ਜਾਣ-ਪਛਾਣ
ਇਹ ਪਾਠ ਪ੍ਰਸ਼ਨਾਂ ਦੇ ਰੂਪ ਵਿੱਚ ਇੱਕ ਪਰਿਪੱਕ ਕਲੀਸਿਆ ਦੀਆਂ ਵਿਸ਼ੇਸ਼ਤਾਵਾਂ ਦੱਸਦਾ ਹੈ। ਇੱਕ ਕਲੀਸਿਆ ਇੰਨ੍ਹਾਂ ਪ੍ਰਸ਼ਨਾਂ ਤੇ ਵਿਚਾਰ ਕਰਕੇ ਆਪਣੀ ਉੱਨਤੀ ਕਰਨ ਦੀ ਵਿਧੀ ਨੂੰ ਸਮਝ ਸਕਦੀ ਹੈ।
ਸ਼ਾਇਦ ਕਲਾਸ ਦੇ ਵਿੱਚ ਵਿਦਿਆਰਥੀਆਂ ਦੇ ਸਮੂਹ ਵਿੱਚੋਂ ਸਾਰੇ ਇੱਕੋ ਹੀ ਕਲੀਸਿਆ ਤੋਂ ਨਹੀਂ ਹੋਣਗੇ ਅਤੇ ਸ਼ਾਇਦ ਉਹ ਅਜਿਹੇ ਲੋਕ ਵੀ ਨਹੀਂ ਹੋਣਗੇ ਜੋ ਕਲੀਸਿਆ ਦੇ ਵਿੱਚ ਬਦਲਾਅ ਕਰਨ ਦਾ ਫੈਸਲਾ ਲੈ ਸਕਣ। ਉਹ ਇੰਨ੍ਹਾਂ ਪ੍ਰਸ਼ਨਾਂ ਦਾ ਉਪਯੋਗ ਇੱਕ ਕਲੀਸਿਆ ਦੀ ਪਰਿਪੱਕਤਾ ਦਾ ਮੁਲਾਂਕਣ ਕਰਨ ਦੇ ਲਈ ਕਰ ਸਕਦੇ ਅਤੇ ਆਪਣੀ ਸੇਵਕਾਈ ਦੇ ਲਈ ਟੀਚੇ ਮਿੱਥ ਸਕਦੇ ਹਨ।
ਹੇਠਾਂ ਦਿੱਤੇ ਹਰੇਕ ਪ੍ਰਸ਼ਨ ਦੇ ਲਈ, ਦਿੱਤੀਆਂ ਹੋਈਆਂ ਵਿਆਖਿਆਵਾਂ ਦਾ ਉਪਯੋਗ ਕਰਦੇ ਹੋਏ, ਪ੍ਰਸ਼ਨ ਦੇ ਅਰਥ ਦੀ ਚਰਚਾ ਕਰੋ। ਫਿਰ ਵਿਚਾਰ ਕਰੋ ਕਿ ਇੱਕ ਕਲੀਸਿਆ ਲੋੜੀਦੀਆਂ ਵਿਸ਼ੇਸ਼ਤਾਵਾਂ ਨੂੰ ਵਿਕਸਿਤ ਕਰਨ ਦੇ ਲਈ ਕੀ ਕਰ ਸਕਦੀ ਹੈ।