ਮਸੀਹੀ ਪਰਿਵਾਰ
ਮਸੀਹੀ ਪਰਿਵਾਰ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

ਮਸੀਹੀ ਪਰਿਵਾਰ

Lead Writer: Stephen Gibson

Course Description

ਇਹ ਕੋਰਸ ਜੀਵਨ ਦੇ ਪੜਾਵਾਂ ਰਾਹੀਂ ਮਨੁੱਖੀ ਵਿਕਾਸ ਬਾਰੇ ਇੱਕ ਮਸੀਹੀ ਦ੍ਰਿਸ਼ਟੀਕੋਣ ਦਿੰਦਾ ਹੈ ਅਤੇ ਪਰਿਵਾਰਕ ਭੂਮਿਕਾਵਾਂ ਅਤੇ ਰਿਸ਼ਤਿਆਂ 'ਤੇ ਵਚਨ ਦੇ ਸਿਧਾਂਤਾਂ ਨੂੰ ਲਾਗੂ ਕਰਦਾ ਹੈ।

Introduction

ਕੋਰਸ ਦਾ ਵੇਰਵਾ

ਇਹ ਕੋਰਸ ਜੀਵਨ ਦੇ ਪੜਾਵਾਂ ਅਤੇ ਪਰਿਵਾਰਕ ਰਿਸ਼ਤਿਆਂ ਬਾਰੇ ਪਰਮੇਸ਼ੁਰ ਦੇ ਸਿਧਾਂਤ ਸਿਖਾਉਂਦਾ ਹੈ, ਖਾਸ ਕਰਕੇ ਵਿਆਹੁਤਾ ਰਿਸ਼ਤੇ ਅਤੇ ਬੱਚਿਆਂ ਦੀ ਪਰਵਰਿਸ਼ ਬਾਰੇ। ਇਸ ਅਧਿਐਨ ਦੇ ਦੁਆਰਾ ਵਿਦਿਆਰਥੀ ਆਪਣੇ ਜੀਵਨ ਦੇ ਮੌਜੂਦਾ ਪੜਾਅ ਅਤੇ ਆਪਣੇ ਰਿਸ਼ਤਿਆਂ ਵਿੱਚ ਪਰਮੇਸ਼ੁਰ ਦਾ ਆਦਰ ਕਰਨ ਲਈ ਤਿਆਰ ਕੀਤੇ ਜਾਣਗੇ। ਉਨ੍ਹਾਂ ਨੂੰ ਦੂਸਰਿਆਂ ਨੂੰ ਬਾਈਬਲ ਦੇ ਸਿਧਾਂਤ ਅਤੇ ਉਨ੍ਹਾਂ ਸਿਧਾਂਤਾਂ ਦੇ ਵਿਹਾਰਕ ਉਪਯੋਗ ਸਿਖਾਉਣ ਲਈ ਤਿਆਰ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਆਪਣੇ ਸਮਾਜ ਅਤੇ ਸਮੁਦਾਏ ਦੇ ਪਰਿਵਾਰਾਂ ਨੂੰ ਭਗਤੀ ਲਈ ਪ੍ਰਭਾਵਿਤ ਕਰਨ ਵਾਸਤੇ ਆਪਣੀ ਸਥਾਨਿਕ ਕਲੀਸਿਯਾ ਵਿੱਚ ਸ਼ਾਮਲ ਹੋਣ।

ਹੋਰ ਗੱਲਾਂ ਦੇ ਨਾਲ-ਨਾਲ ਵਿਦਿਆਰਥੀ ਪਰਿਵਾਰ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਦੇ ਚੇਲਾਪਣ ਬਾਰੇ ਸਿੱਖਣਗੇ। ਪਾਠ 12, ਕਾਰਜ 3, ਇਹ ਕੋਰਸ ਕਰ ਰਹੇ ਮਾਪਿਆਂ ਨੂੰ ਹਿਦਾਇਤਾਂ ਦਿੰਦਾ ਹੈ ਕਿ ਉਹ ਆਪਣੇ ਪਰਿਵਾਰ ਦੇ ਲਈ ਰੋਜ਼ਾਨਾ ਅਰਾਧਨਾ ਦੇ ਸਮੇਂ ਦੀ ਯੋਜਨਾ ਬਣਾਉਣ। Shepherds Global Classroom ਨੇ ਪਰਿਵਾਰਕ ਚੇਲਾਪਣ ਲਈ ਪੁਸਤਕ ਤਿਆਰ ਕੀਤੀ ਹੈ, ਜਿਸ ਦਾ ਨਾਮ ਫੈਮਲੀ ਟੀਚਿੰਗ ਟੂਲਜ਼  ਹੈ, ਜਿਸ ਦਾ ਇਸਤੇਮਾਲ ਮਾਪੇ ਆਪਣੀ ਪਰਿਵਾਰਕ ਅਰਾਧਨਾ ਦੇ ਸਮੇਂ ਕਰ ਸਕਦੇ ਹਨ। ਇਹ ਪੁਸਤਕ shepherdsglobal.org ’ਤੇ ਡਾਊਨਲੋਡ ਕਰਨ ਲਈ ਉਪਲੱਬਧ ਹੈ।

ਕਲਾਸ ਆਗੂਆਂ ਲਈ ਨਿਰਦੇਸ਼

ਚਰਚਾ ਲਈ ਸਵਾਲਾਂ ਅਤੇ ਕਲਾਸ ਵਿੱਚ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨੂੰ ਤੀਰ ਦੇ ਨਿਸ਼ਾਨਾਂ ਨਾਲ ਦਰਸਾਇਆ ਗਿਆ ਹੈ ►। ਸਵਾਲਾਂ ਬਾਰੇ ਚਰਚਾ ਕਰਨ ਲਈ, ਕਲਾਸ ਆਗੂ ਨੂੰ ਚਾਹੀਦਾ ਹੈ ਕਿ ਉਹ ਸਵਾਲ ਪੁੱਛੇ ਅਤੇ ਵਿਦਿਆਰਥੀਆਂ ਨੂੰ ਜਵਾਬ ਬਾਰੇ ਚਰਚਾ ਕਰਨ ਲਈ ਸਮਾਂ ਦੇਵੇ। ਜੇ ਆਮ ਤੌਰ ’ਤੇ ਇੱਕੋ ਹੀ ਵਿਦਿਆਰਥੀ ਜਵਾਬ ਦਿੰਦਾ ਹੈ, ਜਾਂ ਜੇ ਕੁਝ ਵਿਦਿਆਰਥੀ ਬੋਲਦੇ ਹੀ ਨਹੀਂ ਹਨ, ਤਾਂ ਆਗੂ ਕਿਸੇ ਅਜਿਹੇ ਵਿਦਿਆਰਥੀ ਨੂੰ ਸਵਾਲ ਪੁੱਛ ਸਕਦਾ ਹੈ: “ਬਲਬੀਰ, ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦੇਵੋਗੇ?”

ਹਰੇਕ ਪਾਠ ਬਹੁਤ ਸਾਰੇ ਵੈਕਲਪਿਕ ਸਵਾਲਾਂ ਦੇ ਨਾਲ ਸਮਾਪਤ ਹੁੰਦਾ ਹੈ, ਜੋ ਸਮੂਹਿਕ ਚਰਚਾ ਦੇ ਲਈ ਹਨ। ਕਲਾਸ ਆਗੂ ਇਸ ਦੀ ਚੋਣ ਕਰ ਸਕਦਾ ਹੈ ਕਿ ਸਮੂਹ ਵਿੱਚ ਕਿਹੜੇ ਸਵਾਲ ਬਾਰੇ ਚਰਚਾ ਕਰਨੀ ਹੈ।

ਇਸ ਕੋਰਸ ਵਿੱਚ ਵਚਨ ਦੇ ਬਹੁਤ ਸਾਰੇ ਹਵਾਲਿਆਂ ਦਾ ਇਸਤੇਮਾਲ ਕੀਤਾ ਗਿਆ ਹੈ। ਵਚਨ ਦੇ ਜਿਹੜੇ ਭਾਗਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹਿਆ ਜਾਣਾ ਹੈ ਉਨ੍ਹਾਂ ਨੂੰ ਤੀਰ ਦੇ ਨਿਸ਼ਾਨਾਂ ਨਾਲ ਦਰਸਾਇਆ ਗਿਆ ਹੈ। ਜਦੋਂ ਇੱਕ ਵਿਅਕਤੀ ਵਚਨ ਦੇ ਹਵਾਲੇ ਨੂੰ ਉੱਚੀ ਆਵਾਜ਼ ਵਿੱਚ ਪੜ੍ਹਦਾ ਹੈ, ਤਾਂ ਸਮੂਹ ਵਿੱਚ ਹਰ ਕੋਈ ਵਚਨ ਵਿੱਚ ਵੇਖੇ। ਹੋਰ ਸਮਿਆਂ ’ਤੇ, ਵਚਨ ਦੇ ਹਵਾਲੇ ਬਰੈਕਟਾਂ ਵਿੱਚ ਦਿੱਤੇ ਗਏ ਹਨ। ਉਦਾਹਰਣ ਦੇ ਲਈ: (ਅਫ਼ਸੀਆਂ 6:1)। ਵਚਨ ਦੇ ਉਹ ਹਵਾਲੇ ਪਾਠ ਵਿੱਚ ਦਿੱਤੇ ਕਥਨਾਂ ਦਾ ਸਮਰਥਨ ਕਰਦੇ ਹਨ। ਜ਼ਰੂਰੀ ਨਹੀਂ ਹੈ ਕਿ ਬਰੈਕਟਾਂ ਵਿੱਚ ਦਿੱਤੇ ਵਚਨ ਦੇ ਭਾਗਾਂ ਨੂੰ ਹਰ ਵਾਰ ਪੜ੍ਹਿਆ ਜਾਵੇ।

ਇਸ ਕੋਰਸ ਦੇ ਅੰਤ ਵਿੱਚ ਦੋ ਖਾਸ ਵਿਸ਼ਿਆਂ ’ਤੇ ਸੰਖੇਪ ਚਰਚਾ ਵੀ ਸ਼ਾਮਲ ਕੀਤੀ ਗਈ ਹੈ। ਇਹ ਵਿਸ਼ੇ ਹੋਰ ਕਿਸੇ ਵੀ ਪਾਠ ਨਾਲ ਪੂਰੀ ਤਰ੍ਹਾਂ ਸੰਬੰਧਿਤ ਨਹੀਂ ਹਨ ਅਤੇ ਇਹ ਆਪਣੇ ਆਪ ਵਿੱਚ ਪੂਰੇ ਪਾਠ ਵੀ ਨਹੀਂ ਹਨ। ਫਿਰ ਵੀ, ਇੱਕ ਮਸੀਹੀ ਨਜ਼ਰੀਏ ਤੋਂ ਸਮਝਣ ਲਈ ਇਹ ਮਹੱਤਵਪੂਰਣ ਵਿਸ਼ੇ ਹਨ। ਪਾਠ 3 ਤੋਂ ਬਾਅਦ, ਕਲਾਸ ਨੂੰ ਅੰਤਿਕਾ A ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ ਅਤੇ ਪਾਠ 10 ਤੋਂ ਬਾਅਦ ਅੰਤਿਕਾ B ਦਾ ਅਧਿਐਨ ਕਰਨਾ ਚਾਹੀਦਾ ਹੈ। ਇਨ੍ਹਾਂ ਦੋਵਾਂ ਪਾਠਾਂ ਦੇ ਅੰਤ ਵਿੱਚ ਇਸ ਬਾਰੇ ਯਾਦ ਕਰਾਇਆ ਗਿਆ ਹੈ।

ਹਰੇਕ ਪਾਠ ਕਾਰਜਾਂ ਦੇ ਨਾਲ ਸਮਾਪਤ ਹੁੰਦਾ ਹੈ। ਕਾਰਜਾਂ ਨੂੰ ਅਗਲੇ ਪਾਠ ਦੇ ਸਮੇਂ ਤੋਂ ਪਹਿਲਾਂ ਪੂਰਾ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਰਿਪੋਰਟ ਦੇਣੀ ਚਾਹੀਦੀ ਹੈ। ਜੇ ਕੋਈ ਵਿਅਕਤੀ ਇੱਕ ਕਾਰਜ ਨੂੰ ਪੂਰਾ ਨਹੀਂ ਕਰਦਾ ਹੈ, ਉਹ ਇਸ ਨੂੰ ਬਾਅਦ ਵਿੱਚ ਕਰ ਸਕਦਾ ਹੈ। ਹਾਲਾਂਕਿ, ਆਗੂ ਨੂੰ ਵਿਦਿਆਰਥੀਆਂ ਨੂੰ ਸਹੀ ਸਮੇਂ ’ਤੇ ਕਾਰਜ ਪੂਰਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਕਲਾਸ ਤੋਂ ਹੋਰ ਜ਼ਿਆਦਾ ਸਿੱਖਣ। ਹਰੇਕ ਪਾਠ ਦੇ ਲਈ ਕਾਰਜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ, ਵਿਦਿਆਰਥੀਆਂ ਨੂੰ ਅਗਲੀ ਕਲਾਸ ਦੀ ਤਿਆਰੀ ਕਰਨ ਵਾਸਤੇ ਅਗਲੇ ਪਾਠ ਨੂੰ ਪੜ੍ਹਨਾ ਚਾਹੀਦਾ ਹੈ।

ਜੇ ਵਿਦਿਆਰਥੀ Shepherds Global Classroom ਤੋਂ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਲਾਸ ਸੈਸ਼ਨਾਂ ਵਿੱਚ ਆਉਣਾ ਚਾਹੀਦਾ ਹੈ ਅਤੇ ਕਾਰਜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਕੋਰਸ ਦੇ ਅੰਤ ਵਿੱਚ ਇੱਕ ਫਾਰਮ ਦਿੱਤਾ ਗਿਆ ਹੈ ਜੋ ਪੂਰੇ ਕੀਤੇ ਗਏ ਕਾਰਜਾਂ ਦਾ ਰਿਕਾਰਡ ਰੱਖਣ ਲਈ ਹੈ।

Ready to Start Learning?

Select a lesson from the sidebar to begin your journey through this course.