ਮਸੀਹ ਜਿਹੇ ਲੋਕ ਪ੍ਰਾਥਨਾ ਕਰਨ ਵਾਲੇ ਲੋਕ ਹਨ। ਜੇ.ਸੀ ਰਾਇਲ, 19ਵੀਂ ਸਦੀ ਦੇ ਵਿੱਚ ਲਿਵਰਪੂਲ ਦਾ ਬਿਸ਼ਪ, ਜਿਸਨੇ ਇਤਿਹਾਸ ਦੇ ਮਹਾਨ ਮਸੀਹੀਆਂ ਦਾ ਅਧਿਐਨ ਕੀਤਾ। ਉਸਨੇ ਕਿਹਾ ਕੁਝ ਅਮੀਰ ਸਨ, ਬਾਕੀ ਗ਼ਰੀਬ ਸਨ।; ਕੁਝ ਲੋਕ ਪੜੇ-ਲਿਖੇ ਸਨ, ਬਾਕੀ ਅਣਪੜ ਸਨ। ਕੁਝ ਕੈਲਵਿਨ ਦੀ ਵਿਚਾਰਧਾਰਾ ਵਾਲੇ ਸਨ; ਬਾਕੀ ਅਰਮੀਨੀਅਨ ਵਿਚਾਰਧਾਰਾ ਵਾਲੇ ਸਨ। ਕੁਝ ਲੋਕ ਲਿਖਤ ਧਾਰਮਿਕ ਧਾਰਨਾਵਾਂ ਵਾਲੇ ਸਨ, ਕੁਝ ਆਜਾਦ ਸਨ। “ਪਰ ਉਨ੍ਹਾਂ ਸਭਨਾਂ ਦੇ ਵਿੱਚ ਇੱਕ ਗੱਲ ਸਾਂਝੀ ਸੀ। ਉਹ ਸਭ ਪ੍ਰਾਥਨਾ ਕਰਨ ਵਾਲੇ ਲੋਕ ਸਨ।”[1]
ਕਲੀਸਿਆ ਦੇ ਇਤਿਹਾਸ ਦੇ ਦੌਰਾਨ, ਮਸੀਹ ਜਿਹੇ ਲੋਕ ਪ੍ਰਾਥਨਾ ਕਰਨ ਵਾਲੇ ਲੋਕ ਹਨ। ਈ.ਐਮ ਬੋਂਡਸ, ਜੋ ਇੱਕ ਮਹਾਨ ਮਸੀਹੀ ਆਗੂ ਸੀ, ਉਹ ਹਰ ਸਵੇਰੇ 4:00 ਵਜੇ ਤੋਂ ਲੈ ਕੇ 7:00 ਵਜੇ ਤੱਕ ਪ੍ਰਾਥਨਾ ਕਰਦਾ ਸੀ। ਉਸਨੇ ਲਿਖਿਆ ਪਵਿੱਤਰ ਆਤਮਾ ਤਰੀਕਿਆ ਦੇ ਰਾਂਹੀ ਨਹੀਂ ਸਗੋਂ ਮਨੁੱਖਾਂ ਦੇ ਰਾਂਹੀ ਵਹਿੰਦਾ ਹੈ। ਉਹ ਕਿਸੇ ਮਸ਼ੀਨ ਤੇ ਨਹੀਂ ਆਉਂਦਾ ਪਰ ਮਨੁੱਖਾਂ ਤੇ ਆਉਂਦਾ ਹੈ। ਉਹ ਯੋਜਨਾਵਾਂ ਨੂੰ ਮਸਹ ਨਹੀਂ ਕਰਦਾ ਹੈ ਪਰ ਮਨੁੱਖਾਂ ਨੂੰ ਮਸਹ ਕਰਦਾ ਹੈ-ਪ੍ਰਾਥਨਾ ਕਰਨ ਵਾਲੇ ਮਨੁੱਖਾਂ ਨੂੰ।”[2]
ਜੋਰਜ਼ ਮੁਲੱਰ ਹਜ਼ਾਰਾਂ ਬੱਚਿਆਂ ਦੇ ਲਈ ਅਨਾਥ-ਆਸ਼ਰਮ ਚਲਾਉਂਦਾ ਸੀ। ਉਸਨੇ ਫੈਸਲਾ ਲਿਆ ਕਿ ਉਹ ਇਸਦੇ ਲਈ ਕਿਸੇ ਵੀ ਮਨੁੱਖ ਤੋਂ ਸਹਾਇਤਾ ਨਹੀਂ ਮੰਗੇਗਾ, ਪਰ ਉਹ ਸਿਰਫ਼ ਪ੍ਰਾਥਨਾ ਤੇ ਹੀ ਨਿਰਭਰ ਰਹੇਗਾ। ਉਸਨੇ ਸਿਰਫ਼ ਪ੍ਰਾਥਨਾ ਹੀ ਦੇ ਦੁਆਰਾ 7 ਲੱਖ ਡਾਲਰ ਪ੍ਰਾਪਤ ਕੀਤੇ। ਉਸਨੇ ਸਿਰਫ਼ ਅਨਾਥ-ਆਸ਼ਰਮ ਹੀ ਨਹੀਂ ਚਲਾਏ, ਸਗੋਂ ਮੁਲੱਰ ਨੇ ਹੋਰ ਸੇਵਕਾਈਆਂ ਨੂੰ ਵੀ ਹਜ਼ਾਰਾਂ ਡਾਲਰਾਂ ਦੀ ਸਹਾਇਤਾ ਦਿੱਤੀ। ਜੋਰਜ਼ ਮੁਲੱਰ ਪ੍ਰਾਥਨਾ ਦੀ ਸ਼ਕਤੀ ਨੂੰ ਜਾਣਦਾ ਸੀ।
ਅਸੀਂ ਪ੍ਰਾਥਨਾ ਕਿਉਂ ਕਰਦੇ ਹਾਂ?
[3] ਅਸੀਂ ਪ੍ਰਾਥਨਾ ਕਰਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਤੇ ਨਿਰਭਰ ਹਾਂ
ਆਪਣੀ ਮਨੁੱਖਤਾ ਦੇ ਵਿੱਚ, ਯਿਸੂ ਆਪਣੇ ਪਿਤਾ ਦੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਾਥਨਾ ਤੇ ਨਿਰਭਰ ਰਿਹਾ। ਪ੍ਰਾਥਨਾ ਪਰਮੇਸ਼ੁਰ ਤੇ ਨਿਰਭਰ ਹੋਣ ਦੀ ਕਿਰਿਆ ਹੈ। ਇਹ ਵਿਖਾਉਂਦੀ ਹੈ ਕਿ ਅਸੀਂ ਆਪਣੇ ਆਪ ਤੇ ਨਿਰਭਰ ਨਹੀਂ ਹਾਂ, ਪਰ ਪਰਮੇਸ਼ੁਰ ਤੇ ਨਿਰਭਰ ਹਾਂ।
► ਪੜ੍ਹੋ ਮੱਤੀ 26:31-46.
ਸ਼ਮਊਨ ਪਤਰਸ ਦਾ ਡਿੱਗਣਾ ਪ੍ਰਾਥਨਾ ਦੇ ਮਹੱਤਵ ਨੂੰ ਦਰਸਾਉਂਦਾ ਹੈ। ਯਿਸੂ ਨੇ ਚੇਲਿਆਂ ਨੂੰ ਚੇਤਾਵਨੀ ਦਿੱਤੀ, “ ਅੱਜ ਰਾਤ ਤੁਸੀਂ ਮੇਰੇ ਕਾਰਨ ਠੋਕਰ ਖਾਉਗੇ” ਯਿਸੂ ਨੇ ਬਹੁਤ ਸਿੱਧੇ ਤੌਰ ਤੇ ਪਤਰਸ ਨੂੰ ਚੇਤਾਵਨੀ ਦਿੱਤੀ, “ ਸ਼ਮਊਨ, ਸ਼ਮਊਨ ! ਵੇਖ ਸ਼ਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰਾਂ ਤੁਹਾਨੂੰ ਫਟਕੇ” (ਲੂਕਾ 22:31)। ਪਤਰਸ ਦੋ ਕਮਜ਼ੋਰੀਆਂ ਦੇ ਕਾਰਨ ਡਿੱਗਿਆ ਸੀ।
1. ਪਤਰਸ ਦੇ ਵਿੱਚ ਬਹੁਤ ਜ਼ਿਆਦਾ ਆਤਮਵਿਸ਼ਵਾਸ. ਉਸਨੇ ਕਿਹਾ, “ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ.... ਭਾਵੇਂ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ!” (ਮੱਤੀ 26:33,35) ਘਮੰਡ ਦੇ ਕਾਰਨ ਪਤਰਸ ਦੇ ਵਿੱਚ ਆਪਣੀ ਤਾਕਤ ਤੇ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਸੀ।
2. ਪਤਰਸ ਪ੍ਰਾਥਨਾ ਕਰਨ ਦੇ ਵਿੱਚ ਅਸਫਲ ਹੋ ਗਿਆ. ਕਿਉਂਕਿ ਪਤਰਸ ਆਪਣੀ ਹੀ ਤਾਕਤ ਤੇ ਬਹੁਤ ਜ਼ਿਆਦਾ ਆਤਮਵਿਸ਼ਵਾਸ ਕਰ ਰਿਹਾ ਸੀ, ਇਸ ਲਈ ਉਹ ਪਰਮੇਸ਼ੁਰ ਤੇ ਨਿਰਭਰ ਨਹੀਂ ਰਿਹਾ। ਯਿਸੂ ਦੇ ਨਾਲ ਪ੍ਰਾਥਨਾ ਕਰਨ ਦੀ ਬਜਾਏ, ਪਤਰਸ ਸੌਂ ਗਿਆ। ਜਦੋਂ ਅਸੀਂ ਸਮਝ ਲੈਂਦੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਤੇ ਨਿਰਭਰ ਤਾਂ ਅਸੀਂ ਜਿਆਦਾ ਬੋਝ ਦੇ ਨਾਲ ਪ੍ਰਾਥਨਾ ਕਰਦੇ ਹਾਂ। ਡਿੱਕ ਈਸਟਮੈਨ ਨੇ ਲਿਖਿਆ, “ਅਸੀਂ ਸਿਰਫ਼ ਪ੍ਰਾਥਨਾ ਦੇ ਵਿੱਚ ਹੀ ਆਪਣੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਦੇ ਅੱਗੇ ਸਮਰਪਿਤ ਕਰਦੇ ਹਾਂ।[4]
ਅਸੀਂ ਪਰਮੇਸ਼ੁਰ ਨੂੰ ਹੋਰ ਜਿਆਦਾ ਜਾਣਨ ਦੇ ਲਈ ਪ੍ਰਾਥਨਾ ਕਰਦੇ ਹਾਂ।
[5] ਅੱਜ ਦੀ ਕਲੀਸਿਆ ਦੀ ਇੱਕ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਸਾਡਾ ਪਰਮੇਸ਼ੁਰ ਦੇ ਬਾਰੇ ਗਿਆਨ ਬਹੁਤ ਕਮਜ਼ੋਰ ਹੈ। ਅਕਸਰ ਸਾਡੀਆਂ ਪ੍ਰਾਥਨਾਵਾਂ ਦੇ ਵਿਸ਼ੇ ਜਿਆਦਾਤਰ ਭੋਤਿਕ ਜਰੂਰਤਾਂ ਅਤੇ ਨਿੱਜੀ ਪੂਰਤੀਆਂ ਵਾਲੇ ਹੁੰਦੇ ਹਨ। ਸਾਡੇ ਵਿੱਚੋਂ ਜਿਆਦਾਤਰ ਸਮਾਂ ਇਸ ਪ੍ਰਕਾਰ ਪ੍ਰਾਥਨਾ ਕਰਨ ਦੇ ਵਿੱਚ ਬਿਤਾਉਂਦੇ ਹਾਂ, “ਪਰਮੇਸ਼ੁਰ ਮੇਰੇ ਬੱਚਿਆਂ ਦੀ ਨੌਕਰੀ ਮਿਲਣ ਵਿੱਚ ਸਹਾਇਤਾ ਕਰੋ।” ਬਜਾਏ ਇਸਦੇ, “ਪਰਮੇਸ਼ੁਰ ਕ੍ਰਿਪਾ ਕਰਕੇ ਮੇਰੇ ਬੱਚਿਆਂ ਦੀ ਤੁਹਾਡੇ ਸਰੂਪ ਵਿੱਚ ਢਲ ਜਾਣ ਦੇ ਵਿੱਚ ਸਹਾਇਤਾ ਕਰੋ।” ਅਸੀਂ ਆਤਮਿਕ ਚੰਗਿਆਈ ਦੇ ਨਾਲੋਂ ਸਰੀਰਕ ਚੰਗਿਆਈ ਦੇ ਲਈ ਜਿਆਦਾ ਬੋਝ ਦੇ ਨਾਲ ਕਰਦੇ ਹਾਂ। ਇਸ ਤੋਂ ਪਤਾ ਚੱਲਦਾ ਹੈ ਕਿ ਅਸੀਂ ਪ੍ਰਾਥਨਾ ਦੇ ਅਸਲ ਅਰਥ ਨੂੰ ਕਿੰਨਾ ਘੱਟ ਸਮਝਦੇ ਹਾਂ।
ਪ੍ਰਾਥਨਾ ਕਰਨ ਦਾ ਇੱਕ ਮੁੱਢਲਾ ਉਦੇਸ਼ ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਣਨਾ ਹੈ। ਪ੍ਰਾਥਨਾ ਦੇ ਵਿੱਚ, ਅਸੀਂ ਪਰਮੇਸ਼ੁਰ ਦੇ ਦਿਲ ਨਾਲ ਜੁੜ ਜਾਂਦੇ ਹਾਂ। ਪ੍ਰਾਥਨਾ ਪਰਮੇਸ਼ੁਰ ਦੇ ਕੋਲੋਂ ਸਾਡੀ ਇੱਛਾ ਦੇ ਕੰਮ ਕਰਵਾਉਣਾ ਨਹੀਂ ਹੈ। ਪ੍ਰਾਥਨਾ ਸਾਨੂੰ ਪਰਮੇਸ਼ੁਰ ਦੇ ਦਿਲ ਦਾ ਗਿਆਨ ਦਿੰਦੀ ਹੈ ਜਦੋਂ ਤੱਕ ਅਸੀਂ ਉਹ ਨਹੀਂ ਚਾਹੁੰਦੇ ਜੋ ਪਰਮੇਸ਼ੁਰ ਚਾਹੁੰਦਾ ਹੈ।
ਜਦੋਂ ਅਸੀਂ ਇਸ ਬਿੰਦੂ ਤੇ ਪਹੁੰਚ ਜਾਂਦੇ ਹਾਂ, ਯਿਸੂ ਨੇ ਕਿਹਾ, “ਜੋ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਪਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ” (ਮਰਕੁਸ 11:24)।ਕਿਉਂਕਿ ਸਾਡਾ ਦਿਲ ਪਰਮੇਸ਼ੁਰ ਦੇ ਦਿਲ ਨਾਲ ਜੁੜਿਆ ਹੋਇਆ ਹੈ, ਇਸ ਲਈ ਅਸੀਂ ਗ਼ਲਤ ਇਰਾਦੇ ਦੇ ਨਾਲ ਜਾਂ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਨਹੀਂ ਮੰਗਾਂਗੇ (ਯਾਕੂਬ 4:3 ਅਤੇ 1 ਯੂਹੰਨਾ 5:14)। ਪਰਮੇਸ਼ੁਰ ਦੇ ਦਿਲ ਗਿਆਨ ਲਗਾਤਾਰ ਪ੍ਰਾਥਨਾ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈ।
ਪੁਇਉਰੀਟਨਸ ਨੇ ਕਿਹਾ “ਉਸ ਸਮੇਂ ਤੱਕ ਪ੍ਰਾਥਨਾ ਕਰੋ ਜਦੋਂ ਤੱਕ ਅਸੀਂ ਪ੍ਰਾਥਨਾ ਨਹੀਂ ਕਰਨ ਲੱਗ ਜਾਂਦੇ” ਦੂਸਰੇ ਸ਼ਬਦਾਂ ਦੇ ਵਿੱਚ , ਸਾਨੂੰ ਲੰਬਾ ਸਮੇਂ ਅਤੇ ਧੀਰਜ ਨਾਲ ਪ੍ਰਾਥਨਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਖਾਲੀ ਸ਼ਬਦਾਂ ਤੋਂ ਪਾਰ ਹੋ ਕੇ ਪਰਮੇਸ਼ੁਰ ਦੀ ਹਜੂਰੀ ਵਿੱਚ ਦਾਖਿਲ ਹੋ ਜਾਈਏ। ਸਾਨੂੰ ਉਸ ਸਮੇਂ ਤੱਕ ਪ੍ਰਾਥਨਾ ਕਰਨੀ ਚਾਹੀਦੀ ਹੈ ਜਦੋਂ ਤੱਕ ਅਸੀਂ ਪਰਮੇਸ਼ੁਰ ਦੇ ਵਿੱਚ ਪ੍ਰਸੰਨ ਨਹੀਂ ਹੁੰਦੇ।
► ਅਜਿਹੇ ਸਮੇਂ ਦੇ ਬਾਰੇ ਦੱਸੋ ਜਦੋਂ ਪ੍ਰਾਥਨਾ ਨੇ ਤੁਹਾਨੂੰ ਪਰਮੇਸ਼ੁਰ ਅਤੇ ਉਸਦੀ ਇੱਛਾ ਦਾ ਡੂੰਘਾ ਗਿਆਨ ਦਿੱਤਾ।
ਅਸੀਂ ਪ੍ਰਾਥਨਾ ਕਿਵੇਂ ਕਰਦੇ ਹਾਂ?
ਪ੍ਰਾਥਨਾ ਦੇ ਬਾਰੇ ਯਿਸੂ ਦੀ ਉਦਾਹਰਨ ਦਾ ਅਧਿਐਨ ਕਰਕੇ, ਅਸੀਂ ਪ੍ਰਭਾਵਸ਼ਾਲੀ ਪ੍ਰਾਥਨਾ ਦੇ ਬਾਰੇ ਪਾਠ ਸਿੱਖਦੇ ਹਾਂ।
ਅਸੀਂ ਧੀਰਜ ਦੇ ਨਾਲ ਪ੍ਰਾਥਨਾ ਕਰਦੇ ਹਾਂ।
ਯਿਸੂ ਪਰਮੇਸ਼ੁਰ ਦਾ ਪੁੱਤਰ ਸੀ। ਕੋਈ ਇਹ ਸੋਚ ਸਕਦਾ ਹੈ ਕਿ ਉਸਦਾ ਪ੍ਰਾਥਨਾ ਜੀਵਨ ਸਾਧਾਰਨ ਤੌਰ ਤੇ ਇਸੇ ਪ੍ਰਕਾਰ ਹੋਵੇਗਾ, “ਪਿਤਾ ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਕਰਾਂ?” ਅਤੇ ਉਸਨੂੰ ਇੱਕਦਮ ਉੱਤਰ ਮਿਲ ਜਾਂਦਾ ਹੋਵੇਗਾ! ਇਸਦੀ ਬਜਾਏ ਅਸੀਂ ਯਿਸੂ ਨੂੰ ਬਾਰ੍ਹਾਂ ਚੇਲ੍ਹਿਆਂ ਦੀ ਚੋਣ ਕਰਨ ਤੋਂ ਪਹਿਲਾਂ ਸਾਰੀ ਰਾਤ ਪ੍ਰਾਥਨਾ ਕਰਦੇ ਹੋਏ ਵੇਖਦੇ ਹਾਂ। ਅਸੀਂ ਉਸਨੂੰ ਗਤਸਮਨੀ ਦੇ ਬਾਗ਼ ਵਿੱਚ ਪ੍ਰਾਥਨਾ ਦੇ ਵਿੱਚ ਸੰਘਰਸ਼ ਕਰਦੇ ਹੋਏ ਵੇਖਦੇ ਹਾਂ। ਯਿਸੂ ਨੂੰ ਵੀ ਪ੍ਰਾਥਨਾ ਦੇ ਲਈ ਧੀਰਜ ਅਤੇ ਸਮੇਂ ਦੀ ਲੋੜ ਸੀ। ਪ੍ਰਾਥਨਾ ਪਰਮੇਸ਼ੁਰ ਦੇ ਲਈ ਉਡੀਕ ਕਰਨਾ ਹੈ।
ਗਲੈਨ ਪੀਟਰਸਨ ਨੇ ਪ੍ਰਾਥਨਾ ਦੇ ਵਿੱਚ ਉਡੀਕ ਕਰਨ ਦੇ ਮਹੱਤਵ ਬਾਰੇ ਲਿਖਦੇ ਹੋਏ ਕਿਹਾ, “ਸਾਡੇ ਉਡੀਕ ਕਰਨ ਦੇ ਸਮੇਂ ਪਰਮੇਸ਼ੁਰ ਦੁਆਰਾ ਕੀਤੇ ਜਾਣ ਵਾਲਾ ਕੰਮ ਉਨ੍ਹਾਂ ਹੀ ਮਹੱਤਵਪੂਰਨ ਜਿੰਨੀ ਉਹ ਚੀਜ਼ ਮਹੱਤਵਪੂਰਨ ਹੈ ਜਿਸਦੇ ਲਈ ਅਸੀਂ ਉਡੀਕ ਕਰ ਰਹੇ ਹਾਂ। ਉਡੀਕ ਕਰਨਾ ਪਰਮੇਸ਼ੁਰ ਦੀ ਉਸ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਵਿੱਚ ਉਹ ਸਾਨੂੰ ਉਸਦੀ ਇੱਛਾ ਦੇ ਅਨੁਸਾਰ ਢਾਲ ਰਿਹਾ ਹੁੰਦਾ ਹੈ।” ਪਰਮੇਸ਼ੁਰ ਦੀ ਉਡੀਕ ਕਰਦੇ ਹੋਏ ਅਸੀਂ ਉਸਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਜਾਣ ਸਕਦੇ ਹਾਂ।
ਜ਼ਬੂਰ 37:1-9 ਪ੍ਰਾਥਨਾ ਦੇ ਵਿਖੇ ਮਹੱਤਵਪੂਰਨ ਪਾਠ ਸਿਖਾਉਂਦਾ ਹੈ। ਇੰਨ੍ਹਾਂ ਹੁਕਮਾਂ ਦੇ ਵੱਲ ਵੇਖੋ:
ਇਹ ਹੁਕਮ ਉਸ ਪਰਮੇਸ਼ੁਰ ਤੇ ਧੀਰਜਵਾਨ ਭਰੋਸਾ ਰੱਖਣ ਦੇ ਵੱਲ ਸੰਕੇਤ ਕਰਦੇ ਹਨ ਜੋ ਤੁਹਾਡੀ ਫਿਕਰ ਕਰਦਾ ਹੈ ਅਤੇ ਉਹ ਤੁਹਾਡੀਆਂ ਮਨੋਕਾਮਨਾਵਾਂ ਨੂੰ ਪੂਰਿਆਂ ਕਰੇਗਾ (ਜ਼ਬੂਰ 37:4)। ਧੀਰਜਵਾਨ ਪ੍ਰਾਥਨਾ ਦੇ ਦੁਆਰਾ, ਅਸੀਂ ਭਰੋਸਾ ਕਰਨ ਵਾਲੇ ਅਜਿਹੇ ਲੋਕ ਬਣ ਜਾਂਦੇ ਹਾਂ ਜੋ ਪਰਮੇਸ਼ੁਰ ਸਾਨੂੰ ਬਣਾਉਣਾ ਚਾਹੁੰਦਾ ਹੈ।
[6] ਇੱਕ ਧੀਰਜਵਾਨ ਪ੍ਰਾਥਨਾ ਦਾ ਨਮੂਨਾ
ਆਪਣੇ ਮਸੀਹੀ ਜੀਵਨ ਦੇ ਅਰੰਭਿਕ ਸਮੇਂ ਦੇ ਵਿੱਚ, ਜੌਰਜ਼ ਮੁੱਲਰ ਨੇ ਆਪਣੇ ਪੰਜ ਦੋਸਤਾਂ ਦੇ ਬਦਲਾਅ ਲਈ ਪ੍ਰਾਥਨਾ ਕਰਨੀ ਅਰੰਭ ਕੀਤੀ। ਬਹੁਤ ਸਾਰੇ ਮਹੀਨਿਆਂ ਦੇ ਬਾਅਦ ਉਨ੍ਹਾਂ ਵਿੱਚੋਂ ਇੱਕ ਪ੍ਰਭੂ ਦੇ ਵਿੱਚ ਆ ਗਿਆ। ਦਸ ਸਾਲਾਂ ਦੇ ਬਾਅਦ ਦੋ ਹੋਰ ਬਦਲ ਗਏ। ਚੋਥੇ ਵਿਅਕਤੀ ਦੇ ਬਚਾਏ ਜਾਣ ਵਿੱਚ 25 ਸਾਲ ਲੱਗ ਗਏ।
ਮੁੱਲਰ ਆਪਣੀ ਮੌਤ ਦੇ ਸਮੇਂ ਤੱਕ ਆਪਣੇ ਪੰਜਵੇਂ ਦੋਸਤ ਦੇ ਲਈ ਪ੍ਰਾਥਨਾ ਕਰਦਾ ਰਿਹਾ। 52 ਸਾਲਾਂ ਦੇ ਤੱਕ, ਉਸਨੇ ਕਦੇ ਉਮੀਦ ਨਹੀਂ ਹਾਰੀ ਕਿ ਉਸਦਾ ਇਹ ਮਿੱਤਰ ਮਸੀਹ ਨੂੰ ਸਵੀਕਾਰ ਕਰੇਗਾ! ਮੁੱਲਰ ਦੀ ਮੌਤ ਜ਼ਨਾਜੇ ਦੇ ਕੁਝ ਦਿਨਾਂ ਬਾਅਦ, ਪੰਜਵੇਂ ਦੋਸਤ ਨੇ ਵੀ ਮੁਕਤੀ ਪ੍ਰਾਪਤ ਕਰ ਲਈ। ਮੁੱਲਰ ਧੀਰਜਵਾਨ ਪ੍ਰਾਥਨਾ ਦੇ ਵਿੱਚ ਵਿਸ਼ਵਾਸ ਰੱਖਦਾ ਸੀ।
ਅਸੀਂ ਹਲੀਮੀ ਨਾਲ ਪ੍ਰਾਥਨਾ ਕਰਦੇ ਹਾਂ।
ਯਿਸੂ ਨੇ ਪ੍ਰਾਥਨਾ ਕੀਤੀ, “ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ” (ਲੂਕਾ 22:42)। ਯਿਸੂ ਜਾਣਦਾ ਸੀ ਕਿ ਉਹ ਆਪਣੇ ਪਿਤਾ ਦੀ ਸਿੱਧ ਇੱਛਾ ਤੇ ਭਰੋਸਾ ਕਰ ਸਕਦਾ ਸੀ।
ਪ੍ਰਾਥਨਾ ਹਲੀਮੀ ਵਾਲਾ ਕੰਮ ਹੈ। ਅਸੀਂ ਦੂਸਰਿਆਂ ਦੇ ਲਈ ਪ੍ਰਾਥਨਾ ਕਰਦੇ ਹਾਂ ਕਿਉਂਕਿ ਅਸੀਂ ਆਪਣੀ ਬੁੱਧ ਦੇ ਨਾਲ ਨਾਲ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਸਕਦੇ; ਸਾਨੂੰ ਪਰਮੇਸ਼ੁਰ ਤੇ ਨਿਰਭਰ ਹੋਣਾ ਪੈਂਦਾ ਹੈ। ਅਸੀਂ ਆਪਣੇ ਲਈ ਪ੍ਰਾਥਨਾ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਜੀਵਨ ਨੂੰ ਆਪਣੀ ਸ਼ਕਤੀ ਨਾਲ ਸੰਭਾਲ ਨਹੀਂ ਸਕਦੇ; ਸਾਨੂੰ ਪਰਮੇਸ਼ੁਰ ਤੇ ਭਰੋਸਾ ਕਰਨ ਦੀ ਜਰੂਰਤ ਹੈ।
ਪ੍ਰਾਥਨਾ ਸਾਡੀ ਪਰਮੇਸ਼ੁਰ ਤੋਂ ਮਿਲਣ ਵਾਲੀ ਸਹਾਇਤਾ ਦੀ ਜਰੂਰਤ ਨੂੰ ਪਹਿਚਾਣਦੀ ਹੈ। ਜਦੋਂ ਅਸੀਂ ਸਮੱਸਿਆਵਾਂ ਦੇ ਨਾਲ ਨਜਿੱਠਣ ਦੇ ਲਈ ਆਪਣੀ ਯੋਗਤਾ ਤੇ ਭਰੋਸਾ ਰੱਖਦੇ ਹਾਂ, ਤਾਂ ਬੋਝ ਸਹਿਤ ਪ੍ਰਾਥਨਾ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ। ਜਦੋਂ ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਜੀਵਨ ਨੂੰ ਆਪਣੀ ਤਾਕਤ ਦੇ ਨਾਲ ਨਹੀਂ ਚਲਾ ਸਕਦੇ, ਫਿਰ ਅਸੀਂ ਹਲੀਮੀ ਦੇ ਨਾਲ ਪ੍ਰਾਥਨਾ ਕਰਦੇ ਹਾਂ।
ਸਾਡੀ ਪ੍ਰਾਥਨਾ ਆਤਮ ਵਿਸ਼ਵਾਸ ਨਾਲ ਭਰੀ ਹਲੀਮੀ ਨਾਲ ਕੀਤੀ ਜਾਣੀ ਚਾਹੀਦੀ ਹੈ। ਜਦੋਂ ਅਸੀਂ ਉੱਤਰ ਦੇ ਲਈ ਪਰਮੇਸ਼ੁਰ ਦੀ ਉਡੀਕ ਕਰਦੇ ਹਾਂ, ਤਾਂ ਸਾਡੇ ਕੋਲ ਭਰੋਸਾ ਅਤੇ ਸ਼ਾਂਤੀ ਹੁੰਦੀ ਹੈ ਕਿਉਂਕਿ ਅਸੀਂ ਅਜਿਹੇ ਸਵਰਗੀ ਪਿਤਾ ਦੇ ਅੱਗੇ ਪ੍ਰਾਥਨਾ ਕਰ ਰਹੇ ਹਾਂ ਜੋ ਸਾਨੂੰ ਪਿਆਰ ਕਰਦਾ ਹੈ ਅਤੇ ਆਪਣੇ ਬੱਚਿਆਂ ਦੇ ਲਈ ਉੱਤਮ ਵਸਤਾਂ ਦੀ ਇੱਛਾ ਰੱਖਦਾ ਹੈ। ਜੀਵਨ ਅਤੇ ਸੇਵਕਾਈ ਦੇ ਦਬਾਅ ਵਿੱਚ, ਹਲੀਮ ਪ੍ਰਾਥਨਾ ਸਾਨੂੰ ਪਰਮੇਸ਼ੁਰ ਤੇ ਸ਼ਾਂਤੀ ਭਰਿਆ ਭਰੋਸਾ ਦਿੰਦੀ ਹੈ।
ਅਸੀਂ ਨਿੱਜੀ ਤੌਰ ਤੇ ਪ੍ਰਾਥਨਾ ਕਰਦੇ ਹਾਂ.
ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਪ੍ਰਾਥਨਾ ਦੇ ਵਿੱਚ ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਸੰਬੋਧਨ ਕਰਨ, “ਸਾਡੇ ਪਿਤਾ” ਸੱਚੀ ਪ੍ਰਾਥਨਾ ਨਿੱਜੀ ਹੁੰਦੀ ਹੈ। ਪੌਲ ਮਿਲਰ ਨੇ ਲਿਖਿਆ, “ਬਹੁਤ ਸਾਰੇ ਲੋਕ ਪ੍ਰਾਥਨਾ ਕਰਨ ਦੇ ਵਿੱਚ ਸੰਘਰਸ਼ ਕਰਦੇ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਬਜਾਏ ਪ੍ਰਾਥਨਾ ਤੇ ਧਿਆਨ ਲਗਾਉਂਦੇ ਹਨ।”[7] ਅਕਸਰ ਅਸੀਂ ਪਰਮੇਸ਼ੁਰ ਦੇ ਨਾਲ ਗੱਲ ਕਰਨ ਦੀ ਬਜਾਏ ਸਿਰਫ਼ “ਪ੍ਰਾਥਨਾ ਕਹਿੰਦੇ ਹਾਂ।” ਇਹ ਯਿਸੂ ਦੁਆਰਾ ਕਹੇ “ਬਕ ਬਕ” ਦੇ ਸ਼ਬਦਾਂ ਦੇ ਕੇਂਦਰ ਵਿੱਚ ਆਉਂਦਾ ਹੈ (ਮੱਤੀ 6:7)।
ਇੱਕ ਅਜਿਹੇ ਵਿਅਕਤੀ ਦੀ ਕਲਪਨਾ ਕਰੋ ਜੋ ਰਾਤ ਦੇ ਖਾਣੇ ਦੇ ਮੇਜ਼ ਤੇ ਯਾਦ ਕੀਤੇ ਹੋਏ ਭਾਸ਼ਨ ਦੇ ਨਾਲ ਆਵੇ। ਉਹ ਕਹੇ, “ ਮੈਂ ਆਪਣੇ ਪਰਿਵਾਰ ਦੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਇਸ ਲਈ ਮੈਂ ਕੁਝ ਸ਼ਬਦਾਂ ਨੂੰ ਯਾਦ ਕੀਤਾ ਹੈ।” ਇਹ ਇੱਕ ਸੱਚੀ ਗੱਲਬਾਤ ਨਹੀਂ ਹੋਵੇਗੀ! ਅਸੀਂ ਕਿਸੇ ਵਿਅਕਤੀ ਤੋਂ ਮੇਜ਼ ਦੇ ਦੁਆਲੇ ਬੈਠੇ ਲੋਕਾਂ ਤੇ ਧਿਆਨ ਕਰਨ ਦੀ ਉਮੀਦ ਕਰਦੇ ਹਾਂ, ਨਾ ਕਿ ਉਸ ਦੁਆਰਾ ਇਸਤੇਮਾਲ ਕੀਤੇ ਸ਼ਬਦਾਂ ਤੇ।
ਸਾਡੇ ਦੁਆਰਾ ਜਾਂ ਹੋਰਨਾਂ ਦੁਆਰਾ ਲਿਖੀਆਂ ਪ੍ਰਾਥਨਾਵਾਂ ਸਾਡੀ ਵਿਸ਼ਿਆਂ ਨੂੰ ਯਾਦ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਜੋ ਸਾਡੀ ਪ੍ਰਾਥਨਾ ਦੇ ਵਿੱਚ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ, ਪਰ ਪ੍ਰਾਥਨਾ ਦੇ ਵਿੱਚ ਯਾਦ ਕੀਤੇ ਹੋਏ ਸ਼ਬਦਾਂ ਦੀ ਬਜਾਏ, ਪਰਮੇਸ਼ੁਰ ਤੇ ਧਿਆਨ ਲਗਾਇਆ ਜਾਣਾ ਚਾਹੀਦਾ ਹੈ। ਪ੍ਰਾਥਨਾ ਇੱਕ ਪ੍ਰਣਾਲੀ ਨਹੀਂ ਹੈ, ਪ੍ਰਾਥਨਾ ਇੱਕ ਸੰਬੰਧ ਹੈ, ਪ੍ਰਾਥਨਾ ਨਿੱਜੀ ਹੋਣੀ ਚਾਹੀਦੀ ਹੈ।
ਅਸੀਂ ਪ੍ਰਾਥਨਾ ਵਾਲੇ ਲੋਕ ਕਿਵੇਂ ਬਣਦੇ ਹਾਂ?
ਪੰਜਵੀਂ ਈਸਵੀ ਦੇ ਵਿੱਚ, ਏਨੀਸੀਆ ਫਾਲਟੋਨੀਆ ਪਰੋਬਾ, ਨਾਮਕ ਇੱਕ ਰੋਮੀ ਕੁਲੀਨ ਇਸਤਰੀ ਨੇ ਅਗਸਟਿਨ ਤੋਂ ਪ੍ਰਾਥਨਾ ਦੇ ਬਾਰੇ ਸੁਝਾਅ ਮੰਗਿਆ। ਪਰੋਬਾ ਜਾਣਨਾ ਚਾਹੁੰਦੀ ਸੀ ਕਿ ਉਹ ਪ੍ਰਾਥਨਾ ਕਰਨ ਵਾਲੀ ਔਰਤ ਕਿਵੇਂ ਬਣ ਸਕਦੀ ਹੈ। ਅਗਸਟਿਨ ਨੇ ਪ੍ਰਾਥਨਾ ਦੇ ਬਾਰੇ ਬੁੱਧੀਮਾਨੀ ਦੇ ਮਸ਼ਵਰੇ ਦਾ ਇੱਕ ਲੰਬਾ ਪੱਤਰ ਲਿਖਿਆ।[8] ਇਸ ਭਾਗ ਦੇ ਵਿੱਚ ਅਸੀਂ ਪ੍ਰਾਥਨਾ ਦੇ ਬਾਰੇ ਅਗਸਟਿਨ ਦੇ ਸਿਧਾਂਤਾਂ ਤੇ ਵਿਚਾਰ ਕਰਾਂਗੇ।
ਕਿਸ ਪ੍ਰਕਾਰ ਦਾ ਵਿਅਕਤੀ ਪ੍ਰਾਥਨਾ ਕਰਨ ਵਾਲਾ ਵਿਅਕਤੀ ਬਣ ਸਕਦਾ ਹੈ ?
ਪਹਿਲਾਂ, ਅਗਸਟਿਨ ਕਹਿੰਦਾ ਹੈ ਕਿ ਪ੍ਰਾਥਨਾ ਕਰਨ ਵਾਲੇ ਵਿਅਕਤੀ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜਿਸਦੇ ਕੋਲ ਹੋਰ ਕੋਈ ਸ੍ਰੋਤ ਨਾ ਹੋਣ। ਇੱਕ ਪ੍ਰਾਥਨਾ ਕਰਨ ਵਾਲਾ ਵਿਅਕਤੀ ਅਜਿਹਾ ਵਿਅਕਤੀ ਹੈ ਜੋ ਸਿਰਫ਼ ਪ੍ਰਾਥਨਾ ਤੇ ਹੀ ਨਿਰਭਰ ਰਹਿੰਦਾ ਹੈ।
ਪਰੋਬਾ ਰੋਮ ਦੇ ਇੱਕ ਬਹੁਤ ਹੀ ਤਾਕਤਵਰ ਅਤੇ ਅਮੀਰ ਆਮਦੀ ਦੀ ਵਿਧਵਾ ਸੀ। ਉਸਦੇ ਤਿੰਨ ਪੁੱਤਰ ਰੋਮ ਦੀ ਸਰਕਾਰ ਵਿੱਚ ਕੰਮ ਕਰਦੇ ਸਨ। ਅਗਸਟਿਨ ਨੇ ਪਰੋਬਾ ਨੂੰ ਇਹ ਕਹਿੰਦੇ ਹੋਏ ਅਰੰਭ ਕੀਤਾ ਕਿ “ਉਸਨੂੰ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਵਿਰਾਨ ਸਮਝਣਾ ਚਾਹੀਦਾ ਹੈ।” ਅਸੀਂ ਚਾਹੇ ਕਿੰਨੇ ਵੀ ਅਮੀਰ, ਸ਼ਕਤੀਸ਼ਾਲੀ ਜਾਂ ਸਫਲ ਹੋਈਏ, ਸਾਨੂੰ ਹਮੇਸ਼ਾਂ ਆਪਣੇ ਆਪਣੀ ਕਮਜ਼ੋਰੀ ਨੂੰ ਸਮਝਣਾ ਚਾਹੀਦਾ ਹੈ। ਨਹੀਂ ਤਾਂ, ਸਾਡੀਆਂ ਪ੍ਰਾਥਨਾਵਾਂ ਚੁੰਗੀ ਲੈਣ ਵਾਲੇ ਦੀ ਪ੍ਰਾਥਨਾ ਦੇ ਬਜਾਏ ਫਰੀਸੀ ਦੀ ਪ੍ਰਾਥਨਾ ਵਰਗੀ ਹੋ ਜਾਏਗੀ।
ਸਾਨੂੰ ਕਿਸ ਚੀਜ਼ ਦੇ ਲਈ ਪ੍ਰਾਥਨਾ ਕਰਨੀ ਚਾਹੀਦੀ ਹੈ ?
ਅਗਸਟਿਨ ਪਰੋਬਾ ਨੂੰ ਇੱਕ ਦਿਲਚਸਪ ਸਲਾਹ ਦਿੰਦਾ ਹੈ। ਉਹ ਕਹਿੰਦਾ ਹੈ, “ ਇੱਕ ਖੁਸ਼ ਜੀਵਨ ਦੇ ਲਈ ਪ੍ਰਾਥਨਾ ਕਰੋ।” ਇਹ ਸੁਆਰਥੀ ਪ੍ਰਤੀਤ ਹੋ ਸਕਦਾ ਹੈ, ਪਰ ਅਗਸਟਿਨ ਸਮਝਾਉਂਦਾ ਹੈ ਕਿ ਸੱਚੀ ਖੁਸ਼ੀ ਸਿਰਫ਼ ਪਰਮੇਸ਼ੁਰ ਤੋਂ ਪ੍ਰਾਪਤ ਹੁੰਦੀ ਹੈ। “ਇੱਕ ਅਸਲ ਵਿੱਚ ਖੁਸ਼ ਮਨੁੱਖ ਉਹ ਹੈ ਜਿਸਦੇ ਕੋਲ ਉਹ ਸਭ ਹੈ ਜਿਸਦੀ ਉਹ ਕਾਮਨਾ ਕਰਦਾ ਹੈ, ਅਤੇ ਉਹ ਅਜਿਹੀ ਕਿਸੇ ਚੀਜ਼ ਦੀ ਕਾਮਨਾ ਨਹੀਂ ਕਰਦਾ ਜਿਸਦੀ ਕਾਮਨਾ ਨਹੀਂ ਕਰਨੀ ਚਾਹੀਦੀ।”
ਇੱਕ ਮਸੀਹੀ ਇਸ ਲਈ ਖੁਸ਼ ਹੈ ਕਿਉਂਕਿ ਉਸਦੇ ਕੋਲ ਪਰਮੇਸ਼ੁਰ ਹੈ, ਅਤੇ ਉਹ ਅਜਿਹੀ ਕਿਸੇ ਚੀਜ਼ ਦੀ ਕਾਮਨਾ ਨਹੀਂ ਕਰਦਾ ਜੋ ਪਰਮੇਸ਼ੁਰ ਦੇ ਅਨੁਸਾਰ ਉਸਦੇ ਕੋਲ ਨਹੀਂ ਹੋਣੀ ਚਾਹੀਦੀ। ਜ਼ਬੂਰ ਲਿਖਣ ਵਾਲੇ ਦੀ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਹਜੂਰੀ ਦੇ ਨਾਲ ਸੰਤੁਸ਼ਟ ਹਾਂ।
ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ। (ਜ਼ਬੂਰ 27:4)।
ਜੇਕਰ ਅਸੀਂ ਸਭ ਤੋਂ ਵੱਧ ਕੇ ਪਰਮੇਸ਼ੁਰ ਦੀ ਹਜੂਰੀ ਦੀ ਇੱਛਾ ਰੱਖਾਂਗੇ, ਤਾਂ ਫਿਰ ਅਸੀਂ ਇਹ ਜਾਣਦੇ ਹੋਏ ਖੁਸ਼ੀ ਦੇ ਲਈ ਕਿ ਪਰਮੇਸ਼ੁਰ ਸਾਨੂੰ ਆਪਣਾ ਆਪ ਦੇ ਕੇ ਸਾਡੀ ਸਭ ਤੋਂ ਡੂੰਘੀ ਇੱਛਾ ਨੂੰ ਸੰਤੁਸ਼ਟ ਕਰਦਾ ਹੈ!
ਸਾਨੂੰ ਦੁੱਖਾਂ ਦੇ ਸਮੇਂ ਕਿਸ ਤਰ੍ਹਾਂ ਪ੍ਰਾਥਨਾ ਕਰਨੀ ਚਾਹੀਦੀ ਹੈ?
ਅਗਸਟਿਨ ਪਰੋਬਾ ਨੂੰ ਯਾਦ ਦਿਵਾਉਂਦਾ ਹੈ ਕਿ ਪੌਲੁਸ ਨੇ ਇਸ ਗੱਲ ਨੂੰ ਪਹਿਚਾਣਿਆ ਕਿ ਕੁਝ ਅਜਿਹੇ ਸਮੇਂ ਹੁੰਦੇ ਹਨ ਜਦੋਂ “ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ” (ਰੋਮੀਆਂ 8:26)। ਜਦੋਂ ਅਸੀਂ ਬਿਲਕੁਲ ਹੀ ਮਜ਼ਬੂਰ ਹੋ ਜਾਂਦੇ ਹਾਂ ਤਾਂ ਫਿਰ ਸਾਨੂੰ ਕਿਵੇਂ ਪ੍ਰਾਥਨਾ ਕਰਨੀ ਚਾਹੀਦੀ ਹੈ?
ਅਗਸਟਿਨ ਤਿੰਨ ਵਚਨਾਂ ਦੇ ਨੂੰ ਵੇਖਦਾ ਹੈ। ਪਹਿਲਾਂ, ਉਹ ਪੌਲੁਸ ਦੀ ਉਦਾਹਰਨ ਦੇ ਵੱਲ ਸੰਕੇਤ ਕਰਦਾ ਹੈ ਜਦੋਂ ਉਸਨੇ ਆਪਣੇ “ਸਰੀਰ ਦੇ ਵਿੱਚ ਕੰਡੇ” ਦੇ ਤੋਂ ਛੁਟਕਾਰੇ ਦੇ ਲਈ ਪ੍ਰਾਥਨਾ ਕੀਤੀ। ਛੁਟਕਾਰੇ ਦੇਣ ਦੀ ਬਜਾਏ ਪਰਮੇਸ਼ੁਰ ਨੇ ਵਾਇਦਾ ਕੀਤਾ, “ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ….ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ” (2 ਕੁਰਿੰਥੀਆਂ 12:8-10)।
ਦੂਸਰਾ, ਅਗਸਟਿਨ ਗਤਸਮਨੀ ਦੇ ਵਿੱਚ ਯਿਸੂ ਦੀ ਉਦਾਹਰਨ ਦੇ ਵਿੱਚ ਸੰਕੇਤ ਕਰਦਾ ਹੈ। ਯਿਸੂ ਨੇ ਆਪਣੀਆਂ ਇੱਛਾਵਾਂ ਪਰਮੇਸ਼ੁਰ ਦੇ ਅੱਗੇ ਸਮਰਪਿਤ ਕਰ ਦਿੱਤੀਆਂ। ਯਿਸੂ ਨੇ ਛੁਟਕਾਰੇ ਦੇ ਲਈ ਪ੍ਰਾਥਨਾ ਕੀਤੀ: “ਹੇ ਮੇਰੇ ਪਿਤਾ , ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ” ਪਰ ਉਸਨੇ ਇਸ ਪ੍ਰਕਾਰ ਸਮਾਪਤੀ ਕੀਤੀ, “ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹੋ ਜੋ ਤੂੰ ਚਾਹੁੰਦਾ ਹੈਂ ” (ਮੱਤੀ 26:39)।
ਅੰਤ ਦੇ ਵਿੱਚ, ਅਗਸਟਿਨ ਰੋਮੀਆਂ 8:26 ਦੇ ਵੱਲ ਸੰਕੇਤ ਕਰਦਾ ਹੈ। ਜਦੋਂ ਅਸੀਂ ਨਹੀਂ ਜਾਣਦੇ ਕਿ ਕਿਵੇਂ ਪ੍ਰਾਥਨਾ ਕਰਨੀ ਚਾਹੀਦੀ ਹੈ, ਤਾਂ ਪਵਿੱਤਰ ਆਤਮਾ ਸਾਡੇ ਦਿਲਾਂ ਦੀ ਅਗਵਾਈ ਕਰਦਾ ਹੈ। ਪਵਿੱਤਰ ਆਤਮਾ ਸਾਡੀਆਂ ਕਮਜ਼ੋਰੀਆਂ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਅਤੇ ਸਾਡੇ ਹਾਉਕੇ ਭਰ-ਭਰ ਕੇ ਡੂੰਘੇ ਸ਼ਬਦਾਂ ਦੇ ਨਾਲ ਵਿਚੋਲਗੀ ਕਰਦਾ ਹੈ। ਜਦੋਂ ਸਾਡੇ ਕੋਲ ਸ਼ਬਦ ਨਹੀਂ ਹੁੰਦੇ, ਤਾਂ ਪਵਿੱਤਰ ਆਤਮਾ ਪਿਤਾ ਦੇ ਅੱਗੇ ਸਾਡੀਆਂ ਪ੍ਰਾਥਨਾਵਾਂ ਨੂੰ ਲਿਆਉਂਦਾ ਹੈ, ਜੋ ਉਨ੍ਹਾਂ ਨੂੰ ਸਵੀਕਾਰ ਕਰਦਾ ਹੈ ਅਤੇ ਸਭਨਾਂ ਗੱਲਾਂ ਵਿੱਚੋਂ ਉਨ੍ਹਾਂ ਦੇ ਲਈ ਭਲਿਆਈ ਪੈਦਾ ਕਰਦਾ ਹੈ ਜੋ ਉਸਦੇ ਉਦੇਸ਼ ਦੇ ਅਨੁਸਾਰ ਸੱਦੇ ਹੋਏ ਹਨ (ਰੋਮੀਆਂ 8:26-28)।
[1] Matt Friedeman,
The Accountability Connection . (Wheaton, Illinois: Victor Books, 1992), 37
[2] Edward M. Bounds,
Power Through Prayer . (Kenosha, Wisconsin: Treasures Media, n.d.), 2
[3] “ਜੇਕਰ ਤੁਸੀਂ ਪ੍ਰਾਥਨਾ ਤੋਂ ਬਿਨਾਂ ਕੁਝ ਵੀ ਕਰ ਸਕਦੇ ਹੋ ਤਾਂ ਕੀ ਇਸਨੂੰ ਕਰਨਾ ਚਾਹੀਦਾ ਹੈ?
-ਡਾ. ਹੋਵਾਰਡ ਹੈਂਡ੍ਰਿਕਸ
[4] Dick Eastman,
The Hour That Changes the World . (Grand Rapids: Baker Book House, 1995), 12
[5] “ਅਸੀਂ ਪ੍ਰਾਥਨਾ ਨੂੰ ਆਪਣੇ ਲਈ ਕੁਝ ਪ੍ਰਾਪਤ ਕਰਨ ਦੇ ਜ਼ਰੀਏ ਵੱਜੋਂ ਵੇਖਿਆ ਜਾਂਦਾ ਹੈ; ਬਾਈਬਲ ਦਾ ਪ੍ਰਾਥਨਾ ਕਰਨ ਦਾ ਵਿਚਾਰ ਇਹ ਹੈ ਕਿ ਇਹ ਨਾਲ ਅਸੀਂ ਪਰਮੇਸ਼ੁਰ ਨੂੰ ਹੋਰ ਜਾਣਦੇ ਹਾਂ
-ਓਸਵਾਲਡ ਚੈਂਬਰਜ਼
[6] “ਮਨੁੱਖ ਸਾਨੂੰ ਸਾਡੀਆਂ ਬੇਨਤੀਆਂ ਦੇ ਲਈ ਝਿੜਕ ਸਕਦੇ ਹਨ, ਉਹ ਸਾਡੇ ਸੰਦੇਸ਼ਾਂ ਦਾ ਇਨਕਾਰ ਕਰ ਸਕਦੇ ਹਨ, ਸਾਡੇ ਵਿਚਾਰਾਂ ਦਾ ਵਿਰੋਧ ਕਰ ਸਕਦੇ ਹਨ, ਸਾਡੇ ਵਿਅਕਤੀਆਂ ਦਾ ਇਨਕਾਰ ਕਰ ਸਕਦੇ ਹਨ, ਪਰ ਉਹ ਸਾਡੀਆਂ ਪ੍ਰਾਥਨਾਵਾਂ ਦੇ ਅੱਗੇ ਬੇਬੱਸ ਹਨ
ਜੇ ਸਿਡਲੋ ਬਾਕਸਟਰ
[7] Paul E. Miller,
A Praying Life: Connecting with God in a Distracting World . (Colorado Springs: NavPress, 2009)
[8] Philip Schaff, ed.
The Confessions and Letters of St. Augustine: Nicene and Post-Nicene Fathers, First Series, Volume 1 . (Buffalo, New York: Christian Literature Publishing Company, 1886), 459-469
Previous
Next