ਯਿਸੂ ਦੇ ਦਿਸ਼ਾ-ਨਿਰਦੇਸ਼
► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਲੂਕਾ 10:1-9 ਪੜਣਾ ਚਾਹੀਦਾ ਹੈ। ਜਦੋਂ ਯਿਸੂ ਨੇ ਚੇਲ੍ਹਿਆਂ ਨੂੰ ਸੇਵਕਾਈ ਕਰਨ ਦੇ ਲਈ ਤਾਂ ਉਸ ਦੁਆਰਾ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਵਿੱਚ ਕਿਹੜੀਆਂ ਗੱਲਾਂ ਅਜੀਬ ਸਨ?
ਚੇਲਿਆਂ ਨੂੰ ਬਹੁਤ ਸਾਰੇ ਪਿੰਡਾਂ ਵਿੱਚ ਸ਼ੁਭਸਮਾਚਾਰ ਦਾ ਪ੍ਰਚਾਰ ਕਰਨ ਲਈ ਸਭ ਤੋਂ ਪਹਿਲਾਂ ਭੇਜਿਆ ਗਿਆ ਸੀ। ਯਿਸੂ ਕੋਲ ਸਾਰੀ ਸਮਰੱਥਾ ਅਤੇ ਸ੍ਰੋਤ ਸਨ ਅਤੇ ਉਹ ਉਨ੍ਹਾਂ ਨੂੰ ਕੁਝ ਵੀ ਦੇ ਸਕਦਾ ਸੀ। ਉਹ ਉਨ੍ਹਾਂ ਨੂੰ ਲੋੜੀਂਦੀ ਹਰ ਚੀਜ਼ ਖਰੀਦਣ ਅਤੇ ਦੂਜੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਪੈਸਾ ਦੇ ਸਕਦਾ ਸੀ। ਉਹ ਉਨ੍ਹਾਂ ਨੂੰ ਆਪਣੇ ਲਈ ਅਤੇ ਜਿਨ੍ਹਾਂ ਲੋਕਾਂ ਨੂੰ ਉਹ ਪ੍ਰਚਾਰ ਕਰਦੇ ਸਨ, ਉਨ੍ਹਾਂ ਲਈ ਰੋਟੀਆਂ ਅਤੇ ਮੱਛੀਆਂ ਵਧਾਉਣ ਦੀ ਸ਼ਕਤੀ ਦੇ ਸਕਦਾ ਸੀ। ਜਿੱਥੇ ਵੀ ਉਹ ਜਾਂਦੇ ਉੱਥੇ ਉਹ ਹਰ ਪਿੰਡ ਵਿੱਚ ਭੋਜਨ ਪ੍ਰਦਾਨ ਕਰਵਾ ਸਕਦੇ ਸਨ।
ਇਸਦੀ ਬਜਾਏ, ਉਸਨੇ ਉਨ੍ਹਾਂ ਨੂੰ ਬਿਨਾਂ ਕਿਸੇ ਪੈਸੇ ਦੇ ਭੇਜਿਆ। ਉਸਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀਆਂ ਲੋੜਾਂ ਦੇ ਲਈ ਪਿੰਡਾਂ ਦੇ ਲੋਕਾਂ ਤੇ ਨਿਰਭਰ ਰਹਿਣ। ਚੇਲ੍ਹੇ ਯਿਸੂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗਏ, ਅਤੇ ਉਨ੍ਹਾਂ ਦੀਆਂ ਜਰੂਰਤਾਂ ਪੂਰੀਆਂ ਕੀਤੀਆਂ ਗਈਆਂ (ਲੂਕਾ 22:35)।
► ਯਿਸੂ ਨੇ ਉਨ੍ਹਾਂ ਨੂੰ ਇਸ ਪ੍ਰਕਾਰ ਕਿਉਂ ਭੇਜਿਆ?
ਉਨ੍ਹਾਂ ਦੀ ਸੇਵਕਾਈ ਨੇ ਸਹੀ ਲੋਕਾਂ ਨੂੰ ਆਕਰਸ਼ਿਤ ਕੀਤਾ। ਕਿਉਂਕਿ ਪਹਿਲਾਂ ਉਨ੍ਹਾਂ ਨੇ ਸ਼ੁਭਸਮਾਚਾਰ ਦਾ ਪ੍ਰਚਾਰ ਕੀਤਾ, ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜੋ ਰੁਚੀ ਰੱਖਦੇ ਸਨ। ਕਿਉਂਕਿ ਉਨ੍ਹਾਂ ਦੀਆਂ ਜਰੂਰਤਾਂ ਸਨ ਇਸ ਲਈ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਆਕਰਸ਼ਿਤ ਜੋ ਮਦਦ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਕੋਲ ਕਲੀਸਿਆ ਦੀ ਸ਼ੁਰੂਆਤ ਕਰਨ ਦੇ ਲਈ ਸਭ ਤੋਂ ਉੱਤਮ ਲੋਕ ਸਨ।
ਜੇਕਰ ਉਹ ਪਿੰਡਾਂ ਵਿੱਚ ਆਪਣੀ ਜਰੂਰਤ ਦੀਆਂ ਸਾਰੀਆਂ ਚੀਜ਼ਾਂ ਅਤੇ ਲੋਕਾਂ ਨੂੰ ਦੇਣ ਲਈ ਚੀਜ਼ਾਂ ਲੈ ਕੇ ਜਾਂਦੇ ਤਾਂ ਕੀ ਹੁੰਦਾ? ਉਹ ਗ਼ਲਤ ਲੋਕਾਂ ਨੂੰ ਆਕਰਸ਼ਿਤ ਕਰਦੇ। ਉਹ ਕੁਝ ਲੈਣ ਲਈ ਆਉਣ ਵਾਲੇ ਲੋਕਾਂ ਦਾ ਇੱਕ ਸਮੂਹ ਇਕੱਠਾ ਕਰਦੇ। ਉਸ ਤੋਂ ਬਾਅਦ, ਸੇਵਕਾਈ ਸਿਰਫ਼ ਚੀਜ਼ਾਂ ਦੇਣਾ ਜਾਰੀ ਰੱਖ ਕੇ ਹੀ ਜਾਰੀ ਰਹਿ ਸਕਦੀ ਸੀ। ਸੇਵਕਾਈ ਹੋਰ ਚੀਜ਼ਾਂ ਦੇਣ ਤੋਂ ਬਿਨਾਂ ਨਹੀਂ ਵਧ ਸਕਦੀ ਸੀ। ਉਨ੍ਹਾਂ ਕੋਲ ਉਦੋਂ ਤੱਕ ਮਦਦ ਨਹੀਂ ਹੁੰਦੀ ਜਦੋਂ ਤੱਕ ਉਹ ਇਸਦਾ ਭੁਗਤਾਨ ਨਹੀਂ ਕਰਦੇ। ਉਨ੍ਹਾਂ ਕੋਲ ਲੋਕਾਂ ਦਾ ਅਜਿਹਾ ਸਮੂਹ ਨਾ ਹੁੰਦਾ ਜਿਸਦੇ ਨਾਲ ਇੱਕ ਕਲੀਸਿਆ ਦੀ ਚੰਗੀ ਸ਼ੁਰੂਆਤ ਕੀਤੀ ਜਾ ਸਕਦੀ।
ਜੋ ਵਿਧੀ ਯਿਸੂ ਨੇ ਉਨ੍ਹਾਂ ਨੂੰ ਦਿੱਤੀ ਉਸਦੇ ਨਾਲ ਅਜਿਹੇ ਸਮੂਹ ਦੀ ਸ਼ੁਰੂਆਤ ਹੋਈ ਜੋ ਕਲੀਸਿਆ ਬਣ ਸਕਦਾ ਸੀ। ਇਹ ਅਜਿਹੇ ਲੋਕਾਂ ਦਾ ਸਮੂਹ ਸੀ ਜੋ ਸ਼ੁਭਸਮਾਚਾਰ ਦੇ ਪ੍ਰਤੀ ਬਹੁਤ ਉਤਸੁਕ ਸੀ ਅਤੇ ਮਦਦ ਕਰਨ ਦੀ ਇੱਛਾ ਰੱਖਦਾ ਸੀ। ਇਹ ਮਹੱਤਵਪੂਰਨ ਹੈ ਕਿ ਕਲੀਸਿਆਵਾਂ ਸਹੀ ਤਰੀਕੇ ਦੇ ਨਾਲ ਸ਼ੁਰੂ ਕੀਤੀਆਂ ਜਾਣ।