ਬਾਈਬਲ ਬਾਰੇ ਸਵਾਲ
1. ਅਸੀਂ ਕਿੱਥੋਂ ਸਿੱਖਦੇ ਹਾਂ ਕਿ ਪਰਮੇਸ਼ੁਰ ਨੂੰ ਕਿਵੇਂ ਪਿਆਰ ਕਰਨਾ ਹੈ ਅਤੇ ਉਸ ਦੀ ਆਗਿਆ ਕਿਵੇਂ ਮੰਨਣੀ ਹੈ?
ਜਵਾਬ: ਬਾਈਬਲ ਵਿੱਚੋਂ
2. ਬਾਈਬਲ ਕੀ ਹੈ?
ਜਵਾਬ: ਪਰਮੇਸ਼ੁਰ ਦੁਆਰਾ ਪ੍ਰੇਰਿਤ 66 ਪੁਸਤਕਾਂ ਜੋ ਸਾਨੂੰ ਪਰਮੇਸ਼ੁਰ ਬਾਰੇ ਸਿਖਾਉਂਦੀਆਂ ਹਨ ਅਤੇ ਇਹ ਸਿਖਾਉਂਦੀਆਂ ਹਨ ਕਿ ਅਸੀਂ ਉਸ ਵਾਂਗ ਪਵਿੱਤਰ ਕਿਵੇਂ ਬਣ ਸਕਦੇ ਹਾਂ
3. ਬਾਈਬਲ ਨੂੰ ਕਿਸ ਨੇ ਲਿਖਿਆ ਹੈ?
ਜਵਾਬ: 40 ਤੋਂ ਜ਼ਿਆਦਾ ਲੋਕਾਂ ਨੇ, ਜੋ 1,600 ਸਾਲਾਂ ਦੇ ਸਮੇਂ ਦੌਰਾਨ ਪਰਮੇਸ਼ੁਰ ਦੁਆਰਾ ਪ੍ਰੇਰਿਤ ਕੀਤੇ ਗਏ ਸਨ ਅਤੇ ਉਨ੍ਹਾਂ ਪਰਮੇਸ਼ੁਰ ਤੋਂ ਅਗਵਾਈ ਪ੍ਰਾਪਤ ਕੀਤੀ ਸੀ।
4. ਬਾਈਬਲ ਵਿਚਲੀਆਂ ਉਨ੍ਹਾਂ ਪੰਜ ਪੁਸਤਕਾਂ ਦੇ ਨਾਮ ਦੱਸੋ ਜਿਨ੍ਹਾਂ ਨੂੰ ਸ਼ਰਾ ਆਖਿਆ ਜਾਂਦਾ ਹੈ।
ਜਵਾਬ: ਉਤਪਤ, ਕੂਚ, ਲੇਵੀਆਂ ਦੀ ਪੋਥੀ, ਗਿਣਤੀ, ਬਿਵਸਥਾਸਾਰ ।
5. ਸ਼ਰਾ ਦਾ ਸੰਦੇਸ਼ ਕੀ ਹੈ?
ਜਵਾਬ: ਪਰਮੇਸ਼ੁਰ ਪਵਿੱਤਰ ਹੈ, ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਵਰਗੇ ਬਣੀਏ।
6. ਪੁਰਾਣੇ ਨੇਮ ਦੀਆਂ ਇਤਿਹਾਸਕ ਪੁਸਤਕਾਂ ਦੇ ਨਾਮ ਦੱਸੋ।
ਜਵਾਬ: ਯਹੋਸ਼ੁਆ, ਨਿਆਈਆਂ ਦੀ ਪੋਥੀ, ਰੂਥ, 1 ਅਤੇ 2 ਸਮੂਏਲ, 1 and 2 ਰਾਜਿਆਂ, 1 ਅਤੇ 2 ਇਤਿਹਾਸ, ਅਜ਼ਰਾ, ਨਹਮਯਾਹ, ਅਸਤਰ।
7. ਇਤਿਹਾਸਕ ਪੁਸਤਕਾਂ ਦਾ ਸੰਦੇਸ਼ ਕੀ ਹੈ?
ਜਵਾਬ: ਚੰਗੀਆਂ ਚੀਜ਼ਾਂ ਉਦੋਂ ਮਿਲਦੀਆਂ ਹਨ ਜਦੋਂ ਅਸੀਂ ਪੂਰੇ ਦਿਲ ਨਾਲ ਪਰਮੇਸ਼ੁਰ ਦੇ ਮਗਰ ਚੱਲਦੇ ਹਾਂ। ਬੁਰੀਆਂ ਚੀਜ਼ਾਂ ਉਦੋਂ ਮਿਲਦੀਆਂ ਹਨ ਜਦੋਂ ਅਸੀਂ ਅਜਿਹਾ ਨਹੀਂ ਕਰਦੇ ਹਾਂ।
8. ਪੁਰਾਣੇ ਨੇਮ ਵਿਚਲੀਆਂ ਕਾਵਿਕ ਪੁਸਤਕਾਂ ਦੇ ਨਾਮ ਦੱਸੋ।
ਜਵਾਬ: ਅੱਯੂਬ, ਜ਼ਬੂਰਾਂ ਦੀ ਪੋਥੀ, ਕਹਾਉਤਾਂ, ਉਪਦੇਸ਼ਕ ਦੀ ਪੋਥੀ, ਸਰੇਸ਼ਟ ਗੀਤ।
9. ਕਾਵਿਕ ਪੁਸਤਕਾਂ ਦਾ ਸੰਦੇਸ਼ ਕੀ ਹੈ?
ਜਵਾਬ: ਜਦੋਂ ਅਸੀਂ ਸਾਰੇ ਹਾਲਾਤਾਂ ਵਿੱਚ ਪਰਮੇਸ਼ੁਰ ਦੀ ਭਾਲ ਕਰਦੇ ਹਾਂ ਤਾਂ ਅਸੀਂ ਧੰਨ ਹੁੰਦੇ ਹਾਂ।
10. ਪੁਰਾਣੇ ਨੇਮ ਵਿਚਲੀਆਂ ਵੱਡੇ ਨਬੀਆਂ ਦੀਆਂ ਪੁਸਤਕਾਂ ਦੇ ਨਾਮ ਦੱਸੋ।
ਜਵਾਬ: ਯਸਾਯਾਹ, ਯਿਰਮਿਯਾਹ, ਯਿਰਮਿਯਾਹ ਦਾ ਵਿਰਲਾਪ, ਹਿਜ਼ਕੀਏਲ, ਦਾਨੀਏਲ ।
11. ਪੁਰਾਣੇ ਨੇਮ ਵਿਚਲੀਆਂ ਛੋਟੇ ਨਬੀਆਂ ਦੀਆਂ ਪੁਸਤਕਾਂ ਦੇ ਨਾਮ ਦੱਸੋ।
ਜਵਾਬ: ਹੋਸ਼ੇਆ, ਯੋਏਲ, ਆਮੋਸ, ਓਬਦਯਾਹ, ਯੂਨਾਹ, ਮੀਕਾਹ, ਨਹੂਮ, ਹਬੱਕੂਕ, ਸਫ਼ਨਯਾਹ, ਹੱਜਈ, ਜ਼ਕਰਯਾਹ, ਮਲਾਕੀ।
12. ਇਨ੍ਹਾਂ ਨੂੰ “ਛੋਟੇ” ਨਬੀ ਕਿਉਂ ਆਖਿਆ ਜਾਂਦਾ ਹੈ?
ਜਵਾਬ: ਇਹ ਵੱਡੇ ਨਬੀਆਂ ਦੇ ਨਾਲੋਂ ਛੋਟੀਆਂ ਪੁਸਤਕਾਂ ਹਨ।
13. ਨਬੀਆਂ ਦਾ ਸੰਦੇਸ਼ ਕੀ ਹੈ?
ਜਵਾਬ: ਪਰਮੇਸ਼ੁਰ ਦੀ ਸ਼ਰਾ ਅਤੇ ਉਸ ਦੇ ਪਿਆਰ ਵੱਲ ਵਾਪਸ ਮੁੜਨਾ।
14. ਨਵੇਂ ਨੇਮ ਵਿਚਲੀਆਂ ਇੰਜੀਲਾਂ ਦੇ ਨਾਮ ਦੱਸੋ।
ਜਵਾਬ: ਮੱਤੀ, ਮਰਕੁਸ, ਲੂਕਾ, ਅਤੇ ਯੂਹੰਨਾ ।
15. ਇੰਜੀਲਾਂ ਦਾ ਸੰਦੇਸ਼ ਕੀ ਹੈ?
ਜਵਾਬ: ਯਿਸੂ ਸਾਡੇ ਲਈ ਆਇਆ, ਜੀਵਿਆ, ਮਰ ਗਿਆ, ਅਤੇ ਫਿਰ ਜੀ ਉੱਠਿਆ।
16. ਉਸ ਪੁਸਤਕ ਦਾ ਨਾਮ ਦੱਸੋ ਜੋ ਯਿਸੂ ਦੇ ਜੀ ਉੱਠਣ ਤੋਂ ਬਾਅਦ ਪਹਿਲੀ ਸ਼ਤਾਬਦੀ ਦੀ ਕਲੀਸਿਯਾ ਦਾ ਇਤਿਹਾਸ ਦੱਸਦੀ ਹੈ।
ਜਵਾਬ: ਰਸੂਲਾਂ ਦੇ ਕਰਤੱਬ ।
17. ਰਸੂਲਾਂ ਦੇ ਕਰਤੱਬ ਦਾ ਸੰਦੇਸ਼ ਕੀ ਹੈ?
ਜਵਾਬ: ਪਵਿੱਤਰ ਆਤਮਾ ਕਲੀਸਿਯਾ ਦੇ ਵਿੱਚ ਆਇਆ, ਅਤੇ ਪਰਮੇਸ਼ੁਰ ਦਾ ਵਚਨ ਫੈਲਿਆ।
18. ਪੌਲੁਸ ਦੀਆਂ ਪੱਤ੍ਰੀਆਂ ਦੇ ਨਾਮ ਦੱਸੋ।
ਜਵਾਬ: ਰੋਮੀਆਂ ਨੂੰ, 1 ਅਤੇ 2 ਕੁਰਿੰਥੀਆਂ ਨੂੰ, ਗਲਾਤੀਆਂ ਨੂੰ, ਅਫ਼ਸੀਆਂ ਨੂੰ, ਫ਼ਿਲਿੱਪੀਆਂ ਨੂੰ, ਕੁਲੁੱਸੀਆਂ ਨੂੰ, 1 ਅਤੇ 2 ਥੱਸਲੁਨੀਕੀਆਂ ਨੂੰ, 1 ਅਤੇ 2 ਤਿਮੋਥਿਉਸ ਨੂੰ, ਤੀਤੁਸ ਨੂੰ, ਫਿਲੇਮੋਨ ਨੂੰ।
19. ਪੌਲੁਸ ਦੀਆਂ ਪੱਤ੍ਰੀਆਂ ਦਾ ਸੰਦੇਸ਼ ਕੀ ਹੈ?
ਜਵਾਬ: ਪਰਮੇਸ਼ੁਰ ਦੀ ਦਯਾ ਅਤੇ ਧਾਰਮਿਕਤਾ ਦੇ ਵਿੱਚ ਜੀਣਾ।
20. ਆਮ ਪੱਤ੍ਰੀਆਂ ਦੇ ਨਾਮ ਦੱਸੋ।
ਜਵਾਬ: ਇਬਰਾਨੀਆਂ ਨੂੰ, ਯਾਕੂਬ, 1 ਅਤੇ 2 ਪਤਰਸ, 1 ਅਤੇ 2 and 3 ਯੂਹੰਨਾ, ਅਤੇ ਯਹੂਦਾਹ।
21. ਆਮ ਪੱਤ੍ਰੀਆਂ ਦਾ ਸੰਦੇਸ਼ ਕੀ ਹੈ?
ਜਵਾਬ:ਪਰਮੇਸ਼ੁਰ ਦੇ ਲੋਕਾਂ ਦੇ ਰੂਪ ਵਿੱਚ ਸੰਸਾਰ ਵਿੱਚ ਕਿਵੇਂ ਜੀਣਾ ਹੈ
22. ਬਾਈਬਲ ਦੀ ਆਖਰੀ ਪੁਸਤਕ ਦਾ ਨਾਮ ਦੱਸ।
ਜਵਾਬ: ਪਰਕਾਸ਼ ਦੀ ਪੋਥੀ।
23. ਪਰਕਾਸ਼ ਦੀ ਪੋਥੀ ਦਾ ਸੰਦੇਸ਼ ਕੀ ਹੈ?
ਜਵਾਬ: ਯਿਸੂ ਰਾਜਿਆਂ ਦਾ ਰਾਜਾ ਹੈ ਅਤੇ ਉਹ ਜਲਦ ਹੀ ਆਪਣੀ ਜੇਤੂ ਕਲੀਸਿਯਾ ਦੇ ਲਈ ਵਾਪਸ ਆ ਰਿਹਾ ਹੈ।
24. ਬਾਈਬਲ ਦੀਆਂ ਸਾਰੀਆਂ 66 ਪੁਸਤਕਾਂ ਦੇ ਨਾਮ ਦੱਸੋ।
ਜਵਾਬ:
ਪੁਰਾਣਾ ਨੇਮ
ਉਤਪਤ, ਕੂਚ, ਲੇਵੀਆਂ ਦੀ ਪੋਥੀ, ਗਿਣਤੀ, ਬਿਵਸਥਾਸਾਰ,
ਯਹੋਸ਼ੁਆ, ਨਿਆਈਆਂ ਦੀ ਪੋਥੀ, ਰੂਥ, 1 ਅਤੇ 2 ਸਮੂਏਲ ਦੀ ਪੋਥੀ, 1 ਅਤੇ 2 ਰਾਜਿਆਂ ਦੀ ਪੋਥੀ, 1 and 2 ਇਤਿਹਾਸ,
ਅਜ਼ਰਾ, ਨਹਮਯਾਹ, ਅਸਤਰ,
ਅੱਯੂਬ, ਜ਼ਬੂਰਾਂ ਦੀ ਪੋਥੀ, ਕਹਾਉਤਾਂ, ਉਪਦੇਸ਼ਕ ਦੀ ਪੋਥੀ, ਸਰੇਸ਼ਟ ਗੀਤ,
ਯਸਾਯਾਹ, ਯਿਰਮਿਯਾਹ, ਯਿਰਮਿਯਾਹ ਦਾ ਵਿਰਲਾਪ, ਹਿਜ਼ਕੀਏਲ, ਦਾਨੀਏਲ,
ਹੋਸ਼ੇਆ, ਯੋਏਲ, ਆਮੋਸ, ਓਬਦਯਾਹ, ਯੂਨਾਹ, ਮੀਕਾਹ, ਨਹੂਮ,
ਹਬੱਕੂਕ, ਸਫ਼ਨਯਾਹ, ਹੱਜਈ, ਜ਼ਕਰਯਾਹ, ਮਲਾਕੀ
ਨਵਾਂ ਨੇਮ
ਮੱਤੀ, ਮਰਕੁਸ, ਲੂਕਾ, ਯੂਹੰਨਾ, ਰਸੂਲਾਂ ਦੇ ਕਰਤੱਬ, ਰੋਮੀਆਂ ਨੂੰ, 1 ਅਤੇ 2 ਕੁਰਿੰਥੀਆਂ ਨੂੰ,
ਗਲਾਤੀਆਂ ਨੂੰ, ਅਫ਼ਸੀਆਂ ਨੂੰ, ਫ਼ਿਲਿੱਪੀਆਂ ਨੂੰ, ਕੁਲੁੱਸੀਆਂ ਨੂੰ,
1 ਅਤੇ 2 ਥੱਸਲੁਨੀਕੀਆਂ ਨੂੰ ਪੱਤ੍ਰੀ, 1 ਅਤੇ 2 ਤਿਮੋਥਿਉਸ ਨੂੰ ਪੱਤ੍ਰੀ, ਤੀਤੁਸ ਨੂੰ,
ਫਿਲੇਮੋਨ ਨੂੰ, ਇਬਰਾਨੀਆਂ ਨੂੰ, ਯਾਕੂਬ, 1 ਅਤੇ 2 ਪਤਰਸ ਦੀ ਪੱਤ੍ਰੀ,
1 ਅਤੇ 2 ਅਤੇ 3 ਯੂਹੰਨਾ, ਯਹੂਦਾਹ, ਪਰਕਾਸ਼ ਦੀ ਪੋਥੀ
25. ਪਰਮੇਸ਼ੁਰ ਦੁਆਰਾ ਪ੍ਰੇਰਿਤ 66 ਪੁਸਤਕਾਂ ਦਾ ਸੰਦੇਸ਼ ਕੀ ਹੈ?
ਜਵਾਬ: ਉਹ ਸਾਨੂੰ ਪਰਮੇਸ਼ੁਰ ਬਾਰੇ ਸਿਖਾਉਂਦੀਆਂ ਹਨ ਅਤੇ ਇਹ ਸਿਖਾਉਂਦੀਆਂ ਹਨ ਕਿ ਅਸੀਂ ਉਸ ਵਾਂਗ ਪਵਿੱਤਰ ਕਿਵੇਂ ਰਹਿ ਸਕਦੇ ਹਾਂ; ਅਸੀਂ ਕਿਵੇਂ ਛੁਡਾਏ ਜਾ ਸਕਦੇ ਹਾਂ ਅਤੇ ਕਿਵੇਂ ਯਿਸੂ ਮਸੀਹ ਦੇ ਸਰੂਪ ਵਿੱਚ ਬਦਲ ਸਕਦੇ ਹਾਂ।[1]