ਡਾ. ਹੋਵਾਰਡ ਹੈਂਡ੍ਰਿਕ[1] ਨੇ 60 ਸਾਲਾਂ ਤੋਂ ਜਿਆਦਾ ਡਾਲਸ ਥਿਓਲੋਜੀਕਲ ਸੈਮੀਨਰੀ ਦੇ ਵਿੱਚ ਪੜਾਇਆ। ਉਸਨੇ ਆਪਣੇ ਪੇਸ਼ੇ ਦੇ ਦੌਰਾਨ 10,000 ਵਿਦਿਆਰਥੀਆਂ ਨੂੰ ਸਿਖਾਇਆ। ਉਸਦੀ ਇੱਕ ਬਹੁਤ ਪ੍ਰਭਾਵਸ਼ਾਲੀ ਕਿਤਾਬ ਇੱਕ ਛੋਟੀ ਜਿਹੀ ਕਿਤਾਬ ਹੈ ਜਿਸਦੇ ਵਿੱਚ ਉਸਦੇ ਫਲਸਫੇ ਨੂੰ “ਇੱਕ ਸਿੱਖਿਅਕ ਦੇ ਸੱਤ ਨਿਯਮਾਂ” ਵਿੱਚ ਸੰਖੇਪ ਨਾਲ ਦੱਸਿਆ ਗਿਆ ਹੈ। ਇਹ ਨਿਯਮ ਯਿਸੂ ਦੀ ਸਿੱਖਿਆ ਸ਼ੈਲੀ ਤੇ ਆਧਾਰਿਤ ਹਨ। ਜਿਵੇਂ ਤੁਸੀਂ ਇੰਨਾਂ ਸਿਧਾਂਤਾਂ ਨੂੰ ਲਾਗੂ ਕਰੋਗੇ ਤਾਂ ਤੁਸੀਂ ਹੋਰ ਜਿਆਦਾ ਪ੍ਰਭਾਵਸ਼ਾਲੀ ਸਿੱਖਿਅਕ ਬਣ ਜਾਓਗੇ।
ਸਿੱਖਿਅਕ ਦਾ ਨਿਯਮ
ਸਿੱਖਿਅਕ ਦਾ ਨਿਯਮ : ਜੇਕਰ ਤੁਸੀਂ ਅੱਜ ਵਧਣਾ ਬੰਦ ਕਰ ਦੇਵੋਗੇ, ਤੁਸੀਂ ਕੱਲ ਨੂੰ ਸਿਖਾਉਣਾ ਬੰਦ ਕਰ ਦੇਵੋਗੇ।
ਡਾ. ਹੈਂਡ੍ਰਿਕ ਪੁੱਛਦਾ ਹੈ, “ ਕੀ ਤੁਸੀਂ ਇੱਕ ਫਾਲਤੂ ਤਲਾਬ ਤੋਂ ਪੀਣਾ ਚਾਹੋਗੇ ਜਾਂ ਵੱਗਦੇ ਹੋਏ ਸੋਤੇ ਤੋਂ?” ਵੱਗਦੇ ਹੋਏ ਸੋਤੇ ਦਾ ਤਾਜ਼ਾ ਪਾਣੀ ਅਜਿਹੇ ਪਾਣੀ ਨਾਲੋਂ ਬਿਹਤਰ ਜੋ ਬਦਬੂਦਾਰ ਅਤੇ ਬਿਨਾਂ ਆਕਰਸ਼ਨ ਵਾਲਾ ਹੈ।
ਕੁਝ ਸਿੱਖਿਅਕ ਕਈ ਸਾਲਾਂ ਤੱਕ ਆਪਣੇ ਵਿਸ਼ੇ ਤੇ ਕੋਈ ਨਵੀਂ ਕਿਤਾਬ ਨਹੀਂ ਪੜਦੇ ਜਾਂ ਕਿਸੇ ਨਵੇਂ ਵਿਚਾਰ ਨੂੰ ਪ੍ਰਾਪਤ ਨਹੀਂ ਕਰਦੇ। ਉਨ੍ਹਾਂ ਦੀ ਸਿੱਖਿਆ ਬਦਬੂਦਾਰ ਅਤੇ ਰੁਕੇ ਹੋਏ ਤਲਾਬ ਵਰਗੀ ਬਣ ਜਾਂਦੀ ਹੈ। ਸਿੱਖਿਅਕਾਂ ਦੇ ਰੂਪ ਵਿੱਚ ਸਾਨੂੰ ਸਦਾ ਸਿੱਖਦੇ ਰਹਿਣਾ ਚਾਹੀਦਾ ਹੈ ਜਿਵੇਂ ਪਾਸਬਾਨਾਂ ਨੂੰ ਲਗਾਤਾਰ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਕਰਕੇ ਨਵਾਂ ਪ੍ਰਕਾਸ਼ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ।
ਪਾਠ ਦਾ ਅਭਿਆਸ ਕਰੋ
► ਕਲਪਨਾ ਕਰੋ ਕਿ ਇੱਕ ਵਿਦਿਆਰਥੀ ਤੁਹਾਨੂੰ ਪੁੱਛੇ, “ਸਿੱਖਿਅਕ ਜੀ, ਤੁਸੀਂ ਬਾਈਬਲ ਦੇ ਵਿੱਚੋਂ ਹਾਲ ਹੀ ਦੇ ਵਿੱਚ ਕੀ ਸਿੱਖਿਆ ਹੈ?” ਕੀ ਤੁਹਾਡਾ ਉੱਤਰ ਇਸ ਹਫ਼ਤੇ, ਇਸ ਮਹੀਨੇ, ਇਸ ਸਾਲ, ਜਾਂ ਲੰਬਾ ਸਮਾਂ ਪਹਿਲਾਂ ਦਾ ਹੋਵੇਗਾ? ਕੀ ਤੁਸੀਂ ਪ੍ਰਤੀਦਨ ਪਰਮੇਸ਼ੁਰ ਦੇ ਵਚਨ ਦੇ ਗਿਆਨ ਵਿੱਚ ਵਧ ਰਹੇ ਹੋ?
ਸਿੱਖਿਆ ਦਾ ਕਾਨੂੰਨ
ਸਿੱਖਿਆ ਦਾ ਕਾਨੂੰਨ : ਲੋਕ ਕਿਵੇਂ ਸਿੱਖਦੇ ਹਨ ਨਿਰਭਰ ਕਰਦਾ ਹੈ ਕਿ ਤੁਸੀਂ ਕਿਵੇਂ ਸਿਖਾਉਂਦੇ ਹੋ।
ਯਿਸੂ ਨੇ ਚਰਵਾਹਿਆਂ ਨੂੰ ਭੇਡਾਂ ਦੇ ਬਾਰੇ ਕਹਾਣੀਆਂ ਸੁਣਾ ਕੇ ਸਿਖਾਇਆ; ਉਸਨੇ ਮਛਵਾਰਿਆਂ ਨੂੰ ”ਮਨੁੱਖਾਂ ਨੂੰ ਫੜਣ ਵਾਲੇ”, ਦੱਸ ਕੇ ਸਿਖਾਇਆ; ਉਸਨੇ ਖੂਹ ਤੇ ਆਈ ਇਸਤਰੀ ਨੂੰ ਪਾਣੀ ਦੇ ਬਾਰੇ ਗੱਲ ਕਰਕੇ ਸਿਖਾਇਆ। ਯਿਸੂ ਜਾਣਦਾ ਸੀ ਕਿ ਇੱਕ ਪ੍ਰਭਾਵਸ਼ਾਲੀ ਸਿੱਖਿਅਕ ਹਰੇਕ ਵਿਦਿਆਰਥੀ ਦੀ ਜਰੂਰ ਦੇ ਅਨੁਸਾਰ ਸਿੱਖਿਆ ਨੂੰ ਢਾਲਦਾ ਹੈ।
[2] ਡਾ. ਹੈਂਡ੍ਰਿਕ ਸਿੱਖਿਆ ਦੇ ਕੰਮ ਦੀ ਤੁਲਨਾ ਇੱਕ ਫੁੱਟਬਾਲ ਦੇ ਕੋਚ ਨਾਲ ਕਰਦਾ ਹੈ। ਕੋਚ ਆਪ ਨਹੀਂ ਖੇਡਦਾ; ਕੋਚ ਖਿਡਾਰੀਆਂ ਨੂੰ ਉਤਸੁਕਤਾ ਦਿੰਦਾ ਹੈ ਅਤੇ ਉਨ੍ਹਾਂ ਦੀ ਅਗਵਾਈ ਕਰਦਾ ਹੈ। ਇਸੇ ਪ੍ਰਕਾਰ ਇੱਕ ਉੱਤਮ ਸਿੱਖਿਅਕ ਸਾਰੇ ਕੰਮ ਕਲਾਸ ਵਿੱਚ ਸਿਖਾਉਣ ਦੁਆਰਾ ਨਹੀਂ ਕਰਦਾ। ਇੱਕ ਉੱਤਮ ਸਿੱਖਿਅਕ ਹਰੇਕ ਵਿਦਿਆਰਥੀ ਨੂੰ ਉਸ ਤਰੀਕੇ ਨਾਲ ਸਿੱਖਣ ਦੇ ਲਈ ਪ੍ਰੇਰਿਤ ਕਰਦਾ ਹੈ ਜੋ ਉਸ ਵਿਦਿਆਰਥੀ ਦੇ ਲਈ ਪ੍ਰਭਾਵਸ਼ਾਲੀ ਹੈ।
ਮਾਈਕਾਹ ਇੱਕ ਬਾਈਬਲ ਕਲਾਸ ਵਿੱਚ ਵਿਦਿਆਰਥੀ ਸੀ। ਸਿੱਖਿਅਕ ਚਾਹੁੰਦਾ ਸੀ ਕਿ ਸਾਰੇ ਵਿਦਿਆਰਥੀ ਪ੍ਰੀਖਿਆ ਲਿਖਣ ਦੇ ਲਈ ਧਿਆਨਪੂਰਵਕ ਨੋਟਸ ਲਿਖਣ। ਮਾਈਕਾਹ ਨੋਟਸ ਨਹੀਂ ਲਿਖਦਾ ਸੀ। ਇਸਦੀ ਬਜਾਏ, ਜਦੋਂ ਸਿੱਖਿਅਕ ਸਿਖਾਉਂਦਾ ਸੀ ਤਾਂ ਮਾਈਕਾਹ ਆਪਣੀ ਨੋਟ ਬੁੱਕ ਤੇ ਤਸਵੀਰਾਂ ਬਣਾਉਂਦਾ ਰਹਿੰਦਾ ਸੀ। ਸਿੱਖਿਅਕ ਨੂੰ ਡਰ ਸੀ ਕਿ ਮਾਈਕਾਹ ਸੁਣ ਨਹੀਂ ਰਿਹਾ ਸੀ। ਉਸਨੇ ਕਈ ਵਾਰ ਕਿਹਾ, “ ਮਾਈਕਾਹ, ਕ੍ਰਿਪਾ ਕਰਕੇ ਤਸਵੀਰਾਂ ਨਾ ਬਣਾਉ। ਜੋ ਮੈਂ ਸਿਖਾ ਰਿਹਾ ਹਾਂ ਉਹ ਲਿਖੋ।” ਮਾਈਕਾਹ ਨੇ ਸਿੱਖਿਅਕ ਦੇ ਕਹੇ ਅਨੁਸਾਰ ਕਰਨ ਦਾ ਯਤਨ ਕੀਤਾ ਪਰ ਉਹ ਬਹੁਤ ਖਿੱਝ ਗਿਆ।
ਫਿਰ ਸਿੱਖਿਅਕ ਨੂੰ ਡਾ. ਹੈਂਡ੍ਰਿਕ ਦਾ ਸਿੱਖਿਆ ਦਾ ਨਿਯਮ ਯਾਦ ਆਇਆ। ਉਸਨੇ ਕਿਹਾ, “ ਮਾਈਕਾਹ, ਆਉ ਇੱਕ ਪ੍ਰੀਖਣ ਕਰਦੇ ਹਾਂ। ਜੇਕਰ ਤੁਸੀਂ ਮੇਰੇ ਕਲਾਸ ਵਿੱਚ ਕਹੇ ਸ਼ਬਦਾਂ ਦੀ ਤਸਵੀਰ ਬਣਾ ਸਕਦੇ ਹੋ ਤਾਂ ਇਹ ਕਰਕੇ ਤੁਸੀਂ ਵਿਖਾ ਸਕਦੇ ਹੋ ਕਿ ਇਹ ਤੁਹਾਨੂੰ ਯਾਦ ਹਨ।” ਪ੍ਰੀਖਣ ਸਫਲ ਰਿਹਾ। ਮਾਈਕਾਹ ਨੇ ਸ਼ਬਦਾਂ ਨੂੰ ਤਸਵੀਰਾਂ ਵਿੱਚ ਤਬਦੀਲ ਕਰਕੇ ਸਿੱਖਿਆ। ਸਿੱਖਿਅਕ ਨੇ ਆਪਣੀਆਂ ਉਮੀਦਾਂ ਨੂੰ ਬਦਲਣ ਬਾਰੇ ਸਿੱਖਿਆ ਕਿਉਂਕਿ “ਲੋਕਾਂ ਦੇ ਸਿੱਖਣ ਦਾ ਤਰੀਕਾ ਇਹ ਨਿਰਧਾਰਿਤ ਕਰਦਾ ਹੈ ਕਿ ਤੁਸੀਂ ਕਿਵੇਂ ਸਿਖਾਉਂਦੇ ਹੋ।”
ਪਾਠ ਦਾ ਅਭਿਆਸ ਕਰੋ
► ਕੀ ਤੁਹਾਡੇ ਕੋਲ ਕੋਈ ਅਜਿਹਾ ਵਿਦਿਆਰਥੀ ਹੈ ਜੋ ਬਾਕੀ ਦੀ ਕਲਾਸ ਨਾਲੋਂ ਅਲੱਗ ਤਰੀਕੇ ਨਾਲ ਸਿੱਖਦਾ ਹੈ? ਤੁਸੀਂ ਉਸ ਵਿਦਿਆਰਥੀ ਦੀ ਚੰਗੀ ਤਰ੍ਹਾਂ ਸਿੱਖਣ ਦੇ ਵਿੱਚ ਕਿ ਸਹਾਇਤਾ ਕਰ ਸਕਦੇ ਹੋ?
ਕਿਰਿਆ ਦਾ ਨਿਯਮ
ਕਿਰਿਆ ਦਾ ਨਿਯਮ: ਜਿਆਦਾ ਕਿਰਿਆ ਨਾਲ ਜਿਆਦਾ ਸਿੱਖਿਆ ਹੁੰਦੀ ਹੈ
[3] ਯਿਸੂ ਜਾਣਦਾ ਸੀ ਕਿ ਜੋ ਪਾਠ ਉਹ ਸਿਖਾ ਰਿਹਾ ਹੈ ਉਸਦੇ ਵਿਦਿਆਰਥੀਆਂ ਦੇ ਲਈ ਇਸਦਾ ਅਭਿਆਸ ਕਰਨਾ ਜਰੂਰੀ ਹੈ। ਉਸਨੇ ਉਨ੍ਹਾਂ ਨੂੰ ਸੇਵਕਾਈ ਦੀ ਯਾਤਰਾ ਤੇ ਘੱਲਿਆ; ਉਸਨੇ ਉਨ੍ਹਾਂ ਨੂੰ ਭੀੜਾਂ ਦੇ ਲਈ ਮੱਛੀ ਅਤੇ ਰੋਟੀ ਵਰਤਾਉਣ ਦਿੱਤੀ; ਉਹ ਉਨ੍ਹਾਂ ਨੂੰ ਇਕਾਂਤ ਦੇ ਵਿੱਚ ਪ੍ਰਾਥਨਾ ਕਰਨ ਦੇ ਲਈ ਲੈ ਗਿਆ; ਉਸਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਿੱਖਿਆ ਨੂੰ ਲਾਗੂ ਕਰਨ ਦੇ ਮੌਕੇ ਦਿੱਤੇ। ਇਸਦਾ ਨਤੀਜਾ ਕੀ ਨਿੱਕਲਿਆ? ਰਸੂਲ ਅਜਿਹੇ ਲੋਕ ਬਣ ਗਏ ਜਿੰਨ੍ਹਾਂ ਨੇ ਸੰਸਾਰ ਨੂੰ ਉਲਟਾ ਕਰ ਦਿੱਤਾ (ਰਸੂਲਾਂ ਦੇ ਕਰਤੱਬ 17:6) ।
ਮਨੋਵਿਗਿਆਨੀ ਕਹਿੰਦੇ ਹਨ ਕਿ
ਜੋ ਅਸੀਂ ਸੁਣਦੇ ਹਾਂ ਉਸਦਾ 10% ਹੀ ਯਾਦ ਰੱਖਦੇ ਹਾਂ
ਜੋ ਅਸੀਂ ਵੇਖਦੇ ਅਤੇ ਸੁਣਦੇ ਹਾਂ ਉਸਦਾ 50% ਯਾਦ ਰੱਖਦੇ ਹਾਂ, ਪਰ
ਜੋ ਅਸੀਂ ਵੇਖਦੇ , ਸੁਣਦੇ ਅਤੇ ਕਰਦੇ ਹਾਂ ਉਸ ਦਾ 90% ਯਾਦ ਰੱਖਦੇ ਹਾਂ।
ਕਿਰਿਆਸ਼ੀਲ ਸ਼ਮੂਲੀਅਤ ਸਿੱਖਣ ਨੂੰ ਬਹੁਤ ਜਿਆਦਾ ਵਧਾ ਦਿੰਦੀ ਹੈ।
ਪਾਠ ਦਾ ਅਭਿਆਸ ਕਰੋ
► ਜਿਵੇਂ ਤੁਸੀਂ ਆਪਣੇ ਅੱਗਲੇ ਪਾਠ ਦੀ ਤਿਆਰੀ ਕਰਦੇ ਹੋ, ਤਾਂ ਇੱਕ ਅਜਿਹੀ ਕਿਰਿਆ ਦੀ ਤਿਆਰੀ ਕਰੋ ਜੋ ਵਿਦਿਆਰਥੀਆਂ ਸੀ ਉਸ ਸਿੱਖਿਆ ਦਾ ਅਭਿਆਸ ਕਰਨ ਵਿੱਚ ਸਹਾਇਤਾ ਕਰ ਸਕੇ।
ਵਾਰਤਾਲਾਪ ਦਾ ਨਿਯਮ
ਵਾਰਤਾਲਾਪ ਦਾ ਨਿਯਮ: ਸਹੀ ਤੌਰ ਤੇ ਸਿਖਾਉਣ ਦੇ ਲਈ, ਸਾਨੂੰ ਸਿੱਖਣ ਵਾਲੇ ਦੇ ਲਈ ਪੁਲ ਬਣਾਉਣਾ ਪਵੇਗਾ।
ਸਿੱਖਿਅਕ ਅਤੇ ਪਾਸਬਾਨ ਦੇ ਤੌਰ ਤੇ, ਅਸੀਂ ਵਾਰਤਾਲਾਪ ਦੇ ਕੰਮ ਵਿੱਚ ਹਾਂ। ਸਾਡਾ ਕੰਮ ਜਾਣਕਾਰੀ ਦੇਣ ਨਾਲੋਂ ਕਿਤੇ ਵੱਡਾ ਹੈ; ਸਾਡਾ ਕੰਮ ਸਾਨੂੰ ਸੁਣਨ ਵਾਲਿਆਂ ਦੇ ਲਈ ਸੱਚ ਦੱਸਣਾ ਹੈ। ਵਾਰਤਾਲਾਪ ਦੇ ਵਿੱਚ ਸਾਂਝੀ ਸਮਝ ਦੀ ਲੋੜ ਪੈਂਦੀ ਹੈ। ਵਾਰਤਾਲਾਪ ਦੇ ਲਈ ਸਾਨੂੰ ਸਿੱਖਣ ਵਾਲਿਆਂ ਦੇ ਨਾਲ ਜੁੜਣਾ ਪੈਂਦਾ ਹੈ।
ਯਿਸੂ ਨੇ ਸਿੱਖਣ ਵਾਲਿਆਂ ਦੇ ਨਾਲ ਜੁੜਣ ਦਾ ਇੱਕ ਨਮੂਨਾ ਪ੍ਰਦਾਨ ਕੀਤਾ ਹੈ। ਯਿਸੂ ਅਤੇ ਸਾਮਰੀ ਔਰਤ ਦੇ ਵਿਚਾਲੇ ਬਹੁਤ ਸਾਰੀਆਂ ਰੁਕਾਵਟਾਂ ਸਨ: ਜਾਤੀਵਾਦ, ਧਾਰਮਿਕ ਅਤੇ ਸਮਾਜਿਕ ਰੁਕਾਵਟਾਂ। ਯਿਸੂ ਯਹੂਦੀ ਸੀ; ਉਹ ਇੱਕ ਸਾਮਰੀ ਸੀ। ਯਿਸੂ ਇੱਕ ਪੁਰਸ਼ ਸੀ; ਉਹ ਇਸਤਰੀ ਸੀ। ਯਿਸੂ ਇੱਕ ਆਦਰਯੋਗ ਗੁਰੂ ਸੀ; ਉਸਦਾ ਅਤੀਤ ਵਿਭਚਾਰ ਭਰਿਆ ਸੀ। ਯਿਸੂ ਇੰਨਾਂ ਰੁਕਾਵਟਾਂ ਦੇ ਦਰਮਿਆਨ ਪੁਲ ਕਿਵੇਂ ਬਣਾ ਸਕਦਾ ਸੀ? ਉਸਨੇ ਇੱਕ ਸਾਂਝੀ ਗੱਲ ਨੂੰ ਲਿਆ; ਦੋਵੇਂ ਹੀ ਪਿਆਸੇ ਸਨ। ਇੱਕ ਸਰੀਰਕ ਜਰੂਰਤ ਨੇ ਇੱਕ ਜੀਵਨ ਬਦਲਣ ਵਾਲੀ ਮੁਲਾਕਾਤ ਦੇ ਵਿੱਚਕਾਰ ਪੁਲ ਦਾ ਕੰਮ ਕੀਤਾ (ਯੂਹੰਨਾ 4:1-42)।
ਡਾ. ਹੈਂਡ੍ਰਿਕ ਨੇ ਲਿਖਿਆ ਹੈ ਕਿ ਵਾਰਤਾਲਾਪ ਦੇ ਵਿੱਚ ਤਿੰਨ ਪੜਾਅ ਹੋਣੇ ਚਾਹੀਦੇ ਹਨ:
1. ਗਿਆਨ- ਜੋ ਮੈਂ ਜਾਣਦਾ ਹਾਂ। ਇਹ ਵਾਰਤਾਲਾਪ ਦਾ ਸਭ ਤੋਂ ਸਾਧਾਰਨ ਪੜਾਅ ਹੈ।
2. ਜੋਸ਼- ਜੋ ਮੈਂ ਮਹਿਸੂਸ ਕਰਦਾ ਹਾਂ। ਇਹ ਵਾਰਤਾਲਾਪ ਦਾ ਡੂੰਘਾ ਪੜਾਅ ਹੈ।
3. ਕਿਰਿਆ – ਜੋ ਮੈਂ ਕਰਦਾ ਹਾਂ। ਵਾਰਤਾਲਾਪ ਦਾ ਇਹ ਸਤਰ ਸਾਡੇ ਵਿਦਿਆਰਥੀਆਂ ਨੂੰ ਬਦਲਦਾ ਹੈ।
ਜਿਵੇਂ ਹੀ ਅਫਰੀਕਾ ਵਿੱਚ ਇੱਕ ਸੈਮੀਨਰੀ ਸੰਚਾਲਕ ਇੱਕ ਅਮੀਰ ਦਾਨੀ ਸੱਜਣ ਦੇ ਅੱਗੇ ਆਪਣਾ ਦਰਸ਼ਨ ਪੇਸ਼ ਕਰ ਰਿਹਾ ਸੀ ਤਾਂ ਜੋਏਲ ਉਸਨੂੰ ਸੁਣ ਰਿਹਾ ਸੀ। ਉਸਨੇ ਦਾਨੀ ਸੱਜਣ ਦੇ ਕੋਲੋਂ ਜੋਏਲ ਦੀ ਕਲਪਨਾ ਤੋਂ ਵੀ ਜਿਆਦਾ ਪੈਸਿਆਂ ਦੀ ਮੰਗ ਕੀਤੀ! ਜੋਏਲ ਨੂੰ ਬਹੁਤ ਹੈਰਾਨੀ ਹੋਈ ਕਿ ਦਾਨੀ ਸੱਜਣ ਨੇ ਖੁੱਲ੍ਹਦਿਲੀ ਦੇ ਨਾਲ ਦਿੱਤਾ। ਕਿਉਂ? ਸੈਮੀਨਰੀ ਸੰਚਾਲਕ ਨੇ ਤਿੰਨ ਪੜਾਵਾਂ ਦੇ ਵਿੱਚ ਗੱਲਬਾਤ ਕੀਤੀ:
1. ਗਿਆਨ – ਉਹ ਅਫਰੀਕਾ ਦੇ ਵਿੱਚ ਸੈਮੀਨਰੀ ਸਿਖਲਾਈ ਦੀ ਜਰੂਰਤ ਦੇ ਬਾਰੇ ਜਾਣਦਾ ਸੀ।
2. ਜੋਸ਼ – ਉਹ ਅਫਰੀਕਾ ਦੇ ਵਿੱਚ ਕਲੀਸਿਆ ਦੇ ਆਗੂਆਂ ਨੂੰ ਸਿਖਲਾਈ ਦੇਣ ਦਾ ਜੋਸ਼ ਰੱਖਦਾ ਸੀ।
3. ਕਿਰਿਆ – ਉਸਨੇ ਆਪਣਾ ਜੀਵਨ ਅਫਰੀਕਾ ਦੇ ਵਿੱਚ ਬਿਤਾਇਆ ਸੀ ਅਤੇ ਕਲੀਸਿਆ ਦੇ ਆਗੂਆਂ ਨੂੰ ਸਿਖਲਾਈ ਦੇਣ ਲਈ ਸਾਰੇ ਬਲੀਦਾਨ ਕੀਤੇ ਸਨ। ਸੰਚਾਲਕ ਨੇ ਦੱਸਿਆ ਕਿ ਉਹ ਅਫਰੀਕਾ ਦੇ ਵਿੱਚ ਕੀ ਕਰ ਰਿਹਾ ਹੈ।
ਪ੍ਰਭਾਵਸ਼ਾਲੀ ਢੰਗ ਦੇ ਨਾਲ ਸਿਖਾਉਣ ਦੇ ਲਈ, ਸਾਡੇ ਕੋਲ ਉਸ ਵਿਸ਼ੇ ਦੇ ਲਈ ਜੋਸ਼ ਹੋਣਾ ਚਾਹੀਦਾ ਹੈ। ਇਸ ਵਾਰਤਾਲਾਪ ਦੀ ਬਹੁਤ ਸਾਰੇ ਸੰਡੇ ਸਕੂਲਾਂ ਵਿੱਚ ਕਲਪਨਾ ਕਰੋ:
ਸਿੱਖਿਅਕ: “ਅੱਜ ਅਸੀਂ ਯੂਹੰਨਾ 6 ਤੋਂ 5000 ਨੂੰ ਖੁਆਉਣ ਬਾਰੇ ਅਧਿਐਨ ਕਰਾਂਗੇ।”
ਵਿਦਿਆਰਥੀ: “ਮੇਰਾ ਇੱਕ ਪ੍ਰਸ਼ਨ ਹੈ। ਬਾਈਬਲ ਦੱਸਦੀ ਹੈ ਕਿ ਉਨ੍ਹਾਂ ਨੇ ਸਿਰਫ਼ ਆਦਮੀਆਂ ਦੀ ਗਿਣਤੀ ਕੀਤੀ। ਅਜਿਹਾ ਕਿਉਂ?”
ਸਿੱਖਿਅਕ: “ਮੈਨੂੰ ਨਹੀਂ ਪਤਾ। ਇਹ ਮਹੱਤਵਪੂਰਨ ਨਹੀਂ ਹੈ। ਤੁਸੀਂ ਪਾਠ ਦੇ ਧਿਆਨ ਦਿਉ।”
ਅਚਾਨਕ ਹੀ ਇੱਕ ਉਤਸੁਕਤਾ ਭਰੀ ਬਾਈਬਲ ਕਹਾਣੀ ਅਕਾਉਣ ਵਾਲੀ ਹੋ ਜਾਂਦੀ ਹੈ। ਬੱਚੇ ਇਹ ਜਾਣਨਾ ਪਸੰਦ ਕਰਦੇ ਕਿ ਯਿਸੂ ਨੇ ਕੁਝ ਰੋਟੀਆਂ ਅਤੇ ਮੱਛੀਆਂ ਦੇ ਨਾਲ 20, 000 ਲੋਕਾਂ ਨੂੰ ਕਿਵੇਂ ਰਜਾਇਆ। ਇਹ ਅਕਾ ਦੇਣ ਵਾਲੀ ਕਿਵੇਂ ਹੋ ਸਕਦੀ ਹੈ? ਇਹ ਸਿੱਖਿਅਕ ਗਿਆਨ ਨਹੀਂ ਦੇ ਰਿਹਾ ਹੈ; ਉਸਨੇ ਇਹ ਸਮਝਣ ਲਈ ਪਿਛੋਕੜ ਦਾ ਅਧਿਐਨ ਨਹੀਂ ਕੀਤਾ ਹੈ ਕਿ ਯਹੂਦੀ ਲੇਖਕਾਂ ਨੇ ਸਿਰਫ਼ ਆਦਮੀਆਂ ਨੂੰ ਕਿਉਂ ਗਿਣਿਆ ਹੈ। ਸਿੱਖਿਅਕ ਨੂੰ ਇਸ ਉਤਸੁਕਤਾ ਭਰੀ ਕਹਾਣੀ ਲਈ ਕੋਈ ਜੋਸ਼ ਮਹਿਸੂਸ ਨਹੀਂ ਹੁੰਦਾ। ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਇਸ ਪਾਠ ਦੇ ਸਿੱਖਿਅਕ ਦੇ ਜੀਵਨ ਇਸ ਤਰੀਕੇ ਨਾਲ ਬਦਲਿਆ ਗਿਆ ਹੈ ਤਾਂ ਜੋ ਇਸੇ ਪ੍ਰਕਾਰ ਜੋ ਉਸਨੂੰ ਵਿਦਿਆਰਥੀਆਂ ਦੇ ਜੀਵਨ ਨੂੰ ਉਸੇ ਪ੍ਰਕਾਰ ਬਦਲਿਆ ਜਾ ਸਕੇ।
ਪਾਠ ਦਾ ਅਭਿਆਸ ਕਰੋ
► ਜਦੋਂ ਤੁਸੀਂ ਪਾਠ ਨੂੰ ਤਿਆਰ ਕਰਦੇ ਹੋ, ਤਾਂ ਆਪਣੀ ਅਤੇ ਵਿਦਿਆਰਥੀਆਂ ਦੀ ਵਿਚਾਰਧਾਰ ਦੇ ਵਿੱਚ ਫਰਕ ਦੇ ਬਾਰੇ ਸੋਚੋ। ਆਪਣੇ ਵਿਦਿਆਰਥੀਆਂ ਦੇ ਲਈ ਇੱਕ ਪੁਲ ਬਣਾਉਣ ਲਈ ਸਮਾਂ ਲਵੋ। ਇਸ ਪਾਠ ਦੇ ਪ੍ਰਤੀ ਆਪਣੇ ਵਿਦਿਆਰਥੀਆਂ ਦੀ ਰੁਚੀ ਖਿੱਚਣ ਦੇ ਬਾਰੇ ਕੋਈ ਤਰੀਕਾ ਲੱਭੋ।
ਦਿਲ ਦਾ ਨਿਯਮ
ਦਿਲ ਦਾ ਨਿਯਮ: ਪ੍ਰਭਾਵਸ਼ਾਲੀ ਸਿੱਖਿਆ ਸਿਰਫ਼ ਸਿਰ ਤੱਕ ਨਹੀਂ ਸਗੋਂ ਦਿਲ ਤੋਂ ਦਿਲ ਤੱਕ ਪਹੁੰਚਦੀ ਹੈ।
ਅਤੇ ਐਉਂ ਹੋਇਆ ਕਿ ਜਾਂ ਯਿਸੂ ਏਹ ਗੱਲਾਂ ਕਰ ਹਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ, ਕਿਉਂ ਜੋ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ (ਮੱਤੀ 7:28-29)। ਯਿਸੂ ਦੀ ਸਿੱਖਿਆ ਉਸਦੇ ਦਿਲ ਤੋਂ ਆਉਂਦੀ ਸੀ ਅਤੇ ਉਹ ਉਸਦੇ ਸੁਣਨ ਵਾਲਿਆਂ ਦੇ ਦਿਲ ਛੂਹ ਲੈਂਦੀ ਸੀ।
ਇੰਜੀਲਾਂ ਦੇ ਵਿੱਚ ਬਾਰ-ਬਾਰ ਯਿਸੂ ਦੇ ਤਰਸ ਬਾਰੇ ਜਿਕਰ ਕੀਤਾ ਗਿਆ ਹੈ। ਲੋਕ ਉਸਦੇ ਤਰਸ ਦੇ ਨਾਲ ਛੂਹੇ ਜਾਂਦੇ ਸਨ। ਉਸਦਾ ਦਿਲ ਉਨ੍ਹਾਂ ਦੇ ਦਿਲਾਂ ਤੱਕ ਪਹੁੰਚਦਾ ਸੀ। ਹੋਵਾਰਡ ਹੈਂਡ੍ਰਿਕ ਪ੍ਰਭਾਵਸ਼ਾਲੀ ਸਿੱਖਿਆ ਦੇ ਤੱਥਾਂ ਬਾਰੇ ਸਿਖਾਉਂਦਾ ਹੈ।
ਸਿੱਖਿਅਕ ਦਾ ਚਰਿੱਤਰ ਸਿੱਖਣ ਵਾਲਿਆਂ ਦੇ ਵਿੱਚ ਆਤਮ-ਵਿਸ਼ਵਾਸ ਨੂੰ ਪ੍ਰੇਰਿਤ ਕਰਦਾ ਹੈ।
ਜੇਕਰ ਵਿਦਿਆਰਥੀ ਸਿੱਖਿਅਕ ਦੇ ਚਰਿੱਤਰ ਤੇ ਭਰੋਸਾ ਕਰਦਾ ਹੋਵੇਗਾ ਤਾਂ ਉਸਦਾ ਸਿਖਾਈਆਂ ਜਾਣ ਵਾਲੀਆਂ ਗੱਲਾਂ ਦੇ ਵਿੱਚ ਪੂਰਾ ਆਤਮ-ਵਿਸ਼ਵਾਸ ਹੋਵੇਗਾ। ਇੱਕ ਪਾਸਬਾਨ ਅਤੇ ਸਿੱਖਿਅਕ ਦੇ ਰੂਪ ਵਿੱਚ, ਸਾਨੂੰ ਕਦੇ ਉਸ ਭਰੋਸੇ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਭਰੋਸੇ ਨੂੰ ਦੁਬਾਰਾ ਜਿੱਤਣਾ ਸਭ ਤੋਂ ਕਠਿਨ ਕੰਮ ਹੈ। ਬੁੱਧੀਮਾਨ ਮਸੀਹੀ ਆਗੂ ਹਰੇਕ ਅਜਿਹੀ ਗੱਲ ਤੋਂ ਦੂਰ ਰਹਿੰਦੇ ਹਨ ਜੋ ਉਨ੍ਹਾਂ ਦੀ ਨੈਤਿਕ ਅਸਫਲਤਾ ਦਾ ਕਾਰਨ ਬਣ ਸਕਦੀ ਹੈ। ਤੁਹਾਡੇ ਚਰਿੱਤਰ ਦੇ ਦੁਆਰਾ ਤੁਹਾਡੇ ਸਿੱਖਣ ਵਾਲਿਆਂ ਦੇ ਮਨ ਵਿੱਚ ਆਤਮ-ਵਿਸ਼ਵਾਸ ਪ੍ਰੇਰਿਤ ਹੋਣਾ ਚਾਹੀਦਾ ਹੈ।
ਸਿੱਖਿਅਕ ਦੀ ਦਯਾ ਸਿੱਖਣ ਵਾਲਿਆਂ ਦੇ ਵਿੱਚ ਪ੍ਰੇਰਨਾ ਪੈਦਾ ਕਰਦੀ ਹੈ।
ਜਦੋਂ ਇੱਕ ਵਿਦਿਆਰਥੀ ਸਿੱਖਿਅਕ ਦੀ ਦਯਾ ਨੂੰ ਮਹਿਸੂਸ ਕਰਦਾ ਹੈ, ਤਾਂ ਉਸਨੂੰ ਸਿੱਖਣ ਦੀ ਪ੍ਰੇਰਨਾ ਮਿਲਦੀ ਹੈ। ਚੇਲ੍ਹੇ ਯਿਸੂ ਦੇ ਪਿੱਛੇ ਚੱਲਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਜੇਕਰ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਪਿਆਰ ਨਹੀਂ ਕਰਦੇ, ਤਾਂ ਉਨ੍ਹਾਂ ਦੇ ਵਿੱਚ ਤੁਹਾਡੇ ਤੋਂ ਸਿੱਖਣ ਦੀ ਬਹੁਤ ਘੱਟ ਪ੍ਰੇਰਨਾ ਹੋਵੇਗੀ।
ਛੋਟੇ ਬੱਚਿਆਂ ਦੇ ਸਿੱਖਿਅਕਾਂ ਦੇ ਨਾਲ ਗੱਲ ਕਰਦੇ ਹੋਏ ਡਾ. ਹੈਡ੍ਰਿਕ ਨੇ ਕਿਹਾ, “ ਜੇਕਰ ਜੋਨ੍ਹੀ ਦੇ ਨਵੇਂ ਬੂਟ ਪਾਏ ਹਨ ਤਾਂ ਤੁਹਾਨੂੰ ਉਨਾਂ ਨਵੇਂ ਬੂਟਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਉਹ ਤੁਹਾਡੇ ਨਵੇਂ ਪਾਠ ਵੱਲ ਧਿਆਨ ਨਹੀਂ ਦੇਵੇਗੀ!” ਜਦੋਂ ਤੁਸੀਂ ਸਿੱਖਣ ਵਾਲਿਆਂ ਦੇ ਵਿੱਚ ਰੁਚੀ ਵਿਖਾਉਂਦੇ ਹੋ (ਪਿਆਰ ਦੇ ਕਾਰਨ), ਤਾਂ ਉਹ ਤੁਹਾਡੇ ਦੁਆਰਾ ਸਿਖਾਏ ਜਾਣ ਵਾਲੇ ਪਾਠ ਨੂੰ ਸਿੱਖਣ ਦੇ ਲਈ ਤਿਆਰ ਹੋ ਜਾਂਦੇ ਹਨ।
ਸਿੱਖਿਅਕ ਦੀ ਸਮੱਗਰੀ ਸਿੱਖਣ ਵਾਲੇ ਦੇ ਲਈ ਸਮਝ ਨੂੰ ਲਿਆਉਂਦੀ ਹੈ।
ਜਦੋਂ ਕੋਈ ਵਿਦਿਆਰਥੀ ਸਿੱਖਣ ਦੇ ਲਈ ਪ੍ਰੇਰਿਤ ਹੁੰਦਾ ਹੈ ਤਦ ਹੀ ਤੁਸੀਂ ਸਮੱਗਰੀ ਨੂੰ ਸਿਖਾਉਣ ਦੇ ਲਈ ਤਿਆਰ ਹੁੰਦੇ ਹੋ। ਜਦੋਂ ਤੁਸੀਂ ਉਨ੍ਹਾਂ ਦੇ ਭਰੋਸੇ ਨੂੰ ਜਿੱਤ ਲੈਂਦੇ ਹੋ, ਤਾਂ ਫਿਰ ਤੁਸੀਂ ਆਪਣੇ ਦਿਲ ਤੋਂ ਆਪਣੇ ਵਿਦਿਆਰਥੀ ਦੇ ਦਿਲ ਨਾਲ ਗੱਲ ਕਰ ਸਕਦੇ ਹੋ।
ਪਾਠ ਦਾ ਅਭਿਆਸ ਕਰੋ
► ਕੀ ਤੁਸੀਂ ਆਪਣੇ ਵਿਦਿਆਰਥੀਆਂ ਨਾਲ ਪਿਆਰ ਕਰਦੇ ਹੋ? ਜਿੰਨਾਂ ਮਹੱਤਵਪੂਰਨ ਉਨ੍ਹਾਂ ਦੇ ਲਈ ਇਹ ਜਾਣਨਾ ਹੈ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ? ਤੁਸੀਂ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਆਪਣੇ ਦਿਲ ਦਾ ਬਿਹਤਰ ਵਾਰਤਾਲਾਪ ਕਰ ਸਕਦੇ ਹੋ ਜਿੰਨ੍ਹਾਂ ਦੇ ਕੋਲ ਪਰਮੇਸ਼ੁਰ ਨੇ ਤੁਹਾਨੂੰ ਘੱਲਿਆ ਹੈ?
ਉਤਸ਼ਾਹਿਤ ਕਰਨ ਦਾ ਨਿਯਮ
ਉਤਸ਼ਾਹਿਤ ਕਰਨ ਦਾ ਨਿਯਮ: ਸਿੱਖਿਆ ਉਸ ਸਮੇਂ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਵਿਦਿਆਰਥੀ ਸਹੀ ਤਰ੍ਹਾਂ ਨਾਲ ਪ੍ਰੇਰਿਤ ਹੁੰਦਾ ਹੈ।
ਜਦੋਂ ਉਹ ਉਤਸ਼ਾਹ ਸ਼ਬਦ ਨੂੰ ਸੁਣਦੇ ਹਨ ਤਾਂ ਬਹੁਤ ਸਾਰੇ ਸਿੱਖਿਅਕ ਕੈਂਡੀ, ਸਰਟੀਫੀਕੇਟ, ਨੰਬਰ ਜਾਂ ਪ੍ਰੇਰਿਤ ਕਰਨ ਦੇ ਹੋਰ ਤਰੀਕਿਆਂ ਬਾਰੇ ਸੋਚਦੇ ਹਨ। ਇਹ ਪ੍ਰਤੀਫ਼ਲ ਗ਼ਲਤ ਨਹੀਂ ਹਨ ਅਤੇ ਉਹ ਜੁਆਨ ਲੋਕਾਂ ਦੇ ਵਿੱਚ ਰੁਚੀ ਲਿਆਉਣ ਦੇ ਵਿੱਚ ਸਹਾਇਤਾ ਕਰਦੇ ਹਨ ਪਰ ਇਹ ਇਨਾਮ ਅਸਲ ਟੀਚੇ ਦੇ ਨਾਲ ਜੁੜੇ ਹੋਏ ਨਹੀਂ ਹਨ। ਇੱਕ ਅਜਿਹਾ ਵਿਦਿਆਰਥੀ ਜੋ ਕਿਸੇ ਇਨਾਮ ਲੈਣ ਦੇ ਲਈ ਕੰਮ ਕਰ ਰਿਹਾ ਹੈ ਉਸਦੇ ਵਿੱਚ ਸਿਖਾਈ ਜਾਣ ਵਾਲੀ ਸਚਿਆਈ ਦੇ ਦੁਆਰਾ ਬਦਲਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਸਿੱਖਿਅਕ ਦੇ ਲਈ ਇਹ ਬਿਹਤਰ ਹੈ ਕਿ ਉਹ ਵਿਦਿਆਰਥੀਆਂ ਦੇ ਅੰਦਰੂਨੀ ਮਨੋਰਥ ਨੂੰ ਸੰਬੋਧਿਤ ਕਰੇ।
ਡਾ. ਹੈਡ੍ਰਿਕ ਕੁਝ ਅੰਦਰੂਨੀ ਮਨੋਰਥਾਂ ਦੀ ਸੂਚੀ ਬਣਾਉਂਦਾ ਹੈ:
ਸਵਾਮੀਕਤਾ। “ਇਹ ਮੇਰੀ ਕਲੀਸਿਆ ਹੈ, ਇਸਨੂੰ ਵਧਾਉਣ ਦੇ ਲਈ ਮੈਂ ਹੋਰ ਲੋਕਾਂ ਨੂੰ ਸੱਦਾ ਦੇਵਾਂਗਾ।”
ਜਰੂਰਤ। “ਮੈਨੂੰ ਪ੍ਰੀਖਿਆ ਤੇ ਜਿੱਤ ਹਾਸਿਲ ਕਰਨ ਦੇ ਲਈ ਪਰਮੇਸ਼ੁਰ ਦੇ ਵਚਨ ਦੀ ਜਰੂਰਤ ਹੈ, ਇਸ ਲਈ ਮੈਂ ਵਚਨਾਂ ਨੂੰ ਯਾਦ ਕਰਾਂਗਾ।”
ਪ੍ਰਵਾਨਗੀ। “ਮੈਂ ਆਪਣੇ ਸਿੱਖਿਅਕ ਨਾਲ ਪਿਆਰ ਕਰਦਾ ਹਾਂ ਅਤੇ ਉਸਨੂੰ ਖੁਸ਼ ਕਰਨਾ ਚਾਹੁੰਦਾ ਹਾਂ, ਇਸ ਲਈ ਮੈਂ ਪਾਠ ਦਾ ਅਧਿਐਨ ਕਰਾਂਗਾ।”
ਅਜਿਹੀਆਂ ਪ੍ਰੇਰਨਾਵਾਂ ਟੌਫੀ ਜਾਂ ਨੰਬਰ ਦੇਣ ਨਾਲੋਂ ਜਿਆਦਾ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਦੀਆਂ ਹਨ। ਜਿਵੇਂ ਅਸੀਂ ਇੰਨਾਂ ਪ੍ਰੇਰਨਾਦਾਇਕ ਸਾਧਨਾਂ ਦਾ ਉਪਯੋਗ ਕਰਦੇ ਹਾਂ, ਤਾਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੀ ਸਿੱਖਿਆ ਦੇ ਲਈ ਉਤਸ਼ਾਹਿਤ ਕਰਦੇ ਹਾਂ।
ਪਾਠ ਦਾ ਅਭਿਆਸ ਕਰੋ
► ਅਜਿਹੀਆਂ ਪ੍ਰੇਰਨਾਵਾਂ ਦੀ ਸੂਚੀ ਬਣਾਉ ਜਿੰਨਾਂ ਦਾ ਉਪਯੋਗ ਤੁਸੀਂ ਆਪਣੇ ਵਿਦਿਆਰਥੀਆਂ ਦੇ ਲਈ ਕਰ ਸਕਦੇ ਹੋ। ਤੁਸੀਂ ਸਿੱਖਣ ਦੇ ਲਾਭ ਦੇ ਨਾਲ ਉਨ੍ਹਾਂ ਨੂੰ ਪ੍ਰੇਰਨਾ ਕਿਵੇਂ ਦੇ ਸਕਦੇ ਹੋ?
ਤਿਆਰੀ ਦਾ ਨਿਯਮ
ਤਿਆਰੀ ਦਾ ਨਿਯਮ: ਜਦੋਂ ਸਿਖਾਉਣ ਤੇ ਸਿੱਖਣ ਵਾਲਾ ਦੋਵੇਂ ਸਹੀ ਤਰ੍ਹਾਂ ਨਾਲ ਤਿਆਰ ਹੁੰਦੇ ਹਨ ਤਾਂ ਸਿੱਖਿਆ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ।
ਕੀ ਇਹ ਤੁਹਾਡੀ ਕਲੀਸਿਆ ਦੇ ਵਿੱਚ ਇੱਕ ਆਮ ਸੰਡੇ ਸਕੂਲ ਪਾਠ ਦੀ ਤਰ੍ਹਾਂ ਹੈ?
ਸਿੱਖਿਅਕ: “ਅੱਜ, ਅਸੀਂ ਅਫ਼ਸੀਆਂ 5 ਦਾ ਅਧਿਐਨ ਕਰਾਂਗੇ, ਕ੍ਰਿਪਾ ਕਰਕੇ ਆਪਣੀਆਂ ਬਾਈਬਲਾਂ ਖੋਲ੍ਹੋ।”
ਵਿਦਿਆਰਥੀ ਸੋਚਦੇ ਹਨ: “ਸਾਨੂੰ ਅਫ਼ਸੀਆਂ 5 ਦਾ ਅਧਿਐਨ ਕਰਨ ਦੀ ਕੀ ਜਰੂਰਤ ਹੈ?”
ਸਿੱਖਿਅਕ ਅਫਸੀਆਂ 5 ਸਿਖਾਉਣ ਦੇ ਵਿੱਚ ਇੱਕ ਘੰਟਾ ਬਿਤਾਉਂਦਾ ਹੈ। ਇੱਕ ਘੰਟੇ ਦੇ ਅੰਤ ਵਿੱਚ ਵਿਦਿਆਰਥੀ ਪੌਲੁਸ ਦੇ ਸੰਦੇਸ਼ ਨਾਲ ਪ੍ਰੇਰਿਤ ਹੋ ਜਾਂਦੇ ਹਨ। ਪਾਠ ਸਮਾਪਤ ਹੋ ਜਾਂਦਾ ਹੈ, ਅਤੇ ਵਿਦਿਆਰਥੀ ਘਰ ਚਲੇ ਜਾਂਦੇ ਹਨ। ਇੱਕ ਹਫ਼ਤੇ ਦੇ ਬਾਅਦ, ਅਸੀਂ ਇਹ ਸੁਣਦੇ ਹਾਂ:
ਸਿੱਖਿਅਕ: “ਅੱਜ, ਅਸੀਂ ਅਫ਼ਸੀਆਂ 6 ਦਾ ਅਧਿਐਨ ਕਰਾਂਗੇ, ਕ੍ਰਿਪਾ ਕਰਕੇ ਆਪਣੀਆਂ ਬਾਈਬਲਾਂ ਖੋਲ੍ਹੋ।”
ਵਿਦਿਆਰਥੀ ਸੋਚਦੇ ਹਨ: “ਸਾਨੂੰ ਅਫ਼ਸੀਆਂ 6 ਦਾ ਅਧਿਐਨ ਕਰਨ ਦੀ ਕੀ ਜਰੂਰਤ ਹੈ?”
ਜੇਕਰ ਵਿਦਿਆਰਥੀ ਅਫਸੀਆਂ 6 ਦਾ ਕਲਾਸ ਤੋਂ ਪਹਿਲਾਂ ਹੀ ਅਧਿਐਨ ਕਰਨ ਤਾਂ ਇਹ ਕਿੰਨਾ ਬਿਹਤਰ ਹੋਵੇਗਾ! ਜੇਕਰ ਵਿਦਿਆਰਥੀ ਕਲਾਸ ਦੇ ਵਿੱਚ ਕੁਝ ਪ੍ਰਸ਼ਨ ਲੈ ਕੇ ਆਉਣਗੇ ਤਾਂ ਕਿ ਪਾਠ ਦੇ ਦੁਆਰਾ ਜਿਆਦਾ ਪ੍ਰਾਪਤੀ ਨਹੀਂ ਹੋਵੇਗੀ? ਜੀ ਹਾਂ! ਅਸੀਂ ਇਸਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ? ਪ੍ਰੋਫੈਸਰ ਹੈਂਡ੍ਰਿਕ ਅਜਿਹੇ ਅਸਾਇਨਮੈਂਟ ਦੇਣ ਦਾ ਸੁਝਾਅ ਦਿੰਦਾ ਹੈ ਜੋ ਵਿਦਿਆਰਥੀਆਂ ਨੂੰ ਪਾਠ ਦੇ ਲਈ ਤਿਆਰ ਕਰਦੇ ਹਨ। ਉਦਾਹਰਨ ਦੇ ਲਈ:
ਅਜਿਹੇ ਅਸਾਇਨਮੈਂਟ ਦਿਓ ਜਿੰਨਾਂ ਦੇ ਨਾਲ ਵਿਦਿਆਰਥੀ ਉਸ ਪਾਠ ਦੇ ਬਾਰੇ ਸੋਚ ਸਕਣ ਜਿਸਦਾ ਉਨ੍ਹਾਂ ਨੇ ਅੱਗਲੇ ਹਫ਼ਤੇ ਅਧਿਐਨ ਕਰਨਾ ਹੈ। “ਅੱਗਲੇ ਐਤਵਾਰ ਤੋਂ ਪਹਿਲਾਂ, ਰਸੂਲਾਂ ਦੇ ਕਰਤੱਬ 19 ਨੂੰ ਇਹ ਸਿੱਖਣ ਲਈ ਪੜ੍ਹੋ ਕਿ ਪੌਲੁਸ ਨੇ ਅਫ਼ਸੁਸ ਦੇ ਵਿੱਚ ਕਲੀਸਿਆ ਦੀ ਸ਼ੁਰੂਆਤ ਕਿਵੇਂ ਕੀਤੀ।”
ਅਜਿਹੇ ਅਸਾਇਨਮੈਂਟ ਦਿਓ ਜੋ ਪਾਠ ਦਾ ਪਿਛੋਕੜ ਪ੍ਰਦਾਨ ਕਰਦੇ ਹਨ। “ਅੱਗਲੇ ਐਤਵਾਰ ਤੋਂ ਪਹਿਲਾਂ, ਅਫ਼ਸੁਸ ਦੇ ਵਿੱਚ ਅਰਤਿਮਿਸ ਦੇ ਮੰਦਿਰ ਬਾਰੇ ਅਬਦਕੋਸ਼ ਦੇ ਵਿੱਚ ਪੜ੍ਹੋ। ਇਹ ਪੌਲੁਸ ਦੁਆਰਾ ਅਫ਼ਸੀਆਂ 6:10-20 ਦੱਸੇ ਆਤਮਿਕ ਯੁੱਧ ਤੇ ਦਿੱਤੇ ਜ਼ੋਰ ਦੀ ਵਿਆਖਿਆ ਕਰਨ ਵਿੱਚ ਸਹਾਇਤਾ ਕਰੇਗਾ।”
ਅਜਿਹੇ ਅਸਾਇਨਮੈਂਟ ਦਿਓ ਜੋ ਵਿਦਿਆਰਥੀ ਦੀ ਖੁਦ ਅਧਿਐਨ ਕਰਨ ਦੀ ਯੋਗਤਾ ਨੂੰ ਵਿਕਸਿਤ ਕਰੇ। “ਇਸ ਹਫ਼ਤੇ ਵਿੱਚ ਹਰ ਦਿਨ ਇੱਕ ਵਾਰ ਅਫ਼ਸੀਆਂ 6 ਨੂੰ ਪੜ੍ਹੋ। ਜਿਵੇਂ ਤੁਸੀਂ ਪੜ੍ਹਦੇ ਹੋ, ਤਾਂ ਉਸ ਇੱਕ ਪ੍ਰਸ਼ਨ ਨੂੰ ਲਿਖੋ ਜੋ ਇਸ ਅਧਿਆਏ ਦੇ ਵਿੱਚ ਤੁਹਾਨੂੰ ਮਿਲਦਾ ਹੈ। ਅੱਗਲੇ ਐਤਵਾਰ ਅਸੀਂ ਤੁਹਾਡੇ ਪ੍ਰਸ਼ਨਾਂ ਤੇ ਚਰਚਾ ਕਰਾਂਗੇ।”
ਪਾਠ ਦਾ ਅਭਿਆਸ ਕਰੋ
► ਜਦੋਂ ਤੁਸੀਂ ਅੱਗਲੀ ਕਲਾਸ ਵਿੱਚ ਸਿਖਾਉਂਦੇ ਹੋ, ਤਾਂ ਵਿਦਿਆਰਥੀਆਂ ਨੂੰ ਅੱਗਲੇ ਪਾਠ ਦੇ ਲਈ ਤਿਆਰ ਕਰਨ ਦੇ ਲਈ ਇੱਕ ਅਸਾਇਨਮੈਂਟ ਦਿਓ। ਇਸ ਗੱਲ ਨੂੰ ਯਕੀਨੀ ਬਣਾਓ ਕਿ ਅਸਾਈਨਮੈਂਟ ਉਹਨਾਂ ਨੂੰ ਉਸ ਪਾਠ ਦੀ ਬਿਹਤਰ ਸਮਝ ਲਈ ਤਿਆਰ ਕਰ ਸਕੇ ਜਿਸ ਦਾ ਉਹ ਅਧਿਐਨ ਕਰਨਗੇ।
[1] ਇਸ ਭਾਗ ਦੀ ਸਮੱਗਰੀ ਹੋਵਾਰਡ ਹੈਂਡ੍ਰਿਕ ਤੋਂ,
Teaching to Change Lives ਵਿੱਚੋਂ ਲਈ ਹੈ (Colorado Springs: Multnomah Books, 1987)।
[2] “ਸਿੱਖਿਆ ਦੀ ਸਹੀ ਪਰਖ ਇਸ ਗੱਲ ਤੋਂ ਨਹੀਂ ਹੁੰਦੀ ਕਿ ਤੁਸੀਂ ਕੀ ਕਰਦੇ ਹੋ ਜਾਂ ਕਿੰਨਾ ਵਧੀਆ ਕਰਦੇ ਹੋ, ਪਰ ਇਹ ਇਸ ਨਾਲ ਹੁੰਦੀ ਹੈ ਕਿ ਸਿੱਖਣ ਵਾਲਾ ਕੀ ਅਤੇ ਕਿੰਨਾ ਵਧੀਆ ਕਰਦਾ ਹੈ”
- ਡਾ.ਹੋਵਾਰਡ ਹੈਂਡ੍ਰਿਕ
[3] “ਮੈਂ ਸੁਣਦਾ ਹਾਂ...ਅਤੇ ਭੁੱਲ ਜਾਂਦਾ ਹਾਂ।
ਮੈਂ ਵੇਖਦਾ ਹਾਂ...ਅਤੇ ਯਾਦ ਰੱਖਦਾ ਹਾਂ।
ਮੈਂ ਕਰਦਾ ਹਾ...ਅਤੇ ਸਮਝ ਜਾਂਦਾ ਹਾਂ।”
ਚੀਨੀ ਕਹਾਵਤ
Previous
Next