ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 9: ਦਸਵੰਧ

1 min read

by Stephen Gibson


ਜਾਣ-ਪਛਾਣ

ਦਸਵੰਧ ਕੁਝ ਸਥਾਨਾਂ ਤੇ ਇੱਕ ਵਿਵਾਦਿਤ ਮੁੱਦਾ ਹੈ। ਕੁਝ ਲੋਕ ਸੋਚਦੇ ਹਨ ਦਸਵੰਧ ਦਾ ਸਿਧਾਂਤ ਕ੍ਰਿਪਾ ਦੁਆਰਾ ਮਿਲਣ ਵਾਲੀ ਮੁਕਤੀ ਤੇ ਲਾਗੂ ਨਹੀਂ ਹੁੰਦਾ। ਉਹ ਸੋਚਦੇ ਹਨ ਕਿ ਇਹ ਤਾਂ ਮੁਕਤੀ ਦੇ ਲਈ ਭੁਗਤਾਨ ਕਰਨ ਜਿਹਾ ਜਾਪਦਾ ਹੈ। ਕੁਝ ਲੋਕ ਕਲੀਸਿਆ ਦਾ ਸਮਰਥਨ ਕਰਨ ਦੇ ਲਈ ਜਿੰਮੇਵਾਰੀ ਨੂੰ ਮਹਿਸੂਸ ਨਹੀਂ ਕਰਦੇ। ਉਹ ਆਪਣੀ ਇੱਛਾ ਦੇ ਨਾਲ ਕਿਸੇ ਵੀ ਸਮੇਂ ਦਾਨ ਦਿੰਦੇ ਹਨ। ਇਸ ਪਾਠ ਦੇ ਵਿੱਚ ਅਸੀਂ ਦਸਵੰਧ ਦੇ ਬਾਈਬਲ ਆਧਾਰ ਅਤੇ ਅਭਿਆਸਿਕ ਉਦੇਸ਼ ਨੂੰ ਵੇਖਾਂਗੇ।

► ਤੁਸੀਂ ਲੋਕਾਂ ਨੂੰ ਦਸਵੰਧ ਨਾ ਦੇਣ ਦੇ ਕਾਰਨਾਂ ਵਿੱਚੋਂ ਕੀ ਕਹਿੰਦੇ ਹੋਏ ਸੁਣਿਆ ਹੈ?

ਸਭਨਾਂ ਦਾ ਪ੍ਰਭੂ

ਇੱਕ ਮਸੀਹੀ ਇਸ ਗੱਲ ਨੂੰ ਸਮਝਦਾ ਹੈ ਕਿ ਪਰਮੇਸ਼ੁਰ ਇਸ ਬ੍ਰਹਿਮੰਡ ਵਿੱਚ ਪਾਈ ਜਾਣ ਵਾਲੀ ਹਰੇਕ ਚੀਜ਼ ਦਾ ਮਾਲਕ ਹੈ। ਇੱਕ ਰਚਨਹਾਰਾ ਹੋਣ ਦੇ ਕਾਰਨ ਅਸੀਂ ਵੀ ਪਰਮੇਸ਼ੁਰ ਦੇ ਹੀ ਹਾਂ। ਉਸਦੇ ਸਾਨੂੰ ਰਚਿਆ, ਯੋਗਤਾਵਾਂ ਦਿੱਤੀਆਂ, ਅਤੇ ਉਨ੍ਹਾਂ ਸਾਰੇ ਸ੍ਰੋਤਾਂ ਨੂੰ ਬਣਾਇਆ ਜੋ ਅਸੀਂ ਇਸਤੇਮਾਲ ਕਰਦੇ ਹਾਂ। ਸਭ ਕੁਝ ਉਸਦੇ ਦੁਆਰਾ ਰਚਿਆ ਗਿਆ, ਉਸਦੀ ਸਮਰੱਥਾ ਦੇ ਨਾਲ ਬਣਿਆ ਰਹਿੰਦਾ ਹੈ ਅਤੇ ਉਸਦੀ ਮਹਿਮਾ ਦੇ ਲਈ ਹੈ (ਕੁਲੁੱਸੀਆਂ ਨੂੰ 1:16-17)।

ਪਰਮੇਸ਼ੁਰ ਨੇ ਸਾਨੂੰ ਛੁਟਕਾਰਾ ਦਿੱਤਾ ਹੈ ਇਸ ਲਈ ਅਸੀਂ ਉਸਦੇ ਹਾਂ। ਉਸਨੇ ਸਾਡੀ ਮੁਕਤੀ ਦੀ ਕੀਮਤ ਚੁਕਾਈ ਹੈ। ਉਸਨੇ ਸਾਨੂੰ ਉਸ ਸਜ਼ਾ ਤੋਂ ਬਚਾਇਆ ਹੈ ਜੋ ਸਾਡੇ ਪਾਪਾਂ ਦੇ ਕਾਰਨ ਸਾਨੂੰ ਮਿਲਣੀ ਸੀ। ਸਾਡੇ ਜੀਵਨ ਉਸਦੇ ਹਨ ਕਿਉਂਕਿ ਯਿਸੂ ਸਾਡੇ ਲਈ ਮਰਿਆ ਹੈ (੨ ਕੁਰਿੰਥੀਆਂ ਨੂੰ 5:14-15)।

ਅਸੀਂ ਛੁਟਕਾਰੇ ਦੇ ਕਾਰਨ ਪਰਮੇਸ਼ੁਰ ਦੇ ਹਾਂ। ਪਾਪੀ ਮਨੁੱਖਾਂ ਦੇ ਤੌਰ ਤੇ ਅਸੀਂ ਪਾਪ ਅਤੇ ਸ਼ੈਤਾਨ ਦੀ ਤਾਕਤ ਦੇ ਅਧੀਨ ਸੀ। ਮੁਕਤੀ ਨੇ ਸਾਨੂੰ ਬੁਰਿਆਈ ਦੇ ਕਾਬੂ ਤੋਂ ਛੁਡਾਇਆ (ਰਸੂਲਾਂ ਦੇ ਕਰਤੱਬ 26:18)।

ਕਿਉਂਕਿ ਅਸੀਂ ਪਰਮੇਸ਼ੁਰ ਦੇ ਹਾਂ ਇਸ ਲਈ ਸਾਡਾ ਸਭ ਕੁਝ ਪਰਮੇਸ਼ੁਰ ਦਾ ਹੈ।

► ਇੱਕ ਉਦਾਹਰਨ ਦਿਓ ਕਿ ਤੁਸੀਂ ਪਰਮੇਸ਼ੁਰ ਦੇ ਲਈ ਆਪਣੀਆਂ ਸੰਪਤੀਆਂ ਦਾ ਸੰਚਾਲਨ ਕਿਵੇਂ ਕਰਦੇ ਹੋ।

ਪਰਮੇਸ਼ੁਰ ਦੇ ਖਾਸ ਦਿਸ਼ਾ-ਨਿਰਦੇਸ਼

ਕਈ ਵਾਰ ਪਰਮੇਸ਼ੁਰ ਜੋ ਸਾਡੇ ਕੋਲ ਹਿੱਸਾ ਹੈ ਉਸਦੇ ਲਈ ਖਾਸ ਦਿਸ਼ਾ-ਨਿਰਦੇਸ਼ ਦੇ ਕੇ ਆਪਣੀ ਮਾਲਕੀਅਤ ਨੂੰ ਪ੍ਰਦਰਸ਼ਿਤ ਕਰਦਾ ਹੈ। ਜਦੋਂ ਅਸੀਂ ਉਸ ਹਿੱਸੇ ਦੇ ਲਈ ਪਰਮੇਸ਼ੁਰ ਦੀ ਆਗਿਆਕਾਰੀ ਕਰਦੇ ਹਾਂ, ਤਾਂ ਅਸੀਂ ਵਿਖਾਉਂਦੇ ਹਾਂ ਕਿ ਅਸੀਂ ਹਰੇਕ ਗੱਲ ਵਿੱਚ ਉਸਦੀ ਆਗਿਆਕਾਰੀ ਕਰਨ ਦੇ ਇਛੁੱਕ ਹਾਂ।

ਉਦਾਹਰਨ ਦੇ ਲਈ, ਜਦੋਂ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਅਦਨ ਦੇ ਬਾਗ਼ ਵਿੱਚ ਰੱਖਿਆ ਤਾਂ ਉਸਨੇ ਉਨ੍ਹਾਂ ਨੂੰ ਇੱਕ ਖਾਸ ਰੁੱਖ ਦਾ ਫ਼ਲ ਖਾਣ ਤੋਂ ਮਨ੍ਹਾ ਕੀਤਾ। ਇਸ ਖਾਸ ਹੁਕਮ ਨੇ ਆਗਿਆਕਾਰੀ ਦਾ ਵਿਖਾਵਾ ਕੀਤਾ।

ਪਰਮੇਸ਼ੁਰ ਦੀਆਂ ਖਾਸ ਮੰਗਾਂ ਸਾਨੂੰ ਆਪਣੀ ਆਗਿਆਕਾਰੀ ਵਿਖਾਉਣ ਦਾ ਮੌਕਾ ਦਿੰਦੀਆਂ ਹਨ। ਜੇਕਰ ਕੋਈ ਵਿਅਕਤੀ ਆਪਣੇ ਜੀਵਨ ਦੇ ਕਿਸੇ ਹਿੱਸੇ ਦੇ ਵਿੱਚ ਪਰਮੇਸ਼ੁਰ ਦੇ ਦਿਸ਼ਾ-ਨਿਰਦੇਸ਼ ਦੀ ਆਗਿਆਕਾਰੀ ਨਹੀਂ ਕਰ ਰਿਹਾ ਤਾਂ ਇਸਦਾ ਇਹ ਅਰਥ ਹੈ ਕਿ ਉਹ ਆਮ ਦਿਸ਼ਾ-ਨਿਰਦੇਸ਼ ਦੇ ਵਿੱਚ ਵੀ ਆਗਿਆਕਾਰੀ ਨਹੀਂ ਕਰ ਰਿਹਾ।

ਇੱਕ ਔਰਤ ਨੇ ਇੱਕ ਪਾਸਬਾਨ ਦੇ ਅੱਗੇ ਸ਼ਿਕਾਇਤ ਕੀਤੀ ਕਿ ਉਹ ਸਮਝ ਨਹੀਂ ਪਾ ਰਹੀ ਕਿ ਪਰਮੇਸ਼ੁਰ ਉਸਨੂੰ ਬਰਕਤ ਕਿਉਂ ਨਹੀਂ ਦੇ ਰਿਹਾ। ਉਸਨੇ ਕਿਹਾ, “ਹਾਂ ਮੈਂ ਸਹੀ ਕਰਨ ਦਾ ਯਤਨ ਕਰ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਮੈਨੂੰ ਹੋਰ ਕੀ ਅਲੱਗ ਤਰੀਕੇ ਨਾਲ ਕਰਨਾ ਚਾਹੀਦਾ ਹੈ।” ਪਾਸਬਾਨ ਨੇ ਉਸਨੂੰ ਯਾਦ ਦਿਵਾਇਆ ਕਿ ਉਹ ਕਲੀਸਿਆ ਦੇ ਵਿੱਚ ਨਹੀਂ ਆ ਰਹੀ ਹੈ। ਉਸਨੇ ਕਿਹਾ, “ਤੁਹਾਨੂੰ ਇਹ ਪਤਾ ਨਹੀਂ ਹੋਵੇਗਾ ਕਿ ਪਰਮੇਸ਼ੁਰ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਤੁਹਾਡੇ ਦੁਆਰਾ ਕੀਤੇ ਕੰਮਾਂ ਤੋਂ ਕੀ ਚਾਹੁੰਦਾ ਹੈ, ਪਰ ਤੁਸੀਂ ਜਾਣਦੇ ਹੋ ਉਸਦੀ ਇੱਛਾ ਦੇ ਅਨੁਸਾਰ ਤੁਹਾਨੂੰ ਐਤਵਾਰ ਦੇ ਦਿਨ ਕੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਉਸ ਦਿਨ ਅਜਿਹਾ ਕੰਮ ਨਹੀਂ ਕਰਦੇ ਜੋ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਉਸ ਦਿਨ ਕਰਨਾ ਚਾਹੀਦਾ ਹੈ, ਤਾਂ ਸ਼ਾਇਦ ਤੁਸੀਂ ਬਾਕੀ ਦੇ ਦਿਨਾਂ ਵਿੱਚ ਵੀ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰ ਰਹੇ ਹੋ।”

ਬਾਈਬਲ ਦੇ ਵਿੱਚ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਕਿ ਜਦੋਂ ਪਰਮੇਸ਼ੁਰ ਨੇ ਕਿਸੇ ਵਿਅਕਤੀ ਦੇ ਜੀਵਨ ਬਾਰੇ ਕੁਝ ਖਾਸ ਦਿਸ਼ਾ-ਨਿਰਦੇਸ਼ ਦਿੱਤੇ। ਪਰਮੇਸ਼ੁਰ ਨੇ ਆਗਿਆਕਾਰੀ ਦੇ ਲਈ ਪ੍ਰਤੀਫ਼ਲ ਦਿੱਤਾ ਅਤੇ ਅਣ-ਆਗਿਆਕਾਰੀ ਦੇ ਲਈ ਸਜ਼ਾ ਦਿੱਤੀ। ਪ੍ਰਤੀਫ਼ਲ ਅਤੇ ਸਜ਼ਾ ਨੇ ਉਨ੍ਹਾਂ ਦੇ ਜੀਵਨ ਦੇ ਸਿਰਫ਼ ਉਸ ਹਿੱਸੇ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਜੋ ਮੰਗ ਦੇ ਅਧੀਨ ਸੀ। ਉਨ੍ਹਾਂ ਦੀ ਚੋਣ ਨੇ ਉਨ੍ਹਾਂ ਦੇ ਜੀਵਨ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕੀਤਾ।

ਖਾਸ ਦਿਸ਼ਾ-ਨਿਰਦੇਸ਼ ਦੀਆਂ ਉਦਾਹਰਨਾਂ

(1) ਅਦਨ ਦੇ ਬਾਗ਼ ਵਿੱਚ ਮਨ੍ਹਾਂ ਕੀਤਾ ਹੋਇਆ ਰੁੱਖ

ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਕਿਹਾ ਕਿ ਉਹ ਇੱਕ ਖਾਸ ਰੁੱਖ ਦਾ ਫ਼ਲ ਨਾ ਖਾਣ। ਉਨ੍ਹਾਂ ਦੇ ਅਣ-ਆਗਿਆਕਾਰੀ ਕਰਨ ਤੋਂ ਪਹਿਲਾਂ ਤੋਂ ਬਰਕਤ ਦੇ ਵਿੱਚ ਸਨ ਅਤੇ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਵੱਸਦੇ ਸਨ। ਜਦੋਂ ਉਨ੍ਹਾਂ ਨੇ ਉਸ ਮਨ੍ਹਾ ਕੀਤੇ ਹੋਏ ਰੁੱਖ ਵਾਲੀ ਆਗਿਆ ਦਾ ਉਲੰਘਣ ਕੀਤਾ, ਤਾਂ, ਉਨ੍ਹਾਂ ਨੇ ਅਦਨ ਵਿੱਚ ਰਹਿਣ ਦੇ ਹੱਕ ਨੂੰ ਗੁਆ ਦਿੱਤਾ, ਪਰਮੇਸ਼ੁਰ ਨੇ ਨਾਲ ਉਨ੍ਹਾਂ ਦਾ ਸੰਬੰਧ ਟੁੱਟ ਗਿਆ, ਅਤੇ ਉਨ੍ਹਾਂ ਦੇ ਕਾਰਨ ਸਾਰੀ ਮਨੁੱਖਜਾਤੀ ਤੇ ਸ਼ਰਾਪ ਆਇਆ (ਉਤਪਤ 3:17-19)।

(2) ਸੱਤਵਾਂ ਦਿਨ

ਪਰਮੇਸ਼ੁਰ ਨੇ ਸੱਤਵੇਂ ਦਿਨ ਦੇ ਬਾਰੇ ਕੁਝ ਸਖ਼ਤ ਹਦਾਇਤਾਂ ਦਿੱਤੀਆਂ। ਜੋ ਵਿਅਕਤੀ ਉਸ ਦਿਨ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰਦਾ ਸੀ ਇਸ ਤੋਂ ਇਹ ਪਤਾ ਲੱਗਦਾ ਸੀ ਕਿ ਉਹ ਬਾਕੀ ਦੇ ਦਿਨਾਂ ਵਿੱਚ ਵੀ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰਦਾ ਹੈ। ਅਣ-ਆਗਿਆਕਾਰੀ ਨੇ ਅਜਿਹਾ ਸ਼ਰਾਪ ਲਿਆਂਦਾ ਜਿਸਨੇ ਜੀਵਨ ਦੇ ਹਰੇਕ ਭਾਗ ਨੂੰ ਪ੍ਰਭਾਵਿਤ ਕੀਤਾ (ਯਸਾਯਾਹ 58:13-14)।

(3) ਯਰੀਹੋ

ਯਰੀਹੋ ਉਹ ਪਹਿਲਾ ਸ਼ਹਿਰ ਸੀ ਜਿਸਦਾ ਨਾਸ਼ ਕਰਕੇ ਇਸਰਾਏਲ ਵਾਇਦਾ ਕੀਤੀ ਹੋਈ ਭੂਮੀ ਦੇ ਵਿੱਚ ਦਾਖਲ ਹੋਇਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ ਕਿ ਯਰੀਹੋ ਤੋਂ ਮਿਲਣ ਵਾਲੀ ਹਰੇਕ ਵਸਤੂ ਪਰਮੇਸ਼ੁਰ ਦੇ ਲਈ ਸਮਰਪਿਤ ਹੈ। ਬਾਕੀ ਦੇ ਸ਼ਹਿਰਾਂ ਦੇ ਲਈ ਇਹ ਮੰਗ ਨਹੀਂ ਸੀ, ਪਰ ਪਰਮੇਸ਼ੁਰ ਨੇ ਯਰੀਹੋ ਸ਼ਹਿਰ ਦੇ ਲਈ ਇਹ ਖਾਸ ਦਿਸ਼ਾ-ਨਿਰਦੇਸ਼ ਦਿੱਤੇ। ਅਣ-ਆਗਿਆਕਾਰੀ ਦੇ ਕਾਰਨ ਯੁੱਧ ਦੇ ਹਾਰ ਹੋਈ, 36 ਮਨੁੱਖ ਮਾਰੇ ਗਏ, ਅਤੇ ਇੱਕ ਪਰਿਵਾਰ ਦੀ ਮੌਤ ਹੋ ਗਈ (ਯਹੋਸ਼ੁਆ 7:5)।

(4) ਸਾਊਲ ਅਤੇ ਅਮਾਲੇਕੀ

ਪਰਮੇਸ਼ੁਰ ਨੇ ਇਸਰਾਏਲ ਦੇ ਰਾਜੇ ਸ਼ਾਊਲ ਕਿਹਾ ਕਿ ਉਹ ਅਮਾਲੇਕ ਦੇ ਦੇਸ਼ ਨੂੰ ਨਾਸ਼ ਕਰ ਦੇਵੇ ਅਤੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਮਾਰ ਦੇਵੇ। ਸ਼ਾਊਲ ਨੇ ਕਈਆਂ ਨੂੰ ਜਿਉਂਦੇ ਰੱਖ ਲਿਆ। ਉਸਨੇ ਦਾਅਵਾ ਕੀਤਾ ਕਿ ਉਸਨੇ ਪਰਮੇਸ਼ੁਰ ਦੀ ਆਗਿਆਕਾਰੀ ਕੀਤੀ ਹੈ, ਭਾਵੇਂ ਕਿ ਉਸਨੇ ਖਾਸ ਹੁਕਮ ਦੀ ਪਾਲਣਾ ਨਹੀਂ ਕੀਤੀ ਸੀ। ਪਰਮੇਸ਼ੁਰ ਨੇ ਸ਼ਾਊਲ ਨੂੰ ਰਾਜਾ ਹੋਣ ਤੋਂ ਰੱਦ ਦਿੱਤਾ (1 ਸਮੂਏਲ 15:3, 9, 20-23)।

(5) ਭੂਮੀ ਦੇ ਲਈ ਸਬਤ

ਭੂਮੀ ਨੂੰ ਸੱਤਵੇਂ ਸਾਲ ਵਿੱਚ ਆਰਾਮ ਦੇਣ ਦਾ ਹੁਕਮ ਸੀ। ਲੋਕਾਂ ਨੇ ਪਰਮੇਸ਼ੁਰ ਦੀ ਅਣ-ਆਗਿਆਕਾਰੀ ਕੀਤੀ ਅਤੇ ਜ਼ਮੀਨ ਦੇ ਲਈ ਸਬਤ ਨੂੰ ਨਹੀਂ ਮੰਨਿਆ। ਜੇਕਰ ਕੋਈ ਕਿਸਾਨ ਸੱਤਵੇਂ ਸਾਲ ਵਿੱਚ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰ ਰਿਹਾ ਸੀ ਤਾਂ ਉਹ ਸ਼ਾਇਦ ਬਾਕੀ ਦੇ ਸਾਲਾਂ ਵਿੱਚ ਵੀ ਅਜਿਹਾ ਨਹੀਂ ਕਰ ਰਿਹਾ ਸੀ। ਜਦੋਂ ਲੋਕਾਂ ਨੇ ਅਣ-ਆਗਿਆਕਾਰੀ ਕੀਤੀ, ਤਾਂ ਪਰਮੇਸ਼ੁਰ ਨੇ ਇਹ ਹੋਣ ਦਿੱਤਾ ਉਨ੍ਹਾਂ ਦੀ ਸਾਰੀ ਜ਼ਮੀਨ ਹੀ ਉਨ੍ਹਾਂ ਦੇ ਹੱਥੋਂ ਜਾਂਦੀ ਰਹੇ। ਜ਼ਮੀਨ ਦੇ ਸਬਤਾਂ ਨੂੰ 70 ਸਾਲਾਂ ਦੀ ਗ਼ੁਲਾਮੀ ਦੇ ਦੁਆਰਾ ਪੂਰਾ ਕੀਤਾ ਗਿਆ (੨ ਇਤਿਹਾਸ 36:21)।

(6) ਪਹਿਲਾ ਫ਼ਲ

ਇਸਰਾਈਲੀਆਂ ਨੂੰ ਆਪਣੇ ਖੇਤਾਂ ਦਾ ਪਹਿਲਾ ਫ਼ਲ ਪਰਮੇਸ਼ੁਰ ਨੂੰ ਦੇਣਾ ਸੀ। ਜੇਕਰ ਉਹ ਇਸ ਵਿੱਚ ਆਗਿਆਕਾਰੀ ਕਰਦੇ ਸਨ ਤਾਂ ਪਰਮੇਸ਼ੁਰ ਉਨ੍ਹਾਂ ਦੇ ਖੇਤਾਂ ਦੀਆਂ ਫਸਲਾਂ ਨੂੰ ਬਰਕਤ ਦਿੰਦਾ ਸੀ (ਕਹਾਉਤਾਂ 3:9-10)। ਇਹ ਬਰਕਤ ਸਿਰਫ਼ ਉਨ੍ਹਾਂ ਦੁਆਰਾ ਦਿੱਤੇ ਹਿੱਸੇ ਲਈ ਨਹੀਂ ਸਗੋਂ ਸਾਰੀ ਫਸਲ ਦੇ ਲਈ ਹੁੰਦੀ ਸੀ। ਜੇਕਰ ਉਹ ਇਸ ਦੀ ਆਗਿਆਕਾਰੀ ਨਹੀਂ ਕਰਦੇ ਸਨ ਤਾਂ ਜ਼ਮੀਨ ਨੂੰ ਬਰਕਤ ਨਹੀਂ ਮਿਲਦੀ ਸੀ। ਜੇਕਰ ਕੋਈ ਵਿਅਕਤੀ ਉਹ ਹਿੱਸਾ ਨਹੀਂ ਦਿੰਦਾ ਜਿਸਦੀ ਪਰਮੇਸ਼ੁਰ ਮੰਗ ਕਰਦਾ ਹੈ, ਤਾਂ ਇਸਦਾ ਅਰਥ ਹੈ ਕਿ ਉਹ ਬਾਕੀ ਦੇ ਹਿੱਸਿਆਂ ਵਿੱਚ ਵੀ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰ ਰਿਹਾ।

(7) ਦਸਵੰਧ

ਪਰਮੇਸ਼ੁਰ ਦਸਵਾਂ ਹਿੱਸਾ ਦੇਣ ਦਾ ਹੁਕਮ ਦਿੰਦਾ ਹੈ। ਜੇਕਰ ਕੋਈ ਵਿਅਕਤੀ ਇਹ ਨਹੀਂ ਦਿੰਦਾ ਤਾਂ ਉਹ ਵਿਖਾਉਂਦਾ ਹੈ ਕਿ ਉਸਦਾ ਪੈਸਾ ਪਰਮੇਸ਼ੁਰ ਦੇ ਲਈ ਸਮਰਪਿਤ ਨਹੀਂ ਹੈ। ਇਸਦਾ ਅਰਥ ਹੈ ਕਿ ਉਹ ਬਾਕੀ ਦਾ 90% ਵੀ ਪਰਮੇਸ਼ੁਰ ਦੀ ਮਹਿਮਾ ਦੇ ਲਈ ਇਸਤੇਮਾਲ ਨਹੀਂ ਕਰ ਰਿਹਾ। ਪਰਮੇਸ਼ੁਰ ਦਸਵੰਧ ਦੇਣ ਵਾਲੇ ਵਿਅਕਤੀ ਦੀ ਸੰਪਤੀ ਨੂੰ ਬਰਕਤ ਦਿੰਦਾ ਹੈ (ਮਲਾਕੀ 3:10)। ਜੇਕਰ ਕੋਈ ਵਿਅਕਤੀ ਸੇਵਕਾਈ ਦਾ ਸਮਰਥਨ ਕਰਨ ਦੇ ਲਈ ਦਾਨ ਨਹੀਂ ਦਿੰਦਾ ਹੈ ਤਾਂ ਉਸ ਦੀਆਂ ਸਾਰੀਆਂ ਸੰਪਤੀਆਂ ਸ਼ਰਾਪਿਤ ਹੋ ਜਾਂਦੀਆਂ ਹਨ (ਹੱਜਈ 1:6)।

ਇੱਕ ਵਾਰ ਇੱਕ ਦੁਕਾਨਦਾਰ ਯਾਤਰਾ ਦੇ ਲਈ ਗਿਆ। ਜਾਣ ਤੋਂ ਪਹਿਲਾਂ, ਉਸਨੇ ਆਪਣੇ ਕਰਮਚਾਰੀ ਨੂੰ ਕਿਹਾ, "ਦੁਕਾਨ ਦਾ ਧਿਆਨ ਰੱਖੋ ਅਤੇ ਫਰਸ਼ ਨੂੰ ਜਰੂਰ ਸਾਫ਼ ਰੱਖਣਾ।" ਜਦੋਂ ਉਹ ਵਾਪਸ ਆਇਆ, ਤਾਂ ਫਰਸ਼ ਸਾਫ਼ ਨਹੀਂ ਕੀਤਾ ਗਿਆ ਸੀ। ਕਰਮਚਾਰੀ ਨੇ ਕਿਹਾ, "ਮੈਂ ਤੁਹਾਡੇ ਲਈ ਦੁਕਾਨ ਦੀ ਦੇਖਭਾਲ ਕੀਤੀ।" ਮਾਲਕ ਨੇ ਕਿਹਾ, "ਕਿਉਂਕਿ ਤੂੰ ਉਹ ਇੱਕ ਖਾਸ ਕੰਮ ਨਹੀਂ ਕੀਤਾ ਜਿਸਦਾ ਮੈਂ ਤੈਨੂੰ ਹੁਕਮ ਦਿੱਤਾ ਸੀ, ਇਸ ਤੋਂ ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਸਾਰੇ ਕੰਮ ਵਿੱਚ ਮੈਨੂੰ ਖੁਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਖੁਸ਼ ਕੀਤਾ ਹੋਵੇਗਾ।"

► ਕੋਈ ਵਿਅਕਤੀ ਇਹ ਕਿਵੇਂ ਵਿਖਾ ਸਕਦਾ ਹੈ ਕਿ ਉਹ ਪਰਮੇਸ਼ੁਰ ਦੀ ਆਗਿਆਕਾਰੀ ਕਰ ਰਿਹਾ ਹੈ?

ਦਸਵੰਧ ਦਾ ਮੂਲ ਉਦੇਸ਼

► ਦਸਵੰਧ ਦੀ ਵਰਤੋਂ ਕਿਸ ਕੰਮ ਦੇ ਲਈ ਕੀਤੀ ਜਾਂਦੀ ਸੀ?

ਪੁਰਾਣੇ ਨੇਮ ਦੇ ਜਾਜਕਾਂ ਦਾ ਸਮਰਥਨ ਦਸਵੰਧ ਦੇ ਦੁਆਰਾ ਕੀਤਾ ਜਾਂਦਾ ਸੀ (ਗਿਣਤੀ 18:20-21)। ਲੇਵੀ, ਜੋ ਜਾਜਕਾਂ ਦੀ ਗੋਤ ਸੀ, ਉਨ੍ਹਾਂ ਨੂੰ ਜ਼ਮੀਨ ਨਹੀਂ ਦਿੱਤੀ ਗਈ ਸੀ (ਬਿਵਸਥਾਸਾਰ 18:1-4)। ਉਨ੍ਹਾਂ ਨੂੰ ਹੈਕਲ ਵਿੱਚ ਸੇਵਕਾਈ ਕਰਨ ਦੇ ਲਈ ਆਰਥਿਕ ਸਮਰਥਨ ਦਿੱਤਾ ਜਾਂਦਾ ਸੀ। ਪਰਮੇਸ਼ੁਰ ਦੀ ਲੇਵੀਆਂ ਦੇ ਲਈ ਇਹ ਯੋਜਨਾ ਸੀ ਕਿ ਉਹ ਆਪਣਾ ਧਿਆਨ ਸੇਵਕਾਈ ਤੇ ਲਗਾਉਣ ਅਤੇ ਕਿਸੇ ਤਰ੍ਹਾਂ ਦੇ ਵਿਉਪਾਰ ਦੇ ਵਿੱਚ ਸ਼ਾਮਿਲ ਨਾ ਹੋਣ।

ਦਸਵੰਧ ਦੀ ਵਰਤੋਂ ਹੈਕਲ ਦੀ ਅਰਾਧਨਾ ਅਤੇ ਇਸਨੂੰ ਕਰਨ ਵਾਲਿਆਂ ਦੇ ਸਮਰਥਨ ਲਈ ਵੀ ਕੀਤੀ ਜਾਂਦੀ ਸੀ। ਦਸਵੰਧ ਦੀ ਵਰਤੋਂ ਪਰਬਾਂ ਦੇ ਵਿੱਚ ਅਰਾਧਨਾ ਕਰਨ ਦੇ ਸਮੁਦਾਏ ਵਿੱਚ ਵੀ ਕੀਤੀ ਜਾਂਦੀ ਸੀ, ਜਿੱਥੇ ਗ਼ਰੀਬਾਂ ਨੂੰ ਸੱਦਾ ਦਿੱਤਾ ਜਾਂਦਾ ਸੀ (ਬਿਵਸਥਾਸਾਰ 12:17-18, ਬਿਵਸਥਾਸਾਰ 14:22-29)। ਦਸਵੰਧ ਦੀ ਵਰਤੋਂ ਗ਼ਰੀਬਾਂ, ਵਿਧਵਾਵਾਂ ਅਤੇ ਪਰਦੇਸੀਆਂ ਦੀ ਸਹਾਇਤਾ ਕਰਨ ਦੇ ਲਈ ਵੀ ਕੀਤੀ ਜਾਂਦੀ ਸੀ (ਬਿਵਸਥਾਸਾਰ 26:12)।

► ਤੁਸੀਂ ਅੱਜ ਦੇ ਸਮੇਂ ਵਿੱਚ ਦਿੱਤੇ ਜਾਣ ਵਾਲੇ ਦਸਵੰਧ ਦੇ ਵਿੱਚ ਕੀ ਅੰਤਰ ਵੇਖਦੇ ਹੋ?

ਜਦੋਂ ਇਸਰਾਏਲ ਦੇ ਲੋਕਾਂ ਜਾਣ ਲੈਂਦੇ ਸਨ ਕਿ ਉਨ੍ਹਾਂ ਨੇ ਵਫ਼ਾਦਾਰੀ ਦੇ ਨਾਲ ਦਸਵੰਧ ਦੇ ਦਿੱਤਾ ਹੈ, ਤਾਂ ਫਿਰ ਉਹ ਪਰਮੇਸ਼ੁਰ ਦੀਆਂ ਬਰਕਤਾਂ ਦੇ ਲਈ ਪ੍ਰਾਥਨਾ ਕਰਦੇ ਸਨ (ਬਿਵਸਥਾਸਾਰ 26:12-15)। ਦਸਵੰਧ ਦਾ ਨਾ ਦੇਣਾ ਪਰਮੇਸ਼ੁਰ ਨੂੰ ਲੁੱਟਣ ਦੇ ਬਰਾਬਰ ਹੈ, ਪਰ ਪਰਮੇਸ਼ੁਰ ਦੇ ਮੋਦੀ ਖ਼ਾਨੇ ਵਿੱਚ ਦਸਵੰਧ ਲਿਆਉਣ ਦੇ ਨਾਲ ਭਰਪੂਰ ਬਰਕਤਾਂ ਮਿਲਦੀਆਂ ਹਨ (ਮਲਾਕੀ 3:8-10)।

► ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਕੀ ਕਹੋਗੇ ਜੋ ਕਹਿੰਦਾ ਹੈ ਕਿ ਉਹ ਬਹੁਤ ਗ਼ਰੀਬ ਹੈ ਇਸ ਲਈ ਦਸਵੰਧ ਨਹੀਂ ਦਿੰਦਾ?

ਦਸਵੰਧ ਦਾ ਆਧੁਨਿਕ ਮਹੱਤਵ

ਕੁਝ ਲੋਕ ਕਹਿੰਦੇ ਹਨ ਕਿ ਦਸਵੰਧ ਦੇਣਾ ਪੁਰਾਣੇ ਨੇਮ ਦੀ ਪ੍ਰਣਾਲੀ ਸੀ।

► ਕੀ ਅਜਿਹਾ ਵਿਸ਼ਵਾਸ ਕਰਨ ਦੇ ਕੁਝ ਕਾਰਨ ਹਨ ਕਿ ਦਸਵੰਧ ਦੇਣਾ ਸਿਰਫ਼ ਪੁਰਾਣੇ ਨੇਮ ਦੀ ਅਸਥਾਈ ਮੰਗ ਨਹੀਂ ਸੀ?

(1) ਅਬਰਾਹਾਮ

ਮੂਸਾ ਦੁਆਰਾ ਇਸਰਾਏਲ ਨੂੰ ਸ਼ਰਾ ਦੇਣ ਤੋਂ ਪਹਿਲਾਂ ਅਬਰਾਹਾਮ ਨੇ ਮਲਕਿਸਿਦਕ ਨੂੰ ਦਸਵੰਧ ਦਿੱਤਾ। ਇਹ ਵਿਖਾਉਂਦਾ ਹੈ ਕਿ ਇਹ ਮੂਸਾ ਤੋਂ ਪਹਿਲਾਂ ਵੀ ਇੱਕ ਆਮ ਸਿਧਾਂਤ ਸੀ। ਦਸਵੰਧ ਦੀ ਸ਼ੁਰੂਆਤ ਪੁਰਾਣੇ ਨੇਮ ਦੀ ਸ਼ਰਾ ਦੇ ਨਾਲ ਨਹੀਂ ਹੋਈ, ਇਹ ਸਿਧਾਂਤ ਸ਼ੁਰੂਆਤ ਤੋਂ ਹੀ ਸੀ (ਉਤਪਤ 14:20, ਇਬਰਾਨੀਆਂ ਨੂੰ 7:4)।

(2) ਯਾਕੂਬ

ਯਾਕੂਬ ਨੇ ਪਰਮੇਸ਼ੁਰ ਨੂੰ ਦਸਵੰਧ ਦੇਣ ਦਾ ਵਾਇਦਾ ਕੀਤਾ (ਉਤਪਤ 28:20-22), ਭਾਵੇਂ ਕਿ ਅਜੇ ਮੂਸਾ ਦੀ ਸ਼ਰਾ ਨਹੀਂ ਦਿੱਤੀ ਗਈ ਸੀ। ਯਾਕੂਬ ਜਾਣਦਾ ਸੀ ਕਿ ਇਹ ਪਹਿਲਾਂ ਤੋਂ ਹੀ ਪਰਮੇਸ਼ੁਰ ਨੂੰ ਦੇਣ ਦਾ ਸਿਧਾਂਤ ਹੈ।

[1](3) ਯਿਸੂ

ਯਿਸੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਤੇ ਇਹ ਨਹੀਂ ਕਿਹਾ ਕਿ ਦਸਵੰਧ ਸਿਰਫ਼ ਬੀਤੇ ਹੋਏ ਸਮੇਂ ਦੇ ਲਈ ਸੀ (ਮੱਤੀ 23:23)।

(4) ਪੌਲੁਸ

ਪੌਲੁਸ ਨੇ ਕਲੀਸਿਆ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਹਫ਼ਤੇ ਦੇ ਪਹਿਲੇ ਦਿਨ ਆਪਣੀ ਯੋਗਤਾ ਅਨੁਸਾਰ ਦਾਨ ਦੇਣ(੧ ਕੁਰਿੰਥੀਆਂ ਨੂੰ 16:2)। ਕਿਉਂਕਿ ਜੋ ਉਨ੍ਹਾਂ ਪ੍ਰਾਪਤ ਕੀਤਾ ਉਸਦੇ ਧੰਨਵਾਦ ਵੱਜੋਂ ਇਹ ਦੇਣਾ ਸੀ। ਪੁਰਾਣੇ ਨੇਮ ਦੇ 10% ਦੇ ਦਿਸ਼ਾ-ਨਿਰਦੇਸ਼ ਸਾਨੂੰ ਦਿਖਾਉਂਦੇ ਹਨ ਕਿ ਪਰਮੇਸ਼ੁਰ ਇੱਕ ਵਾਜਬ ਅਨੁਪਾਤ ਨੂੰ ਕੀ ਸਮਝਦਾ ਹੈ। ਇਹ ਸੋਚਣ ਦਾ ਕੋਈ ਕਾਰਨ ਨਹੀਂ ਹੈ ਕਿ ਹੁਣ ਪਰਮੇਸ਼ੁਰ ਦੀ ਰਾਏ ਬਦਲ ਗਈ ਹੈ।

(5) ਅੱਜ

ਅੱਜ ਵੀ ਪਰਮੇਸ਼ੁਰ ਦੀ ਇਹੀ ਯੋਜਨਾ ਹੈ ਕਿ ਜੋ ਲੋਕ ਪੂਰੇ ਸਮੇਂ ਦੀ ਸੇਵਕਾਈ ਦੇ ਵਿੱਚ ਹਨ ਉਨ੍ਹਾਂ ਦੀ ਸੇਵਕਾਈ ਹੀ ਉਨ੍ਹਾਂ ਦੀ ਆਰਥਿਕ ਸਹਾਇਤਾ ਕਰੇ। ਜੋ ਸ਼ੁਭਸਮਾਚਾਰ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਦਾ ਗੁਜ਼ਾਰਾ ਸ਼ੁਭਸਮਾਚਾਰ ਦੁਆਰਾ ਹੋਣਾ ਚਾਹੀਦਾ ਹੈ। ਇਹ ਪਰਮੇਸ਼ੁਰ ਦੀ ਯੋਜਨਾ ਨਹੀਂ ਹੈ ਕਿ ਪਾਸਬਾਨ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ, ਇਸ ਪ੍ਰਕਾਰ ਉਨ੍ਹਾਂ ਦੇ ਕੋਲ ਸੇਵਕਾਈ ਦੇ ਲਈ ਸਮਾਂ ਨਹੀਂ ਹੋਵੇਗਾ। ੧ ਕੁਰਿੰਥੀਆਂ ਨੂੰ 9:11-14 ਦੱਸਦਾ ਹੈ ਕਿ ਜੋ ਵਿਅਕਤੀ ਆਤਮਿਕ ਲਾਭ ਪ੍ਰਦਾਨ ਕਰਦਾ ਹੈ ਉਸਨੂੰ ਉਨ੍ਹਾਂ ਲੋਕਾਂ ਤੋਂ ਆਰਥਿਕ ਲਾਭ ਮਿਲਣੇ ਚਾਹੀਦੇ ਹਨ ਜਿੰਨ੍ਹਾਂ ਦੀ ਉਹ ਸੇਵਾ ਕਰਦਾ ਹੈ। ੨ ਕੁਰਿੰਥੀਆਂ ਨੂੰ 12:13 ਦੱਸਦਾ ਹੈ ਕਿ ਕਲੀਸਿਆ ਅਕਸਰ ਪੌਲੁਸ ਦਾ ਆਰਥਿਕ ਤੌਰ ਤੇ ਸਮਰਥਨ ਕਰਦੀ ਸੀ।


[1]

“ਹੁਣ ਕਈ ਵਾਰ ਅਸੀਂ ਕਿਸੇ ਨੂੰ ਹੈਰਾਨੀ ਨਾਲ ਇਹ ਕਹਿੰਦਿਆਂ ਸੁਣਦੇ ਹਾਂ, ‘ਉਹ ਵਿਅਕਤੀ ਦਸਵੰਧ ਦਿੰਦਾ ਹੈ!’ ਮੈਂ ਪੁੱਛਦਾ ਹਾਂ ਕਿ ਇਹ ਕਿੰਨੇ ਨਿਰਾਦਰ ਦੀ ਗੱਲ ਹੈ, ਕਿ ਜੋ ਗੱਲ ਯਹੂਦੀਆਂ ਦੇ ਵਿੱਚਕਾਰ ਹੈਰਾਨੀ ਜਾਂ ਪ੍ਰਸਿੱਧ ਹੋਣ ਦਾ ਮੁੱਦਾ ਨਹੀਂ ਸੀ ਅੱਜ ਉਹ ਮਸੀਹੀਆਂ ਦੇ ਲਈ ਹੈਰਾਨੀ ਦੀ ਗੱਲ ਬਣ ਗਈ ਹੈ? ਜੇਕਰ ਉਸ ਸਮੇਂ ਦਸਵੰਧ ਦੇਣ ਦੇ ਵਿੱਚ ਅਸਫਲ ਹੋਣਾ ਖ਼ਤਰਨਾਕ ਗੱਲ ਸੀ ਤਾਂ ਇਹ ਹੁਣ ਵੀ ਖ਼ਤਰਨਾਕ ਹੈ।”

- ਜੋਨ੍ਹ ਕੈਰੀਸੋਸਟੋਮ
ਅਫ਼ਸੀਆਂ ਤੇ ਪ੍ਰਚਾਰ
(400 ਏ.ਡੀ ਤੋਂ ਪਹਿਲਾਂ ਲਿਖਿਆ ਗਿਆ)

ਕਲੀਸਿਆ ਦੀਆਂ ਨੀਤੀਆਂ

[1]ਕਲੀਸਿਆ ਦੇ ਸਮਰਪਿਤ ਲੋਕਾਂ ਨੂੰ ਦਸਵੰਧ ਦੇਣਾ ਚਾਹੀਦਾ ਹੈ। ਕਲੀਸਿਆ ਨੂੰ ਨਾ ਬਚਾਏ ਹੋਏ ਲੋਕਾਂ ਨੂੰ ਦਸਵੰਧ ਦੇ ਬਾਰੇ ਨਹੀਂ ਸਿਖਾਉਣਾ ਚਾਹੀਦਾ।

ਕਲੀਸਿਆ ਦੇ ਵਿੱਚ ਪਹਿਲੀ ਵਾਰ ਆਉਣ ਵਾਲੇ ਵਿਅਕਤੀ ਨੂੰ ਅਜਿਹਾ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਕਲੀਸਿਆ ਉਸ ਤੋਂ ਪੈਸੇ ਇਕੱਠੇ ਕਰਨ ਦੀ ਉਮੀਦ ਕਰਦੀ ਹੈ।

ਕਲੀਸਿਆ ਨੂੰ ਕਲੀਸਿਆ ਦੇ ਆਉਣ ਵਾਲੇ ਮਹਿਮਾਨਾਂ ਤੋਂ ਦਸਵੰਧ ਨਹੀਂ ਲੈਣਾ ਚਾਹੀਦਾ ਜੋ ਅਜੇ ਕਲੀਸਿਆ ਦੇ ਸਮਰਪਿਤ ਮੈਂਬਰ ਨਹੀਂ ਹਨ।

ਕਲੀਸਿਆ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਲੋਕ ਇਹ ਨਾ ਸੋਚਣ ਕਿ ਉਹ ਆਪਣੀ ਮੁਕਤੀ ਦੇ ਹਿੱਸੇ ਵੱਜੋਂ ਦਸਵੰਧ ਦਾ ਭੁਗਤਾਨ ਕਰ ਰਹੇ ਹਨ। ਕਿਸੇ ਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ ਕਿ ਕੋਈ ਵਿਅਕਤੀ ਦਸਵੰਧ ਦੇਣ ਦੇ ਦੁਆਰਾ ਮੁਕਤੀ ਪ੍ਰਾਪਤ ਕਰ ਸਕਦਾ ਹੈ।

ਕਲੀਸਿਆ ਨੂੰ ਇਸਦੇ ਮੈਂਬਰਾਂ ਅਤੇ ਸਮਾਜ ਦੀ ਸੇਵਾ ਬਿਨਾਂ ਕਿਸੇ ਭੁਗਤਾਨ ਦੀ ਉਮੀਦ ਦੇ ਕਰਨੀ ਚਾਹੀਦੀ ਹੈ।

ਕਲੀਸਿਆ ਦੇ ਸਾਰੇ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਲੀਸਿਆ ਦੇ ਪੈਸੇ ਦੀ ਵਰਤੋਂ ਕਿੱਥੇ ਹੋ ਰਹੀ ਹੈ। ਕਲੀਸਿਆ ਨੂੰ ਪੈਸੇ ਦੇ ਪ੍ਰਬੰਧ ਦੀਆਂ ਸਾਵਧਾਨੀਪੂਰਵਕ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਹਰ ਇੱਕ ਮੈਂਬਰ ਇਹ ਜਾਣ ਸਕੇ ਕਿ ਇਹ ਸਭ ਇਮਾਨਦਾਰੀ ਦੇ ਨਾਲ ਕੀਤਾ ਜਾਂਦਾ ਹੈ।

ਦਸਵੰਧ ਸਿਰਫ਼ ਪਾਸਬਾਨ ਦੇ ਲਈ ਹੀ ਨਹੀਂ ਹੁੰਦਾ। ਦਸਵੰਧ ਦੇ ਦੁਆਰਾ ਕਲੀਸਿਆ ਦੀ ਸੇਵਕਾਈ ਨੂੰ ਆਰਥਿਕ ਸਮਰਥਨ ਮਿਲਣਾ ਚਾਹੀਦਾ ਹੈ। ਪਰ, ਪਾਸਬਾਨ ਦਾ ਸਮਰਥਨ ਕਰਨਾ ਕਲੀਸਿਆ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।


[1]

“ਚਾਹੇ ਕੋਈ ਵਿਅਕਤੀ ਕੁਝ ਵੀ ਕੰਮ ਕਰਦਾ ਹੋਵੇ, ਉਸਨੂੰ ਦਸਵੰਧ ਜਰੂਰ ਦੇਣਾ ਚਾਹੀਦਾ ਹੈ।”

- ਅਗਸਟਿਨ

ਸੱਤ ਸੰਖੇਪ ਕਥਨ

1. ਪਰਮੇਸ਼ੁਰ ਸਾਡਾ ਅਤੇ ਸਾਡੀਆਂ ਸਭਨਾਂ ਵਸਤਾਂ ਦਾ ਮਾਲਕ ਹੈ।

2. ਦਸਵੰਧ ਪਰਮੇਸ਼ੁਰ ਅਤੇ ਕਲੀਸਿਆ ਦੋਨਾਂ ਦੇ ਹੀ ਪ੍ਰਤੀ ਇੱਕ ਸਮਰਪਣ ਹੈ।

3. ਜੋ ਵਿਅਕਤੀ ਦਸਵੰਧ ਦੇਣ ਦੇ ਵਿੱਚ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰ ਰਿਹਾ ਉਹ ਆਪਣੇ ਆਮ ਪੈਸੇ ਦੇ ਨਾਲ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰ ਰਿਹਾ।

4. ਦਸਵੰਧ ਮੁਕਤੀ ਦਾ ਭੁਗਤਾਨ ਨਹੀਂ ਹੈ।

5. ਦਸਵੰਧ ਕਲੀਸਿਆ ਦੀ ਸੇਵਕਾਈ ਦਾ ਸਮਰਥਨ ਕਰਨ ਲਈ ਪਰਮੇਸ਼ੁਰ ਦੀ ਯੋਜ਼ਨਾ ਹੈ।

6. ਪਰਮੇਸ਼ੁਰ ਦਸਵੰਧ ਅਤੇ ਬਲੀਦਾਨੀ ਤਰੀਕੇ ਨਾਲ ਦਿੱਤੇ ਦਾਨ ਨੂੰ ਬਰਕਤ ਦਿੰਦਾ ਹੈ।

7. ਦਸਵੰਧ ਸਾਡੇ ਦੁਆਰਾ ਪਰਮੇਸ਼ੁਰ ਤੇ ਨਿਰਭਰ ਰਹਿਣ ਦਾ ਸਮਰਪਣ ਹੈ।

ਪਾਠ 9 ਦੇ ਅਸਾਇਨਮੈਂਟ

1. ਪਾਠ 9 ਲਈ ਸੱਤ ਸੰਖੇਪ ਬਿਆਨ ਯਾਦ ਰੱਖੋ। ਸੱਤ ਸੰਖੇਪ ਬਿਆਨਾਂ (ਸੱਤ ਪੈਰੇ) ਵਿੱਚੋਂ ਹਰੇਕ ਦੇ ਅਰਥ ਅਤੇ ਮਹੱਤਤਾ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਂਦੇ ਹੋਏ ਇੱਕ ਪੈਰਾ ਲਿਖੋ ਜੋ ਇਸ ਕਲਾਸ ਵਿੱਚ ਨਹੀਂ ਹੈ। ਅੱਗਲੀ ਕਲਾਸ ਤੋਂ ਪਹਿਲਾਂ ਇਸਨੂੰ ਕਲਾਸ ਦੇ ਆਗੂ ਨੂੰ ਸੌਂਪ ਦਿਓ। ਜੇਕਰ ਕਲਾਸ ਦਾ ਆਗੂ ਤੁਹਾਨੂੰ ਚਰਚਾ ਸਮੇਂ ਦੌਰਾਨ ਪੁੱਛਦਾ ਹੈ ਤਾਂ ਸਮੂਹ ਨਾਲ ਇੱਕ ਪੈਰਾ ਸਾਂਝਾ ਕਰਨ ਲਈ ਤਿਆਰ ਰਹੋ। ਅੱਗਲੇ ਕਲਾਸ ਸੈਸ਼ਨ ਦੇ ਸ਼ੁਰੂ ਵਿੱਚ ਆਪਣੀ ਯਾਦਦਾਸ਼ਤ ਤੋਂ ਬਿਆਨ ਲਿਖੋ।

2. ਯਾਦ ਰੱਖੋ ਕਿ ਕਲਾਸ ਤੋਂ ਬਾਹਰ ਆਪਣੇ ਪੜ੍ਹਾਉਣ ਦੇ ਮੌਕਿਆਂ ਦਾ ਸਮਾਂ ਖੁਦ ਤੈਅ ਕਰੋ ਅਤੇ ਪੜ੍ਹਾਉਣ ਤੋਂ ਬਾਅਦ ਕਲਾਸ ਆਗੂ ਨੂੰ ਇਸਦੇ ਬਾਰੇ ਰਿਪੋਰਟ ਕਰੋ।

3. ਇੰਟਰਵਿਊ ਅਸਾਇਨਮੈਂਟ: ਆਪਣੀ ਕਲੀਸਿਆ ਦੇ ਕਈ ਸਾਰੇ ਮੈਂਬਰਾਂ ਤੋਂ ਪੁੱਛੋ ਕਿ ਉਹ ਦਸਵੰਧ ਦਿੰਦੇ ਹਨ ਜਾਂ ਨਹੀਂ, ਨਾਲ ਹੀ ਦਸਵੰਧ ਦੇਣ ਜਾਂ ਨਾ ਦੇਣ ਦਾ ਕਾਰਨ ਵੀ ਪੁੱਛੋ। ਇਸਦਾ ਸਾਰ ਲਿਖੋ।

Next Lesson