ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ

Author: Stephen Gibson

Course Description

ਇਹ ਕੋਰਸ ਕਲੀਸਿਯਾ ਲਈ ਪਰਮੇਸ਼ੁਰ ਦੀ ਬਣਤਰ ਅਤੇ ਯੋਜਨਾ ਅਤੇ ਕਲੀਸਿਯਾ ਦੀ ਮੈਂਬਰਸ਼ਿਪ, ਬਪਤਿਸਮਾ, ਸੰਗਤ, ਦਸਵੰਧ ਅਤੇ ਆਤਮਿਕ ਅਗਵਾਈ ਵਰਗੇ ਬਾਈਬਲੀ ਵਿਸ਼ਿਆਂ ਦੀ ਵਿਆਖਿਆ ਕਰਦਾ ਹੈ।

Introduction

ਕੋਰਸ ਦਾ ਵਰਣਨ

ਇਹ ਕੋਰਸ ਕਲੀਸਿਆ ਦੀ ਬਾਈਬਲ ਆਧਾਰਿਤ ਧਾਰਨਾ ਨੂੰ ਪ੍ਰਸਤੁਤ ਕਰਦਾ ਹੈ ਅਤੇ ਦੱਸਦਾ ਹੈ ਕਿ ਇਹ ਧਰਤੀ ਤੇ ਪਰਮੇਸ਼ੁਰ ਦੇ ਕੰਮ ਦਾ ਕੇਂਦਰ ਹੈ। ਵਿਦਿਆਰਥੀ ਮਸੀਹੀ ਏਕਤਾ, ਕਲੀਸਿਆ ਦੀ ਮੈਂਬਰਸ਼ਿਪ, ਸੰਗਤੀ, ਸੇਵਕਾਈ ਦੇ ਆਰਥਿਕ ਸਮਰਥਨ, ਦਸਵੰਧ, ਬਪਤਿਸਮਾ, ਪ੍ਰਭੂ ਭੋਜ, ਕਲੀਸਿਆਈ ਅਨੁਸ਼ਾਸਨ ਅਤੇ ਕਲੀਸਿਆਈ ਪਰਿਪੱਕਤਾ ਦੇ ਚਿੰਨ੍ਹਾਂ ਨੂੰ ਸਿੱਖਣਗੇ। ਇਹ ਕੋਰਸ ਕਲੀਸਿਆ ਦੇ ਜੀਵਨ ਅਤੇ ਅਤੇ ਕੰਮ ਦੇ ਸਿਧਾਤਾਂ ਅਤੇ ਲਾਗੂਕਰਨਾਂ ਦੀ ਵਿਆਖਿਆ ਕਰਦਾ ਹੈ।

ਕੋਰਸ ਦੇ ਉਦੇਸ਼

1.     ਕਲੀਸਿਆ ਦੇ ਬਾਈਬਲ ਆਧਾਰਿਤ ਵਰਣਨ ਅਤੇ ਪਹਿਚਾਣ ਨੂੰ ਸਮਝਣਾ।

2.     ਕਲੀਸਿਆ ਦੇ ਲਈ ਪਰਮੇਸ਼ੁਰ ਦੀ ਯੋਜਨਾ ਅਤੇ ਪਰਮੇਸ਼ੁਰ ਦੇ ਕੰਮ ਨੂੰ ਵੇਖਣਾ।

3.     ਕਲੀਸਿਆ ਦੇ ਵਿੱਚ ਇੱਕ ਮੈਂਬਰ ਅਤੇ ਆਗੂ ਦੀਆਂ ਜਿੰਮੇਵਾਰੀਆਂ ਦੇ ਬਾਰੇ ਸਿੱਖਣਾ।

4.     ਸਥਾਨਕ ਕਲੀਸਿਆ ਦੀ ਤਰੱਕੀ, ਸਮਰਥਨ ਅਤੇ ਸੰਚਾਲਨ ਦੇ ਸਿਧਾਂਤਾਂ ਨੂੰ ਲਾਗੂ ਕਰਨਾ।

5.     ਕਲੀਸਿਆ ਦੇ ਬਾਰੇ ਸਿੱਖਿਆ ਦੇਣ ਦੇ ਲਈ ਸਮੱਗਰੀ ਅਤੇ ਢਾਂਚੇ ਦੇ ਨਾਲ ਲੈਸ ਹੋਣਾ।

ਕਲਾਸ ਦੇ ਆਗੂਆਂ ਦੇ ਲਈ ਦਿਸ਼ਾ-ਨਿਰਦੇਸ਼

ਕਲਾਸ ਲੀਡਰਾਂ ਲਈ ਨੋਟਸ ਪੂਰੇ ਕੋਰਸ ਵਿੱਚ ਪਾਠਾਂ ਦੇ ਖਾਸ ਹਿੱਸਿਆਂ ਲਈ ਨਿਰਦੇਸ਼ਾਂ ਦੇ ਨਾਲ ਸ਼ਾਮਲ ਕੀਤੇ ਗਏ ਹਨ।  ਇਸਦੇ ਅੱਖਰ ਟੇਢੇ ਹਨ।

ਚਰਚਾ ਦੇ ਪ੍ਰਸ਼ਨ ਅਤੇ ਕਲਾਸ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਇਸ ►ਦੇ ਨਾਲ ਦਰਸਾਇਆ ਗਿਆ ਹੈ। ਚਰਚਾ ਦੇ ਪ੍ਰਸ਼ਨਾਂ ਦੇ ਲਈ ਕਲਾਸ ਦੇ ਆਗੂ ਨੂੰ ਪ੍ਰਸ਼ਨ ਪੁੱਛਣੇ ਚਾਹੀਦੇ ਹਨ ਅਤੇ ਵਿਦਿਆਰਥੀਆਂ ਨੂੰ ਉੱਤਰਾਂ ਦੇ ਬਾਰੇ ਚਰਚਾ ਕਰਨ ਦਾ ਸਮਾਂ ਦੇਣਾ ਚਾਹੀਦਾ ਹੈ। ਜੇਕਰ ਆਮ ਤੌਰ ਤੇ ਇੱਕ ਹੀ ਵਿਦਿਆਰਥੀ ਪਹਿਲਾਂ ਉੱਤਰ ਦਿੰਦਾ ਹੈ, ਜਾਂ ਜੇਕਰ ਦੂਸਰੇ ਵਿਦਿਆਰਥੀ ਨਹੀਂ ਬੋਲਦੇ ਹਨ ਤਾਂ ਆਗੂ ਕਿਸੇ ਹੋਰ ਨੂੰ ਸਿੱਧੇ ਤੌਰ ਤੇ ਪੁੱਛ ਸਕਦਾ ਹੈ: “ਰਕੇਸ਼ ਤੁਸੀਂ ਇਸ ਪ੍ਰਸ਼ਨ ਦਾ ਕੀ ਉੱਤਰ ਦੇਵੋਗੇ?”

ਕੋਰਸ ਦੇ ਵਿੱਚ ਵਚਨਾਂ ਦਾ ਕਾਫੀ ਇਸਤੇਮਾਲ ਕੀਤਾ ਗਿਆ ਹੈ। ਜੋ ਵਚਨਾਂ ਦੇ ਹਿੱਸੇ ਕਲਾਸ ਦੇ ਵਿੱਚ ਉੱਚੀ ਆਵਾਜ ਦੇ ਵਿੱਚ ਪੜ੍ਹੇ ਜਾਣੇ ਚਾਹੀਦੇ ਹਨ ਉਨ੍ਹਾਂ ਤੇ ਤੀਰ ਦੇ ਚਿੰਨ੍ਹ ਦਾ ਸੰਕੇਤ ਲਗਾਇਆ ਹੋਇਆ ਹੈ। ਹੋਰ ਸਮਿਆਂ ਤੇ ਲਿਖਤ ਵਿੱਚ ਹਵਾਲਿਆਂ ਨੂੰ ਬਰੈਕਟਾਂ ਦੇ ਵਿੱਚ ਦਿੱਤਾ ਹੋਇਆ ਹੈ। ਉਦਾਹਰਨ ਦੇ ਲਈ: (੧ ਕੁਰਿੰਥੀਆਂ ਨੂੰ 12:15)। ਵਚਨਾਂ ਦੇ ਇਹ ਹਵਾਲੇ ਲਿਖਤ ਦੇ ਵਿੱਚ ਦਿੱਤੇ ਬਿਆਨਾਂ ਦੇ ਸਮਰਥਨ ਲਈ ਹਨ। ਬਰੈਕਟਾਂ ਦੇ ਵਿੱਚ ਦਿੱਤੇ ਹਵਾਲਿਆਂ ਨੂੰ ਹਮੇਸ਼ਾਂ ਪੜਣਾ ਜਰੂਰੀ ਨਹੀਂ ਹੈ।

ਹਰੇਕ ਪਾਠ ਵਿੱਚ ਇਤਿਹਾਸ ਦੇ ਕਿਸੇ ਧਰਮ ਸ਼ਾਸਤਰੀ ਦੇ ਘੱਟੋ-ਘੱਟ ਦੋ ਬਲਾਕ ਹਵਾਲੇ ਹਨ। ਜਦੋਂ ਕਲਾਸ ਇੱਕ ਬਲਾਕ ਹਵਾਲੇ ਦੀ ਗੱਲ ਆਉਂਦੀ ਹੈ, ਤਾਂ ਕਲਾਸ ਦਾ ਆਗੂ ਇੱਕ ਵਿਦਿਆਰਥੀ ਨੂੰ ਹਵਾਲੇ ਨੂੰ ਪੜ੍ਹਨ ਅਤੇ ਸਮਝਾਉਣ ਲਈ ਕਹਿ ਸਕਦਾ ਹੈ।

ਇੱਕ ਪਾਠ ਨੂੰ ਛੱਡ ਕੇ ਬਾਕੀ ਸਾਰੇ ਸੱਤ ਸੰਖੇਪ ਕਥਨਾਂ ਨਾਲ ਖਤਮ ਹੁੰਦੇ ਹਨ। ਪਾਠ ਦਾ ਉਦੇਸ਼ ਇਹ ਹੈ ਕਿ ਵਿਦਿਆਰਥੀ ਇੰਨ੍ਹਾਂ ਬਿੰਦੂਆਂ ਨੂੰ ਸਮਝ ਸਕਣ। ਵਿਦਿਆਰਥੀਆਂ ਨੂੰ ਇੰਨ੍ਹਾਂ ਕਥਨਾਂ ਨੂੰ ਸਿੱਖਣਾ ਚਾਹੀਦਾ ਅਤੇ ਇੰਨ੍ਹਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਹਰੇਕ ਕਥਨ ਬਾਰੇ ਇੱਕ ਪੈਰਾ ਲਿਖਣਾ ਚਾਹੀਦਾ ਹੈ ਅਤੇ ਅੱਗਲੀ ਕਲਾਸ (ਸੱਤ ਪੈਰੇ) ਦੀ ਸ਼ੁਰੂਆਤ ਵਿੱਚ ਉਹਨਾਂ ਪੈਰਿਆਂ ਨੂੰ ਕਲਾਸ ਦੇ ਆਗੂ ਨੂੰ ਦੇਣਾ ਚਾਹੀਦਾ ਹੈ। ਹਰੇਕ ਪੈਰੇ ਵਿੱਚ ਵਿਦਿਆਰਥੀ ਨੂੰ ਬਿਆਨ ਨੂੰ ਉਸੇ ਤਰ੍ਹਾਂ ਸਮਝਾਉਣਾ ਚਾਹੀਦਾ ਹੈ ਜਿਵੇਂ ਉਹ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਂਦੇ ਹਨ ਜੋ ਕਲਾਸ ਵਿੱਚ ਨਹੀਂ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਇੱਕ ਮਹੱਤਵਪੂਰਨ ਸੰਕਲਪ ਕਿਉਂ ਹੈ। ਅੱਗਲੀ ਕਲਾਸ ਦੀ ਸ਼ੁਰੂਆਤ ਵਿੱਚ, ਕਲਾਸ ਲੀਡਰ ਨੂੰ ਕਈ ਵਿਦਿਆਰਥੀਆਂ ਨੂੰ ਆਪਣੇ ਪੈਰੇ ਪੂਰੇ ਸਮੂਹ ਨਾਲ ਸਾਂਝੇ ਕਰਨੇ ਚਾਹੀਦੇ ਹਨ।

ਇਸਦੇ ਨਾਲ ਹੀ ਅੱਗਲੀ ਕਲਾਸ ਦੇ ਵਿੱਚ ਵਿਦਿਆਰਥੀ ਆਪਣੀ ਯਾਦਦਾਸ਼ਤ ਤੋਂ ਸੱਤ ਸੰਖੇਪ ਕਥਨਾਂ ਨੂੰ ਲਿਖਣਗੇ ਜੋ ਉਨ੍ਹਾਂ ਦੇ ਗਿਆਨ ਦੀ ਲਿਖਤੀ ਪ੍ਰੀਖਿਆ ਹੋਵੇਗੀ। ਕਲਾਸ ਦੇ ਆਗੂ ਨੂੰ ਇਹ ਗੱਲ ਪੱਕੀ ਕਰਨੀ ਹੋਵੇਗੀ ਕਿ ਵਿਦਿਆਰਥੀ ਨਾ ਹੀ ਆਪਣੇ ਲਿਖੇ ਹੋਏ ਨੋਟਸ ਵੇਖਣ ਅਤੇ ਨਾ ਹੀ ਇੱਕ ਦੂਸਰੇ ਦੀ ਸਹਾਇਤਾ ਕਰਨ। ਜੇਕਰ ਕੋਈ ਵਿਦਿਆਰਥੀ ਸੂਚੀ ਨਹੀਂ ਲਿਖ ਸਕਦਾ, ਤਾਂ ਉਹ ਇਸਨੂੰ ਬਾਅਦ ਦੇ ਵਿੱਚ ਲਿਖਣ ਦਾ ਸਮਾਂ ਲੈ ਸਕਦਾ ਹੈ।

ਇਸ ਕੋਰਸ ਦਾ ਇੱਕ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਅਕ ਬਣਾਉਣਾ ਹੈ। ਕਲਾਸ ਦੇ ਆਗੂ ਨੂੰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਖਾਉਣ ਦੇ ਗੁਣਾਂ ਨੂੰ ਵਿਕਸਿਤ ਕਰਨ ਦੇ ਮੌਕੇ ਦੇਣੇ ਚਾਹੀਦੇ ਹਨ। ਉਦਾਹਰਨ ਦੇ ਲਈ ਕਦੇ-ਕਦੇ ਕਲਾਸ ਦੇ ਆਗੂ ਨੂੰ ਇੱਕ ਵਿਦਿਆਰਥੀ ਨੂੰ ਕਲਾਸ ਦੇ ਪਾਠ ਦਾ ਛੋਟਾ ਹਿੱਸਾ ਸਿਖਾਉਣ ਦਾ ਮੌਕਾ ਦੇਣਾ ਚਾਹੀਦਾ ਹੈ।

ਸਿੱਖਿਆ ਅਭਿਆਸ ਦੇ ਅਸਾਇਨਮੈਂਟ: ਕੋਰਸ ਦੇ ਦੌਰਾਨ ਵਿਦਿਆਰਥੀ ਨੂੰ ਇੱਕ ਪਾਠ ਜਾਂ ਪਾਠ ਦਾ ਹਿੱਸਾ ਕਿਸੇ ਅਜਿਹੇ ਵਿਅਕਤੀ ਨੂੰ ਸਮੂਹ ਨੂੰ ਸਿਖਾਉਣਾ ਚਾਹੀਦਾ ਹੈ ਜੋ ਇਸ ਕਲਾਸ ਦਾ ਹਿੱਸਾ ਨਹੀਂ ਹੈ। ਵਿਦਿਆਰਥੀ ਸਿਖਾਉਣ ਵਾਲੀ ਸਮੱਗਰੀ ਦੀ ਚੋਣ ਕਰ ਸਕਦਾ ਹੈ। ਇਹ ਅਲੱਗ-ਅਲੱਗ ਸਮੱਗਰੀ ਦੇ ਨਾਲ ਤਿੰਨ ਵਾਰ ਕੀਤਾ ਜਾਣਾ ਚਾਹੀਦਾ ਹੈ। ਇਸ ਅਸਾਇਨਮੈਂਟ ਦੇ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਕੀਤਾ ਗਿਆ ਹੈ। ਵਿਦਿਆਰਥੀ ਨੂੰ ਮੌਕੇ ਬਣਾਉਣੇ ਚਾਹੀਦੇ ਹਨ ਅਤੇ ਇਸ ਗੱਲ ਨੂੰ ਪੱਕਿਆਂ ਕਰਨਾ ਚਾਹੀਦਾ ਹੈ ਕਿ ਉਹ ਇਸ ਅਸਾਇਨਮੈਂਟ ਨੂੰ ਜਰੂਰ ਕਰੇ। ਜਦੋਂ ਵੀ ਵਿਦਿਆਰਥੀ ਕਿਸੇ ਸਿੱਖਿਆ ਦੇ ਭਾਗ ਨੂੰ ਪੂਰਾ ਕਰਦਾ ਹੈ ਤਾਂ ਉਸਨੂੰ ਇਸਦੀ ਜਾਣਕਾਰੀ ਕਲਾਸ ਦੇ ਆਗੂ ਨੂੰ ਦੇਣੀ ਚਾਹੀਦੀ ਹੈ।

ਬਾਕੀ ਦੇ ਅਸਾਇਨਮੈਂਟ ਪੂਰੇ ਕੋਰਸ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ: ਇੰਟਰਵਿਊ, ਵਚਨਾਂ ਦਾ ਅਧਿਐਨ, ਲਿਖਣਾ ਜਾਂ ਪ੍ਰੀਖਿਆ ਵੀ ਇਸਦੇ ਵਿੱਚ ਸ਼ਾਮਿਲ ਹਨ। ਕੋਈ ਵੀ ਲਿਖਿਆ ਹੋਇਆ ਅਸਾਇਨਮੈਂਟ ਅੱਗਲੀ ਕਲਾਸ ਦੀ ਸ਼ੁਰੂਆਤ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਹੈ। ਕਲਾਸ ਦੇ ਆਗੂ ਨੂੰ ਹਮੇਸ਼ਾ ਅਸਾਈਨਮੈਂਟ ਦੀ ਚਰਚਾ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੁਆਰਾ ਸਿੱਖੀਆਂ ਜਾਂ ਲਿਖੀਆਂ ਗਈਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।

ਜੇਕਰ ਕੋਈ ਵਿਦਿਆਰਥੀ Shepherds Global Classroom ਤੋਂ ਸਰਟੀਫੀਕੇਟ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਕਲਾਸਾਂ ਦੇ ਆਉਣਾ ਪਵੇਗਾ ਅਤੇ ਅਸਾਇਨਮੈਂਟ ਪੂਰੇ ਕਰਨੇ ਪੈਣਗੇ। ਕੋਰਸ ਦੇ ਅੰਤ ਵਿੱਚ ਪੂਰੇ ਕੀਤੇ ਗਏ ਅਸਾਇਨਮੈਂਟਾਂ ਨੂੰ ਰਿਕਾਰਡ ਕਰਨ ਲਈ ਇੱਕ ਫਾਰਮ ਦਿੱਤਾ ਹੋਇਆ ਹੈ।

Ready to Start Learning?

Select a lesson from the sidebar to begin your journey through this course.