ਯਹੂਦੀ ਸਿੱਖਿਅਕ ਜਾਣਦੇ ਸਨ ਕਿ ਅਸੀਂ ਕਹਾਣੀਆਂ ਨੂੰ ਪ੍ਰਸਤਾਵਿਤ ਬਿਆਨਾਂ ਨਾਲੋਂ ਕਿਤੇ ਜ਼ਿਆਦਾ ਲੰਬੇ ਸਮੇਂ ਲਈ ਯਾਦ ਰੱਖਦੇ ਹਾਂ। ਇਸੇ ਕਾਰਨ ਦ੍ਰਿਸ਼ਟਾਂਤ ਯਹੂਦੀ ਧਰਮ ਗੁਰੂਆਂ ਦਾ ਸਿਖਾਉਣ ਦਾ ਇੱਕ ਪ੍ਰਸਿੱਧ ਤਰੀਕਾ ਸੀ। ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀਆਂ ਡੂੰਘੀਆਂ ਸਚਿਆਈਆਂ ਨੂੰ ਦੱਸਣ ਦੇ ਲਈ ਦ੍ਰਿਸ਼ਟਾਂਤਾਂ ਦਾ ਉਪਯੋਗ ਕੀਤਾ।
ਯਿਸੂ ਦੀ ਅਰੰਭਿਕ ਸੇਵਕਾਈ ਦੇ ਵਿੱਚ, ਦ੍ਰਿਸ਼ਟਾਂਤਾਂ ਦੇ ਉਪਯੋਗ ਕਾਰਨ ਉਹ ਦ੍ਰਿਸ਼ਟਾਂਤਾਂ ਦੇ ਦੁਆਰਾ ਦੁਸ਼ਮਣਾਂ ਦੇ ਵਿਰੋਧ ਤੋਂ ਦੂਰ ਰਹਿ ਕੇ ਆਪਣੇ ਚੇਲ੍ਹਿਆਂ ਨੂੰ ਸਿਖਾ ਪਾਉਂਦਾ ਸੀ। ਬਾਅਦ ਦੇ ਵਿੱਚ, ਯਿਸੂ ਯਰੂਸ਼ਲਮ ਦੇ ਧਾਰਮਿਕ ਆਗੂਆਂ ਨੂੰ ਸਿੱਧਾ ਸੰਬੋਧਿਤ ਕਰਦਾ ਸੀ; ਪਰ ਅਰੰਭਿਕ ਸਾਲਾਂ ਦੇ ਦੌਰਾਨ, ਉਸਦਾ ਧਿਆਨ ਚੇਲ੍ਹਿਆਂ ਨੂੰ ਸਿਖਾਉਣ ਵਿੱਚ ਲੱਗਾ ਹੋਇਆ ਸੀ।
ਬਹੁਤ ਸਾਰੇ ਲੋਕ ਦ੍ਰਿਸ਼ਟਾਂਤਾਂ ਨੂੰ ਸੁਣਦੇ ਸਨ ਪਰ ਸਮਝਦੇ ਨਹੀਂ ਸਨ। ਉਹ ਸੁਣਦੇ ਹਨ ਪਰ ਕਦੇ ਨਹੀਂ ਸਮਝਦੇ; ਉਹ ਵੇਖਦੇ ਹਨ ਪਰ ਕਦੇ ਬੁੱਝ ਨਹੀਂ ਪਾਉਂਦੇ (ਮੱਤੀ 13:14)। ਕਿਉਂ? ਕਿਉਂਕਿ ਕਿ ਉਨ੍ਹਾਂ ਨੇ ਆਪਣੇ ਦਿਲ ਕਠੋਰ ਕਰ ਲਏ ਹਨ। ਯਸਾਯਾਹ ਨੇ ਇਸ ਪ੍ਰਕਾਰ ਭਵਿੱਖਬਾਣੀ ਕੀਤੀ:
ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇੰਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇੰਨ੍ਹਾਂ ਨੂੰ ਚੰਗਾ ਕਰਾਂ (ਮੱਤੀ 13:15, ਯਸਾਯਾਹ 6:9 ਦਾ ਹਵਾਲਾ)।
ਦ੍ਰਿਸ਼ਟਾਂਤਾਂ ਦੇ ਦੁਆਰਾ ਯਿਸੂ ਉਨ੍ਹਾਂ ਨੂੰ ਸਿਖਾ ਸਕਦਾ ਸੀ ਜਿੰਨ੍ਹਾਂ ਦੇ ਕੰਨ ਖੁੱਲ੍ਹੇ ਸਨ।
ਮੱਤੀ 13 ਦੇ ਵਿੱਚ ਰਾਜ ਦੇ ਭੇਤਾਂ ਬਾਰੇ ਦ੍ਰਿਸ਼ਟਾਂਤਾਂ ਦੀ ਇੱਕ ਲੜੀ ਪੇਸ਼ ਕੀਤੀ ਗਈ ਹੈ (ਮੱਤੀ 13:11)। ਇਹ ਦ੍ਰਿਸ਼ਟਾਂਤ ਯਿਸੂ ਦੇ ਪੈਰੋਕਾਰਾਂ ਲਈ ਪਰਮੇਸ਼ੁਰ ਦੇ ਰਾਜ ਦੇ ਸੁਭਾਅ ਦਾ ਪ੍ਰਗਟੀਕਰਨ ਕਰਦੇ ਹਨ, ਜਦਕਿ ਇੰਨਾਂ ਦੁਆਰਾ ਅਵਿਸ਼ਵਾਸੀ ਆਗੂਆਂ ਤੋਂ ਬਹੁਤ ਸਾਰੀਆਂ ਗੱਲਾਂ ਲੁਕਾ ਲਈਆਂ ਜਾਂਦੀਆਂ ਹਨ।
► ਜਾਰੀ ਰੱਖਣ ਤੋਂ ਪਹਿਲਾਂ, ਰੁਕੋ ਅਤੇ ਮੱਤੀ 13:1-52 ਅਤੇ ਲੂਕਾ 19:11-27 ਪੜ੍ਹੋ। ਜਿਵੇਂ ਤੁਸੀਂ ਦ੍ਰਿਸ਼ਟਾਂਤਾਂ ਦਾ ਅਧਿਐਨ ਕਰਦੇ ਹੋ ਇੰਨ੍ਹਾਂ ਦੇ ਮੁੱਢਲੇ ਵਿਸ਼ਿਆਂ ਨੂੰ ਸੰਖੇਪ ਦੇ ਵਿੱਚ ਇੱਕ ਜਾਂ ਦੋ ਵਾਕਾਂ ਦੇ ਵਿੱਚ ਅੱਗੇ ਦਿੱਤੇ ਟੇਬਲ ਲਿਖੋ। ਹਰੇਕ ਦ੍ਰਿਸ਼ਟਾਂਤ ਦੇ ਵਿੱਚੋਂ ਅੱਜ ਦੀ ਸੇਵਕਾਈ ਦੇ ਲਈ ਇੱਕ ਲਾਗੂ ਕਰਨ ਵਾਲੀ ਗੱਲ ਦੀ ਭਾਲ ਕਰੋ। ਉਦਾਹਰਨ ਦੇ ਲਈ ਪਹਿਲੇ ਦ੍ਰਿਸ਼ਟਾਂਤ ਨੂੰ ਪੂਰਾ ਕੀਤਾ ਗਿਆ ਹੈ।
ਇੱਥੇ ਪ੍ਰਿੰਟ ਕਰਨ ਯੋਗ PDF ਹੈ।
ਰਾਜ ਦੇ ਦ੍ਰਿਸ਼ਟਾਂਤ
ਦ੍ਰਿਸ਼ਟਾਂਤ
ਵਿਸ਼ਾ
ਅੱਜ ਦੇ ਸੇਵਕਾਈ ਦੇ ਲਈ ਸਬਕ
ਬੀਜ਼ ਬੀਜ਼ਣ ਵਾਲਾ
ਬੀਜ਼ ਦੇ ਪ੍ਰਤੀ ਸੁਣਨ ਵਾਲੇ ਦੀ ਪ੍ਰਤੀਕਿਰਿਆ ਇਸਦੇ ਫ਼ਲ ਨੂੰ ਨਿਰਧਾਰਿਤ ਕਰਦੀ ਹੈ।
ਜਦੋਂ ਮੈਂ ਪ੍ਰਚਾਰ ਕਰਦਾ ਅਤੇ ਸਿਖਾਉਂਦਾ ਹਾਂ, ਤਾਂ ਮੈਨੂੰ ਨਤੀਜਿਆਂ ਦੇ ਲਈ ਪਰਮੇਸ਼ੁਰ ਤੇ ਭਰੋਸਾ ਕਰਨਾ ਚਾਹੀਦਾ ਹੈ। ਮੈਂ ਵਾਢੀ ਦੇ ਲਈ ਜਿੰਮੇਦਾਰ ਨਹੀਂ ਹਾਂ; ਮੈਂ ਵਫ਼ਾਦਾਰੀ ਦੇ ਨਾਲ ਬੀਜ਼ ਬੀਜ਼ਣ ਦੇ ਲਈ ਜਿੰਮੇਦਾਰ ਹਾਂ।
ਜੰਗਲੀ ਬੂਟੀ
ਰਾਈ ਦਾ ਦਾਣਾ
ਖ਼ਮੀਰ
ਲੁਕਿਆ ਹੋਇਆ ਧਨ
ਬਹੁ-ਕੀਮਤੀ ਮੋਤੀ
ਜਾਲ਼
ਘਰ ਦਾ ਸੁਆਮੀ
ਦਸ ਅਸ਼ਰਫ਼ੀਆਂ
ਬੀਜ਼ ਬੀਜ਼ਣ ਵਾਲੇ ਦਾ ਦ੍ਰਿਸ਼ਟਾਂਤ (ਮੱਤੀ 13:3-9, 18-23; ਲੂਕਾ 8:5-18)
ਰਾਜ ਦੇ ਬਾਰੇ ਇਸ ਲੜੀ ਪਹਿਲਾ ਦ੍ਰਿਸ਼ਟਾਂਤ ਸਿਖਾਉਂਦਾ ਹੈ ਕਿ ਬੀਜ਼ ਦੇ ਪ੍ਰਤੀ ਸਾਡੀ ਪ੍ਰਤੀਕਿਰਿਆ ਬੀਜ਼ ਦੇ ਫ਼ਲ ਪੈਦਾ ਕਰਨ ਨੂੰ ਨਿਰਧਾਰਿਤ ਕਰਦਾ ਹੈ। ਸਵਰਗ ਦੇ ਰਾਜ ਵਿੱਚ, ਕੁਝ ਵਿਸ਼ਵਾਸ ਕਰਨਗੇ ਅਤੇ ਫ਼ਲ ਲਿਆਉਣਗੇ ਜਦਕਿ ਦੂਸਰੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦੇਣਗੇ ਜਾਂ ਪਹਿਲੀ ਪ੍ਰਤੀਕਿਰਿਆ ਤੋਂ ਬਾਅਦ ਡਿੱਗ ਪੈਣਗੇ।
ਇਸ ਦ੍ਰਿਸ਼ਟਾਂਤ ਨੂੰ ਮਿੱਟੀਆਂ ਦਾ ਦ੍ਰਿਸ਼ਟਾਂਤ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਵੱਖ-ਵੱਖ ਕਿਸਾਨਾਂ ਦਾ ਨਹੀਂ ਸਗੋਂ ਵੱਖ-ਵੱਖ ਤਰ੍ਹਾਂ ਦੀਆਂ ਜ਼ਮੀਨਾਂ ਦਾ ਦ੍ਰਿਸ਼ਟਾਂਤ ਹੈ। ਹਰੇਕ ਉਦਾਹਰਨ ਦੇ ਵਿੱਚ, ਬੀਜ਼ ਇੱਕ ਸਮਾਨ ਸਨ ਅਤੇ ਕਿਸਾਨ ਵੀ ਇੱਕ ਹੀ ਸੀ; ਅੰਤਰ ਜ਼ਮੀਨ ਦੇ ਵਿੱਚ ਹੀ ਸੀ। ਜਿਵੇਂ ਅਸੀਂ ਰਾਜ ਦੇ ਸੰਦੇਸ਼ ਦੀ ਘੋਸ਼ਣਾ ਕਰਦੇ ਹਾਂ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਕੁਝ ਸੁਣਨ ਵਾਲੇ ਲੋਕ ਜਿਆਦਾ ਚੰਗੀ ਤਰ੍ਹਾਂ ਪ੍ਰਤੀਕਿਰਿਆ ਨਹੀਂ ਕਰਦੇ। ਇਸਦੇ ਨਾਲ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਯਿਸੂ ਨੇ ਸਿਖਾਇਆ ਕਿ ਕੁਝ ਸੁਣਨ ਵਾਲੇ ਫ਼ਲਦਾਇਕ ਜ਼ਮੀਨ ਹੋਣਗੇ ਜਦਕਿ ਦੂਸਰੇ ਲੋਕ ਵਚਨ ਦੇ ਸਾਹਮਣੇ ਆਪਣੇ ਆਪ ਨੂੰ ਕਠੋਰ ਕਰ ਲੈਣਗੇ।
ਬੀਜ਼ ਬੀਜ਼ਣ ਵਾਲੇ ਦੇ ਦ੍ਰਿਸ਼ਟਾਂਤ ਦੇ ਪ੍ਰਤੀ ਲੂਕਾ ਦੀ ਸਮਾਪਤੀ ਵਿਖਾਉਂਦੀ ਹੈ ਕਿ ਇਹ ਦ੍ਰਿਸ਼ਟਾਂਤ ਸਚਿਆਈ ਨੂੰ ਸੁਣਨ ਦੇ ਬਾਰੇ ਹੈ। “ਇਸ ਕਰਕੇ ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ ਕਿਉਂਕਿ ਜਿਹ ਦੇ ਕੋਲ ਕੁਝ ਹੋਵੇ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਜੋ ਉਹ ਆਪਣੀ ਜਾਚ ਵਿੱਚ ਰੱਖਦਾ ਹੈ ਲੈ ਲਿਆ ਜਾਵੇਗਾ” (ਲੂਕਾ 8:18)। ਜਦੋਂ ਕੋਈ ਵਿਅਕਤੀ ਸਚਿਆਈ ਦੇ ਪ੍ਰਤੀ ਸਕਰਾਤਮਕਤਾ ਦੇ ਨਾਲ ਪ੍ਰਤੀਕਿਰਿਆ ਕਰਦੇ ਹਨ, ਤਾਂ ਉਨ੍ਹਾਂ ਨੂੰ ਹੋਰ ਜਿਆਦਾ ਸਚਿਆਈ ਪ੍ਰਾਪਤ ਹੁੰਦੀ ਹੈ। ਉਪਦੇਸ਼ ਦੇ ਵਿੱਚ ਹੋਰ ਦ੍ਰਿਸ਼ਟਾਂਤ ਦੇਣ ਤੋਂ ਪਹਿਲਾਂ ਯਿਸੂ ਨੇ ਆਪਣੇ ਸ੍ਰੋਤਿਆਂ ਨੂੰ ਸਿਖਾਇਆ ਕਿ ਫ਼ਲਦਾਇਕ ਜ਼ਮੀਨ ਦੇ ਤੌਰ ਤੇ ਕਿਵੇਂ ਸੁਣਨਾ ਚਾਹੀਦਾ ਹੈ।
ਜੰਗਲੀ ਬੂਟੀ ਦਾ ਦ੍ਰਿਸ਼ਟਾਂਤ (ਮੱਤੀ 13:24-30, 36-43)
ਯਹੂਦੀ ਲੋਕਾਂ ਦੀ ਉਮੀਦ ਸੀ ਕਿ ਪਰਮੇਸ਼ੁਰ ਦਾ ਰਾਜ ਦੁਸ਼ਟਾਂ ਦੇ ਉੱਤੇ ਜਲਦੀ ਦੇ ਨਾਲ ਸਜ਼ਾ ਲੈ ਕੇ ਆਵੇਗਾ। ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਅਜਿਹੇ ਸਮੇਂ ਦੇ ਲਈ ਤਿਆਰ ਕੀਤਾ ਜਿੱਥੇ ਵਿਸ਼ਵਾਸੀ ਅਤੇ ਅਵਿਸ਼ਵਾਸੀ ਦੋਵੇਂ ਸੰਸਾਰ ਦੇ ਵਿੱਚ ਇਕੱਠੇ ਰਹਿਣਗੇ। ਇਸ ਕਹਾਣੀ ਦੇ ਵਿੱਚ ਖੇਤ ਸੰਸਾਰ ਹੈ (ਮੱਤੀ 13:38)। ਸਿਰਫ਼ ਸੰਸਾਰ ਦੇ ਅੰਤ ਵਿੱਚ ਹੀ ਸਵਰਗਦੂਤ ਜੰਗਲੀ ਬੂਟੀ ਨੂੰ ਇਕੱਠਿਆਂ ਕਰਨਗੇ ਅਤੇ ਉਨ੍ਹਾਂ ਨੂੰ ਅੱਗ ਦੇ ਨਾਲ ਸਾੜਣਗੇ (ਮੱਤੀ 13:40)। ਪਰਮੇਸ਼ੁਰ ਦਾ ਰਾਜ ਪਰਮੇਸ਼ੁਰ ਦੇ ਸਮੇਂ ਵਿੱਚ ਵਿਕਸਿਤ ਹੋਵੇਗਾ ਨਾ ਕਿ ਮਨੁੱਖ ਦੇ ਸਮੇਂ ਵਿੱਚ।
ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ (ਮੱਤੀ 13:31-32)
ਕੋਈ ਵੀ ਯਿਸੂ ਦੀ ਧਰਤੀ ਤੇ ਕੀਤੀ ਸੇਵਕਾਈ ਨੂੰ ਵੇਖ ਕੇ ਭਵਿੱਖ ਦੇ ਵਿੱਚ ਸੰਸਾਰ ਭਰ ਦੇ ਵਿੱਚ ਕਲੀਸਿਆ ਦੇ ਫੈਲ ਜਾਣ ਦੇ ਬਾਰੇ ਨਹੀਂ ਕਹਿ ਸਕਦਾ ਸੀ। ਚੇਲ੍ਹੇ ਅਣਪੜ, ਗ਼ਰੀਬ ਅਤੇ ਡਰੇ ਹੋਏ ਸਨ। ਉਨ੍ਹਾਂ ਦੇ ਕੋਲ ਸ਼ਕਤੀ, ਸਮਾਜਿਕ ਰੁਤਬਾ ਜਾਂ ਰਾਜਨੀਤਿਕ ਤਾਕਤ ਨਹੀਂ ਸੀ। ਉਹ ਛੋਟੇ ਜਿਹੇ ਰਾਈ ਦੇ ਦਾਣੇ ਦੇ ਸਮਾਨ ਸਨ। ਪਰ ਜਿਵੇਂ ਰਾਈ ਦਾ ਛੋਟਾ ਦਾਣਾ ਇੱਕ ਵੱਡਾ ਬੂਟਾ ਜਾਂ ਝਾੜੀ ਬਣ ਜਾਂਦਾ ਹੈ, ਉਸੇ ਪ੍ਰਕਾਰ ਪਰਮੇਸ਼ੁਰ ਦਾ ਰਾਜ ਸਾਰੇ ਸੰਸਾਰ ਤੱਕ ਪਹੁੰਚ ਜਾਵੇਗਾ।
ਯਿਸੂ ਦੇ ਸ੍ਰੋਤੇ ਉਸਨੂੰ ਪਰਮੇਸ਼ੁਰ ਦੇ ਰਾਜ ਦੀ ਰਾਈ ਦੇ ਦਾਣੇ ਨਾਲ ਤੁਲਨਾ ਕਰਦੇ ਹੋਏ ਸੁਣ ਕੇ ਬਹੁਤ ਹੈਰਾਨ ਹੋਏ ਹੋਣਗੇ। ਯਹੂਦੀ ਧਰਮ ਗੁਰੂਆਂ ਦੀ ਉਮੀਦ ਸੀ ਕਿ ਪਰਮੇਸ਼ੁਰ ਦਾ ਰਾਜ ਮਹਿਮਾ ਅਤੇ ਸ਼ਕਤੀ ਦੇ ਵਿੱਚ ਆਵੇਗਾ। ਉਹ ਪਾਪੀਆਂ ਦੇ ਉੱਤੇ ਸਜ਼ਾ ਦੇ ਪ੍ਰਗਟਾਵੇ ਦੀ ਉਮੀਦ ਕਰ ਰਹੇ ਸਨ; ਉਨ੍ਹਾਂ ਨੇ ਰੋਮ ਦੇ ਵਿਰੁੱਧ ਇੱਕ ਸੈਨਿਕ ਬਗਾਵਤ ਦੀ ਉਮੀਦ ਕੀਤੀ; ਉਹ ਯਹੂਦੀ ਰਾਜ ਦੀ ਸਥਾਪਨਾ ਦੇ ਸਮੇਂ ਸਮਾਜਿਕ ਉਥਲ-ਪੁਥਲ ਦੀ ਉਮੀਦ ਕਰ ਰਹੇ ਸਨ। ਇਸਦੇ ਬਜਾਏ ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਇੱਕ ਘੱਟ ਆਕਰਸ਼ਨ ਵਾਲੀ ਸ਼ੁਰੂਆਤ ਦੇ ਲਈ ਤਿਆਰ ਕੀਤਾ।
ਜਦੋਂ ਅਸੀਂ ਨਵੇਂ ਨੇਮ ਨੂੰ ਪੜਦੇ ਹਾਂ, ਤਾਂ ਅਸੀਂ ਪਹਿਲੀ ਸਦੀ ਦੇ ਵਿੱਚ ਯਹੂਦਿਆ ਦੇ ਗ਼ੈਰ-ਮਹੱਤਵ ਬਾਰੇ ਭੁੱਲ ਸਕਦੇ ਹਾਂ। ਯਹੂਦਿਆ ਨਵੇਂ ਨੇਮ ਦਾ ਕੇਂਦਰ ਹੈ, ਪਰ ਇਹ ਪਹਿਲੀ ਸਦੀ ਦੇ ਕੇਂਦਰ ਨਾਲੋਂ ਬਹੁਤ ਦੂਰ ਸੀ। ਆਪਣੇ ਦੇਸ਼ ਦੀ ਰਾਜਧਾਨੀ ਵਾਲੇ ਸ਼ਹਿਰ ਦੇ ਬਾਰੇ ਸੋਚੋ। ਪਹਿਲੀ ਸਦੀ ਦੇ ਵਿੱਚ ਯਹੂਦਿਆ ਦੀ ਅਜਿਹੀ ਭੂਮਿਕਾ ਨਹੀਂ ਸੀ; ਇਹ ਭੂਮਿਕਾ ਰੋਮ ਦੇ ਕੋਲ ਸੀ। ਕਿਸੇ ਅਜਿਹੇ ਸ਼ਹਿਰ ਦੇ ਬਾਰੇ ਸੋਚੋ ਜਿੱਥੇ ਬਹੁਤ ਵੱਡਾ ਵਿਸ਼ਵਵਿਦਿਆਲੇ ਅਤੇ ਸਿੱਖਿਆ ਪ੍ਰਣਾਲੀ ਹੋਵੇ। ਪਹਿਲੀ ਸਦੀ ਦੇ ਵਿੱਚ ਇਹ ਯਹੂਦਿਆ ਦੀ ਭੂਮਿਕਾ ਨਹੀਂ ਸੀ; ਇਹ ਭੂਮਿਕਾ ਅਥੈਨੇ ਅਤੇ ਸਿਕੰਦਰੀਆ ਦੇ ਕੋਲ ਸੀ।
ਸੰਸਾਰ ਦੇ ਬਾਕੀ ਦੇਸ਼ਾਂ ਦੇ ਸੰਬੰਧ ਵਿੱਚ, ਯਹੂਦਿਆ ਰਾਜਨੀਤਿਕ ਤੌਰ ਤੇ ਬਹੁਤ ਮਹੱਤਵਪੂਰਨ ਨਹੀਂ ਸੀ; ਇਹ ਆਰਥਿਕ ਤੌਰ ਤੇ ਮਹੱਤਵਪੂਰਨ ਨਹੀਂ ਸੀ; ਇਹ ਸਮਾਜਿਕ ਤੌਰ ਤੇ ਮਹੱਤਵਪੂਰਨ ਨਹੀਂ ਸੀ। ਆਪਣੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਇਲਾਕੇ ਦੇ ਬਾਰੇ ਸੋਚੋ; ਰੋਮੀ ਸਾਮਰਾਜ ਦੇ ਵਿੱਚ ਇਹ ਸਥਾਨ ਯਹੂਦਿਆ ਨਹੀਂ ਸੀ।
ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ ਨੇ ਵਿਖਾਇਆ ਇਕ ਕਿ ਪਰਮੇਸ਼ੁਰ ਦਾ ਰਾਜ ਮਨੁੱਖਾਂ ਦੇ ਛੋਟੇ ਜਿਹੇ ਝੁੰਡ ਜੋ ਰੋਮੀ ਸਾਮਰਾਜ ਦੇ ਪਿੱਛੜੇ ਹੋਏ ਕੋਨੇ ਵਿੱਚ ਉਸ ਤੋਂ ਇੱਕ ਅਜਿਹਾ ਰੁੱਖ ਬਣਿਆ ਜੋ ਸਾਰੇ ਦੇਸ਼ਾਂ ਤੱਕ ਪਹੁੰਚ ਗਿਆ।[1] ਯਹੂਦੀ ਧਰਮ ਗੁਰੂ ਸੋਚਦੇ ਸਨ ਕਿ ਪਰਮੇਸ਼ੁਰ ਦਾ ਰਾਜ ਸਿਰਫ਼ ਯਹੂਦੀਆਂ ਤੱਕ ਹੀ ਸੀਮਿਤ ਰਹੇਗਾ; ਯਿਸੂ ਨੇ ਸਿਖਾਇਆ ਕਿ ਪਰਮੇਸ਼ੁਰ ਦਾ ਰਾਜ ਧਰਤੀ ਦੇ ਬੰਨ੍ਹਿਆਂ ਤੱਕ ਪਹੁੰਚ ਜਾਵੇਗਾ।
ਖ਼ਮੀਰ ਦਾ ਦ੍ਰਿਸ਼ਟਾਂਤ (ਮੱਤੀ 13:33)
ਖ਼ਮੀਰ ਦਾ ਦ੍ਰਿਸ਼ਟਾਂਤ ਵੀ ਰਾਜ ਦੇ ਅਲੋਕਿਕ ਵਾਧੇ ਨੂੰ ਦਰਸਾਉਂਦਾ ਹੈ। ਯਿਸੂ ਨੇ ਰਾਜ ਦੇ ਵਾਧੇ ਨੂੰ ਦਰਸਾਉਣ ਦੇ ਲਈ ਖ਼ਮੀਰ ਦੇ ਚਿੰਨ੍ਹ ਦਾ ਉਪਯੋਗ ਕੀਤਾ। ਆਟੇ ਦੇ ਤਿੰਨ ਮਾਪ 100 ਲੋਕਾਂ ਲਈ ਰੋਟੀ ਪੈਦਾ ਕਰ ਦਿੰਦੇ ਸਨ। ਇਸਦੀ ਛੋਟੀ ਸ਼ੁਰੂਆਤ ਦੇ ਬਾਵਜੂਦ, ਰਾਜ ਇੱਕ ਸਮਰੱਥੀ ਸ਼ਕਤੀ ਦੇ ਬਦਲ ਜਾਵੇਗਾ।
ਖ਼ਮੀਰ ਦਾ ਦ੍ਰਿਸ਼ਟਾਂਤ ਰਾਜ ਦੇ ਸਥਿਰ ਵਾਧੇ ਨੂੰ ਵਿਖਾਉਂਦਾ ਹੈ। ਖ਼ਮੀਰ ਨਾਟਕੀ ਨਹੀਂ ਹੈ; ਇਹ ਬਰੂਦ ਵਾਂਗ ਫਟਦਾ ਨਹੀਂ ਹੈ; ਇਹ ਚੁੱਪਚਾਪ ਰੋਟੀ ਦੇ ਰਾਹੀਂ ਆਪਣਾ ਕੰਮ ਕਰਦਾ ਹੈ। ਯਹੂਦੀ ਧਰਮ ਗੁਰੂਆਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਸੰਸਾਰ ਭਰ ਦੇ ਵਿੱਚ ਚਿੰਨ੍ਹਾਂ ਦੇ ਦੁਆਰਾ ਅਰੰਭ ਹੋਵੇਗਾ; ਯਿਸੂ ਨੇ ਵਿਖਾਇਆ ਕਿ ਰਾਜ ਹੌਲੀ-ਹੌਲੀ ਪਰ ਸਥਿਰਤਾ ਦੇ ਨਾਲ ਵਧੇਗਾ, ਜਦੋਂ ਤੱਕ ਇਹ ਪੂਰੇ ਸੰਸਾਰ ਤੱਕ ਨਾ ਪਹੁੰਚ ਜਾਏ।
ਲੁਕੇ ਹੋਏ ਧਨ ਅਤੇ ਬਹੁ-ਕੀਮਤੀ ਮੋਤੀ ਦਾ ਦ੍ਰਿਸ਼ਟਾਂਤ (ਮੱਤੀ 13:44-46)
ਇਹ ਦ੍ਰਿਸ਼ਟਾਂਤ ਰਾਜ ਦੇ ਅਨੰਦ ਦੇ ਬਾਰੇ ਹਨ। ਦੋਵਾਂ ਦੇ ਵਿੱਚ ਇੱਕ ਮਨੁੱਖ ਨੇ ਕੁਝ ਅਜਿਹਾ ਬਹੁ-ਕੀਮਤੀ ਲੱਭਿਆ ਕਿ ਉਸਨੇ ਸਭ ਕੁਝ ਵੇਚ ਕੇ ਇਸਨੂੰ ਖ਼ਰੀਦ ਲਿਆ। ਇਸ ਦ੍ਰਿਸ਼ਟਾਂਤ ਦਾ ਧਿਆਨ ਮਨੁੱਖ ਦੇ ਬਲੀਦਾਨ ਦੇ ਬਾਰੇ ਨਹੀਂ ਹੈ, ਪਰ ਕੁਝ ਬਹੁ-ਕੀਮਤੀ ਮਿਲ ਜਾਣ ਦੇ ਕਾਰਨ ਉਸਦੇ ਅਨੰਦ ਦੇ ਬਾਰੇ ਹੈ। ਉਹ ਆਪਣੇ ਅਨੰਦ ਦੇ ਵਿੱਚ ਜਾਂਦਾ ਹੈ ਅਤੇ ਸਭ ਕੁਝ ਵੇਚ ਦਿੰਦਾ ਹੈ! ਸੱਚੇ ਚੇਲ੍ਹੇ ਸਭ ਕੁਝ ਛੱਡ ਕੇ ਯਿਸੂ ਦੇ ਪਿੱਛੇ ਚੱਲਣ ਦੇ ਵਿੱਚ ਅਨੰਦ ਮਨਾਉਂਦੇ ਹਨ।
ਇਹ ਦ੍ਰਿਸ਼ਟਾਂਤ ਰਾਜ ਦੇ ਵੱਡੇ ਮੁੱਲ ਨੂੰ ਵਿਖਾਉਂਦੇ ਹਨ। ਪਰਮੇਸ਼ੁਰ ਦਾ ਰਾਜ ਸਾਡੇ ਜੀਵਨ ਦੇ ਹਰੇਕ ਰਵੱਈਏ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਹੋਰ ਸਥਾਨ ਤੇ ਯਿਸੂ ਨੇ ਕਿਹਾ, “ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਸੁੱਟ। ਕਾਣਾ ਹੋਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ” (ਮਰਕੁਸ 9:47)। ਪਰਮੇਸ਼ੁਰ ਦੇ ਰਾਜ ਵਿੱਚ ਦਾਖਲਾ ਧਰਤੀ ਤੇ ਕੀਤੇ ਜਾਣ ਵਾਲੇ ਕਿਸੇ ਵੀ ਬਲੀਦਾਨ ਦੇ ਯੋਗ ਹੈ।
ਜਾਲ਼ ਦਾ ਦ੍ਰਿਸ਼ਟਾਂਤ (ਮੱਤੀ 13:47-50)
ਗਲੀਲ ਦੀ ਝੀਲ ਉੱਤੇ ਮੱਛੀਆਂ ਫੜਨ ਵਾਲੀਆਂ ਬੇੜੀਆਂ ਇੱਕ ਵੱਡੇ ਜਾਲ ਨੂੰ ਘਸੀਟਦੀਆਂ ਸਨ, ਜਿਸ ਵਿੱਚ ਖਾਣਯੋਗ ਮੱਛੀਆਂ ਅਤੇ ਨਾ ਖਾਣ ਯੋਗ ਦੋਵੇਂ ਫਸ ਜਾਂਦੇ ਸਨ। ਕਿਨਾਰੇ ਤੇ ਵਾਪਸ ਆਉਣ ਤੋਂ ਬਾਅਦ, ਮਛੇਰੇ ਚੰਗੀ ਮੱਛੀ ਨੂੰ ਮਾੜੀਆਂ ਤੋਂ ਵੱਖ ਕਰ ਦਿੰਦੇ ਸਨ।
ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦੀ ਤਰ੍ਹਾਂ, ਇਸ ਦ੍ਰਿਸ਼ਟਾਂਤ ਦੇ ਚੇਲ੍ਹਿਆਂ ਨੂੰ ਯਾਦ ਦਿਵਾਇਆ ਕਿ ਯੁੱਗ ਦੇ ਅੰਤ ਸਮੇਂ ਨਿਆਂ ਹੋਵੇਗਾ। ਇੱਕ ਜਲਦੀ ਆ ਜਾਣ ਵਾਲੇ ਨਿਆਂ ਦੀ ਉਮੀਦ ਕਰਨ ਦੀ ਬਜਾਏ, ਉਨ੍ਹਾਂ ਨੂੰ ਇਹ ਜਾਣਦੇ ਹੋਏ ਰਾਜ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਆਪਣੇ ਸਮੇਂ ਦੇ ਵਿੱਚ ਧਰਮੀਆਂ ਅਤੇ ਬੁਰਿਆਂ ਦਾ ਨਿਆਂ ਕਰੇਗਾ। ਇੱਕ ਅੰਤਿਮ ਨਿਆਂ ਹੋਵੇਗਾ ਜਿਸ ਵਿੱਚ ਚੰਗਿਆਂ ਨੂੰ ਬੁਰਿਆਂ ਤੋਂ ਅਲੱਗ ਕੀਤਾ ਜਾਵੇਗਾ, ਪਰ ਸਾਨੂੰ ਇਸਦਾ ਸਮਾਂ ਪਰਮੇਸ਼ੁਰ ਦੇ ਹੱਥਾਂ ਵਿੱਚ ਛੱਡ ਦੇਣਾ ਚਾਹੀਦਾ ਹੈ।
ਘਰ ਦੇ ਸੁਆਮੀ ਦਾ ਦ੍ਰਿਸ਼ਟਾਂਤ (ਮੱਤੀ 13:51-52)
ਯਿਸੂ ਨੇ ਦ੍ਰਿਸ਼ਟਾਂਤਾਂ ਦੀ ਇਹ ਲੜੀ ਚੇਲ੍ਹਿਆਂ ਨੂੰ ਇਹ ਸਿਖਾਉਂਦੇ ਹੋਏ ਅਰੰਭ ਕੀਤੀ ਸੀ ਕਿ ਉਹ ਫ਼ਲਦਾਇਕ ਜ਼ਮੀਨ ਹੋਣੇ ਚਾਹੀਦੇ ਹਨ। ਉਸਨੇ ਇਸ ਲੜੀ ਦੀ ਸਮਾਪਤੀ ਦੂਸਰਿਆਂ ਦੇ ਨਾਲ ਸਾਂਝਾ ਕਰਨ ਦੀ ਜਿੰਮੇਵਾਰੀ ਬਾਰੇ ਸਿਖਾਉਂਦੇ ਹੋਏ ਕੀਤੀ। ਸਿਖਲਾਈ ਪਾਏ ਹੋਏ ਹਰੇਕ ਗ੍ਰੰਥੀ ਦੇ ਲਈ ਇਹ ਜਰੂਰੀ ਸੀ ਕਿ ਉਹ ਆਪਣੇ ਗਿਆਨ ਦੇ ਖਜ਼ਾਨੇ ਵਿੱਚੋਂ ਦੂਸਰਿਆਂ ਨੂੰ ਕੁਝ ਸਿਖਾਵੇ। ਅਸੀਂ ਸਿਰਫ਼ ਆਪਣੇ ਫਾਇਦੇ ਦੇ ਲਈ ਹੀ ਨਹੀਂ ਸਿੱਖਦੇ। ਚੇਲ੍ਹਿਆਂ ਨੂੰ ਸਿਖਲਾਈ ਦਿੱਤੀ ਗਈ ਤਾਂ ਕਿ ਉਹ ਦੂਸਰਿਆਂ ਚੇਲ੍ਹਿਆਂ ਨੂੰ ਸਿਖਲਾਈ ਦੇ ਸਕਣ।
ਦਸ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ34F34F [2] (ਲੂਕਾ 19:11-27)
► ਪੜ੍ਹੋ ਲੂਕਾ 19:11-27
ਇਹ ਦ੍ਰਿਸ਼ਟਾਂਤ ਲੂਕਾ ਦੇ ਵਿੱਚ ਹੈ, ਪਰ ਮੱਤੀ ਅਜਿਹੇ ਹੀ ਇੱਕ ਦ੍ਰਿਸ਼ਟਾਂਤ ਨੂੰ ਯਿਸੂ ਦੇ ਜੈਤੂਨ ਪਹਾੜ ਵਾਲੇ ਉਪਦੇਸ਼ ਵਿੱਚ ਦੱਸਦਾ ਹੈ। ਯਿਸੂ ਨੇ ਦਸ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ ਉਸ ਸਮੇਂ ਦਿੱਤਾ ਜਦੋਂ ਉਹ ਯਰੂਸ਼ਲਮ ਦੇ ਨੇੜੇ ਸੀ, ਕਿਉਂਕਿ ਲੋਕ ਸੋਚ ਰਹੇ ਸਨ ਕਿ ਪਰਮੇਸ਼ੁਰ ਦਾ ਰਾਜ ਜਲਦੀ ਨਾਲ ਆ ਜਾਵੇਗਾ (ਲੂਕਾ 19:11)।
ਜਿਵੇਂ ਹੀ ਯਿਸੂ ਯਰੂਸ਼ਲਮ ਦੇ ਨੇੜੇ ਪਹੁੰਚਿਆ, ਤਾਂ ਲੋਕਾਂ ਦੀ ਇੱਕ ਰਾਜਨੀਤਿਕ ਮਸੀਹ ਦੀ ਉਮੀਦ ਦੀ ਉਤਸੁਕਤਾ ਬਹੁਤ ਜਿਆਦਾ ਵੱਧ ਗਈ। ਯਿਸੂ ਨੇ ਇਹ ਦ੍ਰਿਸ਼ਟਾਂਤ ਆਪਣੇ ਚੇਲ੍ਹਿਆਂ ਨੂੰ ਇਹ ਸਿਖਾਉਣ ਦੇ ਲਈ ਦਿੱਤਾ ਕਿ ਉਹ ਰਾਜ ਦੇ ਲਈ ਉਡੀਕ ਕਰਦੇ ਹੋਏ ਵਫ਼ਾਦਾਰੀ ਵਿੱਚ ਬਣੇ ਰਹਿਣ। ਉਨ੍ਹਾਂ ਨੂੰ ਸੁਆਮੀ ਦੁਆਰਾ ਦਿੱਤੀ ਚੀਜ਼ ਨੂੰ ਲੁਕਾਉਣ ਦੀ ਜਰੂਰਤ ਨਹੀਂ ਸੀ, ਇਸਦੀ ਬਜਾਏ ਉਨ੍ਹਾਂ ਨੂੰ ਆਪਣੇ ਸ੍ਰੋਤਾਂ ਦਾ ਉਪਯੋਗ ਰਾਜ ਦੇ ਵਾਧੇ ਲਈ ਕਰਨਾ ਚਾਹੀਦਾ ਹੈ।
[1] ਦਾਨੀਏਲ 4:12 ਅਤੇ ਹਿਜ਼ਕੀਏਲ 31:6 ਦੇ ਵਿੱਚ ਕਿਸੇ ਰੁੱਖ ਤੇ ਪੰਛੀਆਂ ਦਾ ਬਸੇਰਾ ਇੱਕ ਅਜਿਹੇ ਰਾਜ ਨੂੰ ਦਰਸਾਉਂਦਾ ਹੈ ਜਿਸ ਵਿੱਚ ਬਹੁਤ ਸਾਰੇ ਦੇਸ਼ ਹੋਣ।
[2] ਇੱਕ “ਅਸ਼ਰਫ਼ੀ” ਪੈਸੇ ਦੀ ਇੱਕ ਇਕਾਈ ਸੀ। ਇਹ ਕਿਸੇ ਮਜ਼ਦੂਰ ਦੀ ਤਿੰਨ ਮਹੀਨੇ ਦੀ ਮਜ਼ਦੂਰੀ ਦੇ ਬਰਾਬਰ ਸੀ।
Previous
Next