ਜਾਣ-ਪਛਾਣ
► ਇੱਕ ਵਿਦਿਆਰਥੀ ਨੂੰ ਸਮੂਹ ਦੇ ਲਈ ਹੇਠਾਂ ਦਿੱਤੀ ਕਾਲਪਨਿਕ ਕਹਾਣੀ ਪੜਣੀ ਚਾਹੀਦੀ ਹੈ।
ਇੱਕ ਵਾਰ ਇੱਕ ਸ਼ਹਿਰ ਸੀ ਜਿਸਨੂੰ ਨਦੀ ਤੋਂ ਹੜ੍ਹ ਆਉਣ ਦਾ ਖ਼ਤਰਾ ਸੀ। ਸ਼ਹਿਰ ਦੇ ਲੋਕ ਰੇਤ ਦੀਆਂ ਬੋਰੀਆਂ ਭਰਨ ਅਤੇ ਨਦੀ ਦੇ ਕਿਨਾਰੇ ਰੱਖਣ ਲਈ ਟੀਮਾਂ ਵਿੱਚ ਸੰਗਠਿਤ ਹੁੰਦੇ ਸਨ। ਲੋਕਾਂ ਨੇ ਉਤਸ਼ਾਹ ਨਾਲ ਕੰਮ ਕੀਤਾ, ਅਤੇ ਟੀਮ ਭਾਵਨਾ ਵਿਕਸਤ ਹੋਈ। ਟੀਮਾਂ ਨੇ ਜਲਦੀ ਹੀ ਆਪਣੇ ਨਾਮ ਰੱਖ ਲਏ। ਸਿਟੀ ਸੇਵਰ, ਸੈਂਡ ਸ਼ੋਵਲਰ ਅਤੇ ਰਿਵਰ ਬਲਾਕਰ ਸਨ। ਟੀਮ ਦੀ ਪਛਾਣ ਮਹੱਤਵਪੂਰਨ ਹੋ ਗਈ। ਹਰੇਕ ਟੀਮ ਦੇ ਮੈਂਬਰ ਮੇਲ ਖਾਂਦੀਆਂ ਕਮੀਜ਼ਾਂ ਪਹਿਨਦੇ ਸਨ। ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਕਿ ਉਨ੍ਹਾਂ ਦੀ ਟੀਮ ਕਿਵੇਂ ਸਭ ਤੋਂ ਵਧੀਆ ਸੀ। ਉਨ੍ਹਾਂ ਨੇ ਦੂਜੀਆਂ ਟੀਮਾਂ ਦੇ ਕੰਮ ਦੀ ਆਲੋਚਨਾ ਕੀਤੀ।
ਜਦੋਂ ਇੱਕ ਰਿਵਰ ਬਲਾਕਰ ਨੇ ਸਿਟੀ ਸੇਵਰਸ ਤੋਂ ਇੱਕ ਟ੍ਰਾਲੀ ਉਧਾਰ ਲੈਣ ਲਈ ਕਿਹਾ, ਤਾਂ ਉਨ੍ਹਾਂ ਨੇ ਉਸਨੂੰ ਇਹ ਲੈਣ ਦੀ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਬਾਅਦ ਵਿੱਚ ਇਸਦੀ ਲੋੜ ਪੈ ਸਕਦੀ ਹੈ। ਜਦੋਂ ਸੈਂਡ ਸ਼ੋਵਲਰਜ਼ ਦੇ ਬੈਗ ਖਤਮ ਹੋ ਗਏ, ਤਾਂ ਉਨ੍ਹਾਂ ਨੂੰ ਹੋਰ ਬੈਗ ਲਿਆਉਣ ਲਈ ਇੱਕ ਘੰਟਾ ਇੰਤਜ਼ਾਰ ਕਰਨਾ ਪਿਆ, ਹਾਲਾਂਕਿ ਦੂਜੀਆਂ ਟੀਮਾਂ ਕੋਲ ਅਜੇ ਵੀ ਵਾਧੂ ਬੈਗ ਸਨ। ਟੀਮਾਂ ਭੁੱਲ ਗਈਆਂ ਸਨ ਕਿ ਉਨ੍ਹਾਂ ਸਾਰਿਆਂ ਦਾ ਇੱਕ ਮਿਸ਼ਨ ਸੀ। ਹਰੇਕ ਟੀਮ ਦੀ ਸਫਲਤਾ ਮਿਸ਼ਨ ਦੀ ਕੁੱਲ ਸਫਲਤਾ ਨਾਲੋਂ ਵੱਧ ਮਹੱਤਵਪੂਰਨ ਜਾਪਦੀ ਸੀ।
► ਕਿਸ ਪ੍ਰਕਾਰ ਕਈ ਵਾਰ ਕਲੀਸਿਆਵਾਂ ਵੀ ਇਸ ਕਹਾਣੀ ਦੀਆਂ ਟੀਮਾਂ ਦੀ ਵਿਵਹਾਰ ਕਰਦੀਆਂ ਹਨ?
ਬਾਈਬਲ ਮਸੀਹੀ ਏਕਤਾ ਦੇ ਬਾਰੇ ਬਹੁਤ ਮਜ਼ਬੂਤੀ ਨਾਲ ਜ਼ੋਰ ਦਿੰਦੀ ਹੈ। ਪੌਲੁਸ ਨੇ ਕੁਰਿੰਥੁਸ ਦੀ ਕਲੀਸਿਆ ਦੇ ਵਿੱਚ ਪਾਈਆਂ ਜਾਣ ਵਾਲੀਆਂ ਫੁੱਟਾਂ ਦੇ ਕਾਰਨ ਉਨ੍ਹਾਂ ਨੂੰ ਇੱਕ ਪ੍ਰਸ਼ਨ ਦੇ ਦੁਆਰਾ ਝਿੜਕਿਆ, “ਭਲਾ, ਮਸੀਹ ਵੰਡਿਆ ਹੋਇਆ ਹੈ?” (੧ ਕੁਰਿੰਥੀਆਂ ਨੂੰ 1:13)। ਉਸਨੇ ਅਫ਼ਸੀਆਂ ਦੀ ਕਲੀਸਿਆ ਨੂੰ ਆਤਮਾ ਦੇ ਵਿੱਚ ਏਕਤਾ ਬਣਾਈ ਰੱਖਣ ਦੇ ਲਈ ਕਿਹਾ, ਇਸ ਸੰਕੇਤ ਕਰਦੇ ਹੋਏ ਕਿ “ਇੱਕੋ ਦੇਹੀ ... ਇੱਕੋ ਪ੍ਰਭੁ, ਇੱਕੋ ਨਿਹਚਾ, ਇੱਕੋ ਬਪਤਿਸਮਾ ਹੈ” (ਅਫ਼ਸੀਆਂ ਨੂੰ 4:4-5)। ਯਿਸੂ ਨੇ ਤਨੋਂ ਮਨੋਂ ਪ੍ਰਾਥਨਾ ਕੀਤੀ ਕਿ ਵਿਸ਼ਵਾਸੀ ਇੱਕ ਹੋਣ ਤਾਂ ਕਿ ਸੰਸਾਰ ਇਸ ਤੋਂ ਜਾਣ ਸਕੇ ਕਿ ਉਹ ਪਿਤਾ ਦੇ ਕੋਲੋਂ ਆਇਆ ਹੈ (ਯੂਹੰਨਾ 17:21)।
ਸ਼ੁਰੂਆਤ ਤੋਂ ਹੀ ਕਲੀਸਿਆ ਨੇ ਆਪਣੇ ਆਪ ਨੂੰ ਇੱਕ ਮੰਨਿਆ। ਰਸੂਲਾਂ ਦੇ ਵਿਸ਼ਵਾਸ ਕਥਨ ਦੇ ਵਿੱਚ ਇਹ ਬਿਆਨ ਹੈ: “ਮੈਂ ਪਵਿੱਤਰ ਕੈਥੋਲਿਕ ਕਲੀਸਿਆ; ਸੰਤਾਂ ਦੀ ਸੰਗਤੀ ਦੇ ਵਿੱਚ ਵਿਸ਼ਵਾਸ ਰੱਖਦਾ ਹਾਂ।” ਨਾਈਸੀਨ ਵਿਸ਼ਵਾਸ ਕਥਨ ਦੇ ਵਿੱਚ ਇਹ ਬਿਆਨ ਸ਼ਾਮਿਲ ਹੈ: “ਮੈਂ ਇੱਕ ਕੈਥੋਲਿਕ ਅਤੇ ਰਸੂਲੀ ਕਲੀਸਿਆ ਤੇ ਵਿਸ਼ਵਾਸ ਕਰਦਾ ਹਾਂ।” ਕੈਥੋਲਿਕ ਸ਼ਬਦ ਦਾ ਅਰਥ ਹੈ ਸੰਪੂਰਨ ਅਤੇ ਵਿਸ਼ਵਵਿਆਪੀ। ਰਸੂਲੀ ਸ਼ਬਦ ਤੋਂ ਭਾਵ ਹੈ ਕਿ ਕਲੀਸਿਆ ਰਸੂਲਾਂ ਦੇ ਦੁਆਰਾ ਸਥਾਪਿਤ ਕੀਤੀ ਗਈ ਅਤੇ ਇਹ ਹੁਣ ਵੀ ਰਸੂਲਾਂ ਦੀ ਸਿੱਖਿਆ ਤੇ ਚੱਲਦੀ ਹੈ।
ਮੁੱਢਲੇ ਵਿਸ਼ਵਾਸ ਕਥਨਾਂ ਦੇ ਵਿੱਚ ਮਸੀਹਤ ਦੇ ਜਰੂਰੀ ਧਰਮ ਸਿਧਾਂਤਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਲੀਸਿਆ ਕਿਸੇ ਵੀ ਅਜਿਹੇ ਵਿਅਕਤੀ ਨੂੰ ਮਸੀਹੀ ਨਹੀਂ ਮੰਨਦੀ ਸੀ ਜੋ ਇੰਨ੍ਹਾਂ ਵਿਸ਼ਵਾਸ ਕਥਨਾਂ ਨੂੰ ਸਵੀਕਾਰ ਨਹੀਂ ਕਰਦਾ ਸੀ, ਕਿਉਂਕਿ ਵਿਸ਼ਵਾਸ ਕਥਨਾਂ ਨੂੰ ਜਰੂਰੀ ਮਸੀਹਤ ਨੂੰ ਪਰਿਭਾਸ਼ਿਤ ਕਰਨ ਦੇ ਲਈ ਬਣਾਇਆ ਗਿਆ ਸੀ। ਇਸ ਕਰਕੇ ਜੇਕਰ ਕੋਈ ਵਿਅਕਤੀ ਸਿਖਾਉਂਦਾ ਸੀ ਕਿ ਕੁਝ ਅਜਿਹੀ ਸੱਚੀਆਂ ਕਲੀਸਿਆਵਾਂ ਹਨ ਜੋ ਇੱਕ ਵਿਸ਼ਵਵਿਆਪੀ ਕਲੀਸਿਆ ਦਾ ਹਿੱਸਾ ਨਹੀਂ ਹਨ ਤਾਂ ਉਸ ਵਿਅਕਤੀ ਨੂੰ ਝੂਠਾ ਸਿੱਖਿਅਕ ਮੰਨਿਆ ਜਾਂਦਾ ਸੀ।