ਕਹਾਉਤਾਂ ਤੋਂ ਸਿਧਾਂਤ
1. ਪਰਮੇਸ਼ੁਰ ਦੀ ਬੁੱਧੀ ਨੂੰ ਸਿੱਖਣਾ ਸਭ ਤੋਂ ਮਹੱਤਵਪੂਰਣ ਕੰਮ ਹੈ ਜੋ ਮੈਂ ਕਰ ਸਕਦਾ ਹਾਂ (ਕਹਾਉਤਾਂ 2:4-5, ਕਹਾਉਤਾਂ 4:5)।
2. ਮੈਨੂੰ ਉਸ ਹਰੇਕ ਗੱਲ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੋ ਮੈਂ ਸੁਣਦਾ ਹਾਂ (ਕਹਾਉਤਾਂ 14:15)।
3. ਮੈਨੂੰ ਆਪਣੇ ਸਾਰੇ ਫੈਸਲਿਆਂ ਵਿੱਚ ਪਰਮੇਸ਼ੁਰ ਦੀ ਇੱਛਾ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਮੇਰੀ ਅਗਵਾਈ ਕਰ ਸਕੇ (ਕਹਾਉਤਾਂ 3:5-6)।
4. ਮੈਨੂੰ ਆਪਣੇ ਮਾਤਾ-ਪਿਤਾ ਤੋਂ ਸਲਾਹ ਅਤੇ ਬੁੱਧੀ ਨੂੰ ਸੁਣਨਾ ਚਾਹੀਦਾ ਹੈ (ਕਹਾਉਤਾਂ 1:8)।
5. ਚੰਗੀ ਸਲਾਹ ਮੇਰੇ ਜੀਵਨ ਨੂੰ ਅਸੀਸ ਦਿੰਦੀ ਹੈ ਅਤੇ ਮੈਨੂੰ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਬਣਾਉਂਦੀ ਹੈ (ਕਹਾਉਤਾਂ 10:17)।
6. ਜੇ ਮੈਂ ਚੰਗੀ ਸਿੱਖਿਆ ਨੂੰ ਅਣਦੇਖਿਆ ਕਰਦਾ ਹਾਂ, ਤਾਂ ਮੈਂ ਬਿਪਤਾ ਦਾ ਅਨੁਭਵ ਕਰਾਂਗਾ (ਕਹਾਉਤਾਂ 13:18)।
7. ਚੰਗੀ ਹਿਦਾਇਤ ਮੇਰੀ ਵਿਕਾਸ ਕਰਨ ਅਤੇ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ (ਕਹਾਉਤਾਂ 9:9)।
8. ਪਰਮੇਸ਼ੁਰ ਨਹੀਂ ਚਾਹੁੰਦਾ ਕਿ ਮੈਂ ਹਿੰਸਕ ਜਾਂ ਧੋਖੇਬਾਜ਼ ਬਣਾਂ (ਕਹਾਉਤਾਂ 3:31-32)।
9. ਮੈਨੂੰ ਲੋੜ ਹੈ ਕਿ ਮੈਂ ਆਪਣੇ ਦਿਲ ਵਿੱਚ ਸਹੀ ਇਰਾਦੇ ਰੱਖਾਂ (ਕਹਾਉਤਾਂ 4:23, ਕਹਾਉਤਾਂ 12:5)।
10. ਪਰਮੇਸ਼ੁਰ ਇਸ ਦਾ ਅਸਲ ਕਾਰਣ ਜਾਣਦਾ ਹੈ ਕਿ ਜੋ ਮੈਂ ਕਰਦਾ ਉਹ ਕਿਉਂ ਕਰਦਾ ਹਾਂ (ਕਹਾਉਤਾਂ 16:2)।
11. ਜੇ ਮੈਂ ਗਿਆਨ ਅਤੇ ਤਾੜਨਾ ਨੂੰ ਅਣਦੇਖਿਆ ਕਰਦਾ ਹਾਂ ਤਾਂ ਮੈਂ ਮੂਰਖ ਹਾਂ (ਕਹਾਉਤਾਂ 1:22, ਕਹਾਉਤਾਂ 12:1)।
12. ਪਰਮੇਸ਼ੁਰ ਦੀ ਇੱਛਾ ਦਾ ਅਨੁਸਰਣ ਕਰਨਾ ਮੈਨੂੰ ਬਹੁਤ ਸਾਰੀਆਂ ਬਿਪਤਾਵਾਂ ਤੋਂ ਬਚਾਉਂਦਾ ਹੈ (ਕਹਾਉਤਾਂ 1:33)।
13. ਪਰਮੇਸ਼ੁਰ ਉੱਤੇ ਭਰੋਸਾ ਕਰਨ ਦੁਆਰਾ ਮੈਂ ਡਰ ਤੋਂ ਆਜ਼ਾਦ ਹੋ ਸਕਦਾ ਹਾਂ (ਕਹਾਉਤਾਂ 3:25-26)।
14.   ਮੈਨੂੰ ਆਪਣੀਆਂ ਯੋਗਤਾਵਾਂ ਅਤੇ ਆਪਣੀ ਸਮਝ ਉੱਤੇ ਭਰੋਸਾ ਰੱਖਣ ਦੇ ਬਜਾਏ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ
(ਕਹਾਉਤਾਂ 3:7, ਕਹਾਉਤਾਂ 11:2, ਕਹਾਉਤਾਂ 12:15)।
15. ਮੈਂ ਹਮੇਸ਼ਾ ਲਈ ਪਾਪ ਨੂੰ ਲੁਕਾ ਨਹੀਂ ਸਕਦਾ (ਕਹਾਉਤਾਂ 10:9)।
16. ਪਰਮੇਸ਼ੁਰ ਦੇ ਨਿਯਮ ਮੈਨੂੰ ਬਚਾਉਂਦੇ ਹਨ ਅਤੇ ਮੇਰੀ ਮਦਦ ਕਰਦੇ ਹਨ (ਕਹਾਉਤਾਂ 6:23-24)।
17.   ਜੇ ਮੈਂ ਆਪਣੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਸਕਦਾ ਹਾਂ, ਤਾਂ ਮੈਂ ਮਜ਼ਬੂਤ ਹਾਂ (ਕਹਾਉਤਾਂ 16:32,
ਕਹਾਉਤਾਂ 25:28)।
18. ਜੇ ਮੈਂ ਲਾਪਰਵਾਹੀ ਦੇ ਨਾਲ ਬੋਲਦਾ ਹਾਂ, ਤਾਂ ਮੈਂ ਖੁਦ ਨੂੰ ਅਤੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹਾਂ (ਕਹਾਉਤਾਂ 10:8, ਕਹਾਉਤਾਂ 10:21)।
19. ਮੈਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਮੇਰੇ ਤੋਂ ਕੁਝ ਗਲਤ ਕਰਾਉਣ ਦੀ ਕੋਸ਼ਿਸ਼ ਕਰਦੇ ਹਨ (ਕਹਾਉਤਾਂ 1:10-15, ਕਹਾਉਤਾਂ 4:14-15, ਕਹਾਉਤਾਂ 14:7, 16)।
20. ਮੈਨੂੰ ਉਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਉਸ ਤਰ੍ਹਾਂ ਦਾ ਚਰਿੱਤਰ ਹੈ ਜਿਸ ਤਰ੍ਹਾਂ ਦਾ ਚਰਿੱਤਰ ਮੈਂ ਖੁਦ ਦਾ ਬਣਾਉਣਾ ਚਾਹੁੰਦਾ ਹਾਂ (ਕਹਾਉਤਾਂ 13:20)।
21. ਪਰਮੇਸ਼ੁਰ ਉਹ ਸਭ ਵੇਖਦਾ ਹੈ ਜੋ ਮੈਂ ਕਰਦਾ ਹਾਂ (ਕਹਾਉਤਾਂ 5:21, ਕਹਾਉਤਾਂ 15:3)।
22. ਜੇ ਮੈਂ ਵਫ਼ਾਦਾਰ ਅਤੇ ਭਰੋਸੇਯੋਗ ਹਾਂ ਤਾਂ ਮੇਰੇ ਦੋਸਤ ਮੇਰੀ ਕਦਰ ਕਰਦੇ ਹਨ (ਕਹਾਉਤਾਂ 19:22)।
23. ਜਿਨ੍ਹਾਂ ਲੋਕਾਂ ਨੂੰ ਮੈਂ ਪਿਆਰ ਕਰਦਾ ਹਾਂ ਉਨ੍ਹਾਂ ਦੇ ਨਾਲ ਜੀਵਨ ਨੂੰ ਸਾਂਝਾ ਕਰਨਾ ਐਸ਼ੋ-ਅਰਾਮ ਦੇ ਨਾਲੋਂ ਬਿਹਤਰ ਹੈ (ਕਹਾਉਤਾਂ 15:17)।
24.  ਫੈਸਲਿਆਂ ਬਾਰੇ ਧਿਆਨ ਨਾਲ ਵਿਚਾਰ ਕਰਨ ਲਈ ਮੈਨੂੰ ਲੋੜੀਂਦਾ ਸਮਾਂ ਲੈਣਾ ਚਾਹੀਦਾ ਹੈ (ਕਹਾਉਤਾਂ 21:5,
ਕਹਾਉਤਾਂ 19:2)।
25. ਜੇ ਮੈਂ ਬੁੱਧੀਮਾਨ ਹਾਂ, ਮੈਂ ਗਿਆਨ ਨੂੰ ਪਿਆਰ ਕਰਾਂਗਾ, ਅਤੇ ਮੈਂ ਚੌਕਸ ਰਹਾਂਗਾ (ਕਹਾਉਤਾਂ 8:12)।
26. ਮੈਂ ਸ਼ਰਾਬ ਪੀਣ ਤੋਂ ਬਚਾਂਗਾ ਕਿਉਂਕਿ ਇਹ ਬੁਰੇ ਵਿਹਾਰ ਦਾ ਕਾਰਨ ਬਣਦੀ ਹੈ (ਕਹਾਉਤਾਂ 20:1)।
27. ਮੈਨੂੰ ਦੂਸਰਿਆਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਗੋਂ ਮੈਨੂੰ ਪਰਮੇਸ਼ੁਰ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਨਿਆਂ ਕਰੇਗਾ (ਕਹਾਉਤਾਂ 20:22)।
28.  ਦੂਸਰਿਆਂ ਨਾਲ ਝਗੜਾ ਕਰਨ ਦੇ ਬਜਾਏ ਮੈਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ (ਕਹਾਉਤਾਂ 3:30,
ਕਹਾਉਤਾਂ 20:3, ਕਹਾਉਤਾਂ 10:12)।
29. ਮੈਨੂੰ ਦੂਸਰਿਆਂ ਨੂੰ ਮੁਸ਼ਕਲ ਵਿੱਚ ਫਸਾਉਣ ਲਈ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ (ਕਹਾਉਤਾਂ 30:10)।
30. ਜੇ ਮੈਂ ਭਰੋਸੇਯੋਗ ਹਾਂ, ਮੈਂ ਸਮੱਸਿਆਵਾਂ ਨੂੰ ਪੈਦਾ ਕਰਨ ਲਈ ਭੇਤਾਂ ਨੂੰ ਨਹੀਂ ਦੱਸਾਂਗਾ (ਕਹਾਉਤਾਂ 11:13, ਕਹਾਉਤਾਂ 20:19)।
31. ਜੇ ਮੇਰਾ ਚੰਗਾ ਚਰਿੱਤਰ ਹੈ, ਮੈਂ ਸੱਚਾਈ ਦੱਸਾਂਗਾ (ਕਹਾਉਤਾਂ 13:5, ਕਹਾਉਤਾਂ 14:5)।
32. ਬੋਲਣ ਤੋਂ ਪਹਿਲਾਂ, ਮੈਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ (ਕਹਾਉਤਾਂ 15:28)।
33. ਮੈਨੂੰ ਦੂਸਰਿਆਂ ਦੀ ਅਲੋਚਨਾ ਕਰਨ ਲਈ ਅਤੇ ਦੂਸਰਿਆਂ ਨਾਲ ਝਗੜਾ ਕਰਨ ਲਈ ਕਾਹਲੀ ਨਹੀਂ ਕਰਨੀ ਚਾਹੀਦੀ (ਕਹਾਉਤਾਂ 11:12, ਕਹਾਉਤਾਂ 17:27)।
34. ਜੇ ਮੈਂ ਜਲਦੀ ਗੁੱਸੇ ਹੋ ਜਾਂਦਾ ਹਾਂ, ਤਾਂ ਮੈਂ ਮੂਰਖ ਹਾਂ (ਕਹਾਉਤਾਂ 12:16, ਕਹਾਉਤਾਂ 14:29)।
35. ਮੈਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਮੇਰੇ ਸ਼ਬਦ ਲੋਕਾਂ ਨੂੰ ਅਸੀਸ ਦੇਣ ਅਤੇ ਨੁਕਸਾਨ ਨਾ ਪਹੁੰਚਾਉਣ (ਕਹਾਉਤਾਂ 12:18, ਕਹਾਉਤਾਂ 12:25, ਕਹਾਉਤਾਂ 16:24, ਕਹਾਉਤਾਂ 18:21)।
36. ਮੈਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ (ਕਹਾਉਤਾਂ 4:24, ਕਹਾਉਤਾਂ 12:17)।
37. ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਤੱਥਾਂ ਨੂੰ ਸੁਣਨਾ ਚਾਹੀਦਾ ਹੈ (ਕਹਾਉਤਾਂ 18:13)।
38. ਜੇ ਮੈਂ ਬਹੁਤ ਜ਼ਿਆਦਾ ਬੋਲਦਾ ਹਾਂ, ਤਾਂ ਮੈਂ ਪਾਪਮਈ ਗੱਲਾਂ ਬੋਲਦਾ ਹਾਂ (ਕਹਾਉਤਾਂ 10:19)।
39. ਮੈਨੂੰ ਬਜ਼ੁਰਗਾਂ ਦਾ ਵਿਸ਼ੇਸ਼ ਆਦਰ ਕਰਨਾ ਚਾਹੀਦਾ ਹੈ (ਕਹਾਉਤਾਂ 16:31, ਕਹਾਉਤਾਂ 20:29)।
40. ਦਿਆਲਗੀ ਅਤੇ ਸੱਚਾਈ ਦੇ ਕਾਰਨ ਮੈਨੂੰ ਪਰਮੇਸ਼ੁਰ ਤੋਂ ਅਸੀਸ ਮਿਲੇਗੀ ਅਤੇ ਦੂਸਰੇ ਲੋਕਾਂ ਤੋਂ ਆਦਰ ਮਿਲੇਗਾ (ਕਹਾਉਤਾਂ 3:3-4)।
41. ਜਦੋਂ ਮੈਂ ਗਲਤ ਕਰਦਾ ਹਾਂ ਤਾਂ ਪਰਮੇਸ਼ੁਰ ਮੈਨੂੰ ਤਾੜਨਾ ਦੇਵੇਗਾ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ (ਕਹਾਉਤਾਂ 3:12)।
42. ਇਸ ਤੋਂ ਪਹਿਲਾਂ ਕਿ ਮੈਂ ਇੱਕ ਫੈਸਲਾ ਲਵਾਂ, ਮੈਨੂੰ ਇਸ ਦੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ (ਕਹਾਉਤਾਂ 22:3)।
43. ਜੇ ਮੈਂ ਪਾਪ ਕਰਦਾ ਹਾਂ, ਤਾਂ ਮੈਂ ਦਰਦਨਾਕ ਨਤੀਜਿਆਂ ਦੇ ਕਾਰਨ ਦੁੱਖ ਝੱਲਾਂਗਾ (ਕਹਾਉਤਾਂ 6:27)।
44. ਜੇ ਮੈਂ ਆਲਸੀ ਹਾਂ, ਤਾਂ ਮੈਂ ਇਸ ਤਰ੍ਹਾਂ ਕੰਗਾਲੀ ਦਾ ਸਾਹਮਣਾ ਕਰਾਂਗਾ ਜਿਵੇਂ ਮੈਨੂੰ ਲੁੱਟਿਆ ਗਿਆ ਹੋਵੇ (ਕਹਾਉਤਾਂ 6:10-11, ਕਹਾਉਤਾਂ 19:15)।
45.  ਜ਼ਰੂਰੀ ਹੈ ਕਿ ਮੈਂ ਆਲਸੀ ਨਾ ਬਣਾਂ, ਕਿਉਂਕਿ ਆਲਸੀ ਹੋਣਾ ਉਜਾੜਨ ਵਾਲਾ ਹੋਣ ਦੇ ਵਾਂਗ ਹੀ ਹੈ
(ਕਹਾਉਤਾਂ 18:9)।
46. ਮੈਨੂੰ ਆਪਣੇ ਭਵਿੱਖ ਨੂੰ ਸੁਧਾਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਮੌਕਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ (ਕਹਾਉਤਾਂ 6:6-8, ਕਹਾਉਤਾਂ 20:13)।
47. ਮੈਨੂੰ ਜਾਨਵਰਾਂ ਦੇ ਪ੍ਰਤੀ ਕਰੂਰ ਨਹੀਂ ਹੋਣਾ ਚਾਹੀਦਾ (ਕਹਾਉਤਾਂ 12:10)।
48. ਮੇਰੇ ਕੰਮਾਂ ਤੋਂ ਮੈਨੂੰ ਨੇਕਨਾਮੀ ਮਿਲਦੀ ਹੈ (ਕਹਾਉਤਾਂ 20:11)।
49. ਮੁਸ਼ਕਲ ਸਮਿਆਂ ਵਿੱਚ ਮੈਨੂੰ ਸਹਿਣ ਕਰਨ ਅਤੇ ਦ੍ਰਿੜ੍ਹ ਰਹਿਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ (ਕਹਾਉਤਾਂ 24:10)।
50. ਉੱਤਮ ਨਤੀਜਿਆਂ ਲਈ ਮੈਨੂੰ ਸਹੀ ਸਮੇਂ ’ਤੇ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ (ਕਹਾਉਤਾਂ 10:5, ਕਹਾਉਤਾਂ 20:4)।
51.   ਆਲਸ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਆਉਂਦਾ ਹੈ, ਪਰ ਮੇਰਾ ਕੰਮ ਮੌਕਿਆਂ ਨੂੰ ਲੈ ਕੇ ਆਉਂਦਾ ਹੈ
(ਕਹਾਉਤਾਂ 15:19, ਕਹਾਉਤਾਂ 14:23)।
52.  ਮੈਨੂੰ ਕੁਝ ਬੇਈਮਾਨੀ ਕਰਨ ਦੁਆਰਾ ਲਾਭ ਕਮਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ (ਕਹਾਉਤਾਂ 10:2,
ਕਹਾਉਤਾਂ 11:18, ਕਹਾਉਤਾਂ 15:27)।
53.  ਮੈਂ ਕੰਮ ਕਰਨ ਦੁਆਰਾ ਅਤੇ ਬਚਤ ਕਰਨ ਦੁਆਰਾ ਪੈਸਾ ਪ੍ਰਾਪਤ ਕਰ ਸਕਦਾ ਹਾਂ (ਕਹਾਉਤਾਂ 10:4, ਕਹਾਉਤਾਂ 12:11,
ਕਹਾਉਤਾਂ 13:11, ਕਹਾਉਤਾਂ 21:20, ਕਹਾਉਤਾਂ 28:19)।
54. ਜੇ ਮੈਂ ਧਰਮੀ ਹਾਂ ਤਾਂ ਪਰਮੇਸ਼ੁਰ ਮੇਰੇ ਲਈ ਪ੍ਰਦਾਨ ਕਰੇਗਾ (ਕਹਾਉਤਾਂ 10:3)।
55. ਜੇ ਮੈਂ ਪਰਮੇਸ਼ੁਰ ਨੂੰ ਦਿੰਦਾ ਹਾਂ ਤਾਂ ਪਰਮੇਸ਼ੁਰ ਮੇਰੇ ਪੈਸੇ ਅਤੇ ਮੇਰੀ ਸੰਪਤੀ ਉੱਤੇ ਅਸੀਸ ਦੇਵੇਗਾ (ਕਹਾਉਤਾਂ 3:9-10)।
56. ਮੈਂ ਜੋ ਵੀ ਦੂਸਰਿਆਂ ਦਾ ਕਰਜ਼ ਦੇਣਾ ਹੈ, ਜਿੰਨੀ ਜਲਦੀ ਸੰਭਵ ਹੋਵੇ ਮੈਨੂੰ ਉਹ ਦੇਣਾ ਚਾਹੀਦਾ ਹੈ (ਕਹਾਉਤਾਂ 3:27)।
57. ਮੈਨੂੰ ਲੋੜਵੰਦ ਲੋਕਾਂ ਪ੍ਰਤੀ ਉਦਾਰ ਹੋਣਾ ਚਾਹੀਦਾ ਹੈ (ਕਹਾਉਤਾਂ 11:24-25, ਕਹਾਉਤਾਂ 14:21, ਕਹਾਉਤਾਂ 19:17, ਕਹਾਉਤਾਂ 21:13)।
58. ਮੇਰਾ ਪੈਸਾ ਮੈਨੂੰ ਸੁਰੱਖਿਅਤ ਨਹੀਂ ਰੱਖਦਾ ਹੈ, ਪਰ ਮੇਰੀ ਧਾਰਮਿਕਤਾ ਮੈਨੂੰ ਸੁਰੱਖਿਅਤ ਰੱਖਦੀ ਹੈ (ਕਹਾਉਤਾਂ 2:7-8, ਕਹਾਉਤਾਂ 10:9, ਕਹਾਉਤਾਂ 10:25, ਕਹਾਉਤਾਂ 11:28)।
59. ਮੈਨੂੰ ਕਿਸੇ ਹੋਰ ਦੇ ਕਰਜ਼ਿਆਂ ਲਈ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ (ਕਹਾਉਤਾਂ 6:1-3, ਕਹਾਉਤਾਂ 17:18)।