ਜਿਨ੍ਹਾਂ ਲੋਕਾਂ ਦੀ ਪਿਆਰ ਦੀ ਮੁੱਖ ਭਾਸ਼ਾ ਪੁਸ਼ਟੀ ਦੇ ਸ਼ਬਦ ਹੈ ਉਹ ਤਦ ਸਭ ਤੋਂ ਜ਼ਿਆਦਾ ਪਿਆਰੇ ਮਹਿਸੂਸ ਕਰਦੇ ਹਨ ਜਦੋਂ ਦੂਸਰੇ ਗੰਭੀਰਤਾ ਦੇ ਨਾਲ ਉਨ੍ਹਾਂ ਦੀ ਪ੍ਰਸ਼ੰਸ਼ਾ ਦੇ ਲਈ ਸ਼ਬਦਾਂ ਦੀ ਵਰਤੋਂ ਕਰਦੇ ਹਨ। ਜੇ ਇੱਕ ਇਸਤਰੀ ਦੀ ਪਿਆਰ ਦੀ ਮੁੱਖ ਭਾਸ਼ਾ ਪੁਸ਼ਟੀ ਦੇ ਸ਼ਬਦ ਹੈ, ਉਸ ਦਾ ਪਤੀ ਉਸ ਨਾਲ ਗੱਲ ਕਰਦੇ ਹੋਏ ਜਾਂ ਉਸ ਬਾਰੇ ਗੱਲ ਕਰਦੇ ਹੋਏ ਉਸ ਲਈ ਆਪਣੇ ਪਿਆਰ ਨੂੰ ਪਰਗਟ ਕਰ ਸਕਦਾ ਹੈ। ਉਹ ਉਸ ਦੇ ਲਈ ਇੱਕ ਨੋਟ ਲਿਖ ਸਕਦਾ ਹੈ, ਕੁਝ ਵਿਸ਼ੇਸ਼ ਕਾਰਣ ਦੱਸਦੇ ਹੋਏ ਜਿਨ੍ਹਾਂ ਲਈ ਉਹ ਉਸ ਦੀ ਪ੍ਰਸ਼ੰਸ਼ਾ ਕਰਦਾ ਹੈ। ਉਹ ਆਪਣੀ ਪਤਨੀ ਦੇ ਚੰਗੇ ਚਰਿੱਤਰ ਜਾਂ ਕੰਮ ਦੇ ਬਾਰੇ ਕਿਸੇ ਹੋਰ ਨਾਲ ਗੱਲ ਕਰ ਸਕਦਾ ਹੈ। ਜਦੋਂ ਉਸ ਦੀ ਪਤਨੀ ਉਸ ਦੇ ਸ਼ਬਦ ਸੁਣਦੀ ਹੈ, ਉਹ ਪਿਆਰੀ ਅਤੇ ਮਹੱਤਵਪੂਰਣ ਮਹਿਸੂਸ ਕਰਦੀ ਹੈ।
ਅਸੀਂ ਆਪਣੇ ਮਿੱਤਰਾਂ ਤੋਂ ਉਸ ਤਰੀਕੇ ਨਾਲ ਸਲਾਹ ਮੰਗ ਸਕਦੇ ਹਾਂ ਜੋ ਉਨ੍ਹਾਂ ਦੇ ਮਹੱਤਵ ਦੀ ਪੁਸ਼ਟੀ ਕਰਦਾ ਹੈ। ਉਦਾਹਰਣ ਦੇ ਲਈ:
	
	“ਤੁਸੀਂ ਹਮੇਸ਼ਾ ਇੱਕ ਮਦਦਗਾਰ ਨਜ਼ਰੀਆ ਜੋੜਦੇ ਹੋ, ਇਸ ਲਈ ਮੈਂ ਇਸ... ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ।”
	 
	
	ਤੁਸੀਂ ਇਸ ਮਾਮਲੇ ਵਿੱਚ ਅਨੁਭਵੀ ਹੋ, ਅਤੇ ਮੈਂ ਤੁਹਾਡੀ ਸਲਾਹ ਲੈਣਾ ਪਸੰਦ ਚਾਹਾਂਗਾ।”
	 
	
	ਤੁਸੀਂ ________ ਬਾਰੇ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਇਸ ਲਈ ਜੇ ਮੇਰੇ ਲਈ ਤੁਹਾਡੇ ਕੋਲ ਕੋਈ ਸੁਝਾਅ ਜਾਂ ਮਸ਼ਵਰਾ ਹੈ ਤਾਂ ਮੈਨੂੰ ਸੁਣਕੇ ਖੁਸ਼ੀ ਹੋਵੇਗੀ।”
	 
 
ਪੁਸ਼ਟੀ ਦੇ ਸਾਰੇ ਸ਼ਬਦਾਂ ਨੂੰ ਗੰਭੀਰਤਾ ਦੇ ਨਾਲ ਬੋਲਿਆ ਜਾਵੇ। ਨਹੀਂ ਤਾਂ ਵਿਅਰਥ ਜਾਂ ਠੇਸ ਪਹੁੰਚਾਉਣ ਵਾਲੇ ਹੋਣਗੇ। ਪੁਸ਼ਟੀ ਦੇ ਜਿਹੜੇ ਸ਼ਬਦ ਗੰਭੀਰਤਾ ਦੇ ਨਾਲ ਨਹੀਂ ਬੋਲੇ ਜਾਂਦੇ ਹੋ ਰਿਸ਼ਤਿਆਂ ਨੂੰ ਕਮਜ਼ੋਰ ਬਣਾਉਂਦੇ ਹਨ। ਉਹ ਸੱਚਾਈ ’ਤੇ ਅਧਾਰਤ ਨਹੀਂ ਹੁੰਦੇ ਹਨ, ਇਸ ਲਈ ਸੁਣਨ ਵਾਲਾ ਵਕਤਾ ਦੀ ਪ੍ਰੇਰਣਾ ਉੱਤੇ ਭਰੋਸਾ ਨਹੀਂ ਕਰ ਸਕਦਾ।
ਗੰਭੀਰਤਾ ਦੇ ਨਾਲ ਬੋਲੇ ਗਏ ਪੁਸ਼ਟੀ ਦੇ ਸ਼ਬਦ ਹਕੀਕਤ ਦੇ ਲਈ ਸੱਚੇ ਹੁੰਦੇ ਹਨ। ਉਹ ਝੂਠੇ ਜਾਂ ਵਧਾ ਚੜ੍ਹਾ ਕੇ ਬੋਲੇ ਹੋਏ ਨਹੀਂ ਹੁੰਦੇ। ਸੱਚੀ ਪੁਸ਼ਟੀ ਨੂੰ ਦਿਲ ਤੋਂ ਪਰਗਟ ਕੀਤਾ ਜਾਂਦਾ ਹੈ। ਜੋ ਆਖਿਆ ਗਿਆ ਹੈ ਉਹੋ ਹੀ ਹੈ ਜੋ ਬੋਲਣ ਵਾਲਾ ਸੱਚਮੁੱਚ ਮਹਿਸੂਸ ਕਰਦਾ ਹੈ ਅਤੇ ਵਿਸ਼ਵਾਸ ਕਰਦਾ ਹੈ।
ਪੁਸ਼ਟੀ ਦੇ ਸ਼ਬਦ ਸੁਣਨ ਵਾਲੇ ਨੂੰ ਅੱਗੇ ਉੱਨਤੀ ਅਤੇ ਭਵਿੱਖ ਵਿੱਚ ਸਫ਼ਲਤਾ ਦੇ ਲਈ ਪ੍ਰੇਰਿਤ ਕਰ ਸਕਦੇ ਹਨ ਪਰ ਇਹ ਕਦੇ ਵੀ ਫੁਸਲਾਉਣ ਵਾਲੇ ਨਹੀਂ ਹੋਣੇ ਚਾਹੀਦੇ। ਸਾਨੂੰ ਪੁਸ਼ਟੀ ਦੇ ਸ਼ਬਦਾਂ ਨਾਲ ਦੂਸਰਿਆਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
► ਇੱਕ ਵਿਦਿਆਰਥੀ ਨੂੰ ਸਮੂਹ ਲਈ ਅਫ਼ਸੀਆਂ 4:29 ਨੂੰ ਪੜ੍ਹਨਾ ਚਾਹੀਦਾ ਹੈ। ਜਿਹੜੀਆਂ ਗੱਲਾਂ ਨਹੀਂ ਆਖੀਆਂ ਜਾਣੀਆਂ ਚਾਹੀਦੀਆਂ ਉਨ੍ਹਾਂ ਦੇ ਲਈ ਇੱਥੇ ਕੀ ਵੇਰਵਾ ਦਿੱਤਾ ਗਿਆ ਹੈ? ਸਾਡੇ ਸ਼ਬਦਾਂ ਨੂੰ ਕੀ ਪੂਰਾ ਕਰਨਾ ਚਾਹੀਦਾ ਹੈ? ਕੀ ਕੁਝ ਸ਼ਬਦ ਹਨ ਜੋ ਇੱਕ ਹਾਲਾਤ ਵਿੱਚ ਢੁੱਕਵੇਂ ਹਨ ਅਤੇ ਦੂਸਰੀ ਹਾਲਾਤ ਵਿੱਚ ਨਹੀਂ?
ਜੋ ਅਸੀਂ ਦੂਸਰਿਆਂ ਨੂੰ ਆਖਦੇ ਹਾਂ ਉਹ ਹਮੇਸ਼ਾ ਢੁੱਕਵਾਂ ਅਤੇ ਦਿਆਲੂ ਹੋਣਾ ਚਾਹੀਦਾ ਹੈ। ਜਿਹੜੀਆਂ ਗੱਲਾਂ ਅਸੀਂ ਆਖਦੇ ਹਾਂ ਉਹ ਉਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਨੂੰ ਕੰਮ ਕਰਨ ਦਾ ਮੌਕਾ ਦੇਣ, ਜਿਨ੍ਹਾਂ ਨੂੰ ਅਸੀਂ ਆਖ ਰਹੇ ਹਾਂ। ਜੋ ਅਸੀਂ ਆਖਦੇ ਹਾਂ ਉਹ ਉਸਾਰੀ ਕਰਨ ਵਾਲਾ ਹੋਣਾ ਚਾਹੀਦਾ ਹੈ, ਵਿਨਾਸ਼ਕਾਰੀ ਨਹੀਂ। ਇਹ ਸਿਹਤ ਅਤੇ ਚੰਗਾਈ ਨੂੰ ਵਧਾਵੇ, ਅਤੇ ਕਦੇ ਵੀ ਨੁਕਸਾਨ ਪਹੁੰਚਾਉਣ ਵਾਲਾ ਨਾ ਹੋਵੇ।
ਪੁਸ਼ਟੀ ਦੇ ਵਿਸ਼ੇ 
ਪੁਸ਼ਟੀ ਦੇ ਸ਼ਬਦਾਂ ਦੀਆਂ ਵੱਖ-ਵੱਖ ਕਿਸਮਾਂ ਹਨ। ਪੁਸ਼ਟੀ ਦੇ ਸਾਰੇ ਸ਼ਬਦ ਇੱਕੋ ਜਿਹਾ ਮਹੱਤਵ ਜਾਂ ਇੱਕੋ ਜਿਹੀਆਂ ਕਦਰਾਂ ਕੀਮਤਾ ਨਹੀਂ ਰੱਖਦੇ। ਪੁਸ਼ਟੀ ਦੇ ਸ਼ਬਦਾਂ ਦੀ ਉੱਚ ਗੁਣਵੱਤਾ ਦੇ ਲਈ ਬੋਲਣ ਵਾਲੇ ਵਿਅਕਤੀ ਵੱਲੋਂ ਜ਼ਿਆਦਾ ਵਿਚਾਰ ਅਤੇ ਕੋਸ਼ਿਸ਼ ਕਰਨ ਦੀ ਲੋੜ ਹੁੰਦੀ ਹੈ; ਇੱਥੋਂ ਤਕ ਕਿ ਕਈ ਵਾਰ ਉਨ੍ਹਾਂ ਨੂੰ ਬੋਲਣਾ ਭੱਦਾ ਲੱਗ ਸਕਦਾ ਹੈ; ਪਰ ਉਹ ਸ਼ਬਦ ਪਿਆਰ ਨੂੰ ਸਭ ਤੋਂ ਦ੍ਰਿੜ੍ਹ ਅਤੇ ਸਭ ਤੋਂ ਅਰਥਪੂਰਣ ਢੰਗਾਂ ਦੇ ਨਾਲ ਪਰਗਟ ਕਰਦੇ ਹਨ।
ਦਿੱਖ ਦੀ ਪ੍ਰਸ਼ੰਸ਼ਾ ਕਰਨਾ  
ਕਿਸੇ ਦੀ ਦਿੱਖ ਦੀ ਪ੍ਰਸ਼ੰਸ਼ਾ ਕਰਨਾ ਪੁਸ਼ਟੀ ਕਰਨ ਦਾ ਇੱਕ ਢੰਗ ਹੋ ਸਕਦਾ ਹੈ, ਖਾਸ ਕਰਕੇ ਜੇ ਇਹ ਉਨ੍ਹਾਂ ਦੀ ਮਿਹਨਤ ਦੇ ਲਈ ਪ੍ਰਸ਼ੰਸ਼ਾ ਨੂੰ ਵਿਖਾਉਂਦਾ ਹੈ ਜਾਂ ਉਨ੍ਹਾਂ ਦੇ ਆਪਣੀ ਸਖਸ਼ੀਅਤ ਨੂੰ ਪਰਗਟ ਕਰਨ ਦੇ ਢੰਗ ਲਈ ਪ੍ਰਸ਼ੰਸ਼ਾ ਵਿਖਾਉਂਦਾ ਹੈ। ਪਰ, ਕਿਸੇ ਦੀ ਦਿੱਖ ਦੀ ਪ੍ਰਸ਼ੰਸ਼ਾ ਕਰਨਾ ਇੱਕ ਖੋਖਲੀ ਪੁਸ਼ਟੀ ਹੈ, ਖਾਸ ਕਰਕੇ ਜਦੋਂ ਇਹ ਵਿਅਕਤੀ ਦੀ ਅਸਲੀਅਤ ਦੇ ਨਾਲ ਸੰਬੰਧਤ ਨਹੀਂ ਹੁੰਦੀ ਹੈ।
ਬਹੁਤ ਜ਼ਿਆਦਾ ਆਕਰਸ਼ਿਤ ਲੋਕ ਜਿਨ੍ਹਾਂ ਦੀ ਅਕਸਰ ਪ੍ਰਸ਼ੰਸ਼ਾ ਕੀਤੀ ਜਾਂਦੀ ਹੈ ਉਹ ਆਪਣੀ ਦਿੱਖ ਦੇ ਬਾਰੇ ਅਸੁਰੱਖਿਅਤ ਹੋ ਸਕਦੇ ਹਨ, ਕਿਉਂਕਿ ਉਹ ਇਹ ਮਹਿਸੂਸ ਕਰਨ ਲੱਗਦੇ ਹਨ ਕਿ ਉਨ੍ਹਾਂ ਦਾ ਮਹੱਤਵ ਇਸ ’ਤੇ ਹੀ ਨਿਰਭਰ ਹੈ, ਅਤੇ ਉਹ ਸੋਚਦੇ ਹਨ ਕਿ ਇਹ ਸੰਪੂਰਣ ਹੋਣੀ ਚਾਹੀਦੀ ਹੈ।
ਨਿੱਜੀ ਯੋਗਤਾ ਨੂੰ ਆਕਰਸ਼ਣ ਦੇ ਦੁਆਰਾ ਨਿਰਧਾਰਤ ਨਹੀਂ ਕੀਤਾ ਜਾਂਦਾ ਹੈ। ਅਤੇ ਜੋ ਇੱਕ ਵਿਅਕਤੀ ਆਪਣੇ ਸਰੀਰ ਨੂੰ ਆਕਰਸ਼ਿਤ ਬਣਾਉਂਦੇ ਲਈ ਕਰ ਸਕਦਾ ਹੈ, ਉਹ ਸੀਮਿਤ ਵੀ ਹੈ। ਇਨ੍ਹਾਂ ਗੱਲਾਂ ਦੇ ਕਾਰਣ, ਇਸ ਤਰ੍ਹਾਂ ਦੀ ਪੁਸ਼ਟੀ ਦਾ ਇਸਤੇਮਾਲ ਲੋੜ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ।
ਪ੍ਰਾਪਤੀਆਂ ਅਤੇ ਸੇਵਾ ਦੀ ਪ੍ਰਸ਼ੰਸ਼ਾ ਕਰਨਾ  
ਸ਼ਬਦਾਂ ਦੇ ਨਾਲ ਕਿਸੇ ਲਈ ਪੁਸ਼ਟੀ ਦੇਣ ਦਾ ਹੋਰ ਤਰੀਕਾ ਉਸ ਦੀਆਂ ਪ੍ਰਾਪਤੀਆਂ ਅਤੇ ਉਸ ਦੇ ਪ੍ਰਦਰਸ਼ਨ ਦੀ ਪ੍ਰਸ਼ੰਸ਼ਾ ਕਰਨਾ ਹੈ। ਉਨ੍ਹਾਂ ਦੇ ਕੰਮਾਂ ਨੂੰ ਹਲਕੇ ਵਿੱਚ ਲੈਣ ਦੇ ਬਜਾਏ, ਜਿਹੜਾ ਵਿਅਕਤੀ ਬੋਲ ਰਿਹਾ ਹੈ ਉਹ ਉਸ ਲਈ ਪ੍ਰਸ਼ੰਸ਼ਾ ਕਰਨ ਵਾਸਤੇ ਸਮਾਂ ਲੈਂਦਾ ਹੈ ਜੋ ਦੂਸਰੇ ਵਿਅਕਤੀ ਨੇ ਕੀਤਾ ਹੈ।
ਉਦਾਹਰਣਾਂ:
	
	ਇੱਕ ਪਤਨੀ ਆਪਣੇ ਪਤੀ ਦੀ ਉਸ ਮੁਸ਼ਕਲ ਟੀਚੇ ਨੂੰ ਪੂਰਾ ਕਰਨ ਲਈ ਪ੍ਰਸ਼ੰਸ਼ਾ ਕਰਦੀ ਹੈ ਜਿਸ ਲਈ ਉਹ ਕੰਮ ਕਰ ਰਿਹਾ ਸੀ।
	 
	
	ਇੱਕ ਪਤੀ ਉਸ ਲਈ ਆਪਣੀ ਪਤਨੀ ’ਤੇ ਧਿਆਨ ਦਿੰਦਾ ਹੈ ਅਤੇ ਉਸ ਬਾਰੇ ਸੋਚਦੇ ਹੈ ਜੋ ਉਸ ਨੇ ਉਸ ਪ੍ਰੋਜੈਕਟ ਵਿੱਚ ਮਦਦ ਕਰਨ ਲਈ ਕੀਤਾ ਸੀ ਜਿਸ ਉੱਤੇ ਉਹ ਕੰਮ ਕਰ ਰਿਹਾ ਸੀ।
	 
	
	ਪਰਿਵਾਰ ਦੇ ਮੈਂਬਰ ਰਸੋਈਏ ਦੇ ਸਵਾਦੀ ਖਾਣੇ ਲਈ ਉਸ ਦੀ ਪ੍ਰਸ਼ੰਸ਼ਾ ਕਰਦੇ ਹਨ ਜੋ ਉਸ ਨੇ ਉਨ੍ਹਾਂ ਦੇ ਲਈ ਬਣਾਇਆ ਸੀ।
	 
 
ਪ੍ਰਦਰਸ਼ਨ ਜਾਂ ਪ੍ਰਾਪਤੀ ਦੀ ਪ੍ਰਸ਼ੰਸ਼ਾ ਕਰਦੇ ਹੋਏ, ਇਸ ਤੋਂ ਬਚੋ ਕਿ ਵਿਅਕਤੀ ਇਹ ਨਾ ਸੋਚੇ ਕਿ ਤੁਹਾਡਾ ਪਿਆਰ ਉਸ ਵਿਅਕਤੀ ਦੇ ਪ੍ਰਦਰਸ਼ਨ ’ਤੇ ਅਧਾਰਤ ਹੈ। ਉਦਾਹਰਣ ਦੇ ਲਈ, ਤੁਹਾਡੇ ਪੁੱਤਰ ਨੂੰ ਇਹ ਦੱਸਣਾ ਕਿ ਉਸ ਨੇ ਤੁਹਾਨੂੰ ਮਾਣ ਮਹਿਸੂਸ ਕਰਾਇਆ ਹੈ ਕਿਉਂਕਿ ਉਸ ਨੇ ਚੰਗੇ ਨੰਬਰ ਲਏ ਹਨ, ਤੁਹਾਡੇ ਪੁੱਤਰ ਨੂੰ ਇਹ ਮਹਿਸੂਸ ਕਰਾ ਸਕਦਾ ਹੈ ਕਿ ਜੇ ਉਹ ਘੱਟ ਨੰਬਰ ਲੈਂਦਾ ਹੈ ਤਾਂ ਤੁਸੀਂ ਉਸ ਨੂੰ ਘੱਟ ਪਿਆਰ ਕਰੋਗੇ। ਇੱਕ ਵਿਅਕਤੀ ਦੇ ਮਹੱਤਵ ਦੀ ਪੁਸ਼ਟੀ ਕਰਨ ਦਾ ਇੱਕ ਤਰੀਕਾ ਇਹ ਆਖਣਾ ਹੈ, “ਮੈਂ ਖੁਸ਼ ਹਾਂ ਕਿ ਤੂੰ ਉਸ ਪ੍ਰੀਖਿਆ ਦੇ ਵਿੱਚ ਬਹੁਤ ਵਧੀਆ ਕੀਤਾ ਹੈ। ਮੈਨੂੰ ਤੇਰੇ ਉੱਤੇ ਮਾਣ ਹੈ ਕਿ ਤੂੰ ਪੜ੍ਹਨ ਅਤੇ ਆਪਣਾ ਉੱਤਮ ਦੇਣ ਦੀ ਜ਼ਿੰਮੇਵਾਰੀ ਲਈ ਹੈ।” ਪਰ ਜਦੋਂ ਤੁਸੀਂ ਇਹ ਕਰਦੇ ਹੋ, ਤਾਂ ਉਨ੍ਹਾਂ ਪ੍ਰਾਪਤੀਆਂ ਦੇ ਲਈ ਪ੍ਰਸ਼ੰਸ਼ਾ ਕਰਨਾ ਨਾ ਭੁੱਲੋ ਜੋ ਉਨ੍ਹਾਂ ਦੇ ਲਈ ਮਹੱਤਵਪੂਰਣ ਹਨ।
ਚਰਿੱਤਰ ਅਤੇ ਮਿਹਨਤ ਨੂੰ ਮਾਨਤਾ ਦੇਣਾ  
ਕੇਵਲ ਚੰਗੇ ਪ੍ਰਦਰਸ਼ਨ ਦੀ ਪ੍ਰਸ਼ੰਸ਼ਾ ਕਰਨ ਦੇ ਬਜਾਏ, ਇੱਕ ਵਿਅਕਤੀ ਦੇ ਚਰਿੱਤਰ ਅਤੇ ਉਸ ਨੂੰ ਸਫਲ ਬਣਾਉਣ ਵਾਲੀ ਕੋਸ਼ਿਸ਼ ਦੀ ਪੁਸ਼ਟੀ ਕਰਨਾ ਉੱਤਮ ਹੈ। ਉਦਾਹਰਣ ਦੇ ਲਈ, ਇੱਕ ਅਥਲੀਟ ਬੱਚੇ ਦੀ ਇੱਕ ਖੇਡ ਨੂੰ ਜਿੱਤਣ ਨਾਲੋਂ ਉਸ ਦੀ ਲਗਨ ਨਾਲ ਕੀਤੀ ਗਈ ਕੋਸ਼ਿਸ਼ ਅਤੇ ਚੰਗੇ ਰਵੱਈਏ ਲਈ ਜ਼ਿਆਦਾ ਪ੍ਰਸ਼ੰਸ਼ਾ ਕਰਨੀ ਚਾਹੀਦੀ ਹੈ। ਬਹੁਤੇ ਲੋਕ ਹਮੇਸ਼ਾ ਪ੍ਰਦਰਸ਼ਨ ਦੇ ਵਿੱਚ ਉੱਤਮ ਨਹੀਂ ਕਰ ਸਕਦੇ ਹਨ, ਪਰ ਇੱਕ ਵਿਅਕਤੀ ਚੰਗਾ ਚਰਿੱਤਰ ਵਿਖਾਉਣ ਦੀ ਚੋਣ ਕਰ ਸਕਦਾ ਹੈ, ਅਤੇ ਚਰਿੱਤਰ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੈ।
ਇੱਕ ਵਿਅਕਤੀ ਜੋ ਵੀ ਹੈ, ਉਸ ਲਈ ਉਸ ਨਾਲ ਜਸ਼ਨ ਮਨਾਉਣਾ 
ਉੱਤਮ ਪੁਸ਼ਟੀ ਕਿਸੇ ਦੇ ਗੁਣਾਂ ਦੀ ਪਛਾਣ ਕਰਦੀ ਹੈ: ਨਿੱਜੀ ਗੁਣ, ਚਰਿੱਤਰ ਦੇ ਗੁਣ, ਅਤੇ ਸਖਸ਼ੀਅਤ ਦੇ ਗੁਣ। ਇਸ ਤਰ੍ਹਾਂ ਦੀ ਪੁਸ਼ਟੀ ਪ੍ਰਾਪਤੀਆਂ ਦੇ ਲਈ ਪੁਸ਼ਟੀ ਨਾਲੋਂ ਦ੍ਰਿੜ੍ਹ ਹੁੰਦੀ ਹੈ ਕਿਉਂਕਿ ਇਹ ਵਿਅਕਤੀ ਦੇ ਆਪਣੇ ਮਹੱਤਵ ’ਤੇ ਅਧਾਰਤ ਹੁੰਦੀ ਹੈ, ਬਦਲਣ ਵਾਲੇ ਹਾਲਾਤਾਂ ’ਤੇ ਨਹੀਂ।
ਉਦਾਹਰਣਾਂ:
	
	“ਬੱਚੇ ਤੁਹਾਡੇ ਵੱਲ ਖਿੱਚੇ ਆਉਂਦੇ ਹਨ! ਤੁਸੀਂ ਉਨ੍ਹਾਂ ਨੂੰ ਸਮਝਾਉਣ ਵਿੱਚ ਬਹੁਤ ਹੀ ਚੰਗੇ ਹੋ, ਅਤੇ ਤੁਸੀਂ ਉਨ੍ਹਾਂ ਦੇ ਸਵਾਲਾਂ ਦੇ ਲਈ ਬਹੁਤ ਧੀਰਜਵਾਨ ਹੋ।”
	 
	
	“ਮੈਂ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ, ਕਿਉਂਕਿ ਮੈਂ ਵੇਖਿਆ ਹੈ ਕਿ ਤੁਸੀਂ ਭਰੋਸੇਯੋਗ ਹੋ।”
	 
 
ਇਸ ਪ੍ਰਕਾਰ ਦੀ ਪੁਸ਼ਟੀ ਦੇ ਨਾਲ ਬਹੁਤ ਜ਼ਿਆਦਾ ਸੰਬੰਧਤ ਇਹ ਜਾਣਨਾ ਹੈ ਕਿ ਪਰਮੇਸ਼ੁਰ ਕਿਵੇਂ ਕਿਸੇ ਵਿਅਕਤੀ ਦੇ ਜੀਵਨ ਵਿੱਚ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਬਣਨ ਜਾਂ ਕੁਝ ਕਰਨ ਦੇ ਯੋਗ ਬਣਾਉਂਦੇ ਹੋਏ।
ਉਦਾਹਰਣਾਂ:
	
	ਮੈਂ ਉਹ ਵੇਖਕੇ ਬਹੁਤ ਖੁਸ਼ ਹਾਂ ਜਿਵੇਂ ਪਰਮੇਸ਼ੁਰ ਤੁਹਾਨੂੰ ਉਨ੍ਹਾਂ ਜਵਾਨ ਲੋਕਾਂ ਦੇ ਜੀਵਨਾਂ ਵਿੱਚ ਇਸਤੇਮਾਲ ਕਰ ਰਿਹਾ ਹੈ ਜਿਨ੍ਹਾਂ ਨੂੰ ਤੁਸੀਂ ਸਿਖਾ ਰਹੇ ਹੋ। ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਦੱਸਿਆ ਕਿ ਉਹ ਤੁਹਾਡੇ ਜੀਵਨ ਨੂੰ ਵੇਖਣ ਦੇ ਕਾਰਣ ਯਿਸੂ ਲਈ ਜੀਣਾ ਚਾਹੁੰਦੀ ਹੈ।”
	 
	
	“ਮੈਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਤੁਹਾਡੀ ਉਸ ਚੁਣੌਤੀਪੂਰਣ ਕੰਮ ਵਿੱਚ ਮਦਦ ਕਰੇਗਾ ਜੋ ਤੁਹਾਨੂੰ ਦਿੱਤਾ ਗਿਆ ਹੈ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ!”
	 
 
ਕਿਸੇ ਵਿਅਕਤੀ ਦੀ ਮੌਜੂਦਗੀ ਅਤੇ ਰਿਸ਼ਤੇ ਦੇ ਲਈ ਅਨੰਦ ਅਤੇ ਧੰਨਵਾਦ ਦੇ ਪ੍ਰਗਟਾਵੇ ਪੁਸ਼ਟੀ ਦੇ ਸਭ ਤੋਂ ਜ਼ਿਆਦਾ ਦ੍ਰਿੜ੍ਹ ਸ਼ਬਦ ਹਨ। ਉਹ ਉਸ ਵਿਅਕਤੀ ਦੇ ਮਹੱਤਵ ਨੂੰ ਪਰਗਟ ਕਰਦੇ ਹਨ।
ਉਦਾਹਰਣਾਂ:
	
	“ਜਦੋਂ ਤੁਸੀਂ ਇੱਥੇ ਹੁੰਦੇ ਹੋ ਤਾਂ ਪਰਿਵਾਰਕ ਇਕੱਠ ਹਮੇਸ਼ਾ ਹੋਰ ਵੀ ਖਾਸ ਬਣ ਜਾਂਦੇ ਹਨ।”
	 
	
	“ਮੈਨੂੰ ਤੁਹਾਡੇ ਨਾਲ ਰਹਿਣਾ ਪਸੰਦ ਹੈ।”
	 
	
	“ਤੁਸੀਂ ਮੇਰੇ ਲਈ ਬੇਸ਼ਕੀਮਤੀ ਹੋ, ਅਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ!”
	 
 
ਸ਼ਬਦਾਂ ਅਤੇ ਪੁਸ਼ਟੀ ਨਾਲ ਸੰਬੰਧਤ ਮਹੱਤਵਪੂਰਣ ਨੋਟਸ  
1. ਇੱਕ ਵਿਅਕਤੀ ਦੇ ਸਰੀਰਕ ਗੁਣਾਂ ਦੀ ਕਦੇ ਵੀ ਅਲੋਚਨਾ ਨਾ ਕਰੋ ਜਾਂ ਕਦੇ ਵੀ ਮਖੌਲ ਨਾ ਉਡਾਓ। ਲੋਕਾਂ ਦੇ ਸਰੀਰਕ ਗੁਣਾਂ ਜੀਵਨ ਭਰ ਉਨ੍ਹਾਂ ਦੇ ਨਾਲ ਰਹਿੰਦੇ ਹਨ। ਕਦੇ ਵੀ ਕਿਸੇ ਨੂੰ ਉਸ ਦੇ ਸਰੀਰਕ ਗੁਣਾਂ ਦੇ ਅਨੁਸਾਰ ਛੋਟਾ ਨਾਮ ਨਾ ਦਿਓ, ਖਾਸ ਕਰਕੇ ਇੱਕ ਨੁਕਸ ਦੇ ਲਈ।
2. ਤਾਕਤਾਂ, ਗੁਣਾਂ, ਅਤੇ ਚੰਗੇ ਵਿਹਾਰ ਦੀ ਪੁਸ਼ਟੀ ਕਰਨਾ ਸੁਣਨ ਵਾਲੇ ਨੂੰ ਉਸ ਵਿੱਚ ਬਣੇ ਰਹਿਣ ਅਤੇ ਉੱਨਤੀ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਗਲਤੀਆਂ ਕੱਢਣਾ ਘੱਟ ਹੀ ਮਦਦ ਕਰਦਾ ਹੈ।
3. ਇੱਕ ਸਲਾਹ ਦੇਣਾ ਅਸਿੱਧੇ ਤੌਰ ’ਤੇ ਸੁਣਨ ਵਾਲੇ ਵਿਚਲੇ ਨੁਕਸ ਨੂੰ ਦੱਸ ਸਕਦਾ ਹੈ। ਪੁਸ਼ਟੀ ਸਲਾਹ ਪ੍ਰਾਪਤ ਕਰਦੇ ਹੋਏ ਵਿਅਕਤੀ ਦੀ ਸੁਰੱਖਿਅਤ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੀ ਹੈ। ਜੇ ਤੁਹਾਨੂੰ ਕਿਸੇ ਨੂੰ ਸਲਾਹ ਦੇਣ ਦੀ ਲੋੜ ਹੈ, ਤਾਂ ਸਲਾਹ ਦੇ ਨਾਲ-ਨਾਲ ਦ੍ਰਿੜ੍ਹ ਪੁਸ਼ਟੀ ਵੀ ਦਿਓ।
4. ਸ਼ਕਾਇਤਾਂ ਦੇ ਰੂਪ ਵਿੱਚ ਦਿੱਤੇ ਗਏ ਸੁਝਾਅ ਪ੍ਰੇਰਿਤ ਨਹੀਂ ਕਰਦੇ ਹਨ। ਉਦਾਹਰਣ ਦੇ ਲਈ, ਇਹ ਆਖਣਾ ਕਿ ਇੱਕ ਕੰਮ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਜਾਂ ਕਿਸੇ ਦੇ ਇਸ ਨੂੰ ਕਰਨ ਵਿੱਚ ਅਸਫ਼ਲ ਹੋਣ ’ਤੇ ਸ਼ਰਮਿੰਦਗੀ ਪਰਗਟ ਕਰਨਾ, ਮਦਦਗਾਰ ਨਹੀਂ ਹੁੰਦਾ ਹੈ। ਇਸ ਤਰ੍ਹਾਂ ਦੇ ਕਥਨ ਵਿਅਕਤੀ ਨੂੰ ਮਹਿਸੂਸ ਕਰਾਉਂਦੇ ਹਨ ਕਿ ਉਹ ਪਹਿਲਾਂ ਹੀ ਅਸਫ਼ਲ ਹੋ ਗਿਆ ਹੈ; ਜੇ ਉਹ ਕੰਮ ਦੇਰੀ ਨਾਲ ਕਰਦਾ ਹੈ, ਉਹ ਫਿਰ ਵੀ ਮਹਿਸੂਸ ਕਰੇਗਾ ਕਿ ਉਹ ਅਸਫ਼ਲ ਹੋਇਆ ਹੈ।
ਠੇਸ ਪਹੁੰਚਾਉਣ ਵਾਲੇ ਸ਼ਬਦ  
ਜਿਹੜੇ ਵਿਅਕਤੀ ਨੂੰ ਸਭ ਤੋਂ ਜ਼ਿਆਦਾ ਪੁਸ਼ਟੀ ਦੇ ਸ਼ਬਦਾਂ ਦੀ ਲੋੜ ਹੁੰਦੀ ਹੈ ਉਹ ਇਸ ਤੋਂ ਉਲਟੇ ਸ਼ਬਦਾਂ ਦੇ ਨਾਲ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਹੈ। ਅਲੋਚਨਾ ਖਾਸ ਕਰਕੇ ਦਰਦਨਾਕ ਹੁੰਦੀ ਹੈ ਅਤੇ ਉਸ ਨੂੰ ਆਪਣੇ ਖੁਦ ਦੇ ਮਹੱਤਵ ਉੱਤੇ ਸ਼ੱਕ ਕਰਨ ਵੱਲ ਲੈ ਜਾਂਦੀ ਹੈ। ਰੁੱਖੇ, ਗੁੱਸੇ ਵਾਲੇ ਸ਼ਬਦ ਭਾਵਨਾਤਮਕ ਜਖਮ ਦਿੰਦੇ ਹਨ ਜਿਸ ਤੋਂ ਇੱਕ ਵਿਅਕਤੀ ਸ਼ਾਇਦ ਹੀ ਪੂਰੀ ਤਰ੍ਹਾਂ ਠੀਕ ਹੋ ਸਕੇ। ਇਹ ਖਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਬੋਲਣ ਵਾਲਾ ਉਸ ਦਰਦ ਨੂੰ ਨਹੀਂ ਸਮਝਦਾ ਜੋ ਉਸ ਦੇ ਸ਼ਬਦਾਂ ਨੇ ਦਿੱਤਾ ਹੈ ਅਤੇ ਕਦੇ ਵੀ ਮਾਫ਼ੀ ਨਹੀਂ ਮੰਗਦਾ।
ਜਿਵੇਂ ਕਿ ਪੁਸ਼ਟੀ ਦੇ ਸਭ ਤੋਂ ਦ੍ਰਿੜ੍ਹ ਸ਼ਬਦ ਵਿਅਕਤੀ ਦੇ ਮਹੱਤਵ ਨਾਲ ਸੰਬੰਧ ਰੱਖਦੇ ਹਨ, ਉਸੇ ਤਰ੍ਹਾਂ ਸਭ ਤੋਂ ਬੁਰੇ, ਅਤੇ ਦੁਖਦਾਇਕ ਕਥਨ ਇੱਕ ਨਿੱਜੀ ਹਮਲਾ ਹੁੰਦੇ ਹਨ। ਉਦਾਹਰਣ ਦੇ ਲਈ, “ਕਾਸ਼ ਮੈਂ ਤੁਹਾਨੂੰ ਕਦੇ ਮਿਲਿਆ ਹੀ ਨਾ ਹੁੰਦਾ।”
ਅਗਲੇ ਬੁਰੇ ਕਥਨ ਉਹ ਹਨ ਜੋ ਵਿਅਕਤੀ ਦੇ ਜ਼ਰੂਰੀ ਚਰਿੱਤਰ ਦੇ ਬਾਰੇ ਕੁਝ ਘੋਸ਼ਣਾ ਕਰਦੇ ਹਨ “ਤੁਸੀਂ_______ ਹੋ।” ਵਿਹਾਰ ਦੇ ਬਾਰੇ ਵਿਨਾਸ਼ਕਾਰੀ ਕਥਨ ਇਹ ਹਨ “ਤੁਸੀਂ ਹਮੇਸ਼ਾ ________” ਜਾਂ ਤੁਸੀਂ ਕਦੇ ਵੀ _________ ।” ਇਹ ਕਥਨ ਸਪਸ਼ਟ ਕਰਦੇ ਹਨ ਕਿ ਇੱਕ ਵਿਅਕਤੀ ਜ਼ਰੂਰੀ ਅਤੇ ਨਾ ਬਦਲਣ ਵਾਲਿਆਂ ਗਲਤੀਆਂ ਦੇ ਕਾਰਣ ਸੁਧਾਰ ਨਹੀਂ ਕਰ ਸਕਦਾ ਹੈ।
ਜੇ ਕੋਈ ਜਖਮੀ ਹੁੰਦਾ ਹੈ – ਖਾਸ ਕਰਕੇ ਜੇ ਕੋਈ ਪਿਆਰ ਦੀ ਪਾਣੀ ਮੁੱਖ ਭਾਸ਼ਾ ਦੇ ਵਿੱਚ ਜਖਮੀ ਹੁੰਦਾ ਹੈ – ਉਹ ਸੁਭਾਵਕ ਤੌਰ ’ਤੇ ਹੋਰ ਜਖਮ ਤੋਂ ਬਚਣ ਦੀ ਕੋਸ਼ਿਸ਼ ਕਰੇਗਾ। ਜਿਹੜੇ ਲੋਕ ਨਕਾਰਾਤਮਕ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਉਹ ਆਮ ਤੌਰ ’ਤੇ ਸਕਾਰਾਤਮਕ ਸ਼ਬਦ ਵਰਤਣ ਲਈ ਉਦਾਰ ਨਹੀਂ ਹੁੰਦੇ ਹਨ, ਇਸ ਲਈ ਸੁਣਨ ਵਾਲੇ ਨੂੰ ਇਸ ਦੀ ਘੱਟ ਹੀ ਉਮੀਦ ਹੁੰਦੀ ਹੈ ਕਿ ਉਹ ਆਪਣੇ ਵਿਹਾਰ ਨੂੰ ਸੁਧਾਰਨ ਦੁਆਰਾ ਬਿਹਤਰ ਵਿਹਾਰ ਹਾਸਲ ਕਰ ਸਕਦਾ ਹੈ। ਉਹ ਆਪਣੇ ਵਿਹਾਰ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਨਹੀਂ ਹੋਵੇਗਾ ਤਾਂ ਕਿ ਉਹ ਪਿਆਰ ਨੂੰ ਹਾਸਲ ਕਰ ਸਕੇ।
ਕਈ ਵਾਰ ਜਿਹੜੇ ਲੋਕ ਗੁੱਸੇ ਵਿੱਚ ਹੁੰਦੇ ਹਨ ਉਹ ਦੁੱਖ ਦੇਣ ਵਾਲੀਆਂ ਗੱਲਾਂ ਆਖਦੇ ਹਨ ਕਿਉਂਕਿ ਉਹ ਕਿਸੇ ਨੂੰ ਦੁਖੀ ਕਰਨਾ ਚਾਹੁੰਦੇ ਹਨ। ਕਈ ਵਾਰ, ਬੋਲਣ ਵਾਲੇ ਦੇ ਇਰਾਦੇ ਨੇਕ ਹੁੰਦੇ ਹਨ, ਪਰ ਫਿਰ ਵੀ ਉਸ ਦੇ ਸ਼ਬਦ ਦੁੱਖ ਦੇਣ ਵਾਲੇ ਹੁੰਦੇ ਹਨ। ਕਈ ਵਾਰ ਲੋਕ ਕਿਸੇ ਨੂੰ ਬਿਹਤਰ ਰਵੱਈਆ ਅਪਣਾਉਣ ਲਈ ਮਜ਼ਬੂਰ ਕਰਨ ਵਾਸਤੇ ਨਕਾਰਾਤਮਕ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ, ਪਰ ਇਹ ਕਦੇ ਵੀ ਕੰਮ ਨਹੀਂ ਕਰਦਾ ਹੈ।
► ਇੱਕ ਵਿਦਿਆਰਥੀ ਨੂੰ ਸਮੂਹ ਲਈ ਕੁਲੁੱਸੀਆਂ 3:8 ਨੂੰ ਪੜ੍ਹਨਾ ਚਾਹੀਦਾ ਹੈ। ਵਿਸ਼ਵਾਸੀਆਂ ਨੂੰ ਇਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਵਿਰੋਧ ਵਿੱਚ ਅਤੇ ਦੂਸਰਿਆਂ ਦੇ ਵਿਰੋਧ ਵਿੱਚ ਪਾਪਾ ਕਰਨਾ ਜਾਰੀ ਨਹੀਂ ਰੱਖਣਾ ਚਾਹੀਦਾ।
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next