► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਯਾਕੂਬ 2:15-16 ਪੜਣਾ ਚਾਹੀਦਾ ਹੈ। ਇਹ ਵਚਨ ਮਸੀਹੀ ਸੰਗਤੀ ਦੇ ਬਾਰੇ ਦਰਸਾਉਂਦੇ ਹਨ?
ਕਈ ਵਾਰ ਲੋਕ ਇਸ ਪ੍ਰਕਾਰ ਜਿਉਂਦੇ ਹਨ ਜਿਵੇਂ ਕਿ ਉਨ੍ਹਾਂ ਦੀਆਂ ਆਰਥਿਕ ਲੋੜਾਂ ਵਿਸ਼ਵਾਸੀਆਂ ਦੀ ਸੰਗਤੀ ਦੇ ਨਾਲ ਨਾ ਜੁੜੀਆਂ ਹੋਣ। ਪਰ ਪਵਿੱਤਰ ਵਚਨ ਸਾਨੂੰ ਦੱਸਦਾ ਹੈ ਕਿ ਵਿਸ਼ਵਾਸ ਦਾ ਪਰਿਵਾਰ ਹੋਣ ਤੋਂ ਭਾਵ ਹੈ ਕਿ ਸਾਨੂੰ ਜਰੂਰਤਾਂ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ।
ਸੰਗਤੀ ਦਾ ਅਰਥ ਜੀਵਨ ਸਾਂਝਾ ਕਰਨਾ ਹੈ-ਸਿਰਫ਼ ਆਤਮਿਕ ਅਨੁਭਵ ਨਹੀਂ, ਪਰ ਪ੍ਰਤੀਦਿਨ ਦਾ ਜੀਵਨ। ਇਸਦੇ ਵਿੱਚ ਆਰਥਿਕ ਸ੍ਰੋਤਾਂ ਦਾ ਸਾਂਝਾ ਕਰਨਾ ਵੀ ਹੋ ਸਕਦਾ ਹੈ (੨ ਕੁਰਿੰਥੀਆਂ ਨੂੰ 9:13, ੨ ਕੁਰਿੰਥੀਆਂ ਨੂੰ 8:4, ਰੋਮੀਆਂ ਨੂੰ 15:26)। ਯਰੂਸ਼ਲਮ ਦੀ ਪਹਿਲੀ ਸਦੀ ਦੇ ਮਸੀਹੀ ਸਮੁਦਾਏ ਦੇ ਵਿੱਚ ਕਿਸੇ ਨੂੰ ਕਿਸੇ ਲੋੜੀਂਦੀ ਚੀਜ਼ ਦੀ ਕਮੀ ਨਹੀਂ ਸੀ (ਰਸੂਲਾਂ ਦੇ ਕਰਤੱਬ 4:34-35), ਕਿਉਂਕਿ ਲੋਕ ਆਪਣੀਆਂ ਵਸਤਾਂ ਸਾਂਝੀਆਂ ਕਰਦੇ ਸਨ।
ਜਦੋਂ ਆਰਥਿਕ ਸਹਾਇਤਾ ਦੇ ਵਿੱਚ ਪੱਖਪਾਤ ਕੀਤਾ ਗਿਆ, ਤਾਂ ਇਹ ਸੇਵਕਾਈ ਦੇ ਵਿੱਚ ਇੱਕ ਰੁਕਾਵਟ ਬਣੀ। ਜਦੋਂ ਸਮੱਸਿਆ ਨੂੰ ਸੁਧਾਰ ਲਿਆ ਗਿਆ ਤਾਂ ਸ਼ੁਭਸਮਾਚਾਰ ਨੇ ਲਗਾਤਾਰ ਲੋਕਾਂ ਨੂੰ ਬਦਲਣਾ ਜਾਰੀ ਰੱਖਿਆ (ਰਸੂਲਾਂ ਦੇ ਕਰਤੱਬ 6:1, 7)।
125 ਈ. ਦੇ ਵਿੱਚ ਇੱਕ ਅਰਿਸਟਾਈਡ ਨਾਮ ਦੇ ਮਸੀਹੀ ਨੇ ਲਿਖਿਆ:
ਉਹ ਪੂਰੀ ਨਿਮਰਤਾ ਅਤੇ ਦਿਆਲਤਾ ਨਾਲ ਚੱਲਦੇ ਹਨ, ਅਤੇ ਉਨ੍ਹਾਂ ਵਿੱਚ ਝੂਠ ਨਹੀਂ ਪਾਇਆ ਜਾਂਦਾ, ਅਤੇ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਉਹ ਵਿਧਵਾਵਾਂ ਨੂੰ ਤੁੱਛ ਨਹੀਂ ਸਮਝਦੇ ਅਤੇ ਅਨਾਥਾਂ ਨੂੰ ਉਦਾਸ ਨਹੀਂ ਕਰਦੇ। ਜਿਸ ਕੋਲ ਕੁਝ ਹੁੰਦਾ ਹੈ, ਉਹ ਖੁੱਲ੍ਹੇ ਦਿਲ ਨਾਲ ਉਸਨੂੰ ਵੰਡਦਾ ਹੈ ਜਿਸ ਦੇ ਕੋਲ ਨਹੀਂ ਹੈ। ਜੇ ਉਹ ਕਿਸੇ ਅਜਨਬੀ ਨੂੰ ਦੇਖਦੇ ਹਨ, ਤਾਂ ਉਹ ਉਸਨੂੰ ਆਪਣੀ ਛੱਤ ਹੇਠ ਲਿਆਉਂਦੇ ਹਨ ਅਤੇ ਉਸ ਉੱਤੇ ਇਸ ਤਰ੍ਹਾਂ ਖੁਸ਼ੀ ਮਨਾਉਂਦੇ ਹਨ ਜਿਵੇਂ ਉਹ ਆਪਣਾ ਭਰਾ ਹੋਵੇ: ਕਿਉਂਕਿ ਉਹ ਆਪਣੇ ਆਪ ਨੂੰ ਭਰਾ ਕਹਿੰਦੇ ਹਨ, ਸਰੀਰ ਅਨੁਸਾਰ ਨਹੀਂ, ਸਗੋਂ ਆਤਮਾ ਅਤੇ ਪਰਮੇਸ਼ੁਰ ਅਨੁਸਾਰ; ਪਰ ਜਦੋਂ ਉਨ੍ਹਾਂ ਦਾ ਕੋਈ ਗਰੀਬ ਦੁਨੀਆਂ ਤੋਂ ਚਲਾ ਜਾਂਦਾ ਹੈ, ਅਤੇ ਉਨ੍ਹਾਂ ਵਿੱਚੋਂ ਕੋਈ ਉਸਨੂੰ ਦੇਖਦਾ ਹੈ, ਤਾਂ ਉਹ ਆਪਣੀ ਯੋਗਤਾ ਅਨੁਸਾਰ ਉਸ ਦੇ ਦਫ਼ਨਾਉਣ ਦਾ ਪ੍ਰਬੰਧ ਕਰਦਾ ਹੈ; ਅਤੇ ਜੇ ਉਹ ਸੁਣਦੇ ਹਨ ਕਿ ਉਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਦੇ ਮਸੀਹ ਦੇ ਨਾਮ ਲਈ ਕੈਦ ਕੀਤਾ ਗਿਆ ਹੈ ਜਾਂ ਉਸਨੂੰ ਸਤਾਇਆ ਗਿਆ ਹੈ, ਤਾਂ ਉਹ ਸਾਰੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ; ਅਤੇ ਜੇ ਇਹ ਸੰਭਵ ਹੋਵੇ ਕਿ ਉਸਨੂੰ ਬਚਾਇਆ ਜਾ ਸਕੇ, ਤਾਂ ਉਹ ਉਸਨੂੰ ਬਚਾਉਂਦੇ ਹਨ। ਅਤੇ ਜੇ ਉਨ੍ਹਾਂ ਵਿੱਚੋਂ ਕੋਈ ਅਜਿਹਾ ਆਦਮੀ ਹੈ ਜੋ ਗਰੀਬ ਅਤੇ ਲੋੜਵੰਦ ਹੈ, ਅਤੇ ਉਨ੍ਹਾਂ ਕੋਲ ਜ਼ਰੂਰਤਾਂ ਦੀ ਬਹੁਤਾਇਤ ਨਹੀਂ ਹੈ, ਤਾਂ ਉਹ ਦੋ ਜਾਂ ਤਿੰਨ ਦਿਨ ਵਰਤ ਰੱਖਦੇ ਹਨ ਤਾਂ ਜੋ ਉਹ ਲੋੜਵੰਦਾਂ ਨੂੰ ਉਨ੍ਹਾਂ ਦਾ ਜ਼ਰੂਰੀ ਭੋਜਨ ਪ੍ਰਦਾਨ ਕਰ ਸਕਣ।
ਇੱਕ ਧਰਮ ਵਿਰੋਧੀ ਰੋਮੀ ਸਮਰਾਟ ਜੂਲੀਅਨ (361-363 ਈ.) ਜਿਸਨੇ ਕਲੀਸਿਆ ਨੂੰ ਬਹੁਤ ਸਤਾਇਆ, ਉਸਨੇ ਮਸੀਹੀਆਂ ਦੇ ਬਾਰੇ ਇਹ ਬਿਆਨ ਦਿੱਤਾ: ਇਹ ਈਸ਼ਵਰ ਰਹਿਤ ਗ਼ਲੀਲੀ ਸਿਰਫ਼ ਆਪਣੇ ਹੀ ਗ਼ਰੀਬਾਂ ਨੂੰ ਨਹੀਂ ਪਰ ਸਾਡੇ ਗ਼ਰੀਬਾਂ ਨੂੰ ਵੀ ਭੋਜਨ ਦਿੰਦੇ ਹਨ।”[1]
ਜੇਕਰ ਕੋਈ ਕਲੀਸਿਆ ਸਿਰਫ਼ ਤੋਬਾ ਦਾ ਪ੍ਰਚਾਰ ਕਰਦੀ ਹੈ ਅਤੇ ਤੋਬਾ ਕਰਨ ਵਾਲੇ ਵਿਅਕਤੀ ਨੂੰ ਵਿਸ਼ਵਾਸ ਦੇ ਪਰਿਵਾਰ ਵਿੱਚ ਨਹੀਂ ਬੁਲਾਉਂਦੀ ਜਿੱਥੇ ਉਹ ਸਿੱਖ ਸਕੇ ਕਿ ਆਪਣੇ ਨਵੇਂ ਜੀਵਨ ਨੂੰ ਕਿਵੇਂ ਬਣਾਈ ਰੱਖਣਾ ਹੈ ਤਾਂ ਇਹ ਸਿਰਫ਼ ਆਪਣਾ ਅੱਧਾ ਕੰਮ ਕਰ ਰਹੀ ਹੈ। ਉਦਾਹਰਨ ਦੇ ਲਈ ਜੇਕਰ ਕਲੀਸਿਆ ਕਿਸੇ ਔਰਤ ਨੂੰ ਕਹਿੰਦੀ ਹੈ ਕਿ ਉਹ ਇੱਕ ਵਿਭਚਾਰੀ ਸੰਬੰਧ ਤੋਂ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ, ਤਾਂ ਫਿਰ ਕਲੀਸਿਆ ਨੂੰ ਉਸਨੂੰ ਦੱਸਣਾ ਉਹ ਵਿਸ਼ਵਾਸ ਦੇ ਪਰਿਵਾਰ ਵਿੱਚ ਆਪਣਾ ਸਮਰਥਨ ਕਿਵੇਂ ਪ੍ਰਾਪਤ ਕਰ ਸਕਦੀ ਹੈ।
ਅਸੀਂ ਸੰਸਾਰ ਦੇ ਕੁਝ ਹਿੱਸਿਆਂ ਦੇ ਵਿੱਚ ਅਜਿਹੀਆਂ ਕਲੀਸਿਆਵਾਂ ਅਤੇ ਕਲੀਸਿਆਈ ਸੰਸਥਾਨ ਵੇਖਦੇ ਹਾਂ ਜੋ ਇਸ ਪ੍ਰਕਾਰ ਦੇ ਮਸੀਹੀ ਸਮੁਦਾਏ ਦਾ ਪ੍ਰਦਰਸ਼ਨ ਕਰਦੇ ਹਨ। ਇਸ ਸਾਰੀ ਸੰਗਤੀ ਦਾ ਨਤੀਜਾ ਸਿਰਫ਼ ਮੈਂਬਰਾਂ ਦੀ ਆਰਥਿਕ ਮਾਮਲਿਆਂ ਵਿੱਚ ਦੇਖਭਾਲ ਵਿੱਚ ਹੀ ਹੁੰਦਾ ਨਹੀਂ ਹੈ, ਸਗੋਂ ਇਸਦੇ ਨਾਲ ਸੇਵਕਾਈ ਨੂੰ ਵੀ ਇੱਕ ਵੱਡੀ ਮਜ਼ਬੂਤੀ ਮਿਲਦੀ ਹੈ।
[ਬੋਲੀਵੀਆ ਦੇ ਵਿੱਚ] ਇੰਨ੍ਹਾਂ ਕਲੀਸਿਆਵਾਂ ਦੇ ਗਰੀਬਾਂ ਕੋਲ ਉਹ ਹੈ ਜਿਸਨੂੰ ਅਸੀਂ ਬਚਾਅ ਲਈ ਪ੍ਰਬੰਧਕੀ ਕਹਿ ਸਕਦੇ ਹਾਂ। ਗਰੀਬਾਂ ਵਿੱਚ ਚੱਲਣ ਵਾਲੀਆਂ ਇਹ ਪ੍ਰਸਿੱਧ ਕਲੀਸਿਆਵਾਂ ਕਿਸੇ ਪਰੰਪਰਾ, ਰਾਜ ਦੀ ਮਦਦ, ਅਮੀਰ ਦਾਨੀ ਸੱਜਣਾਂ ਦੇ ਦਾਨ ਤੇ, ਜਾਂ ਪੇਸ਼ੇਵਰ ਸੇਵਕਾਂ ਦੇ ਸਮੂਹ ਤੇ ਨਿਰਭਰ ਨਹੀਂ ਕਰਦੀਆਂ। ਉਹਨਾਂ ਦੇ ਵਿੱਚ ਅਜਿਹੀਆਂ ਸੰਗਤੀਆਂ ਹਨ ਜਿੱਥੇ ਮੈਂਬਰ ਸਮੁਦਾਏ ਨੂੰ ਜੀਉਣ, ਵਧਣ, ਵਿਸ਼ਵਾਸ ਦਾ ਪ੍ਰਚਾਰ ਕਰਨ ਅਤੇ ਬਚਣ ਮਿਲ ਕੇ ਕੰਮ ਕਰਦੇ ਹਨ। ਜੀਵਨ ਦੀ ਸੰਪੂਰਨਤਾ ਦੀ ਪ੍ਰਬੰਧਕੀ ਨੂੰ ਪੂਰਨ ਮਿਸ਼ਨਰੀ ਗਤੀਸ਼ੀਲਤਾ ਵਜੋਂ ਅਨੁਭਵ ਕੀਤਾ ਜਾਂਦਾ ਹੈ। ਵਿਕਸਿਤ ਅਤੇ ਸਥਾਪਿਤ ਕਲੀਸਿਆਵਾਂ ਦੇ ਮਾਮਲੇ ਵਿੱਚ ਜੋ ਪ੍ਰਾਪਤ ਕਰਨਾ ਵਧੇਰੇ ਮੁਸ਼ਕਲ ਜਾਪਦਾ ਹੈ ਉਹ ਹੈ ਆਮ ਵਿਸ਼ਵਾਸੀਆਂ ਦੀ ਗਤੀਸ਼ੀਲਤਾ ਅਤੇ ਮਸੀਹੀ ਭਾਈਚਾਰੇ ਦੀ ਸੰਪੂਰਨ ਭਲਾਈ ਵਿੱਚ ਪੂਰੀ ਭਾਗੀਦਾਰੀ। ਗਰੀਬਾਂ ਦੀਆਂ ਕਲੀਸਿਆਵਾਂ ਦੇ ਵਿੱਚ, ਅਜਿਹੀ ਗਤੀਸ਼ੀਲਤਾ ਸਮੁਦਾਏ ਦੀ ਆਮ ਜੀਵਨ ਸ਼ੈਲੀ ਹੈ। ਜੀਵਨ ਅਤੇ ਸੇਵਕਾਈ ਦਾ ਕੋਈ ਹੋਰ ਰੂਪ ਸੰਭਵ ਹੀ ਨਹੀਂ ਹੈ।[2]
ਅਸੀਂ ਇਸ ਕਲਪਨਾ ਦੇ ਵਿੱਚ ਪੈ ਸਕਦੇ ਹਾਂ ਕਿ ਸ਼ਾਇਦ ਕਲੀਸਿਆ ਦੇ ਕੋਲ ਇਸਦੇ ਮੈਂਬਰਾਂ ਦੀ ਸਹਾਇਤਾ ਕਰਨ ਦੇ ਲਈ ਬਹੁਤ ਸਾਰਾ ਪੈਸਾ ਹੋਵੇਗਾ। ਪਰ ਇਸ ਪ੍ਰਕਾਰ ਦਾ ਸਮੁਦਾਏ ਬੋਲੀਵੀਆ ਦੀਆਂ ਗ਼ਰੀਬ ਕਲੀਸਿਆਵਾਂ ਦੇ ਵਿੱਚਕਾਰ ਵੱਸਦਾ ਹੈ।
ਹਰੇਕ ਸਮਾਜ ਦੇ ਲੋਕ ਜਨਤਕ ਆਰਥਿਕਤਾ ਦੇ ਦੁਆਰਾ ਜੀਵਨ ਨੂੰ ਵਿੱਤੀ ਤੌਰ ਤੇ ਸਾਂਝਾ ਕਰਦੇ ਹਨ। ਅਸੀਂ ਪੈਸਾ ਕਮਾਉਣ ਦੇ ਲਈ ਕੰਮ ਕਰਦੇ ਹਾਂ ਅਤੇ ਆਪਣੀ ਜਰੂਰਤ ਦੀਆਂ ਵਸਤਾਂ ਖਰੀਦਦੇ ਹਾਂ।
[3] ਇੱਕ ਹੋਰ ਕਿਸਮ ਦੀ ਆਰਥਿਕਤਾ ਇੱਕ ਪਰਿਵਾਰ ਦੇ ਵਿੱਚ ਕੰਮ ਕਰਦੀ ਹੈ। ਪਰਿਵਾਰ ਦੇ ਹਰੇਕ ਮੈਂਬਰ ਦੁਆਰਾ ਕੀਤੇ ਜਾਣ ਵਾਲੇ ਕੰਮ ਨੂੰ ਪੈਸਿਆਂ ਦੇ ਵਿੱਚ ਨਹੀਂ ਮਾਪਿਆ ਜਾਂਦਾ ਹੈ। ਹਰੇਕ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਉੱਦਮ ਦੇ ਅਨੁਸਾਰ ਸਹਾਇਤਾ ਹੈ, ਅਤੇ ਇਸਦੇ ਲਈ ਕੋਈ ਕਠੋਰ ਲੇਖਾ ਜੋਖਾ ਨਹੀਂ ਕੀਤਾ ਜਾਂਦਾ। ਸਹਾਇਤਾ ਪਰਿਵਾਰਕ ਸੰਬੰਧਾਂ ਦੇ ਪ੍ਰਸੰਗ ਵਿੱਚ ਦਿੱਤੀ ਜਾਂਦੀ ਹੈ। ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਹਰ ਮੈਂਬਰ ਇੱਕੋ ਜਿਹੇ ਕੰਮ ਕਰ ਸਕੇਗਾ ਜਾਂ ਬਰਾਬਰ ਦੇ ਮੁੱਲ ਦਾ ਕੰਮ ਕਰੇਗਾ, ਪਰ ਉਸਨੂੰ ਉਹ ਕਰਨਾ ਚਾਹੀਦਾ ਹੈ ਜੋ ਉਹ ਕਰ ਸਕਦਾ ਹੈ। ਜੇਕਰ ਪਰਿਵਾਰ ਦਾ ਕੋਈ ਮੈਂਬਰ ਉਹ ਕੰਮ ਕਰਨ ਲਈ ਤਿਆਰ ਨਹੀਂ ਹੈ ਜੋ ਉਹ ਕਰ ਸਕਦਾ ਹੈ, ਤਾਂ ਉਸਨੂੰ ਇਸਦੇ ਬਾਰੇ ਪੁੱਛਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਉਸਨੂੰ ਦੂਜਿਆਂ ਤੋਂ ਉਹ ਮਦਦ ਨਾ ਮਿਲੇ ਜੋ ਉਹ ਚਾਹੁੰਦਾ ਹੈ।
ਕਲੀਸਿਆ ਦੀ ਆਰਥਿਕ ਪ੍ਰਣਾਲੀ ਜਨਤਾ ਦੀ ਆਰਥਿਕਤਾ ਵਰਗੀ ਹੋਣ ਦੀ ਬਜਾਏ ਪਰਿਵਾਰ ਦੀ ਪ੍ਰਣਾਲੀ ਜਿਹੀ ਹੋਣੀ ਚਾਹੀਦੀ ਹੈ। ਅਜਿਹਾ ਕਰਨ ਦੇ ਲਈ ਕਲੀਸਿਆ ਦੇ ਵਿੱਚਕਾਰ ਸੰਬੰਧ ਸਿਰਫ਼ ਉੱਪਰੀ ਦੋਸਤੀ ਤੱਕ ਨਹੀਂ ਹੋਣਾ ਚਾਹੀਦਾ। ਪ੍ਰਸਨ ਉਦੋਂ ਪੁੱਛੇ ਜਾਂਦੇ ਹਨ ਜਦੋਂ ਕੋਈ ਵਿਅਕਤੀ ਆਪਣੇ ਸ੍ਰੋਤਾਂ ਪ੍ਰਤੀ ਗੈਰ-ਜ਼ਿੰਮੇਵਾਰ ਹੋਣ ਜਾਂ ਦੂਜਿਆਂ ਦੀ ਮਦਦ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਵੀ ਮਦਦ ਦੀ ਮੰਗ ਕਰਦਾ ਹੈ।
ਇੱਕ ਕਲੀਸਿਆ ਇਸ ਸੰਬੰਧ ਨੂੰ ਆਪਣੇ ਲੋਕਾਂ ਦੇ ਵਿੱਚ ਵਿਕਸਿਤ ਕਰਨਾ ਸਿੱਖਦੀ ਹੈ। ਉਹ ਅਜਿਹੇ ਲੋਕਾਂ ਨੂੰ ਕਲੀਸਿਆ ਦੇ ਬਾਰੇ ਸਮਝਾਉਣ ਦੇ ਯੋਗ ਹੋਣੇ ਚਾਹੀਦੇ ਹਨ ਜੋ ਕਦੇ ਵੀ ਕਿਸੇ ਦੀ ਸਹਾਇਤਾ ਨਹੀਂ ਕਰਦੇ ਪਰ ਮਦਦ ਦੀ ਮੰਗ ਕਰਦੇ ਹਨ। ਉਨ੍ਹਾਂ ਨੂੰ ਅਜਿਹੇ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਜੋ ਦੂਸਰਿਆਂ ਦੇ ਨਾਲ ਸਹਿਯੋਗ ਨਹੀਂ ਕਰ ਸਕਦੇ। ਉਨ੍ਹਾਂ ਨੂੰ ਅਜਿਹੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਨੈਤਿਕ ਮਾਮਲਿਆਂ ਦੇ ਵਿੱਚ ਸਿਰਫ਼ ਆਪਣੇ ਮਨ ਦੀ ਮਰਜੀ ਕਰਦੇ ਹਨ ਅਤੇ ਪਾਸਟਰ ਦੁਆਰਾ ਦੱਸੇ ਸੁਧਾਰ ਵੱਲ ਪ੍ਰਤੀਕਿਰਿਆ ਨਹੀਂ ਕਰਦੇ।
► ਕੁਝ ਅਜਿਹੇ ਤਰੀਕਿਆਂ ਦੀਆਂ ਉਦਾਹਰਨਾਂ ਦੱਸੋ ਜਿੰਨ੍ਹਾਂ ਨੂੰ ਕਰਨ ਨਾਲ ਕਲੀਸਿਆ ਦੇ ਮੈਂਬਰ ਇੱਕ ਦੂਸਰੇ ਦੀ ਸਹਾਇਤਾ ਕਰ ਸਕਦੇ ਹਨ? (ਬਾਗਬਾਨੀ, ਬੱਚਿਆਂ ਦੀ ਦੇਖਭਾਲ, ਰੁਜ਼ਗਾਰ ਅਤੇ ਮੁਸ਼ਕਿਲਾਂ ਦੇ ਵਿੱਚ ਸਹਾਇਤਾ)।
[1] ਮਸੀਹੀਆਂ ਨੂੰ “ਈਸ਼ਵਰ ਰਹਿਤ” ਜਾਂ ਨਾਸਤਿਕ ਕਿਹਾ ਜਾਂਦਾ ਸੀ ਕਿਉਂਕਿ ਉਹ ਬਹੁਤ ਸਾਰੀਆਂ ਵਿਖਣ ਵਾਲੀਆਂ ਮੂਰਤੀਆਂ ਤੇ ਵਿਸ਼ਵਾਸ ਕਰਨ ਦੀ ਬਜਾਏ ਇੱਕ ਹੀ ਪਰਮੇਸ਼ੁਰ ਤੇ ਭਰੋਸਾ ਰੱਖਦੇ ਸਨ, ਅਤੇ ਇਹ ਮੰਨਦੇ ਸਨ ਕਿ ਉਹ ਅਦਿੱਖ ਹੈ
[2] Samuel Escobar, in
The Urban Face of Mission: Ministering the Gospel in a Diverse and Changing World . Edited by Manuel Ortiz and Susan S. Baker. (Phillipsburg: P & R Publishing, 2002), 105.
[3]
“[ਮਸੀਹੀ ਹੋਣ ਦੀ ਇੱਛਾ ਵਿਖਾਓ] ਭਲੇ ਕੰਮ ਕਰਕੇ ਖਾਸ ਕਰਕੇ ਵਿਸ਼ਵਾਸ ਦੇ ਪਰਿਵਾਰ ਲਈ, ਦੂਸਰਿਆਂ ਦੀ ਬਜਾਏ ਉਨ੍ਹਾਂ ਨੂੰ ਕੰਮ ਤੇ ਰੱਖ ਕੇ, ਇੱਕ ਦੂਸਰੇ ਤੋਂ ਵਸਤਾਂ ਖਰੀਦ ਕੇ, ਵਿਉਪਾਰ ਦੇ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰਕੇ ਅਤੇ ਜਿਆਦਾ ਕਰੋ ਕਿਉਂਕਿ ਸੰਸਾਰ ਤਾਂ ਸਿਰਫ਼ ਇਸਦੇ ਆਪਣਿਆਂ ਨੂੰ ਪਿਆਰ ਕਰੇਗਾ।”
- ਜੋਨ੍ਹ ਵੈਸਲੀ
ਮੈਥੋਡਿਸਟ ਕਹੇ ਜਾਣ ਵਾਲੇ ਸਮੁਦਾਏ ਦੇ ਨਿਯਮ।”
Previous
Next