ਕੁਝ ਮਸੀਹੀ ਕਹਿੰਦੇ ਹਨ, “ ਕਿਤਾਬ ਦਾ ਹਰ ਵਾਇਦਾ ਮੇਰੇ ਲਈ ਹੈ।” ਜਦਕਿ ਵਚਨਾਂ ਦੇ ਸਾਰੇ ਵਾਇਦੇ ਸੱਚੇ ਹਨ, ਪਰ ਸਾਨੂੰ ਪੁੱਛਣਾ ਚਾਹੀਦਾ ਹੈ, “ ਕਿ ਇਹ ਵਾਇਦਾ ਇਸ ਹਾਲਾਤ ਤੇ ਲਾਗੂ ਹੁੰਦਾ ਹੈ?” ਯਿਸੂ ਜਾਣਦਾ ਸੀ ਕਿ ਜ਼ਬੂਰ 91 ਦਾ ਵਾਇਦਾ ਉਸ ਦੁਆਰਾ ਉਜਾੜ ਦੀ ਸਾਹਮਣਾ ਕੀਤੇ ਜਾਣ ਵਾਲੇ ਹਾਲਾਤ ਦੇ ਲਈ ਪਰਮੇਸ਼ੁਰ ਦੀ ਇੱਛਾ ਨਹੀਂ ਸੀ। ਪਰਮੇਸ਼ੁਰ ਦੀ ਸ਼ਕਤੀ ਤੇ ਕਾਬੂ ਕਰਨ ਦਾ ਯਤਨ ਕਰਨ ਦੀ ਬਜਾਏ ਅਸੀਂ ਇਸ ਗੱਲ ਦੇ ਪ੍ਰਤੀ ਕਿਵੇਂ ਪੱਕੇ ਹੋ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਵਾਇਦਿਆਂ ਦਾ ਸੱਚੇ ਵਿਸ਼ਵਾਸ ਨਾਲ ਦਾਅਵਾ ਕਰ ਰਹੇ ਹਾਂ?
(1) ਸਾਨੂੰ ਪਰਮੇਸ਼ੁਰ ਦੇ ਵਚਨ ਨੂੰ ਜਾਣਨਾ ਚਾਹੀਦਾ ਹੈ
ਜਿੰਨੇ ਚੰਗੇ ਤਰੀਕੇ ਨਾਲ ਅਸੀਂ ਬਾਈਬਲ ਦੇ ਵਾਇਦਿਆਂ ਦੇ ਪ੍ਰਸੰਗ ਅਤੇ ਵਾਇਦੇ ਦੇ ਨਾਲ ਜੁੜੀਆਂ ਸ਼ਰਤਾਂ ਦੇ ਬਾਰੇ ਜਾਣਾਗੇ, ਉਨੇ ਹੀ ਚੰਗੇ ਤਰੀਕੇ ਨਾਲ ਅਸੀਂ ਆਪਣੇ ਹਾਲਾਤ ਤੇ ਇਸਦੇ ਲਾਗੂਕਰਨ ਬਾਰੇ ਜਾਣ ਸਕਦੇ ਹਾਂ।
ਕੁਝ ਵਾਇਦੇ ਕਿਸੇ ਖਾਸ ਸਥਿਤੀ ਦੇ ਲਈ ਕਿਸੇ ਖਾਸ ਲੋਕਾਂ ਨੂੰ ਦਿੱਤੇ ਗਏ ਸਨ। ਪੁਰਾਣੇ ਨੇਮ ਦੇ ਵਿੱਚ, ਪਰਮੇਸ਼ੁਰ ਨੇ ਇਸਰਾਏਲ ਦੇ ਨਾਲ ਵਾਇਦਾ ਕੀਤਾ ਕਿ ਜੇਕਰ ਉਹ ਨੇਮ ਦੇ ਪ੍ਰਤੀ ਵਫ਼ਾਦਾਰ ਬਣੇ ਰਹਿੰਦੇ ਹਨ ਤਾਂ ਉਨ੍ਹਾਂ ਭੋਤਿਕ ਬਰਕਤਾਂ ਮਿਲਣਗੀਆਂ। ਉਨ੍ਹਾਂ ਦੀ ਜ਼ਮੀਨ ਬਹੁਤ ਫ਼ਲਦਾਇਕ ਹੋਵੇਗੀ, ਉਨ੍ਹਾਂ ਦੇ ਭੜੋਲੇ ਭਰੇ ਰਹਿਣਗੇ, ਉਹ ਸੈਨਿਕ ਲੜਾਈਆਂ ਜਿੱਤਣਗੇ। ਨਵੇਂ ਨੇਮ ਦੇ ਵਾਇਦੇ ਅਕਸਰ ਆਤਮਿਕ ਬਰਕਤਾਂ ਦੇ ਬਾਰੇ ਹਨ। ਕੁਝ ਲੋਕ ਇਹ ਗੱਲ ਜਾਣ ਕੇ ਨਿਰਾਸ਼ ਹੋ ਜਾਂਦੇ ਹਨ, ਪਰ ਸਾਨੂੰ ਖੁਸ਼ ਹੋਣਾ ਚਾਹੀਦਾ ਹੈ। ਭੋਤਿਕ ਬਰਕਤਾਂ ਅਸਥਾਈ ਹਨ; ਆਤਮਿਕ ਸੰਪੰਨਤਾ ਸਦਾ ਦੇ ਲਈ ਹੁੰਦੀ ਹੈ। ਵਿਸ਼ਵਾਸ ਪਰਮੇਸ਼ੁਰ ਤੇ ਭਰੋਸਾ ਰੱਖਦਾ ਹੈ ਕਿ ਉਹ ਆਪਣੇ ਵਾਇਦਿਆਂ ਨੂੰ ਆਪਣੇ ਤਰੀਕੇ ਨਾਲ ਪੂਰਾ ਕਰੇਗਾ, ਬਜਾਏ ਇਸਦੇ ਕਿ ਅਸੀਂ ਪਰਮੇਸ਼ੁਰ ਤੋਂ ਆਪਣੀਆਂ ਇੱਛਾਵਾਂ ਮਨਾਉਣ ਦਾ ਯਤਨ ਕਰੀਏ।
(2) ਸਾਨੂੰ ਆਮ ਅਤੇ ਖਾਸ ਵਾਇਦਿਆਂ ਦੇ ਵਿਚਾਲੇ ਦੇ ਫਰਕ ਨੂੰ ਸਮਝਣਾ ਚਾਹੀਦਾ ਹੈ।
ਜਦੋਂ ਅਸੀਂ ਕਿਸੇ ਆਮ ਵਾਇਦੇ ਬਾਰੇ ਪੜਦੇ ਹਾਂ, ਤਾਂ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਡੀ ਖਾਸ ਸਥਿਤੀ ਦੇ ਲਈ ਸਾਨੂੰ ਇਹ ਵਾਇਦਾ ਦੇ ਰਿਹਾ ਹੈ। ਕੁਝ ਵਾਇਦੇ ਆਮ ਹਨ, ਉਹ ਵਿਸ਼ਵ-ਵਿਆਪੀ ਨਹੀਂ ਹਨ।
ਜ਼ਬੂਰ 103:3 ਪਰਮੇਸ਼ੁਰ ਦੀ ਮਹਿਮਾ ਕਰਦਾ ਹੈ “ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ।” ਕਈ ਲੋਕਾਂ ਨੇ ਇਸਨੂੰ ਇੱਕ ਵਿਸ਼ਵ-ਵਿਆਪੀ ਵਾਇਦੇ ਦੀ ਤਰ੍ਹਾਂ ਲੈ ਲਿਆ ਹੈ ਕਿ ਪਰਮੇਸ਼ੁਰ ਹਰੇਕ ਵਿਸ਼ਵਾਸ ਕਰਨ ਵਾਲੇ ਮਸੀਹੀ ਦੇ ਹਰੇਕ ਰੋਗ ਨੂੰ ਚੰਗਾ ਕਰ ਦੇਵੇਗਾ। ਪਰ ਵਚਨ ਸਾਨੂੰ ਦੱਸਦਾ ਹੈ ਕਿ ਹਰੇਕ ਸਰੀਰਕ ਬਿਮਾਰੀ ਚੰਗੀ ਨਹੀਂ ਹੁੰਦੀ। ਪੌਲੁਸ ਨੇ ਚੰਗਾਈ ਦੇ ਲਈ ਪ੍ਰਾਥਨਾ ਕੀਤੀ, ਅਤੇ ਪਰਮੇਸ਼ੁਰ ਨੇ ਕਿਹਾ, “ ਨਹੀਂ” (2 ਕੁਰਿੰਥੀਆਂ 12:7)। ਕਈ ਵਾਰ ਪਰਮੇਸ਼ੁਰ ਆਪਣੇ ਬੱਚਿਆਂ ਨੂੰ ਬਿਮਾਰੀ ਤੋਂ ਚੰਗਾ ਕਰਨ ਦੀ ਚੋਣ ਕਰਦਾ ਹੈ; ਕਈ ਵਾਰ ਉਹ ਉਨ੍ਹਾਂ ਨੂੰ ਉਸ ਬਿਮਾਰੀ ਨੂੰ ਝੱਲਣ ਦੀ ਕ੍ਰਿਪਾ ਦੇਣ ਦੀ ਚੋਣ ਕਰਦਾ ਹੈ।
ਸਾਡੀ ਪ੍ਰਤੀਕਿਰਿਆ ਤਿੰਨ ਯਹੂਦੀ ਨੌਜਵਾਨਾਂ ਵਰਗੀ ਹੋਣੀ ਚਾਹੀਦੀ ਹੈ। ਜਦੋਂ ਨਬੂਕੱਦਨਸਰ ਨੇ ਉਨ੍ਹਾਂ ਨੂੰ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ ਦੀ ਧਮਕੀ ਦਿੱਤੀ, ਤਾਂ ਉਨ੍ਹਾਂ ਨੇ ਕਿਹਾ, “ ਸਾਡਾ ਪਰਮੇਸ਼ੁਰ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਉਹ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਬਚਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ, ਉਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਨਹੀਂ ਤਾਂ ਹੇ ਮਹਾਰਾਜ ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ”(ਦਾਨੀਏਲ 3:17-18)। ਉਹ ਜਾਣਦੇ ਸਨ ਕਿ ਪਰਮੇਸ਼ੁਰ ਦੇ ਕੋਲ ਉਨ੍ਹਾਂ ਨੂੰ ਛੁਡਾਉਣ ਦੀ ਸ਼ਕਤੀ ਹੈ; ਪਰ ਜੇਕਰ ਕਿਸੇ ਹੋਰ ਰਾਹ ਦੀ ਚੋਣ ਕਰਦਾ ਹੈ, ਤਾਂ ਉਹ ਉਸ ਤੇ ਵਫਾਦਾਰੀ ਦੇ ਨਾਲ ਚੱਲਣ ਦੇ ਪ੍ਰਤੀ ਸਮਰਪਿਤ ਸਨ।
ਪਰਮੇਸ਼ੁਰ ਆਪਣੇ ਬੱਚਿਆਂ ਨੂੰ ਸਰੀਰਕ ਦੁੱਖਾਂ ਤੋਂ ਛੁਡਾ ਸਕਦਾ ਹੈ, ਪਰ ਉਹ ਹਮੇਸ਼ਾਂ ਇਸ ਰਾਹ ਦੀ ਚੋਣ ਨਹੀਂ ਕਰਦਾ। ਜਦੋਂ ਤੱਕ ਪਰਮੇਸ਼ੁਰ ਇਸ ਗੱਲ ਨੂੰ ਪੱਕਿਆਂ ਨਹੀਂ ਕਰਦਾ ਕਿ ਕੋਈ ਬਾਈਬਲ ਦਾ ਵਾਇਦਾ ਖਾਸ ਤੌਰ ਤੇ ਤੁਹਾਡੇ ਲਈ ਹੈ, ਤਾਂ ਉਸ ਸਮੇਂ ਤੱਕ ਤੁਸੀਂ ਪਰਮੇਸ਼ੁਰ ਦੀ ਚੋਣ ਤੇ ਭਰੋਸਾ ਕਰੋ। ਯੂਹੰਨਾ ਰਸੂਲ ਨੇ ਇਹ ਵਾਇਦਾ ਦਿੱਤਾ, “ ਅਤੇ ਉਹ ਦੇ ਅੱਗੇ ਜੋ ਸਾਨੂੰ ਦਿਲੇਰੀ ਹੈ ਸੋ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ ਅਤੇ ਜੇ ਅਸੀਂ ਜਾਣਦੇ ਹਾਂ ਭਈ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਇਹ ਵੀ ਜਾਣਦੇ ਹਾਂ ਭਈ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸਾਂ ਓਸ ਤੋਂ ਮੰਗੀਆਂ ਹਨ ਓਹ ਸਾਨੂੰ ਪਰਾਪਤ ਹੋ ਜਾਂਦੀਆਂ ਹਨ।” (1 ਯੂਹੰਨਾ 5:14-15)।
ਮੈਨੂੰ ਇਹ ਅੰਦਾਜਾ ਨਹੀਂ ਲਗਾਉਣਾ ਚਾਹੀਦਾ ਕਿ ਬਾਈਬਲ ਦਾ ਹਰੇਕ ਵਾਇਦਾ ਮੇਰੇ ਖਾਸ ਹਾਲਾਤ ਤੇ ਲਾਗੂ ਹੁੰਦਾ ਹੈ। ਵਿਸ਼ਵਾਸ ਕਹਿੰਦਾ ਹੈ, “ ਮੈਂ ਉਸਦੀ ਇੱਛਾ ਦੇ ਅਨੁਸਾਰ ਮੰਗਾਂਗਾ।” ਮੈਨੂੰ ਹਰੇਕ ਵਾਇਦੇ ਨੂੰ ਨਿੱਜੀ ਵਾਇਦੇ ਦੇ ਤੌਰ ਤੇ ਨਹੀਂ ਲੈਣਾ ਚਾਹੀਦਾ। ਇਸਦੀ ਬਜਾਏ ਮੈਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਇਹ ਵਾਇਦਾ ਮੇਰੇ ਹਾਲਾਤ ਦੇ ਲਈ ਹੈ ਜਾਂ ਨਹੀਂ।
(3) ਸਾਨੂੰ ਯਿਸੂ ਦੇ ਨਾਮ ਵਿੱਚ ਪ੍ਰਾਥਨਾ ਕਰਨੀ ਚਾਹੀਦੀ ਹੈ।
ਯਿਸੂ ਨੇ ਵਾਇਦਾ ਕੀਤਾ, “ ਅਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤ੍ਰ ਵਿੱਚ ਪਿਤਾ ਦੀ ਵਡਿਆਈ ਹੋਵੇ” (ਯੂਹੰਨਾ 14:13)। ਯਿਸੂ ਦੇ ਨਾਮ ਵਿੱਚ ਪ੍ਰਾਥਨਾ ਕਰਨ ਦਾ ਅਰਥ ਹੈ ਕਿ ਤੁਹਾਡੀਆਂ ਪ੍ਰਾਥਨਾਵਾਂ ਉਸ ਦੀਆਂ ਪ੍ਰਾਥਮਿਕਤਾਵਾਂ ਅਤੇ ਉਸਦੇ ਚਰਿੱਤਰ ਦੇ ਨਾਲ ਮੇਲ ਖਾਂਦੀਆਂ ਹੋਣ। ਯਿਸੂ ਨੇ ਉਨ੍ਹਾਂ ਵਸਤਾਂ ਦੇ ਲਈ ਪ੍ਰਾਥਨਾ ਕੀਤੀ ਜੋ ਪਰਮੇਸ਼ੁਰ ਦੇ ਨਾਮ ਨੂੰ ਵਡਿਆਈ ਦੇਣ, ਸਾਨੂੰ ਵੀ ਇਸੇ ਪ੍ਰਕਾਰ ਕਰਨਾ ਚਾਹੀਦਾ ਹੈ। ਜੇਕਰ ਸਾਡੇ ਕੋਲ ਸੱਚਾ ਵਿਸ਼ਵਾਸ ਹੈ ਤਾਂ ਅਸੀਂ ਆਪਣੀ ਇੱਛਾ ਨਾਲੋਂ ਵਧੀਕ ਪਰਮੇਸ਼ੁਰ ਦੀ ਵਡਿਆਈ ਦੇ ਬਾਰੇ ਚਿੰਤਾ ਕਰਾਂਗੇ।
ਪਿਤਾ ਦੀ ਵਡਿਆਈ ਕਰਨ ਦੇ ਲਈ ਪ੍ਰਾਥਨਾ ਕਰਨ ਤੋਂ ਭਾਵ ਹੈ ਕਿ ਅਸੀਂ ਆਪਣੇ ਜੀਵਨਾਂ ਵਿੱਚ ਪਰਮੇਸ਼ੁਰ ਦੇ ਪ੍ਰਮੁੱਖ ਮਕਸਦਾਂ ਦੇ ਪ੍ਰਤੀ ਸਮਰਪਿਤ ਹੋ ਜਾਈਏ। ਪਰਮੇਸ਼ੁਰ ਨੇ ਇਸਰਾਏਲ ਦੇ ਨਾਲ ਵਾਇਦਾ ਕੀਤਾ, “ ਮੈਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ ਬੁਰਿਆਈ ਦੀਆਂ ਨਹੀਂ, ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਂਵਾ।” (ਯਿਰਮਿਯਾਹ 29:11)। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵਾਇਦਾ ਇਸਰਾਏਲ ਨੂੰ ਉਸ ਸਮੇਂ ਦਿੱਤਾ ਗਿਆ ਸੀ ਜਦੋਂ ਉਹ ਬਾਬੁਲ ਦੇ ਵਿੱਚ 70 ਸਾਲਾਂ ਦੀ ਗੁਲਾਮੀ ਦੇ ਵਿੱਚ ਸੀ। ਬਾਬੁਲ ਦੇ ਵਿੱਚ ਹੋਈ ਹਰੇਕ ਗੁਲਾਮੀ ਪਰਮੇਸ਼ੁਰ ਦੇ ਲੋਕਾਂ ਲਈ ਉਸਦੇ ਮਕਸਦ ਨੂੰ ਪੂਰਾ ਕਰ ਰਹੀ ਸੀ; ਉਨ੍ਹਾਂ ਦੀ ਨਿਰਾਸ਼ਾ ਵਿੱਚ, ਇਸਰਾਏਲ ਨੇ ਪਰਮੇਸ਼ੁਰ ਨੂੰ ਪੁਕਾਰਿਆ ਅਤੇ ਉਸਨੇ ਉਨ੍ਹਾਂ ਦੀ ਸੁਣੀ।
ਕੀ ਅੱਜ ਸਾਡੇ ਤੇ ਵੀ ਇਹ ਵਾਇਦਾ ਲਾਗੂ ਹੁੰਦਾ ਹੈ? ਜੀ ਹਾਂ! ਪਰਮੇਸ਼ੁਰ ਦਾ ਚਰਿੱਤਰ ਬਦਲਿਆ ਨਹੀਂ ਹੈ; ਉਹ ਆਪਣੇ ਬੱਚਿਆਂ ਦੀ ਭਲਿਆਈ ਕਰਦਾ ਹੈ। ਸਭ ਕੁਝ ਚੰਗਾ ਹੀ ਨਹੀਂ ਹੋਵੇਗਾ ਪਰ ਅਸੀਂ ਪੂਰੇ ਆਤਮ-ਵਿਸ਼ਵਾਸ ਦੇ ਨਾਲ ਯਿਸੂ ਦੇ ਨਾਮ ਵਿੱਚ ਪ੍ਰਾਥਨਾ ਕਰ ਸਕਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਜੀਵਨ ਦੀ ਹਰੇਕ ਸਥਿਤੀ ਦੇ ਦੁਆਰਾ ਪਰਮੇਸ਼ੁਰ ਆਪਣੇ ਉਦੇਸ਼ ਨੂੰ ਪੂਰਿਆਂ ਕਰ ਰਿਹਾ ਹੈ।
Previous
Next