ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 11: ਪ੍ਰਭੂ ਭੋਜ

1 min read

by Stephen Gibson


ਕਲਾਸ ਦੇ ਆਗੂ ਲਈ ਸੂਚਨਾ

ਤੁਹਾਨੂੰ (ਜਾਂ ਕਿਸੇ ਵਿਦਿਆਰਥੀ ਨੂੰ ਇਸਦੀ ਪ੍ਰਵਾਨਗੀ ਦਿਉ) ਸੰਖੇਪ ਦੇ ਵਿੱਚ ਇਰਸਾਏਲ ਦੇ ਮਿਸਰ ਤੋਂ ਛੁਟਕਾਰੇ ਦੀ ਕਹਾਣੀ ਸੁਣਾਉਣੀ ਚਾਹੀਦੀ ਹੈ। ਅਲੱਗ-ਅਲੱਗ ਵਿਦਿਆਰਥੀਆਂ ਨੂੰ ਆਪਣੀ ਜਾਣਕਾਰੀ ਦੱਸਣ ਦਿਓ। ਕੂਚ 11-12 ਸਾਨੂੰ ਪਹਿਲੇ ਪਸਾਹ ਦੇ ਬਾਰੇ ਦੱਸਦਾ ਹੈ।

ਪ੍ਰਭੂ ਭੋਜ ਦੇ ਅਭਿਆਸ ਦਾ ਅਰੰਭ

ਪਸਾਹ ਇੱਕ ਯਹੂਦੀ ਪਰਬ ਸੀ ਜੋ ਇਸਰਾਏਲ ਦਾ ਮਿਸਰ ਤੋਂ ਛੁਟਕਾਰੇ ਦੀ ਰਾਤ ਦੇ ਸਮੇਂ ਮਨਾਇਆ ਗਿਆ ਸੀ। ਇਹ ਜਸ਼ਨ ਸਿਰਫ਼ ਮਿਸਰ ਤੋਂ ਛੁਟਕਾਰੇ ਦੇ ਬਾਰੇ ਨਹੀਂ ਸੀ; ਇਹ ਉਨ੍ਹਾਂ ਦੇ ਪ੍ਰਤੀ ਪਰਮੇਸ਼ੁਰ ਦੀ ਦਯਾ ਦਾ ਜਸ਼ਨ ਸੀ ਜਦੋਂ ਉਸਨੇ ਮਿਸ਼ਰੀਆਂ ਨੂੰ ਮਾਰ ਦਿੱਤਾ ਪਰ ਇਸਰਾਈਲੀਆਂ ਦੇ ਘਰਾਂ ਤੋਂ ਬਿਨਾਂ ਨੁਕਸਾਨ ਕੀਤੇ ਲੰਘ ਗਿਆ (ਕੂਚ 12:27)। ਇਸ ਲਈ ਇਹ ਘਟਨਾ ਇਸਰਾਈਲੀਆਂ ਦੇ ਪ੍ਰਤੀ ਪਰਮੇਸ਼ੁਰ ਦੀ ਦਯਾ ਦਾ ਚਿੰਨ੍ਹ ਸੀ।

ਮਿਸਰ ਤੋਂ ਛੁਟਕਾਰੇ ਦੇ ਬਾਅਦ, ਇਸਰਾਏਲ ਨੇ ਹਰੇਕ ਸਾਲ ਪਸਾਹ ਦੇ ਪਰਬ ਨੂੰ ਮਨਾਉਣਾ ਸ਼ੁਰੂ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸ ਦਿਨ ਲਈ ਰਸਮਾਂ ਦਿੱਤੀਆਂ ਜਿਨ੍ਹਾਂ ਵਿੱਚ ਖਾਸ ਭੋਜਨ ਅਤੇ ਖੂਨ ਦੀ ਰਸਮੀ ਤੌਰ ਤੇ ਵਰਤੋਂ ਵੀ ਸ਼ਾਮਲ ਸੀ।

ਇਹ ਘਟਨਾ ਮੁਕਤੀ ਦੀ ਇੱਕ ਕਿਸਮ ਸੀ। ਇਸਦਾ ਇਹ ਅਰਥ ਨਹੀਂ ਹੈ ਕਿ ਉਸ ਦਿਨ ਛੁਟਕਾਰਾ ਪਾਉਣ ਵਾਲੇ ਸਾਰੇ ਲੋਕ ਮਾਫ਼ ਕੀਤੇ ਗਏ ਸਨ ਅਤੇ ਪਰਮੇਸ਼ੁਰ ਦੇ ਨਾਲ ਸਹੀ ਸੰਬੰਧ ਦੇ ਵਿੱਚ ਆ ਗਏ ਸਨ। ਪਰ, ਉਨ੍ਹਾਂ ਨੂੰ ਗੁਲਾਮੀ ਤੋਂ ਛੁਟਕਾਰਾ ਮਿਲਿਆ ਸੀ, ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਦਯਾ ਪ੍ਰਾਪਤ ਹੋਈ ਸੀ, ਅਤੇ ਲਹੂ ਪਰਮੇਸ਼ੁਰ ਦੀ ਮੰਗ ਦਾ ਹਿੱਸਾ ਸੀ। ਇਹ ਵੇਰਵੇ ਇਸ ਘਟਨਾ ਨੂੰ ਮਸੀਹ ਦੁਆਰਾ ਪ੍ਰਦਾਨ ਕੀਤੀ ਗਈ ਮੁਕਤੀ ਦੀ ਇੱਕ ਉਦਾਹਰਨ ਬਣਾਉਂਦੇ ਹਨ। ਜ਼ਿਆਦਾਤਰ ਇਸਰਾਏਲੀ ਨੇ ਪਸਾਹ ਦਾ ਪਰਬ ਇਸਦੇ ਪੂਰੇ ਅਰਥ ਨੂੰ ਸਮਝੇ ਬਿਨਾਂ ਹੀ ਮਨਾਉਂਦੇ ਰਹੇ ਸਨ।

ਉਸ ਆਖਰੀ ਪਸਾਹ ਵਿੱਚ ਜਿਸਨੂੰ ਯਿਸੂ ਨੇ ਆਪਣੇ ਚੇਲ੍ਹਿਆਂ ਦੇ ਨਾਲ ਮਨਾਇਆ, ਯਿਸੂ ਨੇ ਇਸਦੇ ਅਰਥ ਦੀ ਵਿਆਖਿਆ ਕੀਤੀ। ਉਸਨੇ ਕਲੀਸਿਆ ਦੇ ਲਈ ਇੱਕ ਪਵਿੱਤਰ ਰੀਤ ਅਰੰਭ ਕੀਤੀ ਅਤੇ ਕਿਹਾ “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ” (ਲੂਕਾ 22:15-20) ਕਲੀਸਿਆ ਇਸ ਰੀਤ ਨੂੰ “ਅਸ਼ਾਏ ਰੱਬਾਨੀ”, “ਪ੍ਰਭੂ ਭੋਜ” ਜਾਂ ਯਿਉਕਾਰਿਸ਼ਟ” ਜਾਂ “ਮਾਸ ਸਭਾ” ਵੀ ਕਹਿੰਦੇ ਹਨ।

ਪੌਲੁਸ ਨੇ ਲਿਖਿਆ ਕਿ ਯਿਸੂ ਦੇ ਵਾਪਿਸ ਆਉਣ ਤੱਕ ਕਲੀਸਿਆ ਦੇ ਵਿੱਚ ਇਸ ਰੀਤ ਦਾ ਅਭਿਆਸ ਹੁੰਦਾ ਰਹਿਣਾ ਚਾਹੀਦਾ ਹੈ (੧ ਕੁਰਿੰਥੀਆਂ ਨੂੰ 11:23-26)। ਕਲੀਸਿਆ ਦੇ ਵਿੱਚ ਭੋਜ ਅਤੇ ਸੰਗਤੀ ਦੇ ਹੋਰ ਵੀ ਖਾਸ ਸਮੇਂ ਸਨ ਜਿਨ੍ਹਾਂ ਨੂੰ ਪ੍ਰਭੂ ਭੋਜ ਨਾਲ ਉਲਝਾਇਆ ਨਹੀਂ ਜਾਣਾ ਚਾਹੀਦਾ। ਉਦਾਹਰਨ ਦੇ ਲਈ, ਬਾਈਬਲ ਦੱਸਦੀ ਹੈ ਕਿ ਅਰੰਭਿਕ ਵਿਸ਼ਵਾਸੀ “ਘਰੀਂ ਰੋਟੀ ਤੋਂੜਦੇ,” ਸਨ, ਸਾਨੂੰ ਇੱਥੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਰੋਟੀ ਤੋੜਣਾ ਸ਼ਬਦ ਸਾਧਾਰਨ ਤੌਰ ਤੇ ਭੋਜਣ ਖਾਣ ਨੂੰ ਦਰਸਾਉਂਦਾ ਹੈ (ਰਸੂਲਾਂ ਦੇ ਕਰਤੱਬ 2:46) ਉਹ ਅਲੱਗ-ਅਲੱਗ ਘਰਾਂ ਦੇ ਵਿੱਚ ਭੋਜਨ ਖਾਂਦੇ ਹੋਏ ਸੰਗਤੀ ਕਰਦੇ ਸਨ। ਕਲੀਸਿਆ ਦੇ ਵਿੱਚ “ਪ੍ਰੇਮ ਭੋਜਨ” ਦੀ ਰੀਤ ਵੀ ਸੀ ਜੋ ਪ੍ਰਭੂ ਭੋਜ ਦੇ ਸਮਾਨ ਨਹੀਂ ਹੈ (ਯਹੂਦਾਹ 1:12)।

ਪ੍ਰਭੂ ਭੋਜ ਦਾ ਅਰਥ

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਯੂਹੰਨਾ 6:47-58 ਪੜਣਾ ਚਾਹੀਦਾ ਹੈ।

ਜਦੋਂ ਯਿਸੂ ਨੇ ਭੀੜ ਨੂੰ ਕਿਹਾ ਕਿ ਉਹ ਸਵਰਗ ਤੋਂ ਉੱਤਰੀ ਹੋਈ ਹੈ ਅਤੇ ਇਹ ਕਿ ਉਨ੍ਹਾਂ ਨੂੰ ਉਸਦਾ ਮਾਸ ਖਾਣਾ ਚਾਹੀਦਾ ਹੈ ਅਤੇ ਉਸਦਾ ਲਹੂ ਪੀਣਾ ਚਾਹੀਦਾ ਹੈ ਤਦ ਉਸਨੇ ਉਨ੍ਹਾਂ ਨੂੰ ਬਹੁਤ ਹੀ ਹੈਰਾਨ ਕਰ ਦਿੱਤਾ ।

► ਯਿਸੂ ਦੇ ਉਨ੍ਹਾਂ ਬਿਆਨਾਂ ਦਾ ਕੀ ਅਰਥ ਸੀ?

ਯਿਸੂ ਨੇ ਕਿਹਾ ਕਿ ਉਹ ਸੰਸਾਰ ਨੂੰ ਜੀਵਨ ਦੇਣ ਦੇ ਲਈ ਆਪਣੇ ਆਪ ਨੂੰ ਦੇ ਰਿਹਾ ਹੈ (ਯੂਹੰਨਾ 6:51)। ਉਹ ਆਪਣੇ ਬਲੀਦਾਨ ਦੀ ਗੱਲ ਕਰ ਰਿਹਾ ਸੀ ਜੋ ਪਾਪਾਂ ਦੇ ਪ੍ਰਾਸਚਿੱਤ ਲਈ ਸੀ। ਉਸਨੇ ਆਪਣੇ ਬਲੀਦਾਨ ਦੀ ਤੁਲਨਾ ਭੋਜਨ ਅਤੇ ਪੀਣ ਦੇ ਨਾਲ ਕੀਤੀ। ਜਿਵੇਂ ਇੱਕ ਵਿਅਕਤੀ ਨੂੰ ਉਸਦੇ ਸਰੀਰਕ ਜੀਵਨ ਦੇ ਲਈ ਭੋਜਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਉਸਨੂੰ ਸਦੀਪਕ ਜੀਵਨ ਦੇ ਲਈ ਮਸੀਹ ਦੇ ਬਲੀਦਾਨ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਲੂਕਾ 22:15-20 ਪੜਣਾ ਚਾਹੀਦਾ ਹੈ।

ਆਪਣੇ ਚੇਲ੍ਹਿਆਂ ਦੇ ਨਾਲ ਪਸਾਹ ਦੇ ਅੰਤਿਮ ਭੋਜ ਦੇ ਸਮੇਂ, ਯਿਸੂ ਨੇ ਕਿਹਾ ਕਿ ਉਸਦਾ ਸਰੀਰ ਰੋਟੀ ਹੈ ਅਤੇ ਉਸਦਾ ਲਹੂ ਦਾਖਰਸ ਹੈ। ਉਹ ਉਨ੍ਹਾਂ ਦੀ ਮੁਕਤੀ ਦੇ ਲਈ ਆਪਣਾ ਬਲੀਦਾਨ ਦੇਵੇਗਾ।

ਰੋਟੀ ਅਤੇ ਦਾਖਰਸ

► ਯਿਸੂ ਨੇ ਪ੍ਰਭੂ ਭੋਜ ਦੇ ਲਈ ਰੋਟੀ ਅਤੇ ਦਾਖਰਸ ਦੀ ਵਰਤੋਂ ਕਿਉਂ ਕੀਤੀ?

ਯਿਸੂ ਦੁਆਰਾ ਪ੍ਰਭੂ ਭੋਜ ਦੇ ਵਿੱਚ ਰੋਟੀ ਅਤੇ ਦਾਖਰਸ ਦੀ ਵਰਤੋਂ ਕਰਨ ਦੇ ਬਹੁਤ ਸਾਰੇ ਕਾਰਨ ਹਨ।[1] ਰੋਟੀ ਉਸ ਸਮੇਂ ਦਾ ਬਹੁਤ ਹੀ ਮੁੱਢਲਾ ਭੋਜਨ ਸੀ, ਜਿਵੇਂ ਅੱਜ ਵੀ ਇਹ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਹੈ। ਰੋਟੀ ਆਮ ਤੌਰ ਤੇ ਸਿਰਫ਼ ਭੋਜਨ ਨੂੰ ਹੀ ਨਹੀਂ ਦਰਸਾਉਂਦੀ ਪਰ ਇਹ ਜੀਵਨ ਨੂੰ ਵੀ ਦਰਸਾਉਂਦੀ ਹੈ ਕਿਉਂਕਿ ਭੋਜਨ ਜੀਵਨ ਦੇ ਲਈ ਜਰੂਰੀ ਹੈ। ਦਾਖਰਸ ਨੂੰ ਉਸ ਸਮੇਂ ਦੇ ਵਿੱਚ ਪਾਣੀ ਤੋਂ ਇਲਾਵਾ ਆਮ ਤੌਰ ਤੇ ਹੀ ਪੀਤਾ ਜਾਂਦਾ ਸੀ। ਦਾਕਰਸ ਜਸ਼ਨ ਮਨਾਉਣ ਨੂੰ ਵੀ ਦਰਸਾਉਂਦੀ ਹੈ।

ਕੁਝ ਆਧੁਨਿਕ ਕਲੀਸਿਆਵਾਂ ਦੇ ਵਿੱਚ ਪ੍ਰਭੂ ਭੋਜ ਦੇ ਲਈ ਦਾਖਰਸ ਦੀ ਵਰਤੋਂ ਕਰਦੇ ਹਨ ਭਾਵੇਂ ਉਹ ਕਿਸੇ ਹੋਰ ਸਮੇਂ ਮੈਂ ਨਹੀਂ ਪੀਂਦੇ। ਦੂਸਰੀਆਂ ਕੁਝ ਹੋਰ ਕਲੀਸਿਆਵਾਂ ਦੇ ਵਿੱਚ ਅੰਗੂਰ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਪੀਣ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੇ। ਨਵੇਂ ਨੇਮ ਵਿੱਚ ਅੰਗੂਰ ਦੇ ਰਸ ਨੂੰ ਦਾਖਰਸ ਕਿਹਾ ਜਾਂਦਾ ਸੀ ਭਾਵੇਂ ਇਹ ਤਾਜ਼ਾ ਹੋਵੇ ਜਾਂ ਖਮੀਰ ਦੇ ਕਿਸੇ ਵੀ ਪੜਾਅ ਤੇ ਹੋਵੇ।

ਕੁਝ ਕਲੀਸਿਆਵਾਂ ਨੇ ਪ੍ਰਭੂ ਭੋਜ ਦੇ ਵਿੱਚ ਖਾਣ-ਪੀਣ ਦੀਆਂ ਵਸਤਾਂ ਨੂੰ ਬਿਲਕੁਲ ਹੀ ਬਦਲ ਦਿੱਤਾ ਹੈ। ਸਾਨੂੰ ਸੰਗਤ ਲਈ ਕੁਝ ਵੱਖਰਾ ਵਰਤਣ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਮਾਰਮੋਨਜ਼ ਸਿੱਖਿਆ ਵਾਲੇ ਲੋਕ ਰੋਟੀ ਅਤੇ ਪਾਣੀ ਦੀ ਵਰਤੋਂ ਕਰਦੇ ਹਨ, ਪਰ ਉਹ ਪ੍ਰਾਸਚਿਤ ਮਸੀਹੀ ਧਰਮ ਸਿਧਾਂਤ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ।

ਸੰਸਾਰ ਦੇ ਕੁਝ ਹਿੱਸਿਆਂ ਦੇ ਵਿੱਚ ਰੋਟੀ ਅਤੇ ਦਾਖਰਸ ਆਮ ਤੌਰ ਤੇ ਉਪਲੱਭਧ ਨਹੀਂ ਹੁੰਦੀ ਹੈ; ਇਸਦੇ ਬਜਾਏ ਹੋਰ ਚੀਜ਼ਾਂ ਮੁੱਢਲਾ ਭੋਜਨ ਅਤੇ ਪੀਣ ਦੀਆਂ ਵਸਤਾਂ ਹੋ ਸਕਦੀਆਂ ਹਨ। ਅਜਿਹੇ ਹਾਲਾਤ ਦੇ ਵਿੱਚ, ਕਲੀਸਿਆ ਪ੍ਰਾਥਨਾਪੂਰਵਕ ਕਿਸੇ ਹੋਰ ਵਿਕਲਪ ਦੇ ਬਾਰੇ ਵਿਚਾਰ ਕਰ ਸਕਦੀ ਹੈ।


[1]ਤਸਵੀਰ: “The Lord's Supper” Allison Estabrook ਦੇ ਦੁਆਰਾ ਅਕਤੂਬਰ 14, 2022 ਦੇ ਵਿੱਚ ਲਈ ਹੈ ਜਿਸਨੂੰ https://www.flickr.com/photos/sgc-library/52476662295/, licensed under CC BY 4.0 ਤੋਂ ਲਿਆ ਗਿਆ ਹੈ।

ਅਸਲ ਮਾਸ ਨਹੀਂ ਲਹੂ ਨਹੀਂ

ਰੋਮਨ ਕੈਥੋਲਿਕ ਚਰਚ ਅਤੇ ਈਸਟਰਨ ਔਰਥੋਡੋਕਸ ਚਰਚ ਵਿਸ਼ਵਾਸ ਕਰਦੇ ਹਨ ਕਿ ਰੋਟੀ ਅਤੇ ਦਾਖਰਸ ਮਸੀਹ ਦਾ ਅਸਲ ਸਰੀਰ ਅਤੇ ਲਹੂ ਬਣ ਜਾਂਦੇ ਹਨ। ਕੁਝ ਹੋਰ ਅਜਿਹੀਆਂ ਕਲੀਸਿਆਵਾਂ ਹਨ ਜੋ ਵਿਸ਼ਵਾਸ ਕਰਦੇ ਹਨ ਕਿ ਰੋਟੀ ਅਤੇ ਦਾਖਰਸ ਦੇ ਵਿੱਚ ਸੱਚਮੁੱਚ ਸਰੀਰ ਅਤੇ ਲਹੂ ਮੌਜੂਦ ਹੁੰਦਾ ਹੈ। ਜਿਆਦਾਤਰ ਪ੍ਰੋਟੈਸਟੈਂਟ ਕਲੀਸਿਆਵਾਂ ਵਿਸ਼ਵਾਸ ਕਰਦੀਆਂ ਹਨ ਕਿ ਰੋਟੀ ਅਤੇ ਦਾਖਰਸ ਅਸਲ ਭੋਤਿਕ ਬਦਲਾਅ ਤੋਂ ਬਿਨਾਂ ਮਸੀਹ ਦੇ ਸਰੀਰ ਅਤੇ ਲਹੂ ਦੇ ਚਿੰਨ੍ਹ ਹਨ।

ਯਿਸੂ ਨੇ ਚੇਲ੍ਹਿਆਂ ਨੂੰ ਪਸਾਹ ਦਾ ਭੋਜ ਪਰੋਸਿਆ ਅਤੇ ਕਿਹਾ, “ਇਹ ਮੇਰਾ ਸਰੀਰ ਹੈ... ਇਹ ਮੇਰਾ ਉਹ ਲਹੂ ਹੈ।” ਯਿਸੂ ਅਜੇ ਵੀ ਉੱਥੇ ਹੀ ਖੜਾ ਸੀ, ਸਰੀਰਕ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਸੀ। ਉਸਦੇ ਸਰੀਰ ਅਤੇ ਲਹੂ ਦਾ ਅਜੇ ਬਲੀਦਾਨ ਨਹੀਂ ਹੋਇਆ ਸੀ। ਇਹ ਬਹੁਤ ਸਪੱਸ਼ਟ ਹੈ ਕਿ ਉਸਦਾ ਅਰਥ ਇਹ ਸੀ ਕਿ ਰੋਟੀ ਅਤੇ ਦਾਖਰਸ ਉਸਦੇ ਸਰੀਰ ਅਤੇ ਲਹੂ ਦੇ ਚਿੰਨ੍ਹ ਸਨ, ਨਾ ਕਿ ਉਸਦਾ ਅਸਲ ਭੋਤਿਕ ਸਰੀਰ ਅਤੇ ਲਹੂ। ਇਸ ਲਈ ਪ੍ਰਭੂ ਭੋਜ ਦੇ ਵਿੱਚ ਵਰਤੇ ਜਾਣ ਵਾਲੀ ਰੋਟੀ ਅਤੇ ਦਾਖਰਸ ਨੂੰ ਇਸੇ ਪ੍ਰਕਾਰ ਮੰਨਿਆ ਜਾਣਾ ਚਾਹੀਦਾ ਹੈ।

ਮੁਕਤੀ ਯਿਸੂ ਦੇ ਇੱਕ ਵਾਰ ਬਲੀਦਾਨ ਕਰਨ ਦੇ ਨਾਲ ਮਿਲੀ ਹੈ। ਉਸਦੀ ਮੌਤ ਬਾਰ-ਬਾਰ ਨਹੀਂ ਹੁੰਦੀ। ਕਿਉਂਕਿ ਪ੍ਰਭੂ ਭੋਜ ਯਿਸੂ ਦੀ ਮੌਤ ਦੀ ਇੱਕੋ ਘਟਨਾ ਵਿੱਚ ਅਰਾਧਨਾ ਅਤੇ ਵਿਸ਼ਵਾਸ ਦਾ ਕੰਮ ਹੈ, ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਰੋਟੀ ਅਤੇ ਦਾਖਰਸ ਭੋਤਿਕ ਤੌਰ ਤੇ ਉਸਦਾ ਸਰੀਰ ਅਤੇ ਲਹੂ ਹੋਵੇ।

ਕਿਉਂਕਿ ਰੋਮਨ ਕੈਥੋਲਿਕ ਵਿਸ਼ਵਾਸ ਕਰਦੇ ਹਨ ਕਿ ਚਰਚ ਦਾ ਮਸੀਹ ਦੇ ਸਰੀਰ ਅਤੇ ਲਹੂ ਨੂੰ ਦੇਣ ਤੇ ਨਿਯੰਤਰਣ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮੰਨਦੇ ਹਨ ਕਿ ਚਰਚ ਇਹ ਅਧਿਕਾਰ ਰੱਖਦਾ ਹੈ ਕਿ ਕਿਸ ਨੂੰ ਬਚਾਇਆ ਜਾ ਸਕਦਾ ਹੈ। ਉਹ ਸੋਚਦੇ ਹਨ ਕਿ ਜੇਕਰ ਚਰਚ ਦਾ ਪਾਦਰੀ ਕਿਸੇ ਵਿਅਕਤੀ ਨੂੰ ਪ੍ਰਭੂ ਭੋਜ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਵਿਅਕਤੀ ਮੁਕਤੀ ਨਹੀਂ ਜਾ ਸਕਦਾ। ਲੱਖਾਂ ਲੋਕ ਸੋਚਦੇ ਹਨ ਕਿ ਕੋਈ ਵਿਅਕਤੀ ਪ੍ਰਭੂ ਭੋਜ ਪ੍ਰਾਪਤ ਕਰਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ।

ਪ੍ਰਭੂ ਭੋਜ ਦੀ ਸਹੀ ਧਾਰਨਾ ਇਹ ਹੈ ਕਿ ਇਹ ਅਰਾਧਨਾ ਦਾ ਇੱਕ ਹਿੱਸਾ ਹੈ ਜੋ ਸਾਡੇ ਲਈ ਮਸੀਹ ਦੀ ਮੌਤ ਨੂੰ ਦਰਸਾਉਂਦਾ ਹੈ, ਜਿਸਦੇ ਦੌਰਾਨ ਪਰਮੇਸ਼ੁਰ ਇਸਦੇ ਵਿੱਚ ਭਾਗ ਲੈਣ ਵਾਲੇ ਵਿਅਕਤੀ ਨੂੰ ਉਸਦੇ ਵਿਸ਼ਵਾਸ ਦੀ ਪ੍ਰਤੀਕਿਰਿਆ ਦੇ ਵਿੱਚ ਕ੍ਰਿਪਾ ਪ੍ਰਦਾਨ ਕਰਦਾ ਹੈ। ਇਹ ਮੁਕਤੀ ਪਾਏ ਹੋਏ ਲੋਕਾਂ ਦੇ ਲਈ ਹੈ, ਅਤੇ ਉਨ੍ਹਾਂ ਦੀ ਮੁਕਤੀ ਪ੍ਰਭੂ ਭੋਜ ਦੇ ਉਪਲੱਭਧ ਹੋਣ ਤੇ ਨਿਰਭਰ ਨਹੀਂ ਹੈ।

► ਸਾਨੂੰ ਅਜਿਹਾ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਯਿਸੂ ਦੇ ਅਨੁਸਾਰ ਰੋਟੀ ਅਤੇ ਦਾਖਰਸ ਉਸਦਾ ਭੋਤਿਕ ਸਰੀਰ ਅਤੇ ਲਹੂ ਹਨ?

► ਪ੍ਰਭੂ ਭੋਜ ਦੇ ਵਿੱਚ ਯਿਸੂ ਦਾ ਭੋਤਿਕ ਸਰੀਰ ਅਤੇ ਲਹੂ ਮੁਕਤੀ ਦੇ ਲਈ ਕਿਉਂ ਜਰੂਰੀ ਨਹੀਂ ਹੈ?

ਕ੍ਰਿਪਾ ਪ੍ਰਾਪਤੀ ਦਾ ਇੱਕ ਸਾਧਨ

ਪ੍ਰਭੂ ਭੋਜ ਨੂੰ ਕ੍ਰਿਪਾ ਪ੍ਰਾਪਤੀ ਦਾ ਸਾਧਨ ਵੀ ਕਿਹਾ ਜਾਂਦਾ ਹੈ। ਪਰਮੇਸ਼ੁਰ ਨੇ ਇਸਨੂੰ ਕ੍ਰਿਪਾ ਪ੍ਰਾਪਤੀ ਦੇ ਸਾਧਨ ਵਜੋਂ ਬਣਾਇਆ ਹੈ ਜਦੋਂ ਇਹ ਮਸੀਹ ਦੇ ਪ੍ਰਾਸਚਿਤ ਵਿੱਚ ਵਿਸ਼ਵਾਸ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਇੱਕ ਮਸੀਹੀ ਨੂੰ ਪਵਿੱਤਰ ਵਚਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਰਮੇਸ਼ੁਰ ਦੀ ਆਗਿਆ ਮੰਨਣਾ ਚਾਹੀਦਾ ਹੈ। ਇੱਕ ਮਸੀਹੀ ਨੂੰ ਕ੍ਰਿਪਾ ਪ੍ਰਾਪਤੀ ਦੇ ਇਸ ਸਾਧਨ ਨੂੰ ਨਜ਼ਰਅੰਦਾਜ਼ ਨਹੀਂ [1]ਕਰਨਾ ਚਾਹੀਦਾ।

ਜੇਕਰ ਕੋਈ ਵਿਅਕਤੀ ਮਸੀਹ ਤੇ ਵਿਸ਼ਵਾਸ ਕਰਨ ਤੋਂ ਬਿਨਾਂ ਪ੍ਰਭੂ ਭੋਜ ਨੂੰ ਲੈਂਦਾ ਹੈ, ਤਾਂ ਆਪਣੇ ਆਪ ਉਸਦੇ ਲਈ ਕ੍ਰਿਪਾ ਨਹੀਂ ਲਿਆਉਂਦੀ।

ਜੇਕਰ ਕੋਈ ਵਿਅਕਤੀ ਇਸਦੇ ਅਰਥ ਦੇ ਪ੍ਰਤੀ ਸ਼ਰਧਾ ਰੱਖੇ ਬਿਨਾਂ ਇਸਨੂੰ ਲੈਂਦਾ ਹੈ, ਤਾਂ ਉਹ ਆਪਣੇ ਉੱਤੇ ਸਜ਼ਾ ਨੂੰ ਲਿਆਉਂਦਾ ਹੈ (੧ ਕੁਰਿੰਥੀਆਂ ਨੂੰ 11:27-29)।

ਮੁਕਤੀ ਦੇ ਲਈ ਤੋਬਾ ਅਤੇ ਵਿਸ਼ਵਾਸ ਜਰੂਰੀ ਹਨ। ਮੁਕਤੀ ਦੇ ਲਈ ਪ੍ਰਭੂ ਭੋਜ ਜਰੂਰੀ ਨਹੀਂ ਹੈ। ਪ੍ਰਭੂ ਭੋਜ ਆਗਿਆਕਾਰੀ ਅਤੇ ਵਿਸ਼ਵਾਸ ਦੇ ਪ੍ਰਗਟਾਵੇ ਦੀ ਕਿਰਿਆ ਹੈ। ਜੇਕਰ ਕੋਈ ਮਸੀਹੀ ਕਿਸੇ ਕਾਰਨ ਪ੍ਰਭੂ ਭੋਜ ਨਹੀਂ ਲੈ ਪਾਉਂਦਾ ਤਾਂ ਇਸਦਾ ਇਹ ਅਰਥ ਨਹੀਂ ਹੈ ਕਿ ਉਹ ਮਸੀਹੀ ਨਹੀਂ ਰਹੇਗਾ।

► ਕੀ ਕਿਸੇ ਮਸੀਹੀ ਦੇ ਲਈ ਪ੍ਰਭੂ ਭੋਜ ਨੂੰ ਲੈਣਾ ਜਰੂਰੀ ਹੈ? ਆਪਣੇ ਉੱਤਰ ਦੀ ਵਿਆਖਿਆ ਕਰੋ।


[1]

“ਕ੍ਰਿਪਾ ਪ੍ਰਾਪਤੀ ਦੇ ਸਾਧਨ ਪਰਮੇਸ਼ੁਰ ਵੱਲੋਂ ਠਹਿਰਾਏ ਹੋਏ ਜ਼ਰੀਏ ਹਨ ਜਿੰਨ੍ਹਾਂ ਦੇ ਦੁਆਰਾ ਪਵਿੱਤਰ ਆਤਮਾ ਦੀਆਂ ਗੱਲਾਂ ਮਨੁੱਖਾਂ ਦੀਆਂ ਆਤਮਾਵਾਂ ਦੇ ਨਾਲ ਕੀਤੀਆਂ ਜਾਂਦੀਆਂ ਹਨ।”

- ਵਿਲੇ ਅਤੇ ਕਲਬਰਟਸਨ,
ਇੰਟ੍ਰੋਡਕਸ਼ਨ ਟੂ ਕ੍ਰਿਸਚਨ ਥਿਓਲੋਜੀ

ਪ੍ਰਭੂ ਭੋਜ ਦਾ ਸਹੀ ਤਰੀਕਾ

ਪੌਲੁਸ ਰਸੂਲ ਨੇ ਗ਼ਲਤ ਤਰੀਕੇ ਨਾਲ ਪ੍ਰਭੂ ਭੋਜ ਲੈਣ ਵਾਲੇ ਕੁਰਿੰਥੀਆਂ ਨੂੰ ਸੁਧਾਰਿਆ। ਉਸਦੀਆਂ ਹਦਾਇਤਾਂ ਸਾਡੇ ਲਈ ਉਪਲੱਭਧ ਹਨ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 11:20-34 ਪੜਣਾ ਚਾਹੀਦਾ ਹੈ। ਕੁਰਿੰਥੁਸ ਦੇ ਲੋਕ ਕੀ ਗ਼ਲਤ ਕਰ ਰਹੇ ਸਨ?

ਉਹ ਖਾਣਾ ਲਿਆ ਰਹੇ ਸਨ ਅਤੇ ਪ੍ਰਭੂ ਭੋਜ ਦੇ ਵਿੱਚ ਪੂਰਾ ਭੋਜਨ ਕਰ ਰਹੇ ਸਨ। ਹਰ ਕੋਈ ਵਿਅਕਤੀ ਸਾਂਝਾ ਕਰਨ ਦੀ ਬਜਾਏ ਆਪਣਾ ਹੀ ਖਾਣਾ ਖਾਂਦਾ ਸੀ। ਉਹ ਇੱਕ ਦੂਸਰੇ ਦੀ ਉਡੀਕ ਨਹੀਂ ਕਰਦੇ ਸਨ ਅਤੇ ਇੱਕ ਹੀ ਸਮੇਂ ਖਾਣਾ ਸ਼ੁਰੂ ਕਰ ਨਹੀਂ ਕਰਦੇ ਸਨ। ਕੁਝ ਲੋਕ ਬਹੁਤ ਜਿਆਦਾ ਖਾ ਰਹੇ ਸਨ, ਅਤੇ ਕੁਝ ਭੁੱਖੇ ਹੀ ਰਹਿ ਜਾਂਦੇ ਸਨ। ਕੁਝ ਲੋਕ ਬਹੁਤ ਜਿਆਦਾ ਪੀ ਕੇ ਮਤਵਾਲੇ ਹੋ ਰਹੇ ਸਨ।

► ਪੌਲੁਸ ਨੇ ਉਨ੍ਹਾਂ ਨੂੰ ਕਿਹੜੀਆਂ ਖਾਸ ਹਦਾਇਤਾਂ ਦਿੱਤੀਆਂ?

ਉਸਨੇ ਉਨ੍ਹਾਂ ਨੂੰ ਕਿਹਾ ਕਿ ਇਸਨੂੰ ਭੋਜਨ ਨਾ ਬਣਾਉ। ਕਲੀਸਿਆਵਾਂ ਦੇ ਵਿੱਚ ਭੋਜ ਅਤੇ ਸੰਗਤੀ ਦੇ ਭੋਜਨ ਹੁੰਦੇ ਸਨ, ਪਰ ਇਹ ਪ੍ਰਭੂ ਭੋਜ ਨਹੀਂ ਸਨ। ਉਸਨੇ ਕਿਹਾ ਕਿ ਉਹ ਇੱਕ ਦੂਸਰੇ ਦੀ ਉਡੀਕ ਕਰਨ ਅਤੇ ਮਿਲ ਕੇ ਸ਼ੁਰੂ ਕਰਨ।

ਪੌਲੁਸ ਨੇ ਯਿਸੂ ਦੁਆਰਾ ਕਲੀਸਿਆ ਦੇ ਲਈ ਤਿਆਰ ਕੀਤੀ ਰੀਤ ਨੂੰ ਸਥਾਪਿਤ ਕਰਨ ਦੇ ਤਰੀਕੇ ਦੀ ਸਮੀਖਿਆ ਕੀਤੀ। ਯਿਸੂ ਨੇ ਰੋਟੀ ਦਿੱਤੀ, ਫਿਰ ਦਾਖਰਸ ਦਿੱਤੀ, ਉਨ੍ਹਾਂ ਦੇ ਅਰਥ ਸਮਝਾਉਂਦੇ ਹੋਏ। ਇਸ ਦੇ ਵਿੱਚ ਭਾਗੀਦਾਰ ਹੋਣ ਵਾਲੇ ਵਿਅਕਤੀ ਦੇ ਲਈ ਇਹ ਮਹੱਤਵਪੂਰਨ ਹੈ ਕਿ ਉਹ ਇਸ ਨੂੰ ਸ਼ਰਧਾ ਨਾਲ ਲੈਣ, ਯਾਦ ਰੱਖਣ ਕਿ ਪ੍ਰਭੂ ਭੋਜ ਦਾ ਕੀ ਅਰਥ ਹੈ।

ਪੌਲੁਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਸ ਗੱਲ ਨੂੰ ਪੱਕਿਆਂ ਕਰੇ ਕਿ ਉਹ ਪ੍ਰਭੂ ਭੋਜ ਨੂੰ ਅਯੋਗਤਾ ਦੇ ਨਾਲ ਤਾਂ ਨਹੀਂ ਲੈ ਰਿਹਾ। ਕੁਝ ਲੋਕ ਇਸਦਾ ਇਹ ਅਰਥ ਕੱਢਦੇ ਹਨ ਕਿ ਜਦੋਂ ਤੱਕ ਕਿਸੇ ਵਿਅਕਤੀ ਨੂੰ ਇਹ ਸਪੱਸ਼ਟ ਨਹੀਂ ਹੈ ਕਿ ਉਸਦਾ ਜੀਵਨ ਹਰ ਹਿੱਸੇ ਵਿੱਚ ਪਰਮੇਸ਼ੁਰ ਨੂੰ ਖੁਸ਼ ਕਰ ਰਿਹਾ ਹੈ ਜਾਂ ਨਹੀਂ ਤਾਂ ਉਦੋਂ ਤੱਕ ਉਸਨੂੰ ਪ੍ਰਭੂ ਭੋਜ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਅਸਲ ਦੇ ਵਿੱਚ ਵਚਨ ਇੱਥੇ ਇਹ ਨਹੀਂ ਸਿਖਾ ਰਿਹਾ ਹੈ। ਇੱਥੇ ਰਸੂਲ ਪ੍ਰਭੂ ਭੋਜ ਨੂੰ ਲੈਣ ਦੇ ਤਰੀਕੇ ਦੀ ਗੱਲ ਕਰ ਰਿਹਾ ਹੈ। ਜੇਕਰ ਕੋਈ ਵਿਅਕਤੀ ਇਸ ਨੂੰ ਲਾਪਰਵਾਹੀ ਅਤੇ ਅਯੋਗਤਾ ਦੇ ਨਾਲ ਲੈਂਦਾ ਹੈ ਤਾਂ ਉਹ ਆਪਣੇ ਤੇ ਸਜ਼ਾ ਨੂੰ ਲੈਂਦਾ ਹੈ।

ਕਲੀਸਿਆ ਦੇ ਲਈ ਇਹ ਚੰਗਾ ਹੈ ਕਿ ਉਹ ਮਿਲ ਕੇ ਪ੍ਰਭੂ ਭੋਜ ਦੇ ਦੌਰਾਨ ਪ੍ਰਾਥਨਾ ਕਰਨ। ਇਸ ਸਭਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਾਰਥਨਾ ਦੀ ਅਗਵਾਈ ਕਰਨ ਲਈ ਅਲੱਗ-ਅਲੱਗ ਲੋਕਾਂ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਕਲੀਸਿਆ ਇੱਕ ਸਮੇਂ ਤੇ ਮਿਲ ਕੇ ਇਕੱਠੇ ਗੀਤ ਗਾ ਸਕਦੇ ਹਨ । ਇਸ ਸਭਾ ਸ਼ਾਂਤ ਅਤੇ ਵਿਵਸਥਿਤ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਇਹ ਉੱਚੀ, ਸਵੈ-ਇੱਛਾ ਨਾਲ ਖੁਸ਼ੀ ਮਨਾਉਣ ਦਾ ਸਮਾਂ ਨਹੀਂ ਹੈ। ਇਹ ਯਿਸੂ ਦੇ ਬਲੀਦਾਨ ਤੇ ਧਿਆਨ ਲਗਾਉਣ ਦਾ ਸਮਾਂ ਹੈ ਜੋ ਸਾਡੀ ਮੁਕਤੀ ਲਈ ਕੀਤਾ ਗਿਆ ਸੀ।

ਪ੍ਰਭੂ ਭੋਜ ਨੂੰ ਪ੍ਰਾਪਤ ਕਰਨ ਵਾਲੇ ਸਹੀ ਲੋਕ

► ਕਿਸ ਵਿਅਕਤੀ ਨੂੰ ਪ੍ਰਭੂ ਭੋਜ ਲੈਣ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ?

ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਇਹ ਅਭਿਆਸ ਸਿਖਾਇਆ ਅਤੇ ਉਨ੍ਹਾਂ ਨੂੰ ਇਸਨੂੰ ਇਕੱਠੇ ਮਿਲ ਕੇ ਕਰਨ ਦੇ ਲਈ ਕਿਹਾ, ਇਸ ਲਈ ਅਸੀਂ ਜਾਣਦੇ ਹਾਂ ਕਿ ਇਹ ਮਸੀਹੀਆਂ ਦੇ ਲਈ ਹੈ। ਕਿਸੇ ਦੂਸਰੇ ਧਰਮ ਨੂੰ ਮੰਨਣ ਵਾਲੇ ਵਿਅਕਤੀ ਨੂੰ ਪ੍ਰਭੂ ਭੋਜ ਨਹੀਂ ਦੇਣਾ ਚਾਹੀਦਾ। ਦੂਸਰੇ ਦੇਵਤਿਆਂ ਦੀ ਪੂਜਾ ਕਰਨ ਵਾਲਾ ਪ੍ਰਭੂ ਭੋਜ ਨਹੀਂ ਲੈ ਸਕਦਾ। ਉਹ ਮਸੀਹ ਦੀ ਅਰਾਧਨਾ ਨਹੀਂ ਕਰ ਸਕਦਾ (੧ ਕੁਰਿੰਥੀਆਂ ਨੂੰ 10:20-21)।

ਜੇਕਰ ਕੋਈ ਵਿਅਕਤੀ ਪਾਪ ਦੇ ਵਿੱਚ ਜੀ ਰਿਹਾ ਹੈ ਅਤੇ ਉਸਨੇ ਤੋਬਾ ਨਹੀਂ ਕੀਤੀ ਹੈ ਤਾਂ ਉਸਨੂੰ ਪ੍ਰਭੂ ਭੋਜ ਨਹੀਂ ਦਿੱਤਾ ਜਾਣਾ ਚਾਹੀਦਾ। ਪ੍ਰਭੂ ਭੋਜ ਲੈਣ ਦਾ ਅਰਥ ਇਹ ਗਵਾਹੀ ਦੇਣਾ ਹੈ ਕਿ ਅਸੀਂ ਮਸੀਹ ਦੀ ਮੌਤ ਦੇ ਨਾਲ ਇੱਕ ਹੁੰਦੇ ਹਾਂ। ਜਾਣਬੁੱਝ ਕੇ ਪਾਪ ਕਰਨ ਵਾਲੇ ਵਿਅਕਤੀ ਦੇ ਕੋਲ ਗਵਾਹੀ ਨਹੀਂ ਹੈ।

ਇੱਕ ਅਜਿਹਾ ਵਿਅਕਤੀ ਜੋ ਵਿਭਚਾਰ, ਮੂਰਤੀਪੂਜਾ, ਜਾਂ ਸ਼ਰਾਬ ਵਰਗੇ ਸਪੱਸ਼ਟ ਪਾਪ ਦੇ ਵਿੱਚ ਜੀ ਰਿਹਾ ਹੈ ਤਾਂ ਉਹ ਮਸੀਹੀ ਨਹੀਂ ਹੈ (੧ ਕੁਰਿੰਥੀਆਂ ਨੂੰ 6:9-10)। ਬਾਈਬਲ ਸਾਨੂੰ ਕਹਿੰਦੀ ਹੈ ਕਿ ਜਿਹੜਾ ਵਿਅਕਤੀ ਅਜਿਹੇ ਪਾਪ ਕਰਦਾ ਹੈ ਅਤੇ ਫਿਰ ਵੀ ਆਪਣੇ ਆਪ ਨੂੰ ਮਸੀਹੀ ਦੱਸਦਾ ਹੈ ਅਸੀਂ ਉਸਦੀ ਸੰਗਤੀ ਨਹੀਂ ਕਰ ਸਕਦੇ (੧ ਕੁਰਿੰਥੀਆਂ ਨੂੰ 5:11)। ਇਸ ਕਾਰਨ ਅਜਿਹੇ ਵਿਅਕਤੀ ਨੂੰ ਪ੍ਰਭੂ ਭੋਜ ਦੇਣਾ ਸਹੀ ਨਹੀਂ ਹੋਵੇਗਾ।

ਜੇਕਰ ਕਿਸੇ ਮੈਂਬਰ ਨੇ ਪਾਪ ਕੀਤਾ ਹੈ ਅਤੇ ਉਸਨੇ ਕਲੀਸਿਆ ਦੁਆਰਾ ਸੁਧਾਰ ਕੀਤੇ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਤਾਂ ਉਸਨੂੰ ਨਾ ਬਚਿਆ ਹੋਇਆ ਵਿਅਕਤੀ ਮੰਨਣਾ ਚਾਹੀਦਾ ਹੈ (ਮੱਤੀ 18:17), ਅਤੇ ਇਸ ਕਾਰਨ ਅਜਿਹੇ ਵਿਅਕਤੀ ਨੂੰ ਪ੍ਰਭੂ ਭੋਜ ਨਹੀਂ ਦੇਣਾ ਚਾਹੀਦਾ।

ਪ੍ਰਭੂ ਭੋਜ ਉਸ ਖਾਸ ਏਕਤਾ ਨੂੰ ਦਰਸਾਉਂਦਾ ਹੈ ਜੋ ਮਸੀਹੀਆਂ ਦੇ ਲਈ ਹੈ। ਰਸੂਲ ਨੇ ਕਿਹਾ ਕਿ ਪ੍ਰਭੂ ਭੋਜ ਦੇ ਵਿੱਚ ਅਸੀਂ ਵਿਖਾਉਂਦੇ ਹਾਂ ਕਿ ਅਸੀਂ ਇੱਕ ਦੇਹ ਹਾਂ (੧ ਕੁਰਿੰਥੀਆਂ ਨੂੰ 10:16-17)। ਇਸ ਲਈ ਜੇਕਰ ਕੋਈ ਵਿਅਕਤੀ ਲਾਪਰਵਾਹ ਹੈ, ਅਤੇ ਬੇਫਿਕਰੀ ਭਰਿਆ ਪਾਪੀ ਹੈ ਤਾਂ ਉਹ ਇਸ ਏਕਤਾ ਦੇ ਵਿੱਚ ਸਾਂਝੀ ਨਹੀਂ ਹੋ ਸਕਦਾ।

ਇੱਕ ਪਾਸਬਾਨ ਮਸੀਹੀਆਂ ਨੂੰ ਪ੍ਰਭੂ ਭੋਜ ਦੇਣ ਦੇ ਲਈ ਜਿੰਮੇਵਾਰ ਹੈ, ਪਰ ਉਹ ਹਰੇਕ ਵਿਅਕਤੀ ਦੇ ਜੀਵਨ ਦੇ ਹਰ ਪਹਿਲੂ ਦੀ ਜਾਂਚ ਕਰਨ ਦੇ ਲਈ ਜਿੰਮੇਵਾਰ ਨਹੀਂ ਹੈ। ਜੇਕਰ ਕੋਈ ਵਿਅਕਤੀ ਮਸੀਹੀ ਹੋਣ ਦਾ ਇਕਰਾਰ ਕਰਦਾ ਹੈ ਅਤੇ ਕਿਸੇ ਖੁੱਲ੍ਹੇ ਪਾਪ ਵਿੱਚ ਨਹੀਂ ਜੀ ਰਿਹਾ ਤਾਂ ਪਾਸਬਾਨ ਉਸਦੀ ਗਵਾਹੀ ਨੂੰ ਸਵੀਕਾਰ ਕਰ ਸਕਦਾ ਹੈ।

ਹਰ ਵਿਅਕਤੀ ਜੋ ਸੱਚਮੁੱਚ ਬਚਾਇਆ ਗਿਆ ਹੈ ਅਤੇ ਉਸਨੇ ਉਸ ਪ੍ਰਾਸਚਿਤ ਨੂੰ ਪ੍ਰਾਪਤ ਕੀਤਾ ਹੈ ਜਿਸਨੂੰ ਪ੍ਰਭੂ ਭੋਜ ਦਰਸਾਉਂਦਾ ਹੈ, ਭਾਵੇਂ ਉਹ ਕਿਸੇ ਖਾਸ ਸਥਾਨਕ ਕਲੀਸਿਆ ਦਾ ਮੈਂਬਰ ਹੈ ਜਾਂ ਨਾ ਹੋਵੇ। ਇਸ ਲਈ, ਪ੍ਰਭੂ ਭੋਜ ਦੇ ਲਈ ਸਥਾਨਕ ਕਲੀਸਿਆ ਦੀ ਮੈਂਬਰਸ਼ਿਪ ਦੀ ਲੋੜ ਨਹੀਂ ਹੋਣੀ ਚਾਹੀਦੀ।

ਇੱਕ ਸੱਚਾ ਪਰਿਵਰਤਿਤ ਹੋਇਆ ਵਿਅਕਤੀ ਪ੍ਰਭੂ ਭੋਜ ਅਤੇ ਬਪਤਿਸਮਾ ਦੋਵਾਂ ਨੂੰ ਲੈਣ ਦੇ ਯੋਗ ਹੈ। ਜੇਕਰ ਉਹ ਵਿਅਕਤੀ ਬਪਤਿਸਮਾ ਲੈਣ ਦੇ ਲਈ ਤਿਆਰ ਹੈ ਉਸਨੂੰ ਬਪਤਿਸਮਾ ਲੈਣ ਤੱਕ ਪ੍ਰਭੂ ਭੋਜ ਦੇ ਲਈ ਇੰਤਜ਼ਾਰ ਕਰਨ ਦੀ ਜਰੂਰਤ ਨਹੀਂ ਹੈ।

ਜੇਕਰ ਕਿਸੇ ਕਲੀਸਿਆ ਦੇ ਵਿੱਚ ਬਹੁਤ ਪ੍ਰਕਾਰ ਦੇ ਮਸੀਹੀ ਅਤੇ ਨਾ ਬਚਾਏ ਹੋਏ ਲੋਕ ਹਨ, ਜਿਸਦੇ ਵਿੱਚ ਅਜਿਹੇ ਲੋਕ ਵੀ ਸਾਮਿਲ ਹਨ ਜੋ ਖੁੱਲ੍ਹੇ ਪਾਪ ਦੇ ਵਿੱਚ ਜੀ ਰਹੇ ਹਨ ਤਾਂ ਫਿਰ ਅਜਿਹੀ ਕਲੀਸਿਆ ਦੇ ਵਿੱਚ ਪ੍ਰਭੂ ਭੋਜ ਸਾਂਝੀ ਸਭਾ ਦੇ ਵਿੱਚ ਨਹੀਂ ਦਿੱਤਾ ਜਾਣਾ ਚਾਹੀਦਾ। ਅਜਿਹੇ ਸਥਾਨ ਤੇ ਪ੍ਰਭੂ ਭੋਜ ਦੇਣ ਲਈ ਇੱਕ ਅਲੱਗ ਸਭਾ ਨੂੰ ਆਯੋਜਿਤ ਕੀਤਾ ਜਾ ਸਕਦਾ ਹੈ।

► ਇਸਦਾ ਕੀ ਕਾਰਨ ਹੈ ਕਿ ਸਪੱਸ਼ਟਤਾ ਦੇ ਵਿੱਚ ਪਾਪ ਦੇ ਵਿੱਚ ਜਿਉਣ ਵਾਲੇ ਵਿਅਕਤੀ ਨੂੰ ਪ੍ਰਭੂ ਭੋਜ ਨਹੀਂ ਦਿੱਤਾ ਜਾਣਾ ਚਾਹੀਦਾ?

ਪ੍ਰਭੂ ਭੋਜ ਨੂੰ ਕਿੰਨੀ ਵਾਰ ਕੀਤਾ ਜਾਣਾ ਚਾਹੀਦਾ ਹੈ?

► ਪ੍ਰਭੂ ਭੋਜ ਨੂੰ ਕਿੰਨੀ ਵਾਰ ਕੀਤਾ ਜਾਣਾ ਚਾਹੀਦਾ ਹੈ? ਕਿਉਂ

ਕੁਝ ਕਲੀਸਿਆਵਾਂ ਦੇ ਵਿੱਚ ਹਰੇਕ ਐਤਵਾਰ ਨੂੰ ਪ੍ਰਭੂ ਭੋਜ ਕੀਤਾ ਜਾਂਦਾ ਹੈ। ਕੁਝ ਹੋਰ ਕਲੀਸਿਆਵਾਂ ਇਸਨੂੰ ਮਹੀਨੇ ਦੇ ਵਿੱਚ ਇੱਕ ਵਾਰ ਕਰਦੀਆਂ ਹਨ। ਕੁਝ ਸਥਾਨਾਂ ਤੇ ਇਸਨੂੰ ਸਾਲ ਦੇ ਵਿੱਚ ਇੱਕ ਵਾਰ ਕੀਤ ਜਾਂਦਾ ਹੈ। ਕੁਝ ਲੋਕ ਬਿਨਾਂ ਕਿਸੇ ਮਿਥੇ ਹੋਏ ਸਮੇਂ ਦੇ ਇਸਨੂੰ ਕਦੇ-ਕਦੇ ਕਰਦੇ ਹਨ।

ਬਾਈਬਲ ਸਾਨੂੰ ਇਸਦੇ ਬਾਰੇ ਨਹੀਂ ਦੱਸਦੀ ਕਿ ਪ੍ਰਭੂ ਭੋਜ ਕਿੰਨੀ ਵਾਰ ਕਰਨਾ ਚਾਹੀਦਾ ਹੈ।

ਕੁਝ ਲੋਕ ਬਚਾਏ ਜਾਣ ਤੋਂ ਪਹਿਲਾਂ ਮੁਕਤੀ ਪਾਉਣ ਦੇ ਲਈ ਕੁਝ ਧਾਰਮਿਕ ਰਸਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੋਣਗੇ। ਜਦੋਂ ਉਹ ਬਚਾਏ ਜਾਂਦੇ ਹਨ ਤਾਂ ਉਹ ਧਰਮ ਦੇ ਉਸ ਰੂਪ ਨੂੰ ਛੱਡ ਦਿੰਦੇ ਹਨ, ਇਸ ਕਾਰਨ ਉਹ ਹੋਰ ਕਿਸੇ ਵੀ ਧਾਰਮਿਕ ਰਸਮ ਤੋਂ ਅਣਸੁਖਾਵਾਂ ਮਹਿਸੂਸ ਕਰ ਸਕਦੇ ਹਨ। ਉਹ ਸੋਚ ਸਕਦੇ ਹਨ ਕਿ ਪ੍ਰਭੂ ਭੋਜ ਅਕਸਰ ਨਹੀਂ ਹੋਣਾ ਚਾਹੀਦਾ ਹੈ।

ਕੁਝ ਲੋਕ ਗ਼ਲਤ ਤਰੀਕੇ ਦੇ ਨਾਲ ਆਪਣਾ ਵਿਸ਼ਵਾਸ ਧਾਰਮਿਕ ਰਸਮਾਂ ਦੇ ਵਿੱਚ ਰੱਖ ਲੈਂਦੇ ਹਨ। ਉਹ ਪ੍ਰਭੂ ਭੋਜ ਨੂੰ ਅਕਸਰ ਕਰਨਾ ਚਾਹੁੰਦੇ ਹਨ ਕਿਉਂਕਿ ਇਸਦੇ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ ਕਿ ਉਹ ਬਚਾਏ ਹੋਏ ਹਨ।

ਇੱਕ ਪਾਸਬਾਨ ਦੇ ਲਈ ਇਹ ਮਹੱਤਵਪੂਰਨ ਹੈ ਕਿ ਉਹ ਪ੍ਰਭੂ ਭੋਜ ਦੇ ਮਤਲਬ ਦੀ ਵਿਆਖਿਆ ਕਰੇ। ਉਸਨੂੰ ਆਪਣੇ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਨੀ ਚਾਹੀਦੀ ਹੈ ਕਿ ਉਹ ਇਸ ਤੇ ਗ਼ਲਤ ਤਰੀਕੇ ਨਾਲ ਭਰੋਸਾ ਕੀਤੇ ਬਿਨਾਂ ਇਸਨੂੰ ਪਰਮੇਸ਼ੁਰ ਨਾਲ ਆਪਣੇ ਸੰਬੰਧ ਵਿੱਚ ਇੱਕ ਬਰਕਤ ਵਜੋਂ ਕਿਵੇਂ ਉਪਯੋਗ ਕਰਨਾ ਚਾਹੀਦਾ ਹੈ।

ਪ੍ਰਭੂ ਭੋਜ ਨੂੰ ਕਰਨ ਦਾ ਢੁੱਕਵਾਂ ਅਧਿਕਾਰ

► ਪ੍ਰਭੂ ਭੋਜ ਨੂੰ ਦੂਸਰਿਆਂ ਨੂੰ ਦੇਣ ਦਾ ਅਧਿਕਾਰ ਕਿਸ ਦੇ ਕੋਲ ਹੈ?

ਬਾਈਬਲ ਦੱਸਦੀ ਹੈ ਕਿ ਹਰੇਕ ਵਿਸ਼ਵਾਸੀ ਇੱਕ ਜਾਜਕ ਹੈ (ਪਰਕਾਸ਼ ਦੀ ਪੋਥੀ 1:6, ਪਤਰਸ ਦੀ ਪਹਿਲੀ ਪੱਤ੍ਰੀ 2:5, 9)। ਇਸਦਾ ਅਰਥ ਇਹ ਹੈ ਕਿ ਅਸੀਂ ਸਿੱਧੇ ਤੌਰ ਤੇ ਪਰਮੇਸ਼ੁਰ ਦੀ ਅਰਾਧਨਾ ਕਰ ਸਕਦੇ ਹਾਂ ਅਤੇ ਦੂਸਰਿਆਂ ਦੀ ਉਸਦੀ ਅਰਾਧਨਾ ਕਰਨ ਵਿੱਚ ਸਹਾਇਤਾ ਕਰ ਸਕਦੇ ਹਾਂ। ਸਾਨੂੰ ਪਰਮੇਸ਼ੁਰ ਦੇ ਕੋਲ ਲਿਆਉਣ ਦੇ ਲਈ ਧਰਤੀ ਤੇ ਕਿਸੇ ਵਿਚੌਲੇ ਦੀ ਜਰੂਰਤ ਨਹੀਂ ਹੈ, ਕਿਉਂਕਿ ਯਿਸੂ ਸਾਡਾ ਮਹਾਂ-ਜਾਜਕ ਹੈ, ਅਤੇ ਉਸਨੇ ਸਾਨੂੰ ਇਹ ਦਲੇਰੀ ਦਿੱਤੀ ਹੈ (ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 2:5, ਇਬਰਾਨੀਆਂ ਨੂੰ 4:14-16)। ਉਸਦੇ ਦੁਆਰਾ ਅਸੀਂ ਲਗਾਤਾਰ ਸਤੂਤੀ ਪ੍ਰਸ਼ੰਸਾ ਦਾ ਬਲੀਦਾਨ ਚੜ੍ਹਾ ਸਕਦੇ ਹਾਂ (ਇਬਰਾਨੀਆਂ ਨੂੰ 13:15)।

ਕਿਉਂਕਿ ਹਰੇਕ ਵਿਸ਼ਵਾਸੀ ਇੱਕ ਜਾਜਕ ਹੈ, ਇਸ ਲਈ ਅਸੀਂ ਤਰਕ ਕਰ ਸਕਦੇ ਹਾਂ ਕਿ ਕੋਈ ਵੀ ਵਿਸ਼ਵਾਸੀ ਦੂਸਰੇ ਵਿਸ਼ਵਾਸੀਆਂ ਨੂੰ ਪ੍ਰਭੂ ਭੋਜ ਵੰਡ ਸਕਦਾ ਹੈ, ਖਾਸ ਕਰਕੇ ਉਸ ਸਮੇਂ ਜਦੋਂ ਪਾਸਬਾਨ ਉਪਲੱਭਧ ਨਹੀਂ ਹੈ। ਪਰ ਇਸਦੇ ਖਾਸ ਕਾਰਨ ਹਨ ਕਿ ਕਿਉਂ ਪ੍ਰਭੂ ਭੋਜ ਇੱਕ ਪਾਸਬਾਨ ਦੇ ਦੁਆਰਾ ਹੀ ਦਿੱਤਾ ਜਾਣਾ ਚਾਹੀਦਾ ਹੈ।

ਬਾਈਬਲ ਇਸਦੇ ਬਾਰੇ ਕੋਈ ਸਿੱਧਾ ਬਿਆਨ ਨਹੀਂ ਦਿੰਦੀ ਕਿ ਪ੍ਰਭੂ ਭੋਜ ਸਿਰਫ਼ ਪਾਸਬਾਨ ਦੁਆਰਾ ਹੀ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਪੌਲੁਸ ਨੇ ਪ੍ਰਭੂ ਭੋਜ ਨੂੰ ਇੱਕ ਵਿਵਸਥਿਤ ਅਤੇ ਸ਼ਰਧਾਪੂਰਨ ਤਰੀਕੇ ਨਾਲ ਕਰਨ ਦੇ ਲਈ ਖਾਸ ਹਦਾਇਤਾਂ ਦਿੱਤੀਆਂ ਸਨ। ਇਹ ਹਦਾਇਤਾਂ ਕਲੀਸਿਆ ਦੇ ਲਈ ਸਨ, ਅਤੇ ਆਗੂ ਉਨ੍ਹਾਂ ਦੇ ਸਮੂਹ ਦੀ ਅਗਵਾਈ ਕਰਨ ਲਈ ਜ਼ਿੰਮੇਵਾਰ ਸੀ। ਕਲੀਸਿਆ ਦੇ ਲੋਕ ਕੁਦਰਤੀ ਤੌਰ ਤੇ ਪਾਸਬਾਨ ਤੇ ਨਿਰਭਰ ਕਰਨਗੇ ਕਿ ਇਸ ਗੱਲ ਨੂੰ ਪੱਕਿਆਂ ਕਰਨਗੇ ਕਿ ਪ੍ਰਭੂ ਸਹੀ ਢੰਗ ਨਾਲ ਕੀਤਾ ਜਾਵੇ , ਅਤੇ ਇਹ ਜ਼ਿੰਮੇਵਾਰੀ ਪਾਸਬਾਨ ਨੂੰ ਲੈਣੀ ਚਾਹੀਦੀ ਹੈ।

► ਇੱਕ ਵਾਰ ਫਿਰ ਤੋਂ ੧ ਕੁਰਿੰਥੀਆਂ ਨੂੰ 11:27-34 ਦੇ ਵਿੱਚ ਦਿੱਤੀਆਂ ਚੇਤਾਵਨੀਆਂ ਦੇ ਬਾਰੇ ਵੇਖੋ।

ਪੌਲੁਸ ਨੇ ਕਿਹਾ ਕਿ ਮਸੀਹ ਦੀ ਦੇਹ ਅਤੇ ਲਹੂ ਦੇ ਪ੍ਰਤੀ ਸ਼ਰਧਾ ਦੇ ਕਾਰਨ ਹਦਾਇਤਾਂ ਬਹੁਤ ਮਹੱਤਵਪੂਰਨ ਹਨ। ਜੇਕਰ ਕੋਈ ਵਿਅਕਤੀ ਲਾਪਰਵਾਹ ਹੋਵੇਗਾ ਤਾਂ ਉਹ ਇਸਦਾ ਦੋਸ਼ੀ ਹੋਵੇਗਾ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਤੇ ਬਿਮਾਰੀ ਅਤੇ ਮੌਤ ਦੀ ਸਜ਼ਾ ਪਹਿਲਾਂ ਤੋਂ ਹੀ ਆ ਚੁੱਕੀ ਹੈ। ਪੌਲੁਸ ਨੇ ਕਿਹਾ ਕਿ ਜੇਕਰ ਉਹ ਧਿਆਨਪੂਰਵਕ ਆਪਣੀ ਜਾਂਚ ਕਰਦੇ ਹਨ, ਤਾਂ ਉਹ ਪਰਮੇਸ਼ੁਰ ਦੀ ਸਜ਼ਾ ਬਚ ਜਾਣਗੇ। ਪੌਲੁਸ ਨੇ ਕਿਹਾ ਕਿ ਉਹ ਬਾਅਦ ਦੇ ਵਿੱਚ ਉਨ੍ਹਾਂ ਨੂੰ ਹੋਰ ਹਦਾਇਤਾਂ ਦੇਵੇਗਾ।

ਪ੍ਰਭੂ ਭੋਜ ਰੀਤ ਨੂੰ ਸਹੀ ਤਰੀਕੇ ਨਾਲ ਕਰਨਾ ਬਹੁਤ ਮਹੱਤਵਪੂਰਨ ਹੈ, ਸਿਰਫ਼ ਇਸਦੇ ਦੁਰੁਪਯੋਗ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਦੇ ਲਈ ਸਗੋਂ ਉਨ੍ਹਾਂ ਬਰਕਤਾਂ ਨੂੰ ਪ੍ਰਾਪਤ ਕਰਨ ਦੇ ਲਈ ਜੋ ਪਰਮੇਸ਼ੁਰ ਨੇ ਸਾਡੇ ਲਈ ਤਿਆਰ ਕੀਤੀਆਂ ਹਨ।

ਇਹ ਸੋਚਣਾ ਤਰਕਸ਼ੀਲ ਹੈ ਕਿ ਰਸੂਲ ਚਾਹੁੰਦਾ ਸੀ ਕਿ ਕਲੀਸਿਆ ਦੇ ਆਗੂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇੰਨ੍ਹਾਂ ਹਦਾਇਤਾਂ ਨੂੰ ਕਲੀਸਿਆ ਦੇ ਵਿੱਚ ਮੰਨਿਆ ਜਾ ਰਿਹਾ ਹੈ। ਕਲੀਸਿਆ ਦੇ ਮੈਂਬਰ ਚਾਹੁਣਗੇ ਕਿ ਉਨ੍ਹਾਂ ਦਾ ਪਾਸਬਾਨ ਉਨ੍ਹਾਂ ਨੂੰ ਪ੍ਰਭੂ ਭੋਜ ਨੂੰ ਸਹੀ ਢੰਗ ਨਾਲ ਸਾਂਝਾ ਕਰਨ ਵਿੱਚ ਮਦਦ ਕਰਨ ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ।

ਪਾਸਬਾਨ ਦੇ ਕੋਲ ਖਾਸ ਜਿੰਮੇਵਾਰੀ ਹੈ ਕਿਉਂਕਿ ਪ੍ਰਭੂ ਭੋਜ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਦਿੱਤਾ ਜਾਣਾ ਜੋ ਕਿਸੇ ਦੂਸਰੇ ਧਰਮ ਤੋਂ ਹੈ ਜਾਂ ਜੇਕਰ ਕੋਈ ਕਿਸੇ ਖੁੱਲ੍ਹੇ ਪਾਪ ਦੇ ਵਿੱਚ ਸ਼ਾਮਿਲ ਹੈ।

ਇਸ ਕਾਰਨ, ਪ੍ਰਭੂ ਭੋਜ ਆਮ ਤੌਰ ਤੇ ਕਿਸੇ ਪਾਸਬਾਨ ਦੁਆਰਾ ਜਾਂ ਪਾਸਬਾਨ ਦੀ ਅਗਵਾਈ ਦੇ ਵਿੱਚ ਵੰਡਿਆਂ ਜਾਣਾ ਚਾਹੀਦਾ ਹੈ। ਪਾਸਬਾਨ ਦੂਸਰਿਆਂ ਨੂੰ ਇਸ ਸੇਵਕਾਈ ਦੇ ਵਿੱਚ ਸਹਾਇਤਾ ਕਰਨ ਦੇ ਲਈ ਕਹਿ ਸਕਦਾ ਹੈ। ਪਾਸਬਾਨ ਕਿਸੇ ਅਜਿਹੇ ਸਥਾਨ ਤੇ ਕੁਝ ਲੋਕਾਂ ਨੂੰ ਪ੍ਰਭੂ ਭੋਜ ਦੇਣ ਦੀ ਪ੍ਰਵਾਨਗੀ ਦੇ ਸਕਦਾ ਹੈ ਜਿੱਥੇ ਕੋਈ ਪਾਸਬਾਨ ਉਪਲੱਭਧ ਨਹੀਂ ਹੈ।

ਪ੍ਰਭੂ ਭੋਜ ਦਾ ਇੱਕ ਰੂਪ

ਇਕੱਠੇ ਹੋਣਾ: ਪ੍ਰਭੂ ਭੋਜ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਇਕੱਠਾ ਕਰਨ ਦਾ ਇੱਕ ਨਿਯਮਿਤ ਤਰੀਕਾ ਹੋਣਾ ਚਾਹੀਦਾ ਹੈ। ਜੇਕਰ ਇਸਨੂੰ ਇੱਕ ਜਨਤਕ ਅਰਾਧਨਾ ਸਭਾ ਦੇ ਵਿੱਚ ਕੀਤਾ ਜਾਂਦਾ ਹੈ, ਤਾਂ ਆਗੂਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਹੀ ਲੋਕਾਂ ਦੇ ਵਿੱਚ ਇਹ ਸੇਵਾ ਕਿਵੇਂ ਕਰਨਗੇ।

ਪਵਿੱਤਰ ਵਚਨ: ਪ੍ਰਭੂ ਭੋਜ ਦੀ ਸੇਵਾ ਤੋਂ ਪਹਿਲਾਂ ਵਚਨਾਂ ਨੂੰ ਪੜਿਆ ਜਾਣਾ ਚਾਹੀਦਾ ਹੈ। ਇੰਨਾਂ ਵਚਨਾਂ ਦੇ ਬਾਰੇ ਕੁਝ ਬਿਆਨ ਕਹੇ ਜਾ ਸਕਦੇ ਹਨ, ਪਰ ਇਹ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਸ ਸੇਵਾ ਦੇ ਵਰਤੇ ਜਾ ਸਕਣ ਵਾਲੇ ਵਚਨਾਂ ਦੀਆਂ ਉਦਾਹਰਨਾਂ ਮੱਤੀ 26:26-30, ਮਰਕੁਸ 15:22-28, ਲੂਕਾ 22:14-20, ਯੂਹੰਨਾ 10:11-18, ਯੂਹੰਨਾ 19:1-6, ਯੂਹੰਨਾ 19:16-19, ਯੂਹੰਨਾ 20:26-29, ੧ ਕੁਰਿੰਥੀਆਂ ਨੂੰ 11:23-26, ਇਬਰਾਨੀਆਂ ਨੂੰ 10:11-17, ਇਬਰਾਨੀਆਂ ਨੂੰ 9:24-28, ਇਬਰਾਨੀਆਂ ਨੂੰ 4:12-16, ਪਰਕਾਸ਼ ਦੀ ਪੋਥੀ 1:12-18, ਯਸਾਯਾਹ 53:1-5, ਜਾਂ ਯਸਾਯਾਹ 53:6-12।

ਪ੍ਰਾਥਨਾ: ਕਿਸੇ ਇੱਕ ਵਿਅਕਤੀ ਨੂੰ ਪ੍ਰਾਥਨਾ ਦੇ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਪ੍ਰਾਥਨਾ ਦੇ ਵਿੱਚ ਇਸ ਪ੍ਰਕਾਰ ਦੇ ਬਿਆਨ ਹੋਣੇ ਚਾਹੀਦੇ ਹਨ: “ਪ੍ਰਭੂ, ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਯਿਸੂ ਦੇ ਬਲੀਦਾਨ ਦੁਆਰਾ ਸਾਨੂੰ ਮੁਕਤੀ ਪ੍ਰਦਾਨ ਕੀਤੀ ਹੈ। ਅਸੀਂ ਉਸ ਕ੍ਰਿਪਾ ਦੇ ਤੁਹਾਡੇ ਧੰਨਵਾਦੀ ਹਾਂ ਜੋ ਤੁਸੀਂ ਸਾਨੂੰ ਖੁੱਲ੍ਹੇ ਦਿਲ ਦਿੰਦੇ ਹੋ। ਜਿਵੇਂ ਹੀ ਅਸੀਂ ਮਿਲ ਕੇ ਪ੍ਰਭੂ ਭੋਜ ਵਿੱਚ ਸਾਂਝੀ ਹੁੰਦੇ ਹਾਂ ਤਾਂ ਅਸੀਂ ਘੋਸ਼ਣਾ ਕਰਦੇ ਹਾਂ ਕਿ ਅਸੀਂ ਆਤਮਿਕ ਜੀਵਨ ਦੇ ਲਈ ਤੁਹਾਡੇ ਤੇ ਨਿਰਭਰ ਹਾਂ। ਅਸੀਂ ਵਿਸ਼ਵਾਸੀਆਂ ਦੇ ਤੌਰ ਤੇ ਮਿਲ ਕੇ ਏਕਤਾ ਨੂੰ ਵਿਖਾਉਂਦੇ ਹਾਂ। ਅਸੀਂ ਤੁਹਾਡੀ ਕ੍ਰਿਪਾ ਮੰਗਦੇ ਹਾਂ ਤਾਂ ਕਿ ਪ੍ਰਤੀਦਿਨ ਤੁਹਾਨੂੰ ਪ੍ਰਸੰਨ ਕਰ ਸਕੀਏ।”

ਰੋਟੀ ਦਾ ਵੰਡਿਆ ਜਾਣਾ: ਰੋਟੀ ਪਾਸਬਾਨ ਜਾਂ ਉਸਦੇ ਦੁਆਰਾ ਨਿਯੁਕਤ ਕੀਤੇ ਕਿਸੇ ਵਿਅਕਤੀ ਦੁਆਰਾ ਵੰਡੀ ਜਾ ਸਕਦੀ ਹੈ। ਉਹ ਕਹਿ ਸਕਦਾ ਹੈ, “ਇਹ ਰੋਟੀ ਮਸੀਹ ਦੀ ਉਸ ਦੇਹ ਨੂੰ ਦਰਸਾਉਂਦੀ ਹੈ, ਜੋ ਸਾਡੀ ਮੁਕਤੀ ਦੇ ਲਈ ਦਿੱਤੀ ਗਈ।” ਪ੍ਰਭੂ ਭੋਜ ਦੀ ਪੂਰੀ ਰੀਤ ਦੇ ਦੌਰਾਨ ਹਰੇਕ ਵਿਅਕਤੀ ਬਹੁਤ ਹੀ ਖਾਮੋਸ਼ ਅਤੇ ਸ਼ਰਧਾਪੂਰਵਕ ਭਾਵਨਾ ਦੇ ਵਿੱਚ ਹੋਣਾ ਚਾਹੀਦਾ ਹੈ। ਕਈ ਕਲੀਸਿਆਵਾਂ ਦੇ ਵਿੱਚ ਪਾਸਬਾਨ ਹਰੇਕ ਨੂੰ ਉਸ ਸਮੇਂ ਤੱਕ ਰੋਟੀ ਫੜ ਕੇ ਰੱਖਣ ਦੇ ਲਈ ਕਹਿੰਦਾ ਹੈ ਜਦੋਂ ਤੱਕ ਹਰੇਕ ਵਿਅਕਤੀ ਨੂੰ ਇਹ ਮਿਲ ਜਾਵੇ ਅਤੇ ਫਿਰ ਉਹ ਮਿਲ ਕੇ ਇਸਨੂੰ ਖਾਣ। ਕੁਝ ਕਲੀਸਿਆਵਾਂ ਦੇ ਵਿੱਚ, ਰੀਤ ਇਹ ਹੈ ਕਿ ਹਰੇਕ ਵਿਅਕਤੀ ਆਪਣੀ ਵਾਰੀ ਸਿਰ ਇਸਨੂੰ ਖਾ ਸਕਦਾ ਹੈ।

ਪ੍ਰਾਥਨਾ: ਪਾਸਬਾਨ ਜਾਂ ਉਸਦੇ ਦੁਆਰਾ ਨਿਯੁਕਤ ਕੀਤਾ ਕੋਈ ਵਿਅਕਤੀ ਪਰਮੇਸ਼ੁਰ ਦੀ ਕ੍ਰਿਪਾ ਦੇ ਲਈ ਉਸਦਾ ਧੰਨਵਾਦ ਕਰਦੇ ਹੋਏ ਪ੍ਰਾਥਨਾ ਵਿੱਚ ਅਗਵਾਈ ਕਰ ਸਕਦਾ ਹੈ।

ਦਾਖਰਸ ਦਾ ਵੰਡਿਆ ਜਾਣਾ: ਪਾਸਬਾਨ ਕਹਿ ਸਕਦਾ ਹੈ, “ਇਹ ਦਾਖਰਸ ਮਸੀਹ ਦੇ ਲਹੂ ਨੂੰ ਦਰਸਾਉਂਦੀ ਹੈ ਜੋ ਸਾਡੀ ਮੁਕਤੀ ਦੇ ਲਈ ਦਿੱਤਾ ਗਿਆ।” ਕੁਝ ਕਲੀਸਿਆਵਾਂ ਦੇ ਵਿੱਚ ਛੋਟੇ ਅਲੱਗ-ਅਲੱਗ ਕੱਪਾਂ ਨੂੰ ਦਿੱਤਾ ਜਾਂਦਾ ਹੈ। ਕੁਝ ਕਲੀਸਿਆਵਾਂ ਦੇ ਵਿੱਚ ਇੱਕ ਹੀ ਪਿਆਲਾ ਵਰਤਿਆ ਜਾਂਦਾ ਹੈ। ਕੁਝ ਕਲੀਸਿਆਵਾਂ ਦੇ ਵਿੱਚ ਹਰੇਕ ਵਿਅਕਤੀ ਆਪਣੀ ਰੋਟੀ ਨੂੰ ਦਾਖਰਸ ਦੇ ਵਿੱਚ ਡੁਬਾਉਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸਨੂੰ ਬਹੁਤ ਹੀ ਵਿਵਸਥਿਤ ਸ਼ਰਧਾਪੂਰਨ ਢੰਗ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ।

ਪ੍ਰਾਥਨਾ: ਪਾਸਬਾਨ ਜਾਂ ਉਸਦੇ ਦੁਆਰਾ ਚੁਣਿਆ ਹੋਇਆ ਕੋਈ ਵਿਅਕਤੀ ਅਰਾਧਨਾ ਦੀ ਪ੍ਰਾਥਨਾ ਦੇ ਵਿੱਚ ਅਗਵਾਈ ਕਰ ਸਕਦਾ ਹੈ।

ਭਜਨ: ਸਾਰਾ ਸਮੂਹ ਮਿਲ ਇੱਕ ਭਜਨ ਗਾ ਸਕਦੇ ਹਨ।

ਸੱਤ ਸੰਖੇਪ ਕਥਨ

1. ਪ੍ਰਭੂ ਭੋਜ ਪਸਾਹ ਦੇ ਯਹੂਦੀ ਪਰਬ ਦੇ ਵਿੱਚੋਂ ਨਿੱਕਲੀ ਹੋਈ ਰੀਤ ਹੈ।

2. ਪਸਾਹ ਮਸੀਹ ਦੇ ਦੁਆਰਾ ਪ੍ਰਦਾਨ ਕੀਤੇ ਪ੍ਰਾਸਚਿੱਤ ਨੂੰ ਦਰਸਾਉਂਦਾ ਹੈ।

3. ਰੋਟੀ ਅਤੇ ਦਾਖਰਸ ਯਿਸੂ ਦੀ ਦੇਹ ਅਤੇ ਲਹੂ ਦੇ ਚਿੰਨ੍ਹ ਹਨ।

4. ਪ੍ਰਭੂ ਭੋਜ ਆਪਣੇ ਆਪ ਇਸਨੂੰ ਲੈਣ ਵਾਲੇ ਨੂੰ ਮੁਕਤੀ ਪ੍ਰਦਾਨ ਨਹੀਂ ਕਰਦਾ।

5. ਜੇਕਰ ਕੋਈ ਵਿਅਕਤੀ ਇਸਨੂੰ ਮਸੀਹ ਦੇ ਦੁਆਰਾ ਲਿਆਂਦੇ ਪ੍ਰਾਸਚਿੱਤ ਵਿੱਚ ਵਿਸ਼ਵਾਸ ਕਰਕੇ ਪ੍ਰਾਪਤ ਕਰਦਾ ਹੈ ਤਾਂ ਪ੍ਰਭੂ ਭੋਜ ਕ੍ਰਿਪਾ ਪ੍ਰਦਾਨ ਕਰ ਸਕਦਾ ਹੈ।

6. ਪ੍ਰਭੂ ਭੋਜ ਖੁੱਲ੍ਹੇ ਤੌਰ ਤੇ ਪਾਪ ਵਿੱਚ ਜਿਉਣ ਵਾਲੇ ਕਿਸੇ ਵਿਅਕਤੀ ਜਾਂ ਦੂਸਰੇ ਧਰਮ ਦੇ ਕਿਸੇ ਵਿਅਕਤੀ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ।

7. ਇਹ ਪਾਸਬਾਨ ਦੀ ਜਿੰਮੇਵਾਰੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਪ੍ਰਭੂ ਭੋਜ ਨੂੰ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ।

ਪਾਠ 11 ਦੇ ਅਸਾਇਨਮੈਂਟ

1. ਪਾਠ 11 ਲਈ ਸੱਤ ਸੰਖੇਪ ਬਿਆਨ ਯਾਦ ਰੱਖੋ। ਸੱਤ ਸੰਖੇਪ ਬਿਆਨਾਂ (ਸੱਤ ਪੈਰੇ) ਵਿੱਚੋਂ ਹਰੇਕ ਦੇ ਅਰਥ ਅਤੇ ਮਹੱਤਤਾ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਂਦੇ ਹੋਏ ਇੱਕ ਪੈਰਾ ਲਿਖੋ ਜੋ ਇਸ ਕਲਾਸ ਵਿੱਚ ਨਹੀਂ ਹੈ। ਅੱਗਲੀ ਕਲਾਸ ਤੋਂ ਪਹਿਲਾਂ ਇਸਨੂੰ ਕਲਾਸ ਦੇ ਆਗੂ ਨੂੰ ਸੌਂਪ ਦਿਓ। ਜੇਕਰ ਕਲਾਸ ਦਾ ਆਗੂ ਤੁਹਾਨੂੰ ਚਰਚਾ ਸਮੇਂ ਦੌਰਾਨ ਪੁੱਛਦਾ ਹੈ ਤਾਂ ਸਮੂਹ ਨਾਲ ਇੱਕ ਪੈਰਾ ਸਾਂਝਾ ਕਰਨ ਲਈ ਤਿਆਰ ਰਹੋ। ਅੱਗਲੇ ਕਲਾਸ ਸੈਸ਼ਨ ਦੇ ਸ਼ੁਰੂ ਵਿੱਚ ਆਪਣੀ ਯਾਦਦਾਸ਼ਤ ਤੋਂ ਬਿਆਨ ਲਿਖੋ।

2. ਯਾਦ ਰੱਖੋ ਕਿ ਕਲਾਸ ਤੋਂ ਬਾਹਰ ਆਪਣੇ ਪੜ੍ਹਾਉਣ ਦੇ ਮੌਕਿਆਂ ਦਾ ਸਮਾਂ ਖੁਦ ਤੈਅ ਕਰੋ ਅਤੇ ਪੜ੍ਹਾਉਣ ਤੋਂ ਬਾਅਦ ਕਲਾਸ ਆਗੂ ਨੂੰ ਇਸਦੇ ਬਾਰੇ ਰਿਪੋਰਟ ਕਰੋ।

3. ਇੰਟਰਵਿਊ ਅਸਾਇਨਮੈਂਟ: ਤਿੰਨ ਵਿਸ਼ਵਾਸੀਆਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਦੇ ਪ੍ਰਭੂ ਭੋਜ ਦਾ ਕੀ ਮਹੱਤਵ ਹੈ। ਇਸਦਾ ਸੰਖੇਪ ਦੇ ਵਿੱਚ ਸਾਰ ਲਿਖੋ।

Next Lesson