ਰਿੰਟਡ ਕਾਪੀ, ਅਤੇ ਆਪਣੇ ਸਮੱਗਰੀ ਨੋਟਸ ਲਿਖਣ ਦੇ ਲਈ ਇੱਕ ਪੈੱਨ ਲੈ ਕੇ ਆਉ।
ਵਚਨਾਂ ਦੇ ਹਵਾਲਿਆਂ ਨੂੰ ਵੇਖਣ ਦੇ ਲਈ, ਚਰਚਾ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਦੇ ਲਈ, ਅਤੇ ਕਲਾਸ ਆਗੂ ਦੀ ਅਗਵਾਈ ਅਧੀਨ ਚਰਚਾ ਦੇ ਵਿੱਚ ਭਾਗੀਦਾਰ ਹੋਣ ਲਈ ਤਿਆਰ ਰਹੋ।
ਹਰੇਕ ਪਾਠ ਦੇ ਅੰਤ ਵਿੱਚ, ਤੁਹਾਨੂੰ ਵਚਨਾਂ ਦਾ ਇੱਕ ਹਿੱਸਾ ਦਿੱਤਾ ਜਾਵੇਗਾ। ਅੱਗਲੀ ਕਲਾਸ ਦੇ ਸ਼ੈਸ਼ਨ ਤੋਂ ਪਹਿਲਾਂ, ਉਸ ਵਚਨ ਨੂੰ ਪੜ੍ਹੋ ਅਤੇ ਇੱਕ ਪੈਰਾ ਲਿਖਣਾ ਲਿਖੋ ਕਿ ਵਚਨ ਪਾਠ ਦੇ ਵਿਸ਼ੇ ਦੇ ਬਾਰੇ ਕੀ ਕਹਿੰਦਾ ਹੈ। ਕਲਾਸ ਦੇ ਆਗੂ ਨੂੰ ਇਹ ਪੈਰਾਗ੍ਰਾਫ ਵਿਖਾਉ।
ਇਸ ਕੋਰਸ ਦੇ ਦੌਰਾਨ ਘੱਟੋ-ਘੱਟ ਤਿੰਨ ਵਾਰ ਤੁਹਾਨੂੰ ਇੱਕ ਪਾਠ ਜਾਂ ਪਾਠ ਦਾ ਹਿੱਸਾ ਅਜਿਹੇ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਜੋ ਕਲਾਸ ਦੇ ਵਿੱਚ ਨਹੀਂ ਹਨ। ਇਹ ਕਲੀਸਿਆ ਦੇ ਵਿੱਚ ਕਿਸੇ ਕਲਾਸ ਦੇ ਵਿੱਚ, ਜਾਂ ਘਰ ਦੇ ਵਿੱਚ ਅਧਿਐਨ ਕਰਨ ਵਾਲੇ ਸਮੂਹ ਦੇ ਵਿੱਚ ਜਾਂ ਕਿਸੇ ਹੋਰ ਸਮੂਹ ਦੇ ਵਿੱਚ ਸਿਖਾਇਆ ਜਾ ਸਕਦਾ ਹੈ। ਹਰੇਕ ਵਾਰ ਜਦੋਂ ਤੁਸੀਂ ਕਿਸੇ ਨੂੰ ਸਿਖਾਉਂਦੇ ਹੋ ਤਾਂ ਇਸਦੀ ਰਿਪੋਰਟ ਆਪਣੇ ਕਲਾਸ ਦੇ ਆਗੂ ਨੂੰ ਦਿਉ।
Ready to Start Learning?
Choose a lesson to begin your journey through this course.
Christian Beliefs
15 lessons · ਪੰਜਾਬੀ
Print Course
Request Submitted!
Your print request has been recorded. Your download should begin shortly.
Download Print-Ready FileFree to print for ministry use. No changes to content, no profit sales.
SGC exists to equip rising Christian leaders around the world by providing free, high-quality theological resources. We gladly grant permission for you to print and distribute our courses under these simple guidelines:
- No Changes – Course content must not be altered in any way.
- No Profit Sales – Printed copies may not be sold for profit.
- Free Use for Ministry – Churches, schools, and other training ministries may freely print and distribute copies—even if they charge tuition.
- No Unauthorized Translations – Please contact us before translating any course into another language.
All materials remain the copyrighted property of Shepherds Global Classroom.
Questions? info@shepherdsglobal.org
Order Physical Course
ਮਸੀਹੀ ਵਿਸ਼ਵਾਸ
Total
$21.99Added to Cart!
Download Course
By submitting your contact info, you agree to receive occasional email updates about this ministry.
Additional Files
Audio Course Downloads
ਮਸੀਹੀ ਵਿਸ਼ਵਾਸ
Download audio files for offline listening
No audio files are available for this course yet.
Check back soon or visit our audio courses page.
Share This Course
ਮਸੀਹੀ ਵਿਸ਼ਵਾਸ
Share this free course with others