ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 14: ਆਤਮਿਕ ਵਰਦਾਨ

1 min read

by Stephen Gibson


ਆਤਮਿਕ ਵਰਦਾਨਾਂ ਦੀ ਸੂਚੀ ਬਣਾਉਣਾ

ਆਤਮਿਕ ਵਰਦਾਨਾਂ ਦੀ ਪਰਿਭਾਸ਼ਾ
ਆਤਮਿਕ ਵਰਦਾਨ ਪਵਿੱਤਰ ਆਤਮਾ ਦੇ ਦੁਆਰਾ ਕਿਸੇ ਵਿਸ਼ਵਾਸੀ ਨੂੰ ਦਿੱਤੀ ਅਜਿਹੀ ਯੋਗਤਾ ਹੈ ਜੋ ਕਲੀਸਿਆ ਦੀ ਸੇਵਕਾਈ ਦੇ ਵਿੱਚ ਉਪਯੋਗ ਕਰਨ ਲਈ ਦਿੱਤੀ ਜਾਂਦੀ ਹੈ। ਇਹ ਕਿਸੇ ਵਿਸ਼ਵਾਸੀ ਦੇ ਦੁਆਰਾ ਆਤਮਾ ਦਾ ਕੰਮ ਹੈ, ਪਰ ਫਿਰ ਵੀ ਵਿਸ਼ਵਾਸੀ ਹੀ ਇਸਦੀ ਚੋਣ ਕਰਦਾ ਹੈ ਕਿ ਉਸਨੇ ਇਸ ਵਰਦਾਨ ਦਾ ਉਪਯੋਗ ਕਿਵੇਂ ਕਰਨਾ ਹੈ, ਕਈ ਵਾਰ ਲੋਕ ਇਸਦਾ ਗ਼ਲਤ ਉਪਯੋਗ ਵੀ ਕਰਦੇ ਹਨ। ਆਤਮਿਕ ਵਰਦਾਨ ਅਤੇ ਕੁਦਰਤੀ ਯੋਗਤਾ ਇੱਕ ਸਮਾਨ ਨਹੀਂ ਹਨ ਅਤੇ ਇੰਨ੍ਹਾਂ ਦੇ ਵਿੱਚਕਾਰ ਪਹਿਚਾਣ ਕਰਨੀ ਆਸਾਨ ਨਹੀਂ ਹੁੰਦੀ।

ਆਤਮਿਕ ਵਰਦਾਨ ਅਤੇ ਸੇਵਕਾਈ ਦੀਆਂ ਭੂਮਿਕਾਵਾਂ ਦੀ ਸੂਚੀ ਨਵੇਂ ਨੇਮ ਦੇ ਵਿੱਚ ਕਈ ਸਥਾਨਾਂ ਦੇ ਦਿੱਤੀ ਗਈ ਹੈ। ਇਹ ਸੂਚੀਆਂ ਮਿਲਦੀਆਂ ਜੁਲਦੀਆਂ ਹਨ ਪਰ ਇੱਕ ਸਮਾਨ ਨਹੀਂ ਹਨ। ਬਾਈਬਾਲ ਸਾਨੂੰ ਸਾਰੇ ਆਤਮਿਕ ਵਰਦਾਨਾਂ ਦੀ ਸੂਚੀ ਨਹੀਂ ਦਿੰਦੀ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਅਫ਼ਸੀਆਂ ਨੂੰ 4:7-12 ਪੜਣਾ ਚਾਹੀਦਾ ਹੈ।

7-8 ਵਚਨ ਕਿ ਹਰੇਕ ਵਿਅਕਤੀ ਨੂੰ ਪਰਮੇਸ਼ੁਰ ਦੀ ਕ੍ਰਿਪਾ ਆਤਮਿਕ ਵਰਦਾਨਾਂ ਦੇ ਰੂਪ ਵਿੱਚ ਦਿੱਤੀ ਗਈ ਹੈ। ਇੱਥੇ ਰਸੂਲ ਸਪੱਸ਼ਟ ਤੌਰ ਤੇ ਮੁਕਤੀ ਦੀ ਕ੍ਰਿਪਾ ਦੇ ਬਾਰੇ ਗੱਲ ਨਹੀਂ ਕਰ ਰਿਹਾ, ਕਿਉਂਕਿ 11 ਵਚਨ ਦੇ ਵਿੱਚ ਉਸਨੇ ਪਰਮੇਸ਼ੁਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਕਈ ਸੇਵਕਾਈ ਦੀਆਂ ਭੂਮਿਕਾਵਾਂ ਦੀ ਸੂਚੀ ਬਣਾਈ ਹੈ।

ਪਰਮੇਸ਼ੁਰ ਲੋਕਾਂ ਨੂੰ ਖਾਸ ਸੇਵਕਾਈ ਦੇ ਲਈ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਲੋੜੀਦੇ ਆਤਮਿਕ ਵਰਦਾਨ ਦਿੰਦਾ ਹੈ। ਪੌਲੁਸ ਨੇ ਇੱਥੇ ੧ ਕੁਰਿੰਥੀਆਂ ਦੀ ਤਰ੍ਹਾਂ ਆਤਮਿਕ ਵਰਦਾਨਾਂ ਦੀ ਸੂਚੀ ਬਣਾਉਣ ਦੀ ਬਜਾਏ ਖਾਸ ਸੇਵਕਾਈਆਂ ਦੀ ਸੂਚੀ ਦਿੱਤੀ ਹੈ। ਇੱਥੇ ਦੱਸੀਆਂ ਸੇਵਕਾਈ ਦੀਆਂ ਭੂਮਿਕਾਵਾਂ ਦੇ ਵਿੱਚ ਰਸੂਲ, ਨਬੀ, ਪਰਚਾਰਕ, ਪਾਸਬਾਨ, ਅਤੇ ਉਸਤਾਦ ਹਨ। ਸਪੱਸ਼ਟ ਤੌਰ ਤੇ, ਇਹ ਸੇਵਕਾਈ ਦੀਆਂ ਭੂਮਿਕਾਵਾਂ ਦੀ ਸੰਪੂਰਨ ਸੂਚੀ ਨਹੀਂ ਹੈ।

ਰਸੂਲ

ਰਸੂਲਾਂ ਨੂੰ ਯਿਸੂ ਦੀ ਧਰਤੀ ਦੇ ਸੇਵਕਾਈ ਤੋਂ ਬਾਅਦ ਕਲੀਸਿਆ ਦੇ ਵਾਧੇ ਕੰਮ ਕਰਨ ਦੇ ਲਈ ਖਾਸ ਤੌਰ ਤੇ ਚੁਣਿਆ ਗਿਆ ਸੀ। ਉਹ ਸੇਵਕਾਈ ਦੇ ਵਿੱਚ ਹੋਣ ਵਾਲੇ ਚਮਤਕਾਰਾਂ ਦੇ ਲਈ ਵੀ ਜਾਣੇ ਜਾਂਦੇ ਸਨ (੨ ਕੁਰਿੰਥੀਆਂ ਨੂੰ 12:12)। ਉਹ ਸਾਰੇ ਯਿਸੂ ਨੂੰ ਉਸਦੀ ਧਰਤੀ ਤੇ ਸੇਵਕਾਈ ਦੇ ਦੌਰਾਨ ਨਿੱਜੀ ਤੌਰ ਤੇ ਜਾਣਦੇ ਸਨ (੧ ਕੁਰਿੰਥੀਆਂ ਨੂੰ 9:1, ਰਸੂਲਾਂ ਦੇ ਕਰਤੱਬ 1:21-22)।

ਪ੍ਰਕਾਸ਼ ਦੀ ਪੋਥੀ ਦੇ ਵਿੱਚ ਅਸੀਂ ਪੜਦੇ ਹਾਂ ਕਿ ਬਾਰ੍ਹਾਂ ਨੀਹਾਂ ਬਾਰ੍ਹਾਂ ਰਸੂਲਾਂ ਨੂੰ ਦਰਸਾਉਂਦੀਆਂ ਹਨ, ਜਿਸਦਾ ਅਰਥ ਹੈ ਕਿ ਉਹ ਕਲੀਸਿਆ ਦੇ ਇਤਿਹਾਸ ਵਿੱਚ ਬਹੁਤ ਖਾਸ ਸਨ (ਪਰਕਾਸ਼ ਦੀ ਪੋਥੀ 21:14)। ਕੁਝ ਹੋਰ ਵਚਨ ਦੱਸਦੇ ਹਨ ਕਿ ਸਿਰਫ਼ ਬਾਰ੍ਹਾਂ ਰਸੂਲ ਸਨ ਮੱਤੀ 10:2 ਅਤੇ ਰਸੂਲਾਂ ਦੇ ਕਰਤੱਬ 1:26. ਯਹੂਦਾਹ 1:17 ਜੋ ਇਹ ਵੀ ਦੱਸਦੇ ਹਨ ਕਿ ਰਸੂਲ ਅਤੀਤ ਦੇ ਵਿੱਚ ਸਨ। ਅੱਜ ਕੋਈ ਵੀ ਜਿਉਂਦਾ ਰਸੂਲ ਨਹੀਂ ਹੈ।

ਨਬੀ

ਕੁਝ ਲੋਕ ਸੋਚਦੇ ਹਨ ਕਿ ਭਵਿੱਖਬਾਣੀ ਭਵਿੱਖ ਦੀਆਂ ਘਟਨਾਵਾਂ ਦੀ ਜਾਣਕਾਰੀ ਦੇਣ ਦੇ ਬਾਰੇ ਹੈ, ਪਰ ਨਵਾਂ ਨੇਮ ਪ੍ਰਚਾਰ ਨੂੰ ਵੀ ਭਵਿੱਖਬਾਣੀ ਦੇ ਰੂਪ ਵਿੱਚ ਦੱਸਦਾ ਹੈ। ਪੁਰਾਣੇ ਨੇਮ ਦੀ ਭਵਿੱਖਬਾਣੀ ਦੇ ਵਿੱਚ ਅਕਸਰ ਭਵਿੱਖ ਦੀਆਂ ਗੱਲਾਂ ਸਨ, ਕਿਉਂਕਿ ਇਹ ਨਬੀ ਨੂੰ ਸਾਬਿਤ ਕਰਨ ਦਾ ਇੱਕ ਤਰੀਕਾ ਸੀ ਕਿ ਉਹ ਪਰਮੇਸ਼ੁਰ ਦੇ ਵੱਲੋਂ ਹੈ। ਪੁਰਾਣੇ ਨੇਮ ਦੇ ਵਿੱਚ ਬਾਈਬਲ ਦਾ ਜਿਆਦਾਤਰ ਹਿੱਸਾ ਲਿਖਤ ਦੇ ਵਿੱਚ ਨਹੀਂ ਸੀ।

ਇੱਕ ਨਬੀ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਤੋਂ ਸੰਦੇਸ਼ ਨੂੰ ਪ੍ਰਾਪਤ ਕਰਦਾ ਹੈ, ਜਿਸਦੇ ਵਿੱਚ ਭਵਿੱਖ ਦੀ ਜਾਣਕਾਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ। ਉਸਦਾ ਸੰਦੇਸ਼ ਹਮੇਸ਼ਾਂ ਬਾਈਬਲ ਦੀਆਂ ਸਿੱਖਿਆਵਾਂ ਦੇ ਨਾਲ ਮੇਲ ਖਾਣ ਵਾਲਾ ਹੋਣਾ ਚਾਹੀਦਾ ਹੈ।

ਪਰਚਾਰਕ

ਸ਼ੁਭਸਮਾਚਾਰ ਪਰਚਾਰਕ ਇੱਕ ਅਜਿਹਾ ਵਿਅਕਤੀ ਹੈ ਜੋ ਕਿਸੇ ਵਿਅਕਤੀ ਜਾਂ ਸਮੂਹ ਨੂੰ ਸ਼ੁਭਸਮਾਚਾਰ ਸੁਣਾਉਂਦਾ ਹੈ। ਹਰੇਕ ਮਸੀਹੀ ਨੂੰ ਸ਼ੁਭਸਮਾਚਾਰ ਸਾਂਝਾ ਕਰਨਾ ਚਾਹੀਦਾ ਹੈ, ਪਰ ਕੁਝ ਲੋਕਾਂ ਨੂੰ ਇਸ ਕੰਮ ਦੇ ਲਈ ਖਾਸ ਵਰਦਾਨ ਮਿਲਿਆ ਹੁੰਦਾ ਹੈ। ਇੱਕ ਪਾਸਬਾਨ ਨੂੰ ਸ਼ੁਭਸਮਾਚਾਰ ਪ੍ਰਚਾਰ ਆਪਣੀ ਸੇਵਕਾਈ ਹਿੱਸੇ ਵੱਜੋਂ ਕਰਨਾ ਚਾਹੀਦਾ ਹੈ (ਤਿਮੋਥਿਉਸ ਨੂੰ ਦੂਜੀ ਪੱਤ੍ਰੀ 4:5)।

ਪਾਸਬਾਨ

ਇੱਕ ਪਾਸਬਾਨ ਸਿਰਫ਼ ਇੱਕ ਪ੍ਰਚਾਰਕ ਨਹੀਂ ਹੈ, ਪਰ ਉਹ ਇੱਕ ਅਜਿਹਾ ਵਿਅਕਤੀ ਹੈ ਜੋ ਕਿਸੇ ਖਾਸ ਸਮੂਹ ਦੀ ਆਤਮਿਕ ਦੇਖਭਾਲ ਕਰਦਾ ਹੈ।

ਉਸਤਾਦ

ਕਲੀਸਿਆ ਦੇ ਵਿੱਚ, ਉਸਤਾਦ ਉਹ ਵਿਅਕਤੀ ਹੈ ਜੋ ਦੂਸਰਿਆਂ ਦੇ ਲਈ ਬਾਈਬਲ ਆਧਾਰਿਤ ਅਤੇ ਆਤਮਿਕ ਸਚਿਆਈਆਂ ਦੀ ਵਿਆਖਿਆ ਕਰਦਾ ਹੈ। ਹਰੇਕ ਪਾਸਬਾਨ ਨੂੰ ਇੱਕ ਉਸਤਾਦ ਹੋਣ ਚਾਹੀਦਾ ਹੈ (ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 3:2, ਤੀਤੁਸ ਨੂੰ 1:9), ਪਰ ਕੁਝ ਹੋਰ ਲੋਕ ਜੋ ਪਾਸਬਾਨ ਨਹੀਂ ਹਨ ਉਨ੍ਹਾਂ ਦੇ ਕੋਲ ਉਸਤਾਦ ਹੋਣ ਦਾ ਵਰਦਾਨ ਹੁੰਦਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਰੋਮੀਆਂ ਨੂੰ 12:6-8 ਨੂੰ ਪੜਣਾ ਚਾਹੀਦਾ ਹੈ।

ਇੱਥੇ ਰਸੂਲ ਕਹਿੰਦਾ ਹੈ ਕਿ ਕਿਸੇ ਵਿਅਕਤੀ ਨੂੰ ਆਪਣੀ ਸੇਵਕਾਈ ਦੇ ਵਿੱਚ ਸਮੇਂ ਅਤੇ ਯਤਨਾਂ ਨੂੰ ਇੱਧਰ ਉੱਧਰ ਅਤੇ ਬਹੁਤ ਪ੍ਰਕਾਰ ਦੀਆਂ ਸੇਵਕਾਈਆਂ ਤੇ ਕੇਂਦਰਿਤ ਕਰਨ ਦੀ ਬਜਾਏ ਆਪਣੇ ਯਤਨਾਂ ਨੂੰ ਪਰਮੇਸ਼ੁਰ ਦੁਆਰਾ ਦਿੱਤੇ ਗਏ ਆਤਮਿਕ ਵਰਦਾਨ ਤੇ ਕੇਂਦਰਿਤ ਕਰਨਾ ਚਾਹੀਦਾ ਹੈ।

ਕੁਝ ਕੁਝ ਖਾਸ ਸੇਵਕਾਈਆਂ ਦੇ ਲਈ ਖਾਸ ਨਿਰਦੇਸ਼ ਦਿੱਤੇ ਗਏ ਹਨ। ਉਦਾਹਰਨ ਵਜੋਂ, ਅਗਵਾਈ ਕਰਨ ਵਾਲੇ ਨੂੰ ਮਿਹਨਤੀ ਹੋਣਾ ਚਾਹੀਦਾ ਹੈ, ਸਿਰਫ਼ ਉਦੋਂ ਹੀ ਅਗਵਾਈ ਨਹੀਂ ਕਰਨੀ ਚਾਹੀਦੀ ਜਦੋਂ ਉਹ ਚਾਹੁੰਦਾ ਹੈ, ਸਗੋਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜ਼ਿੰਮੇਵਾਰੀਆਂ ਹਮੇਸ਼ਾ ਪੂਰੀਆਂ ਹੋਣ। ਦਾਨ ਦੇਣ ਵਾਲੇ ਨੂੰ ਇਹ ਇਸ ਤਰੀਕੇ ਨਾਲ ਨਹੀਂ ਦੇਣਾ ਚਾਹੀਦਾ ਕਿ ਉਹ ਆਪਣੇ ਵੱਲ ਧਿਆਨ ਖਿੱਚੇ, ਸਗੋਂ ਇਸਨੂੰ ਬਹੁਤ ਸਾਧਾਰਨ ਤਰੀਕੇ ਨਾਲ ਕਰਨਾ ਚਾਹੀਦਾ ਹੈ। ਜੋ ਵਿਅਕਤੀ ਭਲਿਆਈ ਦੇ ਕੰਮ ਕਰਦਾ ਹੈ, ਜ਼ਰੂਰੀ ਲੋੜਾਂ ਵਾਲੇ ਲੋਕਾਂ ਦੀ ਸਹਾਇਤਾ ਕਰਦਾ ਹੈ, ਉਸਨੂੰ ਇਹ ਖੁਸ਼ੀ ਨਾਲ ਕਰਨਾ ਚਾਹੀਦਾ ਹੈ, ਨਾ ਕਿ ਰੰਜ ਨਾਲ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 12:28 ਪੜਣਾ ਚਾਹੀਦਾ ਹੈ।

ਸਪੱਸ਼ਟ ਤੌਰ ਤੇ ਇੱਥੇ ਪੌਲੁਸ ਦਾ ਇਰਾਦਾ ਸਾਰੇ ਆਤਮਿਕ ਵਰਦਾਨਾਂ ਜਾਂ ਸੇਵਕਾਈ ਦੀਆਂ ਭੂਮਿਕਾਵਾਂ ਦੀ ਸੂਚੀ ਬਣਾਉਣਾ ਨਹੀਂ ਸੀ। ਉਦਾਹਰਨ ਦੇ ਲਈ ਉਸਨੇ ਇਸ ਸੂਚੀ ਦੇ ਪਾਸਬਾਨਾਂ ਦਾ ਜ਼ਿਕਰ ਨਹੀਂ ਕੀਤਾ, ਹਾਲਾਂਕਿ ਉਸਨੇ ਅਫ਼ਸੀਆਂ ਦੇ ਵਿੱਚ ਉਨ੍ਹਾਂ ਦਾ ਜ਼ਿਕਰ ਕੀਤਾ ਹੈ।

ਇਸ ਪਾਠ ਦੇ ਵਿੱਚ ਪਹਿਲਾਂ ਤੋਂ ਹੀ ਰਸੂਲਾਂ, ਨਬੀਆਂ ਅਤੇ ਉਸਤਾਦਾਂ ਦੇ ਬਾਰੇ ਚਰਚਾ ਕੀਤੀ ਜਾ ਚੁੱਕੀ ਹੈ।

ਕੁਝ ਲੋਕਾਂ ਨੂੰ ਚਮਤਕਾਰਾਂ ਅਤੇ ਚੰਗਿਆਈਆਂ ਦੀ ਸੇਵਕਾਈ ਦੇ ਲਈ ਬੁਲਾਇਆ ਗਿਆ ਹੈ। ਹਰੇਕ ਵਿਸ਼ਵਾਸੀ ਦੇ ਕੋਲ ਚਮਤਕਾਰਾਂ ਦੇ ਲਈ ਪ੍ਰਾਥਨਾ ਕਰਨ ਦਾ ਸੁਭਾਗ ਹੈ, ਅਤੇ ਪਰਮੇਸ਼ੁਰ ਵਿਸ਼ਵਾਸ ਦੇ ਲਈ ਪ੍ਰਤੀਕਿਰਿਆ ਜਰੂਰ ਕਰਦਾ ਹੈ(ਯਾਕੂਬ 5:15)। ਪਰ ਕੁਝ ਵਿਸ਼ਵਾਸੀਆਂ ਦੇ ਕੋਲ ਪਰਮੇਸ਼ੁਰ ਦੀ ਇੱਛਾ ਨੂੰ ਜਾਣਨ ਦਾ ਅਤੇ ਚਮਤਕਾਰਾਂ ਦੇ ਲਈ ਵਿਸ਼ਵਾਸ ਦਾ ਅਭਿਆਸ ਕਰਨ ਦਾ ਆਤਮਿਕ ਵਰਦਾਨ ਹੁੰਦਾ ਹੈ।

ਕੁਝ ਲੋਕਾਂ ਦੇ ਕੋਲ ਦੂਸਰਿਆਂ ਦੀ ਸਹਾਇਤਾ ਕਰਨ ਦਾ ਵਰਦਾਨ ਹੁੰਦਾ ਹੈ। ਉਹ ਦੂਸਰਿਆਂ ਨਾਲੋਂ ਜਿਆਦਾ ਪਹਿਲਾਂ ਹੋਰਾਂ ਦੀ ਲੋੜਾਂ ਨੂੰ ਵੇਖ ਲੈਂਦੇ ਹਨ। ਉਹ ਵਿਅਕਤੀਗਤ ਜ਼ਰੂਰਤਾਂ ਜਾਂ ਕਲੀਸਿਆ ਦੇ ਕੰਮਾਂ ਵਿੱਚ ਸਹਾਇਤਾ ਕਰਨ ਦੇ ਮੌਕੇ ਭਾਲਦੇ ਹਨ। ਉਨ੍ਹਾਂ ਦੇ ਕੋਲ ਕਈ ਤਰ੍ਹਾਂ ਦੀਆਂ ਅਭਿਆਸਿਕ ਯੋਗਤਾਵਾਂ ਹੁੰਦੀਆਂ ਹਨ।

ਕੁਝ ਲੋਕਾਂ ਨੂੰ ਅਗਵਾਈ ਕਰਨ ਅਤੇ ਸੰਚਾਲਨ ਕਰਨ ਦੀਆਂ ਖਾਸ ਯੋਗਤਾਵਾਂ ਦਿੱਤੀਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਆਗੂ ਸਭ ਤੋਂ ਮਹੱਤਵਪੂਰਨ ਲੋਕ ਹਨ, ਪਰ ਜੇਕਰ ਕਲੀਸਿਆ ਦੇ ਵਿੱਚ ਹੋਰ ਵਰਦਾਨ ਨਹੀਂ ਹੋਣਗੇ ਤਾਂ ਅਗਵਾਈ ਬੇਕਾਰ ਹੋਵੇਗੀ।

ਪਰਾਈ ਭਾਖਿਆ ਦੇ ਵਰਦਾਨ ਦਾ ਜ਼ਿਕਰ ਆਖਿਰ ਦੇ ਵਿੱਚ ਕੀਤਾ ਹੋਇਆ ਹੈ। ਸ਼ਾਇਦ ਰਸੂਲ ਉਨ੍ਹਾਂ ਲੋਕਾਂ ਨੂੰ ਸੁਧਾਰਨਾ ਚਾਹੁੰਦਾ ਸੀ ਜੋ ਸੋਚਦੇ ਸਨ ਕਿ ਇਹ ਸਭ ਤੋਂ ਜਿਆਦਾ ਮਹੱਤਵਪੂਰਨ ਵਰਦਾਨ ਹੈ।

ਪਤਰਸ ਤੋਂ ਸਿਧਾਂਤ

ਪਤਰਸ ਰਸੂਲ ਨੇ ਸੰਖੇਪ ਦੇ ਵਿੱਚ ਆਤਮਿਕ ਵਰਦਾਨਾਂ ਦੇ ਬਾਰੇ ਸਭ ਤੋਂ ਮਹੱਤਵਪੂਰਨ ਸਿਧਾਂਤਾਂ ਨੂੰ ਦੱਸਿਆ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਪਤਰਸ ਦੀ ਪਹਿਲੀ ਪੱਤ੍ਰੀ 4:10-11 ਪੜਣਾ ਚਾਹੀਦਾ ਹੈ।

ਅਸੀਂ ਇੰਨ੍ਹਾਂ ਵਚਨਾਂ ਦੇ ਵਿੱਚ ਆਤਮਿਕ ਵਰਦਾਨਾਂ ਦੇ ਬਾਰੇ ਘੱਟੋ-ਘੱਟ ਛੇ ਮਹੱਤਵਪੂਰਨ ਬਿੰਦੂਆਂ ਨੂੰ ਵੇਖ ਸਕਦੇ ਹਾਂ।

1. ਵਿਸ਼ਵਾਸੀਂ ਨੂੰ ਆਤਮਿਕ ਵਰਦਾਨ ਪਰਮੇਸ਼ੁਰ ਦੇ ਦੁਆਰਾ ਦਿੱਤੇ ਜਾਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਇੰਨਾਂ ਦਾ ਇਸਤੇਮਾਲ ਨਿੱਜੀ ਲਾਭ ਦੇ ਲਈ ਨਹੀਂ ਪਰ ਪਰਮੇਸ਼ੁਰ ਦੇ ਲਈ ਹੀ ਕਰਨਾ ਚਾਹੀਦਾ ਹੈ। ਅਸੀਂ ਆਪਣੇ ਆਤਮਿਕ ਵਰਦਾਨਾਂ ਦੇ ਉਪਯੋਗ ਦੇ ਪ੍ਰਤੀ ਪਰਮੇਸ਼ੁਰ ਦੇ ਅੱਗੇ ਜੁਆਬਦੇਹ ਹਾਂ।

2. ਵਰਦਾਨ ਦੂਸਰਿਆਂ ਦੇ ਉਪਯੋਗ ਲਈ ਹਨ। ਉਹ ਸਾਡੀ ਨਿੱਜੀ ਤਰੱਕੀ ਜਾਂ ਲਾਭ ਦੇ ਲਈ ਨਹੀਂ ਹਨ।

3. ਪਰਮੇਸ਼ੁਰ ਦੀ ਕ੍ਰਿਪਾ ਦੇ ਵਿੱਚ ਭਿੰਨਤਾਵਾਂ ਹਨ। ਵਰਦਾਨ ਬਹੁਤ ਪ੍ਰਕਾਰ ਦੇ ਹੁੰਦੇ ਹਨ।

4. ਕਿਸੇ ਵਿਅਕਤੀ ਦੀ ਗੱਲਬਾਤ ਬਾਈਬਲ ਦੇ ਅਨੁਸਾਰ ਹੋਣੀ ਚਾਹੀਦੀ ਹੈ।

5. ਸੇਵਾ ਕਰਦੇ ਸਮੇਂ ਕਿਸੇ ਵਿਅਕਤੀ ਨੂੰ ਪਰਮੇਸ਼ੁਰ ਦੀ ਸਮਰੱਥਾ ਤੇ ਨਿਰਭਰ ਰਹਿਣਾ ਚਾਹੀਦਾ ਹੈ।

6. ਸਾਰੀਆਂ ਸੇਵਕਾਈਆਂ ਦਾ ਟੀਚਾ ਪਰਮੇਸ਼ੁਰ ਨੂੰ ਮਹਿਮਾ ਦੇਣਾ ਹੋਣਾ ਚਾਹੀਦਾ ਹੈ।

ਪੌਲੁਸ ਤੋਂ ਮਿਲਣ ਵਾਲੇ ਸਿਧਾਂਤ

ਕੁਰਿੰਥੁਸ ਦੀ ਕਲੀਸਿਆ ਨੂੰ ਬਹੁਤ ਸਾਰੇ ਆਤਮਿਕ ਵਰਦਾਨਾਂ ਦੀ ਬਰਕਤ ਮਿਲੀ ਹੋਈ ਸੀ। ਉਨ੍ਹਾਂ ਨੂੰ ਕੁਝ ਗ਼ਲਤਫਹਿਮੀ ਸੀਇਸ ਲਈ ਪੌਲੁਸ ਰਸੂਲ ਨੇ ੧ ਕੁਰਿੰਥੀਆਂ ਨੂੰ 12-14 ਦੇ ਵਿੱਚ ਉਨ੍ਹਾਂ ਦੇ ਲਈ ਆਤਮਿਕ ਵਰਦਾਨਾਂ ਦੇ ਬਾਰੇ ਵਿਆਖਿਆ ਕੀਤੀ।

ਵਚਨਾਂ ਦੇ ਇਹ ਅਧਿਆਏ ਸਾਨੂੰ ਆਤਮਿਕ ਵਰਦਾਨਾਂ ਦੇ ਬਾਰੇ ਕਾਫੀ ਕੁਝ ਸਿਖਾਉਂਦੇ ਹਨ। ਇੰਨ੍ਹਾਂ ਵਿੱਚੋਂ ਕੁਝ ਸਿਧਾਂਤ ਇੱਥੇ ਸਾਡੇ ਅਧਿਐਨ ਦੇ ਲਈ ਦਿੱਤੇ ਹੋਏ ਹਨ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 12:1-3 ਪੜਣਾ ਚਾਹੀਦਾ ਹੈ।

(1) ਧਰਮ ਸਿਧਾਂਤਾਂ ਦੀ ਪ੍ਰੀਖਿਆ ਦਾ ਸਿਧਾਂਤ: ਆਤਮਿਕ ਅਨੁਭਵਾਂ ਦਾ ਮੁਲਾਂਕਣ ਉਸ ਸਚਿਆਈ ਦੁਆਰਾ ਕਰਨਾ ਚਾਹੀਦਾ ਹੈ ਜਿਸਨੂੰ ਅਸੀਂ ਜਾਣਦੇ ਹਾਂ।

ਕੁਰਿੰਥੀਆਂ ਦੇ ਵਿਸ਼ਵਾਸੀ ਪਹਿਲਾਂ ਮੂਰਤੀਪੂਜਕ ਸਨ। ਮੂਰਤੀਆਂ ਬੋਲਦੀਆਂ ਨਹੀਂ ਹਨ, ਪਰ ਆਤਮਾਵਾਂ ਬੋਲਦੀਆਂ ਹਨ। ਬਹੁਤ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਆਤਮਾਵਾਂ ਦੇ ਕੰਮ ਲਈ ਖੋਲ੍ਹ ਦਿੰਦੇ ਹਨ। ਉਹ ਸੋਚਦੇ ਹਨ ਕਿ ਕੋਈ ਵੀ ਆਤਮਿਕ ਅਨੁਭਵ ਚੰਗਾ ਹੈ। ਉਹ ਬੇਸਮਝ ਆਤਮਿਕ ਅਨੁਭਵਾਂ ਜਾਂ ਭਾਵਨਾਤਮਕ ਜਨੂੰਨ ਦੀ ਭਾਲ ਕਰਦੇ ਹਨ। ਉਹ ਕਿਸੇ ਆਤਮਾ ਦੇ ਕਾਬੂ ਵਿੱਚ ਆਉਣ ਵਿੱਚ ਖੁਸ਼ ਹੁੰਦੇ ਹਨ, ਭਾਵੇਂ ਇਹ ਉਹਨਾਂ ਨੂੰ ਪਾਗਲਪਨ ਜਾਂ ਅਸ਼ਲੀਲ ਤਰੀਕਿਆਂ ਨਾਲ ਬੋਲਣ ਜਾਂ ਕੰਮ ਕਰਨ ਲਈ ਮਜਬੂਰ ਕਰੇ।

ਰਸੂਲ ਨੇ ਚੇਤਾਵਨੀ ਦਿੱਤੀ ਕਿ ਪਵਿੱਤਰ ਆਤਮਾ ਦੁਆਰਾ ਬੋਲਣ ਵਾਲਾ ਕੋਈ ਵੀ ਵਿਅਕਤੀ ਯਿਸੂ ਦੇ ਬਾਰੇ ਬੁਰੀਆਂ ਗੱਲਾਂ ਨਹੀਂ ਕਰਦਾ ਹੈ। ਜੇਕਰ ਕੋਈ ਦੁਸ਼ਟ ਆਤਮਾ ਅਰਾਧਨਾ ਦਾ ਨਿਯੰਤਰਣ ਲੈ ਲੈਂਦੀ ਹੈ ਤਾਂ ਇਹ ਲੋਕਾਂ ਤੋਂ ਅਜਿਹੀਆਂ ਗੱਲਾਂ ਬੁਲਾਏਗੀ ਜਾਮ ਕਰਵਾਏਗੀ ਜਿਸਦੇ ਨਾਲ ਪਰਮੇਸ਼ੁਰ ਦਾ ਨਿਰਾਦਰ ਹੋਵੇ। ਪਵਿੱਤਰ ਆਤਮਾ ਕਦੇ ਵੀ ਪਰਮੇਸ਼ੁਰ ਦੇ ਨਿਰਾਦਰ ਵਾਲੇ ਰਾਹ ਤੇ ਅਗਵਾਈ ਨਹੀਂ ਕਰਦਾ ਹੈ।

[1]ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਰੀਆਂ ਆਤਮਿਕ ਕਿਰਿਆਵਾਂ ਚੰਗੀਆਂ ਹਨ ਕਿਉਂਕਿ ਇਹ ਅਲੌਕਿਕ ਹਨ। ਇੱਥੇ ਪ੍ਰੀਖਿਆ ਦੀ ਤੁਲਨਾ ਯੂਹੰਨਾ ਦੀ ਪਹਿਲੀ ਪੱਤ੍ਰੀ 4:1-3 ਦੇ ਨਾਲ ਕੀਤੀ ਗਈ ਹੈ। ਜੇਕਰ ਕੋਈ ਆਤਮਾ ਪਰਮੇਸ਼ੁਰ ਦੇ ਵਚਨ ਦੇ ਵਿਰੁੱਧ ਕੁਝ ਕਹਿੰਦੀ ਹੈ, ਤਾਂ ਇਸਨੂੰ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ।

► ਕਿਹੜੇ ਧਰਮ ਅਰਾਧਕਾਂ ਤੇ ਦੁਸ਼ਟ ਆਤਮਾਵਾਂ ਦੇ ਕਾਬੂ ਨੂੰ ਪ੍ਰਵਾਨਗੀ ਦਿੰਦੇ ਹਨ?

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 12:4-11 ਨੂੰ ਪੜਣਾ ਚਾਹੀਦਾ ਹੈ।

(2) ਆਤਮਿਕ ਵਰਦਾਨਾਂ ਦੇ ਵਖਰੇਵਿਆਂ ਦਾ ਸਿਧਾਂਤ: ਪਵਿੱਤਰ ਆਤਮਾ ਹਰੇਕ ਵਿਸ਼ਵਾਸੀ ਦੇ ਵਿੱਚ ਕੰਮ ਕਰਦਾ ਹੈ, ਪਰ ਅਲੱਗ-ਅਲੱਗ ਤਰੀਕਿਆਂ ਦੇ ਨਾਲ।

ਇਹ ਵਚਨ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਇੱਕ ਆਤਮਾ ਬਹੁਤ ਸਾਰੇ ਅਲੱਗ ਤਰੀਕਿਆਂ ਦੇ ਨਾਲ ਕੰਮ ਕਰਦਾ ਹੈ। ਉਹ ਫੈਸਲਾ ਕਰਦਾ ਹੈ ਕਿ ਆਤਮਿਕ ਵਰਦਾਨਾਂ ਦੀ ਵੰਡ ਕਿਵੇਂ ਕਰਨੀ ਹੈ। ਹਰੇਕ ਵਿਸ਼ਵਾਸੀ ਦੇ ਕੋਲ ਘੱਟੋ-ਘੱਟ ਇੱਕ ਆਤਮਿਕ ਵਰਦਾਨ ਹੁੰਦਾ ਹੈ। ਕਿਸੇ ਵੀ ਵਿਅਕਤੀ ਦੇ ਕੋਲ ਸਾਰੇ ਵਰਦਾਨ ਨਹੀਂ ਹੁੰਦੇ।

ਇੱਕ ਮੈਂਬਰ ਨੂੰ ਆਪਣੇ ਵਰਦਾਨਾਂ ਦਾ ਉਪਯੋਗ ਕਲੀਸਿਆ ਦੇ ਲਾਭ ਦੇ ਲਈ ਕਰਨਾ ਚਾਹੀਦਾ ਹੈ। ਪਰਮੇਸ਼ੁਰ ਨੇ ਉਸਨੂੰ ਇਹ ਵਰਦਾਨ ਉਸਦੇ ਆਪਣੇ ਲਾਭ ਲਈ ਨਹੀਂ ਦਿੱਤਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 12:12-26 ਪੜਣਾ ਚਾਹੀਦਾ ਹੈ।

(3) ਦੇਹ ਦਾ ਸਿਧਾਂਤ: ਹਰੇਕ ਮੈਂਬਰ ਮਹੱਤਵਪੂਰਨ ਹੈ, ਅਤੇ ਹਰੇਕ ਮੈਂਬਰ ਨੂੰ ਇੱਕ ਦੂਸਰੇ ਦੀ ਜਰੂਰਤ ਹੈ।

ਰਸੂਲ ਇੱਥੇ ਕਲੀਸਿਆ ਦੇ ਮੈਂਬਰਾਂ ਦੀ ਤੁਲਨਾ ਇੱਕ ਸਰੀਰਕ ਦੇਹ ਦੇ ਅੰਗਾਂ ਨਾਲ ਕਰਦਾ ਹੈ। ਉਨ੍ਹਾਂ ਸਭਨਾਂ ਦੀਆਂ ਅਲੱਗ ਯੋਗਤਾਵਾਂ ਅਤੇ ਉਦੇਸ਼ ਹਨ। ਸਰੀਰ ਦੇ ਕਿਸੇ ਵੀ ਮੈਂਬਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸਨੂੰ ਦੂਸਰੇ ਮੈਂਬਰ ਦੀ ਤਰ੍ਹਾਂ ਬਣਨਾ ਚਾਹੀਦਾ ਹੈ। ਉਦਾਹਰਨ ਦੇ ਲਈ ਕੰਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸਨੂੰ ਸਰੀਰ ਦੇ ਵਿੱਚ ਰਹਿਣ ਦੇ ਲਈ ਅੱਖ ਹੋਣਾ ਚਾਹੀਦਾ ਹੈ। ਅਜਿਹਾ ਕੋਈ ਵਰਦਾਨ ਨਹੀਂ ਹੈ ਜੋ ਕਿਸੇ ਵਿਅਕਤੀ ਨੂੰ ਕਲੀਸਿਆ ਦੇ ਵਿੱਚ ਰਹਿਣ ਦੇ ਲਈ ਜਰੂਰੀ ਹੈ।

ਕਿਸੇ ਵੀ ਮੈਂਬਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸਦੇ ਵਰਦਾਨਾਂ ਦੇ ਕਾਰਨ ਹੁਣ ਉਸਨੂੰ ਬਾਕੀ ਮੈਂਬਰਾਂ ਦੀ ਕੋਈ ਜਰੂਰਤ ਨਹੀਂ ਹੈ। ਸਰੀਰ ਸਾਰੇ ਅੰਗਾਂ ਤੋਂ ਬਿਨਾਂ ਸਹੀ ਤਰੀਕੇ ਨਾਲ ਨਹੀਂ ਚੱਲ ਸਕਦਾ।

ਕੁਝ ਵਰਦਾਨਾਂ ਬਾਕੀ ਵਰਦਾਨਾਂ ਨਾਲੋਂ ਜਿਆਦਾ ਧਿਆਨ ਖਿੱਚਦੇ ਹਨ। ਕੁਝ ਲੋਕ ਸੋਚਦੇ ਹਨ ਕਿ ਕੁਝ ਆਤਮਿਕ ਵਰਦਾਨ ਆਤਮਿਕ ਪੱਧਰ ਦੇ ਚਿੰਨ੍ਹ ਹਨ। ਪਰਮੇਸ਼ੁਰ ਫੈਸਲਾ ਲੈਂਦਾ ਹੈ ਕਿ ਵਰਦਾਨ ਕਿਵੇਂ ਦੇਣੇ ਹਨ, ਅਤੇ ਵਰਦਾਨ ਦੇ ਕਾਰਨ ਕੋਈ ਖਾਸ ਰੁਤਬਾ ਨਹੀਂ ਹੋਣਾ ਚਾਹੀਦਾ।

► ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਕੀ ਕਹੋਗੇ ਜੋ ਸੋਚਦਾ ਹੈ ਕਿ ਪ੍ਰਚਾਰ ਕਰਨ ਵਾਲਾ ਵਿਅਕਤੀ ਕਲੀਸਿਆ ਦੀ ਇਮਾਰਤ ਨੂੰ ਸਾਫ ਕਰਨ ਵਾਲੇ ਵਿਅਕਤੀ ਨਾਲੋਂ ਜਿਆਦਾ ਆਤਮਿਕ ਹੈ?

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 12:27-31 ਪੜਣਾ ਚਾਹੀਦਾ ਹੈ।

(4) ਸੇਵਕਾਈ ਦੀ ਭੂਮਿਕਾਵਾਂ ਦਾ ਸਿਧਾਂਤ: ਪਰਮੇਸ਼ੁਰ ਹਰੇਕ ਮੈਂਬਰ ਨੂੰ ਉਸਦੀ ਸੇਵਕਾਈ ਨੂੰ ਪੂਰਾ ਕਰਨ ਲਈ ਲੋੜੀਦੀਆਂ ਵਸਤਾਂ ਪ੍ਰਦਾਨ ਕਰਦਾ ਹੈ।

ਵਚਨਾਂ ਦਾ ਇਹ ਭਾਗ 12 ਅਧਿਆਏ ਦਾ ਸੰਖੇਪ ਦਿੰਦਾ ਹੈ। ਪਰਮੇਸ਼ੁਰ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਸੇਵਕਾਈਆਂ ਨੂੰ ਪੂਰਾ ਕਰਨ ਦੇ ਲਈ ਬੁਲਾਉਂਦਾ ਹੈ। ਕੋਈ ਸੇਵਕਾਈ ਕਿਸੇ ਵਿਅਕਤੀ ਦੀ ਤਰੱਕੀ ਦੇ ਲਈ ਨਹੀਂ ਹੈ, ਪਰ ਇਹ ਕਲੀਸਿਆ ਦੀ ਸੇਵਾ ਦੇ ਲਈ ਹੈ।

ਤੁਹਾਨੂੰ ੧ ਕੁਰਿੰਥੀਆਂ ਨੂੰ 12:29-30 ਦੇ ਵਿੱਚ ਦਿੱਤੇ ਪ੍ਰਸ਼ਨਾਂ ਨੂੰ ਪੜ੍ਹਨਾ ਚਾਹੀਦਾ ਹੈ, ਅਤੇ ਕਲਾਸ ਨੂੰ ਉੱਤਰ ਦੇਣਾ ਚਾਹੀਦਾ ਹੈ। ਉਦਾਹਰਨ ਲਈ, ਜਦੋਂ ਤੁਸੀਂ ਇਹ ਪ੍ਰਸ਼ਨ ਪੜ੍ਹਦੇ ਹੋ, “ਕੀ ਸਾਰੇ ਰਸੂਲ ਹਨ?” ਤਾਂ ਕਲਾਸ ਨੂੰ ਕਹਿਣਾ ਚਾਹੀਦਾ ਹੈ, “ਨਹੀਂ।”

ਕਿਉਂਕਿ ਸੇਵਕਾਈਆਂ ਅਲੱਗ ਹਨ, ਇਸ ਲਈ ਵਰਦਾਨ ਵੀ ਅਲੱਗ ਹਨ। ਪੌਲੁਸ ਨੇ ਪ੍ਰਸ਼ਨਾਂ ਦੀ ਇੱਕ ਲੜੀ ਬਾਰੇ ਪੁੱਛਿਆ, ਜਿਸਦੇ ਵਿੱਚ ਹਰੇਕ ਦਾ ਉੱਤਰ “ਨਹੀਂ” ਹੈ। ਉਹ ਸਪੱਸ਼ਟ ਤੌਰ ਤੇ ਕਹਿ ਰਿਹਾ ਹੈ ਕਿ ਅਜਿਹਾ ਕੋਈ ਵਰਦਾਨ ਨਹੀਂ ਹੈ ਜੋ ਹਰੇਕ ਵਿਸ਼ਵਾਸੀ ਦੇ ਕੋਲ ਹੋਣਾ ਚਾਹੀਦਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 13 ਪੜਣਾ ਚਾਹੀਦਾ ਹੈ।

(5) ਪਿਆਰ ਦਾ ਸਿਧਾਂਤ: ਪਿਆਰ ਸਦੀਪਕ ਪ੍ਰਾਥਮਿਕਤਾ ਹੈ, ਅਤੇ ਆਤਮਿਕ ਵਰਦਾਨ ਸਦਾ ਦੇ ਲਈ ਨਹੀਂ ਹਨ।

ਪਹਿਲੇ ਤਿੰਨ ਵਚਨ ਵਿਖਾਉਂਦੇ ਹਨ ਕਿ ਅਸੀਂ ਪਿਆਰ ਦੀ ਕਮੀ ਦੀ ਭਰਪਾਈ ਕੁਦਰਤੀ ਗੁਣਾਂ, ਆਤਮਿਕ ਵਰਦਾਨਾ ਜਾਂ ਨਿੱਜੀ ਬਲੀਦਾਨ ਦੇ ਦੁਆਰਾ ਨਹੀਂ ਕਰ ਸਕਦੇ।

ਨਿੱਜੀ ਜਾਂਚ ਦੇ ਲਈ 4-7 ਵਚਨਾਂ ਦੇ ਵਿੱਚ ਪਿਆਰ ਦੇ ਸਥਾਨ ਤੇ ਆਪਣਾ ਨਾਮ ਰੱਖ ਕੇ ਵੇਖੋ, ਅਤੇ ਫਿਰ ਵਿਚਾਰ ਕਰੋ ਇਹ ਇੱਥੇ ਢੁੱਕਵਾਂ ਬੈਠਦਾ ਹੈ ਜਾਂ ਨਹੀਂ।

11 ਵਚਨ ਪਰਿੱਪਕਤਾ ਦੇ ਲਈ ਬੁਲਾਹਟ ਨਹੀਂ ਹੈ। ਰਸੂਲ ਸਾਡੇ ਧਰਤੀ ਦੇ ਜੀਵਨ ਨੂੰ ਬਚਪਨ ਅਤੇ ਸਵਰਗ ਦੇ ਜੀਵਨ ਦੀ ਤੁਲਨਾ ਬਾਲਗ ਹੋਣ ਨਾਲ ਕਰਦਾ ਹੈ। ਇੱਕ ਦਿਨ ਸਾਨੂੰ ਉਨ੍ਹਾਂ ਵਸਤਾਂ ਦੀ ਲੋੜ ਨਹੀਂ ਰਹੇਗੀ ਜੋ ਸਾਨੂੰ ਹੁਣ ਚਾਹੀਦੀਆਂ ਹਨ। ਭਵਿੱਖਬਾਣੀ ਅਤੇ ਗਿਆਨ ਦੇ ਵਰਦਾਨ ਦੀ ਜਰੂਰਤ ਹੁਣ ਹੈ ਕਿਉਂਕਿ ਸਾਡੀ ਸਮਝ ਸੀਮਿਤ ਹੈ। ਸਦੀਪਕਤਾ ਦੇ ਵਿੱਚ ਉਨ੍ਹਾਂ ਆਤਮਿਕ ਵਰਦਾਨਾਂ ਦੀ ਜਰੂਰਤ ਨਹੀਂ ਰਹੇਗੀ ਅਤੇ ਉਹ “ਬਚਪਨ” ਦੇ ਸਮਾਨ ਜਾਂਦੇ ਰਹਿਣਗੇ। ਇੱਥੋਂ ਤੱਕ ਕਿ ਇੱਕ ਦਿਨ ਵਿਸ਼ਵਾਸ ਅਤੇ ਉਮੀਦ ਵੀ ਜਰੂਰੀ ਨਹੀਂ ਹੋਵੇਗੀ ਕਿਉਂਕਿ ਸਭ ਕੁਝ ਪੂਰਾ ਹੋ ਜਾਵੇਗਾ, ਪਰ ਫਿਰ ਵੀ ਪਿਆਰ ਦਾ ਮੁੱਲ ਬਹੁਤ ਉੱਚਾ ਹੋਵੇਗਾ।

੧ ਕੁਰਿੰਥੀਆਂ ਨੂੰ ਦਾ ਅਧਿਆਏ 14 ਇੱਕ ਸਿਧਾਂਤ ਤੇ ਜ਼ੋਰ ਦਿੰਦਾ ਹੈ: ਵਾਰਤਾਲਾਪ ਦਾ ਸਿਧਾਂਤ। ਇਸ ਅਧਿਆਏ ਦੇ ਵਿੱਚ ਦੂਸਰੀਆਂ ਸਚਿਆਈਆਂ ਦੇ ਬਾਰੇ ਵੀ ਸਿਖਾਇਆ ਗਿਆ ਹੈ, ਪਰ ਰਸੂਲ ਨੇ ਇਸ ਸਿਧਾਂਤ ਦੀ ਵਿਖਾਇਆ ਅਤੇ ਜ਼ਿਕਰ ਕਈ ਵਾਰ ਕੀਤਾ ਹੈ।

(6) ਵਾਰਤਾਲਾਪ ਦਾ ਸਿਧਾਂਤ : ਸੇਵਕਾਈ ਸਮਝੇ ਜਾ ਸਕਣ ਵਾਲੇ ਸਚਿਆਈ ਦੇ ਵਾਰਤਾਲਾਪ ਦੇ ਨਿਰਭਰ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 14:1-5 ਪੜਣਾ ਚਾਹੀਦਾ ਹੈ।

ਪ੍ਰਚਾਰ ਕਰਨਾ ਪਰਾਈ ਭਾਸ਼ਾ ਦੇ ਵਿੱਚ ਬੋਲਣ ਨਾਲੋਂ ਜਿਆਦਾ ਮਹੱਤਵਪੂਰਨ ਹਨ।

ਜਿਵੇਂ ਇਸ ਪਾਠ ਦੇ ਵਿੱਚ ਪਹਿਲਾਂ ਹੀ ਵਿਆਖਿਆ ਕੀਤੀ ਗਈ ਹੈ, ਭਵਿੱਖਬਾਣੀ ਦਾ ਅਰਥ ਸਿਰਫ਼ ਭਵਿੱਖ ਦੀਆਂ ਗੱਲਾਂ ਬਾਰੇ ਦੱਸਣਾ ਨਹੀਂ ਹੈ। ਭਵਿੱਖਬਾਣੀ ਪ੍ਰਚਾਰ ਹੈ।

ਅੱਜ ਇੱਕ ਪ੍ਰਚਾਰਕ ਬਾਈਬਲ ਵਿੱਚੋਂ ਪ੍ਰਚਾਰ ਕਰ ਸਕਦਾ ਹੈ ਅਤੇ ਵਿਖਾ ਸਕਦਾ ਹੈ ਕਿ ਇਹ ਸੰਦੇਸ਼ ਪਰਮੇਸ਼ੁਰ ਦੇ ਵੱਲੋਂ ਹੈ। ਫਿਰ ਵੀ ਇਸਦੇ ਵਿੱਚ ਅਲੌਕਿਕ ਤੱਥ ਹੈ ਕਿਉਂਕਿ ਪਰਮੇਸ਼ੁਰ ਪ੍ਰਚਾਰਕ ਨੂੰ ਖਾਸ ਸਮਝ ਦਿੰਦਾ ਹੈ ਅਤੇ ਸਚਿਆਈ ਨੂੰ ਹਾਲਾਤਾਂ ਤੇ ਲਾਗੂ ਕਰਦਾ ਹੈ।

ਬੋਲਣ ਦਾ ਉਦੋਂ ਤੱਕ ਕੋਈ ਲਾਭ ਨਹੀਂ ਹੁੰਦਾ ਜਦ ਤੱਕ ਲੋਕ ਬੋਲੀ ਜਾਣ ਵਾਲੀ ਭਾਸ਼ਾ ਨੂੰ ਸਮਝ ਨਾ ਸਕਣ। ਜੇਕਰ ਕੋਈ ਮਨੁੱਖ ਅਜਿਹੀ ਭਾਸ਼ਾ ਦੇ ਵਿੱਚ ਬੋਲਦਾ ਹੈ ਜਿਸਨੂੰ ਬਾਕੀ ਦੇ ਲੋਕ ਨਹੀਂ ਸਮਝਦੇ ਹਨ, ਤਾਂ ਇਸਨੂੰ ਸਿਰਫ਼ ਪਰਮੇਸ਼ੁਰ ਸਮਝਦਾ ਹੈ।

ਕੁਝ ਲੋਕ “ਕੋਈ ਨਹੀਂ ਸਮਝਦਾ ਹੈ” ਦੇ ਸ਼ਬਦਾਂ ਦਾ ਅਰਥ ਇਸ ਪ੍ਰਕਾਰ ਲੈਂਦੇ ਹਨ ਕਿ ਬੋਲਣ ਵਾਲਾ ਆਪਣੇ ਆਪ ਨੂੰ ਵੀ ਨਹੀਂ ਸਮਝਦਾ, ਪਰ ਇਹ ਇਸ ਵਾਕ ਦਾ ਕੁਦਰਤੀ ਅਰਥ ਨਹੀਂ ਹੈ। ਜੇਕਰ ਇੱਕ ਜਰਮਨ ਨੇ ਇੱਕ ਗੈਰ-ਯੂਰਪੀਅਨ ਕਲੀਸਿਆ ਦੇ ਵਿੱਚ ਗਵਾਹੀ ਦਿੱਤੀ ਅਤੇ ਬਾਅਦ ਵਿੱਚ ਲੋਕਾਂ ਨੇ ਕਿਹਾ, "ਉਸਨੂੰ ਕਿਸੇ ਨੇ ਨਹੀਂ ਸਮਝਿਆ," ਤਾਂ ਸਾਡਾ ਮਤਲਬ ਇਹ ਨਹੀਂ ਹੋਵੇਗਾ ਕਿ ਉਸਨੇ ਆਪ ਵੀ ਨਹੀਂ ਸਮਝਿਆ ਹੋਵੇਗਾ।

ਜਿੰਨੀ ਦੇਰ ਤੱਕ ਸ਼ਬਦਾਂ ਦੀ ਵਿਆਖਿਆ ਨਹੀਂ ਹੁੰਦੀ, ਕਲੀਸਿਆ ਦੀ ਉੱਨਤੀ ਨਹੀਂ ਹੁੰਦੀ।

► ਜੇਕਰ ਕੋਈ ਵਿਅਕਤੀ ਕਲੀਸਿਆ ਦੇ ਵਿੱਚ ਅਜਿਹੀ ਭਾਸ਼ਾ ਬੋਲਦਾ ਹੈ ਜਿਸਨੂੰ ਕੋਈ ਨਹੀਂ ਸਮਝਦਾ ਅਤੇ ਜਿਸਦਾ ਅਨੁਵਾਦ ਨਹੀਂ ਕੀਤਾ ਜਾਂਦਾ ਤਾਂ ਪਾਸਬਾਨ ਨੂੰ ਅਜਿਹੇ ਵਿਅਕਤੀ ਦੇ ਬਾਰੇ ਕੀ ਕਰਨਾ ਚਾਹੀਦਾ ਹੈ?

ਵਚਨ 5 ਦੇ ਵਿੱਚ, ਪੌਲੁਸ ਨੇ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਉਨ੍ਹਾਂ ਸਭਨਾਂ ਦੇ ਕੋਲ ਪਰਾਈ ਭਾਸ਼ਾ ਬੋਲਣ ਦਾ ਵਰਦਾਨ ਹੋਵੇ; ਪਰ ਇਸਦੇ ਨਾਲ ਹੀ ੧ ਕੁਰਿੰਥੀਆਂ ਨੂੰ 4:8 ਅਤੇ ੧ ਕੁਰਿੰਥੀਆਂ ਨੂੰ 7:7 ਨੂੰ ਵੀ ਵੇਖੋ। ਉਸਨੇ 4:8 ਦੇ ਵਿੱਚ ਕਿਹਾ ਕਿ ਉਨ੍ਹਾਂ ਦੇ ਲਈ ਰਾਜਿਆਂ ਦੀ ਤਰ੍ਹਾਂ ਰਾਜ ਕਰਨਾ ਚੰਗਾ ਹੋਵੇਗਾ ਪਰ ਉਸਨੇ ਅਸਲ ਵਿੱਚ ਉਨ੍ਹਾਂ ਦੇ ਅਜਿਹੇ ਹੋਣ ਦੀ ਉਮੀਦ ਨਹੀਂ ਕੀਤੀ ਕਿਉਂਕਿ ਰਸੂਲ ਵੀ ਦੁੱਖ ਭੋਗ ਰਹੇ ਸਨ। 7:7 ਦੇ ਵਿੱਚ ਉਸਨੇ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਸਭ ਲੋਕ ਉਸਦੀ ਤਰ੍ਹਾਂ ਇਕੱਲੇ ਹੋਣ, ਪਰ ਸਭਨਾਂ ਨੂੰ ਇਸਦੇ ਲਈ ਬੁਲਾਇਆ ਨਹੀਂ ਗਿਆ ਹੈ, ਅਤੇ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਲਈ ਵਿਆਹ ਪਰਮੇਸ਼ੁਰ ਦੀ ਬਣਤਰ ਹੈ। 14:5 ਦੇ ਵਿੱਚ ਉਹ ਸਧਾਰਨ ਤੌਰ ਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਚੰਗਾ ਹੈ ਕਿ ਸਭਨਾਂ ਦੇ ਕੋਲ ਪਰਾਈ ਭਾਸ਼ਾ ਦਾ ਵਰਦਾਨ ਹੋਵੇ, ਉਹ ਇਹ ਨਹੀਂ ਕਹਿੰਦਾ ਕਿ ਅਜਿਹਾ ਹੀ ਹੋਵੇਗਾ। In ੧ ਕੁਰਿੰਥੀਆਂ ਨੂੰ 12:29-30 ਦੇ ਵਿੱਚ ਉਹ ਸਪੱਸ਼ਟ ਤੌਰ ਤੇ ਦੱਸਦਾ ਹੈ ਕਿ ਅਜਿਹਾ ਕੋਈ ਇੱਕ ਖਾਸ ਵਰਦਾਨ ਨਹੀਂ ਹੈ ਜੋ ਸਭ ਦੇ ਕੋਲ ਹੋਣਾ ਚਾਹੀਦਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 14:6-19 ਪੜਣਾ ਚਾਹੀਦਾ ਹੈ।

ਜੇਕਰ ਕਿਸੇ ਬੋਲੀ ਨੂੰ ਸਮਝਿਆ ਨਹੀਂ ਜਾ ਸਕਦਾ ਤਾਂ ਇਹ ਬੇਕਾਰ ਹੈ।

[2]6 ਵਚਨ ਦੇ ਵਿੱਚ, ਰਸੂਲ ਨੇ ਇੱਕ ਪ੍ਰਸ਼ਨ ਪੁੱਛਿਆ, “ਮੈਥੋਂ ਤੁਹਾਨੂੰ ਕੀ ਲਾਭ ਹੋਵੇਗਾ?” ਜਦ ਤੱਕ ਕਿਸੇ ਚੀਜ਼ ਨੂੰ ਸਮਝਿਆ ਨਾ ਜਾ ਸਕੇ ਤਾਂ ਇਹ ਕੋਈ ਭਲਾ ਨਹੀਂ ਕਰ ਸਕਦੀ। ਇੱਥੋਂ ਤੱਕ ਕਿ ਸੰਗੀਤ ਦੇ ਸਾਜ਼ਾਂ ਨੂੰ ਵੀ ਕਿਸੇ ਨਾ ਕਿਸੇ ਵਿਧੀ ਜਾਂ ਧੁਨ ਅਨੁਸਾਰ ਵਜਾਉਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ, ਅਤੇ ਇਹ ਸਿਰਫ਼ ਸ਼ੋਰ ਹੁੰਦਾ ਹੈ। ਤੁਰ੍ਹੀਆਂ ਦੀ ਵਰਤੋਂ ਫੌਜ ਨੂੰ ਸੰਕੇਤ ਦੇਣ ਲਈ ਕੀਤੀ ਜਾਂਦੀ ਹੈ। ਜੇਕਰ ਤੁਰ੍ਹੀ ਅਜਿਹੀਆਂ ਆਵਾਜ਼ਾਂ ਕੱਢਦੀ ਹੈ ਜੋ ਚਿੰਨ੍ਹਾਂ ਨੂੰ ਵਿਵਸਥਿਤ ਨਹੀਂ ਕਰਦੀਆਂ, ਤਾਂ ਕਿਸੇ ਨੂੰ ਵੀ ਪਤਾ ਨਹੀਂ ਹੋਵੇਗਾ ਕਿ ਦੁਸ਼ਮਣ ਦੇ ਅੱਗੇ ਵੱਧਣਾ ਹੈ ਜਾਂ ਤੰਬੂਆਂ ਨੂੰ ਪੈਕ ਕਰਨਾ ਹੈ। ਇਸ ਪੂਰੇ ਅਧਿਆਏ ਦੇ ਵਿੱਚ ਵਾਰਤਾਲਾਪ ਤੇ ਜ਼ੋਰ ਦਿੱਤਾ ਗਿਆ ਹੈ।

ਸ਼ਬਦਾਂ ਨੂੰ ਨਾ ਸਮਝ ਸਕਣਾ “ਪੌਣ ਨਾਲ” ਕਰਨ ਦੇ ਬਰਾਬਰ ਹੈ (9)। ਇਸ ਕਹਾਵਤ ਦਾ ਅਰਥ ਹੈ ਕਿ ਅਜਿਹੇ ਸ਼ਬਦ ਬੇਕਾਰ ਹਨ।

ਪੌਲੁਸ ਨੇ ਕਿਹ ਕਿ ਜੇਕਰ ਲੋਕ ਇਸ ਦੂਸਰੇ ਨੂੰ ਸਮਝ ਨਹੀਂ ਸਕਦੇ ਹਾਂ, ਤਾਂ ਉਹ ਇੱਕ ਦੂਸਰੇ ਨੂੰ ਅਸਭਿਅਤ ਪ੍ਰਤੀਤ ਹੁੰਦੇ ਹਨ (11)। ਜੇਕਰ ਕੋਈ ਵਿਅਕਤੀ ਲੋਕਾਂ ਨੂੰ ਸਮਝ ਨਾ ਆਉਣ ਤੇ ਵੀ ਬੋਲਦਾ ਹੀ ਰਹਿੰਦਾ ਹੈ ਤਾਂ ਉਹ ਕਲੀਸਿਆ ਨੂੰ ਉਸਾਰਨ ਦਾ ਯਤਨ ਨਹੀਂ ਕਰ ਰਿਹਾ, ਪਰ ਆਪਣੇ ਹੀ ਕਿਸੇ ਉਦੇਸ਼ ਨੂੰ ਪੂਰਾ ਕਰਨਾ ਚਾਹੁੰਦਾ ਹੈ (12)।

► ਕਿਸੇ ਵਿਅਕਤੀ ਦੁਆਰਾ ਕਿਸੇ ਨੂੰ ਸਮਝ ਨਾ ਆਉਣ ਵਾਲੀ ਭਾਸ਼ਾ ਬੋਲਣ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ?

ਪੌਲੁਸ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹੀ ਭਾਸ਼ਾ ਬੋਲਦਾ ਹੈ ਜਿਸਨੂੰ ਸਮਝ ਨਹੀਂ ਸਕਦਾ ਹੈ, ਤਾਂ ਉਸਦੀ ਆਪਣੀ ਸਮਝ ਕੋਈ ਫ਼ਲ ਪੈਦਾ ਨਹੀਂ ਕਰਦੀ ਹੈ (14)। ਪੌਲੁਸ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਵਿਅਕਤੀ ਆਪਣੇ ਆਪ ਸਮਝ ਨਹੀਂ ਸਕਦਾ, ਪਰ ਉਸਦੀ ਆਪਣੀ ਸਮਝ ਦੂਸਰਿਆਂ ਦੇ ਲਈ ਕੋਈ ਲਾਭ ਨਹੀਂ ਦੇਵੇਗੀ।

ਉਸਨੇ ਕਿਹਾ ਕਿ ਸੇਵਕਾਈ ਕਰਨ ਦਾ ਸਹੀ ਤਰੀਕਾ ਆਤਮਾ ਅਤੇ ਸਮਝ ਦੋਵਾਂ ਦੇ ਨਾਲ ਸੇਵਾ ਕਰਨਾ ਹੈ (15)। ਆਤਮਾ ਦੇ ਵਿੱਚ ਹੋਣ ਦਾ ਇਹ ਅਰਥ ਨਹੀਂ ਹੈ ਕਿ ਕਿਸੇ ਵਿਅਕਤੀ ਨੂੰ ਸਮਝਿਆ ਨਹੀਂ ਜਾ ਸਕਦਾ ਹੈ।

ਉਸਨੇ ਕਿਹਾ ਕਿ ਸੰਭਾਵਿਤ ਤੌਰ ਤੇ ਕੋਈ ਅਣਪੜ ਵਿਅਕਤੀ ਸਮਝ ਨਹੀਂ ਸਕਦਾ ਕਿ ਉੱਥੇ ਕੀ ਕਿਹਾ ਜਾ ਰਿਹਾ ਹੈ (16)। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਉਹ ਅਸਲ ਭਾਸ਼ਾਵਾਂ ਦੇ ਬਾਰੇ ਗੱਲ ਕਰ ਰਿਹਾ ਹੈ। ਉਸਨੇ ਕਿਹਾ ਕਿ ਜਿਸ ਚੀਜ਼ ਨੂੰ ਅਸੀਂ ਸਮਝ ਨਹੀਂ ਸਕਦੇ ਉਸਨੂੰ ਅਸੀਂ ”ਆਮੀਨ” ਨਹੀਂ ਕਹਿ ਸਕਦੇ।

ਪੌਲੁਸ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਹ ਬਹੁਤ ਸਾਰੀਆਂ ਭਾਸ਼ਾਵਾਂ ਬੋਲ ਸਕਦਾ ਹੈ। ਪਰ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਸਮਝੇ ਜਾ ਸਕਣ ਵਾਲੇ ਪੰਜ ਸ਼ਬਦ ਨਾ ਸਮਝੇ ਜਾ ਸਕਣ ਵਾਲੇ 10,000 ਸ਼ਬਦਾਂ ਨਾਲੋਂ ਜਿਆਦਾ ਬਿਹਤਰ ਹਨ (18-19)।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 14:20-25 ਪੜਣਾ ਚਾਹੀਦਾ ਹੈ।

ਆਤਮਾ ਦੁਆਰਾ ਮਸਹ ਕੀਤੇ ਹੋਏ ਸ਼ਬਦ ਸਮਝੇ ਜਾਂਦੇ ਹਨ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ।

ਪਰਾਈ ਭਾਸ਼ਾ ਦੇਣ ਦਾ ਉਦੇਸ਼ ਸ਼ੁਭਸਮਾਚਾਰ ਪ੍ਰਚਾਰ ਦੇ ਵਾਰਤਾਲਾਪ ਦੇ ਲਈ ਹੈ (ਵੇਖੋ ਮਰਕੁਸ 16:15-17)।

ਜੇਕਰ ਕੋਈ ਕਲੀਸਿਆ ਦੇ ਵਿੱਚ ਬਾਹਰੀ ਵਿਅਕਤੀ ਆ ਕੇ ਸਾਰੇ ਵਿਸ਼ਵਾਸੀਆਂ ਨੂੰ ਬੋਲਦੇ ਸੁਣਦਾ ਹੈ ਅਤੇ ਕੋਈ ਵੀ ਸਮਝਦਾ ਨਹੀਂ ਹੈ ਤਾਂ ਉਹ ਸੋਚੇਗਾ ਕਿ ਇਹ ਸਭ ਪਾਗਲ ਹਨ। ਪਰ ਜੇਕਰ ਕੋਈ ਅਵਿਸ਼ਵਾਸੀ ਅਜਿਹੀ ਸਚਿਆਈ ਸੁਣਦਾ ਹੈ ਜੋ ਉਸਦੇ ਦਿਲ ਨੂੰ ਕਾਇਲ ਕਰਦੀ ਹੈ, ਤਾਂ ਉਹ ਸਮਝ ਜਾਵੇਗਾ ਕਿ ਉੱਥੇ ਪਰਮੇਸ਼ੁਰ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 14:27-35 ਪੜਣਾ ਚਾਹੀਦਾ ਹੈ।

(7) ਤਰਤੀਬ ਦਾ ਸਿਧਾਂਤ: ਕਲੀਸਿਆ ਨੂੰ ਅਰਾਧਨਾ ਦੇ ਵਿੱਚ ਤਰਤੀਬ ਰੱਖਣੀ ਚਾਹੀਦੀ ਹੈ।

ਰਸੂਲ ਦੇ ਪੁੱਛਿਆ, “ਹਰ ਕੋਈ ਅਜਿਹਾ ਕਿਉਂ ਸੋਚਦਾ ਹੈ ਕਿ ਉਨ੍ਹਾਂ ਨੂੰ ਸਭਾ ਦੇ ਵਿੱਚ ਕੁਝ ਕਰਨਾ ਚਾਹੀਦਾ ਹੈ?” ਕੁਰਿੰਥੀਆਂ ਦੇ ਵਿਸ਼ਵਾਸੀ ਸੋਚਦੇ ਸਨ ਕਿ ਜੇਕਰ ਕੋਈ ਵਿਅਕਤੀ ਅੱਗੇ ਆ ਕੇ ਬੋਲਦਾ ਹੈ ਜਾਂ ਅਰਾਧਨਾ ਦੀ ਅਗਵਾਈ ਕਰਦਾ ਹੈ ਤਾਂ ਉਹ ਮਹੱਤਵਪੂਰਨ ਹੁੰਦਾ ਹੈ, ਇਸ ਕਾਰਨ ਹਰ ਕੋਈ ਇਹ ਕਰਨਾ ਚਾਹੁੰਦਾ ਸੀ।

ਉਸਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹੀ ਭਾਸ਼ਾ ਦੇ ਵਿੱਚ ਬੋਲਦਾ ਹੈ ਜਿਸਨੂੰ ਦੂਸਰੇ ਲੋਕ ਨਹੀਂ ਸਮਝਦੇ ਹਨ ਤਾਂ ਇਸਦ ਅਨੁਵਾਦ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਅਰਾਧਨਾ ਦੇ ਦੌਰਾਨ ਉਨ੍ਹਾਂ ਗੱਲਾਂ ਲਈ ਬਹੁਤ ਸਮਾਂ ਨਹੀਂ ਲੈਣਾ ਚਾਹੀਦਾ ਜਿੰਨ੍ਹਾਂ ਦਾ ਅਨੁਵਾਦ ਕਰਨ ਦੀ ਜਰੂਰਤ ਹੈ (27)।

ਜੇਕਰ ਕੋਈ ਵਿਅਕਤੀ ਅਜਿਹੀ ਭਾਸ਼ਾ ਬੋਲਦਾ ਹੈ ਜਿਸਨੂੰ ਦੂਸਰੇ ਨਹੀਂ ਸਮਝਦੇ ਹਨ ਅਤੇ ਕੋਈ ਅਨੁਵਾਦ ਕਰਨ ਵਾਲਾ ਨਹੀਂ ਹੈ ਤਾਂ ਫਿਰ ਉਸਨੂੰ ਬੋਲਣਾ ਨਹੀਂ ਚਾਹੀਦਾ (28)।

ਕਦੇ ਵੀ ਇੱਕ ਸਮੇਂ ਤੇ ਇੱਕ ਨਾਲੋਂ ਜਿਆਦਾ ਵਿਅਕਤੀਆਂ ਨੂੰ ਬੋਲਣਾ ਨਹੀਂ ਚਾਹੀਦਾ ਹੈ (31)। ਸਪੱਸ਼ਟ ਤੌਰ ਤੇ ਕਿਉਂਕਿ ਹਰ ਕੋਈ ਬੋਲਣਾ ਚਾਹੁੰਦਾ ਸੀ, ਇਸ ਕਾਰਨ ਕਈ ਲੋਕ ਇੱਕ ਹੀ ਸਮੇਂ ਬੋਲ ਰਹੇ ਹੋਣਗੇ। ਅਰਾਧਨਾ ਦੇ ਵਿੱਚ ਪੂਰੀ ਗੜਬੜ ਸੀ।

ਸ਼ਾਇਦ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕਿਹਾ ਹੋਵੇਗਾ ਕਿ ਉਹ ਨਿਯਮਾਂ ਦੇ ਅਧੀਨ ਨਹੀਂ ਹੋ ਸਕਦੇ ਕਿਉਂਕਿ ਜਦੋਂ ਆਤਮਾ ਕੰਮ ਕਰਦਾ ਹੈ ਤਾਂ ਉਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦੇ। ਪੌਲੁਸ ਨੇ ਕਿਹਾ ਕਿ ਇੱਕ ਨਬੀ ਦਾ ਆਪਣੇ ਆਪ ਤੇ ਕਾਬੂ ਹੁੰਦਾ ਹੈ (32)। ਪਰਮੇਸ਼ੁਰ ਕਲੀਸਿਆ ਦੇ ਵਿੱਚ ਗੜਬੜੀ ਨਹੀਂ ਪਾਉਂਦਾ ਹੈ (33)। ਪਵਿੱਤਰ ਆਤਮਾ ਕਿਸੇ ਵਿਅਕਤੀ ਦੇ ਕੋਲੋਂ ਅਜਿਹਾ ਕੰਮ ਨਹੀਂ ਕਰਵਾਏਗਾ ਜੋ ਬਾਈਬਲ ਦੀ ਸਿੱਖਿਆ ਵਿਰੁੱਧ ਹੈ।

► ਅਰਾਧਨਾ ਦੇ ਵਿੱਚ ਤਰਤੀਬ ਬਣਾਈ ਰੱਖਣ ਦੀਆਂ ਕੁਝ ਚੰਗੀਆਂ ਪ੍ਰਕਿਰਿਆਵਾਂ ਕੀ ਹਨ?

ਸਪੱਸਟ ਤੌਰ ਤੇ, ਕੁਰਿੰਥੀਆਂ ਦੀ ਕਲੀਸਿਆ ਦੇ ਵਿੱਚ ਔਰਤਾਂ ਬੇਤਰਤੀਬੀ ਦਾ ਕਾਰਨ ਬਣ ਰਹੀਆਂ ਸਨ। ਸ਼ਾਇਦ ਉਹ ਪ੍ਰਸ਼ਨ ਪੁੱਛਦੀਆਂ ਜਾਂ ਵਿਵਾਦ ਕਰਦੀਆਂ ਹੋਣਗੀਆਂ। ਕਿਉਂਕਿ ਪੌਲੁਸ ਨੇ ਕਿਹਾ ਕਿ ਉਹ ਅਧਿਕਾਰ ਦੇ ਅਧੀਨ ਹੋਣੇ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਘਰ ਦੇ ਵਿੱਚ ਪ੍ਰਸ਼ਨ ਪੁੱਛਣ ਦੇ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਬਿਹਤਰ ਹਾਲਾਤਾਂ ਦੇ ਵਿੱਚ ਔਰਤਾਂ ਨੂੰ ਸੇਵਕਾਈ ਕਰਨ ਅਤੇ ਅਰਾਧਨਾ ਦੇ ਵਿੱਚ ਭਾਗ ਲੈਣ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ, ਪਰ ਇਹ ਬਹੁਤ ਤਰਤੀਬਵਾਰ ਹੋਣਾ ਚਾਹੀਦਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ੧ ਕੁਰਿੰਥੀਆਂ ਨੂੰ 14:36-40 ਪੜਣਾ ਚਾਹੀਦਾ ਹੈ। ਪੌਲੁਸ ਨੇ ਦੂਸਰੀਆਂ ਕਲੀਸਿਆਵਾਂ ਦੇ ਨਾਲ ਉਨ੍ਹਾਂ ਦੇ ਸੰਬੰਧ ਦੇ ਬਾਰੇ ਕੀ ਸਿਖਾਇਆ?

(8) ਰਸੂਲਪੁਣੇ ਦਾ ਸਿਧਾਂਤ: ਹਰੇਕ ਕਲੀਸਿਆ ਨੂੰ ਰਸੂਲਾਂ ਦੀ ਮੁੱਢਲੀ ਸਿੱਖਿਆ ਦੇ ਅਧੀਨ ਹੋਣਾ ਚਾਹੀਦਾ ਹੈ।

ਕੁਰਿੰਥੀਆਂ ਦੇ ਵਿਸ਼ਵਾਸੀਆਂ ਦੇ ਕੋਲ ਆਤਮਿਕ ਵਰਦਾਨਾਂ ਦੀ ਬਰਕਤ ਸੀ। ਸ਼ਾਇਦ ਉਨ੍ਹਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ਅਧਿਕਾਰ ਨੂੰ ਸੁਣਨ ਦੀ ਕੋਈ ਜਰੂਰਤ ਨਹੀਂ ਹੈ। ਪੌਲੁਸ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸ਼ੁਭਸਮਾਚਾਰ ਵੀ ਉਨ੍ਹਾਂ ਨੂੰ ਦੂਸਰਿਆਂ ਨੇ ਹੀ ਸੁਣਾਇਆ ਸੀ। ਉਨ੍ਹਾਂ ਨੂੰ ਪਰਮੇਸ਼ੁਰ ਦੀ ਕਲੀਸਿਆ ਦੇ ਸੰਪੂਰਨ ਧਰਮ ਸਿਧਾਂਤਾਂ ਦੇ ਅਧੀਨ ਹੋਣ ਦੀ ਜਰੂਰਤ ਸੀ। ਜੇਕਰ ਕੋਈ ਵਿਅਕਤੀ ਕਹਿੰਦਾ ਹੈ ਉਹ ਰਸੂਲਾਂ ਦੀਆਂ ਹਦਾਇਤਾਂ ਨਾਲੋਂ ਬਿਹਤਰ ਜਾਣਦਾ ਹੈ, ਤਾਂ ਉਹ ਅਨਜਾਣ ਹੈ ਅਤੇ ਉਸਨੂੰ ਆਤਮਿਕ ਜਾਂ ਬੁੱਧੀਮਾਨ ਨਹੀਂ ਮੰਨਣਾ ਚਾਹੀਦਾ।

ਪੌਲੁਸ ਨੇ ਉਨ੍ਹਾਂ ਨੂੰ ਪਰਾਈਆਂ ਭਾਸ਼ਾਵਾਂ ਦੀ ਵਰਤੋਂ ਕਰਨ ਤੋਂ ਮਨ੍ਹਾ ਨਹੀਂ ਕਰਨਾ ਚਾਹੀਦਾ। ਪਰਾਈ ਭਾਸ਼ਾ ਬੋਲਣ ਦਾ ਵਰਦਾਨ ਮਹੱਤਵਪੂਰਨ ਹੈ, ਖਾਸ ਕਰਕੇ ਉਨ੍ਹਾਂ ਸਥਾਨਾਂ ਤੇ ਜਿੱਥੇ ਅਲੱਗ-ਅਲੱਗ ਭਾਸ਼ਾਵਾਂ ਦਾ ਉਪਯੋਗ ਕੀਤਾ ਜਾਂਦਾ ਹੈ; ਪਰ ਇਸ ਵਰਦਾਨ ਦੀ ਵਰਤੋਂ ਬਾਈਬਲ ਦੀਆਂ ਹਦਾਇਤਾਂ ਦੇ ਅਨੁਸਾਰ ਕਰਨੀ ਚਾਹੀਦੀ ਹੈ।


[1]

“ਫਿਰ ਵੀ ਆਤਮਾ ਵਿੱਚ ਬੋਲਣ ਵਾਲਾ ਹਰੇਕ ਵਿਅਕਤੀ ਨਬੀ ਨਹੀਂ ਹੈ, ਪਰ ਤਦ ਜੇਕਰ ਉਸਦੇ ਕੋਲ ਪ੍ਰਭੂ ਦੇ ਦੱਸੇ ਤਰੀਕੇ ਹਨ। ਉਸਦੇ ਤਰੀਕਿਆਂ ਤੋਂ ਹੀ ਝੂਠੇ ਨਬੀਆਂ ਦੀ ਪਹਿਚਾਣ ਹੋ ਸਕਦੀ ਹੈ।”

- ਡਿਡਾਕੇ
(ਦੂਸਰੀ ਸਦੀ ਤੋਂ)

[2]

“ਕਲੀਸਿਆ ਦੇ ਵਿੱਚ ਜਨਤਕ ਪ੍ਰਾਥਨਾ ਰੱਖਣਾ ਜਾਂ ਕਿਸੇ ਕਲੀਸਿਆਈ ਰਸਮ ਨੂੰ ਅਜਿਹੀ ਨਾ ਸਮਝ ਆਉਣ ਵਾਲੀ ਭਾਸ਼ਾ ਦੇ ਵਿੱਚ ਕਰਨਾ ਇਹ ਪਰਮੇਸ਼ੁਰ ਦੇ ਵਚਨ ਅਤੇ ਅਰੰਭਿਕ ਕਲੀਸਿਆ ਰੀਤ ਦੇ ਉਲਟ ਹੈ।”

- ਆਰਟੀਕਲ ਆੱਫ ਦਿ ਰਿਲੀਜ਼ਨ ਆੱਫ ਮੈਥੋਡਿਸਟ ਚਰਚ

ਆਤਮਿਕ ਤਾਕਤ ਦੇ ਨਾਲ ਕਲੀਸਿਆ ਦਾ ਮੁਕਾਬਲਾ

ਕੁਝ ਕਲੀਸਿਆਵਾਂ ਆਤਮਿਕ ਸ਼ਕਤੀਆਂ ਦਾ ਵਿਖਾਵਾ ਕਰਕੇ ਲੋਕਾਂ ਨੂੰ ਆਕਰਸ਼ਤ ਕਰਨ ਦੀ ਕਰਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਚਮਤਕਾਰ ਅਤੇ ਆਤਮਿਕ ਵਰਦਾਨ ਕਿਸੇ ਬਿਹਤਰ ਕਲੀਸਿਆ ਦੀ ਪਹਿਚਾਣ ਹਨ। ਉਹ ਚੰਗਾਈ ਦੇ ਬਹੁਤ ਸਾਰੇ ਚਮਤਕਾਰਾਂ ਦਾ ਦਾਅਵਾ ਕਰਦੇ ਹਨ। ਕੁਝ ਮੈਂਬਰ ਅਕਸਰ ਪਰਮੇਸ਼ੁਰ ਤੋਂ ਖਾਸ ਪ੍ਰਕਾਸ਼ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਹਨ। ਉਨ੍ਹਾਂ ਦੀਆਂ ਅਰਾਧਨਾ ਸਭਾਵਾਂ ਦੇ ਵਿੱਚ ਬਾਈਬਲ ਨਾਲੋਂ ਜਿਆਦਾ ਆਤਮਿਕ ਵਰਦਾਨਾਂ ਦੇ ਪ੍ਰਦਰਸ਼ਨ ਵੱਲ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਆਗੂ ਆਪਣੀ ਆਤਮਿਕ ਤਾਕਤ ਬਾਰੇ ਵੱਡੀਆ-ਵੱਡੀਆਂ ਗੱਲਾਂ ਕਰਕੇ ਅਤੇ ਦੂਸਰੀਆਂ ਕਲੀਸਿਆਵਾਂ ਦੀ ਆਲੋਚਨਾ ਕਰਕੇ ਪ੍ਰਸਿੱਧ ਹੋਣ ਦਾ ਯਤਨ ਕਰਦੇ ਹਨ।

ਆਤਮਿਕ ਪ੍ਰਦਰਸ਼ਨ ਦਾ ਮੁਕਾਬਲਾ ਕਰਨ ਵਾਲੀਆਂ ਕਲੀਸਿਆਵਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਉਨ੍ਹਾਂ ਦੇ ਬਹੁਤ ਸਾਰੇ ਮੈਂਬਰ, ਅਤੇ ਇੱਥੋਂ ਤੱਕ ਕਿ ਆਗੂ, ਖੁੱਲ੍ਹੇ ਪਾਪ ਦੇ ਵਿੱਚ ਜਿਉਂਦੇ ਹਨ। ਉਹ ਉਸ ਪਰਿਪੱਕ ਆਤਮਿਕਤਾ ਨੂੰ ਨਹੀਂ ਸਮਝਦੇ ਜੋ ਵਿਸ਼ਵਾਸ ਦੀ ਵਿੱਖਦੀ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਸਹਿੰਦੀ ਹੈ। ਉਨ੍ਹਾਂ ਦੇ ਬਹੁਤ ਸਾਰੇ ਆਗੂ ਜੁਆਨ ਹਨ ਜੋ ਪਾਪ ਦੇ ਉੱਤੇ ਜਿੱਤ ਦਾ ਜੀਵਨ ਨਹੀਂ ਜਿਉਂਦੇ ਅਤੇ ਵੱਡਿਆਂ ਦਾ ਜਾਂ ਵਫ਼ਾਦਾਰ ਵਿਸ਼ਵਾਸੀਆਂ ਦਾ ਆਦਰ ਨਹੀਂ ਕਰਦੇ। ਉਹ ਪਰਾਈ ਭਾਸ਼ਾ ਬੋਲਣ ਦੇ ਬਾਈਬਲ ਤੋਂ ਬਾਹਰ ਦੇ ਅਭਿਆਸ ਕਰਦੇ ਹਨ। ਉਨ੍ਹਾਂ ਦੇ ਜਿਆਦਾਤਰ ਲੋਕਾਂ ਨੇ ਵੀ ਅਸਲ ਦੇ ਵਿੱਚ ਚਮਤਕਾਰਾਂ ਦਾ ਅਨੁਭਵ ਨਹੀਂ ਕੀਤਾ ਹੈ, ਪਰ ਉਹ ਇਸਦੀ ਉਮੀਦ ਰੱਖਦੇ ਹਨ।

ਅਸਲ ਦੇ ਵਿੱਚ ਪਵਿੱਤਰ ਆਤਮਾ ਦੇ ਵਿੱਚ ਮਸਹ ਕੀਤੀ ਹੋਈ ਕਲੀਸਿਆ ਨੂੰ ਵਿਸ਼ਵਾਸ ਅਤੇ ਆਤਮਿਕ ਵਰਦਾਨਾਂ ਦੇ ਵਚਨ ਆਧਾਰਿਤ ਅਭਿਆਸਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇੱਕ ਕਲੀਸਿਆ ਨੂੰ ਇਸਦੇ ਮੈਂਬਰਾਂ ਨੂੰ ਅਜਿਹੇ ਪਰਿਪੱਕ ਵਿਸ਼ਵਾਸ ਵਿੱਚ ਲਿਆਉਣਾ ਚਾਹੀਦਾ ਹੈ ਜੋ ਕਠਿਨ ਸਮਿਆਂ ਨੂੰ ਸਹਿ ਲੈਂਦਾ ਹੈ ਅਤੇ ਪਾਪ ਤੇ ਜਿੱਤ ਪ੍ਰਦਾਨ ਕਰਦਾ ਹੈ। ਆਤਮਿਕ ਵਰਦਾਨਾਂ ਦਾ ਪ੍ਰਦਰਸ਼ਨ ਇੱਕ ਵਿਖਾਵੇ ਦੀ ਤਰ੍ਹਾਂ ਕਰਨ ਦੀ ਬਜਾਏ, ਕਲੀਸਿਆ ਨੂੰ ਆਪਣੇ ਆਤਮਿਕ ਵਰਦਾਨਾਂ ਦਾ ਉਪਯੋਗ ਕਰਦੇ ਹੋਏ ਵਿਸ਼ਵਾਸ ਦੇ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

► ਅਜਿਹੀ ਕਲੀਸਿਆ ਦੇ ਕੁਝ ਚਿੰਨ੍ਹ ਕੀ ਹਨ ਜੋ ਆਤਮਿਕ ਤਾਕਤਾਂ ਦਾ ਵਿਖਾਵਾ ਕਰਕੇ ਦੂਸਰੀਆਂ ਕਲੀਸਿਆਵਾਂ ਦੇ ਨਾਲ ਮੁਕਾਬਲਾ ਕਰਨ ਦਾ ਯਤਨ ਕਰ ਰਹੀਆਂ ਹਨ?

ਸੱਤ ਸੰਖੇਪ ਕਥਨ

1. ਇੱਕ ਆਤਮਿਕ ਵਰਦਾਨ ਕਿਸੇ ਵਿਸ਼ਵਾਸੀ ਨੂੰ ਕਲੀਸਿਆ ਦੀ ਸੇਵਕਾਈ ਦੇ ਵਿੱਚ ਉਪਯੋਗ ਕਰਨ ਦੇ ਲਈ ਪਵਿੱਤਰ ਆਤਮਾ ਦੇ ਦੁਆਰਾ ਦਿੱਤੀ ਅਜਿਹੀ ਯੋਗਤਾ ਹੈ।

2. ਹਰੇਕ ਵਿਸ਼ਵਾਸੀ ਨੂੰ ਆਤਮਿਕ ਵਰਦਾਨ ਮਿਲਦੇ ਹਨ, ਪਰ ਹਰੇਕ ਵਿਅਕਤੀ ਨੂੰ ਇੱਕ ਸਮਾਨ ਵਰਦਾਨ ਨਹੀਂ ਮਿਲਦੇ।

3. ਕਲੀਸਿਆ ਦੇ ਅਲੱਗ-ਅਲੱਗ ਮੈਂਬਰਾਂ ਨੂੰ ਹਰੇਕ ਜਰੂਰੀ ਅਤੇ ਮਹੱਤਵਪੂਰਨ ਵਰਦਾਨ ਦੇ ਨਾਲ ਮਿਲ ਕੇ ਇੱਕ ਸਰੀਰ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ।

4. ਆਤਮਿਕ ਵਰਦਾਨ ਸੇਵਕਾਈ ਦੀ ਬੁਲਾਹਟ ਦੇ ਨਾਲ ਆਉਂਦੇ ਹਨ।

5. ਜੇਕਰ ਕਿਸੇ ਨੂੰ ਸਮਝ ਨਾ ਆਵੇ ਤਾਂ ਬੋਲੇ ਜਾਣ ਵਾਲੇ ਸ਼ਬਦਾਂ ਦੀ ਕੋਈ ਕੀਮਤ ਨਹੀਂ ਹੈ।

6. ਇੱਕ ਵਿਸ਼ਵਾਸੀ ਨੂੰ ਆਪਣੇ ਵਰਦਾਨ ਧਿਆਨਪੂਰਵਕ ਪਰਮੇਸ਼ੁਰ ਦੀ ਮਹਿਮਾ ਅਤੇ ਕਲੀਸਿਆ ਦੀ ਉੱਨਤੀ ਦੇ ਲਈ ਵਰਤਣੇ ਚਾਹੀਦੇ ਹਨ।

7. ਪਰਮੇਸ਼ੁਰ ਅਤੇ ਲੋਕਾਂ ਦੇ ਲਈ ਪਿਆਰ ਹੁਣ ਅਤੇ ਸਦਾ ਦੇ ਲਈ ਸਭ ਤੋਂ ਜਿਆਦਾ ਮਹੱਤਵਪੂਰਨ ਹੈ।

ਪਾਠ 14 ਦੇ ਅਸਾਇਨਮੈਂਟ

1. ਪਾਠ 14 ਲਈ ਸੱਤ ਸੰਖੇਪ ਬਿਆਨ ਯਾਦ ਰੱਖੋ। ਸੱਤ ਸੰਖੇਪ ਬਿਆਨਾਂ (ਸੱਤ ਪੈਰੇ) ਵਿੱਚੋਂ ਹਰੇਕ ਦੇ ਅਰਥ ਅਤੇ ਮਹੱਤਤਾ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਂਦੇ ਹੋਏ ਇੱਕ ਪੈਰਾ ਲਿਖੋ ਜੋ ਇਸ ਕਲਾਸ ਵਿੱਚ ਨਹੀਂ ਹੈ। ਅੱਗਲੀ ਕਲਾਸ ਤੋਂ ਪਹਿਲਾਂ ਇਸਨੂੰ ਕਲਾਸ ਦੇ ਆਗੂ ਨੂੰ ਸੌਂਪ ਦਿਓ। ਜੇਕਰ ਕਲਾਸ ਦਾ ਆਗੂ ਤੁਹਾਨੂੰ ਚਰਚਾ ਸਮੇਂ ਦੌਰਾਨ ਪੁੱਛਦਾ ਹੈ ਤਾਂ ਸਮੂਹ ਨਾਲ ਇੱਕ ਪੈਰਾ ਸਾਂਝਾ ਕਰਨ ਲਈ ਤਿਆਰ ਰਹੋ। ਅੱਗਲੇ ਕਲਾਸ ਸੈਸ਼ਨ ਦੇ ਸ਼ੁਰੂ ਵਿੱਚ ਆਪਣੀ ਯਾਦਦਾਸ਼ਤ ਤੋਂ ਬਿਆਨ ਲਿਖੋ।

2. ਯਾਦ ਰੱਖੋ ਕਿ ਕਲਾਸ ਤੋਂ ਬਾਹਰ ਆਪਣੇ ਪੜ੍ਹਾਉਣ ਦੇ ਮੌਕਿਆਂ ਦਾ ਸਮਾਂ ਖੁਦ ਤੈਅ ਕਰੋ ਅਤੇ ਪੜ੍ਹਾਉਣ ਤੋਂ ਬਾਅਦ ਕਲਾਸ ਆਗੂ ਨੂੰ ਇਸਦੇ ਬਾਰੇ ਰਿਪੋਰਟ ਕਰੋ।

3. ਪ੍ਰੀਖਿਆ: ਅੱਗਲੀ ਕਲਾਸ ਸ਼ੈਸ਼ਨ ਸ਼ੁਰੂਆਤ ਦੇ ਸਮੇਂ, ਤੁਹਾਨੂੰ ਆਪਣੀ ਯਾਦਦਾਸ਼ਤ ਦੇ ਵਿੱਚੋਂ ਪੌਲੁਸ ਦੁਆਰਾ ਆਤਮਿਕ ਵਰਦਾਨਾਂ ਦੇ ਬਾਰੇ ਦੱਸੇ ਅੱਠਾਂ ਵਿੱਚੋਂ ਘੱਟੋ-ਘੱਟ ਸੱਤ ਸਿਧਾਂਤ ਲਿਖਣੇ ਪੈਣਗੇ।

Next Lesson