► ਪੜ੍ਹੋ ਮਰਕੁਸ 6:30-34.
ਪਾਸਬਾਨ ਦਾ ਇੱਕ ਸਭ ਤੋਂ ਵਧੀਆ ਸਰੂਪ ਚਰਵਾਹੇ ਦੇ ਰੂਪ ਵਿੱਚ ਹੈ। “ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” ਯਿਸੂ ਨੇ ਲੋਕਾਂ ਦੀ ਭੀੜ ਨੂੰ ਅਜਿਹੀਆਂ ਭੇਡਾਂ ਵੱਜੋਂ ਵੇਖਿਆ ਜਿੰਨ੍ਹਾਂ ਨੂੰ ਚਰਵਾਹੇ ਦੀ ਜਰੂਰਤ ਹੈ।
► ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਮਰਕੁਸ 6 ਦੇ ਵਿੱਚ 5000 ਦੀ ਭੀੜ ਵਿੱਚ ਕੌਣ ਲੋਕ ਹੋਣਗੇ। ਇੱਕ ਸੂਚੀ ਬਣਾਓ।
ਕੀ ਤੁਹਾਡੀ ਸੂਚੀ ਦੇ ਵਿੱਚ ਉਹ ਚੁੰਗੀ ਲੈਣ ਵਾਲੇ ਹਨ ਸ਼ਾਮਿਲ ਹਨ ਜੋ ਲੋਕਾਂ ਨੂੰ ਠੱਗਦੇ ਸਨ? ਉਹ ਉੱਥੇ ਸਨ। ਇੰਨਾਂ ਬੇਈਮਾਨ ਚੁੰਗੀ ਲੈਣ ਵਾਲਿਆਂ ਦੇ ਉੱਤੇ ਚੀਖਦੇ ਹੋਏ ਸਜਾ ਦਾ ਐਲਾਨ ਕਰਨਾ ਆਸਾਨ ਹੋਵੇਗਾ, ਪਰ ਯਿਸੂ ਨੇ ਗੁਆਚੀ ਹੋਈ ਭੇਡ ਨੂੰ ਵੇਖਿਆ ਜਿਸਨੂੰ ਬਚਾਇਆ ਜਾ ਸਕਦਾ ਸੀ।
ਕੀ ਤੁਹਾਡੀ ਸੂਚੀ ਦੇ ਵਿੱਚ ਦੂਸਰਿਆਂ ਨੁਕਤਾਚੀਨੀ ਕਰਨ ਵਾਲੇ ਫ਼ਰੀਸੀ ਸ਼ਾਮਿਲ ਹਨ ਜੋ ਯਿਸੂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਚਾਹੁੰਦੇ ਸਨ? ਉਹ ਉੱਥੇ ਸਨ। ਯਿਸੂ ਦੇ ਲਈ ਭੀੜ ਦੇ ਸਾਹਮਣੇ ਉਨ੍ਹਾਂ ਨੂੰ ਸ਼ਮਮਿੰਦਾ ਕਰਨਾ ਬਹੁਤ ਆਸਾਨ ਸੀ, ਪਰ ਯਿਸੂ ਨੇ ਇੱਕ ਅਜਿਹੀ ਢੀਠ ਭੇਡ ਨੂੰ ਵੇਖਿਆ ਜਿਸਨੂੰ ਸਹੀ ਰਸਤੇ ਦੀ ਜਰੂਰਤ ਸੀ।
ਕੀ ਤੁਹਾਡੀ ਸੂਚੀ ਦੇ ਵਿੱਚ ਅਜਿਹੇ ਬੇਇਮਾਨ ਪਤੀ ਹਨ ਜਿੰਨਾਂ ਦਾ ਦਿਲ ਉਨ੍ਹਾਂ ਨੂੰ ਵਿਭਚਾਰ ਦੇ ਲਈ ਦੋਸ਼ੀ ਠਹਿਰਾਉਂਦਾ ਹੈ। ਉਹ ਉੱਥੇ ਸੀ। ਯਿਸੂ ਨੇ ਇੱਕ ਡਿੱਗੀ ਹੋਈ ਭੇਡ ਨੂੰ ਵੇਖਿਆ ਜਿਸਨੂੰ ਸੁਧਾਰ ਅਤੇ ਚੰਗਿਆਈ ਦੀ ਜਰੂਰਤ ਸੀ।
ਕੀ ਤੁਹਾਡੀ ਸੂਚੀ ਵਿੱਚ ਉਹ ਕਿਸ਼ੋਰ ਸ਼ਾਮਿਲ ਹਨ ਜੋ ਘਰ ਦੇ ਵਿਰੁੱਧ ਬਗਾਵਤ ਕਰ ਰਹੇ ਸਨ ਅਤੇ ਅਗਿਆਤ ਭੀੜ ਵਿੱਚ ਸ਼ਾਮਿਲ ਹੋਣ ਲਈ ਸਕੂਲ ਤੋਂ ਭੱਜ ਗਏ ਸਨ। ਉਹ ਉੱਥੇ ਸਨ। ਯਿਸੂ ਨੇ ਇੱਕ ਭਟਕਦੀ ਹੋਈ ਭੇਡ ਨੂੰ ਵੇਖਿਆ ਜਿਸਨੂੰ ਸਹੀ ਰਾਹ ਤੇ ਵਾਪਿਸ ਲਿਆਏ ਜਾਣ ਦੀ ਜਰੂਰਤ ਸੀ ਇਸ ਤੋਂ ਪਹਿਲਾਂ ਕਿ ਉਹ ਹੋਰ ਭਟਕ ਜਾਂਦੇ।
ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਤਾਂ ਤੁਸੀਂ ਕਿਸਨੂੰ ਵੇਖਦੇ ਹੋ? ਕੀ ਤੁਸੀਂ ਕਲੀਸਿਆ ਦੀਆਂ ਕਮੀਆਂ ਨੂੰ ਵੇਖਦੇ ਹੋ, ਜਾਂ ਤੁਸੀਂ ਆਪਣੀਆਂ ਭੇਡਾਂ ਦੀਆਂ ਡੂੰਘੀਆਂ ਜਰੂਰਤਾਂ ਨੂੰ ਵੇਖਦੇ ਹੋ? ਕੀ ਤੁਸੀਂ ਇੱਕ ਗੁੱਸੇਖੋਰ ਬੋਰਡ ਮੈਂਬਰ ਨੂੰ ਵੇਖਦੇ ਹੋ ਜਾਂ ਇੱਕ ਦੁਖੀ ਭੇਡ ਨੂੰ ਵੇਖਦੇ ਹੋ ਜੋ ਦੂਸਰਿਆਂ ਨੂੰ ਦੁਖੀ ਕਰਦੀ ਹੈ। ਕੀ ਤੁਸੀਂ ਇੱਕ ਵਿਸ਼ਵਾਸ ਤਿਆਗ ਦੇਣ ਵਾਲੇ ਵਿਅਕਤੀ ਨੂੰ ਵੇਖਦੇ ਹੋ, ਜਾਂ ਫਿਰ ਅਸੀਂ ਅਜਿਹੀ ਭੇਡ ਨੂੰ ਵੇਖਦੇ ਹੋ ਜੋ ਪਾਪ ਦੇ ਕਾਰਨ ਦੁੱਖ ਝੱਲ ਰਹੀ ਹੈ? ਯਿਸੂ ਨੇ ਜਰੂਰਤਮੰਦ ਭੇਡ ਨੂੰ ਵੇਖਿਆ।
► ਪੜ੍ਹੋ ਯੂਹੰਨਾ 10:1-18
ਪਾਸਬਾਨਾਂ ਦੇ ਤੌਰ ਸਾਨੂੰ ਚਰਵਾਹੇ ਬਣਨ ਦੇ ਲਈ ਬੁਲਾਇਆ ਗਿਆ ਹੈ। ਇੱਕ ਚਰਵਾਹਾ ਭੇਡ ਦੀ ਸੇਵਾ ਕਿਵੇਂ ਕਰਦਾ ਹੈ? ਯੂਹੰਨਾ 10 ਇੱਕ ਨਮੂਨਾ ਪ੍ਰਦਾਨ ਕਰਦਾ ਹੈ।
ਇੱਕ ਚਰਵਾਹਾ ਭੇਡ ਦੀ ਅਗਵਾਈ ਕਰਦਾ ਹੈ
ਜੇਕਰ ਤੁਸੀਂ ਇੱਕ ਚਰਵਾਹੇ ਨੂੰ ਵੇਖੋ, ਤਾਂ ਤੁਸੀਂ ਉਸਨੂੰ ਇੱਕ ਸਮੂਹ ਦੇ ਵਿੱਚ ਕਿਸੇ ਵੀ ਸੋਟੀ ਦੇ ਭਜਾਉਂਦੇ ਹੋਏ ਨਹੀਂ ਵੇਖੋਗੇ। ਇਸਦੀ ਬਜਾਏ ਉਹ ਭੇਡਾਂ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਦਾ ਹੈ। ਯਿਸੂ ਨੇ ਕਿਹਾ, “ਉਹ ਦੇ ਲਈ ਦਰਬਾਨ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਹ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਦਾ ਨਾਉਂ ਲੈ ਲੈ ਕੇ ਬੁਲਾਉਂਦਾ ਹੈ ਅਰ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ ਜਦ ਉਹ ਆਪਣੀ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ ਤਾਂ ਉਨ੍ਹਾਂ ਦੇ ਅੱਗੇ ਅੱਗੇ ਤੁਰ ਪੈਂਦਾ ਹੈ ਅਤੇ ਭੇਡਾਂ ਉਹ ਦੇ ਮਗਰ ਮਗਰ ਲੱਗੀਆਂ ਜਾਂਦੀਆਂ ਹਨ ਕਿਉਂ ਜੋ ਓਹ ਉਸ ਦੀ ਅਵਾਜ਼ ਪਛਾਣਦੀਆਂ ਹਨ” (ਯੂਹੰਨਾ 10:3-4)।
ਅਸੀਂ ਸ਼ੁਭਸਮਾਚਾਰਾਂ ਦੇ ਵਿੱਚ ਅਜਿਹੇ ਬਹੁਤ ਸਾਰੇ ਸਮੇਂ ਵੇਖਦੇ ਹਾਂ ਜਦੋਂ ਅਸੀਂ ਉਮੀਦ ਕਰਦੇ ਹਾਂ ਕਿ ਯਿਸੂ ਸ਼ਾਇਦ ਪਤਰਸ, ਯੂਹੰਨਾ ਜਾਂ ਥੋਮੇ ਨੂੰ ਸੋਟੀ ਦੇ ਮਾਰੇਗਾ! ਉਹ ਬਾਰ-ਬਾਰ ਗ਼ਲਤੀਆਂ ਕਰ ਦਿੰਦੇ ਸਨ। ਪਰ ਉਨ੍ਹਾਂ ਨੂੰ ਮਾਰਨਕੁੱਟਣ ਦੀ ਬਜਾਏ ਯਿਸੂ ਦੇ ਚਰਵਾਹੇ ਦੀ ਲਾਠੀ ਦਾ ਉਪਯੋਗ ਕਰਦੇ ਹੋਏ ਇੰਨ੍ਹਾਂ ਕਮਜ਼ੋਰ, ਸੰਘਰਸ਼ ਕਰ ਰਹੇ ਚੇਲ੍ਹਿਆਂ ਨੂੰ ਉੱਪਰ ਉਠਾਇਆ, ਅਤੇ ਉਨ੍ਹਾਂ ਨੂੰ ਸਹੀ ਰਾਹ ਤੇ ਲਿਆਂਦਾ।
ਜਿਸ ਭੇਡ ਨੂੰ ਚਰਵਾਹੇ ਦੇ ਰੂਪ ਵਿੱਚ ਪਰਮੇਸ਼ੁਰ ਨੇ ਤੁਹਾਡੇ ਹਵਾਲੇ ਕੀਤਾ ਹੈ ਕੀ ਤੁਸੀਂ ਉਸਦੀ ਅਗਵਾਈ ਕਰਦੇ ਹੋ ਜਾਂ ਉਸਨੂੰ ਭਜਾ ਦਿੰਦੇ ਹੋ? ਕੀ ਤੁਸੀਂ ਇੱਕ ਚਰਵਾਹੇ ਹੋ ਜੋ ਭੇਡਾਂ ਦੀ ਅਗਵਾਈ ਕਰਦਾ ਹੈ ਜਾਂ ਇੱਕ ਮੈਨੇਜਰ ਹੋ ਨੂੰ ਭੇਡਾਂ ਨੂੰ ਆਗਿਆਕਾਰੀ ਕਰਨ ਦਾ ਹੁਕਮ ਦਿੰਦਾ ਹੈ?
ਇੱਕ ਚਰਵਾਹਾ ਆਪਣੀਆਂ ਭੇਡਾਂ ਦੀ ਪਰਵਾਹ ਕਰਦਾ ਹੈ
ਕੀ ਤੁਸੀਂ ਕਦੇ ਸੋਚਦੇ ਹੋ, “ ਮੈਂ ਇੱਕ ਅਜਿਹਾ ਕੰਮ ਚਾਹੁੰਦਾ ਹਾਂ ਜੋ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇ ਜਿਸਦੇ ਵਿੱਚ ਹਫ਼ਤੇ ਦੇ ਅੰਤ ਵਾਲੇ ਦਿਨਾਂ ਵਿੱਚ ਛੁੱਟੀ ਹੋਵੇ ਅਤੇ ਸ਼ਾਮ 5 ਵਜੇ ਤੋਂ ਬਾਅਦ ਕੋਈ ਫੋਨ ਕਾਲ ਆ ਆਵੇ?” ਇਹ ਬਹੁਤ ਵਧੀਆ ਪ੍ਰਤੀਤ ਹੁੰਦਾ ਹੈ! ਪਰ ਇੱਕ ਚਰਵਾਹੇ ਦਾ ਜੀਵਨ ਅਜਿਹਾ ਨਹੀਂ ਹੁੰਦਾ ਹੈ।
ਇੱਕ ਚਰਵਾਹਾ ਸਿਰਫ਼ ਕੰਮ ਕਰਨ ਵਾਲਿਆਂ ਘੰਟਿਆਂ ਵਿੱਚ ਹੀ ਨਹੀਂ ਪਰ ਜਦੋਂ ਵੀ ਭੇਡ ਨੂੰ ਜਰੂਰਤ ਹੁੰਦੀ ਹੈ ਤਾਂ ਉਸਦੀ ਦੇਖਭਾਲ ਕਰਦਾ ਹੈ। ਇੱਕ ਚਰਵਾਹਾ ਇੱਕ ਜਖ਼ਮੀ ਹੋਏ ਲੇਲੇ ਨੂੰ ਇਹ ਨਹੀਂ ਕਹਿ ਸਕਦਾ, “ ਕੱਲ ਸਵੇਰ 9 ਵਜੇ ਤੱਕ ਉਡੀਕ ਕਰ ਜਦੋਂ ਤੱਕ ਮੈਂ ਕੰਮ ਤੇ ਨਾ ਆਵਾਂ।” ਚਰਵਾਹਾ ਲੇਲੇ ਨੂੰ ਬਚਾਉਣ ਦੇ ਲਈ ਰਾਤ ਵੀ ਜਾਂਦਾ ਹੈ।
ਇਸੇ ਪ੍ਰਕਾਰ ਇੱਕ ਪਾਸਬਾਨ ਲੋੜ ਪੈਣ ਦੇ ਆਪਣੀ ਭੇਡ ਦੀ ਦੇਖਭਾਲ ਕਰਦਾ ਹੈ। ਆਤਮਿਕ ਭੇਡ ਦੀ ਦੇਖਭਾਲ ਕਰਨਾ ਸਿਰਫ਼ ਪ੍ਰਚਾਰ ਕਰਨ ਵੱਧ ਕੇ ਹੈ। ਇਸਦੇ ਵਿੱਚ ਪ੍ਰਚਾਰ ਸ਼ਾਮਿਲ ਹੈ, ਪਰ ਇਸਦੇ ਵਿੱਚ ਸਲਾਹ ਦੇਣਾ, ਉਨ੍ਹਾਂ ਦੇ ਕੋਲ ਜਾਣਾ, ਸੁਣਨਾ, ਉਨ੍ਹਾਂ ਦੇ ਲਈ ਪ੍ਰਾਥਨਾ ਕਰਨਾ ਅਤੇ ਕਈ ਵਾਰ ਇੱਕ ਦੁਖੀ ਲੇਲੇ ਦੇ ਕੋਲ ਬੈਠਣਾ ਵੀ ਸ਼ਾਮਿਲ ਹੈ।
ਜੀ ਹਾਂ, ਤੁਹਾਨੂੰ ਆਪਣੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਥਕਾ ਲਵੋਗੇ ਤਾਂ ਤੁਸੀਂ ਇੱਕ ਪ੍ਰਭਾਵਸ਼ਾਲੀ ਚਰਵਾਹਾ ਨਹੀਂ ਬਣ ਪਾਓਗੇ। ਯਿਸੂ ਇਕੱਲਿਆਂ ਸਮਾਂ ਬਿਤਾਉਂਦਾ ਸੀ, ਅਤੇ ਤੁਹਾਨੂੰ ਵੀ ਇਕੱਲਿਆਂ ਸਮਾਂ ਬਿਤਾਉਣਾ ਚਾਹੀਦਾ ਹੈ। ਪਰ ਅਜਿਹੇ ਸਮੇਂ ਵੀ ਸਨ ਜਦੋਂ ਯਿਸੂ ਨੂੰ ਪਤਾ ਸੀ ਉਸਨੂੰ ਭੇਡਾਂ ਦੇ ਲਈ ਆਪਣੇ ਆਰਾਮ ਦਾ ਬਲੀਦਾਨ ਦੇਣਾ ਪਵੇਗਾ।
ਸੇਵਕਾਈ ਦਾ ਇਹ ਸੰਤੁਲਨ ਅਤੇ ਆਰਾਮ ਕਰਨਾ ਕਠਿਨ ਹੋ ਸਕਦਾ ਹੈ। ਇੱਕ ਬੁੱਧੀਮਾਨ ਪਾਸਬਾਨ-ਚਰਵਾਹੇ ਦੇ ਰੂਪ ਵਿੱਚ, ਤੁਹਾਨੂੰ ਪਵਿੱਤਰ ਆਤਮਾ ਦੀ ਅਗਵਾਈ ਅਤੇ ਦੂਸਰਿਆਂ ਤੋਂ ਲਈ ਜਾਣ ਵਾਲੀ ਬੁੱਧੀਮਾਨੀ ਦੀ ਸਲਾਹ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਪਵਿੱਤਰ ਆਤਮਾ ਦੀ ਸੁਣੋ ਜਦੋਂ ਉਹ ਤੁਹਾਨੂੰ ਕਹਿੰਦਾ ਹੈ, “ ਇਹ ਅਲੱਗ ਹੋ ਕੇ ਆਰਾਮ ਕਰਨ ਅਤੇ ਤਾਜ਼ਾ ਹੋਣ ਦਾ ਸਮਾਂ ਹੈ।” ਆਪਣੀ ਪਤਨੀ ਅਤੇ ਸਹਿਕਰਮੀ ਦੀ ਗੱਲ ਸੁਣੋ ਜਦੋਂ ਉਹ ਕਹਿਣ, “ ਤੁਹਾਨੂੰ ਆਰਾਮ ਕਰਨ ਦੀ ਜਰੂਰਤ ਹੈ।” ਤਾਜ਼ਾ ਹੋਣ ਦੇ ਸਮਿਆਂ ਵਿੱਚੋਂ ਨਵੇਂ ਜੋਸ਼ ਨਾਲ ਬਾਹਰ ਆ ਕੇ ਤੁਸੀਂ ਚੰਗੀ ਤਰ੍ਹਾਂ ਉਨ੍ਹਾਂ ਭੇਡਾਂ ਦੀ ਦੇਖਭਾਲ ਕਰ ਸਕਦੇ ਹੋ ਜੋ ਪਰਮੇਸ਼ੁਰ ਨੇ ਤੁਹਾਨੂੰ ਸੌਂਪੀਆਂ ਹਨ।
ਇੱਕ ਚਰਵਾਹਾ ਆਪਣੀ ਭੇਡਾਂ ਦੀ ਸੁਰੱਖਿਆ ਕਰਦਾ ਹੈ
ਯਿਸੂ ਇੱਕ ਭਾੜੇ ਦੇ ਅਜਿਹੇ ਕਾਮੇ ਵਿੱਚਕਾਰ ਜੋ ਖ਼ਤਰਾ ਆਉਂਦਾ ਵੇਖ ਕੇ ਭੱਜ ਜਾਂਦਾ ਹੈ ਅਤੇ ਚੰਗੇ ਚਰਵਾਹੇ ਦੇ ਵਿੱਚਕਾਰ ਤੁਲਨਾ ਕੀਤੀ ਜੋ ਭੇਡਾਂ ਦੇ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਂਦਾ ਹੈ। ਭਾੜੇ ਦਾ ਕਾਮਾ ਭੇਡਾਂ ਦੀ ਕੋਈ ਪਰਵਾਹ ਨਹੀਂ ਕਰਦਾ ਪਰ ਇੱਕ ਚਰਵਾਹਾ ਭੇਡਾਂ ਦੀ ਖਾਤਿਰ ਆਪਣੀ ਜਾਨ ਦਿੰਦਾ ਹੈ (ਯੂਹੰਨਾ 10:13, 15)।
ਆਪਣੇ ਅੰਤਿਮ ਸਮੇਂ ਦੇ ਵਿੱਚ ਵੀ, ਯਿਸੂ ਆਪਣੇ ਚੇਲ੍ਹਿਆਂ ਦੀ ਪਰਵਾਹ ਕਰਦਾ ਰਿਹਾ। ਉਸਨੇ ਅੰਤਿਮ ਭੋਜ ਦੇ ਸਮੇਂ ਉਨ੍ਹਾਂ ਨੂੰ ਉਸ ਪਰਤਾਵੇ ਦੇ ਲਈ ਤਿਆਰ ਕੀਤਾ ਜਿਸਦਾ ਸਾਹਮਣਾ ਉਹ ਜਲਦ ਹੀ ਕਰਨ ਵਾਲੇ ਸਨ। ਉਸਨੇ ਬਾਗ਼ ਦੇ ਵਿੱਚ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਸਿਖਾਉਣਾ ਜਾਰੀ ਰੱਖਿਆ। ਸਲੀਬ ਤੇ ਉਸਨੇ, ਮਰੀਅਮ ਨੂੰ ਯੂਹੰਨਾ ਦੀ ਦੇਖਰੇਖ ਦੇ ਅਧੀਨ ਕੀਤਾ। ਚੰਗਾ ਚਰਵਾਹਾ ਆਖਿਰ ਤੱਕ ਭੇਡਾਂ ਦੀ ਦੇਖਭਾਲ ਕਰ ਰਿਹਾ ਸੀ।
ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਚਰਵਾਹਿਆਂ ਦੀ ਤਰ੍ਹਾਂ ਰਖਵਾਲੀ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਨੇ ਉਸ ਇੱਜੜ ਦੀ ਦੇਖਭਾਲ ਕਰਨੀ ਸੀ ਜਿਸਨੂੰ ਯਿਸੂ ਦੇ ਲਹੂ ਦੁਆਰਾ ਖਰੀਦਿਆ ਗਿਆ ਸੀ। ਅੱਗਲੇ ਵਚਨ ਦੇ ਵਿੱਚ ਪੌਲੁਸ ਨੇ ਖ਼ਤਰਨਾਕ ਬਘਿਆੜਾਂ ਦੇ ਵਿਰੁੱਧ ਚੇਤਾਵਨੀ ਦਿੱਤੀ ਜੋ ਇੱਜੜ ਤੇ ਹਮਲਾ ਕਰਨਗੇ। ਚਰਵਾਹੇ ਇੱਜੜ ਦੀ ਰਖਵਾਲੀ ਕਰਨ ਦੇ ਲਈ ਜਿੰਮੇਵਾਰ ਸਨ (ਰਸੂਲਾਂ ਦੇ ਕਰਤੱਬ 20:28-31)।
ਕੀ ਤੁਸੀਂ ਇੱਕ ਪਾਸਬਾਨ ਚਰਵਾਹੇ ਦੇ ਰੂਪ ਵਿੱਚ, ਉਨ੍ਹਾਂ ਭੇਡਾਂ ਦੀ ਦੇਖਭਾਲ ਕਰਦੇ ਹੋ ਜੋ ਪਰਮੇਸ਼ੁਰ ਨੇ ਤੁਹਾਨੂੰ ਸੌਂਪੀਆਂ ਹਨ? ਕੀ ਤੁਸੀਂ ਉਨ੍ਹਾਂ ਦੀ ਗ਼ਲਤ ਸਿੱਖਿਆ ਤੋਂ, ਉਨ੍ਹਾਂ ਦੇ ਵਿਆਹੁਤਾ ਜੀਵਨ ਅਤੇ ਪਰਿਵਾਰ ਦੇ ਹੋਣ ਵਾਲੇ ਹਮਲਿਆਂ ਅਤੇ ਦੂਸਰੇ ਆਤਮਿਕ ਹਮਲਿਆਂ ਤੋਂ ਉਨ੍ਹਾਂ ਦੀ ਰਖਵਾਲੀ ਕਰਦੇ ਹੋ? ਕੀ ਤੁਸੀਂ ਇੱਕ ਚਰਵਾਹੇ ਹੋ ਜਾਂ ਭਾੜੇ ਦੇ ਕਾਮੇ ਹੋ?
ਅੱਗਲੇ ਐਤਵਾਰ ਪ੍ਰਚਾਰ ਕਰਨ ਤੋਂ ਪਹਿਲਾਂ, ਪਰਮੇਸ਼ੁਰ ਤੋਂ ਪੁੱਛੋ ਕਿ ਤੁਹਾਡੀਆਂ ਭੇਡਾਂ ਦੀਆਂ ਕੀ ਜਰੂਰਤਾਂ ਹਨ। ਉਸਨੂੰ ਕਹੋ ਕਿ ਉਹ ਤੁਹਾਡੇ ਇੱਜੜ ਵਿੱਚ ਟੁੱਟੇ ਹੋਏ ਦਿਲ ਵਾਲੇ ਲੋਕਾਂ ਨੂੰ ਵਿਖਾਏ। ਜਦੋਂ ਤੁਸੀਂ ਪ੍ਰਚਾਰ ਕਰਦੇ ਹੋ, ਤਾਂ ਉਨ੍ਹਾਂ ਭੇਡਾਂ ਨੂੰ ਵੇਖੋ ਜੋ ਸਤਾਈਆਂ ਹੋਈਆਂ ਅਤੇ ਮਜ਼ਬੂਰ ਹਨ ਜਿੰਨ੍ਹਾਂ ਨੂੰ ਚਰਵਾਹੇ ਦੇ ਇਲਾਹੀ ਪਿਆਰ ਦੀ ਜਰੂਰਤ ਹੈ।
Previous
Next