ਇੱਕ ਆਤਮਿਕ ਆਗੂ ਨੂੰ ਚੇਲ੍ਹਿਆਂ ਦੀ ਚੋਣ ਧਿਆਨਪੂਰਵਕ ਕਰਨੀ ਚਾਹੀਦੀ ਹੈ [1]
► ਪੜ੍ਹੋ ਯੂਹੰਨਾ 1:35-51, ਯੂਹੰਨਾ 2:1-11, ਮੱਤੀ 4:18-22, ਲੂਕਾ 5:1-11, ਅਤੇ ਲੂਕਾ 6:12-16.
ਜਦੋਂ ਤੁਸੀਂ ਇੰਨਾਂ ਵਚਨਾਂ ਨੂੰ ਪੜਿਆ, ਕੀ ਤੁਸੀਂ ਪ੍ਰਕਿਰਿਆ ਤੇ ਧਿਆਨ ਦਿੱਤਾ? ਯਿਸੂ ਨੇ ਆਪਣੀ ਜਨਤਕ ਸੇਵਕਾਈ ਦੇ ਪਹਿਲੇ ਹਫ਼ਤੇ ਵਿੱਚ ਅੰਦ੍ਰਿਆਸ ਅਤੇ ਯੂਹੰਨਾ ਨੂੰ ਉਸਦੇ ਪਿੱਛੇ ਆਉਣ ਦਾ ਸੱਦਾ ਦਿੱਤਾ। ਅੰਦ੍ਰਿਆਸ ਸ਼ਮਊਨ ਪਤਰਸ ਨੂੰ ਯਿਸੂ ਦੇ ਕੋਲ ਲੈ ਕੇ ਆਇਆ। ਯਿਸੂ ਨੇ ਫਿਲਿਪੁਸ ਨੂੰ ਸੱਦਾ ਦਿੱਤਾ ਜਿਸਨੇ ਨਥਾਨੀਏਲ ਲੱਭਿਆ (ਯੂਹੰਨਾ 1:35-51)। ਇਹ ਉਨ੍ਹਾਂ ਦੇ ਸੱਦੇ ਦਾ ਪਹਿਲਾ ਕਦਮ ਸੀ। ਉਨ੍ਹਾਂ ਨੇ ਯਿਸੂ ਨੂੰ ਮੰਨ ਲਿਆ, ਪਰ ਉਹ ਅਜੇ ਉਸਦੇ ਸਥਾਈ ਪੈਰੋਕਾਰ ਨਹੀਂ ਬਣੇ ਸਨ। ਇਸ ਯਿਸੂ ਦੇ ਪਿੱਛੇ ਚੱਲਣ ਦਾ ਸੱਦਾ ਸੀ। ਬਾਅਦ ਦੇ ਵਿੱਚ ਯਿਸੂ ਨੇ ਉਨ੍ਹਾਂ ਨੂੰ ਪੂਰੇ ਸਮੇਂ ਦੇ ਚੇਲੇ ਹੋ ਜਾਣ ਦਾ ਸੱਦਾ ਦਿੱਤਾ।
ਯੂਹੰਨਾ 2 ਅਧਿਆਏ ਇਸ ਪ੍ਰਕਿਰਿਆ ਦਾ ਅਹਿਮ ਪੜਾਅ ਹੈ। ਕਾਨਾ ਦੇ ਵਿਆਹ ਤੇ, ਯਿਸੂ ਨੇ ਆਪਣੀ ਮਹਿਮਾ ਚੇਲ੍ਹਿਆਂ ਦੇ ਅੱਗੇ ਪ੍ਰਗਟ ਕੀਤੀ। ਬਾਕੀ ਦੇ ਮਹਿਮਾਨਾਂ ਨੂੰ ਚਮਤਕਾਰ ਦੇ ਬਾਰੇ ਪਤਾ ਨਹੀਂ ਲੱਗਾ; ਇਹ ਚਿੰਨ੍ਹ ਚੇਲ੍ਹਿਆਂ ਦੇ ਲਈ ਸੀ। ਯਿਸੂ ਨੇ ਚੇਲ੍ਹਿਆਂ ਦੇ ਅੱਗੇ ਆਪਣੇ ਆਪ ਨੂੰ ਪ੍ਰਗਟ ਕੀਤਾ ਤਾਂ ਕਿ ਉਹ ਉਸ ਤੇ ਭਰੋਸਾ ਕਰ ਸਕਣ। ਅਤੇ ਉਸਦੇ ਚੇਲ੍ਹਿਆਂ ਨੇ ਉਸ ਤੇ ਵਿਸ਼ਵਾਸ ਕੀਤਾ (ਯੂਹੰਨਾ 2:11)।
ਮੱਤੀ 4:18-22 ਦੀ ਘਟਨਾ ਯਿਸੂ ਦੇ ਨਾਸਰਤ ਤੋਂ ਕਫਰਨਾਹੂਮ ਦੇ ਵੱਲ ਚਲੇ ਜਾਣ ਅਤੇ ਪ੍ਰਚਾਰ ਅਰੰਭ ਕਰਨ ਤੋਂ ਬਾਅਦ ਹੁੰਦੀ ਹੈ (ਮੱਤੀ 4:12-17)। ਗ਼ਲੀਲ ਦੇ ਸਮੁੰਦਰ ਕੰਢੇ ਚੱਲਦੇ ਹੋਏ, ਯਿਸੂ ਨੇ ਸ਼ਮਊਨ, ਅੰਦ੍ਰਿਆਸ, ਯਾਕੂਬ ਅਤੇ ਯੂਹੰਨਾ ਨੂੰ ਉਸਦੇ ਪਿੱਛੇ ਚੱਲਣ ਦਾ ਸੱਦਾ ਦਿੱਤਾ। “ਅਤੇ ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਤੇ ਮਗਰ ਹੋ ਤੁਰੇ” (ਮੱਤੀ 4:20)। ਯੂਹੰਨਾ 1 ਅਧਿਆਏ ਵਿੱਚ ਇਸ ਅਰੰਭਿਕ ਬੁਲਾਹਟ ਤੋਂ ਬਾਅਦ, ਇੰਨ੍ਹਾਂ ਚੇਲ੍ਹਿਆਂ ਨੇ ਆਪਣੇ ਮੱਛੀਆਂ ਫੜਣ ਦੇ ਕੰਮ ਨੂੰ ਜਾਰੀ ਰੱਖਿਆ ਸੀ। ਹੁਣ ਯਿਸੂ ਨੇ ਉਨ੍ਹਾਂ ਨੂੰ ਸੇਵਕਾਈ ਦੇ ਲਈ ਬੁਲਾਇਆ: “ਹੁਣ ਤੋਂ ਤੁਸੀਂ ਮਨੁੱਖਾਂ ਨੂੰ ਫੜਣ ਵਾਲੇ ਹੋਵੋਗੇ” (ਲੂਕਾ 5:10)।
ਇਸ ਪ੍ਰਕਿਰਿਆ ਦਾ ਅੱਗਲਾ ਪੜਾਅ ਯਿਸੂ ਦੇ ਦੁਆਰਾ ਚੇਲ੍ਹਿਆਂ ਦੀ ਚੋਣ ਕਰਨਾ ਸੀ। ਬਹੁਤ ਸਾਰੇ ਪੈਰੋਕਾਰਾਂ ਦੇ ਵਿੱਚੋਂ (ਉਨ੍ਹਾਂ ਨੂੰ ਯੂਹੰਨਾ 6 ਵਿੱਚ “ਚੇਲ੍ਹੇ” ਕਿਹਾ ਗਿਆ), ਯਿਸੂ ਨੇ ਬਾਰ੍ਹਾਂ ਅਜਿਹੇ ਲੋਕ ਚੁਣੇ ਜੋ ਉਸਦੇ ਬਹੁਤ ਨਜਦੀਕੀ ਬਣੇ।
ਯਿਸੂ ਨੇ ਬਾਰ੍ਹਾਂ ਦੀ ਚੋਣ ਕਰਨ ਵਿੱਚ ਕੋਈ ਜਲਦਬਾਜੀ ਨਹੀਂ ਕੀਤੀ। ਅਜਿਹਾ ਜਾਪਦਾ ਹੈ ਕਿ ਇਹ ਪ੍ਰਕਿਰਿਆ ਕਈ ਮਹੀਨਿਆਂ ਤੱਕ ਚੱਲਦੀ ਰਹੀ। ਇਸਦੇ ਨਾਲ ਯਿਸੂ ਨੂੰ ਉਨ੍ਹਾਂ ਸਾਰਿਆਂ ਦੇ ਨਾਲ ਸਮਾਂ ਬਿਤਾਉਣ ਦਾ ਸਮਾਂ ਮਿਲਿਆ। ਅਕਸਰ, ਇੱਕ ਆਗੂ ਕਿਸੇ ਵਿਅਕਤੀ ਨੂੰ ਜਾਣਨ ਦੇ ਲਈ ਬਿਨਾਂ ਸਮੇਂ ਬਿਤਾਏ ਅੱਗਲੇ ਆਗੂ ਦੀ ਚੋਣ ਕਰ ਲੈਂਦਾ ਹੈ। ਇੱਕ ਬੁੱਧੀਮਾਨ ਆਗੂ ਕਿਸੇ ਵਿਅਕਤੀ ਦੇ ਵਿੱਚ ਅਗਵਾਈ ਕਰਨ ਦੀਆਂ ਯੋਗਤਾਵਾਂ ਦਾ ਮੁਲਾਂਕਣ ਕਰਨ ਦੇ ਲਈ ਕੁਝ ਕੰਮ ਸੌਂਪਦਾ ਹੈ।
ਇੱਕ ਆਤਮਿਕ ਆਗੂ ਨੂੰ ਆਪਣੇ ਚੇਲ੍ਹਿਆਂ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ
► ਜਿਆਦਾ ਉਤਸੁਕਤਾ ਕਿਸ ਗੱਲ ਵਿੱਚ ਹੈ, ਬਹੁਤ ਸਾਰੇ ਲੋਕਾਂ ਤੱਕ ਵਚਨ ਪਹੁੰਚਾਉਣਾ ਜਾਂ ਕੁਝ ਲੋਕਾਂ ਨੂੰ ਸਿਖਲਾਈ ਦੇਣਾ? ਲੰਬੇ ਸਮੇਂ ਦੇ ਲਈ ਕਿਹੜੀ ਗੱਲ਼ ਜਿਆਦਾ ਜਰੂਰੀ ਹੈ? ਯਿਸੂ ਨੇ ਬਾਰ੍ਹਾਂ ਮਨੁੱਖਾਂ ਦੇ ਉੱਤੇ ਜਿਆਦਾ ਜ਼ੋਰ ਕਿਉਂ ਦਿੱਤਾ?
ਯਿਸੂ ਨੇ ਆਪਣਾ ਜਿਆਦਾ ਸਮਾਂ ਬਾਰ੍ਹਾਂ ਰਸੂਲਾਂ ਦੇ ਲਈ ਸਮਰਪਿਤ ਕੀਤਾ। “ਅਰ ਉਹ ਨੇ ਬਾਰਾਂ ਪੁਰਸ਼ ਠਹਿਰਾਏ ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ ਭਈ ਪਰਚਾਰ ਕਰਨ, ਨਾਲੇ ਭੂਤਾਂ ਦੇ ਕੱਢਣ ਦਾ ਇਖ਼ਤਿਆਰ ਰੱਖਣ” (ਮਰਕੁਸ 3:14-15)। ਪਹਿਲਾਂ ਉਹ ਉਸਦੇ ਤਰੀਕਿਆਂ ਨੂੰ ਸਿੱਖਣ ਦੇ ਲਈ ਉਸਦੇ ਨਾਲ ਸਮਾਂ ਬਿਤਾਉਣਗੇ। ਫਿਰ ਹੀ ਉਹ ਸੇਵਕਾਈ ਦੇ ਲਈ ਘੱਲੇ ਜਾਣ ਦੇ ਲਈ ਤਿਆਰ ਹੋ ਸਕਦੇ ਸਨ।
ਮਰਕੁਸ ਯਿਸੂ ਦੇ ਗ਼ਲੀਲ ਦੇ ਰਾਂਹੀ ਗੁਜ਼ਰਨ ਦੀ ਇੱਕ ਯਾਤਰਾ ਨੂੰ ਦਰਜ ਕਰਦਾ ਹੈ: “ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖਬਰ ਹੋਵੇ (ਕਿ ਉਹ ਉੱਥੇ ਹੈ), ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਲਦਾ ਸੀ” (ਮਰਕੁਸ 9:30-31)। ਯਿਸੂ ਦਾ ਮੁੱਖ ਕੰਮ ਭੀੜਾਂ ਤੱਕ ਪਹੁੰਚਣ ਦੇ ਲਈ ਕਿਸੇ ਪ੍ਰੋਗ੍ਰਾਮ ਨੂੰ ਬਣਾਉਣਾ ਨਹੀਂ ਸੀ, ਪਰ ਅਜਿਹੇ ਮਨੁੱਖਾਂ ਨੂੰ ਵਿਕਸਿਤ ਕਰਨਾ ਸੀ ਜੋ ਕਲੀਸਿਆ ਦੀ ਅਗਵਾਈ ਕਰਨਗੇ।
ਯਿਸੂ ਨੇ ਹਜਾਰਾਂ ਦੇ ਲਈ ਪ੍ਰਚਾਰ ਕੀਤਾ, ਪਰ ਉਸਦਾ ਮੁੱਢਲਾ ਕੰਮ ਕੁਝ ਲੋਕਾਂ ਨੂੰ ਭਵਿੱਖ ਦੀ ਸੇਵਕਾਈ ਦੇ ਲਈ ਸਿਖਲਾਈ ਦੇਣਾ ਸੀ। ਯਿਸੂ ਜਾਣਦਾ ਸੀ ਕਿ ਜੇਕਰ ਸਿਖਲਾਈ ਕਿਸੇ ਛੋਟੇ ਸਮੂਹ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਇਹ ਜਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਰੋਬਰਟ ਕੌਲਮੈਨ ਚੇਤਾਵਨੀ ਦਿੰਦੀ ਹੈ, “ ਜਿੰਨ੍ਹੀ ਜਿਆਦਾ ਤੁਹਾਡੀ ਸੇਵਕਾਈ ਵਧੇਗੀ, ਵਿਅਕਤੀਗਤ ਤੌਰ ਤੇ ਚੇਲ੍ਹਿਆਂ ਨੂੰ ਸਿਖਾਉਣਾ ਉਨ੍ਹਾਂ ਹੀ ਕਠਿਨ ਹੋ ਜਾਵੇਗਾ। ਪਰ ਜਿੰਨੀ ਜਿਆਦਾ ਸੇਵਕਾਈ ਵੱਧ ਜਾਵੇਗੀ, ਫਿਰ ਚੇਲ੍ਹਿਆਂ ਨੂੰ ਸਿਖਲਾਈ ਦੇਣਾ ਉਨਾਂ ਹੀ ਜਿਆਦਾ ਮਹੱਤਵਪੂਰਨ ਹੋ ਜਾਂਦਾ ਹੈ।”
ਜਦੋਂ ਤੁਸੀਂ ਇੰਜੀਲਾਂ ਨੂੰ ਪੜਦੇ ਹੋ ਤਾਂ ਪਾਉਂਦੇ ਹੋ ਕਿ ਯਿਸੂ ਸੇਵਕਾਈ ਦੇ ਸਮੇਂ ਆਪਣੇ ਤਿੰਨ ਚੇਲ੍ਹਿਆਂ ਅਕਸਰ ਹੀ ਕੋਲ ਰੱਖਦੇ ਸਨ। ਯਿਸੂ ਅਤੇ ਉਸਦੇ ਚੇਲ੍ਹੇ ਅਕਸਰ ਉਜਾੜਾਂ ਦੇ ਵਿੱਚ ਸਿਖਲਾਈ ਦੇ ਲਈ ਜਾਂਦੇ ਸਨ। ਧਰਤੀ ਤੇ ਆਪਣੀ ਸੇਵਕਾਈ ਦੇ ਅੰਤ ਦੇ ਸਮੇਂ ਵਿੱਚ ਯਿਸੂ ਨੇ ਆਪਣੇ ਚੇਲ੍ਹਿਆਂ ਦੇ ਨਾਲ ਹੋਰ ਵੀ ਜਿਆਦਾ ਸਮਾਂ ਬਿਤਾਇਆ। ਯਰੂਸ਼ਲਮ ਦੇ ਵਿੱਚ ਆਪਣੇ ਆਖਰੀ ਹਫ਼ਤੇ ਦੇ ਦੌਰਾਨ ਯਿਸੂ ਨੇ ਜਿਆਦਾਤਰ ਆਪਣੇ ਚੇਲ੍ਹਿਆਂ ਨੂੰ ਆਪਣੇ ਕੋਲ ਹੀ ਰੱਖਿਆ। ਇੰਨ੍ਹਾਂ ਮਨੁੱਖਾਂ ਨੂੰ ਸਿਖਲਾਈ ਦੇਣਾ ਉਸਦੇ ਮੁੱਖ ਕੰਮਾਂ ਦੇ ਵਿੱਚੋਂ ਇੱਕ ਸੀ।
ਇੱਕ ਯਹੂਦੀ ਕਹਾਵਤ ਹੈ, “ ਇੱਕ ਚੇਲ੍ਹਾ ਉਹ ਹੁੰਦਾ ਹੈ ਜੋ ਆਪਣੇ ਗੁਰੂ ਦੀ ਮਿੱਟੀ ਖਾਂਦਾ ਹੈ।” ਇੱਕ ਚੇਲ੍ਹਾ ਆਪਣੇ ਗੁਰੂ ਦੇ ਇੰਨਾ ਨੇੜੇ ਚੱਲਦਾ ਹੈ ਕਿ ਉਹ ਗੁਰੂ ਦੇ ਪੈਰਾਂ ਦੁਆਰਾ ਉੱਡਣ ਵਾਲੀ ਮਿੱਟੀ ਨੂੰ ਖਾਂਦਾ ਹੈ। ਇੱਕ ਚੇਲ੍ਹਾ ਉਹੀ ਖਾਂਦਾ ਸੀ ਜੋ ਗੁਰੂ ਖਾਂਦਾ ਸੀ; ਇੱਕ ਚੇਲ੍ਹਾ ਉੱਥੇ ਜਾਂਦਾ ਸੀ ਜਿੱਥੇ ਗੁਰੂ ਜਾਂਦਾ ਸੀ; ਚੇਲ੍ਹਾ ਆਪਣੇ ਗੁਰੂ ਦੇ ਨਮੂਨੇ ਅਤੇ ਉਸਦੀ ਸਿੱਖਿਆ ਦੇ ਪ੍ਰਤੀ ਸਮਰਪਿਤ ਹੁੰਦਾ ਸੀ। ਬਾਅਦ ਦੇ ਵਿੱਚ ਉਹ “ਮਸੀਹੀ” ਅਖਵਾਏ; ਉਹ ਆਪਣੇ ਗੁਰੂ ਜਿਹੇ ਬਣ ਗਏ ਸਨ।
ਇਸੇ ਪ੍ਰਕਾਰ ਪੌਲੁਸ ਦੇ ਵੀ ਚੇਲ੍ਹੇ ਸਨ ਜਿਵੇਂ ਤਿਮੋਥਿਉਸ, ਤੀਤੁਸ, ਲੂਕਾ ਅਤੇ ਤੁਖੀਕੁਸ। ਪੌਲੁਸ ਨੇ ਉਨ੍ਹਾਂ ਦੇ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਸੇਵਕਾਈ ਦੇ ਲਈ ਸਿਖਲਾਈ ਦਿੱਤੀ।
ਇੱਕ ਵਾਰ ਫਿਰ ਤੋਂ, ਇਹ ਸਾਨੂੰ ਅੱਜ ਦੇ ਲਈ ਇੱਕ ਨਮੂਨਾ ਪ੍ਰਦਾਨ ਕਰਦਾ ਹੈ। ਤੁਸੀਂ ਆਪਣੀ ਸੇਵਕਾਈ ਕਰਦੇ ਹੋਏ, ਆਪਣੀ ਟੀਮ ਦੇ ਮੈਂਬਰਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ, ਤਾਂ ਕਿ ਉਹ ਸੇਵਕਾਈ ਕਰਨੀ ਸਿੱਖ ਸਕਣ। ਇੱਕ ਸਫਲ ਕਲੀਸਿਆਈ ਆਗੂ ਨੇ ਕਿਹਾ, “ ਮੈਂ ਸੇਵਕਾਈ ਦੀ ਕੋਈ ਵੀ ਯਾਤਰਾ ਕਿਸੇ ਜੁਆਨ ਸੇਵਕ ਨੂੰ ਨਾਲ ਲੈ ਜਾਣ ਤੋਂ ਬਿਨਾਂ ਨਹੀਂ ਕਰਦਾ, ਤਾਂ ਕਿ ਉਹ ਸੇਵਕਾਈ ਕਰਨੀ ਸਿੱਖ ਸਕਣ। ਮੇਰੇ ਲਈ ਭਵਿੱਖ ਦੇ ਕਲੀਸਿਆ ਦੇ ਆਗੂਆਂ ਨੂੰ ਸਿਖਲਾਈ ਦੇਣਾ ਮੇਰੀ ਸੇਵਕਾਈ ਕਰਨ ਜਿੰਨਾ ਹੀ ਜਰੂਰੀ ਹੈ” ਇਸ ਪਾਸਬਾਨ ਨੇ ਸਮਝਿਆ ਕਿ ਇੱਕ ਪ੍ਰਭਾਵਸ਼ਾਲੀ ਆਗੂ ਦੂਸਰੇ ਆਗੂਆਂ ਨੂੰ ਸਿਖਲਾਈ ਦਿੰਦਾ ਹੈ।
ਇੱਕ ਆਤਮਿਕ ਆਗੂ ਆਪਣੇ ਚੇਲ੍ਹਿਆਂ ਦੇ ਲਈ ਸੇਵਕਾਈ ਦਾ ਨਮੂਨਾ ਹੋਣਾ ਚਾਹੀਦਾ ਹੈ
ਚੇਲ੍ਹਿਆਂ ਦੇ ਪੈਰ ਧੋਣ ਤੋਂ ਬਾਅਦ, ਯਿਸੂ ਨੇ ਕਿਹਾ, “ ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ” ( ਯੂਹੰਨਾ 13:15) । ਯਿਸੂ ਨੇ ਨਮੂਨਾ ਦੇ ਕੇ ਸਿਖਾਇਆ। ਉਹ ਜਾਣਦਾ ਸੀ ਕਿ ਇਹ ਕਹਿਣਾ ਕਾਫੀ ਨਹੀਂ ਹੈ ਕਿ “ਅਜਿਹਾ ਕਰੋ।” ਸਾਨੂੰ ਇਹ ਵਿਖਾਉਣਾ ਹੋਵੇਗਾ ਕਿ ਇਸਨੂੰ ਕਿਵੇਂ ਕਰਨਾ ਹੈ। ਯਿਸੂ ਨੇ ਖੁਦ ਕਰ ਕੇ ਵਿਖਾਉਣ ਤੋਂ ਬਿਨਾਂ ਆਪਣੇ ਚੇਲ੍ਹਿਆਂ ਨੂੰ ਕੁਝ ਵੀ ਕਰਨ ਦੇ ਲਈ ਨਹੀਂ ਕਿਹਾ।
ਚੇਲ੍ਹਿਆਂ ਨੇ ਯਿਸੂ ਨੂੰ ਪ੍ਰਾਥਨਾ ਕਰਦੇ ਹੋਏ ਵੇਖਿਆ ਅਤੇ ਕਿਹਾ, “ ਪ੍ਰਭੂ ਸਾਨੂੰ ਪ੍ਰਾਥਨਾ ਕਰਨੀ ਸਿਖਾ” (ਲੂਕਾ 11:1)। ਯਿਸੂ ਨੇ ਸਿਰਫ਼ ਪ੍ਰਾਥਨਾ ਦੇ ਬਾਰੇ ਇੱਕ ਪਾਠ ਹੀ ਨਹੀਂ ਪੜਾਇਆ। ਉਸਨੇ ਪ੍ਰਾਥਨਾ ਕੀਤੀ। ਜਦੋਂ ਚੇਲ੍ਹਿਆਂ ਨੇ ਉਸਨੂੰ ਪ੍ਰਾਥਨਾ ਕਰਦੇ ਹੋਏ ਵੇਖਿਆ, ਤਾਂ ਉਹ ਖੁਦ ਪ੍ਰਾਥਨਾ ਬਾਰੇ ਸਿੱਖਣ ਲਈ ਉਤਾਵਲੇ ਹੋ ਗਏ। ਜਦੋਂ ਵਿਦਿਆਰਥੀ ਸਿੱਖਣ ਦੇ ਭੁੱਖ ਰੱਖਦੇ ਹਨ, ਤਦ ਉਹ ਵਧੀਆ ਸਿੱਖਦੇ ਹਨ!
ਚੇਲ੍ਹਿਆਂ ਨੇ ਯਿਸੂ ਨੂੰ ਪ੍ਰਚਾਰ ਦੇ ਦੌਰਾਨ ਵਚਨਾਂ ਦਾ ਉਪਯੋਗ ਕਰਦੇ ਹੋਏ ਸੁਣਿਆ। ਯਿਸੂ ਅਕਸਰ ਪੁਰਾਣੇ ਨੇਮ ਦੇ ਹਵਾਲੇ ਦਿੰਦਾ ਸੀ। ਉਸਨੇ ਬਾਈਬਲ ਦੇ ਪ੍ਰਚਾਰ ਦਾ ਨਮੂਨਾ ਦਿੱਤਾ। ਕੀ ਚੇਲ੍ਹਿਆਂ ਨੇ ਇਹ ਪਾਠ ਸਿੱਖਿਆ? ਜੀ ਬਿਲਕੁਲ! ਜਦੋਂ ਪਤਰਸ ਨੇ ਰਸੂਲਾਂ ਦੇ ਕਰਤੱਬ 2 ਦੇ ਵਿੱਚ ਪ੍ਰਚਾਰ ਕੀਤਾ ਤਾਂ ਉਸਨੇ ਯੋਏਲ, ਜ਼ਬੂਰ 2 ਅਤੇ ਜ਼ਬੂਰ 110 ਦੇ ਹਵਾਲੇ ਦਿੱਤੇ। ਪਤਰਸ ਨੇ ਆਪਣੇ ਪ੍ਰਚਾਰ ਨੂੰ ਪਵਿੱਤਰ ਵਚਨਾਂ ਤੇ ਆਧਾਰਿਤ ਕਰਨਾ ਯਿਸੂ ਤੋਂ ਹੀ ਸਿੱਖਿਆ ਸੀ। ਰਸੂਲਾਂ ਦੇ ਕਰਤੱਬ ਦੇ ਵਿੱਚ ਹਰੇਕ ਸੰਦੇਸ਼ ਪੁਰਾਣੇ ਨੇਮ ਦੇ ਹਵਾਲੇ ਦਿੰਦਾ ਹੈ।
ਪੌਲੁਸ ਨੇ ਇਸੇ ਹੀ ਵਿਧੀ ਨੂੰ ਅਪਣਾਇਆ। ਉਸਨੇ ਬਾਰ-ਬਾਰ ਲਿਖਿਆ, “ ਤੁਸੀਂ ਮੇਰੇ ਨਮੂਨੇ ਨੂੰ ਵੇਖਿਆ ਹੈ। ਮੇਰੀ ਰੀਸ ਕਰੋ।”[2] ਪੌਲੁਸ ਨੇ ਉਦਾਹਰਨ ਬਣ ਕੇ ਸਿਖਾਇਆ। ਤੀਤੁਸ ਅਤੇ ਤਿਮੋਥਿਉਸ ਜਿਹੇ ਚੇਲ੍ਹਿਆਂ ਨੇ ਆਤਮਿਕ ਆਗੂ ਪੌਲੁਸ ਦੇ ਨਮੂਨੇ ਤੋਂ ਸਿੱਖਿਆ।
ਅੱਜ ਅਸੀਂ ਜਿੰਨ੍ਹਾਂ ਨੂੰ ਸਿਖਲਾਈ ਦਿੰਦੇ ਹਾਂ, ਉਨ੍ਹਾਂ ਦੇ ਲਈ ਉਦਾਹਰਨ ਬਣਨਾ ਚਾਹੀਦਾ ਹੈ। ਉਹ ਸਾਡੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਨੂੰ ਵੇਖਦੇ ਹਨ। ਸਭ ਤੋਂ ਵੱਧ ਉਹ ਸਾਡੇ ਚਰਿੱਤਰ ਨੂੰ ਵੇਖਦੇ ਹਨ ਜਦੋਂ ਅਸੀਂ ਆਪਣੀਆਂ ਗ਼ਲਤੀਆਂ ਨੂੰ ਮੰਨਦੇ ਹਾਂ ਅਤੇ ਸਿੱਖਦੇ ਹਾਂ। ਚੇਲ੍ਹੇ ਸਾਡੀ ਉਦਾਹਰਨ ਨੂੰ ਵੇਖ ਕੇ ਸੇਵਕਾਈ ਦੀ ਅਸਲੀਅਤ ਬਾਰੇ ਸਿੱਖਦੇ ਹਨ।
ਇੱਕ ਆਤਮਿਕ ਆਗੂ ਚੇਲ੍ਹਿਆਂ ਨੂੰ ਜਿੰਮੇਵਾਰੀ ਵੰਡਦਾ ਹੈ
► ਪੜ੍ਹੋ ਮੱਤੀ 10:5-11:1.
ਸ਼ੁਰੂਆਤ ਤੋਂ ਹੀ ਯਿਸੂ ਦਾ ਉਦੇਸ਼ ਚੇਲ੍ਹਿਆਂ ਨੂੰ ਸੇਵਕਾਈ ਦੇ ਲਈ ਤਿਆਰ ਕਰਨਾ ਸੀ। ਉਸਨੇ ਉਨ੍ਹਾਂ ਨੂੰ ਆਪਣੇ ਪਿੱਛੇ ਚੱਲਣ ਲਈ ਬੁਲਾਇਆ, ਤਾਂ ਕਿ ਉਹ ਉਨ੍ਹਾਂ ਨੂੰ ਮਨੁੱਖਾਂ ਦੇ ਫੜਣ ਵਾਲੇ ਬਣਾ ਸਕੇ (ਮੱਤੀ 4:19)।
ਯਿਸੂ ਦੇ ਨਾਲ ਉਨ੍ਹਾਂ ਦੇ ਪਹਿਲੇ ਸਾਲ ਵਿੱਚ ਉਨ੍ਹਾਂ ਨੇ ਜਿਆਦਾਤਰ ਯਿਸੂ ਦੀ ਸੇਵਕਾਈ ਨੂੰ ਵੇਖਿਆ। ਉਨ੍ਹਾਂ ਨੇ ਉਸਦੀ ਉਦਾਹਰਨ ਤੋਂ ਸਿੱਖਿਆ। ਜਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਵੇਖ ਅਤੇ ਸਿੱਖ ਲਿਆ ਫਿਰ ਯਿਸੂ ਨੇ ਉਨ੍ਹਾਂ ਨੂੰ ਸੇਵਕਾਈ ਦੇ ਲਈ ਭੇਜਿਆ। ਮੱਤੀ 10 ਵਿਖਾਉਂਦਾ ਹੈ ਕਿ ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਜਿੰਮੇਵਾਰੀਆਂ ਸੌਂਪੀਆਂ।
ਉਸਨੇ ਉਨ੍ਹਾਂ ਨੂੰ ਅਧਿਕਾਰ ਦਿੱਤਾ (ਮੱਤੀ 10:1)।
ਬਾਹਰ ਘੱਲਣ ਤੋਂ ਪਹਿਲਾਂ, ਯਿਸੂ ਨੇ ਚੇਲ੍ਹਿਆਂ ਨੂੰ ਆਪਣੇ ਸੌਂਪੇ ਹੋਏ ਮਿਸ਼ਨ ਨੂੰ ਕਰਨ ਦੇ ਲਈ ਅਧਿਕਾਰ ਦਿੱਤਾ। ਕਈ ਵਾਰ ਆਗੂ ਆਪਣੇ ਸਹਾਇਕਾਂ ਨੂੰ ਅਧਿਕਾਰ ਦੇਣ ਤੋਂ ਡਰਦੇ ਹਨ। ਪਰ, ਅਧਿਕਾਰ ਤੋਂ ਬਿਨਾਂ ਜਿੰਮੇਵਾਰੀ ਦੇਣਾ ਉਨ੍ਹਾਂ ਨੂੰ ਅਯੋਗ ਬਣਾਉਂਦਾ ਹੈ ਜਿੰਨ੍ਹਾਂ ਨੂੰ ਤੁਸੀਂ ਸਿਖਲਾਈ ਦੇ ਰਹੇ ਹੋ । ਸਾਨੂੰ ਆਪਣੇ ਸਹਾਇਕਾਂ ਨੂੰ ਉਸ ਸਮੇਂ ਤੱਕ ਜਿੰਮੇਵਾਰੀ ਨਹੀਂ ਦੇਣੀ ਚਾਹੀਦੀ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਉਸ ਜਿੰਮੇਵਾਰੀ ਦੇ ਲਈ ਅਧਿਕਾਰ ਨਹੀਂ ਦਿੱਤਾ ਹੈ।
ਉਸਨੇ ਉਨ੍ਹਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ (ਮੱਤੀ 10:5-42)
ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ: ਰਾਜ ਦਾ ਪ੍ਰਚਾਰ ਕਰੋ। ਉਨ੍ਹਾਂ ਦਾ ਕੰਮ ਸਪੱਸ਼ਟ ਸੀ। ਉਹ ਜਾਣਦੇ ਸਨ ਕਿ ਯਿਸੂ ਉਨ੍ਹਾਂ ਤੋਂ ਕੀ ਉਮੀਦ ਕਰਦਾ ਹੈ।
ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਿੱਥੇ ਸੇਵਕਾਈ ਕਰਨੀ ਚਾਹੀਦੀ ਹੈ: ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਵਿੱਚਕਾਰ। ਬਾਅਦ ਦੇ ਵਿੱਚ, ਰਸੂਲਾਂ ਨੇ ਪਰਾਈਆਂ ਕੌਮਾਂ ਦੇ ਵਿੱਚ ਵੀ ਪ੍ਰਚਾਰ ਕੀਤਾ, ਪਰ ਜਦੋਂ ਉਹ ਸੇਵਕਾਈ ਕਰਨੀ ਸਿੱਖ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਘਰ ਦੇ ਨੇੜੇ ਤੋਂ ਅਰੰਭ ਕਰਨ ਦੇ ਲਈ ਕਿਹਾ। ਸਾਨੂੰ ਉਹ ਹਰੇਕ ਸੰਭਵ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਵਿਦਿਆਰਥੀਆਂ ਦੀ ਸਫਲ ਹੋਣ ਵਿੱਚ ਸਹਾਇਤਾ ਕੀਤੀ ਜਾ ਸਕੇ। ਅਜਿਹੇ ਟੀਚੇ ਦੇ ਨਾਲ ਸ਼ੁਰੂ ਕਰੋ ਜਿਸਨੂੰ ਪੂਰਾ ਕਰਨਾ ਆਸਾਨ ਹੋਵੇ। ਯਿਸੂ ਨੇ ਉਨ੍ਹਾਂ ਦੇ ਲਈ ਵਾਜਿਬ ਟੀਚੇ ਨਿਰਧਾਰਿਤ ਕੀਤੇ।
ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਸਤਾਅ ਦੇ ਬਾਰੇ ਹਦਾਇਤਾਂ ਦਿੱਤੀਆਂ। ਸਤਾਅ ਇਸ ਲਈ ਨਹੀਂ ਆਏਗਾ ਕਿਉਂਕਿ ਚੇਲ੍ਹੇ ਸੇਵਕਾਈ ਦੇ ਵਿੱਚ ਅਸਫਲ ਹੋ ਗਏ ਹਨ, ਪਰ ਇਹ ਇਸ ਲਈ ਹੋਵੇਗਾ ਕਿਉਂਕਿ ਯਿਸੂ ਦੀ ਆਗਿਆਕਾਰੀ ਕਰਨ ਦੀ ਬੁਲਾਹਟ ਉਨ੍ਹਾਂ ਦੇ ਵਿੱਚ ਅਤੇ ਉਸਦਾ ਇਨਕਾਰ ਕਰਨ ਵਾਲਿਆਂ ਦੇ ਵਿੱਚਕਾਰ ਇੱਕ ਫੁੱਟ ਪਾ ਦਿੰਦੀ ਹੈ।
ਉਸਨੇ ਉਨ੍ਹਾਂ ਨੂੰ ਟੀਮਾਂ ਦੇ ਵਿੱਚ ਭੇਜਿਆ (ਮਰਕੁਸ 6:7)।
ਯਿਸੂ ਨੇ ਸੇਵਕਾਈ ਦੇ ਵਿੱਚ ਟੀਮਾਂ ਦੇ ਮਹੱਤਵ ਬਾਰੇ ਵਿਖਾਇਆ। ਉਸਨੇ ਚੇਲ੍ਹਿਆਂ ਨੂੰ ਦੋ-ਦੋ ਦੀਆਂ ਟੀਮਾਂ ਦੇ ਵਿੱਚ ਘੱਲਿਆ। ਕੁਝ ਮਹੀਨਿਆਂ ਦੇ ਬਾਅਦ, ਯਿਸੂ ਨੇ ਆਪਣੇ 72 ਪੈਰੋਕਾਰਾਂ ਨੂੰ ਦੋ-ਦੋ ਦੀਆਂ ਟੀਮਾਂ ਬਣਾ ਕੇ ਭੇਜਿਆ (ਲੂਕਾ 10:1)। ਇਹ ਅਰੰਭਿਕ ਕਲੀਸਿਆ ਦੀ ਸੇਵਕਾਈ ਦੇ ਲਈ ਇੱਕ ਨਮੂਨਾ ਬਣ ਗਿਆ ਸੀ। ਪਤਰਸ ਅਤੇ ਯੂਹੰਨਾ ਨੇ ਇਕੱਠਿਆਂ ਸੇਵਕਾਈ ਕੀਤੀ। ਬਰਨਾਬਾਸ ਅਤੇ ਸੌਲੁਸ ਨੇ ਇਕੱਠਿਆਂ ਯਾਤਰਾ ਕੀਤੀ। ਪੌਲੁਸ ਅਤੇ ਸੀਲਾਸ ਨੇ ਇਕੱਠਿਆਂ ਸੇਵਕਾਈ ਕੀਤੀ।
ਇੱਕ ਆਤਮਿਕ ਆਗੂ ਨੂੰ ਆਪਣੇ ਚੇਲ੍ਹਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ
ਚੇਲ੍ਹਿਆਂ ਦੇ ਸੇਵਕਾਈ ਤੋਂ ਵਾਪਿਸ ਆਉਣ ਦੇ ਬਾਅਦ, ਉਨ੍ਹਾਂ ਨੇ ਯਿਸੂ ਨੂੰ ਜਾਣਕਾਰੀ ਦਿੱਤੀ (ਮਰਕੁਸ 6:30)। ਕੀਤੇ ਹੋਏ ਕੰਮ ਦੀ ਜਾਣਕਾਰੀ ਲੈਣਾ ਯਿਸੂ ਦੁਆਰਾ ਚੇਲ੍ਹਿਆਂ ਨੂੰ ਸਿਖਲਾਈ ਦੇਣ ਦਾ ਮਹੱਤਵਪੂਰਨ ਹਿੱਸਾ ਸੀ। ਸਿਰਫ਼ ਜਿੰਮੇਵਾਰੀ ਵੰਡ ਕੇ ਸੌਂਪ ਦੇਣਾ ਹੀ ਕਾਫੀ ਨਹੀਂ ਹੈ; ਇੱਕ ਪ੍ਰਭਾਵਸ਼ਾਲੀ ਆਗੂ ਆਪਣੇ ਚੇਲ੍ਹੇ ਦੇ ਕੰਮ ਦਾ ਮੁਲਾਂਕਣ ਵੀ ਕਰਦਾ ਹੈ। ਬਿਨਾਂ ਮੁਲਾਕਣ ਦੇ ਜਿੰਮੇਵਾਈ ਸੌਂਪਣ ਦੇ ਨਾਲ ਚੰਗਾ ਨਤੀਜਾ ਨਹੀਂ ਆਉਂਦਾ ਹੈ।
► ਪੜ੍ਹੋ ਮੱਤੀ 17:14-21
ਹੋਵਾਰਡ ਹੈਂਡ੍ਰਿਕ ਨੇ ਸਿਖਾਇਆ ਕਿ ਅਸਫਲ ਹੋਣਾ ਸਿੱਖਣ ਦੀ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਚੇਲ੍ਹਿਆਂ ਨੇ ਪੁੱਛਿਆ, “ ਅਸੀਂ ਇਸ ਮੁੰਡੇ ਵਿੱਚੋਂ ਦੁਸ਼ਟ-ਆਤਮਾ ਬਾਹਰ ਕਿਉਂ ਨਹੀਂ ਕੱਢ ਸਕੇ?” ਯਿਸੂ ਨੇ ਉਨ੍ਹਾਂ ਨੂੰ ਵਿਸ਼ਵਾਸ ਦੇ ਸਿਖਾਉਂਦੇ ਹੋਏ ਉੱਤਰ ਦਿੱਤਾ। ਸੇਵਕਾਈ ਦੇ ਅਰੰਭਿਕ ਪੜਾਅ ਵਿੱਚ ਅਸਫਲ ਹੋਣਾ ਯਿਸੂ ਦੇ ਸਵਰਗ ਤੇ ਚਲੇ ਜਾਣ ਤੋਂ ਬਾਅਦ ਅਸਫਲ ਹੋਣ ਨਾਲੋਂ ਜਿਆਦਾ ਬਿਹਤਰ ਸੀ!
ਪ੍ਰਭਾਵਸ਼ਾਲੀ ਨਿਗਰਾਨੀ ਦੇ ਵਿੱਚ ਮੁਲਾਂਕਣ ਸ਼ਾਮਿਲ ਹੈ। ਜਦੋਂ ਕੋਈ ਚੇਲ੍ਹਾ ਕਿਸੇ ਕੰਮ ਨੂੰ ਕਰਨ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਉਸਨੂੰ ਟੀਮ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ। ਇਸਦੀ ਬਜਾਏ, ਸਾਨੂੰ ਅਸਫਲਤਾ ਦੇ ਕਾਰਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਭਵਿੱਖ ਦੇ ਸੁਧਾਰ ਦੇ ਲਈ ਯੋਜਨਾ ਬਣਾਉਣੀ ਚਾਹੀਦੀ ਹੈ।
ਯਿਸੂ ਲੂਕਾ 9 ਵਿੱਚ ਇਹ ਨਮੂਨਾ ਵਿਖਾਉਂਦਾ ਹੈ:
9:1-6 ਵਿੱਚ ਯਿਸੂ ਨੇ ਬਾਰ੍ਹਾਂ ਚੇਲ੍ਹਿਆਂ ਨੂੰ ਘੱਲਿਆ।
9:10 ਵਿੱਚ, ਉਨ੍ਹਾਂ ਨੇ ਆਪਣੀ ਯਾਤਰਾ ਦੀ ਜਾਣਕਾਰੀ ਦਿੱਤੀ।
9:37-43 ਵਿੱਚ, ਚੇਲ੍ਹੇ ਇੱਕ ਦੁਸ਼ਟ ਆਤਮਾ ਨੂੰ ਨਹੀਂ ਕੱਢ ਸਕੇ।
9:46-48 ਵਿੱਚ ਯਿਸੂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਮਹਾਨਤਾ ਦੇ ਬਾਰੇ ਸਿਖਾਇਆ।
9:49-50 ਦੇ ਵਿੱਚ ਯਿਸੂ ਨੇ ਯੂਹੰਨਾ ਨੂੰ ਸੇਵਕਾਈ ਪ੍ਰਤੀ ਇੱਕ ਬੁਰਾ ਫੈਸਲਾ ਲੈਣ ਦੇ ਕਾਰਨ ਝਿੜਕਿਆ।
9:52 ਵਿੱਚ ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਸਾਮਰਿਯਾ ਦੇ ਵਿੱਚ ਇੱਕ ਯਾਤਰਾ ਦੀ ਤਿਆਰੀ ਕਰਨ ਦੇ ਲਈ ਭੇਜਿਆ।
9:54-55 ਵਿੱਚ ਯਿਸੂ ਨੇ ਯਾਕੂਬ ਅਤੇ ਯੂਹੰਨਾ ਨੂੰ ਸੇਵਕਾਈ ਦੇ ਇੱਕ ਹੋਰ ਬੁਰੇ ਫੈਸਲੇ ਦੇ ਲਈ ਝਿੜਕਿਆ।
10:1 ਵਿੱਚ ਯਿਸੂ ਨੇ ਇੱਕ ਵੱਡੇ ਸਮੂਹ ਨੂੰ ਸੇਵਕਾਈ ਕਰਨ ਦੇ ਲਈ ਭੇਜਿਆ।
ਯਿਸੂ ਨੇ ਸਿੱਖਿਆ, ਜਿੰਮੇਵਾਰੀ ਸੌਂਪਣ, ਅਤੇ ਮੁਲਾਂਕਣ ਦੇ ਵਿੱਚ ਫੇਰ ਬਦਲ ਨੂੰ ਉਪਯੋਗ ਕੀਤਾ। ਉਹ ਚੇਲ੍ਹਿਆਂ ਤੋਂ ਅੱਕਿਆ ਨਹੀਂ, ਜਦੋਂ ਉਹ ਅਸਫਲ ਹੋ ਗਏ ਤਦ ਵੀ ਨਹੀਂ। ਇਸਦੀ ਬਜਾਏ, ਉਸਨੇ ਅਸਫਲਤਾ ਦਾ ਇਸਤੇਮਾਲ ਇੱਕ ਸਿਖਾਉਣ ਦੇ ਮੌਕੇ ਵੱਜੋਂ ਕੀਤਾ।
ਬਾਅਦ ਦੇ ਵਿੱਚ ਪੌਲੁਸ ਨੇ ਇਹੀ ਨਮੂਨੇ ਨੂੰ ਅਪਣਾਇਆ। ਉਸਨੇ ਕਰੇਤ ਦੇ ਵਿੱਚ ਕਲੀਸਿਆ ਦੀ ਅਗਵਾਈ ਕਰਨ ਦੇ ਲਈ ਤੀਤੁਸ ਨੂੰ ਨਿਯੁਕਤ ਕੀਤਾ, ਅਤੇ ਅਫ਼ਸੁਸ ਦੇ ਵਿੱਚ ਤਿਮੋਥਿਉਸ ਨੂੰ ਠਹਿਰਾਇਆ। ਫਿਰ ਉਸਨੇ ਉਨ੍ਹਾਂ ਨੂੰ ਅੱਗੇ ਦੀ ਸਿਖਲਾਈ ਦੇਣ ਦੇ ਲਈ ਪੱਤ੍ਰੀਆਂ ਲਿਖੀਆਂ। ਪਹਿਲਮੀ ਮਿਸ਼ਨਰੀ ਯਾਤਰਾ ਦੇ ਦੌਰਾਨ ਕਲੀਸਿਆਵਾਂ ਨੂੰ ਅਰੰਭ ਕਰਨ ਤੋਂ ਬਾਅਦ, ਪੌਲੁਸ ਆਪਣੀ ਦੂਸਰੀ ਮਿਸ਼ਨਰੀ ਯਾਤਰਾ ਤੇ ਕਲੀਸਿਆਵਾਂ ਦੀ ਨਿਗਰਾਨੀ ਕਰਨ ਦੇ ਲਈ ਵਾਪਸੀ ਕੀਤੀ (ਰਸੂਲਾਂ ਦੇ ਕਰਤੱਬ 15:36)।
ਸਿਖਲਾਈ ਦੇ ਲਈ ਇਹ ਵਿਧੀ ਅੱਜ ਵੀ ਪ੍ਰਭਾਵਸ਼ਾਲੀ ਹੈ। ਬਹੁਤ ਸਾਰੇ ਆਗੂ ਨਵੇਂ ਸੇਵਕਾਂ ਨੂੰ ਕਿਸੇ ਵੀ ਨਿਗਰਾਨੀ ਅਤੇ ਜੁਆਬਦੇਹੀ ਤੋਂ ਬਿਨਾਂ ਘੱਲ ਦਿੰਦੇ ਹਨ-ਅਤੇ ਜਦੋਂ ਉਹ ਅਸਫਲ ਹੋ ਜਾਂਦੇ ਹਨ ਤਾਂ ਫਿਰ ਹੈਰਾਨ ਹੁੰਦੇ ਹਨ। ਸਾਨੂੰ ਇਸ ਪ੍ਰਕਾਰ ਨਹੀਂ ਸੋਚਣਾ ਚਾਹੀਦਾ, “ ਮੈਂ ਇਹ ਪਾਠ ਸਿਖਾ ਦਿੱਤਾ ਹੈ, ਇਸ ਲਈ ਉਹ ਇਸਨੂੰ ਸਹੀ ਹੀ ਕਰਨਗੇ।” ਇਸਦੀ ਬਜਾਏ ਨਿਗਰਾਨੀ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਜੇਕਰ ਤੁਸੀਂ ਆਗੂਆਂ ਨੂੰ ਸਿਖਲਾਈ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨਿਗਰਾਨੀ ਦੇ ਵਿੱਚ ਜਰੂਰ ਸਮਾਂ ਬਿਤਾਉਣਾ ਚਾਹੀਦਾ ਹੈ।
ਹੋਵਾਰਡ ਹੈਂਡ੍ਰਿਕ ਨਵੇਂ ਆਗੂਆਂ ਦੀ ਸਿਖਲਾਈ ਦੇ ਚਾਰ ਪੜਾਵਾਂ ਦੀ ਸੂਚੀ ਦਿੰਦਾ ਹੈ:
1. ਦੱਸਣਾ: ਸਮੱਗਰੀ ਨੂੰ ਸਿਖਾਉਣਾ। ਯਿਸੂ ਨੇ ਆਪਣੇ ਚੇਲ੍ਹਿਆਂ ਦੇ ਲਈ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।
2 . ਵਿਖਾਉਣਾ: ਸੇਵਕਾਈ ਦੇ ਲਈ ਨਮੂਨਾ ਪ੍ਰਦਾਨ ਕਰਨਾ। ਯਿਸੂ ਨੇ ਚੇਲ੍ਹਿਆਂ ਨੂੰ ਸੇਵਕਾਈ ਕਰਕੇ ਵਿਖਾਈ।
3. ਅਭਿਆਸ ਕਰਨਾ: ਸਿੱਧੀ ਨਿਗਰਾਨੀ ਦੇ ਅਧੀਨ ਸੇਵਕਾਈ। ਯਿਸੂ ਨੇ ਚੇਲ੍ਹਿਆਂ ਨੂੰ ਸੇਵਕਾਈ ਕਰਨ ਦੇ ਲਈ ਭੇਜਿਆ ਅਤੇ ਉਨ੍ਹਾਂ ਨੇ ਅਨੁਭਵ ਦਾ ਮੁਲਾਂਕਣ ਕੀਤਾ।
4. ਕਰਨਾ : ਸਿੱਧੀ ਨਿਗਰਾਨੀ ਤੋਂ ਬਿਨਾਂ ਸੇਵਕਾਈ। ਪੰਤੇਕੁਸਤ ਤੋਂ ਬਾਅਦ, ਚੇਲ੍ਹਿਆਂ ਨੇ ਯਿਸੂ ਦੀ ਨਿਗਰਾਨੀ ਤੋਂ ਬਿਨਾਂ ਸੇਵਕਾਈ ਕੀਤੀ।
► ਤੁਸੀਂ ਚੇਲ੍ਹਿਆਂ ਨੂੰ ਆਗੂਪੁਣੇ ਦੇ ਵਿੱਚ ਸਿਖਾਉਣ ਦੇ ਲਈ ਕੀ ਕਰ ਰਹੇ ਹੋ? ਜਿੰਨਾਂ ਪੜਾਵਾਂ ਦਾ ਅਸੀਂ ਅਧਿਐਨ ਕੀਤਾ ਹੈ ਉਨ੍ਹਾਂ ਦੇ ਵਿੱਚੋਂ ਕਿਹੜੇ ਅਸੀਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਰਦੇ ਹਾਂ? ਕਿਹੜੇ ਪੜਾਵਾਂ ਦੇ ਵਿੱਚ ਸੁਧਾਰ ਦੀ ਜਰੂਰਤ ਹੈ? ਇੱਕ ਸਮੂਹ ਦੇ ਰੂਪ ਵਿੱਚ, ਚਰਚਾ ਕਰੋ ਕਿ ਤੁਸੀਂ ਭਵਿੱਖ ਦੇ ਆਗੂਆਂ ਦੀ ਅਗਵਾਈ ਕਰਨ ਦੇ ਵਿੱਚ ਹੋਰ ਜਿਆਦਾ ਪ੍ਰਭਾਵਸ਼ਾਲੀ ਕਿਵੇਂ ਹੋ ਸਕਦੇ ਹੋ। ਇਹ ਚਰਚਾ ਉਸ ਸਮੇਂ ਤੱਕ ਚੱਲਦੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਤੁਹਾਡੇ ਕੋਲ ਆਪਣੀ ਸੇਵਕਾਈ ਦੇ ਵਿੱਚ ਆਗੂਆਂ ਨੂੰ ਵਿਕਸਿਤ ਕਰਨ ਦੇ ਲਈ ਯੋਜਨਾ ਨਾ ਹੋਵੇਗੀ।
ਸਾਡੇ ਚੇਲ੍ਹਿਆਂ ਦੇ ਦੁਆਰਾ ਨਵੇਂ ਚੇਲ੍ਹੇ ਬਣਾਏ ਜਾਣੇ ਚਾਹੀਦੇ ਹਨ
ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਕਿਹਾ, “ ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਲਦਾਰ ਹੋਵੋ ਅਤੇ ਤੁਹਾਡਾ ਫਲ ਕਾਇਮ ਰਹੇ...” (ਯੂਹੰਨਾ 15:16)। ਯਿਸੂ ਨੇ ਆਪਣੇ ਚੇਲ੍ਹਿਆਂ ਨੂੰ ਹੋਰ ਜਿਆਦਾ ਚੇਲ੍ਹੇ ਬਣਾਉਣ ਦੀ ਸਿਖਲਾਈ ਦਿੱਤੀ। ।
► ਪੜ੍ਹੋ ਮੱਤੀ 13:31-32
ਪਰਮੇਸ਼ੁਰ ਦੇ ਰਾਜ ਬਾਰੇ ਯਿਸੂ ਦਾ ਰਾਈ ਦੇ ਬੀਜ ਦਾ ਦ੍ਰਿਸ਼ਟਾਂਤ ਦੱਸਦਾ ਹੈ ਕਿ ਕਿਵੇਂ ਇਹ ਰਾਜ ਇਸਦੇ ਮੁੱਢਲੇ ਰੂਪ ਨਾਲੋਂ ਕਿਵੇਂ ਬਹੁਤ ਜਿਆਦਾ ਵੱਧ ਜਾਂਦੀ ਹੈ। ਜਿਵੇਂ ਇੱਕ ਰਾਈ ਦਾ ਛੋਟਾ ਜਿਹਾ ਬੀਜ ਉਮੀਦ ਨਾਲੋਂ ਵੀ ਵੱਡੇ ਆਕਾਰ ਦਾ ਬਣ ਗਿਆ, ਇਸੇ ਪ੍ਰਕਾਰ ਕਲੀਸਿਆ ਉਮੀਦ ਨਾਲੋਂ ਵੀ ਜਿਆਦਾ ਵੱਡੇ ਆਕਾਰ ਦੇ ਵੱਧ ਜਾਵੇਗੀ। ਪੁਰਾਣੇ ਨੇਮ ਦੇ ਵਿੱਚ, ਜਿੱਥੇ ਪੰਛੀ ਕਿਸੇ ਰੁੱਖ ਤੇ ਟਿਕਾਣਾ ਬਣਾਉਂਦੇ ਹਨ ਤਾਂ ਇੱਕ ਅਜਿਹੇ ਰਾਜ ਨੂੰ ਦਰਸਾਉਂਦਾ ਹੈ ਜਿਸਦੇ ਵਿੱਚ ਬਹੁਤ ਸਾਰੇ ਦੇਸ਼ ਸ਼ਾਮਿਲ ਹਨ (ਦਾਨੀਏਲ 4:12 ਅਤੇ ਹਿਜ਼ਕੀਏਲ 31:6)। ਯਿਸੂ ਨੇ ਵਾਇਦਾ ਕੀਤਾ ਕਿ ਜਿਵੇਂ ਹੀ ਨਵੇਂ ਚੇਲ੍ਹੇ ਬਣਦੇ ਜਾਣਗੇ, ਉਸੇ ਪ੍ਰਕਾਰ ਕਲੀਸਿਆ ਆਪਣੇ ਮੁੱਢਲੇ ਆਕਾਰ ਨਾਲੋਂ ਬਹੁਤ ਵੱਡਾ ਹੋ ਜਾਵੇਗਾ ਅਤੇ ਉਹ ਬਹੁਤ ਸਾਰੇ ਦੇਸ਼ਾਂ ਤੱਕ ਪਹੁੰਚ ਜਾਵੇਗਾ।
ਡਾ.ਰੋਬਰਟ ਕੌਲਮੈਨ ਨੇ ਲਿਖਿਆ ਕਿ ਸੇਵਕਾਈ ਦਾ ਮੁੱਖ ਮੁਲਾਂਕਣ ਉਸਦੇ ਵਾਧੇ ਦੇ ਦੁਆਰਾ ਹੁੰਦਾ ਹੈ। “ਇੱਥੇ ਅੰਤ ਦੇ ਵਿੱਚ ਸਾਨੂੰ ਸਭ ਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਸਾਡੇ ਜੀਵਨਾਂ ਦਾ ਵਿਕਾਸ ਕਿਵੇਂ ਚੱਲ ਰਿਹਾ ਹੈ। ਜੋ ਵਿਅਕਤੀ ਸਾਨੂੰ ਸੌਂਪੇ ਗਏ ਹਨ ਕਿ ਉਹ ਮਹਾਨ ਆਗਿਆ ਦੇ ਦਰਸ਼ਨ ਨੂੰ ਸਮਝ ਸਕਣਗੇ, ਅਤੇ ਕਿ ਉਹ ਇਸਨੂੰ ਹੋਰਨਾਂ ਵਿਸ਼ਵਾਸਯੋਗ ਮਨੁੱਖਾਂ ਨੂੰ ਸੌਂਪਣਗੇ ਜੋ ਦੂਸਰਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ? ਉਹ ਸਮਾਂ ਬਹੁਤ ਜਲਦੀ ਆ ਜਾਵੇਗੀ ਜਦੋਂ ਸਾਡੇ ਸੇਵਕਾਈ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੋਵੇਗੀ।”[3]
[1] Robert Coleman,
The Master Plan of Evangelism ਤੋਂ ਲਿਆ ਗਿਆ। (Grand Rapids: Baker Book House, 1963)
[2] ਉਦਾਹਰਨ ਦੇ ਵਿੱਚ 1 ਕੁਰਿੰਥੀਆਂ 11:1, ਫਿਲਿੱਪੀਆਂ 3:17, ਫਿਲਿੱਪੀਆਂ 4:9 ਸ਼ਾਮਿਲ ਹੈ।
[3] Robert Coleman, “The Jesus Way to Win the World: Living the Great Commission Every Day.” Evangelical Theological Society, 2003.
Previous
Next