ਜਾਣ-ਪਛਾਣ
ਪਾਠ 3 ਦੇ ਵਿੱਚ ਅਸੀਂ ਸਥਾਨਕ ਕਲੀਸਿਆ ਦੀ ਪਰਿਭਾਸ਼ਾ ਦੇ ਬਾਰੇ ਵੇਖਿਆ ਸੀ:
ਸਥਾਨਕ ਕਲੀਸਿਆ ਵਿਸ਼ਵਾਸੀਆਂ ਦਾ ਇੱਕ ਅਜਿਹਾ ਸਮੂਹ ਹੈ ਜੋ ਆਤਮਿਕ ਪਰਿਵਾਰ ਅਤੇ ਵਿਸ਼ਵਾਸ ਦੇ ਸਮੁਦਾਏ ਦੇ ਤੌਰ ਤੇ ਕੰਮ ਕਰਦਾ ਹੈ; ਜੋ ਹਰੇਕ ਤੌਬਾ ਕਰਨ ਵਾਲੇ ਨੂੰ ਸ਼ੁਭਸਮਾਚਾਰ ਅਤੇ ਸੰਗਤੀ ਪ੍ਰਦਾਨ ਕਰਦਾ ਹੈ; ਬਪਤਿਸਮੇ ਅਤੇ ਪ੍ਰਭੂ ਭੋਜ ਨੂੰ ਕਰਦਾ ਹੈ; ਅਰਾਧਨਾ, ਸੰਗਤੀ, ਸ਼ੁਭਸਮਾਚਾਰ ਪ੍ਰਚਾਰ ਅਤੇ ਚੇਲ੍ਹੇ ਬਣਾਉਣ ਦੇ ਵਿੱਚ ਸਹਿਯੋਗ ਦਿੰਦਾ ਹੈ; ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਮਸੀਹ ਦੀ ਦੇਹ ਦੇ ਕੰਮ ਨੂੰ ਪੂਰਿਆਂ ਕਰਦਾ ਹੈ; ਪਰਮੇਸ਼ੁਰ ਦੇ ਵਚਨ ਦੇ ਪ੍ਰਤੀ ਸਮਰਪਿਤ ਹੈ; ਬਾਈਬਲ ਸਿਧਾਂਤਾਂ ਅਨੁਸਾਰ ਏਕਤਾ ਬਣਾਈ ਰੱਖਦਾ ਹੈ, ਕ੍ਰਿਪਾ ਦਾ ਅਨੁਭਵ ਕਰਦਾ ਹੈ ਅਤੇ ਆਤਮਾ ਦਾ ਜੀਵਨ ਜਿਉਂਦਾ ਹੈ।
ਹੁਣ ਆਉ ਅਸੀਂ ਕਲੀਸਿਆਈ ਅਨੁਸ਼ਾਸਨ ਦੀ ਪਰਿਭਾਸ਼ਾ ਬਾਰੇ ਵਿਚਾਰ ਕਰੀਏ।
| ਕਲੀਸਿਆਈ ਅਨੁਸ਼ਾਸਨ ਦੀ ਪਰਿਭਾਸ਼ਾ |
|---|
| ਕਲੀਸਿਆਈ ਅਨੁਸ਼ਾਸਨ ਕਲੀਸਿਆ ਦੇ ਦੁਆਰਾ ਮਿਲ ਕੇ ਕਿਸੇ ਮੈਂਬਰ ਦੁਆਰਾ ਕੀਤੇ ਪਾਪ ਦੇ ਪ੍ਰਤੀ ਪ੍ਰਤੀਕਿਰਿਆ ਕਰਨਾ ਹੈ, ਜਿਸਦਾ ਉਦੇਸ਼ ਕਲੀਸਿਆ ਦੀ ਏਕਤਾ ਨੂੰ ਬਚਾਉਣਾ, ਸਚਿਆਈ ਦੇ ਲਈ ਖੜੇ ਹੋਣਾ, ਕਲੀਸਿਆ ਨੂੰ ਗ਼ਲਤ ਪ੍ਰਭਾਵ ਤੋਂ ਬਚਾਉਣਾ, ਅਤੇ ਪਾਪੀ ਨੂੰ ਮੁਕਤੀ ਅਤੇ ਸੰਗਤੀ ਦੇ ਵਿੱਚ ਦੁਬਾਰਾ ਵਾਪਿਸ ਲੈ ਕੇ ਆਉਣਾ ਹੈ। |
► ਹੁਣ ਤੁਸੀਂ ਕਲੀਸਿਆ ਅਤੇ ਕਲੀਸਿਆਈ ਅਨੁਸ਼ਾਸਨ ਦੀ ਪਰਿਭਾਸ਼ਾ ਨੂੰ ਵੇਖੋ। ਇਹ ਵਿਚਾਰ ਕਰਦੇ ਹੋਏ ਕਿ ਕਲੀਸਿਆ ਕੀ ਹੈ, ਕਲੀਸਿਆਈ ਅਨੁਸ਼ਾਸਨ ਦੀ ਜਰੂਰਤ ਬਾਰੇ ਵਿਆਖਿਆ ਕਰੋ।