ਪ੍ਰਭੂ ਦੀ ਪ੍ਰਾਰਥਨਾ
ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ,ਤੇਰਾ ਨਾਮ ਪਾਕ ਮੰਨਿਆ ਜਾਵੇ
ਤੇਰਾ ਰਾਜ ਆਵੇ
ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।
ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ,
ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ,
ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ,
ਸਗੋਂ ਬੁਰਿਆਈ ਤੋਂ ਬਚਾ।
ਕਿਉਂਕਿ ਰਾਜ, ਸ਼ਕਤੀ ਅਤੇ ਮਹਿਮਾ ਹਮੇਸ਼ਾ ਹਮੇਸ਼ਾ ਲਈ ਤੇਰੀ ਹੈ। ਆਮੀਨ।
- ਮੱਤੀ 6:9-13