ਪਰਮੇਸ਼ੁਰ ਦਾ ਭੈ ਕਹਾਉਤਾਂ ਦੀ ਪੁਸਤਕ ਵਿੱਚ ਮਹੱਤਵਪੂਰਣ ਵਿਸ਼ਾ ਹੈ। ਸਹੀ ਤਰ੍ਹਾਂ ਨਾਲ ਪਰਮੇਸ਼ੁਰ ਦਾ ਭੈ ਮੰਨਣ ਦਾ ਅਰਥ ਤਿੰਨ ਗੱਲਾਂ ਨੂੰ ਜਾਣਨਾ ਹੈ: ਉਹ ਕੌਣ ਹੈ, ਇਹ ਕਿ ਸਾਨੂੰ ਉਸ ਦੀ ਆਗਿਆ ਮੰਨਣੀ ਚਾਹੀਦੀ ਹੈ, ਅਤੇ ਇਹ ਕਿ ਅਵੱਗਿਆ ਲਈ ਸਾਨੂੰ ਸਜ਼ਾ ਦਿੱਤੀ ਜਾਵੇਗੀ।
ਬੁੱਧੀ ਕਹਾਉਤਾਂ ਦੀ ਪੁਸਤਕ ਵਿੱਚ ਕੇਂਦਰੀ ਵਿਸ਼ਾ ਹੈ। ਪਰਮੇਸੁਰ ਦੇ ਦ੍ਰਿਸ਼ਟੀਕੋਣਾਂ ਅਤੇ ਉਸ ਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਦਾ ਅਨੁਸਰਣ ਕਰਨ ਲਈ ਬੁੱਧੀ ਦਾ ਹੋਣਾ। ਪਰਮੇਸ਼ੁਰ ਚੀਜ਼ਾਂ ਨੂੰ ਓਵੇਂ ਹੀ ਵੇਖਦਾ ਹੈ ਜਿਵੇਂ ਉਹ ਅਸਲ ਵਿੱਚ ਹਨ, ਸੋ ਅਸੀਂ ਤਦ ਬੁੱਧੀਮਾਨ ਹੁੰਦੇ ਹਾਂ ਜਦੋਂ ਅਸੀਂ ਉਸ ਉੱਤੇ ਵਿਸ਼ਵਾਸ ਕਰਦੇ ਹਾਂ ਜੋ ਪਰਮੇਸ਼ੁਰ ਆਖਦਾ ਹੈ ਅਤੇ ਉਸ ਦੇ ਨਿਰਦੇਸ਼ਾਂ ਦਾ ਅਨੁਸਰਣ ਕਰਦੇ ਹਾਂ।
ਮਾਪਿਆਂ ਅਤੇ ਸਿੱਖਿਅਕਾਂ ਨੂੰ ਕਹਾਉਤਾਂ ਵਿੱਚ ਦਿੱਤੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਨਿੱਜੀ ਤੌਰ ’ਤੇ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਜੀਵਨਾਂ ਵਿੱਚ ਸਿਧਾਂਤਾਂ ਦੇ ਅਭਿਆਸ ਨੂੰ ਵਿਖਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਅਤੇ ਆਪਣੇ ਵਿਦਿਆਰਥੀਆਂ ਨੂੰ ਇਹ ਸਿਧਾਂਤ ਸਿਖਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਸਿਧਾਂਤਾਂ ਨੂੰ ਜੀਵਨ ਦੇ ਹਾਲਾਤਾਂ ਵਿੱਚ ਲਾਗੂ ਕਰਨ ਦੇ ਤਰੀਕਿਆਂ ਦੀ ਭਾਲ ਕਰਨੀ ਚਾਹੀਦੀ ਹੈ।