ਮਸੀਹੀ ਆਗੂਪੁਣੇ ਦੀ ਚੁਣੌਤੀ
ਇਸ ਪਾਠ ਦੇ ਵਿੱਚ ਜਿੰਨ੍ਹਾਂ ਵਚਨਾਂ ਦਾ ਅਸੀਂ ਅਧਿਐਨ ਕਰਾਂਗੇ ਉਹ ਖਾਸ ਤੌਰ ਤੇ ਸੇਵਕਾਂ ਅਤੇ ਪਾਸਬਾਨਾਂ ਤੇ ਲਾਗੂ ਹੁੰਦੇ ਹਨ, ਪਰ ਇਹ ਕਲੀਸਿਆ ਦੇ ਬਾਕੀ ਆਗੂਆਂ ਦੇ ਵੀ ਲਾਗੂ ਹੁੰਦੇ ਹਨ। ਕੋਈ ਵੀ ਵਿਅਕਤੀ ਜੋ ਕਿਸੇ ਕਲਾਸ ਦੇ ਵਿੱਚ ਸਿਖਾਉਂਦਾ ਹੈ, ਕਿਸੇ ਘਰੇਲੂ ਕਲੀਸਿਆ ਦੀ ਅਗਵਾਈ ਕਰਦਾ ਹੈ, ਜਾਂ ਅਰਾਧਨਾ ਦੀ ਅਗਵਾਈ ਕਰਦਾ ਹੈ ਉਹ ਵੀ ਇੱਕ ਆਗੂ ਹੈ। ਉਹ ਲੋਕ ਕਲੀਸਿਆ ਦੇ ਦੁਆਰਾ ਮਾਨਤਾ ਦਿੱਤੇ ਜਾਣ ਵਾਲੇ ਲੋਕਾਂ ਦੀਆਂ ਉਦਾਹਰਨਾਂ ਹਨ। ਇਸ ਦੇ ਕਾਰਨ ਇਹ ਮਹੱਤਵਪੂਰਨ ਹੈ ਕਿ ਉਹ ਮਸੀਹੀ ਚਰਿੱਤਰ ਦੇ ਚੰਗੇ ਨਮੂਨੇ ਬਣਨ।
ਕਿਸੇ ਆਗੂ ਦਾ ਨਿੱਜੀ ਚਰਿੱਤਰ ਉਸ ਦੀਆਂ ਕੁਦਰਤੀ ਯੋਗਤਾਵਾਂ ਨਾਲੋਂ ਜਿਆਦਾ ਮਹੱਤਵਪੂਰਨ ਹੈ। ਪਰਮੇਸ਼ੁਰ ਇੱਕ ਮਸੀਹੀ ਆਗੂ ਨੂੰ ਸੇਵਕਾਈ ਦੇ ਲਈ ਜਰੂਰੀ ਯੋਗਤਾਵਾਂ ਆਪ ਪ੍ਰਦਾਨ ਕਰਦਾ ਹੈ।
► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 3:1-7 ਪੜਣਾ ਚਾਹੀਦਾ ਹੈ।
ਜੇਕਰ ਕਿਸੇ ਵਿਅਕਤੀ ਦੇ ਕੋਲ ਸਹੀ ਇਰਾਦਾ ਹੈ ਤਾਂ ਉਸਦੇ ਲਈ ਪਾਸਬਾਨ ਦੇ ਅਹੁਦੇ ਦੀ ਇੱਛਾ ਰੱਖਣਾ ਗ਼ਲਤ ਨਹੀਂ ਹੈ। ਪਰ ਜੇਕਰ ਉਹ ਆਦਰ ਅਤੇ ਅਧਿਕਾਰ ਚਾਹੁੰਦਾ ਹੈ ਜਾਂ ਆਰਥਿਕ ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸਦੇ ਕੋਲ ਇੱਕ ਪਾਸਬਾਨ ਵਾਲਾ ਦਿਲ ਨਹੀਂ ਹੈ। ਉਸਨੂੰ ਇਸ ਮੌਕੇ ਦੀ ਇੱਛਾ ਸੇਵਾ ਕਰਨ ਦੇ ਲਈ ਰੱਖਣੀ ਚਾਹੀਦੀ ਹੈ।
ਸਾਡੇ ਕੋਲ ਪਾਸਬਾਨਾਂ ਅਤੇ ਸੇਵਕਾਂ ਦੀਆਂ ਯੋਗਤਾਵਾਂ ਦੇ ਲਈ ਵਚਨਾਂ ਦੇ ਦੋ ਭਾਗ ਹਨ। ਇਹ ਪੌਲੁਸ ਰਸੂਲ ਦੇ ਦੁਆਰਾ ਤਿਮੋਥਿਉਸ ਅਤੇ ਤੀਤੁਸ ਨੂੰ ਲਿਖੇ ਗਏ ਸਨ। ਤਿਮੋਥਿਉਸ ਅਫਸੁਸ ਦੀਆਂ ਕਲੀਸਿਆਵਾਂ ਦੇ ਵਿੱਚ ਸੇਵਕਾਈ ਕਰ ਰਿਹਾ ਸੀ; ਤੀਤੁਸ ਕਰੇਤੇ ਦੀਆਂ ਕਲੀਸਿਆਵਾਂ ਦੇ ਵਿੱਚ ਸੇਵਕਾਈ ਕਰ ਰਿਹਾ ਸੀ। ਉਨ੍ਹਾਂ ਦੇ ਕੋਲ ਸਥਾਨਕ ਕਲੀਸਿਆਵਾਂ ਦੇ ਲਈ ਪਾਸਬਾਨਾਂ ਨੂੰ ਨਿਯੁਕਤ ਕਰਨ ਦਾ ਕੰਮ ਸੀ।
ਕਲਪਨਾ ਕਰੋ ਕਿ ਕਲੀਸਿਆ ਦੀ ਪਹਿਲੀ ਪੀੜ੍ਹੀ ਦੇ ਵਿੱਚ ਕਿਸੇ ਮਨੁੱਖ ਦੇ ਲਈ ਪਾਸਬਾਨ ਬਣਨ ਦਾ ਅਨੁਭਵ ਕਿਸ ਪ੍ਰਕਾਰ ਦਾ ਹੋਵੇਗਾ! ਉਸਦੇ ਕੋਲ ਇਸਦੇ ਲਈ ਕੋਈ ਪੜਾਈ ਨਹੀਂ ਸੀ। ਉਸਦੇ ਕੋਲ ਸੇਵਕਾਈ ਦੇ ਬਾਰੇ ਅਧਿਐਨ ਕਰਨ ਦੇ ਲਈ ਕੋਈ ਕਿਤਾਬਾਂ ਨਹੀਂ ਸਨ। ਉਸਦੇ ਕੋਲ ਬਾਕੀ ਪਾਸਬਾਨਾਂ ਨੂੰ ਵੇਖ ਸਕਣ ਦਾ ਮੌਕਾ ਨਹੀਂ ਸੀ। ਇੱਥੋਂ ਤੱਕ ਕਿ ਉਸਦੇ ਕੋਲ ਬਹੁਤ ਲੰਬੇ ਸਮੇਂ ਤੱਕ ਕਲੀਸਿਆ ਦੇ ਜੀਵਨ ਨੂੰ ਵੇਖ ਸਕਣ ਦਾ ਮੌਕਾ ਵੀ ਨਹੀਂ ਸੀ ਕਲੀਸਿਆ ਬਹੁਤ ਨਵੀਂ ਸੀ। ਉਸ ਸਮੇਂ ਜਿਆਦਾਤਰ ਨਵਾਂ ਨੇਮ ਵੀ ਅਜੇ ਲਿਖਿਆ ਗਿਆ ਨਹੀਂ ਸੀ।
ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਕਿ ਉਹ ਲੋਕਾਂ ਦੇ ਆਦਰ ਨੂੰ ਪ੍ਰਾਪਤ ਕਰੇ। ਉਸਨੇ ਕਿਹਾ ਕਿ ਉਹ ਬਚਨ ਵਿੱਚ, ਚਾਲ-ਚਲਣ, ਪ੍ਰੇਮ, ਨਿਹਚਾ, ਅਤੇ ਪਵਿੱਤਰਤਾਈ ਦੇ ਵਿੱਚ ਇੱਕ ਨਮੂਨਾ ਬਣੇ(ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 4:12)। ਇੱਕ ਪਾਸਬਾਨ ਆਦਰ ਦੀ ਮੰਗ ਕਰਕੇ ਆਦਰ ਪ੍ਰਾਪਤ ਨਹੀਂ ਕਰਦਾ।
► ਇੱਕ ਪਾਸਬਾਨ ਆਦਰ ਨੂੰ ਕਿਵੇਂ ਪ੍ਰਾਪਤ ਕਰਦਾ ਹੈ?
ਰਸੂਲ ਨੇ ਤਿਮੋਥਿਉਸ ਅਤੇ ਤੀਤੁਸ ਨੂੰ ਪਾਸਬਾਨਾਂ ਦੀ ਯੋਗਤਾਵਾਂ ਦੇ ਬਾਰੇ ਦੱਸਿਆ। ਇੰਨ੍ਹਾਂ ਵਿੱਚੋਂ ਜਿਆਦਾਤਰ ਯੋਗਤਾਵਾਂ ਕਿਸੇ ਵਿਅਕਤੀ ਦੀ ਖਾਸ ਯੋਗਤਾ ਦੀ ਬਜਾਏ ਇਹ ਮਸੀਹੀ ਚਰਿੱਤਰ ਅਤੇ ਪਰਿਪੱਕਤਾ ਤੇ ਆਧਾਰਿਤ ਹਨ। ਇਸ ਕਾਰਨ ਹਰੇਕ ਮਸੀਹੀ ਨੂੰ ਇੰਨ੍ਹਾਂ ਯੋਗਤਾਵਾਂ ਨੂੰ ਵਿਕਸਿਤ ਕਰਨ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।