ਜਿਹੜੇ ਪਰਮੇਸ਼ੁਰ ਦੀ ਪਿਆਰ ਭਰੀ ਅਤੇ ਉਦੇਸ਼ਪੂਰਣ ਸਿਰਜਣਾ ’ਤੇ ਵਿਸ਼ਵਾਸ ਨਹੀਂ ਕਰਦੇ ਹਨ, ਉਹ ਆਪਣੀ ਖੁਦ ਦੀ ਪਹਿਚਾਣ ਅਤੇ ਆਪਣਾ ਉਦੇਸ਼ ਬਣਾਉਣ ਲਈ ਸੰਘਰਸ਼ ਕਰਦੇ ਹਨ। ਪਰਮੇਸ਼ੁਰ ਦੇ ਨਾਲ ਰਿਸ਼ਤੇ ਤੋਂ ਬਿਨਾਂ ਮਨੁੱਖਤਾ ਨੂੰ ਸਹੀ ਢੰਗ ਨਾਲ ਸਮਝਣਾ ਅਸੰਭਵ ਹੈ। ਇੱਕ ਵਿਅਕਤੀ ਜੋ ਸੰਸਾਰਿਕ ਬੁੱਧੀ ਦੀ ਸਲਾਹ ਨਾਲ ਚੱਲਦਾ ਹੈ, ਉਹ ਅਸਲ ਵਿੱਚ ਜੀਵਨ ਨੂੰ ਸਮਝ ਨਹੀਂ ਸਕਦਾ। ਸੰਸਾਰਿਕ ਬੁੱਧੀ, ਮਨੁੱਖ ਕੇਦ੍ਰਿਤ ਹੋ ਕੇ ਖੁਸ਼ੀ ਦਾ ਪਿੱਛਾ ਕਰਨਾ ਹੈ।
ਸਾਡੀ ਪਹਿਚਾਣ (ਅਸੀਂ ਕੌਣ ਹਾਂ), ਸਾਡਾ ਉਦੇਸ਼ (ਅਸੀਂ ਕਿਉਂ ਹਾਂ), ਅਤੇ ਸਾਨੂੰ ਕਿਵੇਂ ਬਣਾਇਆ ਗਿਆ ਹੈ, ਇਹ ਸਭ ਸਮਝਣ ਲਈ ਸਾਨੂੰ ਆਪਣੇ ਸਿਰਜਣਹਾਰ ਦੇ ਉਦੇਸ਼ ਨੂੰ ਜਾਣਨਾ ਚਾਹੀਦਾ ਹੈ, ਜੋ ਪਵਿੱਤਰ ਬਾਈਬਲ ਦੇ ਵਿੱਚ ਪਾਇਆ ਜਾਂਦਾ ਹੈ। ਪਰਮੇਸ਼ੁਰ ਨੇ ਪਹਿਲਾਂ ਹੀ ਸਾਡੀ ਪਹਿਚਾਣ ਨੂੰ ਸਥਾਪਿਤ ਕੀਤਾ ਹੈ; ਇਹ ਕੁਝ ਅਜਿਹਾ ਨਹੀਂ ਹੈ ਜਿਸ ਦੀ ਅਸੀਂ ਖੋਜ ਕਰਦੇ ਹਾਂ। ਉਸ ਨੇ ਸਾਨੂੰ ਇੱਕ ਉਦੇਸ਼ ਦੇ ਨਾਲ ਰਚਿਆ ਹੈ ਅਤੇ ਸਾਨੂੰ ਸੋਚ ਸਮਝ ਕੇ ਬਣਾਇਆ ਹੈ। ਜਦੋਂ ਅਸੀਂ ਸਾਡੇ ਜੀਵਨਾਂ ਅਤੇ ਸਾਡੇ ਰਿਸ਼ਤਿਆਂ ਬਾਰੇ ਉਸ ਦੀ ਯੋਜਨਾ ਨੂੰ ਸਮਝਦੇ ਹਾਂ, ਤਦ ਹੀ ਅਸੀਂ ਉਹ ਬਣ ਸਕਦੇ ਹਾਂ ਜੋ ਸਾਨੂੰ ਬਣਨਾ ਚਾਹੀਦਾ ਹੈ ਅਤੇ ਅਸੀਂ ਸਾਡੇ ਵਜੂਦ ਦੇ ਲਈ ਉਸ ਦੇ ਉਦੇਸ਼ ਨੂੰ ਪੂਰਾ ਕਰ ਸਕਦੇ ਹਾਂ।
ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਹੋਣ ਦਾ ਅਰਥ ਹੈ ਕਿ ਲੋਕਾਂ ਨੂੰ ਰਿਸ਼ਤੇ ਰੱਖਣ ਲਈ ਅਨੋਖੇ ਢੰਗ ਨਾਲ ਬਣਾਇਆ ਗਿਆ ਹੈ। ਜਿਵੇਂ ਕਿ ਪਰਮੇਸ਼ੁਰ ਰਿਸ਼ਤੇ ਰੱਖਣ ਵਾਲਾ ਪਰਮੇਸ਼ੁਰ ਹੈ, ਉਸੇ ਤਰ੍ਹਾਂ ਉਸ ਨੇ ਲੋਕਾਂ ਨੂੰ ਵੀ ਰਿਸ਼ਤੇ ਰੱਖਣ ਵਾਲੇ ਪ੍ਰਾਣੀ ਬਣਾਇਆ ਹੈ। ਪਰਮੇਸ਼ੁਰ ਨੇ ਹਰੇਕ ਵਿਅਕਤੀ ਦੇ ਪ੍ਰਾਣ, ਆਤਮਾ, ਅਤੇ ਸਰੀਰ ਨੂੰ ਪਰਮੇਸ਼ੁਰ ਅਤੇ ਦੂਸਰਿਆਂ ਨਾਲ ਰਿਸ਼ਤੇ ਰੱਖਣ ਲਈ ਬਣਾਇਆ ਹੈ।
ਮਨੁੱਖੀ ਰਿਸ਼ਤਿਆਂ ਲਈ ਸਾਡਾ ਹਿਦਾਇਤ ਦਸਤਾਵੇਜ਼ 
ਇਹ ਸੱਚਾਈ ਕਿ ਪਰਮੇਸ਼ੁਰ ਨੇ ਲੋਕਾਂ ਨੂੰ ਰਿਸ਼ਤੇ ਰੱਖਣ ਲਈ ਬਣਾਇਆ ਹੈ, ਇਹ ਸਪਸ਼ਟ ਕਰਦੀ ਹੈ ਕਿ ਉਸ ਕੋਲ ਸਾਡੇ ਰਿਸ਼ਤਿਆਂ ਲਈ ਸਿਧਾਂਤ ਅਤੇ ਨਿਰਦੇਸ਼ ਹਨ। ਇੱਕ ਉਤਪਾਦ ਨੂੰ ਬਣਾਉਣ ਵਾਲਾ ਇੱਕ ਉਤਪਾਦ ਦਸਤਾਵੇਜ਼ ਲਿਖਦਾ ਹੈ ਜੋ ਉਤਪਾਦ ਦੀ ਬਣਤਰ ਦੀ ਵਿਆਖਿਆ ਕਰਦਾ ਹੈ ਅਤੇ ਦੱਸਦਾ ਹੈ ਕਿ ਇਸ ਨੂੰ ਕਿਵੇਂ ਵਰਤਣਾ ਹੈ। ਉਸੇ ਤਰ੍ਹਾਂ ਹੀ, ਪਰਮੇਸ਼ੁਰ ਨੇ ਸਾਨੂੰ ਆਪਣਾ ਵਚਨ ਬਾਈਬਲ ਦਿੱਤੀ ਹੈ, ਜੋ ਸਾਡੀ ਬਣਤਰ ਦੀ ਵਿਆਖਿਆ ਕਰਦੀ ਹੈ ਅਤੇ ਦੱਸਦੀ ਹੈ ਕਿ ਸਾਡੇ ਜੀਵਨ ਅਤੇ ਸਾਡੇ ਰਿਸ਼ਤੇ ਕਿਵੇਂ ਸਹੀ ਤਰ੍ਹਾਂ ਚੱਲ ਸਕਦੇ ਹਨ।
ਬਾਈਬਲ ਸਪਸ਼ਟ ਰੂਪ ਵਿੱਚ ਉਨ੍ਹਾਂ ਭੂਮਿਕਾਵਾਂ ਦਾ ਵਰਣਨ ਕਰਦੀ ਹੈ ਜੋ ਪਰਮੇਸ਼ੁਰ ਨੇ ਮਨੁੱਖੀ ਰਿਸ਼ਤਿਆਂ ਲਈ ਠਹਿਰਾਈਆਂ ਹਨ। ਇਹ ਪਤੀਆਂ ਅਤੇ ਪਤਨੀਆਂ; ਪਿਤਾਵਾਂ, ਮਾਵਾਂ, ਅਤੇ ਬੱਚਿਆਂ; ਭਰਾਵਾਂ ਅਤੇ ਭੈਣਾਂ; ਦਾਦਾ-ਦਾਦੀ ਅਤੇ ਨਾਨਾ-ਨਾਨੀ; ਦੋਸਤਾਂ; ਦੁਸ਼ਮਣਾਂ; ਗੁਆਂਢੀਆਂ; ਸਰਕਾਰਾਂ ਅਤੇ ਨਾਗਰਿਕਾਂ; ਅਤੇ ਮਾਲਕਾਂ ਅਤੇ ਨੌਕਰਾਂ ਦੀਆਂ ਭੂਮਿਕਾਵਾਂ ਅਤੇ ਉਨ੍ਹਾਂ ਦੇ ਰਿਸ਼ਤਿਆਂ ਨੂੰ ਸੰਬੋਧਿਤ ਕਰਦੀ ਹੈ। ਪਰਮੇਸ਼ੁਰ ਦੇ ਵਚਨ ਦੇ ਸਿਧਾਂਤ ਸਾਡੇ ਲਈ ਉਸ ਦੇ ਨਮੂਨੇ ਨੂੰ ਸਿਖਾਉਂਦੇ ਹਨ, ਭਾਵੇਂ ਸਾਡੇ ਹਾਲਾਤ ਜਾਂ ਮਹੌਲ ਕੁਝ ਵੀ ਹੋਣ। ਬਾਈਬਲ ਸਾਨੂੰ ਸਾਡੇ ਜੀਵਨ ਦੇ ਹਰੇਕ ਪੜਾਆ ਲਈ ਪਰਮੇਸ਼ੁਰ ਦੀ ਇੱਛਾ ਬਾਰੇ ਸਿਖਾਉਂਦੀ ਹੈ।
ਮਨੁੱਖੀ ਸਮਾਜ ਅਤੇ ਸੱਭਿਆਚਾਰ ਪਰਮੇਸ਼ੁਰ ਦੇ ਨਮੂਨੇ ਨੂੰ ਪ੍ਰਦਰਸ਼ਿਤ ਕਰਦੇ ਹਨ, ਭਾਵੇਂ ਕਿ ਇਹ ਅਸਿੱਧ ਹੈ। ਸੱਭਿਆਚਾਰ ਸਾਰੇ ਰਿਸ਼ਤਿਆਂ ਅਤੇ ਹਾਲਾਤਾਂ ਵਿੱਚ ਆਮ ਮਨੁੱਖੀ ਵਿਹਾਰ ਦਾ ਵਰਣਨ ਕਰਦੇ ਹਨ। ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਵਿਆਹੁਤਾ ਸੰਬੰਧਾਂ ਨੂੰ ਬਣਾਈ ਰੱਖਣ ਲਈ ਹਰੇਕ ਸੱਭਿਆਚਾਰ ਦੇ ਆਪਣੇ ਤਰੀਕੇ ਹਨ। ਸੱਭਿਆਚਾਰ ਪਰੰਪਰਾਵਾਂ, ਮਹੌਲਾਂ, ਸਰੀਰਕ ਬਣਤਰ, ਅਤੇ ਮੁੱਖ ਘਟਨਾਵਾਂ ਵਿੱਚ ਵੱਡੀ ਵਿਭਿੰਨਤਾ ਨੂੰ ਵਿਖਾਉਂਦੇ ਹਨ, ਪਰ ਹਰੇਕ ਸੱਭਿਆਚਾਰ ਸਾਂਝੀ ਬੁਨਿਆਦੀ ਨੈਤਿਕਤਾ ਰੱਖਦਾ ਹੈ। ਉਦਾਹਰਣ ਲਈ, ਹਰੇਕ ਸੱਭਿਆਚਾਰ ਵਿੱਚ ਵਿਆਹ ਦੀ ਇੱਕ ਕਿਸਮ ਹੁੰਦੀ ਹੈ। ਹਾਲਾਂਕਿ, ਸਾਰੇ ਵਿਹਾਰ ਦਾ ਮੁਲਾਂਕਣ ਬਾਈਬਲ ਦੇ ਸਿਧਾਂਤਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਸੱਭਿਆਚਾਰ ਦੇ ਨਿਯਮਾਂ ਦੁਆਰਾ। ਬਾਈਬਲ ਸਾਡੇ ਉੱਤੇ ਅਧਿਕਾਰ ਰੱਖਦੀ ਹੈ; ਸੱਭਿਆਚਾਰ ਨਹੀਂ (ਰੋਮੀਆਂ 12:2)।
ਜ਼ਰੂਰੀ ਨਹੀਂ ਕਿ ਸੱਭਿਆਚਾਰ ਦੇ ਵਿਸਥਾਰ ਨਿਰਪੱਖ ਹੋਣ, ਅਤੇ ਸਾਨੂੰ ਇਨ੍ਹਾਂ ਦੇ ਨਿਰਪੱਖ ਹੋਣ ਦੀ ਉਮੀਦ ਵੀ ਨਹੀਂ ਰੱਖਣੀ ਚਾਹੀਦੀ (ਅਫ਼ਸੀਆਂ 2:2)। ਸੱਭਿਆਚਾਰ ਨੂੰ ਪਤਿਤ ਲੋਕਾਂ ਦੁਆਰਾ ਵਿਕਸਤ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਗਲਤ ਇੱਛਾਵਾਂ ਅਤੇ ਸਵਾਰਥ ਹੈ। ਹੋ ਸਕਦਾ ਹੈ ਕਿ ਇੱਕ ਸਮਾਜ ਨੂੰ ਬਾਈਬਲ ਦੀ ਸੱਚਾਈ ਦੀ ਕੁਝ ਜਾਣਕਾਰੀ ਹੋਵੇ, ਫਿਰ ਵੀ ਕੋਈ ਵੀ ਸਮਾਜ ਸਹੀ ਅਤੇ ਗਲਤ ਸੰਬੰਧੀ ਪਰਮੇਸ਼ੁਰ ਦੇ ਮਿਆਰ ਨਾਲ ਲਗਾਤਾਰ ਨਹੀਂ ਚੱਲਦਾ। ਕਿਸੇ ਵੀ ਗੱਲ ਨੂੰ ਇਸ ਲਈ ਜਾਇਜ਼ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਇਹ ਸੱਭਿਆਚਾਰਕ ਹੈ। ਕੇਵਲ ਬਾਈਬਲ ਹੀ ਹੈ ਜੋ ਸਾਨੂੰ ਸਿੱਧਤਾ ਦੇ ਨਾਲ ਪਰਮੇਸ਼ੁਰ ਦਾ ਮਿਆਰ ਵਿਖਾਉਂਦੀ ਹੈ (ਜ਼ਬੂਰ 19:7-11)।
ਜੇ ਤੁਸੀਂ ਲੀਬਿਆ ਦੇਸ ਵਿੱਚ ਜਾਓ ਅਤੇ ਵੇਖੋ ਕਿ ਲੀਬਿਆ ਦੇ ਡ੍ਰਾਈਵਰ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਗੱਡੀ ਚਲਾਉਂਦੇ ਹਨ, ਤੁਸੀਂ ਸੋਚ ਸਕਦੇ ਹੋ, “ਇਹ ਉਨ੍ਹਾਂ ਦਾ ਸੱਭਿਆਚਾਰ ਹੈ; ਗੱਡੀ ਚਲਾਉਣ ਦੀ ਉਨ੍ਹਾਂ ਦੀ ਸ਼ੈਲੀ ਉਨ੍ਹਾਂ ਲਈ ਠੀਕ ਹੈ।” ਇਹ ਸੱਚ ਹੈ ਕਿ ਉਨ੍ਹਾਂ ਨੇ ਗੱਡੀ ਚਲਾਉਣ ਦੀ ਆਪਣੀ ਸੱਭਿਆਚਾਰਕ ਸ਼ੈਲੀ ਨੂੰ ਵਿਕਸਤ ਕੀਤਾ ਹੈ। ਪਰ, ਸੰਸਾਰ ਭਰ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਸਭ ਤੋਂ ਜ਼ਿਆਦਾ ਲੀਬਿਆ ਵਿੱਚ ਹੁੰਦੀਆਂ ਹਨ। ਲੀਬਿਆ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਉਸ ਦੇਸ ਨਾਲੋਂ ਦੁੱਗਣੀ ਹੈ ਜੋ ਦੇਸ ਸੰਸਾਰ ਵਿੱਚ ਇਨ੍ਹਾਂ ਮੌਤਾਂ ਲਈ ਦੂਸਰੇ ਨੰਬਰ ’ਤੇ ਆਉਂਦਾ ਹੈ। ਇਹ ਸਪਸ਼ਟ ਹੈ ਕਿ ਉਨ੍ਹਾਂ ਦੇ ਸੱਭਿਆਚਾਰ ਨੇ ਗੱਡੀ ਚਲਾਉਣ ਦੀ ਇੱਕ ਚੰਗੀ ਸ਼ੈਲੀ ਨੂੰ ਵਿਕਸਤ ਨਹੀਂ ਕੀਤਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਜੀਵਨ ਕਿਵੇਂ ਚੱਲਣਾ ਚਾਹੀਦਾ ਹੈ ਅਤੇ ਉਸ ਨੇ ਸਾਡੇ ਲਈ ਨਿਯਮ ਦਿੱਤੇ ਹਨ। ਅਸੀਂ ਕੇਵਲ ਪ੍ਰਯੋਗ ਅਤੇ ਪੜਚੋਲ ਕਰਨ ਲਈ ਨਹੀਂ ਹਾਂ। ਅਸੀਂ ਬੱਸ ਓਹੀ ਨਹੀਂ ਕਰਨਾ ਹੈ ਜੋ ਜਾਪਦਾ ਹੈ ਕਿ ਸਾਨੂੰ ਉਹ ਦੇਵੇਗਾ ਜੋ ਸਾਨੂੰ ਚਾਹੀਦਾ ਹੈ। ਸਾਨੂੰ ਸਿਰਫ ਓਹੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਿਸ ਬਾਰੇ ਅਸੀਂ ਕਲਪਨਾ ਕਰਦੇ ਹਾਂ ਕਿ ਉਹ ਇੱਕ ਖੁਸ਼ੀ ਭਰਿਆ ਜੀਵਨ ਹੋਵੇਗਾ। ਸਾਨੂੰ ਆਪਣੇ ਰਿਸ਼ਤਿਆਂ ਦੇ ਲਈ ਪਰਮੇਸ਼ੁਰ ਦੇ ਨਮੂਨੇ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਸੁੰਦਰ ਗੱਲ ਹੈ ਕਿ ਪਰਮੇਸ਼ੁਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਸਾਡੇ ਲਈ ਚੰਗਾ ਹੈ। ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤੇ ਹਨ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ (ਬਿਵਸਥਾ ਸਾਰ 6:24)। ਉਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੁਆਰਾ ਅਸੀਂ ਚੰਗੇ ਨਤੀਜਿਆਂ ਦਾ ਅਨੰਦ ਮਾਣਦੇ ਹਾਂ ਅਤੇ ਬੁਰੇ ਨਤੀਜਿਆਂ ਤੋਂ ਸੁਰੱਖਿਅਤ ਰਹਿੰਦੇ ਹਾਂ। ਸਾਨੂੰ ਬਣਾਉਣ ਵਾਲਾ ਜਾਣਦਾ ਹੈ ਕਿ ਸਾਡੇ ਲਈ ਉੱਤਮ ਕੀ ਹੈ, ਅਤੇ ਜਦੋਂ ਅਸੀਂ ਉਸ ਦੀ ਯੋਜਨਾ ਅਨੁਸਾਰ ਚੱਲਦੇ ਹਾਂ, ਅਸੀਂ ਧੰਨ ਹੁੰਦੇ ਹਾਂ।
ਰਿਸ਼ਤਿਆਂ ਵਿੱਚ ਪਰਮੇਸ਼ੁਰ ਅੱਗੇ ਜਵਾਬਦੇਹ  
► ਦੂਸਰੇ ਲੋਕਾਂ ਪ੍ਰਤੀ ਸਾਡਾ ਵਿਹਾਰ ਪਰਮੇਸ਼ੁਰ ਨਾਲ ਸਾਡੇ ਰਿਸ਼ਤਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
► ਵਿਦਿਆਰਥੀਆਂ ਨੂੰ ਹੇਠਾਂ ਦਿੱਤੇ ਵਚਨ ਦੇ ਹਰੇਕ ਭਾਗ ਨੂੰ ਸਮੂਹ ਲਈ ਪੜ੍ਹਨਾ ਚਾਹੀਦਾ ਹੈ। ਸੰਖੇਪ ਵਿੱਚ ਚਰਚਾ ਕਰੋ ਕਿ ਇਨ੍ਹਾਂ ਮਨੁੱਖੀ ਰਿਸ਼ਤਿਆਂ ਵਿੱਚ ਪਰਮੇਸ਼ੁਰ ਕੀ ਮੰਗ ਕਰਦਾ ਹੈ, ਅਤੇ ਆਗਿਆਕਾਰੀ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਪਰਮੇਸ਼ੁਰ ਦੇ ਨਿਰਦੇਸ਼ ਦੀ ਪਾਲਣਾ ਨਾ ਕਰਨਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਕਿਵੇਂ ਪ੍ਰਭਾਵਿਤ ਕਰੇਗਾ?
	
		
			ਦੂਸਰਿਆਂ ਨਾਲ ਸਾਡੇ ਰਿਸ਼ਤੇ ਅਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤਾ  
		 
	 
	
		
			ਵਚਨ ਦਾ ਹਵਾਲਾ  
			ਵਿਅਕਤੀ/ਭੂਮਿਕਾ  
			ਮਨੁੱਖੀ ਰਿਸ਼ਤੇ ਵਿੱਚ ਪਰਮੇਸ਼ੁਰ ਜੋ ਮੰਗ ਕਰਦਾ ਹੈ  
			ਪਰਮੇਸ਼ੁਰ ਨਾਲ ਰਿਸ਼ਤੇ ਉੱਤੇ ਪ੍ਰਭਾਵ  
		 
		
			1 ਪਤਰਸ 3:7 
			ਪਤੀ 
			ਪਤਨੀ ਨੂੰ ਸਮਝੇ ਅਤੇ ਉਸ ਨੂੰ ਆਦਰ ਦੇਵੇ 
			ਇੱਕ ਪਤੀ ਦੀਆਂ ਪ੍ਰਾਰਥਨਾਵਾਂ ਵਿੱਚ ਰੁਕਾਵਟ ਨਹੀਂ ਆਉਂਦੀ 
		 
		
			ਅਫ਼ਸੀਆਂ 5:22, 24, 33; 1 ਪਤਰਸ 3:1-6 
			ਪਤਨੀ 
			ਪਤੀ ਦੇ ਅਧੀਨ ਹੋਵੇ। 
			ਇਸ ਤਰ੍ਹਾਂ ਪਤਨੀ ਪਰਮੇਸ਼ੁਰ ਦੇ ਅਧੀਨ ਹੁੰਦੀ ਹੈ। ਪਰਮੇਸ਼ੁਰ ਉਸ ਦੇ ਰਵੱਈਏ ਅਤੇ ਵਿਹਾਰ ਦੀ ਕਦਰ ਕਰਦਾ ਹੈ। 
		 
		
			ਕੁਲੁੱਸੀਆਂ 3:20 
			ਬੱਚਾ 
			ਸਾਰੀਆਂ ਗੱਲਾਂ ਵਿੱਚ ਮਾਪਿਆਂ ਦੀ ਆਗਿਆ ਮੰਨੇ 
			ਇਹ ਵਿਹਾਰ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 
		 
		
			ਮੱਤੀ 6:12-15 
			ਹਰ ਕੋਈ 
			ਉਨ੍ਹਾਂ ਨੂੰ ਮਾਫ਼ ਕਰੇ ਜੋ ਸਾਡੇ ਵਿਰੁੱਧ ਪਾਪ ਕਰਦੇ ਹਨ 
			ਪਰਮੇਸ਼ੁਰ ਸਾਨੂੰ ਮਾਫ਼ ਕਰ ਸਕਦਾ ਹੈ। 
		 
		
			ਰੋਮੀਆਂ 13:1-5 
			ਹਰ ਕੋਈ 
			ਦੁਨਿਆਵੀ ਹਕੂਮਤਾਂ ਦੇ ਅਧੀਨ ਰਹੇ 
			ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਆਗਿਆ ਮੰਨਦੇ ਹਾਂ। 
		 
		
			1 ਪਤਰਸ 2:18-20 
			ਸੇਵਕ 
			ਅਣਉਚਿਤ ਵਿਹਾਰ ਨੂੰ ਧੀਰਜ ਨਾਲ ਸਹਿਣ ਕਰੇ 
			ਸੇਵਕ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਦਾ ਹੈ। 
		 
	 
ਅਸੀਂ ਨੈਤਿਕ ਪ੍ਰਾਣੀ ਹਾਂ, ਜਿਸ ਦਾ ਅਰਥ ਹੈ ਕਿ ਅਸੀਂ ਸਮਝਦੇ ਹਾਂ ਕਿ ਕੁਝ ਕੰਮ ਸਹੀ ਅਤੇ ਕੁਝ ਕੰਮ ਗਲਤ ਹਨ, ਅਤੇ ਅਸੀਂ ਸਾਡੇ ਫੈਸਲਿਆਂ ਲਈ ਪਰਮੇਸ਼ੁਰ ਦੇ ਅੱਗੇ ਜਵਾਬਦੇਹ ਹਾਂ। ਇਹ ਸਾਨੂੰ ਵੱਡੀ ਸੰਭਾਵਿਤ ਸਮਰੱਥਾ ਅਤੇ ਵੱਡੀ ਜ਼ਿੰਮੇਵਾਰੀ ਦਿੰਦਾ ਹੈ। ਸਾਡੇ ਫੈਸਲੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰਦੇ ਹਨ। ਰਿਸ਼ਤਿਆਂ ਬਾਰੇ ਪਰਮੇਸ਼ੁਰ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ, ਇਸ ਬਾਰੇ ਕੇਵਲ ਇੱਕ ਵਿਹਾਰਕ ਮਸਲਾ ਹੀ ਨਹੀਂ ਹੈ ਕਿ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ ਅਤੇ ਕਿਵੇਂ ਆਪਣੇ ਜੀਵਨ ਤੋਂ ਉੱਤਮ ਪ੍ਰਾਪਤ ਕਰ ਸਕਦੇ ਹਾਂ। ਰਿਸ਼ਤਿਆਂ ਵਿੱਚ ਸਾਡੇ ਫੈਸਲਿਆਂ ਅਤੇ ਸਾਡੇ ਵਿਹਾਰ ਲਈ ਅਸੀਂ ਪਰਮੇਸ਼ੁਰ ਅੱਗੇ ਜਵਾਬਦੇਹ ਹਾਂ (ਰੋਮੀਆਂ 14:10, 12)।
ਪਰਮੇਸ਼ੁਰ ਸਾਨੂੰ ਦੂਸਰਿਆਂ ਨਾਲ ਉਚਿਤ ਵਿਹਾਰ ਕਰਨ ਅਤੇ ਉਨ੍ਹਾਂ ਪ੍ਰਤੀ ਪਿਆਰ ਅਤੇ ਕਿਰਪਾ ਵਿੱਚ ਕੰਮ ਕਰਨ ਲਈ ਬੁਲਾਉਂਦਾ ਹੈ (ਮੀਕਾਹ 6:8)। ਸਮੱਸਿਆ ਇਹ ਹੈ ਕਿ ਆਦਮ ਦੇ ਪਾਪ ਕਾਰਨ, ਉਸ ਦੇ ਸਾਰੇ ਵੰਸ਼ਜ ਪਾਪੀ ਸੁਭਾਅ ਦੇ ਨਾਲ ਪੈਦਾ ਹੋਏ ਹਨ (ਰੋਮੀਆਂ 5:12, 19)। ਇਸ ਕਾਰਨ, ਅਸੀਂ ਲਗਾਤਾਰ ਪਿਆਰ, ਕਿਰਪਾ, ਅਤੇ ਉਚਿਤ ਤਰੀਕਿਆਂ ਨਾਲ ਵਿਹਾਰ ਨਹੀਂ ਕਰ ਸਕਦੇ (ਰੋਮੀਆਂ 7:15-24)। ਪਰ ਜਦੋਂ ਅਸੀਂ ਨਵੇਂ ਸਿਰਿਓਂ ਜਨਮ ਲੈਂਦੇ ਹਾਂ ਤਾਂ ਪਰਮੇਸ਼ੁਰ ਦੀ ਕਿਰਪਾ ਸਾਨੂੰ ਬਦਲਦੀ ਹੈ। ਪਵਿੱਤਰ ਆਤਮਾ ਸਾਨੂੰ ਪਰਮੇਸ਼ੁਰ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੇ ਯੋਗ ਬਣਾਉਂਦਾ ਹੈ (ਰੋਮੀਆਂ 8:3-4)।
ਹਰੇਕ ਵਿਅਕਤੀ ਦਾ ਮਹੱਤਵ  
► ਵਿਦਿਆਰਥੀਆਂ ਨੂੰ ਸਮੂਹ ਲਈ ਯਸਾਯਾਹ 44:24, ਜ਼ਬੂਰ 139:13-16, ਉਤਪਤ 9:6, ਅਤੇ ਯਾਕੂਬ 3:9 ਨੂੰ ਪੜ੍ਹਨਾ ਚਾਹੀਦਾ ਹੈ। ਇਹ ਵਚਨ ਹਰੇਕ ਜੀਵਨ ਦੇ ਮਹੱਤਵ ਬਾਰੇ ਸਾਨੂੰ ਕੀ ਦੱਸਦੇ ਹਨ? ਕੀ ਹੈ ਜੋ ਇੱਕ ਵਿਅਕਤੀ ਨੂੰ ਮਹੱਤਵ ਦਿੰਦਾ ਹੈ?
ਦੂਸਰਿਆਂ ਨਾਲ ਚੰਗੇ ਰਿਸ਼ਤੇ ਰੱਖਣ ਲਈ, ਸਾਨੂੰ ਹਰੇਕ ਵਿਅਕਤੀ ਨੂੰ ਓਹੀ ਮਹੱਤਵ ਦੇਣਾ ਚਾਹੀਦਾ ਹੈ ਜੋ ਪਰਮੇਸ਼ੁਰ ਉਨ੍ਹਾਂ ਨੂੰ ਦਿੰਦਾ ਹੈ। ਹਰੇਕ ਵਿਅਕਤੀ ਨੂੰ ਪਰਮੇਸ਼ੁਰ ਦੇ ਸਰੂਪ ’ਤੇ ਬਣਾਇਆ ਗਿਆ ਹੈ ਅਤੇ ਇਸ ਦੇ ਕਾਰਨ ਹੀ ਉਹ ਮਹੱਤਵਪੂਰਣ ਹੈ।  ਹਰੇਕ ਵਿਅਕਤੀ ਪਰਮੇਸ਼ੁਰ ਦੀ ਅਨੋਖੀ ਰਚਨਾ ਹੈ, ਭਾਵੇਂ ਉਹ ਆਦਮੀ ਜਾਂ ਔਰਤ ਹੋਵੇ, ਤੰਦਰੁਸਤ ਜਾਂ ਬੀਮਾਰ ਹੋਵੇ, ਪੂਰਣ ਜਾਂ ਅਪੰਗ ਜਾਂ ਅਪਾਹਜ ਹੋਵੇ, ਜਵਾਨ ਜਾਂ ਬੁੱਢਾ ਹੋਵੇ, ਅਮੀਰ ਜਾਂ ਗਰੀਬ ਹੋਵੇ (ਕਹਾਉਤਾਂ 14:31), ਪਹਿਲਾਂ ਹੀ ਪੈਦਾ ਹੋਇਆ ਹੋਵੇ ਜਾਂ ਅਜੇ ਵੀ ਮਾਂ ਦੀ ਕੁੱਖ ਵਿੱਚ ਹੋਵੇ; ਭਾਵੇਂ ਉਨ੍ਹਾਂ ਦੀ ਚਮੜੀ ਦਾ ਰੰਗ ਕੋਈ ਵੀ ਹੋਵੇ; ਅਤੇ ਉਨ੍ਹਾਂ ਦੀਆਂ ਮਾਨਸਿਕ ਜਾਂ ਸਰੀਰਕ ਯੋਗਤਾਵਾਂ ਜਾਂ ਸੀਮਾਵਾਂ ਨਾਲ ਕੋਈ ਫਕਰ ਨਹੀਂ ਪੈਂਦਾ (ਕੂਚ 4:11)।
ਅਜਿਹੇ ਸੱਭਿਆਚਾਰ ਵੀ ਹਨ ਜਿੱਥੇ ਬਜ਼ੁਰਗਾਂ ਨੂੰ ਭੁਲਾ ਦਿੱਤਾ ਜਾਂਦਾ ਹੈ, ਔਰਤਾਂ ਨਾਲ ਅਜਿਹਾ ਵਿਹਾਰ ਕੀਤਾ ਜਾਂਦਾ ਹੈ ਜਿਵੇਂ ਉਹ ਆਦਮੀਆਂ ਨਾਲੋਂ ਘੱਟ ਮਹੱਤਵਪੂਰਣ ਹੋਣ, ਜਾਂ ਬੱਚਿਆਂ ਨੂੰ ਇੱਕ ਪਰੇਸ਼ਾਨੀ ਸਮਝਿਆ ਜਾਂਦਾ ਹੈ। ਕੁਝ ਸੱਭਿਆਚਾਰਾਂ ਵਿੱਚ, ਅਪੰਗਾਂ ਨੂੰ ਸਰਾਪੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੁਕਾਇਆ ਜਾਂਦਾ ਹੈ ਜਾਂ ਸਮਾਜ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਸੰਸਾਰ ਭਰ ਵਿੱਚ ਜਾਤੀਵਾਦ ਆਮ ਹੈ: ਇੱਕ ਕਬੀਲਾ ਜਾਂ ਇੱਕ ਜਾਤੀ ਸਮੂਹ ਆਪਣੇ ਆਪ ਨੂੰ ਦੂਸਰੇ ਨਾਲੋਂ ਸਰੇਸ਼ਟ ਸਮਝਦਾ ਹੈ ਅਤੇ ਦੂਸਰੇ ਨਾਲ ਸ਼ਰਮਨਾਕ ਵਿਹਾਰ ਕਰਦਾ ਹੈ। ਇਨ੍ਹਾਂ ਵਿੱਚੋਂ ਹਰੇਕ ਕੰਮ ਲੋਕਾਂ ਦੇ ਮਹੱਤਵ ਨੂੰ ਘੱਟ ਕਰਦਾ ਹੈ, ਜੋ ਪਰਮੇਸ਼ੁਰ ਦੀ ਸਾਰੀ ਸ੍ਰਿਸ਼ਟੀ ਵਿੱਚੋਂ ਸਭ ਤੋਂ ਕੀਮਤੀ ਹਨ। ਚੰਗੇ ਅਤੇ ਪਰਮੇਸ਼ੁਰ ਨੂੰ ਆਦਰ ਦੇਣ ਵਾਲੇ ਰਿਸ਼ਤੇ ਰੱਖਣ ਲਈ, ਸਭ ਤੋਂ ਪਹਿਲਾਂ ਸਾਨੂੰ ਲੋਕਾਂ ਨੂੰ ਉਸ ਤਰ੍ਹਾਂ ਹੀ ਵੇਖਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਉਹ ਹਨ – ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਗਏ।
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next