ਮਨੁੱਖੀ ਪਹਿਚਾਣ ਬਾਰੇ ਇੱਕ ਸਹੀ ਸਮਝ  
ਬਹੁਤ ਸਾਰੇ ਲੋਕ ਇਹ ਗਲਤ ਧਾਰਨਾ ਰੱਖਦੇ ਹਨ ਕਿ ਉਨ੍ਹਾਂ ਦੀ ਸਹੀ ਰਾਹ ਵਿੱਚ ਅਗਵਾਈ ਕਰਨ ਲਈ ਉਨ੍ਹਾਂ ਦੇ ਮਨੁੱਖੀ ਸੁਭਾਅ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਇਹ ਉਚਿੱਤ ਜਾਪਦਾ ਹੈ ਕਿ ਜੋ ਇੱਛਾਵਾਂ ਉਨ੍ਹਾਂ ਦੇ ਆਪਣੇ ਸੁਭਾਅ ਤੋਂ ਆਉਂਦੀਆਂ ਹਨ ਉਹ ਉਨ੍ਹਾਂ ਦੀ ਸੰਤੁਸ਼ਟੀ ਵੱਲ ਅਗਵਾਈ ਕਰਨਗੀਆਂ। ਉਹ ਇਹ ਨਹੀਂ ਜਾਣਦੇ ਹਨ ਕਿ ਉਨ੍ਹਾਂ ਦੇ ਸੁਭਾਅ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨੂੰ ਪਾਪ ਦੁਆਰਾ ਬਰਬਾਦ ਕੀਤਾ ਗਿਆ ਹੈ। ਇੱਕ ਵਿਅਕਤੀ ਦੀਆਂ ਸੁਭਾਵਕ ਇੱਛਾਵਾਂ ਉਸ ਦੀ ਸੰਤੁਸ਼ਟੀ ਦੇ ਵੱਲ ਅਗਵਾਈ ਨਹੀਂ ਕਰਨਗੀਆਂ ਕਿਉਂਕਿ ਉਸ ਦੀਆਂ ਇੱਛਾਵਾਂ ਵਿਗੜੀਆਂ ਹੋਈਆਂ ਹਨ। ਨਾ ਹੀ ਵਿਅਕਤੀ ਦੀਆਂ ਸੁਭਾਵਕ ਇੱਛਾਵਾਂ ਉਸ ਦੀ ਉਸ ਵੱਲ ਅਗਵਾਈ ਕਰ ਸਕਦੀਆਂ ਹਨ ਜੋ ਨੈਤਿਕ ਤੌਰ ’ਤੇ ਸਹੀ ਹੈ, ਕੇਵਲ ਪਰਮੇਸ਼ੁਰ ਅਗਵਾਈ ਕਰ ਸਕਦਾ ਹੈ।
ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ ਜੀਵਨ ਲਈ ਆਪਣਾ ਖੁਦ ਦਾ ਉਦੇਸ਼ ਬਣਾਉਣ ਲਈ ਆਪਣੀਆਂ ਖੁਦ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਉਹ ਮੰਨਦੇ ਹਨ ਕਿ ਇੱਕ ਨਿੱਜੀ ਪਹਿਚਾਣ ਬਣਾਉਣਾ ਮਹੱਤਵਪੂਰਣ ਹੈ ਜਿਸ ਨੂੰ ਕਿਸੇ ਅਧਿਕਾਰ ਜਾਂ ਨੈਤਿਕ ਸ਼ਰਤਾਂ ਦੁਆਰਾ ਪ੍ਰੀਭਾਸ਼ਿਤ ਨਹੀਂ ਕੀਤਾ ਜਾਂਦਾ ਜਾਂ ਇਹ ਇਨ੍ਹਾਂ ਦੁਆਰਾ ਸੀਮਿਤ ਨਹੀਂ ਹੁੰਦੀ। ਉਹ ਸੋਚਦੇ ਹਨ ਕਿ ਲੋਕਾਂ ਨੂੰ ਆਪਣੇ ਲਈ ਫੈਸਲਾ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਕੀ ਸਹੀ ਅਤੇ ਮਹੱਤਵਪੂਰਣ ਹੈ। ਉਹ ਆਪਣੇ ਖੁਦ ਦੇ ਸੁਭਾਵਾਂ ’ਤੇ ਭਰੋਸਾ ਕਰਦੇ ਹਨ ਕਿ ਇਹ ਉਨ੍ਹਾਂ ਦੀ ਸਹੀ ਰਾਹ ਵਿੱਚ ਅਗਵਾਈ ਕਰਨਗੇ। ਉਹ ਅਜਿਹੇ ਸੰਸਥਾਨਾਂ ਜਾਂ ਨਿਯਮਾਂ ਨੂੰ ਪਸੰਦ ਨਹੀਂ ਕਰਦੇ ਜੋ ਉਨ੍ਹਾਂ ਦੇ ਵਿਹਾਰ ਨੂੰ ਸੀਮਿਤ ਕਰਦੇ ਹਨ। ਪਰਮੇਸ਼ੁਰ ਦੇ ਵਚਨ ਦੇ ਸਥਾਨ ’ਤੇ ਭ੍ਰਿਸ਼ਟ ਮਨੁੱਖੀ ਸੁਭਾਅ ਨੈਤਿਕਤਾ ਦਾ ਮਿਆਰ ਬਣ ਜਾਂਦਾ ਹੈ।
ਕਿਉਂਕਿ ਲਿੰਗਕਤਾ ਮਨੁੱਖੀ ਸੁਭਾਅ ਦਾ ਇੱਕ ਸ਼ਕਤੀਸ਼ਾਲੀ ਹਿੱਸਾ ਹੈ, ਬਹੁਤ ਸਾਰੇ ਲੋਕ ਲਿੰਗਕ ਇੱਛਾਵਾਂ ਨੂੰ ਆਪਣੀ ਪਹਿਚਾਣ ਦਾ ਕੇਂਦਰ ਮੰਨਦੇ ਹਨ। ਉਹ ਸੋਚਦੇ ਹਨ ਕਿ ਜੋ ਉਹ ਹਨ, ਸੱਚਮੁੱਚ ਉਹ ਬਣਨ ਲਈ ਉਨ੍ਹਾਂ ਨੂੰ ਆਪਣੀਆਂ ਲਿੰਗਕ ਇੱਛਾਵਾਂ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਲੋਕ ਸੋਚਦੇ ਹਨ ਕਿ ਲਿੰਗਕਤਾ ਸਿਰਫ ਉਹ ਨਹੀਂ ਹੈ ਜੋ ਉਹ ਚਾਹੁੰਦੇ ਹਨ  ਜਾਂ ਕਰਦੇ ਹਨ , ਇਹ ਉਹ ਹੈ ਜੋ ਉਹ ਹਨ । ਉਹ ਇਸ ਨੂੰ ਆਪਣੀ ਪਹਿਚਾਣ ਬਣਾ ਲੈਂਦੇ ਹਨ।
ਸੰਸਾਰ ਦੀ ਸੋਚ ਦੇ ਉਲਟ, ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ, ਪਰਮੇਸ਼ੁਰ ਨਾਲ ਰਿਸ਼ਤਾ ਰੱਖਣ ਦੇ ਉਦੇਸ਼ ਨਾਲ ਸਾਨੂੰ ਰਚਿਆ ਗਿਆ ਹੈ। ਮਨੁੱਖਾਂ ਦੇ ਰੂਪ ਵਿੱਚ ਇਹੋ ਸਾਡੀ ਸੱਚੀ ਪਹਿਚਾਣ ਹੈ। 
ਸਾਡੀ ਦੁਨਿਆਵੀ ਹੋਂਦ ਵਿੱਚ ਕੁਝ ਵੀ ਸਾਨੂੰ ਸਾਡੀ ਅੰਤਿਮ, ਸੱਚੀ ਪਹਿਚਾਣ ਨਹੀਂ ਦੇ ਸਕਦਾ। ਸਾਡੀ ਦੁਨਿਆਵੀ ਹੋਂਦ ਦੇ ਗੁਣ, ਬੱਸ ਉਹ ਹਾਲਾਤ ਹਨ ਜਿਨ੍ਹਾਂ ਦੇ ਵਿੱਚ ਅਸੀਂ ਹੁਣ ਹਾਂ। ਉਹ ਸਾਨੂੰ ਉਹ ਨਹੀਂ ਬਣਾਉਂਦੇ ਜੋ ਅਸੀਂ ਹਾਂ। ਸਾਡੀ ਜਾਤੀ, ਸਾਡਾ ਸਮਾਜਿਕ ਰੁਤਬਾ, ਜਾਂ ਸਾਡੀ ਆਰਥਿਕ ਸਥਿੱਤੀ ਸਾਡੀ ਪਹਿਚਾਣ  ਨਹੀਂ ਹੈ, ਉਹ ਸਾਡੇ ਹਾਲਾਤ  ਹਨ। ਇੱਕ ਵਿਅਕਤੀ ਇੱਕ ਡਾਕਟਰ, ਇੱਕ ਮਨੋਰੰਜਨ ਕਰਨ ਵਾਲਾ ਸਿਤਾਰਾ, ਜਾਂ ਇੱਕ ਰਾਸ਼ਟਰੀ ਨੇਤਾ ਹੋ ਸਕਦਾ ਹੈ, ਪਰ ਉਹ ਵਿਅਕਤੀ ਪਰਮੇਸ਼ੁਰ ਦੇ ਸਾਹਮਣੇ ਪਰਮੇਸ਼ੁਰ ਦੇ ਉਸ ਪ੍ਰਾਣੀ ਦੇ ਰੂਪ ਵਿੱਚ ਖੜ੍ਹਾ ਹੁੰਦਾ ਹੈ ਜੋ ਉਸ ਦੇ ਸਰੂਪ ’ਤੇ ਬਣਾਇਆ ਗਿਆ ਹੈ, ਅਤੇ ਇਹ ਪਹਿਚਾਣ ਸਭ ਤੋਂ ਮਹੱਤਵਪੂਰਣ ਹੈ।
ਸਾਡੀ ਲਿੰਗਕਤਾ ਸਾਡੀ ਹਾਲਤ ਦਾ ਇੱਕ ਸ਼ਕਤੀਸ਼ਾਲੀ ਹਿੱਸਾ ਹੈ। ਸਾਡੇ ਲਿੰਗਕ ਝੁਕਾਅ, ਇੱਛਾਵਾਂ, ਅਤੇ ਨਿਰਾਸ਼ਾਵਾਂ ਹਨ। ਪਰ ਇਹ ਸਾਰੀਆਂ ਚੀਜ਼ਾਂ ਸਾਡੀ ਪਹਿਚਾਣ ਨਹੀਂ ਹਨ; ਇਹ ਸਾਡੀ ਹਾਲਤ ਦਾ ਹਿੱਸਾ ਹਨ।
ਅਸੀਂ ਇੱਕ ਪਾਪੀ ਸੁਭਾਅ ਦੇ ਨਾਲ ਪੈਦਾ ਹੋਏ ਹਾਂ ਕਿਉਂਕਿ ਆਦਮ ਦੇ ਪਾਪ ਨੇ ਮਨੁੱਖਤਾ ਨੂੰ ਪਰਮੇਸ਼ੁਰ ਤੋਂ ਵੱਖ ਕਰ ਦਿੱਤਾ ਸੀ (ਰੋਮੀਆਂ 5:18)। ਪਰ ਸਾਡਾ ਪਾਪੀ ਹੋਣਾ ਵੀ ਸਾਡੀ ਪਹਿਚਾਣ ਨਹੀਂ ਹੈ; ਇਹ ਸਾਡੀ ਹਾਲਤ ਹੈ, ਅਤੇ ਇਸ ਨੂੰ ਪਰਮੇਸ਼ੁਰ ਦੀ ਕਿਰਪਾ ਅਤੇ ਸਮਰੱਥਾ ਦੇ ਦੁਆਰਾ ਬਦਲਿਆ ਜਾ ਸਕਦਾ ਹੈ (ਰੋਮੀਆਂ 5;19)।
► ਇੱਕ ਵਿਅਕਤੀ ਦੀ ਪਹਿਚਾਣ ਅਤੇ ਹਾਲਤ ਵਿੱਚ ਕੀ ਫਰਕ ਹੈ?
ਮਨੁੱਖੀ ਪਹਿਚਾਣ ਅਤੇ ਨਿੱਜੀ ਨੈਤਿਕਤਾ  
ਪਹਿਚਾਣ ਮਹੱਤਵਪੂਰਣ ਹੈ ਕਿਉਂਕਿ ਇੱਕ ਵਿਅਕਤੀ ਆਪਣੀ ਨੈਤਿਕਤਾ ਦੇ ਲਈ ਆਪਣੀ ਪਹਿਚਾਣ ਨੂੰ ਅਧਾਰ ਬਣਾਉਂਦਾ ਹੈ। ਨੈਤਿਕਤਾ ਉਹ ਸਿਧਾਂਤ ਹਨ ਜੋ ਵਿਹਾਰ ਦੇ ਸਹੀ ਜਾਂ ਗਲਤ ਹੋਣ ਬਾਰੇ ਦੱਸਦੇ ਹਨ। ਜੇ ਇੱਕ ਵਿਅਕਤੀ ਸੋਚਦਾ ਹੈ ਕਿ ਉਸ ਦੀ ਲਿੰਗਕਤਾ ਉਸ ਦੀ ਪਹਿਚਾਣ ਹੈ, ਤਾਂ ਉਹ ਇਹ ਮੰਨੇਗਾ ਕਿ ਉਸ ਦੇ ਲਿੰਗਕ ਝੁਕਾਵਾਂ ਦੇ ਅਨੁਸਾਰ ਚੱਲਣਾ ਸਹੀ  ਹੈ।
ਕਈ ਵਾਰ ਇੱਕ ਵਿਅਕਤੀ ਆਖਦਾ ਹੈ, “ਮੈਂ ਇਸ ਤਰ੍ਹਾਂ ਹੀ ਪੈਦਾ ਹੋਇਆ ਸੀ; ਇਹ ਕਰਨਾ ਮੇਰੇ ਲਈ ਸੁਭਾਵਕ ਹੈ; ਇਸ ਲਈ ਇਹ ਮੇਰੇ ਲਈ ਗਲਤ ਨਹੀਂ ਹੈ।” ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਸਾਰੇ ਪਾਪੀ ਸੁਭਾਅ ਦੇ ਨਾਲ ਪੈਦਾ ਹੋਏ ਸੀ (ਰੋਮੀਆਂ 5:12, ਅਫ਼ਸੀਆਂ 2:3)। ਸਾਡੇ ਲਈ ਸਿਰਫ਼ ਇਸ ਲਈ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਚੱਲਣਾ ਸਹੀ ਨਹੀਂ ਹੈ ਕਿਉਂਕਿ ਇਹ ਸਾਨੂੰ ਠੀਕ ਜਾਪਦਾ ਹੈ।
ਸਾਡਾ ਪਾਪੀ ਸੁਭਾਅ ਉਹ ਨਹੀਂ ਹੈ ਜੋ ਅਸੀਂ ਹਾਂ। ਸਾਡਾ ਪਾਪੀ ਸੁਭਾਅ ਸਾਡੀ ਹਾਲਤ ਹੈ। ਸਾਡੀ ਲਿੰਗਕਤਾ ਸਾਡੀ ਪਹਿਚਾਣ ਨਹੀਂ ਹੈ। ਇਸ ਦੇ ਬਜਾਏ, ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਪ੍ਰਾਣੀ ਸਾਡੀ ਪਹਿਚਾਣ ਹੈ। ਜੇ ਅਸੀਂ ਇਸ ਸੱਚਾਈ ਨੂੰ ਮੰਨ ਲੈਂਦੇ ਹਾਂ, ਤਾਂ ਅਸੀਂ ਜਾਣ ਲੈਂਦੇ ਹਾਂ ਕਿ ਇਹ ਪਰਮੇਸ਼ੁਰ ਹੈ ਜੋ ਫੈਸਲਾ ਕਰਦਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ, ਅਤੇ ਇਹ ਕਿ ਅਸੀਂ ਉਸ ਦੇ ਪ੍ਰਤੀ ਜਵਾਬਦੇਹ ਹਾਂ। ਸਾਡੀ ਪਹਿਚਾਣ ਪਵਿੱਤਰ ਵਿਹਾਰ ਦੇ ਸਹੀ ਮਿਆਰ ਨੂੰ ਸਮਝਣ ਵਿੱਚ ਸਾਡੀ ਮਦਦ ਕਰਦੀ ਹੈ।
► ਇੱਕ ਵਿਅਕਤੀ ਦੀ ਆਪਣੀ ਪਹਿਚਾਣ ਬਾਰੇ ਉਸ ਦੀ ਸਮਝ ਉਸ ਦੀ ਨੈਤਿਕਤਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
ਲਿੰਗ ਬਾਰੇ ਇੱਕ ਸਹੀ ਸਮਝ  
ਅਸੀਂ ਇਸ ਸੱਚਾਈ ਤੋਂ ਜਾਣੂ ਹਾਂ ਕਿ ਮਨੁੱਖ ਅਤੇ ਬਹੁਤ ਸਾਰੇ ਜਨਵਰ ਪੁਰਸ਼ ਲਿੰਗ ਅਤੇ ਇਸਤਰੀ ਲਿੰਗ ਵਿੱਚ ਵੰਡੇ ਹੋਏ ਹਨ। ਅਸੀਂ ਇਹ ਕਲਪਨਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਵੀ ਪੁਰਸ਼ ਜਾਂ ਇਸਤਰੀ ਹੈ, ਪਰ ਇਹ ਗਲਤ ਹੋਵੇਗਾ। ਪਰਮੇਸ਼ੁਰ ਸੁਭਾਵਕ ਤੌਰ ’ਤੇ ਲਿੰਗ ਦੇ ਨਾਲੋਂ ਵੱਡਾ ਹੈ, ਉਸ ਦੀ ਹੋਂਦ ਲਿੰਗ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਸੀ। ਦੋਵੇਂ ਮਨੁੱਖੀ ਲਿੰਗ ਪਰਮੇਸ਼ੁਰ ਦੇ ਸਰੂਪ ਤੋਂ ਨਿੱਕਲੇ ਹਨ (ਉਤਪਤ 1:27)। ਦੋਵੇਂ ਮਨੁੱਖੀ ਲਿੰਗ ਪਰਮੇਸ਼ੁਰ ਦੇ ਸਰੂਪ ਦਾ ਪਰਗਟਾਵਾ ਹਨ।
ਪਰਮੇਸ਼ੁਰ ਦਾ ਸਰੂਪ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਮਨੁੱਖੀ ਸੁਭਾਅ ਦੇ ਇੱਕ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਹੈ। ਪਰਮੇਸ਼ੁਰ ਦੇ ਸਰੂਪ ਦਾ ਮਤਲਬ ਕੇਵਲ ਉਨ੍ਹਾਂ ਕੁਝ ਵਿਸ਼ੇਸ਼ ਗੁਣਾਂ ਤੋਂ ਨਹੀਂ ਹੈ ਜੋ ਸਾਨੂੰ ਦਿੱਤੇ ਗਏ ਹਨ ਜਿਵੇਂ ਕਿ ਪਿਆਰ ਕਰਨ ਦੀ ਯੋਗਤਾ, ਸੁੰਦਰਤਾ ਦੀ ਕਦਰ ਕਰਨਾ, ਅਤੇ ਸਹੀ ਅਤੇ ਗਲਤ ਬਾਰੇ ਇੱਕ ਸਮਝ। ਪੂਰਾ ਮਨੁੱਖੀ ਸੁਭਾਅ ਪਰਮੇਸ਼ੁਰ ਦੇ ਸਰੂਪ ਦਾ ਪ੍ਰਤੀਬਿੰਬ ਹੈ। ਹੋਰ ਕੁਝ ਨਹੀਂ, ਪਰ ਪਰਮੇਸ਼ੁਰ ਦੇ ਸਰੂਪ ਨੂੰ ਸਾਡੀ ਹੋਂਦ ਦਾ ਸਾਰ ਮੰਨਿਆ ਜਾ ਸਕਦਾ ਹੈ। ਅਸੀਂ ਮੁੱਖ ਤੌਰ ’ਤੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਪ੍ਰਾਣੀ ਹਾਂ। ਸਾਡੀ ਮਨੁੱਖੀ ਹਾਲਤ ਦੀ ਕਿਸੇ ਵੀ ਤੰਦ ਨੂੰ ਸਾਡੀ ਮੁੱਖ ਪਹਿਚਾਣ ਜਾਂ ਸਾਡੀ ਨੈਤਿਕਤਾ ਦਾ ਅਧਾਰ ਬਣਨ ਦੀ ਅਨੁਮਤੀ ਨਹੀਂ ਦਿੱਤੀ ਜਾਣੀ ਚਾਹੀਦੀ।
ਹਰੇਕ ਵਿਅਕਤੀ ਲਈ ਪਰਮੇਸ਼ੁਰ ਵੱਲੋਂ ਲਿੰਗ ਦੀ ਚੋਣ ਕੀਤਾ ਜਾਣਾ ਉਸ ਦੀ ਇਸ ਯੋਜਨਾ ਦਾ ਹਿੱਸਾ ਹੈ ਕਿ ਉਹ ਵਿਅਕਤੀ ਉਸ ਦੇ ਸਰੂਪ ਨੂੰ ਕਿਵੇਂ ਪਰਗਟ ਕਰੇਗਾ। ਕਈ ਲੋਕ ਉਸ ਲਿੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਨ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤਾ ਹੈ। ਉਹ ਵਿਪਰੀਤ ਲਿੰਗ ਦੇ ਵਿਅਕਤੀ ਵਾਂਗ ਜੀਣ ਦੀ ਕੋਸ਼ਿਸ਼ ਕਰ ਸਕਦੇ ਹਨ। ਕਈ ਲੋਕ ਅਪਰੇਸ਼ਨਾਂ ਦੇ ਨਾਲ ਆਪਣੇ ਭੌਤਿਕ ਸਰੀਰ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਪਰਮੇਸ਼ੁਰ ਦੀ ਸ੍ਰਿਸ਼ਟੀ ਵਿੱਚ ਇੱਕ ਦੁਖਦਾਇਕ ਵਿਗੜ ਹੈ, ਕਿਉਂਕਿ ਇੱਕ ਵਿਅਕਤੀ ਆਪਣੇ ਭੌਤਿਕ ਸਰੀਰ ਨੂੰ ਬਦਲਣ ਦੁਆਰਾ ਸੱਚਮੁੱਚ ਲਿੰਗ ਨਹੀਂ ਬਦਲ ਸਕਦਾ। ਹਰੇਕ ਵਿਅਕਤੀ ਆਪਣੇ ਪੂਰੇ ਸੁਭਾਅ ਵਿੱਚ ਪੁਰਸ਼ ਜਾਂ ਇਸਤਰੀ ਹੈ – ਕੇਵਲ ਸਰੀਰਕ ਤੌਰ ’ਤੇ ਨਹੀਂ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਲਿੰਗ ਦੇ ਵਿੱਚ ਹੀ ਉਸ ਦੀ ਮਹਿਮਾ ਕਰੀਏ ਅਤੇ ਉਸ ਦੇ ਸਰੂਪ ਨੂੰ ਪਰਗਟ ਕਰੀਏ ਜੋ ਲਿੰਗ ਉਸ ਨੇ ਸਾਡੇ ਵਿੱਚੋਂ ਹਰੇਕ ਨੂੰ ਦਿੱਤਾ ਹੈ।
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next