ਕੰਮ ਬਾਰੇ ਦ੍ਰਿਸ਼ਟੀਕੋਣ 
ਕੁਝ ਸੱਭਿਆਚਾਰਾਂ ਵਿੱਚ, ਲੋਕਾਂ ਨੂੰ ਬੈਠੇ ਅਤੇ ਜ਼ਿਆਦਾ ਕੰਮ ਨਾ ਕਰਦੇ ਵੇਖਣਾ ਆਮ ਗੱਲ ਹੈ, ਭਾਵੇਂ ਉਹ ਜਵਾਨ ਅਤੇ ਸਿਹਤਮੰਦ ਹੋਣ। ਭਾਵੇਂ ਉਨ੍ਹਾਂ ਦੀਆਂ ਜ਼ਰੂਰਤਾਂ ਹਨ ਅਤੇ ਉਹ ਦੂਜਿਆਂ ਲਈ ਜ਼ਿੰਮੇਵਾਰ ਹਨ, ਪਰ ਉਨ੍ਹਾਂ ਵਿੱਚ ਕੰਮ ਕਰਨ ਦੀ ਪ੍ਰੇਰਣਾ ਨਹੀਂ ਹੈ। ਉਹ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਚੰਗੀ ਤਨਖਾਹ 'ਤੇ ਨੌਕਰੀ ਦਿੱਤੀ ਜਾਂਦੀ ਹੈ ਤਾਂ ਉਹ ਕੰਮ ਕਰਨਗੇ। ਉਹ ਘੱਟ ਤਨਖਾਹ 'ਤੇ ਕੰਮ ਕਰਨ ਜਾਂ ਅਜਿਹਾ ਕੰਮ ਕਰਨ ਲਈ ਤਿਆਰ ਨਹੀਂ ਹਨ ਜੋ ਘੱਟ ਰੁਤਬੇ ਵਾਲਾ ਜਾਪਦਾ ਹੈ। ਜੇਕਰ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਲਾਭ ਨਹੀਂ ਹੋਵੇਗਾ ਤਾਂ ਉਹ ਆਪਣੇ ਮਹੌਲ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਲਈ ਤਿਆਰ ਨਹੀਂ ਹਨ।
ਕਈ ਵਾਰ ਜਿਨ੍ਹਾਂ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਜਾਂਦਾ ਹੈ ਉਹ ਨੌਕਰੀ ਪ੍ਰਾਪਤ ਕਰਨ ਲਈ ਉਤਸ਼ਾਹਿਤ ਹੁੰਦੇ ਹਨ। ਹੋ ਸਕਦਾ ਹੈ ਕਿ ਉਹ ਅਜਿਹੇ ਦੇਸ ਵਿੱਚ ਰਹਿੰਦੇ ਹਨ ਜਿੱਥੇ ਬਹੁਤ ਸਾਰੇ ਲੋਕ ਚੰਗਾ ਰੁਜ਼ਗਾਰ ਨਹੀਂ ਲੱਭ ਪਾਉਂਦੇ। ਉਹ ਕੰਪਨੀ ਦੀ ਵਰਦੀ ਪਹਿਨਣ ਦਾ ਆਨੰਦ ਮਾਣਦੇ ਹਨ ਅਤੇ ਆਪਣੇ ਰੁਜ਼ਗਾਰ ਦੇ ਰੁਤਬੇ 'ਤੇ ਮਾਣ ਕਰਦੇ ਹਨ। ਪਰ ਜਦੋਂ ਉਹ ਆਪਣੇ ਰੁਤਬੇ ਦਾ ਆਨੰਦ ਮਾਣਦੇ ਹਨ ਤਾਂ ਉਹ ਇਸ ਬਾਰੇ ਜ਼ਿਆਦਾ ਨਹੀਂ ਸੋਚਦੇ ਕਿ ਮਾਲਕ ਦੀ ਸੇਵਾ ਕਿਵੇਂ ਕਰਨੀ ਹੈ ਜਾਂ ਗਾਹਕਾਂ ਦੀ ਸੇਵਾ ਕਿਵੇਂ ਕਰਨੀ ਹੈ। ਉਹ ਕੰਪਨੀ ਦਾ ਹਿੱਸਾ ਹੋਣ 'ਤੇ ਮਾਣ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕਿਉਂ ਨੌਕਰੀ 'ਤੇ ਰੱਖਿਆ ਗਿਆ ਸੀ।
ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਲੋਕਾਂ ਦੇ ਉਲਟ, ਕੁਝ ਲੋਕ ਕਰੀਅਰ ਜਾਂ ਪੈਸਾ ਕਮਾਉਣ 'ਤੇ ਬਹੁਤ ਜ਼ਿਆਦਾ ਕੇਂਦ੍ਰਿਤ ਹੁੰਦੇ ਹਨ। ਸ਼ਾਇਦ ਉਹ ਅਜਿਹੀ ਜਗ੍ਹਾ ਚਲੇ ਜਾਂਦੇ ਹਨ ਜਿੱਥੇ ਨੌਕਰੀ ਉਨ੍ਹਾਂ ਦੇ ਘਰੇਲੂ ਖੇਤਰ ਨਾਲੋਂ ਕਿਤੇ ਜ਼ਿਆਦਾ ਤਨਖਾਹ ਮਿਲਦੀ ਹੈ। ਉਹ ਕੰਮ ਕਰਨਾ ਚਾਹੁੰਦੇ ਹਨ ਅਤੇ ਜਿੰਨਾ ਹੋ ਸਕੇ ਪੈਸਾ ਕਮਾਉਣਾ ਚਾਹੁੰਦੇ ਹਨ। ਉਹ ਜ਼ਿੰਦਗੀ ਦੇ ਹੋਰ ਮਹੱਤਵਪੂਰਣ ਹਿੱਸਿਆਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਜਿਵੇਂ ਕਿ ਪਰਮੇਸ਼ੁਰ ਅਤੇ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤਿਆਂ ਨੂੰ ਪੋਸ਼ਣ ਦੇਣਾ।
ਸਮਾਜ ਦੇ ਲੋਕ ਇਹ ਕੰਮ ਕਰ ਸਕਦੇ ਹਨ, ਪਰ ਵਿਸ਼ਵਾਸੀਆਂ ਨੂੰ ਸਿਰਫ਼ ਉਹੀ ਨਹੀਂ ਕਰਨਾ ਚਾਹੀਦਾ ਜੋ ਉਨ੍ਹਾਂ ਦੇ ਸੱਭਿਆਚਾਰ ਵਿੱਚ ਆਮ ਹੈ। ਇਸ ਦੀ ਬਜਾਏ, ਉਨ੍ਹਾਂ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਪਰਮੇਸ਼ੁਰ ਕੀ ਕਹਿੰਦਾ ਹੈ, ਅਤੇ ਫਿਰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਬਾਈਬਲ ਕੰਮ, ਮਿਹਨਤ ਅਤੇ ਉਤਪਾਦਕਤਾ ਬਾਰੇ ਬਹੁਤ ਕੁਝ ਕਹਿੰਦੀ ਹੈ।[1] 
ਕੰਮ ਦੀ ਉਤਪਤੀ 
ਪਰਮੇਸ਼ੁਰ ਰਚਨਾਤਮਕ ਹੈ (ਜ਼ਬੂਰ 104:24)। ਪਰਮੇਸ਼ੁਰ ਉਤਪਾਦਕ ਹੈ (ਜ਼ਬੂਰ 104)। ਪਰਮੇਸ਼ੁਰ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ, ਵਿਅਕਤੀਗਤ ਲੋਕਾਂ ਦੇ ਜੀਵਨਾਂ ਅਤੇ ਹਰ ਸਮੇਂ ਦੇ ਸੰਸਾਰ ਦੇ ਮਾਮਲਿਆਂ ਵਿੱਚ ਸ਼ਾਮਲ ਹੁੰਦਾ ਹੈ (ਯੂਹੰਨਾ 5:17)। ਜਦੋਂ ਪਰਮੇਸ਼ੁਰ ਨੇ ਲੋਕਾਂ ਨੂੰ ਬਣਾਇਆ, ਉਸ ਨੇ ਉਨ੍ਹਾਂ ਨੂੰ ਆਪਣੇ ਸਰੂਪ ’ਤੇ ਬਣਾਇਆ, ਆਪਣੇ ਆਪ ਦਾ ਪ੍ਰਤੀਬਿੰਬ। ਉਹ ਚਾਹੁੰਦਾ ਸੀ ਕਿ ਲੋਕ ਉਸ ਦੀ ਰਚਨਾ ਦੇ ਰਚਨਾਤਮਕ ਅਤੇ ਉਤਪਾਦਕ ਪ੍ਰਬੰਧਕ ਹੋਣ। ਪਰਮੇਸ਼ੁਰ ਨੇ ਮਨੁੱਖਤਾ ਨੂੰ ਧਰਤੀ, ਸਮੁੰਦਰ ਅਤੇ ਅਸਮਾਨ ਦੇ ਹਰ ਜਾਨਵਰ ਉੱਤੇ ਰਾਜ ਦਿੱਤਾ (ਉਤਪਤ 1:26)। ਉਸ ਨੇ ਲੋਕਾਂ ਨੂੰ ਧਰਤੀ ਦੇ ਸਰੋਤਾਂ ਦੇ ਪ੍ਰਬੰਧਕ ਅਤੇ ਮੁਖਤਿਆਰ ਬਣਾਇਆ (ਉਤਪਤ 1:28-30)।
ਕੰਮ ਮਨੁੱਖੀ ਜੀਵਨ ਲਈ ਪਰਮੇਸ਼ੁਰ ਦੀ ਬਣਤਰ ਦਾ ਹਿੱਸਾ ਹੈ। ਸ਼ੁਰੂ ਤੋਂ ਹੀ, ਪਰਮੇਸ਼ੁਰ ਨੇ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਅਸੀਂ ਸਾਰੇ ਉਸ ਨੂੰ ਜਵਾਬ ਦੇਵਾਂਗੇ ਕਿ ਕੀ ਅਸੀਂ ਵਫ਼ਾਦਾਰੀ ਨਾਲ ਉਸ ਕੰਮ ਨੂੰ ਕੀਤਾ ਹੈ ਜੋ ਉਸ ਨੇ ਸਾਨੂੰ ਦਿੱਤਾ ਹੈ।
ਕਹਾਉਤਾਂ ਤੋਂ ਸਿਧਾਂਤ 
ਕਹਾਉਤਾਂ ਦੀ ਕਿਤਾਬ ਖਾਸ ਤੌਰ 'ਤੇ ਨੌਜਵਾਨਾਂ ਲਈ ਲਿਖੀ ਗਈ ਸੀ, ਉਨ੍ਹਾਂ ਨੂੰ ਸੋਚਣ ਅਤੇ ਸਮਝਦਾਰੀ ਨਾਲ ਵਿਹਾਰ ਕਰਨ ਲਈ ਸਿਖਾਉਂਦੀ ਹੈ। ਕਹਾਉਤਾਂ ਵਿੱਚ ਕੰਮ ਬਾਰੇ ਬਹੁਤ ਕੁਝ ਕਿਹਾ ਗਿਆ ਹੈ।
► ਵਿਦਿਆਰਥੀਆਂ ਨੂੰ ਸਮੂਹ ਲਈ ਵਚਨ ਦੇ ਹਰੇਕ ਹਵਾਲੇ ਨੂੰ ਪੜ੍ਹਨਾ ਚਾਹੀਦਾ ਹੈ।
ਕਹਾਉਤਾਂ 6:6-11, ਕਹਾਉਤਾਂ 10:5।  ਕੀੜੀਆਂ ਲੋਕਾਂ ਲਈ ਚੰਗੀਆਂ ਉਦਾਹਰਣਾਂ ਹਨ।
	
	ਉਹ ਲਗਨ ਨਾਲ ਕੰਮ ਕਰਦੀਆਂ ਹਨ ਭਾਵੇਂ ਕੋਈ ਉਨ੍ਹਾਂ ਨੂੰ ਕੰਮ ਕਰਨ ਲਈ ਮਜਬੂਰ ਨਹੀਂ ਕਰਦਾ।  ਕੋਈ ਉਨ੍ਹਾਂ ਨੂੰ ਇਹ ਨਹੀਂ ਦੱਸਦਾ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਇਹ ਕਿਵੇਂ ਕਰਨਾ ਚਾਹੀਦਾ ਹੈ, ਫਿਰ ਵੀ ਉਹ ਉਤਪਾਦਕ ਹਨ। ਕੀੜੀਆਂ ਤੋਂ, ਅਸੀਂ ਸਿੱਖਦੇ ਹਾਂ ਕਿ ਸਾਨੂੰ ਕੰਮ ਕਰਨ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਸਾਨੂੰ ਕੰਮ ਕਰਨ ਦੀ ਇੱਛਾ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਪਰਮੇਸ਼ੁਰ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।
	 
	
	ਉਹ ਉਦੋਂ ਕੰਮ ਕਰਦੀਆਂ ਹਨ ਜਦੋਂ ਕੰਮ ਕਰਨ ਦਾ ਸਮਾਂ ਹੁੰਦਾ ਹੈ।  ਕੰਮ ਕਰਨ ਲਈ ਸਮਾਂ ਹੁੰਦਾ ਹੈ, ਅਤੇ ਹੋਰ ਗਤੀਵਿਧੀਆਂ ਅਤੇ ਆਰਾਮ ਕਰਨ ਲਈ ਸਮਾਂ ਹੁੰਦਾ ਹੈ। ਇਹ ਪੁੱਛਣਾ ਮਦਦਗਾਰ ਹੋ ਸਕਦਾ ਹੈ, "ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ?"
	 
	
	ਉਹ ਉਦੋਂ ਕੰਮ ਕਰਦੀਆਂ ਹਨ ਜਦੋਂ ਅਜੇ ਵੀ ਕੰਮ ਕਰਨ ਦਾ ਮੌਕਾ ਹੁੰਦਾ ਹੈ।  ਮੌਸਮ ਬਦਲਦੇ ਹਨ, ਅਤੇ ਸਰੋਤ ਪ੍ਰਾਪਤ ਕਰਨ ਦਾ ਮੌਕਾ ਲੰਘ ਸਕਦਾ ਹੈ। ਸਾਡੇ ਮੌਕੇ ਵੀ ਆਉਂਦੇ ਹਨ ਅਤੇ ਜਾਂਦੇ ਹਨ। ਸਾਨੂੰ ਹੁਣ ਸਾਡੇ ਕੋਲ ਮੌਜੂਦ ਮੌਕੇ ਦੀ ਵਰਤੋਂ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਬਰਬਾਦ ਹੋ ਜਾਵੇਗਾ।
	 
	
	ਉਹ ਕੰਮ ਕਰਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਬਾਅਦ ਵਿੱਚ ਉਹ ਭੋਜਨ ਮਿਲੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ।  ਕੰਮ ਕਰਨ ਦਾ ਸਮਾਂ ਹੋਣ 'ਤੇ, ਸਾਨੂੰ ਸੌਣਾ ਜਾਂ ਆਰਾਮ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਉਦੋਂ ਆਲਸੀ ਹਾਂ ਜਦੋਂ ਸਾਨੂੰ ਚੰਗੇ ਕੰਮ ਕਰਨ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ, ਤਾਂ ਸਾਡੀਆਂ ਭਵਿੱਖ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ। ਸਾਨੂੰ ਕੱਲ੍ਹ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅੱਜ ਕੰਮ ਕਰਨਾ ਚਾਹੀਦਾ ਹੈ।
	 
 
ਕਹਾਉਤਾਂ 19:15, ਕਹਾਉਤਾਂ 20:4, ਕਹਾਉਤਾਂ 12:24।  ਪਰਮੇਸ਼ੁਰ ਨੇ ਦੁਨੀਆਂ ਨੂੰ ਇਸ ਤਰੀਕੇ ਨਾਲ ਸਥਾਪਿਤ ਕੀਤਾ ਹੈ ਕਿ ਸਾਡੀਆਂ ਚੋਣਾਂ ਦੇ ਅਸਲ ਨਤੀਜੇ ਨਿਕਲਦੇ ਹਨ (ਗਲਾਤੀਆਂ 6:7)।
ਜੇ ਅਸੀਂ ਲਗਾਤਾਰ ਆਪਣੇ ਸਰੀਰਾਂ ਨਾਲ ਆਲਸੀ ਰਹਿਣਾ ਚੁਣਦੇ ਹਾਂ, ਤਾਂ ਅਸੀਂ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਵਾਂਗੇ। ਜੇਕਰ ਅਸੀਂ ਲਗਾਤਾਰ ਆਪਣੇ ਵਿਚਾਰਾਂ ਵਿੱਚ ਆਲਸੀ ਬਣੇ ਰਹਿਣਾ ਚੁਣਦੇ ਹਾਂ, ਤਾਂ ਸਿੱਖਣ, ਸੋਚਣ ਅਤੇ ਤਰਕ ਕਰਨ ਦੀ ਸਾਡੀ ਸਮਰੱਥਾ ਘੱਟ ਜਾਵੇਗੀ।
ਜੇ ਅਸੀਂ ਉਦੋਂ ਕੰਮ ਕਰਨ ਤੋਂ ਇਨਕਾਰ ਕਰਦੇ ਹਾਂ ਜਦੋਂ ਅਸੀਂ ਯੋਗ ਹੁੰਦੇ ਹਾਂ, ਤਾਂ ਪਰਮੇਸ਼ੁਰ ਕਹਿੰਦਾ ਹੈ ਕਿ ਅਸੀਂ ਬਿਨਾਂ ਭੋਜਨ ਦੇ ਰਹਿਣ ਦੇ ਹੱਕਦਾਰ ਹਾਂ। (2 ਥੱਸਲੁਨੀਕੀਆਂ 3:6-12 ਪੜ੍ਹੋ)।
ਜੇ ਅਸੀਂ ਮਿਹਨਤੀ ਹਾਂ, ਤਾਂ ਪਰਮੇਸ਼ੁਰ ਅਕਸਰ ਸਾਨੂੰ ਵਧੇ ਹੋਏ ਮੌਕਿਆਂ ਅਤੇ ਵੱਡੀ ਜ਼ਿੰਮੇਵਾਰੀ ਦਾ ਫਲ ਦੇਵੇਗਾ।
ਪਰਮੇਸ਼ੁਰ ਨੇ ਸਾਡੇ ਵਿਕਲਪਾਂ ਲਈ ਆਮ ਨਤੀਜੇ ਨਿਰਧਾਰਤ ਕੀਤੇ ਹਨ। ਸਾਨੂੰ ਆਪਣੇ ਨਤੀਜੇ ਚੁਣਨ ਦਾ ਮੌਕਾ ਨਹੀਂ ਮਿਲਦਾ, ਪਰ ਸਾਨੂੰ ਇਹ ਚੁਣਨਾ ਪੈਂਦਾ ਹੈ ਕਿ ਅਸੀਂ ਕੀ ਕਰਾਂਗੇ!
ਕਹਾਉਤਾਂ 14:23, ਕਹਾਉਤਾਂ 20:6।  ਕੁਝ ਲੋਕ ਸੋਚਦੇ ਹਨ ਕਿ ਉਹ ਬਹੁਤ ਹੁਸ਼ਿਆਰ ਹਨ, ਪਰ ਉਹ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਉਹ ਸੁਪਨੇ ਵੇਖਣਾ ਅਤੇ ਇਸ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ ਕਿ ਚੀਜ਼ਾਂ ਕਿਵੇਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਪਰ ਉਹ ਖੁਦ ਕੁਝ ਨਹੀਂ ਕਰ ਰਹੇ ਹੁੰਦੇ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਅਸਲ ਵਿੱਚ ਕੰਮ ਕਰੀਏ, ਸਿਰਫ਼ ਇਸ ਬਾਰੇ ਗੱਲ ਨਾ ਕਰੀਏ। ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਮੇਵਾਰੀ ਲਈਏ ਅਤੇ ਜੋ ਅਸੀਂ ਕਿਹਾ ਹੈ ਕਿ ਅਸੀਂ ਕਰਾਂਗੇ ਉਸ ਪ੍ਰਤੀ ਵਫ਼ਾਦਾਰ ਰਹੀਏ।
ਕਹਾਉਤਾਂ 15:19।  ਕਈ ਵਾਰ ਲੋਕ ਕੁਝ ਕਰਨ ਦੇ ਤਰੀਕੇ   ਬਾਰੇ ਆਲਸੀ ਹੁੰਦੇ ਹਨ। ਉਹ ਇੱਕ ਆਸਾਨ ਤਰੀਕਾ ਚੁਣਦੇ ਹਨ, ਭਾਵੇਂ ਇਸ ਦਾ ਨਤੀਜਾ ਚੰਗਾ ਨਾ ਹੋਵੇ। ਹੋ ਸਕਦਾ ਹੈ ਕਿ ਉਹ ਕੁਝ ਘੱਟ ਮਹਿੰਗਾ ਕਰ ਰਹੇ ਹੋਣ, ਪਰ ਜੋ ਉਹ ਕਰ ਰਹੇ ਹਨ ਉਹ ਲੰਬਾ ਸਮਾਂ ਟਿਕਿਆ ਨਹੀਂ ਰਹੇਗਾ। ਹੋ ਸਕਦਾ ਹੈ ਕਿ ਉਨ੍ਹਾਂ ਦੇ ਢੰਗ ਲਈ ਘੱਟ ਮਿਹਨਤ ਦੀ ਲੋੜ ਹੋਵੇ, ਪਰ ਤਿਆਰ ਉਤਪਾਦ ਘਟੀਆ ਗੁਣਵੱਤਾ ਵਾਲਾ ਹੋਵੇਗਾ। ਹੋ ਸਕਦਾ ਹੈ ਕਿ ਉਹ ਚੁਣੌਤੀਆਂ ਵਿੱਚੋਂ ਲੰਘਣ ਅਤੇ ਸਹੀ ਕਰਨ ਲਈ ਤਿਆਰ ਹੋਣ ਦੀ ਬਜਾਏ ਦੂਜੇ ਲੋਕਾਂ ਦੇ ਦਬਾਅ ਅੱਗੇ ਝੁਕ ਰਹੇ ਹੋਣ।
► ਤੁਸੀਂ ਕਿਹੜੀਆਂ ਉਦਾਹਰਣਾਂ ਬਾਰੇ ਸੋਚ ਸਕਦੇ ਹੋ ਜਿੱਥੇ ਲੋਕ ਕੁਝ ਕਰਨ ਦੇ ਆਪਣੇ ਢੰਗ ਵਿੱਚ ਆਲਸੀ ਹਨ?
ਇਹ ਕਹਾਵਤ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਅਸੀਂ ਆਪਣੇ ਕੰਮ ਕਰਨ ਦੇ ਤਰੀਕੇ ਵਿੱਚ ਆਲਸੀ ਹੁੰਦੇ ਹਾਂ, ਤਾਂ ਇਹ ਸਾਡੇ ਲਈ ਅਤੇ ਬਾਅਦ ਵਿੱਚ ਦੂਜੇ ਲੋਕਾਂ ਲਈ ਸਮੱਸਿਆਵਾਂ ਪੈਦਾ ਕਰੇਗਾ। ਪਰ ਜਦੋਂ ਅਸੀਂ ਸਹੀ ਕਰਦੇ ਹਾਂ, ਤਾਂ ਸਾਨੂੰ ਇੱਕ ਚੰਗੇ ਨਤੀਜੇ ਨਾਲ ਇਨਾਮ ਮਿਲੇਗਾ। ਸਾਨੂੰ ਹੁਣ ਸਾਵਧਾਨ ਰਹਿਣਾ ਅਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਅਸੀਂ ਬਾਅਦ ਵਿੱਚ ਸਭ ਤੋਂ ਵਧੀਆ ਨਤੀਜਿਆਂ ਦਾ ਆਨੰਦ ਮਾਣ ਸਕੀਏ।
► ਤੁਸੀਂ ਇਸ ਦੀਆਂ ਕਿਹੜੀਆਂ ਉਦਾਹਰਣਾਂ ਬਾਰੇ ਸੋਚ ਸਕਦੇ ਹੋ, ਜਦੋਂ ਆਲਸ ਬਾਅਦ ਵਿੱਚ ਮੁਸ਼ਕਲ ਅਤੇ ਮੁਸੀਬਤ ਵੱਲ ਲੈ ਗਿਆ? ਜਦੋਂ ਵਫ਼ਾਦਾਰੀ ਅਤੇ ਮਿਹਨਤ ਦੇ ਚੰਗੇ ਨਤੀਜੇ ਨਿਕਲੇ ਹਨ, ਇਸ ਬਾਰੇ ਤੁਸੀਂ ਕਿਹੜੀਆਂ ਉਦਾਹਰਣਾਂ ਸੋਚ ਸਕਦੇ ਹੋ?
ਕਹਾਉਤਾਂ 12:11, ਕਹਾਉਤਾਂ 21:20, ਕਹਾਉਤਾਂ 28:19।  ਨੌਜਵਾਨੋ, ਪਰਮੇਸ਼ੁਰ ਨੇ ਤੁਹਾਨੂੰ ਤਾਕਤ ਅਤੇ ਸਿਹਤ ਇਸ ਲਈ ਨਹੀਂ ਦਿੱਤੀ ਹੈ ਕਿ ਤੁਸੀਂ ਇਸ ਨੂੰ ਵਿਅਰਥ ਕੰਮਾਂ ਵਿੱਚ ਬਰਬਾਦ ਕਰ ਸਕੋ। ਉਸ ਨੇ ਤੁਹਾਡੇ ਉੱਤੇ ਤੁਹਾਡੀਆਂ ਸਰੀਰਕ ਅਤੇ ਮਾਨਸਿਕ ਯੋਗਤਾਵਾਂ ਦਾ ਇੱਕ ਚੰਗਾ ਪ੍ਰਬੰਧਕ ਬਣਨ ਲਈ ਭਰੋਸਾ ਕੀਤਾ ਹੈ। ਉਸ ਨੇ ਤੁਹਾਨੂੰ ਉਸ ਦੀ ਸੇਵਾ ਕਰਨ ਦੇ ਮੌਕੇ ਦਿੱਤੇ ਹਨ। ਇੱਕ ਵਫ਼ਾਦਾਰ ਮੁਖ਼ਤਿਆਰ ਹੋਣ ਲਈ ਤੁਹਾਨੂੰ ਸੰਜਮ ਰੱਖਣ ਦੀ ਲੋੜ ਹੋਵੇਗੀ। ਤੁਸੀਂ ਮਜ਼ੇ ਲਈ ਹਰ ਇੱਛਾ ਪੂਰੀ ਨਹੀਂ ਕਰ ਸਕੋਗੇ। ਤੁਹਾਨੂੰ ਆਪਣੀ ਊਰਜਾ, ਸਰੋਤ ਅਤੇ ਸਮਾਂ ਪਰਮੇਸ਼ੁਰ ਦੇ ਉਦੇਸ਼ਾਂ ਨੂੰ ਪੂਰਾ ਕਰਨ ਉੱਤੇ ਕੇਂਦਰਿਤ ਕਰਨਾ ਪਵੇਗਾ।
ਪਰਮੇਸ਼ੁਰ ਤੁਹਾਡੇ ਤੋਂ ਆਪਣੀਆਂ ਜ਼ਰੂਰਤਾਂ, ਆਪਣੇ ਪਰਿਵਾਰ ਦੀਆਂ ਜ਼ਰੂਰਤਾਂ (1 ਤਿਮੋਥਿਉਸ 5:8), ਅਤੇ ਉਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਦੀ ਉਮੀਦ ਕਰਦਾ ਹੈ ਜੋ ਮਦਦ ਦੇ ਯੋਗ ਹਨ ਅਤੇ ਜਿਨ੍ਹਾਂ ਲਈ ਮੁਹੱਈਆ ਕਰਾਉਣ ਲਈ ਕੋਈ ਹੋਰ ਨਹੀਂ ਹੈ (1 ਤਿਮੋਥਿਉਸ 5:3-16, ਅਫ਼ਸੀਆਂ 4:28, ਯਾਕੂਬ 1:27, ਯਾਕੂਬ 2:15-16)।
1 ਥੱਸਲੁਨੀਕੀਆਂ 4:11-12 ਕਹਿੰਦਾ ਹੈ,
... ਚੁਪ ਚਾਪ ਰਹਿਣ ਅਤੇ ਆਪੋ ਆਪਣੇ ਕੰਮ ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦੀ ਧਾਰਨਾ ਧਾਰੋ ਭਈ ਤੁਸੀਂ ਬਾਹਰਲਿਆਂ ਲੋਕਾਂ ਦੇ ਸਾਹਮਣੇ ਭਲਮਣਸਊ ਨਾਲ ਚੱਲੋ ਅਤੇ ਕਿਸੇ ਦੇ ਅਰਥੀਏ ਨਾ ਹੋਵੋ।
 
ਇਹ ਵਿਸ਼ਵਾਸੀਆਂ ਲਈ ਪਰਮੇਸ਼ੁਰ ਦੀ ਇੱਛਾ ਹੈ।
► ਵਿਸ਼ਵਾਸੀਆਂ ਨੂੰ ਕਿਸ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ? ਕੀ ਰੁਤਬਾ ਮਾਇਨੇ ਰੱਖਦਾ ਹੈ? ਜੇ ਹਾਂ, ਤਾਂ ਕਿਸ ਤਰੀਕੇ ਨਾਲ ਜਾਂ ਕਿਸ ਹੱਦ ਤੱਕ?
ਅਸੀਂ ਵਿੱਤ ਬਾਰੇ ਚਰਚਾ ਕਰਕੇ ਕੰਮ ਦੇ ਵਿਸ਼ੇ 'ਤੇ ਉਸਾਰੀ ਕਰਾਂਗੇ। ਅਸੀਂ ਹੁਣੇ ਹੀ ਸਭ ਤੋਂ ਮਹੱਤਵਪੂਰਣ ਕਾਰਨਾਂ 'ਤੇ ਚਰਚਾ ਕੀਤੀ ਹੈ ਕਿ ਪਰਮੇਸ਼ੁਰ ਸਾਨੂੰ ਕੰਮ ਕਰਨ ਲਈ ਕਿਉਂ ਕਹਿੰਦਾ ਹੈ, ਜਿਸ ਵਿੱਚ ਸਾਡੀਆਂ ਅਤੇ ਦੂਜਿਆਂ ਦੀਆਂ ਜ਼ਰੂਰਤਾਂ ਦਾ ਪ੍ਰਬੰਧ ਸ਼ਾਮਲ ਹੈ। ਕੰਮ ਜ਼ਰੂਰੀ ਜ਼ਰੂਰਤਾਂ - ਭੋਜਨ ਅਤੇ ਕੱਪੜੇ - ਨੂੰ ਪੂਰਾ ਕਰਨ ਦਾ ਪਰਮੇਸ਼ੁਰ ਦਾ ਆਮ ਤਰੀਕਾ ਹੈ (1 ਤਿਮੋਥਿਉਸ 6:8)। ਬਹੁਤ ਸਾਰੀਆਂ ਥਾਵਾਂ 'ਤੇ, ਲੋਕ ਕੰਮ ਕਰਕੇ ਪੈਸਾ ਕਮਾਉਂਦੇ ਹਨ, ਜਿਸ ਨੂੰ ਉਹ ਫਿਰ ਭੌਤਿਕ ਪ੍ਰਬੰਧਾਂ 'ਤੇ ਖਰਚ ਕਰਦੇ ਹਨ। ਹੋਰ ਥਾਵਾਂ 'ਤੇ, ਲੋਕਾਂ ਨੂੰ ਪੈਸੇ ਦੀ ਬਜਾਏ ਭੋਜਨ, ਜਾਇਦਾਦ ਜਾਂ ਸੇਵਾ ਨਾਲ ਭੁਗਤਾਨ ਕੀਤਾ ਜਾਂਦਾ ਹੈ। ਕਿਸੇ ਵੀ ਤਰ੍ਹਾਂ, ਪਰਮੇਸ਼ੁਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਉਨ੍ਹਾਂ ਦੀ ਮਿਹਨਤ ਦੁਆਰਾ ਪੂਰਾ ਕਰ ਰਿਹਾ ਹੈ।
 
[1] ਇਸ ਵਿਸ਼ੇ ਬਾਰੇ ਹੋਰ ਜਾਣਨ ਲਈ, 
Practical Christian Living  ਦੇ ਪਾਠ 
3  ਨੂੰ ਵੇਖੋ, ਜੋ Shepherds Global Classroom ’ਤੇ ਉਪਲੱਬਧ ਹੈ.
 
                                     
                                    
                                    
                                        
                                                                                                                                    
                                                
                                                     
                                                    Previous
                                                 
                                                                                    
                                                                                                                                    
                                                
                                                    Next