ਸਵਾਲਾਂ ਅਤੇ ਜਵਾਬਾਂ ਦੇ ਨਾਲ ਸਿਖਾਉਣਾ
ਸਵਾਲ ਪੁੱਛਣਾ ਅਤੇ ਸੰਖੇਪ, ਛੋਟੇ ਜਵਾਬ ਦੇਣਾ ਸਿਖਾਉਣ ਦਾ ਇੱਕ ਪ੍ਰਭਾਵਸ਼ਾਲੀ ਢੰਗ ਹੈ ਜਿਸ ਦੀ ਸਦੀਆਂ ਤੋਂ ਵਰਤੋਂ ਕੀਤੀ ਗਈ ਹੈ।
ਇਸ ਪੁਸਤਕ ਵਿੱਚ ਦਿੱਤੇ ਸਵਾਲਾਂ ਅਤੇ ਜਵਾਬਾਂਵਿੱਚ ਬੁਨਿਆਦੀ ਮਸੀਹੀ ਸਿਧਾਂਤ ਸ਼ਾਮਲ ਹਨ।
ਸਾਧਨ 1 ਬਹੁਤ ਛੋਟੇ ਬੱਚਿਆਂ ਨੂੰ ਸਿਖਾਉਣ ਲਈ ਲਾਭਦਾਇਕ ਹੈ। ਇਹ ਉਨ੍ਹਾਂ ਲਈ ਅੱਗੇ ਦੀ ਸਿੱਖਿਆ ਲਈ ਦ੍ਰਿੜ੍ਹ ਨੀਂਹ ਪ੍ਰਦਾਨ ਕਰਦਾ ਹੈ, ਜਦੋਂ ਉਹ ਵੱਡੇ ਹੁੰਦੇ ਹਨ।
ਸਾਧਨ 2 ਬੱਚਿਆਂ ਅਤੇ ਨਵੇਂ ਮਸੀਹੀ ਬਣੇ ਲੋਕਾਂ ਨੂੰ ਸਿਖਾਉਣ ਲਈ ਲਾਭਦਾਇਕ ਹੈ। ਜਿਹੜੇ ਜਵਾਬ ਦਿੱਤੇ ਗਏ ਹਨ ਉਹ ਸੰਖੇਪ ਵਿਆਖਿਆਵਾਂ ਹਨ ਜੋ ਅੱਗੇ ਦੀ ਚਰਚਾ ਅਤੇ ਸਿੱਖਣ ਲਈ ਮੌਕੇ ਪ੍ਰਦਾਨ ਕਰਦੀਆਂ ਹਨ। ਇਹ ਸਿੱਖਿਆ ਇੱਕ ਘਰ ਦੇ ਢਾਂਚੇ ਵਾਂਗ ਹੈ: ਇਹ ਆਪਣੇ ਆਪ ਵਿੱਚ ਸੰਪੂਰਣ ਨਹੀਂ ਹੈ, ਪਰ ਇਹ ਉਹ ਢਾਂਚਾ ਪ੍ਰਦਾਨ ਕਰਦੀ ਹੈ ਜਿਸ ਉੱਤੇ ਮਸੀਹੀ ਵਿਸ਼ਵਾਸ ਦਾ ਨਿਰਮਾਣ ਕੀਤਾ ਜਾਣਾ ਹੈ।