ਸਮਾਜ ਦੇ ਵਿੱਚ ਕਲੀਸਿਆ
► ਕਲੀਸਿਆ ਨੂੰ ਸਮਾਜ ਦੇ ਵਿੱਚ ਕਿਵੇਂ ਸ਼ਮੂਲੀਅਤ ਕਰਨੀ ਚਾਹੀਦੀ ਹੈ?
ਯਿਰਮਿਯਾਹ ਨੇ ਗ਼ੁਲਾਮੀ ਵਿੱਚ ਪਏ ਯਹੂਦੀਆਂ ਨੂੰ ਇਹ ਕਹਿੰਦੇ ਹੋਏ ਲਿਖਿਆ ਕਿ ਜਿਸ ਪਰਾਈ ਕੌਮ ਦੇ ਵਿੱਚ ਉਹ ਰਹਿੰਦੇ ਹਨ ਉਸਦੇ ਨਾਲ ਉਨ੍ਹਾਂ ਦਾ ਸੰਬੰਧ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ। ਇੰਨ੍ਹਾਂ ਯਹੂਦੀਆਂ ਨੂੰ ਉਨ੍ਹਾਂ ਦੀ ਇੱਛਾ ਉੱਲਟ ਉੱਥੇ ਰਹਿਣਾ ਪੈ ਰਿਹਾ ਸੀ; ਉਸ ਸਮਾਜ ਦਾ ਧਰਮ ਉਨ੍ਹਾਂ ਦੇ ਲਈ ਗ਼ੈਰ ਸੀ; ਉੱਥੋ ਦੀ ਸਰਕਾਰ ਜ਼ੁਲਮੀ ਸੀ ਅਤੇ ਉਸ ਨੇ ਉਨ੍ਹਾਂ ਦੇ ਦੇਸ਼ ਨੂੰ ਬਰਬਾਦ ਕਰ ਦਿੱਤਾ ਸੀ; ਅਤੇ ਉਹ ਉਸ ਦਿਨ ਦੀ ਉਡੀਕ ਵਿੱਚ ਸਨ ਜਦੋਂ ਉਹ ਉੱਥੋਂ ਵਾਪਿਸ ਜਾ ਸਕਦੇ। ਸ਼ਾਇਦ ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਇਸ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ।
[1]ਉਸ ਸੰਦੇਸ਼ ਨੂੰ ਸੁਣੋ ਜੋ ਪਰਮੇਸ਼ੁਰ ਨੇ ਨਬੀ ਨੂੰ ਇੰਨ੍ਹਾਂ ਲੋਕਾਂ ਦੇ ਲਈ ਦਿੱਤਾ:
ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਘੱਲਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਹ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ (ਯਿਰਮਿਯਾਹ 29:7)।
ਸ਼ਾਂਤੀ ਸ਼ਬਦ ਸਿਰਫ਼ ਸ਼ਾਂਤੀ ਨੂੰ ਹੀ ਨਹੀਂ, ਪਰ ਉਨ੍ਹਾਂ ਬਰਕਤਾਂ ਨੂੰ ਵੀ ਦਰਸਾਉਂਦਾ ਹੈ ਜੋ ਸ਼ਾਂਤੀ ਦੇ ਨਾਲ ਆਉਂਦੀਆਂ ਹਨ। ਇਹ ਪਰਮੇਸ਼ੁਰ ਦੀਆਂ ਬਰਕਤਾਂ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਦੇ ਉਹ ਅਰਾਧਕ ਇੱਕ ਪਰਾਈ ਕੌਮ ਦੇ ਸਮਾਜ ਵਿੱਚ ਜਦੋਂ ਉਨ੍ਹਾਂ ਲੋਕਾਂ ਦੇ ਲਈ ਬਰਕਤਾਂ ਲਿਆਉਣਗੇ ਤਾਂ ਉਨ੍ਹਾਂ ਨੂੰ ਆਪ ਵੀ ਬਰਕਤਾਂ ਮਿਲਣਗੀਆਂ!
ਸੰਸਾਰ ਦੀਆਂ ਸਮੱਸਿਆਵਾਂ ਪਾਪ ਦੀ ਜੜ੍ਹ ਤੋਂ ਆਉਂਦੀਆਂ ਹਨ। ਵਿਅਕਤੀ ਅਤੇ ਸੰਗਠਿਤ ਸ਼ਕਤੀਆਂ ਪਰਮੇਸ਼ੁਰ ਦੇ ਵਚਨਾਂ ਦਾ ਆਦਰ ਨਹੀਂ ਕਰਦੇ। ਕਲੀਸਿਆ ਸੰਸਾਰ ਦੀਆਂ ਸਮੱਸਿਆਵਾਂ ਨਾਲ ਗੱਲ ਕਰਨ ਲਈ ਵਿਲੱਖਣ ਤੌਰ ਤੇ ਯੋਗ ਹੈ ਕਿਉਂਕਿ ਕਲੀਸਿਆ ਪਰਮੇਸ਼ੁਰ ਦੇ ਵਚਨਾਂ ਦੀ ਵਿਆਖਿਆ ਕਰ ਸਕਦੀ ਹੈ ਅਤੇ ਪਰਮੇਸ਼ੁਰ ਦੀ ਬੁੱਧ ਦਾ ਪ੍ਰਦਰਸ਼ਨ ਕਰ ਸਕਦੀ ਹੈ। ਕਲੀਸਿਆ ਨੂੰ ਸਿਰਫ਼ ਸਮਾਜ ਦੇ ਪਾਪਾਂ ਦੇ ਵਿਰੁੱਧ ਹੀ ਨਹੀਂ ਬੋਲਣਾ ਚਾਹੀਦਾ, ਸਗੋਂ ਇਹ ਵੀ ਸਮਝਾਉਣਾ ਅਤੇ ਵਿਖਾਉਣਾ ਚਾਹੀਦਾ ਹੈ ਕਿ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ।
“ਕਲੀਸਿਆ ਅਜਿਹਾ ਸਮੁਦਾਏ ਹੈ ਜਿਸਦੇ ਦੁਆਰਾ ਪਵਿੱਤਰ ਆਤਮਾ ਛੁਟਕਾਰੇ ਨੂੰ ਲਿਆਉਂਦਾ ਹੈ ਅਤੇ ਵਰਦਾਨਾਂ ਨੂੰ ਵੰਡਦਾ ਹੈ, ਅਜਿਹਾ ਸਾਧਨ ਜਿਸਦੇ ਵਿੱਚ ਅਤੇ ਦੁਆਰਾ ਪਰਮੇਸ਼ੁਰ ਮਸੀਹ ਦੇ ਵਿੱਚ ਮਨੁੱਖ ਦੇ ਨਾਲ ਆਪਣੀ ਸੁਲਾਹ ਦੇ ਕੰਮ ਨੂੰ ਕਰਦਾ ਹੈ। ਕਲੀਸਿਆ ਨੂੰ ਸੰਸਾਰ ਦੇ ਵਿੱਚ ਪਰਮੇਸ਼ੁਰ ਦੇ ਆਉਣ ਦੇ ਜਸ਼ਨ ਨੂੰ ਮਨਾਉਣ ਦੇ ਲਈ ਸੱਦਿਆ ਗਿਆ ਹੈ, ਅਤੇ ਇਸਨੂੰ ਸੰਸਾਰ ਦੇ ਵਿੱਚ ਵਾਪਿਸ ਜਾ ਕੇ ਪਰਮੇਸ਼ੁਰ ਦੇ ਰਾਜ ਦੇ ਅਜਿਹੇ ਰਾਜ ਦੀ ਘੋਸ਼ਣਾ ਕਰਨ ਦੇ ਲਈ ਘੱਲਿਆ ਗਿਆ ਹੈ ਜੋ ਪਰਮੇਸ਼ੁਰ ਦੇ ਆਉਣ ਅਤੇ ਫਿਰ ਦੁਬਾਰਾ ਆਉਣ ਤੇ ਕੇਂਦਰਿਤ ਹੈ।”
- ਥੋਮਸ ਓਡੇਨ,
ਆਤਮਾ ਦੇ ਵਿੱਚ ਜੀਵਨ