ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 3: ਸਥਾਨਕ ਕਲੀਸਿਆ

1 min read

by Stephen Gibson


ਜਾਣ-ਪਛਾਣ

► ਸਥਾਨਕ ਕਲੀਸਿਆ ਕੀ ਹੈ? ਇਹ ਬਾਕੀ ਦੇ ਸਾਰੇ ਸਮੂਹਾਂ ਨਾਲੋਂ ਅਲੱਗ ਕਿਵੇਂ ਹੈ?

ਸਥਾਨਕ ਕਲੀਸਿਆ ਦੀ ਪਰਿਭਾਸ਼ਾ ਨੂੰ ਸੱਤ ਜਰੂਰੀ ਤੱਥਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਇੰਨ੍ਹਾਂ ਤੱਥਾਂ ਦੀ ਵਿਆਖਿਆ ਅੱਗੇ ਪੂਰੇ ਕੋਰਸ ਵਿੱਚ ਕੀਤੀ ਗਈ ਹੈ।

ਇੱਕ ਸਥਾਨਕ ਕਲੀਸਿਆ ਦੀ ਪਰਿਭਾਸ਼ਾ
ਸਥਾਨਕ ਕਲੀਸਿਆ ਵਿਸ਼ਵਾਸੀਆਂ ਦਾ ਇੱਕ ਅਜਿਹਾ ਸਮੂਹ ਹੈ ਜੋ ਆਤਮਿਕ ਪਰਿਵਾਰ ਅਤੇ ਵਿਸ਼ਵਾਸ ਦੇ ਸਮੁਦਾਏ ਦੇ ਤੌਰ ਤੇ ਕੰਮ ਕਰਦਾ ਹੈ; ਜੋ ਹਰੇਕ ਤੌਬਾ ਕਰਨ ਵਾਲੇ ਨੂੰ ਸ਼ੁਭਸਮਾਚਾਰ ਅਤੇ ਸੰਗਤੀ ਪ੍ਰਦਾਨ ਕਰਦਾ ਹੈ; ਬਪਤਿਸਮੇ ਅਤੇ ਪ੍ਰਭੂ ਭੋਜ ਨੂੰ ਕਰਦਾ ਹੈ; ਅਰਾਧਨਾ, ਸੰਗਤੀ, ਸ਼ੁਭਸਮਾਚਾਰ ਪ੍ਰਚਾਰ ਅਤੇ ਚੇਲ੍ਹੇ ਬਣਾਉਣ ਦੇ ਵਿੱਚ ਸਹਿਯੋਗ ਦਿੰਦਾ ਹੈ; ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਮਸੀਹ ਦੀ ਦੇਹ ਦੇ ਕੰਮ ਨੂੰ ਪੂਰਿਆਂ ਕਰਦਾ ਹੈ; ਪਰਮੇਸ਼ੁਰ ਦੇ ਵਚਨ ਦੇ ਪ੍ਰਤੀ ਸਮਰਪਿਤ ਹੈ; ਬਾਈਬਲ ਸਿਧਾਂਤਾਂ ਅਨੁਸਾਰ ਏਕਤਾ ਬਣਾਈ ਰੱਖਦਾ ਹੈ, ਕ੍ਰਿਪਾ ਦਾ ਅਨੁਭਵ ਕਰਦਾ ਹੈ ਅਤੇ ਆਤਮਾ ਦਾ ਜੀਵਨ ਜਿਉਂਦਾ ਹੈ।

[1]ਹੇਠਾਂ, ਪਰਿਭਾਸ਼ਾ ਦੇ ਹਰੇਕ ਹਿੱਸੇ ਨੂੰ ਜਿਆਦਾ ਵਿਆਖਿਆ ਦੇ ਨਾਲ ਦੁਹਰਾਇਆ ਗਿਆ ਹੈ।

► ਹੇਠ ਲਿਖਿਆਂ ਵਿੱਚੋਂ ਹਰੇਕ ਲਈ, ਚਰਚਾ ਕਰੋ ਕਿ ਇਹ ਕਲੀਸਿਆ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਕਿਉਂ ਹੈ। ਜੇਕਰ ਕਿਸੇ ਕਲੀਸਿਆ ਦੇ ਵਿੱਚ ਇਸ ਵਿਸ਼ੇਸ਼ਤਾ ਦੀ ਘਾਟ ਹੋਵੇ ਤਾਂ ਕੁਝ ਨਤੀਜੇ ਕੀ ਹੋਣਗੇ?”

ਸਥਾਨਕ ਕਲੀਸਿਆ ਵਿਸ਼ਵਾਸੀਆਂ ਦਾ ਇੱਕ ਅਜਿਹਾ ਸਮੂਹ ਹੈ ਜੋ ਆਤਮਿਕ ਪਰਿਵਾਰ ਅਤੇ ਵਿਸ਼ਵਾਸ ਦੇ ਸਮੁਦਾਏ ਦੇ ਤੌਰ ਤੇ ਕੰਮ ਕਰਦਾ ਹੈ...

[2]ਕਲੀਸਿਆ ਅਜਿਹਾ ਸਮੂਹ ਹੈ ਜੋ ਮਸੀਹੀ ਵਿਸ਼ਵਾਸ ਦੁਆਰਾ ਬਣਾਇਆ ਜਾਂਦਾ ਹੈ। ਇਸਦੇ ਵਿੱਚ ਸੰਸਾਰ ਦੇ ਕਿਸੇ ਵੀ ਸਮੂਹ ਨਾਲੋਂ ਜਿਆਦਾ ਮਜ਼ਬੂਤ ਸੰਬੰਧ ਹਨ।

...ਜੋ ਹਰੇਕ ਤੌਬਾ ਕਰਨ ਵਾਲੇ ਨੂੰ ਸ਼ੁਭਸਮਾਚਾਰ ਅਤੇ ਸੰਗਤੀ ਪ੍ਰਦਾਨ ਕਰਦਾ ਹੈ...

ਇੱਕ ਕਲੀਸਿਆ ਨਸਲੀ ਸਮੂਹਾਂ ਜਾਂ ਲੋਕਾਂ ਦੇ ਵਰਗਾਂ ਨੂੰ ਬਾਹਰ ਨਹੀਂ ਕੱਢ ਕੇ ਵੀ ਸ਼ੁਭਸਮਾਚਾਰ ਦੇ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦੀ। ਕੋਈ ਆਮ ਨਸਲ ਜਾਂ ਸਮਾਜਿਕ ਵਰਗ ਜ਼ਰੂਰੀ ਨਹੀਂ ਹੈ। ਨਾਲ ਹੀ, ਜੇਕਰ ਕੋਈ ਕਲੀਸਿਆ ਸ਼ੁਭਸਮਾਚਾਰ ਦੇ ਪ੍ਰਤੀ ਵਫ਼ਾਦਾਰ ਕੁਝ ਪਾਪਾਂ ਨੂੰ ਮਾਫ਼ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ।

...ਬਪਤਿਸਮੇ ਅਤੇ ਪ੍ਰਭੂ ਭੋਜ ਨੂੰ ਕਰਦਾ ਹੈ...

ਯਿਸੂ ਨੇ ਇੰਨ੍ਹਾਂ ਧਾਰਮਿਕ ਰਸਮਾਂ ਦੇ ਲਈ ਕਲੀਸਿਆ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਬਪਤਿਸਮਾ ਪਰਿਵਰਤਨ ਦੇ ਦੁਆਰਾ ਕਲੀਸਿਆ ਦੇ ਵਿੱਚ ਦਾਖਿਲ ਹੋਣ ਨੂੰ ਦਰਸਾਉਂਦਾ ਹੈ। ਪ੍ਰਭੂ ਭੋਜ ਉਸ ਕ੍ਰਿਪਾ ਨੂੰ ਦਰਸਾਉਂਦਾ ਹੈ ਜਿਸਨੂੰ ਸ਼ੁਭਸਮਾਚਾਰ ਦੇ ਵਿੱਚ ਪ੍ਰਗਟ ਕੀਤਾ ਗਿਆ ਹੈ।

... ਅਰਾਧਨਾ, ਸੰਗਤੀ, ਸ਼ੁਭਸਮਾਚਾਰ ਪ੍ਰਚਾਰ ਅਤੇ ਚੇਲ੍ਹੇ ਬਣਾਉਣ ਦੇ ਵਿੱਚ ਸਹਿਯੋਗ ਦਿੰਦਾ ਹੈ...

ਕਲੀਸਿਆ ਦੇ ਕੁਝ ਜਰੂਰੀ ਉਦੇਸ਼ ਹਨ। ਇੰਨ੍ਹਾਂ ਮਹੱਤਵਪੂਰਨ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਕਲੀਸਿਆ ਦਾ ਸਹਿਯੋਗ ਬਹੁਤ ਜਰੂਰੀ ਹੈ

... ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਮਸੀਹ ਦੀ ਦੇਹ ਦੇ ਕੰਮ ਨੂੰ ਪੂਰਿਆਂ ਕਰਦਾ ਹੈ...

ਕਲੀਸਿਆ ਦੇ ਆਤਮਿਕ ਕੰਮ ਕਦੇ ਵੀ ਸਿਰਫ਼ ਮਨੁੱਖੀ ਯੋਗਤਾਵਾਂ ਦੇ ਦੁਆਰਾ ਪੂਰੇ ਨਹੀਂ ਕੀਤੇ ਜਾ ਸਕਦੇ।

... ਪਰਮੇਸ਼ੁਰ ਦੇ ਵਚਨ ਦੇ ਪ੍ਰਤੀ ਸਮਰਪਿਤ ਹੈ...

ਕਲੀਸਿਆ ਸ਼ੁਭਸਮਾਚਾਰ, ਧਰਮ ਸਿਧਾਂਤ ਅਤੇ ਅਧਿਕਾਰ ਦੇ ਲਈ ਬਾਈਬਲ ਤੇ ਨਿਰਭਰ ਹੈ। ਜੇਕਰ ਕੋਈ ਕਲੀਸਿਆ ਬਾਈਬਲ ਦੀ ਆਗਿਆਕਾਰੀ ਨਹੀਂ ਕਰਦੀ ਹੈ, ਤਾਂ ਕਲੀਸਿਆ ਇਸਦੇ ਸਿਖਾਉਣ ਦੇ ਅਧਿਕਾਰ ਨੂੰ ਗੁਆ ਦਿੰਦੀ ਹੈ।

... ਬਾਈਬਲ ਸਿਧਾਂਤਾਂ ਅਨੁਸਾਰ ਏਕਤਾ ਬਣਾਈ ਰੱਖਦਾ ਹੈ, ਕ੍ਰਿਪਾ ਦਾ ਅਨੁਭਵ ਕਰਦਾ ਹੈ ਅਤੇ ਆਤਮਾ ਦਾ ਜੀਵਨ ਜਿਉਂਦਾ ਹੈ।

ਕਲੀਸਿਆ ਦੇ ਮੈਂਬਰ ਇੱਕ ਦੂਜੇ ਪ੍ਰਤੀ ਵਚਨਬੱਧ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਇਹ ਤਿੰਨੋਂ ਚੀਜ਼ਾਂ ਇਕੱਠੀਆਂ ਹਨ। ਇਨ੍ਹਾਂ ਤਿੰਨਾਂ ਤੋਂ ਬਿਨਾਂ, ਸੱਚੀ ਮਸੀਹੀ ਸੰਗਤ ਮੌਜੂਦ ਨਹੀਂ ਹੈ।


[1]

“ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਨਾਲ ਹੀ ਵਿਅਕਤੀਗਤ ਸੰਬੰਧ ਰੱਖਣ ਦੇ ਲਈ ਨਹੀਂ ਬੁਲਾਇਆ ਗਿਆ ਹੈ ਪਰ ਉਹ ਲੋਕਾਂ ਦੇ ਰੂਪ ਵਿੱਚ ਇੱਕ ਹੋਣ ਦੇ ਲਈ ਅਤੇ ਮਿਲ ਕੇ ਰਹਿਣ ਲਈ ਬੁਲਾਏ ਗਏ ਹਨ।”

- ਥੌਮਸ ਓਡੇਨ
ਆਤਮਾ ਦੇ ਵਿੱਚ ਜੀਵਨ

[2]

“ਮਸੀਹ ਦੀ ਦ੍ਰਿਸ਼ ਕਲੀਸਿਆ ਵਫਾਦਾਰ ਮਨੁੱਖਾਂ ਦਾ ਸਮੂਹ ਹੈ ਜਿੰਨ੍ਹਾਂ ਦੇ ਵਿੱਚਕਾਰ ਪਰਮੇਸ਼ੁਰ ਦੇ ਸ਼ੁੱਧ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਧਾਰਮਿਕ ਰੀਤਾਂ ਨੂੰ ਮਸੀਹ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਜਾਂਦਾ ਹੈ...”

- ਮੈਥੋਡਿਸਟ ਕਲੀਸਿਆ ਦੇ ਧਰਮ ਦੇ ਲੇਖ

ਕਲੀਸਿਆ ਦੇ ਵਿੱਚ ਪਰਮੇਸ਼ੁਰ ਦਾ ਨਿਵੇਸ਼

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਅਫ਼ਸੀਆਂ ਨੂੰ 3:1-10 ਪੜਣਾ ਚਾਹੀਦਾ ਹੈ। ਅਜਿਹੀ ਕੁਝ ਗੱਲਾਂ ਕੀ ਹਨ ਜੋ ਪੌਲੁਸ ਨੇ ਆਪਣੀ ਸੇਵਕਾਈ ਦੇ ਬਾਰੇ ਦੱਸੀਆਂ ਹਨ?

ਪੌਲੁਸ ਨੇ ਕਿਹਾ ਕਿ ਉਸਦੀ ਸੇਵਕਾਈ ਦਾ ਇੱਕ ਮੁੱਖ ਹਿੱਸਾ ਕਲੀਸਿਆ ਦੀ ਵਿਆਖਿਆ ਕਰਨਾ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਕਲੀਸਿਆ ਦੇ ਬਾਰੇ ਵਿਆਖਿਆ ਕਰਨਾ ਅੱਜ ਦੀ ਸੇਵਕਾਈ ਦਾ ਇੱਕ ਮਹੱਤਵਪੂਰਨ ਹਿੱਸਾ ਹੋਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯੋਜਨਾ ਬਣਾਈ ਕਿ ਪਰਾਈਆਂ ਜਾਤੀਆਂ ਦੇ ਲੋਕ ਕਲੀਸਿਆ ਦੇ ਵਿੱਚ ਲਿਆਂਦੇ ਜਾਣ, ਅਤੇ ਇਹ ਕਿ ਕਲੀਸਿਆ ਪਰਮੇਸ਼ੁਰ ਦੀ ਬੁੱਧ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰੇ।

ਸਾਨੂੰ ਇਹ ਯਾਦ ਰੱਖਣ ਦੀ ਜਰੂਰਤ ਹੈ ਕਿ ਕਲੀਸਿਆ ਕੋਈ ਇਮਾਰਤ ਨਹੀਂ ਹੈ। ਕਲੀਸਿਆ ਦੇ ਕੋਲ ਪਹਿਲੀਆਂ ਕੁਝ ਪੀੜ੍ਹੀਆਂ ਦੇ ਦੌਰਾਨ ਕੋਈ ਇਮਾਰਤ ਨਹੀਂ ਸੀ। ਇਸਦਾ ਮਤਲਬ ਹੈ ਕਿ ਜਦੋਂ ਨਵਾਂ ਨੇਮ ਕਲੀਸਿਆ ਦੀ ਗੱਲ ਕਰਦਾ ਹੈ ਤਾਂ ਉਹ ਲੋਕਾਂ ਦੇ ਬਾਰੇ ਗੱਲ ਕਰ ਰਿਹਾ ਹੁੰਦਾ ਹੈ।

ਅਫ਼ਸੀਆਂ ਦੇ ਵਿੱਚ ਵਿਆਖਿਆ ਕੀਤੀ ਗਈ ਹੈ ਕਿ ਪਰਮੇਸ਼ੁਰ ਦੇ ਲਈ ਕਲੀਸਿਆ ਦੀ ਯੋਜਨਾ ਕਿੰਨੀ ਮਹੱਤਵਪੂਰਨ ਹੈ।

… ਅਤੇ ਸੱਭੋ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ ਇਹ ਉਸ ਦੀ ਦੇਹ ਹੈ ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਭਰਦਾ ਹੈ (ਅਫ਼ਸੀਆਂ ਨੂੰ 1:22-23)।

ਇਹ ਵਚਨ ਦੱਸਦਾ ਹੈ ਕਿ ਯਿਸੂ ਕਲੀਸਿਆ ਦਾ ਸਿਰ ਹੈ, ਅਤੇ ਕਲੀਸਿਆ ਉਸਦੀ ਦੇਹੀ ਹੈ। ਇਹ ਦੱਸਦਾ ਹੈ ਕਿ ਕਲੀਸਿਆ ਦੇ ਵਿੱਚ ਪਰਮੇਸ਼ੁਰ ਦੀ ਸੰਪੂਰਨਤਾਈ ਹੈ।

ਇੱਕ ਨਦੀ ਦੀ ਕਲਪਨਾ ਕਰੋ ਜੋ ਇੱਕ ਮਹਾਨ ਸ਼ਹਿਰ ਲਈ ਸਾਰਾ ਪਾਣੀ ਪ੍ਰਦਾਨ ਕਰਦੀ ਹੈ। ਲੱਖਾਂ ਲੋਕ ਪਾਣੀ ਦੀ ਵਰਤੋਂ ਕਰਦੇ ਹਨ, ਫਿਰ ਵੀ ਉਹ ਜੋ ਪਾਣੀ ਲੈਂਦੇ ਹਨ ਉਹ ਨਦੀ ਦੇ ਹੇਠਾਂ ਵਗਦੇ ਪਾਣੀ ਨਾਲੋਂ ਘੱਟ ਹੈ। ਇਹ ਕਲਪਨਾ ਕਰਨਾ ਔਖਾ ਹੈ ਕਿ ਇਹ ਕਿੰਨਾ ਪਾਣੀ ਹੈI[1]

ਪਰ ਪਰਮੇਸ਼ੁਰ ਦੀ ਸੰਪੂਰਨਤਾਈ ਕੀ ਹੈ? ਜੇਕਰ ਪਰਮੇਸ਼ੁਰ ਸੰਸਾਰ ਲਈ ਆਪਣੀਆਂ ਬਰਕਤਾਂ, ਕ੍ਰਿਪਾ ਅਤੇ ਸ਼ਕਤੀ ਨੂੰ ਵਰ੍ਹਾਉਣ ਲਈ ਇੱਕ ਵੱਡੇ ਸਾਰੇ ਬਰਤਨ ਜਾਂ ਸਾਧਨ ਨੂੰ ਬਣਾਉਂਦਾ ਹੈ, ਤਾਂ ਕਿਸ ਪ੍ਰਕਾਰ ਦਾ ਬਰਤਨ ਪਰਮੇਸ਼ੁਰ ਦੀ ਸੰਪੂਰਨਤਾਈ ਨੂੰ ਕਿਸ ਤਰ੍ਹਾਂ ਸੰਭਾਲ ਪਾਏਗਾ? ਇਹ ਆਇਤ ਕਹਿੰਦੀ ਹੈ ਕਿ ਕਲੀਸਿਆ ਉਹ ਵੱਡਾ ਬਰਤਨ ਹੈ। ਕਲੀਸਿਆ ਦੇ ਵਿੱਚ ਸੰਸਾਰ ਲਈ ਪਰਮੇਸ਼ੁਰ ਦੀਆਂ ਬਰਕਤਾਂ ਹਨ।

ਯਾਦ ਰੱਖੋ ਕਿ ਪਰਮੇਸ਼ੁਰ ਦੀਆਂ ਬਰਕਤਾਂ ਰੱਖਣ ਵਾਲੀ ਕਲੀਸਿਆ ਕੋਈ ਇਮਾਰਤ ਨਹੀਂ ਹੈ, ਪਰ ਇਹ ਮਸੀਹੀ ਸੰਗਤੀ ਦੇ ਲੋਕਾਂ ਦਾ ਸਮੂਹ ਹੈ।

ਕਲੀਸਿਆ ਦੇ ਲਈ ਪਰਮੇਸ਼ੁਰ ਦੀ ਯੋਜਨਾ ਸੰਸਾਰ ਦੇ ਅਰੰਭ ਤੋਂ ਹੀ ਸੀ। ਇਸ ਲਈ ਪਰਮੇਸ਼ੁਰ ਦੇ ਮਨ ਵਿੱਚ ਕਲੀਸਿਆ ਦੇ ਲਈ ਕੀ ਉਦੇਸ਼ ਸੀ?

ਇੱਕ ਵਾਰ ਫਿਰ ਤੋਂ ਅਫ਼ਸੀਆਂ ਨੂੰ 3:10-11 ਨੂੰ ਵੇਖੋ।

ਭਈ ਹੁਣ ਕਲੀਸਿਯਾ ਦੇ ਰਾਹੀਂ ਸੁਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਇਖ਼ਤਿਆਰਾਂ ਉੱਤੇ ਪਰਮੇਸ਼ੁਰ ਦਾ ਨਾਨਾ ਪਰਕਾਰ ਦਾ ਗਿਆਨ ਪਰਗਟ ਕੀਤਾ ਜਾਵੇ ਉਸ ਸਦੀਪਕ ਮਨਸ਼ਾ ਦੇ ਅਨੁਸਾਰ ਜਿਹੜੀ ਉਹ ਨੇ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਧਾਰੀ…

ਨਾਨਾ ਪਰਕਾਰ ਤੋਂ ਭਾਵ ਹੈ “ਸਭ ਪ੍ਰਕਾਰ ਦੀਆਂ।” ਪਰਮੇਸ਼ੁਰ ਦੇ ਕੋਲ ਜੀਵਨ ਦੇ ਹਰੇਕ ਪਹਿਲੂ ਅਤੇ ਹਾਲਾਤ ਦੇ ਲਈ ਬੁੱਧ ਹੈ। ਪਰਮੇਸ਼ੁਰ ਦੀ ਬੁੱਧ ਬ੍ਰਹਿਮੰਡ ਵਿੱਚ ਪ੍ਰਗਟ ਹੋਣੀ ਹੈ, ਜਿਸ ਵਿੱਚ ਆਤਮਿਕ ਸੰਸਾਰ ਵੀ ਸ਼ਾਮਲ ਹੈ, ਜੋ ਪਰਮੇਸ਼ੁਰ ਕਲੀਸਿਆ ਦੇ ਦੁਆਰਾ ਕਰਦਾ ਹੈ। ਇੱਕ ਵਿਅਕਤੀ ਕਲੀਸਿਆ ਨੂੰ ਵੇਖਣ ਦੁਆਰਾ ਪਰਮੇਸ਼ੁਰ ਦੇ ਬਾਰੇ ਆਪਣੀ ਸਮਝ ਪ੍ਰਾਪਤ ਕਰਦਾ ਹੈ। ਕਲੀਸਿਆ ਨੂੰ ਵੇਖਣ ਨਾਲ ਇੱਕ ਵਿਅਕਤੀ ਨੂੰ ਪਰਮੇਸ਼ੁਰ ਦੀ ਅਰਾਧਨਾ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਉਸਨੂੰ ਕਲੀਸਿਆ ਦੇ ਵਿੱਚ ਪਰਮੇਸ਼ੁਰ ਦੀ ਬੁੱਧ ਕੰਮ ਕਰਦੀ ਹੋਈ ਨਜ਼ਰ ਆਉਣੀ ਚਾਹੀਦੀ ਹੈ। ਸੰਸਾਰ ਇਹ ਸਭ ਐਤਵਾਰ ਦੀ ਅਰਾਧਨਾ ਸਭਾਵਾਂ ਤੋਂ ਨਹੀਂ ਵੇਖੇਗਾ। ਉਹ ਇਸਨੂੰ ਹਰ ਰੋਜ਼ ਅਤੇ ਜੀਵਨ ਦੀ ਹਰ ਸਥਿਤੀ ਵਿੱਚ ਕਲੀਸਿਆ ਦੇ ਕੰਮਾਂ ਦੁਆਰਾ ਇਸਨੂੰ ਵੇਖਦੇ ਹਨ।

► ਜੀਵਨ ਦੇ ਹਾਲਾਤਾਂ ਦੀਆਂ ਅਜਿਹੀਆਂ ਕੁਝ ਉਦਾਹਰਨਾਂ ਕਿਹੜੀਆਂ ਹਨ ਜਿੱਥੇ ਪਰਮੇਸ਼ੁਰ ਦੀ ਬੁੱਧ ਬਹੁਤ ਮਹੱਤਵਪੂਰਨ ਹੁੰਦੀ ਹੈ?

ਕੀ ਪਰਮੇਸ਼ੁਰ ਦੀ ਨਾਨਾ ਪਰਕਾਰ ਦੀ ਬੁੱਧ ਦੇ ਵਿੱਚ ਪਰਿਵਾਰਿਕ ਸਮੱਸਿਆਵਾਂ, ਗ਼ਰੀਬੀ, ਬੇਰੁਜ਼ਗਾਰੀ, ਅਢੁੱਵੇਂ ਘਰ, ਨੀਵੇਂ ਪੱਧਰ ਦੀ ਸਿੱਖਿਆ, ਨਾਬਾਲਗ ਅਪਰਾਧ, ਬੱਚਿਆਂ ਦੀ ਅਣਗਹਿਲੀ, ਡਾਕਟਰੀ ਜ਼ਰੂਰਤਾਂ, ਅਤੇ ਹੋਰ ਮਨੁੱਖੀ ਸਮੱਸਿਆਵਾਂ ਵੀ ਸ਼ਾਮਿਲ ਹਨ? ਜੀ ਹਾਂ, ਇਹ ਸਭ ਇਸਦੇ ਵਿੱਚ ਹੈ। ਸੰਸਾਰ ਪਰਮੇਸ਼ੁਰ ਦੀ ਬੁੱਧ ਨੂੰ ਕਿਵੇਂ ਵੇਖ ਸਕਦਾ ਹੈ? ਉਹ ਇਸਨੂੰ ਕਲੀਸਿਆ ਦੇ ਦੁਆਰਾ ਵਿਖਾਏ ਜਾਣ ਤੇ ਵੇਖ ਸਕਦੇ ਹਨ, ਜਦੋਂ ਕਲੀਸਿਆ ਵਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਹੱਲਾਂ ਦੇ ਨਾਲ ਵਿਸ਼ਵਾਸ ਦੇ ਸਮੁਦਾਏ ਦੇ ਵਿੱਚ ਕਿਵੇਂ ਜੀਵਿਆ ਜਾਂਦਾ ਹੈ।

► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਅਫ਼ਸੀਆਂ ਨੂੰ 3:20-21 ਪੜਣਾ ਚਾਹੀਦਾ ਹੈ।

ਹਰੇਕ ਰਚੀ ਹੋਈ ਵਸਤੂ ਦਾ ਉਦੇਸ਼ ਪਰਮੇਸ਼ੁਰ ਨੂੰ ਮਹਿਮਾ ਦੇਣਾ ਹੈ। ਕਲੀਸਿਆ ਉੱਥੇ ਹੁੰਦੀ ਹੈ ਜਿੱਥੇ ਖਾਸ ਤੌਰ ਤੇ ਪਰਮੇਸ਼ੁਰ ਨੂੰ ਮਹਿਮਾ ਦਿੱਤੀ ਜਾਂਦੀ ਹੈ, ਕਿਉਂਕਿ

  • ਇੱਥੇ ਹੀ ਉਹ ਪਿਆਰ ਅਤੇ ਛੁਟਕਾਰੇ ਨੂੰ ਵਿਖਾਉਂਦਾ ਹੈ।

  • ਇੱਥੇ ਹੀ ਉਸਦੇ ਸਰੂਪ ਤੇ ਬਣਾਏ ਹੋਏ ਪ੍ਰਾਣੀ ਆਪਣੀ ਇੱਛਾ ਦੇ ਨਾਲ ਉਸਦੀ ਅਰਾਧਨਾ ਅਤੇ ਆਗਿਆਕਾਰੀ ਕਰਦੇ ਹਨ।

  • ਇੱਥੇ ਹੀ ਵਿਸ਼ਵਾਸ ਦਾ ਪਰਿਵਾਰ ਪਰਮੇਸ਼ੁਰ ਦੁਆਰਾ ਬਰਕਤ ਪਾਏ ਹੋਏ ਜੀਵਨ ਨੂੰ ਵਿਖਾਉਂਦਾ ਹੈ।

  • ਇੱਥੇ ਹੀ ਛੁਡਾਏ ਹੋਏ ਲੋਕ ਸ਼ੁਭਸਮਾਚਾਰ ਪ੍ਰਚਾਰ ਦੇ ਦੁਆਰਾ ਦੂਸਰਿਆਂ ਦੇ ਛੁਟਕਾਰੇ ਵਿੱਚ ਸਾਂਝੀ ਹੁੰਦੇ ਹਨ।

ਜੋ ਕਲੀਸਿਆ ਹੁਣ ਕਰ ਰਹੀ ਹੈ ਉਸਦੇ ਦੁਆਰਾ ਪਰਮੇਸ਼ੁਰ ਵਿਸ਼ਵਵਿਆਪੀ ਅਤੇ ਸਦੀਪਕ ਤੌਰ ਤੇ ਮਹਿਮਾ ਪ੍ਰਾਪਤ ਕਰੇਗਾ। ਜੋ ਕੰਮ ਤੁਹਾਡੀ ਸਥਾਨਕ ਕਲੀਸਿਆ ਕਰਦੀ ਹੈ ਉਹ ਪਰਮੇਸ਼ੁਰ ਦੀ ਮਹਿਮਾ ਲਈ ਇੱਕ ਸਦੀਪਕ ਸਮਾਰਕ ਵਜੋਂ ਖੜ੍ਹਾ ਰਹੇਗਾ।


[1]ਇੱਕ ਹੋਰ ਉਦਾਹਰਣ: ਕਾਰਬਨਾਈਟ ਨਾਮ ਦੀ ਇੱਕ ਕੰਪਨੀ ਹੈ ਜੋ ਨਿੱਜੀ ਕੰਪਿਊਟਰਾਂ ਦਾ ਬੈਕਅੱਪ ਲੈਂਦੀ ਹੈ। ਉਹ ਤੁਹਾਡੇ ਕੰਪਿਊਟਰ 'ਤੇ ਮੌਜੂਦ ਹਰ ਚੀਜ਼ ਨੂੰ ਸੁਰੱਖਿਅਤ ਕਰ ਸਕਦੇ ਹਨ ਜੇਕਰ ਇਸਨੂੰ ਕੁਝ ਹੋ ਜਾਂਦਾ ਹੈ। ਕਲਪਨਾ ਕਰੋ ਕਿ ਹਜ਼ਾਰਾਂ ਕੰਪਿਊਟਰਾਂ ਦੀ ਸਮੱਗਰੀ ਨੂੰ ਰੱਖਣ ਲਈ ਉਨ੍ਹਾਂ ਕੋਲ ਕਿਸ ਤਰ੍ਹਾਂ ਦੀ ਸਟੋਰੇਜ ਹੋਵੇਗਾ!

ਸਥਾਨਕ ਕਲੀਸਿਆ ਦੀ ਭਰਪੂਰੀ

ਬਾਈਬਲ ਇੱਕ ਕਲੀਸਿਆ ਦੇ ਬਾਰੇ ਗੱਲ ਕਰਦੀ ਹੈ, ਪਰ ਇਹ ਸਥਾਨਕ ਕਲੀਸਿਆਵਾਂ ਦੇ ਬਾਰੇ ਵੀ ਗੱਲ ਕਰਦੀ ਹੈ। ਉਦਾਹਰਨ ਦੇ ਲਈ ਯੂਹੰਨਾ ਰਸੂਲ ਨੇ ਅਸਿਯਾ ਦੀਆਂ ਸੱਤ ਕਲੀਸਿਆਵਾਂ ਨੂੰ ਲਿਖਿਆ (ਪਰਕਾਸ਼ ਦੀ ਪੋਥੀ 1:4)। ਪੌਲੁਸ ਨੇ “ਪਰਮੇਸ਼ੁਰ ਦੀਆਂ ਕਲੀਸਿਯਾਂ” ਦਾ ਜ਼ਿਕਰ ਕੀਤਾ (੧ ਕੁਰਿੰਥੀਆਂ ਨੂੰ 11:16)।

ਇੱਕ ਸਥਾਨਕ ਕਲੀਸਿਆ ਕਲੀਸਿਆ ਦਾ ਇੱਕ ਹਿੱਸਾ ਹੈ, ਫਿਰ ਵੀ ਇਸਨੂੰ ਕਲੀਸਿਆ ਕਿਹਾ ਜਾਂਦਾ ਹੈ। ਨਵੇਂ ਨੇਮ ਦੀਆਂ ਦੀਆਂ ਬਹੁਤ ਸਾਰੀਆਂ ਪੱਤ੍ਰੀਆਂ ਦੇ ਵਿੱਚ ਕਿਸੇ ਖਾਸ ਸਥਾਨ ਤੇ ਮੌਜੂਦ ਕਲੀਸਿਆਵਾਂ ਨੂੰ ਸੰਬੋਧਿਤ ਕੀਤਾ ਗਿਆ ਹੈ।

► ਪਰਮੇਸ਼ੁਰ ਦੀ ਹੈਕਲ ਕਿਸਨੂੰ ਕਹਿਣਾ ਚਾਹੀਦਾ ਹੈ, ਵਿਸ਼ਵਵਿਆਪੀ ਕਲੀਸਿਆ ਜਾਂ ਸਥਾਨਕ ਕਲੀਸਿਆ?

[1] ਅਫ਼ਸੀਆਂ ਨੂੰ 2:20-21 ਦੇ ਵਿੱਚ, ਪੌਲੁਸ ਨੇ ਕਿਹਾ ਕਿ ਇੱਕ ਹੀ ਕਲੀਸਿਆ ਹੈ, ਜੋ ਮੁੱਢਲੀ ਨੀਂਹ ਤੇ ਟਿਕੀ ਹੈ, ਜੋ ਪਰਮੇਸ਼ੁਰ ਦੀ ਹੈਕਲ ਹੈ। 22 ਵਚਨ ਦੇ ਵਿੱਚ ਉਸਨੇ ਕਿਹਾ, ਕਿ ਅਫ਼ਸੁਸ ਦੇ ਵਿਸ਼ਵਾਸੀ ਪਰਮੇਸ਼ੁਰ ਦਾ ਘਰਾਣਾ ਹਨ। ਇੱਕ ਹੋਰ ਵਚਨ ਦੇ ਵਿੱਚ ਉਸਨੇ ਕਿਹਾ ਕਿ ਕੁਰਿੰਥੁਸ ਦੇ ਵਿਸ਼ਵਾਸੀ ਪਰਮੇਸ਼ੁਰ ਦੀ ਹੈਕਲ ਹਨ (੧ ਕੁਰਿੰਥੀਆਂ ਨੂੰ 3:16)। ਇਸ ਲਈ ਅਸੀਂ ਵੇਖਦੇ ਹਾਂ ਕਿ ਇੱਕ ਵਿਸ਼ਵਵਿਆਪੀ ਕਲੀਸਿਆ ਪਰਮੇਸ਼ੁਰ ਦੀ ਹੈਕਲ ਹੈ; ਅਤੇ ਨਾਲ ਹੀ ਸਥਾਨਕ ਕਲੀਸਿਆ ਵੀ ਹੈ।

► ਮਸੀਹ ਦੀ ਦੇਹ ਕਿਸਨੂੰ ਕਿਹਾ ਜਾ ਸਕਦਾ ਹੈ, ਵਿਸ਼ਵਵਿਆਪੀ ਕਲੀਸਿਆ ਨੂੰ ਜਾਂ ਸਥਾਨਕ ਕਲੀਸਿਆ ਨੂੰ?

ਪੌਲੁਸ ਨੇ ਕਲੀਸਿਆ ਨੂੰ ਮਸੀਹ ਦੀ ਦੇਹ ਕਿਹਾ (ਅਫ਼ਸੀਆਂ ਨੂੰ 1:23)। ਪਰ, ਕੁਰਿੰਥੁਸ ਦੀ ਕਲੀਸਿਆ ਨੂੰ ਲਿਖਦੇ ਹੋਏ ਪੌਲੁਸ ਨੇ ਕਿਹਾ, “ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ” (੧ ਕੁਰਿੰਥੀਆਂ ਨੂੰ 12:27)। ਉਸਨੇ ਇਹ ਨਹੀਂ ਕਿਹਾ ਕਿ ਕੁਰਿੰਥੁਸ ਦੇ ਵਿਸ਼ਵਾਸ ਮਸੀਹ ਦੀ ਦੇਹ ਦੇ ਇੱਕ ਮਾਤਰ ਅੰਗ ਸਨ। ਉਹ ਉਸ ਸਥਾਨ ਨੇ ਮਸੀਹ ਦੀ ਦੇਹ ਸਨ।

ਪਰਮੇਸ਼ੁਰ ਚਾਹੁੰਦਾ ਹੈ ਕਿ ਹਰੇਕ ਕਲੀਸਿਆ ਇੱਕ ਸੰਪੂਰਨ ਕਲੀਸਿਆ ਦੀ ਤਰ੍ਹਾਂ ਕੰਮ ਕਰੇ, ਉਹ ਸਭ ਕਰਦੇ ਹੋਏ ਜੋ ਮਸੀਹ ਦੀ ਦੇਹ ਦੇ ਤੌਰ ਤੇ ਉਨ੍ਹਾਂ ਨੂੰ ਉਸ ਸਥਾਨ ਤੇ ਕਰਨਾ ਚਾਹੀਦਾ ਹੈ।

ਪੌਲੁਸ ਨੇ ਸਥਾਨਕ ਕਲੀਸਿਆ ਦੇ ਮੈਂਬਰਾਂ ਦੀ ਤੁਲਨਾ ਸਰੀਰ ਦੇ ਅੰਗਾਂ, ਜਿਵੇਂ ਕਿ ਅੱਖ, ਪੈਰ ਅਤੇ ਹੱਥ ਨਾਲ ਕੀਤੀ। ਸਪੱਸ਼ਟ ਤੌਰ 'ਤੇ, ਸਰੀਰ ਦੇ ਅੰਗਾਂ ਨੂੰ ਕੰਮ ਕਰਨ ਲਈ ਇੱਕ ਜਗ੍ਹਾ ਇਕੱਠੇ ਹੋਣਾ ਪੈਂਦਾ ਹੈ। ਉਹ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਸਰੀਰ ਦਾ ਹਿੱਸਾ ਸਨ ਅਤੇ ਸਰੀਰ ਦੇ ਦੂਜੇ ਅੰਗ ਦੁਨੀਆ ਭਰ ਵਿੱਚ ਖਿੰਡੇ ਹੋਏ ਸਨ। ਉਹ ਉਸ ਜਗ੍ਹਾ ਲਈ ਪੂਰਾ ਸਰੀਰ ਸਨ।

ਪੌਲੁਸ ਨੇ ਕੁਰਿੰਥੀਆਂ ਨੂੰ ਕਿਹਾ ਕਿ ਜਦੋਂ ਸਾਰੀ ਕਲੀਸਿਆ ਇੱਕ ਸਥਾਨ ਤੇ ਇਕੱਠੀ ਹੁੰਦੀ ਹੈ ਤਾਂ ਉੱਥੇ ਕੁਝ ਖਾਸ ਕੰਮ ਕੀਤੇ ਜਾਣੇ ਚਾਹੀਦੇ ਹਨ (੧ ਕੁਰਿੰਥੀਆਂ ਨੂੰ 5:4-5)। ਉਹ ਜ਼ਾਹਿਰ ਤੌਰ ਤੇ ਇੱਥੇ ਵਿਸ਼ਵਵਿਆਪੀ ਕਲੀਸਿਆ ਦੇ ਬਾਰੇ ਨਹੀਂ, ਪਰ ਸਥਾਨਕ ਕਲੀਸਿਆ ਦੇ ਬਾਰੇ ਗੱਲ ਕਰ ਰਿਹਾ ਸੀ। ਜਦੋਂ ਸਥਾਨਕ ਕਲੀਸਿਆ ਇੱਕ ਕਲੀਸਿਆ ਦੇ ਰੂਪ ਵਿੱਚ ਕੰਮ ਕਰਦੀ ਹੈ ਤਾਂ ਇਸਦੇ ਕੋਲ ਖਾਸ ਅਧਿਕਾਰ ਹੁੰਦਾ ਹੈ।

ਪਰਮੇਸ਼ੁਰ ਆਤਮਾ ਦੇ ਉਹ ਵਰਦਾਨ ਦਿੰਦਾ ਹੈ ਜੋ ਸਥਾਨਕ ਕਲੀਸਿਆ ਦੇ ਲਈ ਜਰੂਰੀ ਹਨ। ਕਲੀਸਿਆ ਦੇ ਮੈਂਬਰ ਅਲੱਗ-ਅਲੱਗ ਵਰਦਾਨਾਂ ਦੇ ਨਾਲ ਕੰਮ ਕਰਕੇ ਕਲੀਸਿਆ ਦੀਆਂ ਜਰੂਰਤਾਂ ਨੂੰ ਪੂਰਿਆਂ ਕਰਦੇ ਹਨ।

ਕਿਉਂਕਿ ਸਥਾਨਕ ਕਲੀਸਿਆ ਮਸੀਹ ਦੀ ਦੇਹ, ਪਰਮੇਸ਼ੁਰ ਦੀ ਹੈਕਲ, ਅਤੇ ਕਲੀਸਿਆ ਹੈ, ਇਸ ਲਈ ਜਿੱਥੇ ਕਲੀਸਿਆ ਹੈ ਉਹ ਉਸੇ ਸਥਾਨ ਤੇ ਭਰਪੂਰ ਹੈ।

ਸਥਾਨਕ ਕਲੀਸਿਆ ਦੀ ਭਰਪੂਰੀ ਦਾ ਮਤਲਬ ਹੈ ਕਿ ਸਥਾਨਕ ਸੰਸਥਾ ਕੋਲ ਆਪਣੇ ਸਥਾਨ 'ਤੇ ਸੇਵਕਾਈ ਲਈ ਲੋੜੀਂਦੇ ਵਰਦਾਨ ਅਤੇ ਸਰੋਤ ਹਨ। ਸਥਾਨਕ ਕਲੀਸਿਆ ਇੱਕ ਕਲੀਸਿਆ ਵਜੋਂ ਕੰਮ ਕਰ ਸਕਦੀ ਹੈ ਭਾਵੇਂ ਇਸਨੂੰ ਕਿਤੇ ਹੋਰ ਤੋਂ ਕੋਈ ਮਦਦ ਨਾ ਮਿਲੇ। ਕਲੀਸਿਆ ਦੇ ਸਥਾਨਕ ਆਗੂ ਕਲੀਸਿਆ ਨੂੰ ਸਥਾਨਕ ਸੇਵਕਾਈ ਲਈ ਇੱਕ ਦ੍ਰਿਸ਼ਟੀਕੋਣ ਅਤੇ ਟੀਚਿਆਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਦੇ ਹਨ। ਕਲੀਸਿਆ ਸੇਵਕਾਈ ਨੂੰ ਆਰਥਿਕ ਤੌਰ ਤੇ ਸਮਰਥਨ ਦੇਣ ਅਤੇ ਕਲੀਸਿਆ ਦੇ ਮੈਂਬਰਾਂ ਦੀ ਦੇਖਭਾਲ ਕਰਨ ਲਈ ਇਕੱਠੇ ਕੰਮ ਕਰਦੀ ਹੈ।


[1]

“ਕਲੀਸਿਆ ਦੇ ਇਸ ਸ਼ੁਰੂਆਤੀ ਚਾਰ-ਪੱਖੀ ਵਰਣਨ ਵਿੱਚ ਕਲੀਸਿਆ ਦੇ ਸਾਰੇ ਜ਼ਰੂਰੀ ਤੱਤ ਭਰੂਣ ਰੂਪ ਵਿੱਚ ਮੌਜੂਦ ਹਨ [ਰਸੂਲਾਂ ਦੇ ਕਰਤੱਬ 2:42]:
ਰਸੂਲਾਂ ਦੀ ਸਿੱਖਿਆ, ਸਮੁਦਾਏ, ਧਾਰਮਿਕ ਰੀਤਾਂ ਅਤੇ ਸਾਂਝੀ ਅਰਾਧਨਾ।”

- ਥੋਮਸ ਓਡੇਨ,
ਆਤਮਾ ਦੇ ਵਿੱਚ ਜੀਵਨ

ਕਲੀਸਿਆ ਦੀ ਜਰੂਰਤ

ਜੇਕਰ ਨਵੇਂ ਪਰਿਵਰਤਿਤ ਹੋਏ ਲੋਕਾਂ ਨੂੰ ਕਲੀਸਿਆ ਦੇ ਜੀਵਨ ਵਿੱਚ ਨਾ ਲਿਆਂਦਾ ਜਾਵੇ ਤਾਂ ਉਨ੍ਹਾਂ ਦਾ ਮਸੀਹੀ ਬਣੇ ਰਹਿਣਾ ਕਠਿਨ ਹੁੰਦਾ ਹੈ। ਸਥਾਨਕ ਕਲੀਸਿਆ ਦੇ ਵਿੱਚ ਭਾਗੀਦਾਰੀ ਕਰਨ ਤੋਂ ਬਿਨਾਂ ਕਿਸੇ ਵਿਸ਼ਵਾਸੀ ਨੂੰ ਸਹੀ ਤੌਰ ਚੇਲ੍ਹਾ ਨਹੀਂ ਬਣਾਇਆ ਜਾ ਸਕਦਾ। ਕੋਈ ਵਿਅਕਤੀ ਕਲੀਸਿਆ ਦੇ ਅਨੁਭਵ ਤੋਂ ਬਿਨਾਂ ਸੇਵਕਾਈ ਦੀ ਸਿਖਲਾਈ ਪ੍ਰਾਪਤ ਨਹੀਂ ਕਰ ਸਕਦਾ।

ਜਿੰਨ੍ਹੀਂ ਦੇਰ ਤੱਕ ਕਿਸੇ ਸਥਾਨ ਤੇ ਕਲੀਸਿਆ ਨਾ ਹੋਵੇ ਤਾਂ ਉੱਥੇ ਸ਼ੁਭਸਮਾਚਾਰ ਦਾ ਇੱਕ ਵਿਖਣ ਵਾਲਾ ਰੂਪ ਮੌਜੂਦ ਨਹੀਂ ਹੁੰਦਾ। ਵਿਖਣ ਵਾਲਾ ਰੂਪ ਕਲੀਸਿਆ ਦੀ ਇਮਾਰਤ ਨਹੀਂ ਹੈ, ਪਰ ਇਹ ਵਿਸ਼ਵਾਸ ਵਿੱਚ ਚੱਲਣ ਵਾਲਾ ਪਰਿਵਾਰ ਹੈ ਜੋ ਪਰਮੇਸ਼ੁਰ ਦੇ ਨਾਲ ਸੰਬੰਧ ਨੂੰ ਵਿਖਾਉਂਦਾ ਹੈ। ਜੇਕਰ ਕਲੀਸਿਆ ਹੀ ਨਾ ਹੋਵੇਗੀ ਤਾਂ ਸੰਸਾਰ ਇਹ ਨਹੀਂ ਵੇਖ ਸਕਦਾ ਕਿ ਮਸੀਹੀ ਹੋਣ ਦਾ ਕੀ ਅਰਥ ਹੈ। ਜੇਕਰ ਕਿਸੇ ਸਮੁਦਾਏ ਦੇ ਵਿੱਚ ਕਲੀਸਿਆ ਨਾ ਹੋਵੇ ਤਾਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਉੱਥੇ ਸ਼ੁਭਸਮਾਚਾਰ ਪ੍ਰਚਾਰ ਹੋ ਚੁੱਕਾ ਹੈ।

ਸੱਤ ਸੰਖੇਪ ਕਥਨ

1. ਕਿਸੇ ਪਰਿਵਰਤਿਤ ਹੋਏ ਵਿਅਕਤੀ ਨੂੰ ਉਸਦੀ ਨਸਲ, ਸਮਾਜਿਕ ਪੱਧਰ ਜਾਂ ਉਸਦੇ ਅਤੀਤ ਦੇ ਪਾਪਾਂ ਦੇ ਕਾਰਨ ਕਲੀਸਿਆ ਤੋਂ ਬਾਹਰ ਨਹੀਂ ਰੱਖਣਾ ਚਾਹੀਦਾ।

2. ਕਲੀਸਿਆ ਦਾ ਟੀਚਾ ਸਿਰਫ਼ ਕਲੀਸਿਆ ਦੇ ਦੁਆਰਾ ਪਵਿੱਤਰ ਆਤਮਾ ਦੇ ਦੁਆਰਾ ਕੀਤੇ ਜਾਣ ਵਾਲੇ ਕੰਮ ਦੇ ਨਾਲ ਪੂਰਾ ਹੋ ਸਕਦਾ ਹੈ।

3. ਕਲੀਸਿਆ ਦੀ ਏਕਤਾ ਬਾਈਬਲ ਆਧਾਰਿਤ ਧਰਮ ਸਿਧਾਂਤ, ਕ੍ਰਿਪਾ ਦੇ ਅਨੁਭਵ ਅਤੇ ਆਤਮਾ ਦੇ ਜੀਵਨ ਤੇ ਆਧਾਰਿਤ ਹੈ।

4. ਕਲੀਸਿਆ ਦੇ ਕੰਮਾਂ ਦੁਆਰਾ ਸੰਸਾਰ ਦੇ ਵਿੱਚ ਪਰਮੇਸ਼ੁਰ ਦੀ ਬੁੱਧ ਪ੍ਰਗਟ ਹੁੰਦੀ ਹੈ।

5. ਕਲੀਸਿਆ ਦੀ ਭਰਪੂਰੀ ਦਾ ਅਰਥ ਹੈ ਕਿ ਸਥਾਨਕ ਕਲੀਸਿਆ ਇਸਦੇ ਸਥਾਨ ਵਿੱਚ ਸੇਵਕਾਈ ਕਰਨ ਦੇ ਲਈ ਵਰਦਾਨ ਅਤੇ ਸ੍ਰੋਤ ਮੌਜੂਦ ਹਨ।

6. ਕਲੀਸਿਆ ਪਰਿਵਰਤਿਤ ਹੋਏ ਲੋਕਾਂ ਨੂੰ ਸੰਭਾਲਣ, ਚੇਲ੍ਹੇ ਬਣਾਉਣ, ਅਤੇ ਆਗੂਆਂ ਨੂੰ ਸਿਖਲਾਈ ਦੇਣ ਦੇ ਲਈ ਬਹੁਤ ਜਰੂਰੀ ਹੈ।

7. ਜੇਕਰ ਕਿਸੇ ਸਥਾਨ ਤੇ ਕਲੀਸਿਆ ਨਹੀਂ ਹੈ ਤਾਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਉੱਥੇ ਸ਼ੁਭਸਮਾਚਾਰ ਪ੍ਰਚਾਰ ਹੋ ਚੁੱਕਾ ਹੈ।

ਪਾਠ 3 ਦੇ ਅਸਾਇਨਮੈਂਟ

1. ਪਾਠ 3 ਲਈ ਸੱਤ ਸੰਖੇਪ ਬਿਆਨ ਯਾਦ ਰੱਖੋ। ਸੱਤ ਸੰਖੇਪ ਬਿਆਨਾਂ (ਸੱਤ ਪੈਰੇ) ਵਿੱਚੋਂ ਹਰੇਕ ਦੇ ਅਰਥ ਅਤੇ ਮਹੱਤਤਾ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਂਦੇ ਹੋਏ ਇੱਕ ਪੈਰਾ ਲਿਖੋ ਜੋ ਇਸ ਕਲਾਸ ਵਿੱਚ ਨਹੀਂ ਹੈ। ਅੱਗਲੀ ਕਲਾਸ ਤੋਂ ਪਹਿਲਾਂ ਇਸਨੂੰ ਕਲਾਸ ਦੇ ਆਗੂ ਨੂੰ ਸੌਂਪ ਦਿਓ। ਜੇਕਰ ਕਲਾਸ ਦਾ ਆਗੂ ਤੁਹਾਨੂੰ ਚਰਚਾ ਸਮੇਂ ਦੌਰਾਨ ਪੁੱਛਦਾ ਹੈ ਤਾਂ ਸਮੂਹ ਨਾਲ ਇੱਕ ਪੈਰਾ ਸਾਂਝਾ ਕਰਨ ਲਈ ਤਿਆਰ ਰਹੋ। ਅੱਗਲੇ ਕਲਾਸ ਸੈਸ਼ਨ ਦੇ ਸ਼ੁਰੂ ਵਿੱਚ ਆਪਣੀ ਯਾਦਦਾਸ਼ਤ ਤੋਂ ਬਿਆਨ ਲਿਖੋ।

2. ਯਾਦ ਰੱਖੋ ਕਿ ਕਲਾਸ ਤੋਂ ਬਾਹਰ ਆਪਣੇ ਪੜ੍ਹਾਉਣ ਦੇ ਮੌਕਿਆਂ ਦਾ ਸਮਾਂ ਖੁਦ ਤੈਅ ਕਰੋ ਅਤੇ ਪੜ੍ਹਾਉਣ ਤੋਂ ਬਾਅਦ ਕਲਾਸ ਆਗੂ ਨੂੰ ਇਸਦੇ ਬਾਰੇ ਰਿਪੋਰਟ ਕਰੋ।

3. ਲਿਖਣ ਵਾਲਾ ਅਸਾਇਨਮੈਂਟ: ਅਫ਼ਸੀਆਂ ਨੂੰ 5:25-32 ਦਾ ਅਧਿਐਨ ਕਰੋ। ਮਸੀਹ ਅਤੇ ਸਥਾਨਕ ਕਲੀਸਿਆ ਦੇ ਵਿਚਾਲੇ ਸੰਬੰਧ ਦੇ ਬਾਰੇ ਕੁਝ ਵਾਕ ਲਿਖੋ।

Next Lesson