ਸਮਰਪਣ ਦਾ ਮਸਲਾ  
[1] ਪਰਮੇਸ਼ੁਰ ਦੇ ਹਰੇਕ ਬੱਚੇ ਨੂੰ ਆਪਣੀਆਂ ਇੱਛਾਵਾਂ ਨੂੰ ਯਿਸੂ ਦੇ ਅਧਿਕਾਰ ਦੇ ਅਧੀਨ ਕਰਨਾ ਚਾਹੀਦਾ ਹੈ। ਯਿਸੂ ਹੀ ਪ੍ਰਭੂ ਹੈ। ਆਪਣੇ ਜੀਵਨ ਦੇ ਵਿੱਚ, ਹਰੇਕ ਵਿਸ਼ਵਾਸ ਯਿਸੂ ਦੇ ਪ੍ਰਭੂ ਹੋਣ ਪ੍ਰਤੀ ਆਪਣੇ ਸਮਰਪਣ ਵਿੱਚ ਪਰਖਿਆ ਜਾਵੇਗਾ। ਕੁਝ ਮੁਸ਼ਕਲ ਹੋਵੇਗਾ... ਜਾਂ ਕੁਝ ਚੰਗਾ ਜਿਸ ਦੀ ਸਾਨੂੰ ਇੱਛਾ ਹੈ ਉਹ ਨਹੀਂ  ਹੋਵੇਗਾ... ਅਤੇ ਯਿਸੂ ਸਾਨੂੰ ਜੋ ਉਸ ਦਾ ਅਨੁਸਰਣ ਕਰਦੇ ਹਾਂ ਪੁੱਛੇਗਾ, “ਕੀ ਮੈਂ ਤੁਹਾਡਾ ਪ੍ਰਭੂ ਹਾਂ? ਕੀ ਤੁਸੀਂ ਮੇਰੀ ਭਲਾਈ ਉੱਤੇ ਭਰੋਸਾ ਕਰੋਗੇ? ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਮੇਰੇ ਇੱਕ ਸੰਪੂਰਣ ਯੋਜਨਾ ਹੈ? ਕੀ ਤੁਸੀਂ ਮੇਰੀ ਆਗਿਆਕਾਰੀ ਕਰੋਗੇ? ਕੀ ਤੁਸੀਂ ਮੇਰੇ ਅੱਗੇ ਸਮਰਪਣ ਕਰੋਗੇ? ਕੀ ਤੁਸੀਂ ਉਸ ਦੇ ਅਧੀਨ ਹੋਵੋਗੇ ਜੋ ਮੈਂ ਕਰ ਰਿਹਾ ਹਾਂ? ਕੀ ਤੁਸੀਂ ਇਸ ਵਿੱਚ ਮੇਰੀ ਮਹਿਮਾ ਕਰੋਗੇ?”
ਕੁਝ ਕੁਆਰੇ ਲੋਕ ਕੁਆਰੇ ਰਹਿ ਕੇ ਹੀ ਖੁਸ਼ ਹਨ। ਪਰ ਜਿਹੜੇ ਵਿਆਹ ਕਰਾਉਣ ਦੀ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਨੂੰ ਵਿਆਹ ਕਰਾਉਣ ਦਾ ਚੰਗਾ ਮੌਕਾ ਨਹੀਂ ਮਿਲਿਆ ਹੈ, ਉਨ੍ਹਾਂ ਨੂੰ ਵਿਆਹ ਨੂੰ ਰੋਕਣ ਦੇ ਪਰਮੇਸ਼ੁਰ ਦੇ ਫੈਸਲੇ ਨੂੰ ਹਲੀਮੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ।
ਮਸੀਹ ਪੁਰਸ਼ਾਂ ਅਤੇ ਇਸਤਰੀਆਂ... ਇਹ ਜਾਣ ਲੈਣ ਕਿ ਜੇ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਵਿਆਹ ਕਰਾਉਣ, ਤਾਂ ਉਹ ਆਪਣੇ ਸੰਪੂਰਣ ਸਮੇਂ ’ਤੇ ਅਤੇ ਆਪਣੇ ਢੰਗ ਨਾਲ ਸਪਸ਼ਟ ਕਰੇਗਾ। ਪਰ ਹੇਮੇਸ਼ਾ ਉਸ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਅਤੇ ਉਸ ਉੱਤੇ [ਪੂਰਣ ਭਰੋਸਾ] ਕੀਤਾ ਜਾਣਾ ਚਾਹੀਦਾ ਹੈ।[2] 
 
ਪਰਮੇਸ਼ੁਰ ਭਲਾ ਅਤੇ ਭਰੋਸੇ ਦੇ ਯੋਗ ਹੈ। ਉਸ ਦਾ ਕੰਮ ਹੈ ਜੋ ਉਹ ਅਣਵਿਆਹੇ ਵਿਸ਼ਵਾਸੀ ਦੇ ਦਿਲ ਅਤੇ ਜੀਵਨ ਵਿੱਚ ਕਰਨਾ ਚਾਹੁੰਦਾ ਹੈ। ਪਰਮੇਸ਼ੁਰ ਹਮੇਸ਼ਾ ਉਸ ਲਈ ਅਨੁਮਤੀ ਦੇਵੇਗਾ ਜੋ ਉਸ ਦੇ ਬੱਚਿਆਂ ਲਈ ਉੱਤਮ ਹੈ, ਅਤੇ ਹੋਰ ਮਹੱਤਵਪੂਰਣ, ਉਸ ਲਈ ਅਨੁਮਤੀ ਦੇਵੇਗਾ ਜੋ ਯਿਸੂ ਨੂੰ ਸਭ ਤੋਂ ਵਧੇਰੇ ਮਹਿਮਾ ਦੇਵੇਗਾ। ਸਾਰੀਆਂ ਗੱਲਾਂ ਵਿੱਚ, ਪਰਮੇਸ਼ੁਰ ਸਾਨੂੰ ਸਾਡੇ ਚਰਿੱਤਰ ਵਿੱਚ ਮਸੀਹ ਵਰਗੇ ਬਣਾਉਣ ਲਈ ਕੰਮ ਕਰ ਰਿਹਾ ਹੈ (ਰੋਮੀਆਂ 8:28-29), ਅਤੇ ਸਾਨੂੰ ਯਿਸੂ ਦੀ ਅਰਾਧਨਾ ਉਸ ਤਰ੍ਹਾਂ ਕਰਨ ਦੇ ਯੋਗ ਬਣਾ ਰਿਹਾ ਹੈ ਜਿਵੇਂ ਸਾਨੂੰ ਸਦੀਪਕਤਾ ਦੇ ਵਿੱਚ ਕਰਨੀ ਚਾਹੀਦੀ ਹੈ (1 ਪਤਰਸ 1:6-7)।
ਪਰਮੇਸ਼ੁਰ ਆਪਣੇ ਹਰੇਕ ਬੱਚੇ ਦੇ ਲਈ ਇੱਕ ਧਰਮੀ ਜੀਵਨ ਸਾਥੀ ਦੇਣ ਲਈ ਸੰਪੂਰਣ ਤੌਰ ’ਤੇ ਯੋਗ ਹੈ। ਉਹ ਇੱਕ ਧਰਮੀ ਪਤਨੀ ਭਾਲਣ ਵਿੱਚ ਇੱਕ ਮਸੀਹੀ ਪੁਰਸ਼ ਦੀ ਮਦਦ ਕਰ ਸਕਦਾ ਹੈ, ਜਦੋਂ ਉਹ ਪੁਰਸ਼ ਇੱਕ ਜੇਤੂ ਇਸਤਰੀ ਦੀ ਭਾਲ ਵਿੱਚ ਹੈ ਜੋ ਆਪਣੇ ਜੀਵਨ ਦੇ ਨਾਲ ਪਰਮੇਸ਼ੁਰ ਦਾ ਆਦਰ ਕਰ ਰਹੀ ਹੈ (ਕਹਾਉਤਾਂ 18:22, ਕਹਾਉਤਾਂ 19:14, ਕਹਾਉਤਾਂ 31:10)।
ਇੱਕ ਅਣਵਿਆਹੀ ਇਸਤਰੀ ਜੋ ਮਸੀਹ ਲਈ ਜੀਵਨ ਬਿਤਾ ਰਹਿਹ ਹੈ, ਉਹ ਪਰਮੇਸ਼ੁਰ ਉੱਤੇ ਭਰੋਸਾ ਕਰ ਸਕਦੀ ਹੈ ਕਿ ਉਹ ਉਸ ਦੀਆਂ ਲੋੜਾਂ ਨੂੰ ਉੱਤਮ ਢੰਗ ਨਾਲ ਪੂਰਾ ਕਰੇਗਾ, ਭਾਵੇਂ ਉਸ ਨਾਲ ਵਿਆਹ ਕਰਾਉਣ ਲਈ ਇੱਕ ਪੁਰਸ਼ ਦੀ ਅਗਵਾਈ ਕਰਦਾ ਹੈ ਜਾਂ ਨਹੀਂ। ਉਹ ਪਰਮੇਸ਼ੁਰ ਦੇ ਮੁਹੱਈਆ ਕਰਾਉਣ ਅਤੇ ਪਰਮੇਸ਼ੁਰ ਦੀ ਵਫ਼ਾਦਾਰ ਦੇ ਕਾਰਣ ਇੱਕ ਭਰਪੂਰ ਅਤੇ ਆਤਮਿਕ ਤੌਰ ’ਤੇ ਫਲਦਾਇਕ ਜੀਵਨ ਬਿਤਾ ਸਕਦੀ ਹੈ।
ਜੇ ਪਰਮੇਸ਼ੁਰ ਉਸ ਲਈ ਕੁਆਰੀ ਰਹਿਣ ਦਾ ਫੈਸਲਾ ਲੈਂਦਾ ਹੈ, ਤਾਂ ਉਹ ਪਰਮੇਸ਼ੁਰ ਨੂੰ ਇੱਕ ਸੰਪੂਰਣ ਪਿਆਰ ਕਰਨ ਵਾਲੇ, ਮੁਹੱਈਆ ਕਰਾਉਣ ਵਾਲੇ, ਸੰਭਾਲਣ ਵਾਲੇ, ਅਤੇ ਆਗੂ ਦੇ ਰੂਪ ਵਿੱਚ ਵੇਖੇਗੀ। ਯਿਸੂ ਉਸ ਦੇ ਮਨ ਦਾ ਪਤੀ ਹੋ ਸਕਦਾ ਹੈ (ਯਸਾਯਾਹ 54:5), ਅਤੇ ਉਹ ਇੱਕ ਦੁਨਿਆਵੀ ਪਤੀ ਦੇ ਬਜਾਏ ਉਸ ਨੂੰ ਪਿਆਰ ਕਰ ਸਕਦੀ ਹੈ, ਉਸ ਦਾ ਆਦਰ ਕਰ ਸਕਦੀ ਹੈ, ਉਸ ਦੇ ਅਧੀਨ ਹੋ ਸਕਦੀ ਹੈ ਅਤੇ ਉਸ ਦੀ ਆਗਿਆਕਾਰੀ ਬਣ ਸਕਦੀ ਹੈ।
ਜੇ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਵਿਆਹ ਕਰਾਵੇ, ਤਾਂ ਉਸ ਦੇ ਕੁਆਰੇਪਣ ਦੇ ਸਮੇਂ ਨੇ ਉਸ ਨੂੰ ਪਰਮੇਸ਼ੁਰ ਉੱਤੇ ਭਰੋਸਾ ਕਰਨਾ ਸਿਖਾਇਆ ਹੋਵੇਗਾ (ਕੇਵਲ ਓਹੀ ਸੰਪੂਰਣ ਪਿਆਰ ਕਰਨਾ ਵਾਲਾ, ਮੁਹੱਈਆ ਕਰਾਉਣ ਵਾਲਾ, ਸੰਭਾਲਣ ਵਾਲਾ, ਅਤੇ ਆਗੂ ਹੈ), ਤਦ ਵੀ ਜਦੋਂ ਉਹ ਇੱਕ ਅਸੰਪੂਰਣ ਮਨੁੱਖੀ ਪਤੀ ਨੂੰ ਪਿਆਰ ਕਰਨਾ, ਉਸ ਦਾ ਆਦਰ ਕਰਨਾ, ਅਤੇ ਉਸ ਦੇ ਅਧੀਨ ਰਹਿਣਾ ਸਿੱਖਦੀ ਹੈ।
ਮਸੀਹ ਵਿੱਚ ਪੂਰਣਤਾ  
[3] ਸਾਰੇ ਵਿਸ਼ਵਾਸੀਆਂ ਨੂੰ ਆਪਣੀ ਅੰਤਿਮ ਭਰਪੂਰੀ ਮਸੀਹ ਵਿੱਚ ਪਾਉਣੀ ਚਾਹੀਦੀ ਹੈ, ਨਾ ਕਿ ਇੱਕ ਮਨੁੱਖੀ ਸਾਥੀ ਵਿੱਚ। ਭਾਵੇਂ ਕੋਈ ਵਿਆਹ ਕਰਾਉਣ ਨੂੰ ਹੀ ਤਰਜੀਹ ਦਿੰਦਾ ਹੋਵੇ, ਪਰ ਲੰਬੇ ਸਮੇਂ ਦਾ ਕੁਆਰਾਪਣ ਇਹ ਯਕੀਨੀ ਬਣਾਉਣ ਦਾ ਮੌਕਾ ਦਿੰਦਾ ਹੈ ਕਿ ਉਹ ਸੱਚਮੁੱਚ ਯਿਸੂ ਵਿੱਚ ਪੂਰਣ ਹੈ। ਕੁਆਰਾਪਣ ਇਹ ਸਾਬਤ ਕਰਨ ਦਾ ਮੌਕਾ ਦਿੰਦਾ ਹੈ ਕਿ ਯਿਸੂ ਹੀ ਕਾਫ਼ੀ ਹੈ (ਫਿਲਿੱਪੀਆਂ 4:11-13)।
ਇਹ ਸੱਚਾਈ ਕਿ ਪਰਮੇਸ਼ੁਰ ਨੇ ਵਿਆਹ ਨੂੰ ਰਚਿਆ ਹੈ, ਅਤੇ ਸਾਨੂੰ ਇਸ ਨੂੰ ਇੱਕ ਪਵਿੱਤਰ ਸੰਸਥਾਨ ਦੇ ਰੂਪ ਵਿੱਚ ਆਦਰ ਦੇਣਾ ਚਾਹੀਦਾ ਹੈ, ਇਹ ਵਚਨ ਦੇ ਵਿੱਚ ਪ੍ਰਤੱਖ ਹੈ... ਆਦਮ ਦੇ ਲਈ ਇਕੱਲਾ ਰਹਿਣਾ ਚੰਗਾ ਨਹੀਂ ਸੀ, ਪਰ ਕੀ ਇਹ ਇਸ ਲਈ ਸੀ ਕਿਉਂਕਿ ਪਰਮੇਸ਼ੁਰ ਆਪ ਆਦਮ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਸੀ? ਬਿਲਕੁਲ ਨਹੀਂ! ਜਿਵੇਂ ਕਿ ਬਾਈਬਲ ਸਮਝਾਉਂਦੀ ਹੈ, ਪਰਮੇਸ਼ੁਰ ਨੇ ਹੱਵਾਹ ਨੂੰ ਇਸ ਲਈ ਬਣਾਇਆ ਕਿਉਂਕਿ ਆਦਮ ਨੂੰ ਇੱਕ ਸਹਾਇਕ  ਦੀ ਲੋੜ ਸੀ, ਧਰਤੀ ਉੱਤੇ ਉਸ ਕੰਮ ਨੂੰ ਕਰਨ ਲਈ ਜਿਸ ਕੰਮ ਨੂੰ ਕਰਨ ਲਈ ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ। ਹਾਂ, ਬਹੁਤ ਸਾਰੀਆਂ ਬਰਕਤਾਂ ਅਤੇ ਲਾਭ ਸਨ ਜੋ ਆਦਮ ਅਤੇ ਹੱਵਾਹ ਦੋਵਾਂ ਨੂੰ ਇੱਕ ਦੂਸਰੇ ਦੇ ਸਾਥ ਤੋਂ ਮਿਲੇ, ਪਰ ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਨੂੰ ਕਦੇ ਵੀ ਪਰਮੇਸ਼ੁਰ ਦਾ ਸਥਾਨ ਨਹੀਂ ਲੈਣਾ ਚਾਹੀਦਾ ਸੀ। ਉਹ ਅਜੇ ਵੀ ਪਰਮੇਸ਼ੁਰ ਸੀ, ਅਤੇ ਅਜੇ ਵੀ ਪਿਆਰ ਅਤੇ ਅਰਾਧਨਾ ਦੇ ਲਈ ਉਸ ਦਾ ਪਹਿਲਾ ਅਤੇ ਮੁੱਖ ਸਥਾਨ ਹੋਣਾ ਚਾਹੀਦਾ ਸੀ।[4] 
 
ਇੱਕ ਵਿਅਕਤੀ ਤਦ ਪਰਮੇਸ਼ੁਰ ਦੇ ਪਿਆਰ ਨੂੰ ਜ਼ਿਆਦਾ ਅਨੁਭਵ ਕਰਨਾ ਸਿੱਖ ਸਕਦਾ ਹੈ ਜਦੋਂ ਉਸ ਦਾ ਇੱਕ ਜੀਵਨ ਸਾਥੀ ਜਾਂ ਪਰਿਵਾਰ ਨਹੀਂ ਹੁੰਦਾ ਜਿਨ੍ਹਾਂ ਨੂੰ ਉਸ ਨੇ ਸਰੀਰਕ ਅਤੇ ਭਾਵਨਾਤਮਕ ਸਨੇਹ ਦੇਣਾ ਹੈ। ਜ਼ਬੂਰ 73:25-26 ਵਰਗੇ ਵਚਨ, ਭਾਵਨਾਤਮਕ ਪਰਤਾਵੇ ਅਤੇ ਸਰੀਰਕ ਪਰਤਾਵੇ ਦੇ ਸਮਿਆਂ ਵਿੱਚ ਉਤਸ਼ਾਹ ਦਿੰਦੇ ਹਨ:
ਸੁਰਗ ਵਿੱਚ ਮੇਰਾ ਹੋਰ ਕੌਣ ਹੈ? ਅਤੇ ਧਰਤੀ ਉੱਤੇ ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ। ਮੇਰਾ ਤਨ ਤੇ ਮੇਰਾ ਮਨ ਢਲ ਜਾਂਦੇ ਹਨ, ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦੀ ਚਟਾਨ ਅਤੇ ਮੇਰਾ ਭਾਗ ਹੈ।
 
ਜਿਵੇਂ ਲੇਸਲੀ ਲੁਡੀ ਲਿਖਦੇ ਹਨ:
ਜ਼ਬੂਰਾਂ ਦੇ ਲੇਖਕ ਦਾਊਦ ਦੇ ਜੀਵਨ ਵਿੱਚ ਉਸ ਦੀਆਂ ਬਹੁਤ ਸਾਰੀਆਂ ਔਰਤਾਂ ਸਾਥੀ ਸਨ। ਪਰ ਇਹ ਦਾਊਦ ਦਾ ਪਰਮੇਸ਼ੁਰ ਦੇ ਨਾਲ ਕਰੀਬੀ ਰਿਸ਼ਤਾ ਹੈ ਜੋ ਉਸ ਲਈ ਸੰਪੂਰਣ ਸੰਤੁਸ਼ਟੀ ਨੂੰ ਲੈ ਕੇ ਆਉਂਦਾ ਹੈ ਜਿਸ ਨੂੰ ਇਹ ਆਇਤਾਂ ਵਿਖਾਉਂਦੀਆਂ ਹਨ।[5] 
 
[6] ਅਣਵਿਆਹਿਆ ਵਿਸ਼ਵਾਸੀ ਵੇਖੇਗਾ ਕਿ ਯਿਸੂ ਹੀ ਕਾਫ਼ੀ ਹੈ; ਪਰਮੇਸ਼ੁਰ ਦੇ ਨਾਲ ਇੱਕ ਰਿਸ਼ਤਾ ਸੰਤੁਸ਼ਟੀ ਦਿੰਦਾ ਹੈ।
ਸੇਵਾ ਦੇ ਲਈ ਮੌਕੇ  
ਜਦੋਂ ਅਣਵਿਆਹੇ ਵਿਸ਼ਵਾਸੀ ਮਸੀਹ ਵਿੱਚ ਆਪਣੀ ਸੰਤੁਸ਼ਟੀ ਨੂੰ ਪਾਉਂਦੇ ਹਨ, ਤਾਂ ਉਹ ਉਨ੍ਹਾਂ ਦੇ ਕੁਆਰੇਪਣ ਨੂੰ ਦੂਸਰਿਆਂ ਦੀ ਸੇਵਾ ਕਰਨ ਦੇ ਲਈ ਇੱਕ ਮੌਕਾ ਬਣਾਉਂਦਾ ਹੈ। ਆਪਣੀਆਂ ਖੁਦ ਦੀਆਂ ਲੋੜਾਂ ਉੱਤੇ ਕੇਂਦਰਿਤ ਰਹਿਣ ਦੇ ਬਜਾਏ ਅਤੇ ਅਸੰਤੋਸ਼ ਮਹਿਸੂਸ ਕਰਨ ਦੇ ਬਜਾਏ, ਉਹ ਦੂਸਰਿਆਂ ਦੀਆਂ ਲੋੜਾਂ ਨੂੰ ਵੇਖਣਾ ਅਤੇ ਪੂਰਾ ਕਰਨਾ ਸਿੱਖ ਸਕਦੇ ਹਨ। ਦੂਸਰਿਆਂ ਦੀ ਮਦਦ ਕਰਨਾ ਇੱਕ ਫਲਦਾਇਕ ਅਤੇ ਭਰਪੂਰ ਜੀਵਨ ਜੀਣ ਦਾ ਇੱਕ ਉੱਤਮ ਢੰਗ ਹੈ। ਜੀਵਨ ਦੇ ਇਸ ਸਮੇਂ ਵਿੱਚ ਵਿਕਸਤ ਹੋਇਆ ਚਰਿੱਤਰ, ਉਨ੍ਹਾਂ ਦੀ ਇਸ ਵਿੱਚ ਮਦਦ ਕਰੇਗਾ ਕਿ ਉਹ ਆਪਣੇ ਜੀਵਨਾਂ ਦੇ ਵਿੱਚ ਚੰਗਾ ਫਲ ਦਿੰਦੇ ਰਹਿਣ।
► ਵਿਦਿਆਰਥੀਆਂ ਨੂੰ ਸਮੂਹ ਲਈ ਫਿਲਿੱਪੀਆਂ 2:3-4 ਅਤੇ ਤੀਤੁਸ 3:8, 14 ਨੂੰ ਪੜ੍ਹਨਾ ਚਾਹੀਦਾ ਹੈ।
ਜਿਵੇਂ ਪਹਿਲਾਂ ਆਖਿਆ ਗਿਆ ਹੈ ਕਿ ਜੀਵਨ ਦੇ ਵੱਖ-ਵੱਖ ਹਾਲਾਤ ਅਨੋਖੇ ਮੌਕੇ ਪ੍ਰਦਾਨ ਕਰਦੇ ਹਨ। ਜੀਵਨ ਦੇ ਹਰੇਕ ਪੜਾਅ ਵਿੱਚ, ਕੁਝ ਕੰਮ ਅਜਿਹੇ ਹੁੰਦੇ ਹਨ ਜੋ ਇੱਕ ਵਿਅਕਤੀ ਕਰ ਸਕਦਾ ਹੈ, ਅਤੇ ਕੁਝ ਅਜਿਹੇ ਕੰਮ ਹੁੰਦੇ ਹਨ ਜੋ ਉਹ ਨਹੀਂ ਕਰ ਸਕਦੇ। ਇੱਕ ਕੁਆਰੀ ਔਰਤ ਨੇ ਉਨ੍ਹਾਂ ਕੰਮਾਂ ਦੀ ਸੂਚੀ ਬਣਾਈ ਜੋ ਉਹ ਕਰ ਸਕਦੀ ਹੈ, ਖਾਸ ਕਰਕੇ ਇਸ ਲਈ ਕਿਉਂਕਿ  ਉਹ ਕੁਆਰੀ ਹੈ। ਹੋਰ ਕੁਆਰੇ ਪੁਰਸ਼ ਜਾਂ ਕੁਆਰੀਆਂ ਔਰਤਾਂ ਆਪਣੀ ਸੂਚੀ ਵਿੱਚ ਹੋਰ ਕੰਮਾਂ ਨੂੰ ਸ਼ਾਮਲ ਕਰ ਸਕਦੇ ਹਨ।
ਕਿਉਂਕਿ ਮੈਂ ਇੱਕ ਕੁਆਰੀ ਜਵਾਨ ਇਸਤਰੀ ਹਾਂ, ਮੇਰੇ ਲਈ ਇਹ ਕਰਨਾ ਬਹੁਤ ਸੌਖਾ ਹੈ:
 
	
	ਬਜ਼ੁਰਗਾਂ ਨੂੰ ਮਿਲਣ ਜਾ ਸਕਦੀ ਹਾਂ ਅਤੇ ਉਨ੍ਹਾਂ ਸਮਾਂ ਬਿਤਾ ਸਕਦੀ ਹਾਂ।
	 
	
	ਬੇਘਰੇ ਲੋਕਾਂ ਲਈ ਖਾਣਾ ਬਣਾ ਸਕਦੀ ਹਾਂ ਅਤੇ ਉਨ੍ਹਾਂ ਨੂੰ ਖਵਾ ਸਕਦੀ ਹਾਂ।
	 
	
	ਬਾਈਬਲ ਅਧਿਐਨ ਕਰ ਸਕਦੀ ਹਾਂ ਅਤੇ ਬੱਚਿਆਂ ਲਈ ਬਾਈਬਲ ਦੇ ਸਬਕ ਤਿਆਰ ਕਰ ਸਕਦੀ ਹਾਂ।
	 
	
	ਮੇਰੇ ਘਰ ਵਿੱਚ ਔਰਤਾਂ ਅਤੇ ਕੁੜੀਆਂ ਦੀ ਸੇਵਕਾਈ ਕਰ ਸਕਦੀ ਹਾਂ।
	 
	
	ਵਿਚੋਲਗੀ ਦੀ ਪ੍ਰਾਰਥਨਾ ਵਿੱਚ ਬਿਨਾਂ ਰੁਕਾਵਟ ਦੇ ਸਮੇਂ ਬਿਤਾ ਸਕਦੀ ਹਾਂ।
	 
	
	ਇੱਕ ਨਵਾਂ ਹੁਨਰ ਸਿੱਖ ਸਕਦੀ ਹਾਂ।
	 
	
	ਉਤਸ਼ਾਹ ਦੇ ਪੱਤਰ ਅਤੇ ਕਾਰਡ ਲਿਖ ਸਕਦੀ ਹਾਂ।
	 
	
	ਪ੍ਰਜੈਕਟਜ਼ ਦੇ ਨਾਲ ਦੂਸਰੇ ਵਿਅਕਤੀਆਂ ਦੀ ਸਵੈ-ਇੱਛਾ ਨਾਲ ਮਦਦ ਕਰ ਸਕਦੀ ਹਾਂ।
	 
	
	ਕਿਸੇ ਵਿਸ਼ੇਸ਼ ਲੋੜ ਲਈ ਜਾਂ ਜਦੋਂ ਕੋਈ ਘਟਨਾ ਅਚਾਨਕ ਹੋ ਜਾਂਦੀ ਹੈ ਤਦ ਆਪਣੀ ਸਮਾਂ ਸਾਰਣੀ ਵਿੱਚ ਤੁਰੰਤ ਬਦਲਾਵ ਕਰ ਸਕਦੀ ਹਾਂ।
	 
 
ਹਰੇਕ ਵਿਅਕਤੀ ਕੋਲ ਆਪਣੇ ਜੀਵਨ ਦੇ ਹਾਲਾਤ ਦੇ ਕਾਰਣ ਵਿਸ਼ੇਸ਼ ਮੌਕੇ ਜਾਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇੱਕ ਜਵਾਨ ਮਾਂ ਜੋ ਸੂਚੀ ਬਣਾਵੇਗੀ ਉਸ ਵਿੱਚ ਇਨ੍ਹਾਂ ਕੰਮਾਂ ਦੀਆਂ ਉਦਾਹਰਣਾਂ ਸ਼ਾਮਲ ਹੋ ਸਕਦੀਆਂ ਹਨ, ਜਿਵੇਂ ਕਿ ਉਹ ਆਪਣੇ ਬੱਚਿਆਂ ਨੂੰ ਸਿਖਾ ਰਹੀ ਹੈ ਜਾਂ ਜਿਸ ਤਰ੍ਹਾਂ ਉਹ ਉਨ੍ਹਾਂ ਨੂੰ ਸਿਖਲਾਈ ਦੇ ਰਹੀ ਹੈ। ਕਿਉਂਕਿ ਉਹ ਉਨ੍ਹਾਂ ਦੀ ਮਾਂ ਹੈ, ਪਰਮੇਸ਼ੁਰ ਨੇ ਉਸ ਨੂੰ ਇਨ੍ਹਾਂ ਤਰੀਕਿਆਂ ਨਾਲ ਸੇਵਾ ਕਰਨ ਦੀ ਮੌਕਾ ਅਤੇ ਜ਼ਿੰਮੇਵਾਰੀ ਦਿੱਤੀ ਹੈ। (ਇਸ ਪਾਠ ਦੇ ਅੰਤ ਵਿੱਚ ਤੁਸੀਂ ਆਪਣੀ ਨਿੱਜੀ ਸੂਚੀ ਬਣਾਵੋਗੇ।)
ਸਾਥ  
ਜੋ ਲੋਕ ਵਿਆਹੇ ਨਹੀਂ ਹਨ ਉਨ੍ਹਾਂ ਦੇ ਲਈ ਇਹ ਬਹੁਤ ਮਹੱਤਵਪੂਰਣ ਹੈ ਕਿ ਉਹ ਦੂਸਰਿਆਂ ਦੇ ਨਾਲ ਚੰਗੇ ਰਿਸ਼ਤੇ ਬਣਾਉਣ। ਜਿਵੇਂ ਕਿ ਪਿਛਲੇ ਪਾਠਾਂ ਦੇ ਵਿੱਚ ਚਰਚਾ ਕੀਤੀ ਗਈ ਹੈ, ਪਰਮੇਸ਼ੁਰ ਨੇ ਲੋਕਾਂ ਨੂੰ ਉਸ ਨਾਲ ਅਤੇ ਦੂਸਰੇ ਲੋਕਾਂ ਨਾਲ ਸੰਬੰਧ ਰੱਖਣ ਲਈ ਬਣਾਇਆ ਹੈ।
	
	ਅਣਵਿਆਹੇ ਲੋਕਾਂ ਨੂੰ ਉਨ੍ਹਾਂ ਲੋਕਾਂ ਦੇ ਨਾਲ ਰਿਸ਼ਤਿਆਂ ਦੀ ਲੋੜ ਹੈ ਜਿਨ੍ਹਾਂ ਦੀ ਉਹ ਸੇਵਾ ਕਰ ਸਕਦੇ ਹਨ – ਸ਼ਾਇਦ ਬੱਚੇ ਜਾਂ ਜਵਾਨ ਲੋਕ ਜਾਂ ਬਜ਼ੁਰਗ ਲੋਕ।
	 
	
	ਅਣਵਿਆਹੇ ਲੋਕਾਂ ਨੂੰ ਸਲਾਹ ਅਤੇ ਜਵਾਬਦੇਹੀ ਦੇ ਲਈ ਬਜ਼ੁਰਗ, ਪਰਿਪੱਕ ਗੁਰੂਆਂ ਦੀ ਲੋੜ ਹੈ।
	 
	
	ਅਣਵਿਆਹੇ ਲੋਕਾਂ ਨੂੰ ਅਜਿਹੇ ਦੋਸਤਾਂ ਦੀ ਲੋੜ ਹੈ ਜੋ ਜੀਵਨ ਵਿੱਚ ਓਹੋ ਸਥਾਨ ਵਿੱਚ ਹਨ, ਤਾਂ ਕਿ ਉਹ ਪ੍ਰਭੂ ਵਿੱਚ ਅਤੇ ਇੱਕ ਦੂਸਰੇ ਨਾਲ ਸੰਗਤੀ ਵਿੱਚ ਇੱਕ ਦੂਸਰੇ ਨੂੰ ਉਤਸ਼ਾਹਿਤ ਕਰ ਸਕਣ।
	 
	
	ਅਣਵਿਆਹੇ ਲੋਕਾਂ ਨੂੰ ਵਿਆਹੇ ਹੋਏ ਜੋੜਿਆਂ ਅਤੇ ਪਰਿਵਾਰਾਂ ਦੇ ਨਾਲ ਦੋਸਤੀ ਕਰਨ ਦੀ ਲੋੜ ਹੈ। ਦੋਸਤੀ ਦੇ ਅਜਿਹੇ ਰਿਸ਼ਤਿਆਂ ਵਿੱਚ ਬਹੁਤ ਸਾਰੀਆਂ ਆਪਸੀ ਬਰਕਤਾਂ ਹਨ।
	 
 
ਦੂਸਰੇ ਲੋਕਾਂ ਨਾਲ ਵੱਖ-ਵੱਖ ਰਿਸ਼ਤਿਆਂ ਨੂੰ ਰੱਖਣਾ, ਇੱਕ ਅਣਵਿਆਹੇ ਵਿਅਕਤੀ ਨੂੰ ਸੇਵਾ ਕਰਨ ਦੇ ਬਹੁਤ ਸਾਰੇ ਮੌਕੇ ਦਿੰਦਾ ਹੈ। ਦੋਸਤੀਆਂ ਕੁਝ ਭਾਵਨਾਤਮਕ ਅਤੇ ਆਤਮਿਕ ਸਾਥ ਦਿੰਦੀਆਂ ਹਨ ਜਿਸ ਦੀ ਇੱਕ ਅਣਵਿਆਹੇ ਵਿਅਕਤੀ ਨੂੰ ਲੋੜ ਹੁੰਦੀ ਹੈ। ਦੋਸਤੀਆਂ ਉਨ੍ਹਾਂ ਦੀ ਪਰਿਵਾਰ ਸੰਬੰਧੀ ਲੋੜ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ, ਖਾਸ ਕਰਕੇ ਜੇ ਉਹ ਆਪਣੇ ਪਰਿਵਾਰ ਦੇ ਨੇੜੇ ਨਹੀਂ ਰਹਿੰਦੇ ਹਨ।
ਦੋ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
1. ਇੱਕ ਵਿਅਕਤੀ ਜੋ ਵਿਆਹਿਆ ਹੋਇਆ ਨਹੀਂ ਹੈ, ਉਸ ਨੂੰ ਭਾਵਨਾਤਮਕ ਅਤੇ ਸਰੀਰਕ ਲੋੜਾਂ ਦੇ ਕਾਰਣ ਮੂਰਖਤਾ ਵਾਲੇ ਜਾਂ ਅਨੈਤਿਕ ਰਿਸ਼ਤੇ ਬਣਾਉਣ ਤੋਂ ਬਚਣ ਲਈ ਸਾਵਧਾਨ ਰਹਿਣਾ ਚਾਹੀਦਾ ਹੈ।
2. ਇੱਕ ਕੁਆਰੇ ਵਿਅਕਤੀ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਹੋਰ ਕਿਸੇ ਵੀ ਮਨੁੱਖੀ ਰਿਸ਼ਤੇ ਤੋਂ ਉੱਪਰ ਰੱਖਣਾ ਚਾਹੀਦਾ ਹੈ।
ਵਿਚਾਰ  
ਹਰੇਕ ਵਿਸ਼ਵਾਸ ਨੂੰ ਪਰਮੇਸ਼ੁਰ ਦੀ ਯੋਗ ਬਣਾਉਣ ਵਾਲੀ ਕਿਰਪਾ ਦੇ ਦੁਆਰਾ ਆਪਣੇ ਵਿਚਾਰਾਂ ਨੂੰ ਸ਼ੁੱਧ ਰੱਖਣ ਲਈ ਮਿਹਨਤ ਕਰਨੀ ਚਾਹੀਦੀ ਹੈ (ਕਹਾਉਤਾਂ 4:23)। ਜ਼ਬੂਰ 19:14 ਇੱਕ ਪ੍ਰਾਰਥਨਾ ਹੈ, ਜੋ ਪਰਮੇਸ਼ੁਰ ਕੋਲੋਂ ਇਹ ਮੰਗਣ ਬਾਰੇ ਹੈ ਕਿ ਪਰਮੇਸ਼ੁਰ ਸਾਡੇ ਸ਼ਬਦਾਂ ਅਤੇ ਸਾਡੇ ਵਿਚਾਰਾਂ ਵਿੱਚ ਸਾਵਧਾਨੀ ਨਾਲ ਜੀਣ ਵਿੱਚ ਸਾਡੀ ਮਦਦ ਕਰ। ਇਹ ਪ੍ਰਾਰਥਨਾ ਸਾਨੂੰ ਯਾਦ ਕਰਾਉਂਦੀ ਹੈ ਕਿ ਅਸੀਂ ਸਾਡੇ ਉਨ੍ਹਾਂ ਵਿਚਾਰਾਂ ਅਤੇ ਬੋਲਾਂ ਲਈ ਪਰਮੇਸ਼ੁਰ ਅੱਗੇ ਜਵਾਬਦੇਹ ਹਾਂ ਜੋ ਜਾਣਬੁੱਝ ਕੇ ਸੋਚਦੇ ਜਾਂ ਬੋਲਦੇ ਹਾਂ।
ਅਸੀਂ ਇਸ ਬਾਰੇ ਚੋਣ ਕਰਦੇ ਹਾਂ ਕਿ ਅਸੀਂ ਆਪਣੇ ਮਨਾਂ ਵਿੱਚ ਕੀ ਪਾਉਣਾ ਹੈ (ਫਿਲਿੱਪੀਆਂ 4:8): ਕੀ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਜਾਂ ਪੜ੍ਹਦੇ ਹਾਂ। ਜੇ ਅਸੀਂ ਪਰਮੇਸ਼ੁਰ ਦਾ ਆਦਰ ਕਰਦੇ ਹਾਂ, ਤਾਂ ਸਾਨੂੰ ਉਹ ਮਾਨਸਿਕ ਭੋਜਨ ਲੈਣਾ ਚਾਹੀਦਾ ਹੈ ਜੋ ਸ਼ੁੱਧ ਹੈ ਅਤੇ ਜੋ ਸਾਨੂੰ ਪਰਮੇਸ਼ੁਰ ਦੇ ਵੱਲ ਲੈ ਕੇ ਜਾਵੇਗਾ ਅਤੇ ਉਸ ਦੀ ਆਗਿਆਕਾਰੀ ਕਰਨ ਵਿੱਚ ਸਾਡੀ ਮਦਦ ਕਰੇਗਾ (ਰੋਮੀਆਂ 12:2, ਰੋਮੀਆਂ 13:14)।
ਮਸੀਹ ਦੇ ਚੇਲਿਆਂ ਨੂੰ ਦੂਸਰਿਆਂ ਦੇ ਪਾਪਾਂ ਦੇ ਦੁਆਰਾ ਆਪਣਾ ਮੰਨੋਰੰਜਨ ਨਹੀਂ ਕਰਨਾ ਚਾਹੀਦਾ (ਜ਼ਬੂਰ 101:3, 1 ਕੁਰਿੰਥੀਆਂ 15:33)। ਅਨੈਤਿਕ ਵਿਹਾਰ ਦਾ ਅਨੰਦ ਮਾਨਣਾ ਕਿਸੇ ਹੋਰ ਦੇ ਪਾਪ ਦੇ ਵਿੱਚ ਭਾਗੀਦਾਰ ਹੋਣਾ ਹੈ (ਰੋਮੀਆਂ 1:32)। ਅਜਿਹੀ ਸਮੱਗਰੀ ਨੂੰ ਵੇਖਣਾ ਜਾਂ ਸੁਣਨਾ ਇੱਕ ਵਿਸ਼ਵਾਸੀ ਦੀ ਪਾਪ ਪ੍ਰਤੀ ਸੰਵੇਦਨਾਂ ਨੂੰ ਖਤਮ ਕਰ ਦੇਵੇਗਾ ਅਤੇ ਉਸ ਦਾ ਧਿਆਨ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵੱਲੋਂ ਹਟਾ ਦੇਵੇਗਾ (ਕਹਾਉਤਾਂ 13:20)। ਪਰਮੇਸ਼ੁਰ ਦਾ ਵਚਨ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਸਾਨੂੰ ਹਰ ਸਮੇਂ ਪਰਮੇਸ਼ੁਰ ਦਾ ਆਦਰ ਕਰਨ ਦੀ ਲੋੜ ਹੈ (ਕਹਾਉਤਾਂ 23:17) ਅਤੇ ਸਾਨੂੰ ਉਸ ਵਾਂਗ ਹੀ ਬੁਰਾਈ ਤੋਂ ਨਫਰਤ ਕਰਨ ਦੀ ਲੋੜ ਹੈ (ਕਹਾਉਤਾਂ 8:13)। ਜਦੋਂ ਅਸੀਂ ਪਰਮੇਸ਼ੁਰ ਦਾ ਭੈਅ ਮੰਨਦੇ ਹਾਂ ਅਤੇ ਬੁਰਾਈ ਤੋਂ ਮੁੜਦੇ ਹਾਂ, ਤਾਂ ਅਸੀਂ ਧੰਨ ਹੁੰਦੇ ਹਾਂ (ਜ਼ਬੂਰ 111:10)।
ਜਦੋਂ ਅਸੀਂ ਬਾਰੇ ਪਰਮੇਸ਼ੁਰ ਦੇ ਨਿਰਦੇਸ਼ਾਂ ਦਾ ਉਲੰਘਣ ਕਰ ਚੁੱਕੇ ਹਾਂ ਕਿ ਅਸੀਂ ਆਪਣੇ ਮਨਾਂ ਵਿੱਚ ਕੀ ਪਾਉਣਾ ਹੈ ਅਤੇ ਕਿਹੜੀਆਂ ਗੱਲਾਂ ਉੱਤੇ ਮਨਨ ਕਰਨਾ ਹੈ, ਤਾਂ ਸਾਨੂੰ ਆਪਣੇ ਪਾਪ ਦਾ ਅੰਗੀਕਾਰ ਕਰਨਾ ਚਾਹੀਦਾ ਹੈ ਅਤੇ ਉਹ ਕੰਮ ਕਰਨੇ ਬੰਦ ਕਰਨੇ ਚਾਹੀਦੇ ਹਨ। ਜਦੋਂ ਅਸੀਂ ਅਚਾਨਕ ਕੁਝ ਗਲਤ ਵੇਖ ਲੈਂਦੇ ਹਾਂ ਜਾਂ ਸੁਣ ਲੈਂਦੇ ਹਾਂ, ਉਨ੍ਹਾਂ ਹਾਲਾਤਾਂ ਵਿੱਚ ਵੀ ਸਾਨੂੰ ਜਾਣਬੁੱਝ ਕੇ ਆਪਣੇ ਵਿਚਾਰਾਂ ਨੂੰ ਉਨ੍ਹਾਂ ਗੱਲਾਂ ਤੋਂ ਹਟਾ ਕੇ ਚੰਗੀਆਂ ਅਤੇ ਈਸ਼ੁਰੀ ਗੱਲਾਂ ਵੱਲ ਲਾਉਣਾ ਚਾਹੀਦਾ ਹੈ।
► ਵਿਦਿਆਰਥੀਆਂ ਨੂੰ ਸਮੂਹ ਲਈ ਜ਼ਬੂਰ 19:14, ਜ਼ਬੂਰ 1:1-2, ਫਿਲਿੱਪੀਆਂ 4:6-8, ਅਤੇ ਅਫ਼ਸੀਆਂ 5:25-27 ਨੂੰ ਪੜ੍ਹਨਾ ਚਾਹੀਦਾ ਹੈ।
ਫਿਲਿੱਪੀਆਂ ਦੀ ਪੱਤ੍ਰੀ ਦੀਆਂ ਇਹ ਆਇਤਾਂ ਸਾਨੂੰ ਦੱਸਦੀਆਂ ਹਨ ਕਿ ਪਰਮੇਸ਼ੁਰ ਸਾਡੇ ਦਿਲਾਂ ਅਤੇ ਮਨਾਂ ਨੂੰ ਬਚਾਉਣਾ ਚਾਹੁੰਦਾ ਹੈ, ਪਰ ਸਾਨੂੰ ਜਾਣਬੁੱਝ ਕੇ ਚੰਗੀਆਂ ਗੱਲਾਂ ਉੱਤੇ ਮਨਨ ਕਰਨ ਦੇ ਦੁਆਰਾ ਉਸ ਦਾ ਸਾਥ ਦੇਣਾ ਚਾਹੀਦਾ ਹੈ। ਚੰਗੇ ਅਤੇ ਸ਼ੁੱਧ ਵਿਚਾਰਾਂ ਦੇ ਲਈ ਵਚਨ ਉੱਤੇ ਮਨਨ ਕਰਨਾ ਬਹੁਤ ਮਹੱਤਵਪੂਰਣ ਹੈ। ਅਫ਼ਸੀਆਂ ਦੀ ਪੱਤ੍ਰੀ ਦੀਆਂ ਆਇਤਾਂ ਸਾਨੂੰ ਦੱਸਦੀਆਂ ਹਨ ਕਿ ਪਰਮੇਸ਼ੁਰ ਦਾ ਵਚਨ ਸਾਨੂੰ ਧੋ ਕੇ ਸ਼ੁੱਧ ਕਰਦਾ ਹੈ। ਨਿਸ਼ਚਤ ਤੌਰ ’ਤੇ ਉਹ ਉਹ ਸਾਡੇ ਮਨਾਂ ਅਤੇ ਵਿਚਾਰਾਂ ਨੂੰ ਵੀ ਧੋ ਕੇ ਸ਼ੁੱਧ ਕਰਦਾ ਹੈ।
► ਕਿਹੜੀਆਂ ਗਤੀਵਿਧੀਆਂ ਸਾਡੀ ਮਦਦ ਕਰਦੀਆਂ ਹਨ ਕਿ ਅਸੀਂ ਪਰਮੇਸ਼ੁਰ ਨੂੰ ਆਦਰ ਦੇਣ ਵਾਲੇ ਵਿਚਾਰ ਰੱਖ ਸਕੀਏ? ਹੋਰ ਕਿਹੜੀਆਂ ਆਇਤਾਂ ਨੇ ਤੁਹਾਡੇ ਵਿਚਾਰਾਂ ਵਿੱਚ ਤੁਹਾਡੀ ਮਦਦ ਕੀਤੀ ਹੈ?
ਕੁਆਰਾਪਣ ਅਤੇ ਲਿੰਗਕਤਾ  
ਜੇ ਤੁਸੀਂ ਇਸ ਪਾਠ ਦਾ ਅਧਿਐਨ ਪੂਰੇ ਕੋਰਸ ਦੇ ਅਧਿਐਨ ਕੀਤੇ ਬਿਨਾਂ ਹੀ ਕਰ ਰਹੇ ਹੋ, ਤਾਂ ਕਿਰਪਾ ਕਰਕੇ ਪਾਠ 4 ਦਾ ਅਧਿਐਨ ਵੀ ਕਰੋ ਜਿੱਥੇ ਸ਼ੁੱਧਤਾ ਅਤੇ ਨੈਤਿਕ ਮਸਲਿਆਂ ਬਾਰੇ ਚਰਚਾ ਕੀਤੀ ਗਈ ਹੈ। 
 
[1] 
ਤ੍ਰਿਪਤੀ ਉਹ ਸੰਤੁਸ਼ਟੀ ਹੈ ਜੋ ਇਹ ਜਾਣਨ ਤੋਂ ਆਉਂਦੀ ਹੈ ਕਿ ਪਰਮੇਸ਼ੁਰ ਮੇਰੇ ਹਾਲਾਤਾਂ ਉੱਤੇ ਪ੍ਰਭੂ ਹੈ ਅਤੇ ਮੈਨੂੰ ਉਹ ਦੇ ਰਿਹਾ ਹੈ ਜੋ ਮੇਰੇ ਲਈ ਉੱਤਮ ਹੈ।”
- ਫਿਲ ਬ੍ਰਾਊਨ
 
[2] Adapted from Leslie Ludy, 
Sacred Singleness  (Eugene, OR: Harvest House Publishers, 2009), 24.
 
[3] 
ਇੱਕ ਪ੍ਰਾਰਥਨਾ 
“ਮੈਂ ਤੇਰਾ ਹਾਂ, ਪ੍ਰਭੂ।
ਇਹ ਮੇਰੀ ਪਹਿਚਾਣ,
ਮੇਰੀ ਬੁਲਾਹਟ, 
ਮੇਰੀ ਸੁਰੱਖਿਆ,
ਮੇਰਾ ਦਿਲਾਸਾ,
ਮੇਰਾ ਉਦੇਸ਼,
ਮੇਰਾ ਅਨੰਦ,
ਅਤੇ ਮੇਰਾ ਫਲ ਹੈ।
ਤੂੰ ਕਾਫ਼ੀ ਹੈਂ।
ਤੂੰ ਮੈਨੂੰ ਭਰਪੂਰ ਕਰਦਾ ਹੈਂ।
ਤੂੰ ਮੇਰਾ ਸਰੋਤ ਹੈਂ।
ਤੂੰ ਮੈਨੂੰ ਪੂਰਾ ਕਰਦਾ ਹੈ।”
 
[4] Leslie Ludy, 
Sacred Singleness,  66-67.
 
[5] Leslie Ludy, 
Sacred Singleness,  67. Leslie Ludy ਜ਼ਬੂਰ 16:11, ਜ਼ਬੂਰ 73:25, ਅਤੇ ਜ਼ਬੂਰ 107:9 ਦਾ ਹਵਾਲਾ ਦਿੰਦਾ ਹੈ.
 
[6] 
“ਜੇ ਤੁਸੀਂ ਅਣਵਿਆਹੇ ਹੋ, ਤਾਂ ਯਾਦ ਰੱਖੋ ਕਿ ਤੁਹਾਨੂੰ ਇਸ ਲਈ ਨਹੀਂ ਬੁਲਾਇਆ ਗਿਆ ਕਿ ਤੁਸੀਂ ਆਪਣੇ ਸਮੇਂ ਅਤੇ ਆਜ਼ਾਦੀ ਨੂੰ ਸਵੈ-ਕੇਂਦਰਿਤ ਚੀਜ਼ਾਂ ਦੇ ਮਗਰ ਭੱਜਣ ਵਿੱਚ ਬਰਬਾਦ ਕਰੋ, ਪਰ ਤੁਹਾਨੂੰ ਕਲੀਸਿਯਾ ਅਤੇ ਸੰਸਾਰ ਦੀ ਸੇਵਾ ਕਰਨ ਲਈ ਬੁਲਾਇਆ ਗਿਆ ਹੈ।”
- ਪੌਲ ਲਾਮਿਕੇਲਾ 
ਤੋਂ ਲਿਆ ਗਿਆ ਹੈ
 
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next