ਰਸੂਲਾਂ ਦਾ ਵਿਸ਼ਵਾਸ ਕਥਨ
ਮੈਂ ਸਰਬਸ਼ਕਤੀਮਾਨ ਪਿਤਾ, ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹਾਂ
ਜੋ ਕਿ ਸਵਰਗ ਅਤੇ ਧਰਤੀ ਦਾ ਸਿਰਜਣਹਾਰ ਹੈ।
ਮੈਂ, ਉਸ ਦੇ ਇਕਲੋਤੇ ਪੁੱਤਰ, ਯਿਸੂ ਮਸੀਹ, ਸਾਡੇ ਪ੍ਰਭੂ
ਵਿੱਚ ਵਿਸ਼ਵਾਸ ਕਰਦਾ ਹਾਂ ਜੋ ਪਵਿੱਤਰ ਆਤਮਾ ਦੇ ਦੁਆਰਾ
ਗਰਭ ਵਿੱਚ ਆਇਆ ਅਤੇ ਮਰਿਯਮ ਤੋਂ ਪੈਦਾ ਹੋਇਆI
ਉਸ ਨੇ ਪੋਂਤਯੁਸ ਪਿਲਾਤੁਸ ਦੇ ਰਾਜ ਦੌਰਾਨ ਦੁੱਖ ਝੱਲਿਆ,
ਸਲੀਬ ਉੱਤੇ ਚੜ੍ਹਾਇਆ ਗਿਆ,
ਮਰ ਗਿਆ ਅਤੇ ਦਫਨਾਇਆ ਗਿਆ ਸੀ;
ਉਹ ਨਰਕ ਵਿੱਚ ਉੱਤਰਿਆ।
ਤੀਸਰੇ ਦਿਨ ਉਹ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠਿਆ,
ਉਹ ਅਕਾਸ਼ ਨੂੰ ਉੱਪਰ ਚੜ੍ਹ ਗਿਆ ਅਤੇ ਸਰਬਸ਼ਕਤੀਮਾਨ ਪਿਤਾ,
ਪਰਮੇਸ਼ੁਰ ਦੇ ਸੱਜੇ ਹੱਥ ਬਿਰਾਜਮਾਨ ਹੈ।
ਉੱਥੋਂ ਉਹ ਜੀਉਂਦੀਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਆਵੇਗਾ।
ਮੈਂ ਪਵਿੱਤਰ ਆਤਮਾ ਵਿੱਚ,
ਪਵਿੱਤਰ ਸਰਬ-ਵਿਆਪਕ[1] ਕਲੀਸਿਯਾ ਵਿੱਚ,
ਸੰਤਾਂ ਦੀ ਸਹਿਭਾਗਿਤਾ ਵਿੱਚ,
ਪਾਪਾਂ ਦੀ ਮਾਫ਼ੀ,
ਸਰੀਰ ਦੇ ਦੁਬਾਰਾ ਉਠਾਏ ਜਾਣ ਅਤੇ ਸਦੀਪਕ
ਜੀਉਣ ਵਿੱਚ ਵਿਸ਼ਵਾਸ ਕਰਦਾ ਹਾਂ। ਆਮੀਨ।